ਵਿਗੜਿਆਂ ਦਾ ਇਲਾਜ ਡੰਡਾ ਗੁਰੂ ਦੱਸਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬੰਦੇ ਹੀ ਬੰਦੇ ਦੀ ਦਾਰੂ ਬਣਦੇ ਨੇ। ਇਹੀ ਬੰਦੇ ਤਾਂ ਬੰਦੇ ਦੇ ਫੱਟ ਮਾਰਦੇ ਨੇ।
ਜੋ ਮਲ੍ਹਮ ਜ਼ਖ਼ਮਾਂ ਉੱਤੇ ਲਗਾਉਂਦੇ ਨੇ। ਉਹੀ ਪਹਿਲਾਂ ਜ਼ਖ਼ਮ ਖਰੋਚ ਦਿੰਦੇ ਨੇ।
ਵਿਗੜਿਆਂ ਦਾ ਇਲਾਜ ਡੰਡਾ ਗੁਰੂ ਦੱਸਦੇ ਨੇ। ਉਹੀ ਤਾਂ ਡਾਂਗ ਚਲਾ ਸਕਦੇ ਨੇ।
ਜਿਸ ਦੇ ਡੌਲ਼ਿਆਂ ਵਿੱਚ ਜ਼ੋਰ ਹੁੰਦੇ ਨੇ। ਤਕੜੇ ਬੰਦੇ ਤੋਂ ਹੀ ਸਬ ਡਰਦਾ ਹੁੰਦੇ ਨੇ ।
ਲੋਕ ਮਾੜੇ ਦਾ ਜਿਉਣਾ ਮੁਸ਼ਕਲ ਕਰਦੇ ਨੇ। ਧਨਵਾਨ ਦੇ ਦੋਸਤ ਲੋਕੀ ਬੜੇ ਨੇ।
ਲੋਕ ਗ਼ਰੀਬ ਤੋਂ ਪਾਸਾ ਵਟਦੇ ਨੇ। ਸਤਵਿੰਦਰ ਇਹ ਲੋਕ ਤੇਰੇ ਨਾਂ ਮੇਰੇ ਬਣਦੇ ਨੇ।
ਪਿੱਠ ਦੇ ਪਿੱਛੇ ਚੁਗ਼ਲੀ ਕਰਦੇ ਨੇ। ਤੇਰੇ ਮੂੰਹ ਉੱਤੇ ਬੱਲੇ-ਬੱਲੇ ਰਹਿੰਦੇ ਕਰਦੇ ਨੇ।
ਭਾਵੇਂ ਕਈ ਢਾਸਣਾ ਦੇਣ ਨੂੰ ਨਾਲ ਖੜ੍ਹਦੇ ਨੇ। ਮੌਕਾ ਦੇਖ ਕੇ ਮੰਜੀ ਮੂਧੀ ਕਰਦੇ ਨੇ।
ਇਹ ਤਾਂ ਉੱਤੋਂ ਉੱਤੋਂ ਹੱਸਦੇ ਨੇ। ਨੇੜੇ ਹੋ ਕੇ ਸੱਤੀ ਤੇਰੇ ਅੰਦਰ ਦੀ ਘੁੰਡੀ ਲੱਭਦੇ ਨੇ।
ਬਹੁਤੇ ਭੇਤ ਲੈ ਕੇ ਚੁਗ਼ਲੀ ਕਰਦੇ ਨੇ। ਬੰਦੇ ਦੇ ਪੈਰਾਂ ਥੱਲਿਉ ਮਿੱਟੀ ਕੱਢਦੇ ਨੇ।
Comments
Post a Comment