ਹਰ ਚਿਹਰਾ ਰੱਬ ਦਾ ਰੂਪ ਲੱਗੀ ਜਾਂਦਾ

-ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਚੇਹਰਾ ਦੇਖ ਬੰਦੇ ਦਾ ਸਾਨੂੰ ਰੱਬ ਚੇਤੇ ਆਉਂਦਾ। ਉਹਦੀ ਝਲਕ ਦਾ ਭੁਲੇਖਾ ਹਰ ਚੀਜ਼ ਚੋ ਥਿਉਂਦਾ।

ਉਹ ਦੇ ਰੰਗਾਂ ਦਾ ਭੇਤ ਸਮਝ ਨਹੀਂ ਆਉਂਦਾ। ਧਰਤੀ ਦੇ ਉੱਤੇ ਕੈਸੇ-ਕੈਸੇ ਖਿੰਡਾਉਣੇ ਬਣਾਉਂਦਾ।

ਸਿਆਣੇ ਕਹਿੰਦੇ ਰੱਬ ਆਪੇ ਜੋੜੀਆਂ ਬਣਾਉਂਦਾ ਅੰਬਰਾਂ ਦੇ ਉਤੇ ਬੈਠਾ ਉਹ ਜੋੜੀਆਂ ਬੱਣੋਂਉਂਦਾ।

ਪਹਿਲਾਂ ਭਾਵੇਂ ਬੰਦਾ ਇੱਕ ਦੂਜੇ ਤੋਂ ਅਣਜਾਣ ਹੁੰਦਾ। ਫਿਰ ਹੋਲੀ ਉਸੇ ਨਾਲ ਪਿਆਰ ਜ਼ਰੂਰ ਹੁੰਦਾ।

ਸੱਜਣ ਦਾ ਦੀਦਾਰ ਅੱਖਾਂ ਨੂੰ ਚੰਗਾ-ਚੰਗਾ ਲੱਗਦਾ। ਸੱਤੀ ਇੱਕੋ ਵਿੱਚ ਅਨੇਕਤਾ ਵੀ ਭਰੀ ਜਾਂਦਾ।

ਨਿੱਤ ਉਸੇ ਦੀਆਂ ਆਦਤਾਂ ਅੰਦਾਜ਼ ਸਿੱਖੀ ਜਾਂਦਾ। ਉਸੇ ਬਗੈਰ ਜਿਉਣਾ ਮੁਸ਼ਕਲ ਬੜਾ ਹੁੰਦਾ।

ਘੜ-ਘੜ ਰੱਬ ਪੁਤਲੇ ਧਰਤੀ ਤੇ ਭੇਜੀ ਜਾਂਦਾ। ਇੱਕ ਤੋਂ ਇੱਕ ਸੋਹਣਾ ਸਰੀਰ ਰੱਬ ਹੈ ਬਣਾਉਂਦਾ।

ਸਾਡਾ ਤਾਂ ਦਿਲ ਦੀਵਾਨਾ ਤੇਰਾ ਹੋਈ ਜਾਂਦਾ। ਸਤਵਿੰਦਰ ਹਰ ਚਿਹਰਾ ਰੱਬ ਦਾ ਰੂਪ ਲੱਗੀ ਜਾਂਦਾ।

Comments

Popular Posts