ਭਾਗ 55 ਜਿਹੜੇ ਕੌਡੀਆ ਖ਼ਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਮਾਲ ਹੋ ਗਈ ਜੀ ਮਹਾਰਾਜ ਦੀ ਬਹੁਤ ਬਖ਼ਸ਼ਸ਼ ਹੈ। ਪੰਜਾਬ ਵਿੱਚ ਪ੍ਰੋਫੈਸਰ ਸਰਜੀਤ ਸਿੰਘ, ਭਾਈ ਪਿਦਰਪ੍ਰੀਤ ਸਿੰਘ, ਲੂਲੋ ਵਾਲੇ ਗੁਰਦੁਆਲ ਸਿੰਘ ਹੋਰ ਬਹੁਤ ਇੱਕ ਦੂਜੇ ਤੋਂ ਚੜਦੇ ਤੋਂ ਚੜਦੇ ਹਨ। ਪ੍ਰਚਾਰਕਾਂ ਨੂੰ ਸੰਗਤ ਬਾਰੀ ਇਕੱਠਾਂ ਵਿੱਚ ਸੁਣਦੀ ਹੈ।  ਹਨ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਪਿੱਛੋਂ ਹੁਣ ਕਦੇ ਕੀ ਦਮਦਮੀ ਟਕਸਾਲ ਵਾਲੇ ਕਿਸੇ ਪਿੰਡ ਵਿੱਚ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਾ ਵਿਚਾਰ ਕਰਦੇ ਦੇਖੇ, ਸੁਣੇ ਹਨ?ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵੇਲੇ ਦੇ  ਸਿੰਘ ਬਾਬਾ ਬਲਵੀਰ ਸਿੰਘ ਬਾਬਾ ਦਰਸ਼ਨ ਸਿੰਘ ਜੀ ਨੇ ਬਹੁਤ ਸੰਗਤ ਨੂੰ ਕੈਲਗਰੀ ਵਿੱਚ ਗੁਰਬਾਣੀ ਪੜ੍ਹਦੇ ਸਮੇਂ ਸੁੱਧ ਪੜ੍ਹਨੀ ਗ਼ਲਤੀਆਂ ਠੀਕ ਕਰਨੀਆਂ ਸਿਖਾਈਆਂ ਹਨ। ਦੋਨਾਂ ਸਿੰਘਾਂ ਤੋਂ ਮੈਂ ਵੀ ਬਾਣੀ ਪੜ੍ਹਨੀ ਸਿੱਖੀ ਹੈ। ਬਾਣੀ ਦੇ ਅਰਥ ਨੈੱਟ ਤੋਂ ਲੱਭ ਵੀ ਜਾਂਦੇ ਹਨ। ਆਪ ਕੋਸ਼ਿਸ਼ ਕਰਨ 'ਤੇ ਰੱਬ ਨੇ ਵੀ ਬੁੱਧ ਦਿੱਤੀ ਹੋਈ ਹੈ। ਇਸੇ ਲਈ ਬਾਰ-ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਨ, ਪੜ੍ਹਨਦੀ ਹੀ ਮਿਹਬਾਨੀ ਹੈ। ਸਬ ਕੁੱਝ ਬੰਦੇ ਦੇ ਅੰਦਰ ਹੈ। ਦੁੱਧ ਨੂੰ ਦਹੀਂ ਜਮਾਉਣ ਲਈ ਦਹੀਂ ਦਾ ਜਾਗ ਪਾਉਣ ਵਾਗ ਬਾਣੀ ਦਾ ਆਸਰਾ ਲੈਣਾ ਪੈਣਾ ਹੈ। ਲੋਹੇ ਤੇ ਜਦੋਂ ਹੱਥੋਉੜੇ ਪੈਂਦੇ ਹਨ। ਤਾਂ ਫਿਰ ਜੰਗ ਵਾਲੇ ਪਰਾਣੇ ਲੋਹੇ ਦੀ ਵੀ ਘੜਤ ਘੜ ਹੁੰਦੀ ਹੈ। ਅਸੀਂ ਵੀ ਲੋਹੇ ਵਰਗੇ ਹਾਂ। ਬਾਣੀ ਦੀ ਚੋਟ ਮਾਰਨੀ ਹੈ। ਸੱਚੇ ਸਿੱਖ ਨੂੰ ਹਾਥੀ ਦੀ ਚਾਲ ਚੱਲਣੀ ਚਾਹੀਦੀ ਹੈ। ਹਾਥੀ ਮਗਰ ਉਸ ਦੇ ਦਰਸ਼ਨ ਕਰਨ ਵਾਲੇ, ਤਮਾਸ਼ਾ ਦੇਖਣ ਵਾਲੇ ਤੇ ਕੁੱਤੇ ਵੀ ਹੁੰਦੇ ਹਨ। ਜੇ ਹਾਥੀ ਇੰਨਾ ਨੂੰ ਖੜ੍ਹ ਕੇ ਦੇਖਣ ਲੱਗ ਜਾਵੇ। ਇਹ ਤਾਂ ਉਸ ਦਾ ਰਸਤਾ ਮੱਲ ਲੈਣਗੇ।
ਹਰ ਕੋਈ ਸਹੀ ਪ੍ਰਚਾਰ ਤਾਂ ਨਹੀਂ ਕਰਦਾ। ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਦੇ ਘਰ ਜੰਮ ਕੇ ਕੋਈ ਸਿੱਖ ਸਰਦਾਰ ਨਹੀਂ ਬਣਦਾ। ਬੰਦਿਆਂ ਵਾਲੇ ਗੁਣਾਂ ਦਾ ਗੁਰਬਾਣੀ ਦੁਆਰਾ ਤਰਾਸ਼ਿਆਂ ਬੰਦਾ ਬਣਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਕਰਤੂਤਿ ਪਸੂ ਕੀ ਮਾਨਸ ਜਾਤਿ ॥ ਮਨੁੱਖ ਬੰਦੇ ਜੰਮੇ ਹਨ ਪਰ ਕੰਮ ਪਸ਼ੂਆਂ ਵਾਲੇ ਹਨ। ਲੋਕ ਪਚਾਰਾ ਕਰੈ ਦਿਨੁ ਰਾਤਿ ॥ ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ। ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਬਾਹਰ ਸਰੀਰ 'ਤੇ ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ। ਛਪਸਿ ਨਾਹਿ ਕਛੁ ਕਰੈ ਛਪਾਇਆ ॥ ਬਾਹਰਲੇ ਭੇਖ ਨਾਲ ਛਪਾਉਣ ਦਾ ਜਤਨ ਕੀਤਿਆਂ ਮਨ ਦੀ ਮੈਲ ਲੁਕਦੀ ਨਹੀਂ। ਬਾਹਰਿ ਗਿਆਨ ਧਿਆਨ ਇਸਨਾਨ ॥ ਬਾਹਰ ਵਿਖਾਵੇ ਵਾਸਤੇ ਤੀਰਥ ਇਸ਼ਨਾਨ ਸਮਾਧੀਆਂ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ। ਅੰਤਰਿ ਬਿਆਪੈ ਲੋਭੁ ਸੁਆਨੁ ॥ ਮਨ ਵਿਚ ਲੋਭ ਜਾਗਿਆ ਹੈ। ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਮਨ ਵਿਚ ਤ੍ਰਿਸ਼ਨਾ ਦੀ ਅੱਗ ਹੈ, ਬਾਹਰ ਸਰੀਰ ਸੁਆਹ ਮਲੀ ਹੈ। ਗਲਿ ਪਾਥਰ ਕੈਸੇ ਤਰੈ ਅਥਾਹ ॥ ਗਲ ਵਿਚ ਵਿਕਾਰਾਂ ਦੇ ਪੱਥਰ ਹੋਣ ਸੰਸਾਰ-ਸਮੁੰਦਰ ਨੂੰ ਜੀਵ ਕਿਵੇਂ ਤਰੇ? ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ। ਨਾਨਕ ਤੇ ਜਨ ਸਹਜਿ ਸਮਾਤਿ ॥੫॥ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।5। {ਪੰਨਾ 267}
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਨ, ਪੜ੍ਹਨ ਵਾਲੇ ਆਪ ਵਹਿਮਾਂ, ਟੂਣਿਆਂ ਪੰਖਡਾਂ, ਪਖੰਡੀਆਂ ਜਿੰਦਗੀ ਦੇ ਵਾਧੂ ਖ਼ਰਚਿਆਂ ਤੋਂ ਬਚੀਏ। ਤੇ ਬਗੈਰ ਜਾਤ ਦੇਖੇ ਆਲ਼ੇ ਦੁਆਲੇ ਦੇ ਲੋਕਾਂ ਨੂੰ ਦੱਸ ਕੇ ਪ੍ਰੇਰਤ ਕਰੀਏ। ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਸਾਰੇ ਦੀਵਾਨਾ ਵਿੱਚ ਸੰਗਤ ਦਾ ਇਕੱਠ ਮੀਂਹ ਵਾਂਗ ਵਰਸਦਾ ਹੈ। ਜਿਵੇਂ ਸ਼ਾਹਿਦ ਦੀਆਂ ਮੱਖੀਆਂ ਸ਼ਾਹਿਦ ਦੇ ਛੱਤੇ ‘ਤੇ ਜਾਂਦੀਆਂ ਹਨ। ਪਤਾ ਨਹੀਂ ਇੰਨੀ ਦੁਨੀਆ ਕਿਥੋਂ ਆਉਂਦੀ ਹੈ? ਅੱਗੇ ਸੰਗਤ ਦਰਸ਼ਨਾਂ ਨੂੰ ਹੈਰਾਨੀ ਨਾਲ ਆਉਂਦੇ ਸੀ ਕਿ ਇੰਨੀ ਛੋਟੀ ਉਮਰ ਦਾ ਨੌਜਵਾਨ ਕਿਵੇਂ ਬੰਨ੍ਹ ਕੇ ਬੈਠਾ ਲੈਂਦਾ ਹੈ? ਸੰਗਤ  ਇਹ ਵੀ ਦੇਖਣ ਆਉਂਦੇ ਹਨ। ਕਿ ਰੱਬ ਨੇ ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਹਤਿਆਰਿਆਂ ਜਮਦੂਤਾਂ ਹੱਥੋ ਕਿਵੇਂ ਬਚਾ ਲਿਆ? ਲੋਕ ਹੈਰਾਨ ਹੋ ਰਹੇ ਹਨ। ਜਿਵੇਂ ਕੋਈ ਸਵਰਗਾ ਵਿਚੋਂ ਮੁੜ ਕੇ ਆਇਆ ਹੋਵੇ। ਉਹ ਹੁਣ ਅੱਗੇ ਨਾਲੋਂ ਵੀ ਰੱਬ ਦੀ ਮਹਿਮਾ ਕਰਨ ਤੇ ਰੱਬੀ ਗੱਲਾਂ ਸਮਝਾਉੇਣ ਨੂੰ ਕਮਾਲ ਕਰ ਰਹੇ ਹਨ। ਬੰਦਆਂ ਨੂੰ ਕੀਲ ਲੈਂਦੇ ਹਨ। ਕੋਈ ਵੀ ਪਿਛਲੀ ਬਣੀ ਦੀਵਾਨ ਦੀ ਮੂਵੀ ਦੇਖ ਲਈਏ। ਇੱਕ ਤੋਂ ਇਕ ਵਧੀਆਂ ਹੈ। ਉਹ ਦੋ ਤੋਂ ਤਿੰਨ ਚਾਰ ਘੰਟੇ ਕੀਮਤੀ ਬਚਨ ਸੁਣਾਉਂਦੇ ਹਨ। ਤੇ ਸੰਗਤ ਸ਼ਾਤ ਹੋਈ ਹਜ਼ਾਰਾਂ ਦੀ ਗਿੱਣਤੀ ਵਿੱਚ ਬੈਠੀ ਹੁੰਦੀ ਹੈ। ਲੋਕਾਂ ਨੇ ਉਸ ਨੂੰ ਭਾਈ ਬਾਬਾ ਸੰਤ ਕਿਹਾ ਹੈ। ਜਦੋਂ ਕਿ ਇੰਨੀ ਕੁ ਉਮਰ ਦੇ ਮੁੰਡਿਆਂ ਨੂੰ ਲੋਕ ਕੈਸੇ ਕੈਸੇ ਸ਼ਬਦ ਬੋਲਦੇ ਹਨ? ਲੋਕ ਦਰਸ਼ਨ ਕਰਨ ਜਾਂਦੇ ਹਨ। ਤੇ ਬਚਨ ਸੁਣਨ ਜਾਂਦੇ ਹਨ। ਉਨਾਂ ਦੀ ਹਰ ਗੱਲ ਖ਼ਾਨੇ ਵਿੱਚ ਪੈਂਦੀ ਹੈ। ਰਾੜੇ ਵਾਲੇ ਇਸ਼ਰ ਸਿੰਘ ਜੀ ਸੰਤ ਜਰਲੈਲ ਸਿੰਘ ਭਿੰਡਰਾਂ ਵਾਲੇ ਮੈਂ ਆਪ ਲੋਕ ਭਾਸ਼ਾ ਵਿੱਚ ਗਾਉਂਦੇ ਸੁਣੇ ਹਨ। ਸਾਰੀ ਬਾਣੀ ਕਵਿਤਾ ਦੇ ਰੂਪ ਵਿੱਚ ਹੈ। ਅਰਥਾਂ ਦੇ ਰੂਪ ਵਿੱਚ ਭਾਵੇਂ ਧਾਰਨਾ ਪੜ੍ਹਦੇ ਹਨ। ਧਾਰਨਾ ਬਾਣੀ ਦੇ ਅਰਥ ਕਰਕੇ ਗਾ ਕੇ ਪੜ੍ਹੀ ਜਾਂਦੀ ਹੈ। ਲੋਕ ਤਰਜ਼ ਕੱਢ ਕੇ ਗਾਈ ਗੱਲ ਨੂੰ ਧਿਆਨ ਨਾਲ ਸੁਣਦੇ, ਸਮਝਦੇ ਹਨ। ਇਹ ਕੋਈ ਕੱਚੀ ਬਾਣੀ ਨਹੀਂ ਹੈ। ਲੋਕਾਂ ਨੂੰ ਸਰਲ ਭਾਸ਼ਾ ਵਿੱਚ ਸਮਝਾਉਣ ਲਈ ਬਾਣੀ ਦੇ ਅਰਥ ਹਨ। ਲੋਕ ਤਾਂ ਦੂਜੀਆਂ ਭਾਸ਼ਾਵਾਂ ਵਿੱਚ ਬਾਣੀ ਦੇ ਸ਼ਬਦ ਨੈੱਟ 'ਤੇ ਪਾ ਰਹੇ ਹਨ। ਗੋਰੇ, ਕਾਲੇ ਹੋਰ ਵੀ ਪੜ੍ਹਦੇ ਹਨ। ਇਸੇ ਕਰਕੇ ਧਾਰਨਾ ਵੀ ਲੋਕਾਂ ਦੇ ਮੂੰਹ 'ਤੇ ਚੜ ਕੇ ਦਿਲਾ ਵਿੱਚ ਵੱਸ ਕੇ ਰਾਜ ਕਰਦੀ ਹੈ। ਢੱਡਰੀਆਂ ਵਾਲੇ ਸਭ ਤੋਂ ਵੱਧ ਸਿੱਖੀ ਦਾ ਪ੍ਰਚਾਰ  ਕਰ ਰਹੇ ਹਨ। ਸਿੱਖ ਸਿੰਘਾ ਦਾ ਇਤਿਹਾਸ ਸਾਹਿਬਜ਼ਾਦਿਆਂ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੇ ਸੰਤ ਸਿਪਾਹੀ ਬਾਰੇ, ਬੰਦਾ ਬਹਾਦਰ ਬਾਰੇ ਬਹੁਤ ਵਧੀਆਂ ਸੁਣਾਉਂਦੇ ਹਨ। ਢੱਡਰੀਆਂ ਵਾਲੇ ਬਾਰ-ਬਾਰ ਕਹਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਣੀਏ, ਪੜ੍ਹੀਏ। ਇਸ ਗੱਲ ਨੂੰ ਗਾ ਕੇ ਕਹਿਣ ਲਈ ਢੱਡਰੀਆਂ ਵਾਲੇ ਇਸ ਤਰਾਂ ਬੋਲਦੇ ਹਨ, " ਲੱਗ ਗਈਆਂ ਜਿਹਦੀਆਂ ਦਾਤਾਰ ਨਾਲ ਅੱਖੀਆਂ। ਉਹ ਕਿਥੇ ਮੇਲਦਾ ਸੰਸਾਰ ਨਾਲ ਅੱਖੀਆਂ।. ਉਹਦਾ ਤੇਜ਼ ਝੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ। ਸੱਜਣਾਂ ਸਬ ਦਾ ਤੂੰ ਸੱਜਣ ਬਣ ਜਾ। ਤੂੰ ਛੱਡ ਦੇ ਪਾਪ ਕਮਾਉਣੇ ਸੱਜਣਾਂ। ਜੋਗੀ ਕੱਪੜੇ ਰੰਗਾਏ। ਮਨ ਕਿਉਂ ਨਹੀਂ ਰੰਗਿਆ? ਜੀ ਆਇਆ ਨੂੰ, ਜੀ ਆਇਆ ਨੂੰ ਗੁਰੂ ਗੋਬਿੰਦ ਸਿੰਘ ਦੇ ਜਾਇਆ ਨੂੰ। ਮਾਤਾ ਸਾਹਿਬ ਕੌਰ ਦੇ ਜਾਇਆ ਨੂੰ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੇਗ ਤੇਗ਼ ਫ਼ਤਿਹ ਪੰਥ ਕੀ ਜੀਤ। ਜੋ ਬੋਲੇ ਸੋ ਨਿਹਾਲ। ਸਤਿ ਸੈੀ ਅਕਾਲ।.. " ਦੱਸੋ ਗੁਰੂ ਜੀ ਨੂੰ ਕੀ ਕੁੱਝ ਗ਼ਲਤ ਕਹਿ ਦਿੱਤਾ? ਕੀ ਕਿਸੇ ਦੀ ਧੀ ਭੈਣ ਦੇ ਅੰਗਾਂ ਨੂੰ ਤੋਲਿਆ ਹੈ। ਇਸ ਵਿੱਚ ਕੱਚਾ ਕੀ ਹੈ? ਇੰਨਾ ਲਾਈਨ ਤੋਂ ਚੰਗੇ ਕੰਮਾਂ ਲਈ ਪ੍ਰੇਰਨਾ ਜ਼ਰੂਰ ਮਿਲਦੀ ਹੈ। ਨਾਅਰੇ ਲਗਾਉਣ ਵੇਲੇ ਬਾਂਹਾਂ ਖੜ੍ਹੀਆਂ ਕਰਨਾ ਜਾਗਰਤ, ਚੇਤਨਤਾਂ ਤੇ ਜੂਝਾਰੂ ਬੰਦਿਆਂ ਦੀ ਨਿਸ਼ਾਨੀ ਹੈ। ਢੱਡਰੀਆਂ ਵਾਲੇ ਦੀ ਮੂੰਹੋਂ ਨਿਕਲੀ ਹਰ ਗੱਲ ਸੋਨੇ ਤੇ ਸੁਹਾਗਾ ਹੈ। ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਸੰਗਤ ਭਾਈ ਬਾਬਾ ਸੰਤ ਦੇ ਨਾਮ ਦਿੰਦੀ ਹੈ। ਜਦੋਂ ਬਾਣੀ ਪੜ੍ਹ ਕੇ ਸੁਣਾਉਂਦੇ ਹਨ। ਲੋਕਾਂ ਨੂੰ ਉਹ ਵੀ ਸਮਝ ਲਗਦੇ ਹਨ। ਕਿਉਂਕਿ ਆਮ ਪਾਠੀਆਂ ਵਾਂਗ ਅੱਖਰਾਂ ਨੂੰ ਖਿੱਚ ਕੇ ਲੰਬਾ ਕਰਕੇ ਨਹੀਂ ਪੜ੍ਹਦੇ। ਢੱਡਰੀਆਂ ਵਾਲਿਆਂ ਦੇ ਮੂੰਹੋਂ ਹਰ ਗੱਲ ਫਬਦੀ ਹੈ।  ਜਿਵੇਂ ਕਹਿ ਲਈਏ ਰੱਬ ਦਾ ਰੂਪ ਹੈ। ਰੱਬ ਹਰ ਬੰਦੇ ਜੀਵ ਪ੍ਰਕਿਰਤੀ ਕਣ-ਕਣ ਵਿੱਚ ਵੱਸਦਾ ਹੈ। ਦੇਖਣ ਵਾਲੀ ਅੱਖ ਹੋਵੇ। ਸੰਗਤਾਂ ਦੇ ਇੰਨੇ ਵੱਡੇ ਇਕੱਠ ਕਿਸੇ ਪ੍ਰਚਾਰਕ ਦੇ ਦੀਵਾਨ ਅਕਾਲੀਆਂ, ਕਾਂਗਰਸ, ਮੋਦੀ ਦੀ ਰੈਲੀ ਵਿੱਚ ਵੀ ਨਹੀਂ ਦੇਖੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਪਿੱਛੋਂ ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਲੋਕਾਂ ਦਾ ਹਰਮਨ ਪਿਆਰਾ ਹੋਇਆ ਹੈ। ਜਿਸ ਨੇ ਲੋਕਾਂ ਦੀਆਂ ਧੀਆਂ, ਭੈਣਾਂ ਬਹੂਆਂ ਫਿਰ ਵਸਾ ਦਿੱਤੀਆਂ। ਕਈ ਘਰ ਉੜਨੋ ਬਚ ਗਏ। ਪ੍ਰਧਾਨ ਦਾ ਭਾਈ ਬਹੁਤ ਸ਼ਰਾਬ ਪੀਂਦਾ ਸੀ। ਦੋ ਮੁੰਡੇ ਨੌਜਵਾਨ ਸਨ ਪਤਨੀ ਬੱਚਿਆਂ ਸਣੇ ਘਰ ਛੱਡ ਕੇ ਚਲ ਗਈ ਸੀ। ਅਦਾਲਤ ਵਿੱਚ ਕੇਸ ਲੱਗਾ ਸੀ। ਢੱਡਰੀਆਂ ਵਾਲੇ ਨੇ 2004 ਵਿੱਚ ਦੋਨਾਂ ਨੂੰ ਤੇ ਬੱਚਿਆਂ ਨੂੰ ਅੰਮ੍ਰਿੰਤ ਛੱਕਾ ਕੇ ਘਰ ਵਸਾ ਦਿੱਤਾ। ਮੈਨੂੰ ਉਸ ਔਰਤ ਨੇ ਆਪ ਉਦੋਂ ਦੱਸਿਆ। ਜਦੋਂ ਸਾਰੀ ਸੰਗਤ ਦੇ ਚਾਰ ਦਿਨ ਧਰਨਾਂ ਲਗਾਉਣ ਤੇ ਵੀ 2005 ਵਿੱਚ ਉਹੀ ਪ੍ਰਧਾਨ ਨੇ ਗੁਰਦੁਆਰੇ ਵਿੱਚ ਢੱਡਰੀਆਂ ਵਾਲਿਆਂ ਦਾ ਦੀਵਾਨ ਨਹੀਂ ਲਗਣ ਦਿੱਤਾ। ਮੈਂ ਆਪ ਦੇਖਿਆ।  ਨਾਲੇ ਤਿੰਨ ਘੰਟੇ ਦੀ ਡਰਾਈਵ ਕਰਕੇ ਢੱਡਰੀਆਂ ਵਾਲਿਆਂ ਦੇ ਦੀਵਾਨ ਵਿੱਚ ਪ੍ਰਧਾਂਨ ਤੁਰਿਆ ਫਿਰਦਾ ਸੀ। ਜਸੂਸੀਆਂ ਗਿਆ ਸੀ। ਖ਼ਬਰ ਲੈਣ ਲਈ ਬਈ ਐਡਮਿੰਟਨ ਕੀ ਹੋਵੇਗਾ? 
ਲੋਕਾਂ ਦੇ ਘਰੋਂ ਸ਼ਰਾਬ ਤੇ ਲੜਾਈ ਕੱਢ ਦਿੱਤੀ ਨੌਜਵਾਨ ਨੂੰ  ਅੰਮ੍ਰਿੰਤ ਛੱਕਾ ਕੇ ਵੈਲੀਆਂ, ਬੇਈਮਾਨਾਂ ਤੋਂ ਸਿੱਖ ਗੁਰੂ ਗੋਬਿੰਦ ਦੇ ਲਾਲ ਬਣਾ ਦਿੱਤਾ ਹੈ। ਉਨ੍ਹਾਂ ਦੀ ਹੋਰ ਵੀ ਪੂਰੀ ਕੋਸ਼ੀਸ਼ ਜਾਰੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਗਰ 20 ਤੋਂ 40 ਕੁ ਸਿੰਘਾਂ ਦਾ ਜੱਥਾ ਹੁੰਦਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੰਗਤ 1984 ਪਿੱਛੋਂ ਜਾਨਣ ਲੱਗੀ ਹੈ। ਅੰਮ੍ਰਿਤਸਰ ਹਰਮੰਦਰ ਸਾਹਿਬ ਵਿੱਚ ਸੰਗਤ ਇੰਨੀ ਸ਼ਹੀਦ ਤਾਂ ਹੋਈ ਸੀ, ਸ਼ਰਧਾਲੂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਗਏ ਸਨ। 1984 ਅਪ੍ਰੈਲ ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਸਾਹਮਣੇ ਨਾਨਕ ਨਿਵਾਸ ਦੀ ਛੱਤ 'ਤੇ ਮੈਂ ਅੱਖੀਂ 40 ਕੁ ਸਿੰਘਾਂ ਦਾ ਜੱਥਾ ਦੇਖਿਆ ਸੀ। ਜਗਰਾਉਂ ਕੋਲ ਪਿੰਡ ਬੋਪਾਰਾਏ ਕਲਾਂ ਤੇ ਕੁਲਾਰੀ ਅਕਾਲੀਆਂ ਦੇ ਮੇਰੀ ਭੂਆਂ ਜੀ ਦੇ ਘਰ ਆਉਂਦੇ ਸਨ। ਸਵੇਰੇ ਸ਼ਾਮ ਗੁਰਬਾਣੀ ਦੀ ਕਥਾ ਕਰਦੇ ਸਨ। ਉਨ੍ਹਾਂ ਦੋ ਸਿੰਘ ਭੂਆ ਜੀ ਦੀਆਂ ਨਣਦਾਂ ਨਾਲ ਵਿਆਹੇ ਗਏ ਸਨ। ਕਥਾ ਕਰਦੇ ਹੀ ਅਨੰਦ ਕਾਰਜ ਕਰਾ ਗਏ। ਸਿਰਫ਼ ਕੜਾਹ ਪ੍ਰਸ਼ਾਦ ਹੀ ਕੀਤਾ ਸੀ। ਕੋਈ ਮੇਲ ਨਹੀਂ ਆਇਆ ਸੀ। ਲੱਡੂ ਜਲੇਬੀਆਂ ਵੀ ਨਹੀਂ ਪੱਕੀਆਂ ਸਨ। ਘਰ ਦਹੀਂ ਦਾਲ ਰੋਟੀ ਸਨ। ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੀ ਹਜ਼ਾਰਾਂ ਦੀ ਸੰਗਤ ਦੇ ਲੰਗਰ ਦਾ ਪ੍ਰਬੰਧ ਤਾਂ ਉਹੀ ਅਕਾਲ ਪੁਰਖ ਦੀ ਦਿਆ ਨਾਲ ਚੱਲਦਾ ਹੈ। ਹਰ ਪਾਸੇ ਧੰਨ-ਧੰਨ ਹੋ ਰਹੀ ਹੈ। ਪਹਿਲੀ ਬਾਰ ਕੈਲਗਰੀ 2004 ਵਿੱਚ ਆਏ ਸਨ। ਇੱਥੇ ਵੀ ਨੌਕਰੀ ਪੇਸ਼ਾ ਲੋਕ ਸੰਗਤ ਦਾ ਇੰਨਾ ਇਕੱਠ ਸੀ। ਲੋਕ ਬਾਹਰ ਪਾਰਕਿੰਗ ਵਿੱਚ ਬੈਠੇ ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਸੁਣ ਰਹੇ ਸਨ। ਸੰਗਤ ਅਜੇ ਵੀ ਵਹੀਰਾਂ ਘੱਤੀ ਆ ਰਹੀ ਸੀ। ਸੜਕ ਕਾਰਾਂ ਨਾਲ ਬਲਾਕ ਹੋ ਗਈ ਸੀ। ਟਰਾਂਟੋ ਵਿੱਚ ਗੁਰਦੁਆਰਾ ਸਾਹਿਬ ਦੇ ਦੁਆਲਿਉ ਰਸਤਿਆਂ ਤੋਂ ਕਾਰਾਂ ਦੀ ਆਵਾਜਾਈ ਠੀਕ ਕਰਨ ਲਈ ਪੁਲਿਸ ਦੀ ਮਦਦ ਲੈਣੀ ਪਈ ਸੀ। ਲੋਕ ਬਾਹਰ ਬੈਠੇ ਦੀਵਾਨ ਸੁਣ ਰਹੇ ਸਨ। ਅੱਜ ਵੀ ਅਮਰੀਕਾ, ਕੈਨੇਡਾ ਤੇ ਸਬ ਦੇਸ਼ਾਂ ਦੀਆਂ ਸਿੱਖ ਸੰਗਤਾਂ ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਤੇ ਚੰਗੇ ਪ੍ਰਚਾਰਕਾਂ ਨੂੰ ਉਡੀਕ ਰਹੀਆਂ ਹਨ। ਜਦੋਂ ਮਰਜ਼ੀ ਵੀਜਾ ਲਗਵਾ ਲੈਣ।
ਕਈ ਤਾਂ ਢਾਡੀਆਂ ਵਾਂਗ ਬਾਣੀ ਦੀਆਂ ਪੰਗਤੀਆਂ ਲਾਈਨ ਦੇ ਮੂਹਰਲੇ ਪਿਛਲੇ ਅੱਖਰ ਆ, ਈ, ਓ ਕਹਿੰਦੇ ਹੀ ਸਾਹ ਨਹੀਂ ਮੋੜਦੇ। ਕਈ ਬਹੁਤ ਲੰਮੀਆਂ ਹੇਕਾਂ ਕੂਕਾਂ ਜਿਹੀਆਂ ਮਾਰਦੇ ਹਨ। ਜਿਵੇ ਨਿਵਾਜ ਪੜ੍ਹਨ ਤੋਂ ਪਹਿਲਾ ਅੱਲਾ ਹੂੰ ਬੋਲਿਆ ਜਾਂਦਾ ਹੈ। ਜਦ ਨੂੰ ਬੰਦਾ ਲਾਈਨ ਭੁੱਲ ਜਾਂਦਾ ਹੈ। ਕਈ ਬਾਣੀ ਪੜ੍ਹਦੇ-ਪੜ੍ਹਦੇ ਆਪਦੇ ਲਿਖੇ ਹੋਏ ਗੀਤ ਵੀ ਵਿੱਚੇ ਸੁਣਾ ਜਾਂਦੇ ਹਨ। ਲੋਕਾਂ ਨੂੰ ਤਾਂ ਪਹਿਲਾਂ ਹੀ ਗੁਰਬਾਣੀ ਦਾ ਗਿਆਨ ਨਹੀਂ ਹੈ। ਬਈ ਗੁਰਬਾਣੀ ਦੇ ਕਿਹੜੇ ਸ਼ਬਦ ਹਨ? ਕਈ ਲੋਕ ਤਾਂ ਸਮਝਦੇ ਹਨ। ਸਰਹੰਦ, ਚਮਕੌਰ, ਮਾਛੀਵਾੜੇ ਬਾਰੇ, ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਮਨੀ ਸਿੰਘ ਸ਼ਹੀਦਾਂ ਦੇ ਜੀਵਨ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਹੈ। ਇਹ ਗੁਰਬਾਣੀ ਵਿੱਚ ਬਿਲਕੁਲ ਨਹੀਂ ਲਿਖਿਆ ਗਿਆ। ਉਦੋਂ ਦੇ ਲਿਖਾਰੀਆਂ ਨੇ ਲਿਖਿਆ ਹੈ। ਗੁਰਬਾਣੀ, ਇਤਿਹਾਸਕ ਤੇ ਨਵੇਂ ਲਿਖਾਰੀਆਂ ਨੂੰ ਵੱਖ=ਵੱਖ ਰੱਖੋ। ਤੇ ਸੰਗਤਾਂ ਨੂੰ ਦੱਸੋ। ਕਿਹਨੇ ਕੀ ਲਿਖਿਆ ਹੈ? ਜੋ ਲੋਕ ਦੂਜੇ ਲਿਖਾਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਮਿਲਾ ਕੇ ਲੋਕਾਂ ਨੂੰ ਭੱਬਲਭੂਸੇ ਪਾਉਂਦੇ ਹਨ। ਐਸੇ ਲੋਕਾਂ ਤੋਂ ਬਚੋ। ਜਿਵੇਂ ਹੁਣ ਕਈ ਪ੍ਰਚਾਰਕ ਕਹਿਣ ਲੱਗ ਗਏ, " ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਰਹਾਇਸ਼ ਘਰ ਹੀ ਭੋਰਾ ਸੀ।" ਕੀ ਦੁਨੀਆ ਦਾ ਸ਼ਹਿਨਸ਼ਾਹ ਗੁਫ਼ਾ ਵਿੱਚ ਰਹੇਗਾ? ਮੁੱਲਾਂਪੁਰ ਨੇੜੇ ਪਿੰਡ ਰਕਬੇ ਦਾ ਬੰਦਾ 80 ਕੁ ਸਾਲ ਜਿਉਂਦਾ ਰਿਹਾ। ਉਸ ਦੀ ਮੱਤ ਵਿੱਚ ਵੀ ਭੋਰੇ ਦੀ ਮਹਿਮਾ ਵੜੀ ਹੋਈ ਸੀ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੋਕਾਂ ਤੋਂ ਵੱਖ ਕਰਕੇ 12 ਫੁੱਟ ਡੂੰਘੇ 8x8 ਫੁੱਟ ਦੇ ਭੋਰੇ ਵਿੱਚ ਰੱਖਿਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਉੱਥੇ ਹੀ ਹਨੇਰ ਕੋਠੜੀ ਵਿੱਚ ਇਕੱਲਾ ਪੜ੍ਹਦਾ ਸੀ। ਕੋਈ ਹੋਰ ਬੰਦਾ ਉਸ ਦੀ ਭਗਤੀ ਵਾ਼ਲੀ ਥਾਂ ਨਹੀਂ ਜਾ ਸਕਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਰਤੀ ਵਿੱਚ ਕੱਚੇ ਕੋਠੇ ਵਿੱਚ ਰੱਖਿਆ ਸੀ। ਆਪਦੇ ਜਾਣਦੀ ਪ੍ਰਚਾਰਕਾਂ ਦੀਆਂ ਝੂਠੀਆਂ ਕਹਾਣੀਆਂ ਸੁਣ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਰੀਸ ਕਰਦਾ ਸੀ। ਇਹ ਮੁੱਲਾਂਪੁਰ ਪਿੰਡ ਰਕਬੇ ਤੇ ਪੰਡੋਰੀ ਦੇ  ਕੋਲ ਨਿਹੰਗਾ ਦੇ ਗੁਰਦੁਆਰੇ ਦਮਦਮਾ ਸਾਹਿਬ ਦਾ ਪ੍ਰਧਾਨ ਵੀ ਸੀ। ਜਦੋਂ ਆਪ ਪ੍ਰਧਾਨ ਐਸੇ ਲੱਛਣ ਕਰਨਗੇ। ਆਪ ਪੱਕਿਆਂ ਘਰਾਂ, ਚੁਬਾਰਿਆਂ ਵਿੱਚ ਰਹਿੰਦਾ ਸੀ। ਮਰਨ ਸਮੇਂ ਪਤੀ-ਪਤਨੀ ਬੂਰੀ ਹਾਲਤ ਨਾਲ ਮਰੇ। ਪੂਰੇ ਪਰਿਵਾਰ ਨੂੰਹ-ਪੁੱਤਰ ਨੂੰ ਕੈਂਸਰ ਹੋ ਗਿਆ। ਐਸੇ ਭਗਤ ਦੇ ਘਰ ਦੀ ਪੋਤ ਨੂੰਹੁ ਪਤੀ ਨੂੰ ਹਰ ਰਾਤ ਨੀਂਦ ਦੀਆਂ ਗੋਲੀਆਂ ਦੇ ਕੇ ਬਾਹਰ ਕਿਸੇ ਖ਼ਸਮ ਕੋਲ ਜਾਂਦੀ ਸੀ। ਇੱਕ ਰਾਤ ਉਸ ਮੁੰਡੇ ਨੇ ਗੋਲ਼ੀਆਂ ਵਾਲਾ ਦੁੱਧ ਨਹੀਂ ਪੀਤਾ ਕੋਲ ਰੱਖਿਆ ਰਹਿ ਗਿਆ। ਪਹਿਲੀਆਂ ਗੋਲੀਆਂ ਦਾ ਅਸਰ ਸੀ। ਨੀਂਦ ਆ ਗਈ। ਜਦੋਂ ਰਾਤ ਨੂੰ ਬਹੂ ਕੋਲ ਉਪਰਾ ਮਰਦ ਆਇਆ। ਮੁੰਡੇ ਦੀ ਨੀਂਦ ਕੱਚੀ ਸੀ। ਅੱਖ ਖੁੱਲ ਗਈ। ਬਹੂ ਨੇ ਯਾਰ ਨਾਲ ਮਿਲ ਕੇ ਪਤੀ ਭੋਰਾ-ਭੋਰਾ ਕਰਕੇ ਵੱਢ ਦਿੱਤਾ। ਮੁੱਲਾਂਪੁਰ ਪੁਲਿਸ ਨੇ ਮੌਕੇ ਤੇ ਆ ਕੇ ਬਹੂ ਤੇ ਯਾਰ ਨੂੰ ਹੱਥਕੜੀ ਲੱਗਾ ਦਿੱਤੀ। 25 ਸਾਲਾਂ ਦੀ ਔਰਤ ਆਪ ਜੇਲ ਵਿੱਚ ਕਰ ਦਿੱਤੀ। ਖ਼ਾਨਦਾਨ ਦਾ ਕੋਈ ਬੱਚਾ ਨਹੀਂ ਬਚਿਆ। ਸਾਰੇ ਟੱਬਰ ਨੂੰ ਸਜਾ ਭੁਗਤਣੀ ਪਈ ਹੈ। ਕਿਉਂਕਿ ਪਤਨੀ ਤੇ ਪਰਿਵਾਰ ਦੇ ਕਿਸੇ ਜੀਅ ਨੂੰ ਸੁਰਤ ਨਹੀਂ ਆਈ। ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੁਨੀਆ ਦੇ ਚਾਨਣ ਲਈ ਹੈ। ਨਾ ਕਿ ਭੋਰੇ ਵਿੱਚ ਦੱਬ ਲੁਕੋ ਕੇ ਰੱਖਣ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ-ਘਰ ਰੱਖੋ। ਆਪ ਪੜ੍ਹੋ। ਚੱਜ ਦੀ ਥਾਂ 'ਤੇ ਚਾਨਣ ਖੁੱਲ੍ਹੀ ਥਾਂ 'ਤੇ ਪ੍ਰਕਾਸ਼ ਕਰਕੇ ਪੜ੍ਹੋ। ਹੋਰਾਂ ਨੂੰ ਪੜ੍ਹ ਕੇ ਸੁਣਾਵੋ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ। ਉਸ ਨੂੰ ਪਾੜ ਕੇ ਸਿੱਟੇਦੇਹਨ। ਸਬ ਦਾ ਹਾਲ ਐਸਾ ਹੀ ਹੋਣ ਵਾਲਾ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ, ਪੋਥੀ ਘਰ ਵਿੱਚ ਪਾਟ ਗਏ ਹਨ। ਪੁਰਾਣੇ ਹੋ ਗਏ ਹਨ। ਉਸ ਨੂੰ ਨੇੜੇ ਦੇ ਗੁਰਦੁਆਰੇ ਸਾਹਿਬ ਰੱਖ ਆਵੋ। ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਅਰਦਾਸ ਕਰਕੇ ਅੱਗ ਵਿੱਚ ਸੰਸਕਾਰ ਵੀ ਕਰ ਸਕਦੇ ਹਾਂ। ਆਪਣੀਆਂ ਲਿਖਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਾਵਟ ਨਾ ਕੀਤਾ ਜਾਵੇ। ਜੇ ਲੋਕਾਂ ਨੂੰ ਬੰਦੇ ਦਾ ਆਪਣਾ ਲਿਖਿਆ ਸੁਣਾਉਣ ਦਾ ਸ਼ੌਕ ਹੈ। ਤਾਂ ਢਾਡੀਆਂ ਵਾਂਗ ਊਚੀਆਂ ਲੰਬੀਆਂ ਹੇਕਾਂ ਖਿਚ ਕੇ 10 ਮਿੰਟ ਉਝ ਸੁਣਾ ਦਿਆ ਕਰੋ। ਪਰ ਲੋਕਾਂ ਨੂੰ ਦੱਸੋ, " ਇਹ ਲਾਈਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹਨ। ਮੇਰੀਆਂ ਲਿਖੀਆਂ ਹਨ। " ਫਿਰ ਲੋਕ ਆਪ ਨਿਰਨਾ ਕਰਨਗੇ ਕਿ ਲੋਕਾਂ ਨੇ ਕੀ ਸੁਣਨਾ ਹੈ? ਪਤਾ ਲੱਗ ਜਾਵੇਗਾ, ਕਿੰਨੇ ਕੁ ਲੋਕ ਐਸੇ ਲੋਕਾਂ ਦਾ ਗਾਉਣ ਸੁਣਨਗੇ? ਲੋਕਾਂ ਦੇ ਅੰਦਰ ਜਾਂਣਦੇ ਤਾਂ ਹਨ। ਕਿ ਬਾਣੀ ਹੈ ਕਿ ਕੱਚੇ ਪਿੱਲੇ ਗੀਤ ਹਨ। ਆਪੇ ਲੋਕੀ ਇਕੱਠੇ ਹੋਣੋਂ ਹੱਟ ਜਾਣਗੇ। ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨੂੰ ਸੁਣਨਾ ਚਾਹੁੰਦੇ ਹਨ। ਪਰ ਕਈ ਬਹੁਤੇ ਪ੍ਰਚਾਰਕ ਸੱਚੀ ਬਾਣੀ ਸੁਣਾਉਣ ਅਰਥ ਵਾਲੇ ਸਮਝਣਾ ਨਹੀਂ ਚਾਹੁੰਦੇ। ਜੇ ਲੋਕ ਆਪਣੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਨ, ਪੜ੍ਹਨ ਲੱਗ ਗਏ। ਸਾਧਾਂ ਦਾ ਖੱਟੀਆਂ ਖੜ੍ਹਾ ਹੋ ਜਾਵੇਗਾ।
ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨਦੇ ਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ। ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਜਿਨ੍ਹਾਂ ਦੇ ਗਲ਼ਾਂ ਵਿਚ ਮਾਲਾ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਇਹ ਰੱਬ ਦੇ ਸੰਤ ਨਹੀਂ ਬਨਾਰਸ ਕੇ ਠੱਗ ਦੱਸਦੇ ਐਸੇ ਸੰਤ ਨ ਮੋ ਕਉ ਭਾਵਹਿ ॥ ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,। ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਜੋ ਮੂਲ ਮਾਇਆ ਨੂੰ ਟਹਿਣੀਆਂ ਸਮੇਤ ਖਾ ਜਾਣ ਖਾ ਜਾਣ।1। ਰਹਾਉ। ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਧਰਤੀ ਪੁੱਟ ਕੇ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ ਉੱਤੇ ਰੱਖਦੇ ਹਨ, ਲੱਕੜੀਆਂ ਧੋ ਕੇ ਬਾਲਦੇ ਹਨ। ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੁੱਚੇ ਮਨੁੱਖ ਖਾ ਜਾਂਦੇ ਹਨ।2। ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਇਹੋ ਜਿਹੇ ਮੰਦ-ਕਰਮੀਂ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ,  ਮੂੰਹੋਂ ਅਖਵਾਉਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਜਾਂਦੇ। ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, ਇਹ ਸਾਧ ਆਪ ਤਾਂ ਡੁੱਬੇ ਹੀ ਸਨ। ਸਾਰੇ ਸਾਥੀਆਂ ਨੂੰਡੋਬਦੇ ਹਨ।3। ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਜੀਵਾਂ ਦੇ ਕੀ ਵੱਸ? ਜਿਸ ਪਾਸੇ ਪ੍ਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹਨ।ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ।ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ ਕਬੀਰ ਭਗਤ ਲਿਖਦੇ ਹਨ।  ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।4।2। {ਪੰਨਾ 476}
ਮਾਲਾ ਧੋਤੀਆਂ ਅਤੇ ਹੱਥਾਂ ਵਿੱਚ ਗੜਵੇ ਫੜਨ ਨੂੰ ਲੋਕ ਵਿਖਾਵਾ ਦੱਸ ਰਹੇ ਹਨ। ਜਦੋਂ ਅਖੰਡਪਾਠ ਪ੍ਰਕਾਸ਼ ਹੁੰਦਾ ਹੈ। ਕੈਲਗਰੀ ਦੇ ਗੁਰਦੁਆਰੇ ਦਾ ਗ੍ਰੰਥੀ ਡੇਢ ਫੁੱਟ ਦੀ ਮਾਲਾ ਸੰਗਤ ਦੇ ਵਿੱਚਕਾਰ ਲਈ ਬੈਠਾ ਹੁੰਦਾ ਹੈ। ਕਾਲੀ ਕੰਬਲੀ ਸਿਰ ਮੂੰਹ ਤੇ ਲਪੇਟੀ ਹੁੰਦੀ ਹੈ। ਮਾਲਾ ਵਾਲਾ ਹੱਥ ਲੋਕਾਂ ਨੂੰ ਦਿਖਾਉਣ ਲਈ ਕੰਬਲੀ ਤੋ ਬਾਹਰ ਰੱਖਿਆਂ ਹੁੰਦਾ ਹੈ। ਐਸੇ ਗ੍ਰੰਥੀ ਕਬੀਰ ਭਗਤ ਦੀ ਰੀਸ ਕਿਥੋਂ ਕਰ ਲੈਣਗੇ? ਤੇ ਗੁਰਦੁਆਰਿਆਂ ਵਿੱਚ ਲੋਕਾਂ ਨੂੰ ਕੀ ਮੱਤ ਦੇ ਦੇਣਗੇ? ਵਿਸਾਖੀ 2017 ਨੂੰ ਗ੍ਰੰਥੀ ਨੇ ਲੋਕਾਂ ਦੀ ਪੁੱਤਰ ਹੋਣ ਦੀ ਅਰਦਾਸ ਕੀਤੀ ਹੈ। 2003 ਵਿੱਚ  ਗੁਰਦੁਆਰੇ ਸਾਹਿਬ ਦੇ ਕਮਰਾ ਨੰਬਰ 2 ਵਿੱਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 6-6 ਘੰਟੇ ਦੋ ਬਾਰ ਹਰ ਰੋਜ਼ ਪਾਠ ਕਰਨ ਬੈਠਦੀ ਸੀ। ਪੰਜਵੇਂ ਛੇਵੇ ਦਿਨ 1430 ਅੰਗ ਮਹਾਰਾਜ ਦੇ ਪੜ੍ਹ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੰਦੀ ਸੀ। ਗ੍ਰੰਥੀ, ਪ੍ਰਧਾਨ ਸਬ ਬੌਂਦਲ ਗਏ। ਇਹ ਮੈਂ ਇੰਨਾ ਨੇੜਿਉਂ ਦੇਖੇ ਹਨ। ਇੰਨਾ ਵਿੱਚ ਇੱਕ ਵੀ ਗੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਨਹੀਂ ਹੈ। ਸਗੋਂ ਕੰਨਿਆ ਦਾਨ ਕਰਨ ਵਾਲੇ ਦਿਨ ਅੰਨਦ ਕਾਰਜ ਕਰਨ ਦੇ 700 ਡਾਲਰ ਫੀਸ ਗੁਰਦੁਆਰੇ ਦਾ 2 ਘੰਟੇ ਦਾ ਕਿਰਾਇਆ ਲੈਂਦੇ ਹਨ। ਸਫਾਈਆਂ ਦਾ ਵੀ 700 ਡਾਲਰ ਹੋਰ ਲੈਂਦੇ ਹਨ। ਗ੍ਰੰਥੀ ਦੀ ਫੀਸ 100, 200 ਡਾਲਰ ਅੱਲਗ ਹੈ। ਵਿਆਹ ਵਿੱਚ ਆਈ ਸੰਗਤ ਨੂੰ ਬਰਾਤੀ ਗਾਹ ਪਾਉਣ ਵਾਲੇ ਤੇ ਗੁਰਦੁਆਰੇ ਦੀਆਂ ਚੀਜ਼ਾਂ ਚੱਕਣ ਵਾਲੇ ਕਹਿੰਦੇ ਹਨ। ਬੇਟੀ ਦੇ ਵਿਆਹ ਨੂੰ ਜੁਲਾਈ ਵਿੱਚ ਬਹੁਤ ਗਰਮੀ ਸੀ। ਜਿਥੇ ਬੇਟੀ ਤੇ ਹੋਰ ਕੁੜੀਆਂ ਮਿਲਣੀ ਸਮੇਂ ਕਮਰੇ ਵਿੱਚ ਬੈਠੀਆਂ ਸੀ। ਉਥੇ 2 ਫੁੱਟ ਦੀ ਵਿੰਡੋ ਸੀ। ਕੈਨੇਡਾ ਦੇ ਗੁਰਦੁਆਰੇ ਦੇ ਕਮਰੇ ਵਿੱਚ ਪੱਖਾ ਵੀ ਨਹੀਂ ਸੀ। ਸਾਡੇ ਘਰ ਦੇ ਚਾਰ ਬੰਦੇ ਬਾਰੀ-ਬਾਰੀ ਪੱਖਾ ਮੰਗਣ ਗਏ। ਸਬ ਨੂੰ ਕੈਸੀਅਰ ਨੇ ਇਹੀ ਜੁਆਬ ਦਿੱਤਾ, " ਪੱਖਾ ਨਹੀਂ ਦੇ ਸਕਦੇ। ਵਿਆਹ ਵਾਲੇ ਲੋਕ ਚੋਰੀ ਕਰਕੇ ਲੈ ਜਾਂਦੇ ਹਨ। "  ਪਾਠ ਪੜ੍ਹਦੇ ਵੀ ਮੁੱਛਾਂ, ਦਾੜ੍ਹੀ ਉੱਤੇ ਹੱਥ ਫੇਰੀ ਜਾਂਦੇ ਹਨ। ਨੱਕ, ਕੰਨ ਵਿੱਚ ਉਗਲਾਂ ਦੇਈ ਜਾਂਦੇ ਹਨ। ਐਸਾ ਕਿਉਂ ਕਰਦੇ ਹਨ? ਆਮ ਬੰਦੇ ਨਾਲ ਵੀ ਗੱਲ ਕਰੀਏ ਤਾਂ ਬਹੁਤਾ ਹਿੱਲੀਦਾ ਨਹੀਂ ਹੈ। ਨੱਕ, ਕੰਨ ਵਿੱਚ ਆਪਦੇ ਜਾਂ ਦੂਜੇ ਦੇ ਉਗ਼ਲਾਂ ਨਹੀਂ ਥੂਨੀ ਦੀਆਂ। ਜੇ ਕੋਈ ਕਿਸੇ ਅੱਗੇ ਖੜ੍ਹ ਕੇ ਮੁੱਛਾਂ, ਦਾੜ੍ਹੀ ਉੱਤੇ ਹੱਥ ਫੇਰੇ ਅਗਲਾ ਗੋਡਿਆਂ ਥੱਲੇ ਲੈ ਲੈਂਦਾ। ਬਈ ਮੇਰੇ ਮੂਹਰੇ ਮੁੱਛਾਂ ਖੜ੍ਹੀਆਂ ਕਰ ਕੇ ਤੂੰ ਮੈਨੂੰ ਨੀਚਾ ਦਿਖਾਉਂਦਾ ਹੈ। ਆਮ ਬੰਦੇ ਨੂੰ ਪਾਠ ਕਰਦੇ ਦੇਖ ਕੇ ਇਹ ਲੋਕ ਜ਼ਰਦੇ ਨਹੀਂ ਹਨ। ਗ੍ਰੰਥੀ, ਪ੍ਰਧਾਨਾਂ ਦੇ ਵਿੱਚ ਜ਼ਰੂਰ ਵੱਜਣਾ ਹੈ। ਹਰ ਕੋਈ ਆਪ ਪਾਠ ਕਰਕੇ ਭੋਗ ਤੇ ਅਰਦਾਸ ਆਪੇ ਕਰ ਲਵੇ। ਜੇ ਲੋਕ ਐਸਾ ਕਰਨ ਲੱਗ ਜਾਣਗੇ। ਗ੍ਰੰਥੀ, ਪ੍ਰਧਾਨ ਲੰਗਰ ਬਣਾਉਣ ਤੇ ਝਾੜੂ ਮਾਰਨ ਲੱਗ ਜਾਣਗੇ। ਜੋ ਪੈਸਾ ਗ੍ਰੰਥੀ, ਪ੍ਰਧਾਨ ਨੂੰ ਕਮਾ ਕੇ ਪਾਠ ਕਰਨ ਦਾ ਦਿੰਦੇ ਹੋ। ਉਹ ਬਾਣੀ ਆਪ ਪੜ੍ਹ ਕੇ ਦੇਖੋ। ਮਨ ਸ਼ਾਤ ਤੇ ਸਟਰਿਸ ਫਰੀ ਹੋ ਜਾਵੇਗਾ। ੍ਘਰ ਵਿੱਚ ਗੁਰਦੁਆਰੇ ਵਰਗੀਆਂ ਬਰਕਤਾਂ ਆ ਜਾਣਗੀਆਂ। ਜੇ ਚੱਕਲੋ, ਧਰਲੋ ਦੇ ਗੀਤ ਸੁਣ ਕੇ ਨੱਚਦੇ ਝੂਮਦੇ ਹੋ। ਇੱਕ ਬਾਰ ਸ਼ਬਦਾਂ ਦੇ ਭੰਡਾਰ ਗੁਰੂ ਨਾਲ ਸ਼ਬਦ ਦਾ ਪਿਆਰ ਪਾ ਕੇ ਦੇਖੋ। ਜਿੰਦਗੀ ਬਦਲ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੰਪਿਊਟਰ ਤੇ ਜਾਂ ਖਰੀਦ ਕੇ ਸੰਚੀਆਂ ਘਰ ਵਿੱਚ ਲਿਆ ਕੇ ਪੜ੍ਹ ਸਕਦੇ ਹਾਂ। ਸਗੋਂ ਨੌਜਵਾਨ ਦੇ ਅਨੰਦ ਕਾਰਜ ਵੀ ਘਰ ਪੰਡਾਲ ਲਾ ਕੇ ਆਪ ਕਰੋ। ਸ਼ੁੱਧ ਪਾਠ ਸਿੱਖ ਕੇ, ਗ਼ਲਤੀਆਂ ਠੀਕ ਕਰਕੇ, ਐਸੇ ਪੱਕੇ ਸਿੰਘ ਸਿੰਘਣੀਆਂ ਤਿਆਰ ਹੋਵੋ। ਜੋ ਬਾਣੀ ਪੜ੍ਹਦੇ ਬਿਲਕੁਲ ਨਾ ਸੰਗਣ। ਦੁਨੀਆ ਦੇ ਵਿੱਚ ਕਿਸੇ ਥਾਂ 'ਤੇ ਪਾਠ ਕਰ ਸਕੀਏ। 
ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਵਰਗਾ ਐਸਾ ਰੱਬੀ ਬਾਣੀ ਦੀ ਮਹਿਮਾ ਕਰਨ ਵਾਲਾ ਕੋਈ ਹੀ ਵਿਰਲਾ ਹੈ। ਦੁਨੀਆ ਹੈਰਾਨ ਹੋਈ ਪਈ ਹੈ। ਇਹ ਅੰਮ੍ਰਿਤ ਛਕਾਉਣ ਵਿੱਚ ਸਬ ਤੋਂ ਅੱਗੇ ਹਨ। 2017 ਵਿਸਾਖੀ ਨੂੰ 1800 ਸਿੰਘ, ਸਿੰਘਣੀਆਂ ਨੇ ਅੰਮ੍ਰਿਤ ਪਾਨ ਕੀਤਾ। ਕਈ ਪ੍ਰਚਾਰਕ ਇਹ ਵੀ ਕਹੀ ਜਾਂਦੇ ਹਨ। ਲੋਕ ਅੰਮ੍ਰਿਤ ਛੱਕ ਕੇ ਛੱਡੀ ਜਾਂਦੇ ਹਨ। ਐਸੇ ਅੰਮ੍ਰਿਤ ਛਕਣ ਵੱਲੋਂ ਕੀ ਖੜ੍ਹਾ ਹੈ? ਇੰਨਾ ਨੂੰ ਕੋਈ ਪੁੱਛੇ, ਕੀ ਅੰਮ੍ਰਿਤ ਛਡਇਆ ਜਾ ਸਕਦਾ ਹੈ? ਕੀ ਅੰਮ੍ਰਿਤ ਢਿੱਡ ਵਿਚੋਂ ਨਿਕਲ ਜਾਂਦਾ ਹੈ? ਕੀ ਇਹ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਖਰਾ ਅੰਮ੍ਰਿਤ ਹੈ? ਜਿਸ ਬਾਰੇ ਆਪ ਹੀ ਕਹਿੰਦੇ ਹਨ, ਅੰਮ੍ਰਿਤ ਵਿੱਚ ਸ਼ਕਤੀ ਬਹੁਤ ਹੈ। ਚਿੜੀਆਂ ਵਾਜ ਨੂੰ ਢਾਹ ਲੈਂਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਸਿੰਘ ਦਾ ਹਾਥੀ ਨਾਲ ਮੁਕਾਬਲਾ ਕਰਾਇਆ ਸੀ। ਜਦੋਂ ਰੋਟੀ ਨਸ਼ੇ ਖ਼ੂਨ ਵਿੱਚ ਮਿਲ  ਕੇ ਕੌਤਕ ਦਿਖਾਉਂਦੇ ਹਨ। ਅੰਮ੍ਰਿਤ ਵੀ ਸ਼ਕਤੀ ਦਿਖਾਉਂਦਾ ਹੈ। ਅੰਮ੍ਰਿਤ ਛਕਣ ਪਿੱਛੋਂ ਕੋਈ ਵੀ ਸਿੰਘ ਹਾਲਾਤ ਕਰਕੇ ਜੋਗੇ ਸਿੰਘ ਵਾਂਗ ਕੁਰਾਹੇ ਪੈ ਸਕਦਾ ਹੈ। ਪਤੀ-ਪਤਨੀ,ਸਹੁਰਿਆਂ ਹੋਰ ਰਿਸ਼ਤਿਆਂ ਕਾਰਨ ਜਾਂ ਹੋਰ ਕੋਈ ਕਾਰਨ ਕਰਕੇ ਬੰਦਾ ਰਹਿਤ ਨਾ ਰੱਖ ਸਕੇ। ਪਰ ਉਸ ਦੇ ਅੰਦਰ ਦੀ ਦਲੇਰੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਫਿਰ ਵੀ ਉਹ ਦੂਜਿਆਂ ਤੋਂ ਅਲੱਗ ਹੀ ਦਿਆਲੂ, ਦਾਨੀ, ਮਦਦ ਕਰਨ ਵਾਲਾ ਹੁੰਦਾ ਹੈ। ਅੰਦਰ ਦਾ ਸ਼ੇਰ ਫਿਰ ਕਦੇ ਵੀ ਜਾਗ ਸਕਦਾ ਹੈ। ਜਦੋਂ ਮਾਦੋ ਦਾਸ ਬੰਦਾ ਬਹਾਦਰ ਧਰਮ ਦਾ ਝੰਡਾ ਝੁਲਾ ਕੇ ਰਾਜ ਕਰ ਸਕਦਾ ਹੈ। ਅੰਮ੍ਰਿਤ ਛੱਕ ਕੇ ਬਿਗੜਿਆ ਬੰਦਾ ਸੁਰਤ ਸਿਰ ਆ ਸਕਦਾ ਹੈ। ਜੇ ਕਿਤੇ ਸਾਰੇ ਹੋਸ਼ ਵਿੱਚ ਰਹਿਣ ਰਾਜ ਕਰੇਗਾ ਖ਼ਾਲਸਾ ਹੋ ਜਾਵੇਗਾ। ਜਦੋਂ ਇਕੱਲਾ ਭਾਈ ਬਾਬਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਇੰਨੀ ਕੌਮ ਨੂੰ ਘੰਟਿਆਂ ਬੰਦੀ ਕੋਲ ਬੈਠਾਂ ਸਕਦੇ ਹਨ। ਜੋ ਬਾਣੀ ਦੀ ਤੁਕ ਲਾਈਨ ਮੂੰਹੋਂ ਕੱਢਦੇ ਹਨ। ਸੰਗਤ ਲੋਕਾਂ ਦੇ ਦਿਮਾਗ਼ ਵਿੱਚ ਵਾੜ ਦਿੰਦੇ ਹਨ। ਉਸ ਦਾ ਅਸਰ ਹੁੰਦਾ ਹੈ। ਲੋਕ ਭਾਲਦੇ ਫਿਰਦੇ ਹਨ। ਅੱਗਲਾ ਦੀਵਾਨ ਕਿਥੇ ਕਦੋਂ ਲੱਗਣਾ ਹੈ? ਲੋਕ ਦੂਰੋਂ ਦੂਰੋਂ ਵਹੀਰਾ ਘੱਤ ਕੇ ਜਾਂਦੇ ਹਨ। ਜੇ ਹਰ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਡਟ ਕੇ ਪਹਿਰਾ ਦੇਵੇ। ਸੱਚ ਤੇ ਚੱਲਣ ਵਾਲਾ, ਦਲੇਰ, ਦਿਆਲੂ, ਸਹਿਣਸ਼ੀਲ ਮਿਹਨਤੀ ਬਣ ਕੇ ਜ਼ਰੂਰ ਹੋਰ ਲੋਕਾਂ ਲਈ ਰੋਲ ਮਾਡਲ ਬਣ ਸਕਦੇ ਹਨ।
ਅੰਮ੍ਰਿਤ ਛੱਕ ਕੇ ਰਹਿਤ ਰੱਖਣ ਵਾਲੇ ਕਈ ਐਸੇ ਗੰਦੇ ਹੁੰਦੇ ਹਨ। ਕਛਹਿਰੇ ਲਾਹ ਕੇ ਉਵੇਂ ਹੀ ਧੋਣ ਨੂੰ ਛੱਡ ਦਿੰਦੇ ਹਨ। ਘਰ ਦੀ ਬਹੂ ਬੇਟੀ ਧੋਂਦੀ ਹੈ। ਆਪੇ ਦੇਖ ਲਵੋ। ਦੂਜੇ ਬੰਦੇ ਤੋਂ ਆਪ ਦਾ ਕੱਛਾ ਧੋਵਉਣਾਂ ਕਿਧਰ ਦਾ ਗਿਆਨ ਚਮਤਕਾਰ ਹੈ? ਕਈ ਤਾਂ ਬਹੂ ਬੇਟੀਆਂ ਮੂਹਰੇ ਕਛਹਿਰੇ ਵਿੱਚ ਹੀ ਸਾਰੀ ਦਿਹਾੜੀ ਨੰਗੀਆਂ ਲੱਤਾਂ ਕੱਢੀ ਤੁਰੇ ਫਿਰਦੇ ਹਨ।
ਜੋ ਗੁਰਬਾਣੀ ਨਹੀਂ ਪੜ੍ਹਦੇ ਉਸ ਲਈ ਢੱਡਰੀਆਂ ਵਾਲੇ ਬਾਬਾ ਜੀ ਧਾਰਨਾ ਪੜ੍ਹਦੇ ਹਨ. " ਜਿਹੜੇ ਕੋਡੀਆਂ ਖ਼ਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ। ਜੇ ਨਦਰ ( ਨਜ਼ਰ) ਬਦਲ ਜੇ ਤੇਰੀ। ਰਾਜਿਆਂ ਤੋਂ ਭੀਖ ਮੰਗਾ ਦੇਵੇ। "
ਦਮਦਮੀ ਟਕਸਾਲ ਪਾਠ ਸਿੱਖਾਉਣ, ਰਹਿਤ  ਤੇ ਬਾਣੇ ਵਿੱਚ ਪੱਕੇ ਸਿੰਘ ਮੰਨੇ ਜਾਂਦੇ ਹਨ। ਕੁੱਝ ਕੁ ਆਪ ਨੂੰ ਆਪੇ ਮਹਾਨ ਬਣਾਈ ਫਿਰਦੇ ਹਨ। ਉਨ੍ਹਾ ਦੀਆਂ  ਧਮਕੀਆਂ ਮਾਵਾਂ ਭੈਣਾਂ ਦੀਆਂ ਗਾਲ਼ਾਂ ਦਿੰਦਿਆਂ ਦੇ ਵੀਡੀਉ ਜੂਟਿਊਬ ‘ਤੇ ਲੱਗੇ ਹੋਏ ਹਨ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਹੀਦੀ ਨੂੰ ਲੁਕੋ ਕੇ, ਵਾਧੂ ਅਫ਼ਵਾਹਾਂ ਫੈਲਾਉਂਦੇ ਰਹੇ ਹਨ। ਗੱਦੀਆਂ ਉੱਤੇ ਕਈ ਚੜ੍ਹੇ ਬੈਠੇ ਹਨ। ਮਨ ਘੜਤ ਗੱਲਾਂ ਸੁਣਾਉਂਦੇ ਹਨ। ਧਰਮ ਪ੍ਰਚਾਰ ਬਹੁਤ ਘੱਟ ਕਰਦੇ ਹਨ। ਰੱਬ ਮਿਹਰ ਕਰੇ।
ਕਬੀਰ ਜੀ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥ ਬਾਬਾ ਬੋਲਨਾ ਕਿਆ ਕਹੀਐ ॥ ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥ ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ ॥੨॥ ਬੋਲਤ ਬੋਲਤ ਬਢਹਿ ਬਿਕਾਰਾ ॥ ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥ ਕਹੁ ਕਬੀਰ ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥ {ਪੰਨਾ 870}
ਨਰੂ ਮਰੈ ਨਰੁ ਕਾਮਿ ਨ ਆਵੈ ॥ ਜਦੋਂ ਮਨੁੱਖ ਗੁਣਾਂ ਵਾਲਾ ਬੰਦਾ ਨਹੀਂ ਰਹਿੰਦਾ। ਜਿਉਂਦਾ ਮਰ ਹੀ ਜਾਂਦਾ ਹੈ ਤਾਂ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਪਸੂ ਮਰੈ ਦਸ ਕਾਜ ਸਵਾਰੈ ॥੧॥ਪਸ਼ੂ ਮਰਦਾ ਹੈ ਤਾਂ ਉਸ ਦਾ ਸਰੀਰ ਮਨੁੱਖ ਦੇ ਕਈ ਕੰਮ ਸੰਵਾਰਦਾ ਹੈ। ਭਾਵ ਜਦੋਂ ਬੰਦੇ ਵਿਚੋਂ ਪਸ਼ੂਆਂ ਵਾਲੇ ਔਗ਼ੁਣ ਖਤਮ ਹੋ ਜਾਂਦਾ ਹਨ। ਉਹ ਦਸ ਜਾਣਦੀ  ਬਹੁਤ ਕੰਮ ਕਰਦਾ ਹੇ। ।੧।{ਪੰਨਾ 870}
  ਬੇਨਤੀ ਹੈ ਜੀ ਬਾਣੀ ਸਮੇਤ ਸੁਨੇਹਾ ਭੇਜ ਰਹੀ ਹਾਂ ਫੂਲ ਭਵਰਿ ਜਲੁ ਮੀਨਿ ਬਿਗਾਰਿਓ ॥ਫੁੱਲ ਭਵਰੇ ਨੇ ਜੂਠਾ  ਕੀਤਾ ਹੈ, ਪਾਣੀ ਨੂੰ ਮੱਛੀ ਨੇ ਜੂਠਾ ਕੀਤਾ ਹੈ। ਜਾਣੇ-ਅਨਜਾਣੇ ਵਿਚ ਨਾ ਜਾਣੇ ਅਸੀਂ ਕਿੰਨਾ ਪੈਸਾ ਸਜੀਵ ਫੁੱਲਾਂ ਦੀ ਜੀਵ ਹੱਤਿਆ ਕਰਨ ਤੇ ਪੈਰਾਂ ਵਿੱਚ ਮਿਥਣ ਨੂੰ ਬਰਬਾਦ ਕਰ ਦਿੰਦੇ ਹਾਂ। ਨਾਲੇ ਕਾਗ਼ਜ਼ ਦੇ ਫੁੱਲਾਂ ਵਿਚੋਂ ਜੇ ਸੁਗੰਧ ਹੀ ਨਹੀਂ ਆਉਂਦੀ। ਉਸ ਤੋਂ ਮਹਾਰਾਜ ਤੇ ਪੰਜ ਪਿਆਰਿਆਂ ਨੂੰ ਕੀ ਫ਼ਾਇਦਾ ਹੈ? ਸਜਾਵਟ ਲਈ ਠੀਕ ਹਨ। ਪਰ ਮਹਾਰਾਜ ਤੇ ਪੰਜ ਪਿਆਰਿਆਂ ਤੇ ਫੁੱਲ ਪਾਉਣੇ, ਮਹਾਰਾਜ ਤੇ ਪੰਜ ਪਿਆਰਿਆਂ  ਦੇ ਨਾਲ ਫੁੱਲਾਂ ਦੀ ਬੇਅਦਬੀ ਹੈ। ਗੁਰੂ ਪਿਆਰਿਉ ਸਤਿਗੁਰ ਆਗੇ ਸੀਸ ਭੇਟ ਦੀਜੀਏ। ਸਤਿਗੁਰ ਆਗੇ ਮਾਣ ਤੋੜ ਦੀਜੀਏ। ਸਤਿਗੁਰ ਆਗੇ ਮਨ ਜੋੜ ਦੀਜੀਏ। ਸਤਿਗੁਰ ਆਗੇ ਸਬੇ ਬਲ ਛੋੜ  ਦੀਜੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਫੁੱਲ, ਮਹਿੰਗੇ ਰੁਮਾਲੇ ਨਹੀਂ ਸਿਰਫ਼ ਪੜ੍ਹਨ ਵਾਲੇ ਪਿਆਰੇ ਚਾਹੀਦੇ ਹਨ। ਫੁੱਲਾਂ ਦੀਆਂ ਪਤੀਆਂ ਦਾੜ੍ਹੀ ਮੁੱਛਾਂ ਵਿੱਚ ਫਸਦੀਆਂ ਹਨ।
ਰਾਖਾ ਏਕ ਹਮਾਰਾ ਸੁਆਮੀ॥ ਸਗਲ ਘਟਾ ਕਾ ਅੰਤਰ ਜਾਮੀ॥ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

Comments

Popular Posts