ਭਾਗ 38 ਔਰਤਾਂ ਨਾਲ ਅੱਜ ਵੀ
ਜਾਨਵਰਾਂ ਵਾਂਗ ਵਤੀਰਾ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
- ਸਤਵਿੰਦਰ ਕੌਰ ਸੱਤੀ (ਕੈਲਗਰੀ) - satwnnder_7@hotmail.com
ਆਪਣੀ ਰੱਖਿਆ ਵੀ ਆਪ ਨੂੰ ਕਰਨੀ ਪੈਂਦੀ ਹੈ। ਜਦੋਂ ਕੋਈ
ਵੀ ਕਿਸੇ ਇਨਸਾਨ ਨੂੰ ਕੁੱਟਦਾ, ਤੰਗ ਕਰਦਾ ਹੈ। ਕਿਸੇ ਪਾਸੇ ਤੋਂ
ਧੱਕਾ ਜਾਂ ਬਲੈਕ ਮੇਲ ਕਰਦਾ ਹੈ। ਤੁਹਾਡੇ ਤੋਂ ਬਗ਼ੈਰ ਕਿਸੇ ਹੋਰ ਨੂੰ ਤਾਂ ਪਤਾਂ ਲੱਗੇਗਾ। ਜਦੋਂ
ਆਪਣੇ ਦੁਆਰਾ ਦੱਸਿਆ ਜਾਵੇਗਾ। ਤਕੜੇ ਨੇ ਤਾਂ ਮਾੜੇ ਨੂੰ ਮੁਡ ਤੋਂ ਹੀ ਢਾਇਆ ਹੈ। ਹੁਣ ਆਪੇ ਦੇਖੀਏ
ਕਿਨ੍ਹਾਂ ਚਿਰ ਹੋਰ ਢਹਿ ਕੇ ਢੂਹੀ ਲੁਆਉਣੀ ਹੈ। ਜੇ ਕੋਈ ਬਲੈਕ ਮੇਲ ਵੀ ਕਰਦਾ ਹੈ। ਬਲੈਕ ਮੇਲ ਹੋਣ
ਦੀ ਕੋਈ ਲੋੜ ਨਹੀਂ। ਗੱਲ ਸਾਹਮਣੇ ਆਉਣ ਨਾਲ ਵੱਧ ਤੋ ਵੱਧ ਕੀ ਹੋ ਜਾਵੇਗਾ? ਲੋਕਾਂ ਤੇ ਆਪਣਿਆਂ ਨੂੰ ਕਿਸੇ ਗ਼ਲਤੀ ਦਾ ਪੱਤਾਂ ਲੱਗ ਜਾਵੇਗਾ। ਕੋਈ ਗੱਲ ਨਹੀਂ,
ਉਹੀ ਗ਼ਲਤੀਆਂ ਸਾਰੇ ਹੀ ਕਰਦੇ ਹਨ। ਕਿਸੇ ਦੀਆਂ ਢਕੀਆਂ ਰਹਿ ਜਾਂਦੀਆਂ ਹਨ।
ਦੂਜਿਆਂ ਦੀਆਂ ਦਿਸ ਪੈਂਦੀਆਂ ਹਨ। ਉਹੀ ਜੋ ਲੋਕ ਆਪ ਕਰਦੇ ਹਨ। ਸੁਆਦ ਆਉਂਦਾ ਹੈ। ਦੂਜਾ ਕਰੇ
ਗੁਨਾਹ ਬਣ ਜਾਂਦਾ ਹੈ। ਕੋਈ ਲੱਖ ਕੋਈ ਕੱਖ ਦੀ ਚੋਰੀ ਕਰਦਾ ਹੈ। ਕਈ ਵਾਰ ਕੱਖ ਦੀ ਚੋਰੀ ਕਰਨ
ਵਾਲਾਂ ਫੜਿਆਂ ਜਾਂਦਾ ਹੈ। ਸਾਨੂੰ 6ਵੀ ਵਿੱਚ ਕਹਾਣੀ ਸੀ। ਸੱਚੀ ਉਸ ਬੰਦੇ ਨੇ ਧਰਤੀ ਤੋਂ ਕੱਚਾ ਧਾਗਾ
ਹੀ ਚੱਕਿਆਂ ਸੀ। ਲੋਕਾਂ ਦੁਆਰਾ ਪੁੱਛ ਗਿੱਛ ਇਸ ਤਰ੍ਹਾਂ ਕੀਤੀ ਗਈ। ਜਿਵੇਂ ਕੋਈ ਕੀਮਤੀ ਚੀਜ਼ ਚੋਰੀ
ਕਰ ਲਈ ਹੋਵੇ। ਆਪਣੀਆਂ ਤੇ ਦੂਜਿਆਂ ਦੀਆਂ ਗੱਲਾਂ ਲੋਕ ਬਹੁਤ ਛੇਤੀ ਭੁੱਲ ਜਾਂਦੇ ਹਨ। ਪਰ ਇਸ
ਸਥਿਤੀ ਵਿੱਚ ਜੇ ਕੋਈ ਮਨਸਿਕ, ਸਰੀਰਕ ਕਸ਼ਟ ਸਹਿੰਦਾ ਹੈ। ਉਹ ਹੋਇਆਂ
ਦੁਖਾਂਤ ਦੁੱਖ ਕਿਵੇਂ ਪੂਰਾਂ ਹੋਵੇਗਾ? ਦੂਜੇ ਇਨਸਾਨ ਉੱਤੇ ਤਸ਼ੱਦਦ ਕਰਨ ਦਾ ਕਿਸੇ ਨੂੰ ਕੀ ਹੱਕ ਹੈ?
ਕਿਉਂ ਨਹੀਂ ਦੂਜਿਆਂ ਨੂੰ ਵੀ ਆਜ਼ਾਦੀ ਨਾਲ ਜਿਉਣ ਦਿੰਦੇ। ਜੀਵਨ ਸਾਥੀ ਪਤੀ ਕੀ ਹਊਆ ਹੈ? ਕਿਉਂ
ਮਰ-ਮਰ ਕੇ ਜਿਉਣਾ ਹੈ? ਆਪਣੇ ਆਪ ਨੂੰ ਹਲੂਣਾ ਦੇਈਏ। ਪਤੀ ਵਾਂਗ ਅਸੀਂ ਔਰਤਾਂ ਵੀ ਐਸ਼ ਕਰੀਏ। ਸਾਰੇ
ਕੰਮ ਅੱਧੋਂ ਅੱਧ ਕਰੀਏ। ਬੱਚਿਆ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਪਤੀ ਦੇ ਨਾਮ ਕਰੀਏ। ਡਰ ਡਰ ਕੇ ਨਾਂ
ਵਖਤ ਕੱਢੀਏ। ਜਾਗ ਜਾਵੋ। ਅੱਤਿਆਚਾਰ ਸਹਿਣੇ ਬੰਦ ਕਰੋ। ਕਿਸੇ ਬਾਹਰ ਦੇ ਨੇ ਨਹੀਂ ਬਚਾਉਣਾ,
ਤੁਹਾਨੂੰ ਆਪ ਬੱਚਾ ਕਰਨਾ ਪਵੇਗਾ। ਡਟ ਜਾਈਏ। ਔਕੜਾਂ ਨੂੰ ਭਜਾਈਏ।
ਸਮਝ ਨਹੀਂ ਆਉਂਦੀ ਔਰਤ ਮਰਦ ਤੋਂ ਮਾਰ ਕਿਉਂ ਖਾਦੀ ਹੈ? ਇਹੋ ਜਿਹਾ ਕੀ ਕਸੂਰ ਕੀਤਾ ਹੈ? ਔਰਤਾਂ ਨੂੰ ਚਾਰ ਦੀਵਾਰੀ
ਵਿੱਚ ਲੁਕੋ ਕੇ ਪਰਦੇ ਵਿੱਚ ਰੱਖਿਆ ਜਾਂਦਾ ਹੈ। ਇਹੋ ਜਿਹੇ ਮਰਦਾ ਨੂੰ ਮੈਂ ਆਪ ਦੇਖਿਆਂ ਹੈ।
ਦੂਜੀਆਂ ਔਰਤਾਂ ਨਾਲ ਖੁੱਲ ਕੇ ਮੌਜ ਕਰਦੇ ਹੋਏ। ਸੁਆਦ ਲੈਂਦੇ ਹਨ। ਗੱਲਾਂ ਕਰਨ ਦੇ ਬਹਾਨੇ ਭਾਲਦੇ ਹਨ।
ਮਰਦ ਬਾਹਰ ਤਾਕ ਝਾਕ ਕਰਦਾ ਫਿਰਦਾ ਹੈ। ਕਈ ਤਾਂ ਇੱਕ ਤੋਂ ਵੱਧ ਵਿਆਹ ਕਰਾ ਕੇ ਸਾਰੀਆਂ ਔਰਤਾਂ ਨੂੰ
ਇੱਕੋ ਘਰ ਵਿੱਚ ਰੱਖਦੇ ਹਨ। ਕੈਨੇਡਾ ਵਿੱਚ ਪੰਜਾਬੀ ਵੀ ਇਹ ਕਾਰੋਬਾਰ ਸ਼ੁਰੂ ਕਰ ਰਹੇ ਹਨ। ਕਿਉਂਕਿ
ਜਿੰਨੀਆਂ ਪਤਨੀਆਂ ਹੋਣਗੀਆਂ ਕਮਾਈ ਤਨਖ਼ਾਹ ਵੱਧ ਲਿਆਉਣ ਗੀਆਂ। ਔਰਤ ਨੂੰ ਹੀ ਮਰਦ ਕੁੱਟਦਾ ਹੈ।
ਔਰਤਾਂ ਬਹੁਤ ਵਧੀਕੀ ਸਹਿ ਰਹੀਆਂ ਹਨ। ਜੇ ਮਰਦ ਮਰ ਕੁੱਟ ਤੋਂ ਨਹੀਂ ਹਟਦਾ ਕਿਨਾਰਾ ਕਰ ਲੈਣਾ
ਜ਼ਰੂਰੀ ਹੈ। ਕੀ ਸਰੀਰ ਨੂੰ ਦੁੱਖ ਨਹੀਂ ਲੱਗਦਾ? ਇੱਕ ਦਿਨ ਕੁੱਟ ਕੁੱਟ
ਕੇ ਇਹ ਦੁਨੀਆ ਦਾ ਖ਼ਸਮ ਮਾਰ ਦੇਵੇਗਾ। ਬੱਸ ਬਹੁਤ ਹੋ ਗਿਆ। ਮਾਰ ਖਾਣੀ ਬੰਦ ਕਰ ਦੇਵੋ। ਬਾਹਰ ਕਿਸੇ
ਨੂੰ ਦੱਸੋ। ਮਦਦ ਮੰਗੋ। ਜ਼ਰੂਰ ਸਹਾਇਤਾ ਮਿਲੇਗੀ। ਪਬਲਿਕ ਹੀ ਰਾਹ ਪਾ ਦਿੰਦੀ ਹੈ। ਇੱਕ ਬਾਰ ਮਦਦ
ਮੰਗ ਕੇ ਤਾਂ ਦੇਖੋ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਗੌਰਮਿੰਟ ਗਨਾਹਗਾਰ ਦੇ ਐਸੀ ਨਕੇਲ
ਪਾਉਂਦੀ ਹੈ। ਦਮ ਕੱਢ ਦਿੰਦੀ ਹੈ।
ਕਹਿੰਦੇ ਨੇ ਤਕੜਾ ਚਾਰ ਮਾਰ ਜਾਵੇਗਾ। ਮਾੜਾ ਦੋ ਤਾਂ
ਮਾਰ ਸਕਦਾ ਹੈ। ਜੇ ਬਰਾਬਰ ਮਾਰਨਾ ਨਹੀਂ ਆਉਂਦਾ। ਰੋਣਾ ਪਿੱਟਣਾ ਤਾਂ ਆਉਂਦਾ ਹੈ। ਹੱਥ ਨਹੀਂ
ਉਠਾਉਣ ਦੀ ਹਿੰਮਤ, ਜ਼ਬਾਨ ਚਲਾ ਕੇ ਦਹਾਈ ਤਾਂ ਪਾ ਸਕਦੀਆਂ ਹੋ। ਕੋਈ
ਫ਼ਰਿਸ਼ਤਾ ਜ਼ਰੂਰ ਮਦਦ ਲਈ ਧਮਕੇਗਾ। ਚਾਹੇ ਸੋਫ਼ੀ ਜਾਂ ਸ਼ਰਾਬੀ ਮਰਦ ਕਿਸੇ ਵੀ ਔਰਤ ਨੂੰ ਉਂਗਲੀ ਲਾਉਂਦਾ
ਹੈ। ਪਹਿਲਾਂ ਰਿਸ਼ਤੇਦਾਰਾਂ ਦੋਸਤਾ ਦੀ ਮਦਦ ਲਵੋ। ਜੇ ਵਾਜ ਨਹੀਂ ਆਇਆ। ਫਿਰ ਕਾਨੂੰਨ ਦੀ ਮਦਦ ਨਾਲ
ਨਕੇਲ ਖਿੱਚ ਦੇਵੇ। ਕਈਆਂ ਨੂੰ ਵਾਰ ਵਾਰ ਕਾਨੂੰਨ ਤੋਂ ਸਰਵਿਸ ਕਰਾਉਣਾ ਪੈਦਾ ਹੈ। ਕੁੱਟੀਆਂ ਹੋਈਆਂ
ਕੁੜੀਆਂ ਦੇ ਸਰੀਰ ਤੇ ਪਏ ਨਿਸ਼ਾਨਾਂ ਨੂੰ ਮੈਂ ਆਪ ਦੇਖਿਆ ਹੈ। ਕੈਨੇਡਾ ਵਿੱਚ ਡਾਂਗ ਤਾਂ ਲੱਭਦੀ
ਘੱਟ ਹੈ। ਜੋ ਵੀ ਮਰਦ ਦੇ ਹੱਥ ਵਿੱਚ ਆਇਆਂ ਮਾਰਦੇ ਹਨ। ਲੋਹੇ ਦੇ ਕੱਪੜੇ ਟੰਗਣ ਵਾਲੇ ਹੈਂਗਰਾਂ
ਨਾਲ, ਪੈਂਟ ਦੀ ਬਿਲਟੀ ਚਾਬਕ ਹੀ ਹੁੰਦੀ ਹੈ।
ਜਿਹੋ ਜਿਹੀ ਅਸੀਂ, ਦੂਜਿਆਂ
ਤੋਂ ਵਿਵਹਾਰ ਦੀ ਆਸ ਕਰਦੇ ਹਾਂ। ਉਹੋ ਜਿਹਾ ਹੀ, ਹੋਰਾਂ ਨੂੰ ਇੱਜ਼ਤ ਮਾਣ
ਦੇਈਏ। ਚਾਹੇ ਉਹ ਮਿੱਠੇ ਵਿਚਾਰ ਹਨ। ਚਾਹੇ ਕੋਈ ਚੀਜ਼ ਹੈ। ਆਮ ਹੀ ਅਸੀਂ ਚਾਹੁੰਦੇ ਹਾਂ। ਮੇਰੀ ਹੀ
ਹਰ ਕੋਈ ਇੱਜ਼ਤ ਕਰੇ। ਦੂਜੇ ਬੰਦੇ ਦੇ ਹਿੱਸੇ ਦੀ ਵੀ ਮੈਨੂੰ ਹੀ ਦੁਨੀਆ ਦੀ ਹਰ ਚੀਜ਼, ਸ਼ਾਨੋ ਸ਼ੋ ਰੱਤ ਮਿਲ ਜਾਵੇ। ਜੋ ਅਸੀਂ ਦੂਜਿਆਂ ਤੋਂ ਚਾਹੁੰਦੇ ਹਾਂ, ਉਹੀ ਹੋਰਾਂ ਨੂੰ ਦੇਈਏ। ਕਈ ਤਾਂ ਦੂਜਿਆਂ ਲਈ ਕੰਜੂਸੀ ਹੀ ਕਰਦੇ ਰਹਿੰਦੇ ਹਨ। ਪਤੀ ਪਤਨੀ
ਦੀ ਹੀ ਗੱਲ ਕਰਦੇ ਹਾਂ। ਕੈਨੇਡਾ ਜਾਂ ਕਿਤੇ ਹੋਰ ਦੋਨੇਂ ਕੰਮ ਕਰਦੇ ਹਨ। ਫਿਰ ਤਾਂ ਉਹ ਦੋਨੇਂ ਹੀ ਆਪਣੀ
ਕਮਾਈ ਮਰਜ਼ੀ ਨਾਲ ਜਿੱਥੇ ਜੀਅ ਚਾਹੇ, ਖ਼ਰਚ ਸਕਦੇ ਹਨ। ਕਈ ਪਰਿਵਾਰਾਂ
ਵਿੱਚ ਪਤੀ ਨੇ ਪਤਨੀ ਦਾ ਪਤਨੀ ਨੇ ਪਤੀ ਦਾ ਜੀਣਾ ਦੂਬਰ ਕੀਤਾ ਹੋਇਆ ਹੈ। ਭਾਵੇਂ ਉਹ ਕੰਮ ਕਰਦੇ ਹੀ
ਹਨ। ਕਈ ਆਪ ਤਾਂ ਜੀਵਨ ਸਾਥੀ ਕਿਤੇ ਵੀ ਪੈਸਾ ਖ਼ਰਚ ਕਰ ਲੈਣ। ਪਰ ਆਪਣੇ ਜੀਵਨ ਸਾਥੀ ਦੂਜੇ ਨੂੰ
ਦੁਆਨੀ ਇਧਰ ਉਧਰ ਨਹੀਂ ਖ਼ਰਚਣ ਦਿੱਤੀ ਜਾਂਦੀ। ਕਈਆਂ ਨੇ ਜੀਵਨ ਸਾਥੀ ਦਾ ਜਿਉਣਾ ਦੂਬਰ ਕੀਤਾ ਹੋਇਆ
ਹੈ। ਜੀਵਨ ਸਾਥੀ ਪੈਸੇ ਪੈਸੇ ਨੂੰ ਤਰਸਦੀ ਹੈ। ਰਿਸ਼ਤੇਦਾਰਾਂ ਮਾਪਿਆਂ ਨੂੰ ਮਿਲਣ ਨਹੀਂ ਦਿੱਤਾ
ਜਾਂਦਾ। ਜੀਵਨ ਸਾਥੀ ਦੀ ਆਪ ਦੇ ਰਿਸ਼ਤੇਦਾਰਾਂ ਮਾਪਿਆਂ ਦੁਆਰਾਂ ਬੇਇੱਜ਼ਤੀ ਕੀਤੀ ਜਾਂਦੀ ਹੈ।
ਪਤਨੀਆਂ ਇਸ ਮੁਸੀਬਤ ਨੂੰ ਜ਼ਿਆਦਾ ਸਹਿ ਰਹੀਆਂ ਹਨ। ਪਤਨੀ ਦੇ ਰਿਸ਼ਤੇਦਾਰ ਭਾਵੇਂ ਸਾਲ ਛਮਾਹੀ ਆਉਂਦੇ
ਹਨ। ਫਿਰ ਵੀ ਉਨ੍ਹਾਂ ਨਾਲ ਬੇਵਕੂਫ਼ੀ ਕੀਤੀ ਜਾਂਦੀ ਹੈ। ਪਤਨੀ ਚਾਹੇ ਪਤੀ ਦੇ ਰਿਸ਼ਤੇਦਾਰਾਂ ਮਾਪਿਆਂ
ਨੂੰ ਹਰ ਸਮੇਂ ਸੰਭਾਲਦੀ ਹੈ। ਜੇ ਕਿਤੇ ਦੋ-ਚਾਰ ਬੱਚੇ ਹਨ। ਫਿਰ ਤਾਂ ਪਤਨੀ ਬਾਹਰ ਕੰਮ ਤੇ ਨਹੀਂ
ਜਾਂ ਸਕਦੀ। ਇਸ ਹਾਲਤ ਵਿੱਚ ਉਸ ਦਾ ਜਿਉਣਾ ਹੋਰ ਵੀ ਦੂਬਰ ਹੋ ਜਾਂਦਾ ਹੈ। ਬੱਚਿਆਂ ਨੂੰ ਸੰਭਾਲਣਾ,
ਘਰ ਦਾ ਹਰ ਕੰਮ ਕਰਨਾ, ਮਹਿਮਾਨ ਵਾਜੀ ਕਰਨੀ ਹੁੰਦੀ
ਹੈ। ਇਨ੍ਹੀਂ ਖ਼ੁਸ਼ਾਮਦੀ ਦੇ ਕਰਨ ‘ਤੇ ਵੀ ਉਸ ਨੂੰ ਜੇ ਆਪਣੀਆਂ ਮਨ ਚਾਹੀਆਂ ਚੀਜ਼ਾਂ ਲਈ ਤੱਰਸਣਾ
ਪਵੇ। ਔਰਤ ਚੀਜ਼ ਦੇ ਮੰਗਣ ਤੋਂ ਵੀ ਡਰਦੀ ਹੈ।
ਪਤਾਂ ਹੁੰਦਾ ਹੈ, ਚੀਜ਼ ਮੰਗਣ ਨਾਲ ਨਾਂ ਤਾਂ ਚੀਜ਼ ਮਿਲਣੀ ਹੈ। ਲੜਾਈ
ਵਾਧੂ ਦੀ ਪੈਣੀ ਹੈ।
ਕੈਨੇਡਾ ਤੇ ਹੋਰ ਥਾਵਾਂ ਦੀਆਂ ਕੁੜੀਆਂ ਪਤੀਆਂ ਨੂੰ
ਕੈਨੇਡਾ ਸੱਦਦੀਆਂ ਹਨ। ਜਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਔਰਤਾਂ ਆਪਣਾ ਸ਼ਾਦੀ ਪਿਛੋਂ ਗੋਤ ਗੁਆ
ਲੈਂਦੀਆਂ ਹਨ। ਕਿਉਂਕਿ ਪਤਨੀ ਦੀ ਕੋਈ ਹੋਂਦ ਨਹੀਂ ਹੈ। ਪਤਨੀ ਚਾਹੇ ਨਾਂ ਚਾਹੇ ਪਤੀ ਦਾ ਗੋਤ
ਆਪਨਾਉਣਾ ਪੈਦਾ ਹੈ। ਗੋਤ ਲਿਖਣਾ ਕਿਉਂ ਜ਼ਰੂਰੀ ਹੈ? ਕਈ ਪਰਿਵਾਰ ਇਸ ਗੱਲ ਕਰਕੇ ਟੁੱਟ ਗਏ। ਅੱਜ ਦੀ
ਔਰਤ ਆਪਣੀ ਪਹਿਚਾਣ ਆਪ ਬਣਾ ਰਹੀ ਹੈ। ਸ਼ੁਰੂ ਤੋਂ ਹੀ ਔਰਤ ਦਾ ਨਾਮ ਗੁੰਮ ਹੀ ਰਿਹਾ ਹੈ। ਔਰਤ ਫਲਾਣੇ
ਦੀ ਬੇਟੀ,
ਭੈਣ, ਧੀ, ਪਤਨੀ, ਮਾਂ, ਦਾਦੀ ਹੈ।
ਬਾਹਰਲੇ ਦੇਸ਼ਾਂ ਵਿੱਚ ਅੱਜ ਦੀਆਂ ਔਰਤਾਂ ਅਜੇ ਵੀ ਆਪਣੇ
ਮਾਪਿਆਂ ਨੂੰ ਫ਼ੋਨ ਨਹੀਂ ਕਰ ਸਕਦੀਆਂ। ਕਿਉਂਕਿ ਉਸ ਦਾ ਪਤੀ ਨਹੀਂ ਚਾਹੁੰਦਾ। ਕਈ ਔਰਤ ਨੂੰ ਪੈਸੇ
ਨਹੀਂ ਦਿੱਤੇ ਜਾਂਦੇ। ਕਿਤੇ ਚੋਰੀ ਮਾਪਿਆਂ ਨੂੰ ਫ਼ੋਨ ਨਾਂ ਕਰ ਲਵੇ। 2007 ਵਿੱਚ ਇੱਕ ਕੁੜੀ ਦੇ
ਕੋਲ ਮਦਰ ਡੇ ਵਾਲੇ ਦਿਨ ਆਪਣੀ ਮਾਂ ਨੂੰ ਫ਼ੋਨ ਕਰਨ ਲਈ ਪੈਸੇ ਨਹੀਂ ਸਨ। ਉਸ ਨੂੰ ਮੈਂ ਕੋਲੋਂ 5
ਡਾਲਰ ਦਿੱਤੇ। ਤਾਂ ਜਾ ਕੇ ਉਸ ਨੇ ਆਪਣੀ ਮਾਂ ਨਾਲ ਪਬਲਿਕ ਫ਼ੋਨ ਤੋਂ ਗੱਲ ਕੀਤੀ। ਕੀ ਇਹ ਸਹੀ ਹੈ?
ਅੱਜ ਦੀ ਔਰਤਾਂ ਨੂੰ ਚੱਪਲਾਂ, ਨਿੱਕਰਾਂ ਖਰੀਦਣ ਲਈ ਤਰਸਣਾ ਪਵੇ।
ਜੀਉ ਔਰ ਜੀਨੇ ਦੋਜੀਏ। ਕਿਸੀ ਕੇ ਸਾਹਸ ਨਾਂ ਬੰਦ ਕੀਜੀਏ।
ਸਾਰੀ ਦਿਹਾੜੀ ਜਿਹੜੀਆਂ ਔਰਤਾਂ ਅੰਦਰ ਜਾਂ ਬਾਹਰ ਕੰਮ
ਕਰਦੀਆਂ ਹਨ। ਉਨ੍ਹਾਂ ਨਾਲ ਜਾਨਵਰਾਂ ਵਾਲਾ ਵਤੀਰਾ ਕੀਤਾ ਜਾਂਦਾ ਹੈ, ਕਿਸੇ ਬਾਹਰਲੇ ਬੰਦੇ ਨਾਲ ਗੱਲ ਨਹੀਂ ਕਰਨ ਦਿੱਤੀ ਜਾਂਦੀ। ਔਰਤਾਂ ਕੁੱਝ ਵੀ ਮਨ ਪਸੰਦ ਦਾ
ਖਾਂ ਪਹਿਨ ਖ਼ਰੀਦ ਨਹੀਂ ਸਕਦੀਆਂ। ਔਰਤਾਂ ਤੇ ਬੱਚਿਆਂ ਨੂੰ ਜੋ ਗੌਰਮਿੰਟ ਵੱਲੋਂ ਭੱਤਾ ਮਿਲਦਾ ਹੈ।
ਉਸ ਨੂੰ ਮਰਦ ਆਪਣੀ ਮਰਜ਼ੀ ਨਾਲ ਖ਼ਰਚਦੇ ਹਨ। ਇੱਕ ਡਾਲਰ ਵੀ ਤਲੀ ਤੇ ਨਹੀਂ ਰੱਖਿਆ ਜਾਂਦਾ। ਔਰਤਾਂ ਕਿਨ੍ਹਾਂ
ਕੁ ਚਿਰ ਆਪਣੀ ਦੁਰਦਸ਼ਾ ਸਹਿ ਸਕਦੀਆਂ ਹਨ। ਇਹੋ ਜਿਹੀ ਹਾਲਤ ਵਾਲਿਆਂ ਦਾ ਆਪਣੇ ਆਪ ਤਾਂ ਸੁਧਾਰ
ਨਹੀਂ ਆਉਣ ਵਾਲਾ। ਹੱਕ ਹਮੇਸ਼ਾ ਖੋਹੇ ਜਾਂਦੇ ਹਨ। ਜਦੋਂ ਔਰਤ ਸਹੁਰੇ ਘਰ ਜਾਂਦੀ ਹੈ। ਮੰਜਾ ਡਾਹੁਉਣ
ਲਈ ਥਾਂ ਬਣਾਉਣੀ ਪੈਂਦੀ ਹੈ। ਮੂੰਹ ਵਿੱਚ ਬੁਰਕੀ ਆਪ ਨੂੰ ਪਾਉਣੀ ਪੈਂਦੀ ਹੈ।
Comments
Post a Comment