ਤੇਰੀਆਂ ਮੁਹੱਬਤਾਂ ਨੇ ਕਿਸੇ ਪਾਸੇ ਦਾ ਨਹੀਂ ਛੱਡਿਆ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਤੇਰੀਆਂ ਮੁਹੱਬਤਾਂ ਨੇ ਕਿਸੇ ਪਾਸੇ ਦਾ ਨਹੀਂ ਛੱਡਿਆ।

ਤੇਰੇ ਪਿੱਛੇ ਅਸੀਂ ਭੈਣ-ਭਾਈ ਤੇ ਮਾਪਿਆਂ ਨੂੰ ਛੱਡਿਆ।
ਤੇਰੇ ਕਰਕੇ ਕਿਸੇ ਹੋਰ ਰਿਸ਼ਤੇ ਨੂੰ ਚੇਤੇ ਮੈਂ ਰੱਖਿਆ।

ਸਾਰੀ ਦੁਨੀਆ ਇੱਕ ਪਾਸੇ ਤੈਨੂੰ ਦਿਲ ਵਿੱਚ ਰੱਖਿਆ।
ਤੈਨੂੰ ਦਿਲ ਵਿੱਚ ਰੱਖ ਮੈਂ ਸਾਰੀ ਦੁਨੀਆ ਨੂੰ ਕੱਢਿਆ।

ਆਪਣਿਆਂ ਨੂੰ ਛੱਡ ਤੇਰਾ ਪੱਲਾ ਮੈਂ ਫੜ ਕੇ ਰੱਖਿਆ।
ਸੱਤੀ ਮਾਣ ਸਾਨੂੰ ਬਹੁਤ ਹੈ ਕਿ ਤੂੰ ਸਾਨੂੰ ਲੱਭਿਆ।
ਸਤਵਿੰਦਰ ਨੇ ਬਹੁਤ ਪਿਆਰਾ ਹੈ ਰੱਬ ਲੱਭਿਆ।

Comments

Popular Posts