ਭਾਗ
39 ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ
ਆਖਾ ਨਾਉ ॥ ਸੂਰਜ ਨੂੰ ਸਲਾਮਾਂ ਹੁੰਦੀਆਂ
ਤੁਹਾਡੇ
ਵਿਚੋਂ ਕਿਹੜਾ-ਕਿਹੜਾ, ਕਿੰਨਾ ਕੁ ਚਿਰ ਬਗੈਰ ਤਾਜੀ ਹਵਾ ਦੇ ਭੋਰਿਆਂ ਗੁਫਾ ਵਿੱਚ ਵੜ ਕੇ ਬਰਫ਼ ਵਿੱਚ -20.-40 ਵਿੱਚ ਪਹਾੜਾ ਉੱਤੇ ਚੜ੍ਹ ਕੇ ਬੈਠੇਗਾ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅਸੀਂ ਆਪਣੇ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਦੇ ਹਾਂ। ਕੀ ਜੋਗ,
ਤਪ, ਮੜ੍ਹੀ-ਮੂਰਤ ਪੂਜਾ ਸਮਾਧੀ ਕਰਨੇ ਚਾਹੀਦੇ ਹਨ? ਇਸ ਦਾ
ਕੋਈ ਫ਼ਾਇਦਾ ਨਹੀਂ ਹੈ। ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ
ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ
ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ
ਮਿਟੈ ਨ ਭ੍ਰਮ ਕੀ ਕਾਈ ॥੨॥੧॥ {ਪੰਨਾ 684} ਪ੍ਰਮਾਤਮਾ ਨੂੰ ਲੱਭਣ
ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪ੍ਰਮਾਤਮਾ ਸਭ ਵਿਚ ਵੱਸਣ ਵਾਲਾ ਹੈ, ਜੋ ਸਦਾ ਮਾਇਆ
ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਪ੍ਰਭੂ ਜੀ ਤੇਰੇ ਨਾਲ ਹੀ ਵੱਸਦਾ ਹੈ।੧।ਰਹਾਉ। ਜਿਵੇਂ ਫੁੱਲ ਵਿਚ
ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ
ਵੱਸਦਾ ਹੈ, ਤਿਵੇਂ ਪ੍ਰਭੂ ਸਭਨਾਂ ਦੇ ਅੰਦਰ ਵੱਸਦਾ ਹੈ। ਇਸ ਵਾਸਤੇ, ਉਸ ਨੂੰ ਆਪਣੇ ਹਿਰਦੇ ਵਿਚ ਹੀ ਲੱਭ।੧।
ਗੁਰੂ ਦਾ ਆਤਮਕ ਜੀਵਨ ਦਾ ਉਪਦੇਸ਼
ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਤੇ
ਆਪਣੇ ਸਰੀਰ ਤੋਂ ਬਾਹਰ ਹਰ ਥਾਂ ਪ੍ਰਭੂ ਜੀ
ਨੂੰ ਵੱਸਦਾ ਸਮਝੋ। ਨਾਨਕ
ਜੀ ਦੇ ਘਰ ਦੇ ਨੋਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਲਿਖਿਆ ਹੈ। ਆਪਣਾ ਆਤਮਕ ਜੀਵਨ ਪਰਖਣ ਤੋਂ
ਬਿਨਾ ਮਨ ਉੱਤੋਂ ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ, ਉਤਨਾ ਚਿਰ
ਸਰਬ-ਵਿਆਪਕ ਪ੍ਰਭੂ ਜੀ ਦੀ ਸੂਝ ਨਹੀਂ ਆ ਸਕਦੀ)।੨।੧।
ਧਨਾਸਰੀ ਮਹਲਾ ੯ ॥ ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ
ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥ ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ ਹਰਖ ਸੋਗ
ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥ ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ ਕਹੁ
ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥
{ਪੰਨਾ 685} ਜਿਸ ਜੋਗੀ ਦੇ ਹਿਰਦੇ
ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ ਦੀਆਂ ਲਹਰਾਂ ਉੱਠ ਰਹੀਆਂ ਵੇਖਦਾ
ਹਾਂ, ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ ਸਹੀ ਜੀਵਨ-ਜਾਚ ਅਜੇ ਨਹੀਂ ਆਈ।੧।ਰਹਾਉ। ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ
ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ, ਜਿਹੜਾ
ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ।੧। ਨਾਨਕ ਜੀ ਦੇ ਘਰ ਦੇ ਨੋਵੇਂ
ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਲਿਖਿਆ ਹੈ। ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ
ਅਡੋਲ ਕਰ ਕੇ ਟਿਕਾ ਲਿਆ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ
ਗਈ ਹੈ।੨।੩।
ਗੁਰੂ ਤੇਗਬਹਾਦਰ ਸਾਹਿਬ ਜੀ ੨੬ ਸਾਲ ਭੋਰੇ ਵਿੱਚ ਵੜ ਕੇ ਕੋਈ ਹੱਠ
ਤਪ ਨਹੀਂ ਕਰਦੇ ਰਹੇ, ਬਲਕਿ ਗੁਰਮਤ ਪ੍ਰਚਾਰ
ਦੀ ਮਹਾਨ ਸੇਵਾ ਨਿਭਾਉਂਦੇ ਰਹੇ ਹਨ। ਜਿਹੜੇ ਸੰਪਰਦਾਈ ਵੀਰ
ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ਕਿ ਉਪਰੋਕਤ
ਪ੍ਰਚਾਰ ਕਰਨ ਵਾਲੇ ਸੱਜਣ ਸਿੱਖ ਸੰਗਤ ਨੂੰ ਗੁੰਹਰਾਹ ਕਰ
ਰਹੇ ਹਨ। ਅਸਲ ਵਿੱਚ ਉਨ੍ਹਾਂ ਨੂੰ ਖ਼ਤਰਾ
ਹੈ ਕਿ ਜੇ ਸੱਚ ਨੂੰ ਮੰਨ ਲਿਆ ਗਿਆ ਤਾਂ ਹੇਮਕੁੰਟ ਪ੍ਰਬਤ ਦੀ
ਤਪਸਿਆ ਝੂਠਾ ਸਿੱਧ ਹੋ ਜਾਏਗਾ।
ਰੱਬ ਐਸੇ ਵੀ ਨਹੀਂ ਮਿਲਦਾ। ਸਾਰਿਆਂ ਤਪਾਂ ਵਿੱਚੋਂ ਜੇ ਕੋਈ ਸ੍ਰੇਸ਼ਟ ਤਪ ਹੈ ਤਾਂ
ਉਹ ਹੈ ‘ਗੁਰੂ-ਸੇਵਾ`। ਗੁਰਮਤਿ ਅਨੁਸਾਰ ਜਿਊਣਾ। ਸਾਰੇ ਦੁੱਖ ਦੂਰ ਕਰਨ ਵਾਲਾ ਪ੍ਰਮਾਤਮਾ ਮਨ ਵਿੱਚ ਆ
ਵੱਸਦਾ ਹੈ। ਅਨਿਕ ਤਪਸਿਆ ਕਰੇ ਅਹੰਕਾਰ।। ਨਰਕ ਸੁਰਗ ਫਿਰਿ ਫਿਰਿ ਅਵਤਾਰ।। " {278}
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਘਰੋਂ ਬਾਹਰ ਮੜ੍ਹੀਆਂ ਵਿਚ
ਮਸਾਣਾਂ ਵਿਚ ਰਿਹਾ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਰੱਬ ਨਹੀਂ ਮਿਲਦਾ। ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਵਿਖੇ ਤਪ` ਲਫ਼ਜ਼ ਸੁਤੰਤਰ ਰੂਪ ਵਿੱਚ ਕੁੱਲ 56 ਵਾਰ ਆਇਆ ਹੈ। ਤੇ ਤਪੱਸਿਆ` ਇੱਕ ਵਾਰ
ਲਿਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੀਹਨੇ-ਕੀਹਨੇ, ਕਿੰਨੀ ਬਾਰ
ਪੜ੍ਹਿਆ ਤੇ ਕੀ ਅੱਜ ਤੱਕ ਵੀ ਹਰ ਰੋਜ਼ ਪੜ੍ਹਦੇ ਹੋ? ਕੋਈ ਗੁਰੂ
ਸਮਾਧੀ ਭੋਰੇ ਵਿੱਚ ਜਾਂ ਪਹਾੜਾ ਕਿਉਂ ਲਗਾਵਾਂਗੇ। ਜਦੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਪਹਿਲੇ ਗੁਰੂ ਨਾਨਕ ਦੇਵ ਜੀ ਤੇ ਹੋਰਾਂ ਨੇ ਟੂਣੇ, ਮੜ੍ਹੀਆਂ ਮੂਰਤਾਂ ਦੀ ਪੂਜਾ ਕਰਨ, ਜੋਗੀਆਂ,
ਤਪੀਆਂ, ਤੀਰਥਾਂ ਤੇ ਜਾਣ ਵਾਲਿਆਂ ਨੂੰ ਖ਼ੂਬ ਭੰਡਿਆ ਗਿਆ ਹੈ। ਪੈਦਾ ਕਰਨ ਵਾਲੇ ਰੱਬ ਤੇ
ਮਾਪਿਆਂ ਦੀ ਪ੍ਰਸੰਸਾ ਕਰਦੇ ਹੋਏ, ਮਿਹਨਤ ਕਰਨ, ਸਾਫ਼ ਸੁਥਰੀ, ਸੱਚੀ ਸਾਦੀ ਜ਼ਿੰਦਗੀ ਜਿਉਣ ਨੂੰ ਕਿਹਾ ਹੈ। ਆਪ ਗੁਰਬਾਣੀ ਦੇ ਅਰਥ ਪੜ੍ਹੀਏ ਸੁਣੀਏ
ਤਾਂ ਮਨ-ਘੜਤ ਸਾਖੀਆਂ ਨਾ ਸੁਣੀਏ। ਜੋ ਰੱਬ ਵੱਲੋਂ ਭੇਜੇ ਗਏ ਗੁਰੂ ਪੈਗ਼ੰਬਰ ਦੁਨੀਆਂ ਨੂੰ ਰੱਬੀ
ਗਿਆਨ ਦੱਸਣ ਆਏ ਸੀ। ਉਨ੍ਹਾਂ ਨੂੰ ਤਾਂ ਰੱਬ ਦਾ ਗਿਆਨ ਹੈ। ਰੱਬ ਨੂੰ ਭਾਲਣ, ਲੱਭਣ,
ਮਿਲਣ ਲਈ ਰੱਬ ਰੂਪ ਗੁਰੂ ਜੀ ਭੋਰਿਆਂ ਗੁਫਾ ਵਿੱਚ ਵੜ ਕੇ ਪਹਾੜਾ ਉੱਤੇ ਚੜ੍ਹ ਕੇ
ਕਾਹਦੇ ਲਈ ਬੈਠਣਗੇ? ਰੱਬ ਕਿਹੜਾ ਇਕੱਲੀ ਧਰਤੀ ਤੇ ਪਹਾੜਾ ਵਿੱਚ ਬੈਠਾ ਹੈ? ਉਹ ਤਾਂ
ਹਰ ਚੀਜ਼ ਪ੍ਰਕਿਰਤੀ ਵਿਚ ਹੈ। ਜੇ ਮਨ ਮੱਤੀਆਂ ਵਾਂਗ ਮੰਨ ਵੀ ਲਈਏ ਗੁਰੂ ਜੀ ਭੋਰਿਆਂ ਗੁਫਾ ਵਿੱਚ
ਵੜ ਕੇ ਪਹਾੜਾ ਉੱਤੇ ਚੜ੍ਹ ਕੇ ਭਗਤੀ ਕਰਦੇ ਰਹੇ ਹਨ। ਚਲੋ ਤੁਹਾਡੇ ਵਿਚੋਂ ਕਿਹੜਾ-ਕਿਹੜਾ,
ਕਿੰਨਾ ਕੁ ਚਿਰ ਬਗੈਰ ਤਾਜ਼ੀ ਹਵਾ ਦੇ ਭੋਰਿਆਂ ਗੁਫਾ ਵਿੱਚ ਵੜ ਕੇ ਬਰਫ਼ ਵਿੱਚ -20,
-40 ਵਿੱਚ ਪਹਾੜਾ ਉੱਤੇ ਚੜ੍ਹ ਕੇ ਬੈਠੇਗਾ? ਜਿੱਥੇ 10 ਮਿੰਟ ਵਿੱਚ ਸਾਹ ਰੁਕ ਜਾਂਦਾ ਹੈ। ਜੋ
ਬੋਲੀਆਂ ਬਣੀਆਂ ਹਨ। ਉਹ ਇਸ਼ਨਾਨ ਤੇ ਪੀਣ ਵਾਲੇ ਪਾਣੀ ਲਈ ਹਨ। ਅਸੀਂ ਆਪਣੇ ਗੁਰੂ ਜੀ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਤੋਂ ਪੁੱਛਦੇ ਹਾਂ। ਕੀ ਜੋਗ, ਤਪ, ਮੜ੍ਹੀ-ਮੂਰਤ
ਪੂਜਾ ਸਮਾਧੀ ਕਰਨੇ ਚਾਹੀਦੇ ਹਨ? ਕਿਉਂਕਿ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੀ ਗੱਦੀ ਛੱਡ ਕੇ ਆਪ ਨੂੰ ਪਾਸੇ ਕਰਦੇ ਹੋਏ ਗੁਰ ਗੱਦੀ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ 6,
ਸਿੱਖ 4, ਭਾਟ 3, 15 ਅਲੱਗ ਅਲੱਗ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ ਹੈ। ਇਸ ਲਈ ਇਹ ਸ੍ਰੀ ਗੁਰੂ
ਗ੍ਰੰਥ ਸਾਹਿਬ ਸਭ ਦਾ ਸਾਂਝਾਂ ਹੈ। ਸਿਰਫ਼ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੱਲ ਮੰਨਣੀ ਹੈ।
ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ। ਜੋ ਗੱਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਹਨ।
ਉਹ ਰੱਬੀ ਬਾਣੀ ਸੱਚ ਹੈ। ਹੋ ਸਕਦਾ ਹੈ ਕਿਸੇ ਗੱਲ ਦੀ ਸਮਝ ਨਾ ਲੱਗੇ। ਬੰਦਾ ਉਲਝਣ ਵਿੱਚ ਪੈ
ਜਾਵੇ। ਪੰਜਾਬੀ ਅੰਗਰੇਜ਼ੀ ਕਿਸੇ ਵੀ ਭਾਸ਼ਾ ਵਿੱਚ ਅੱਖਰਾਂ ਦੇ ਸਮੂਹ ਨੂੰ ਜਦੋਂ ਗੂਗਲ ‘ਤੇ ਲਿਖਦੇ
ਹਾਂ। ਪੰਜਾਬੀ ਵਿੱਚ ਦੋ ਚਾਰ ਬਹੁਤ ਸਾਰੇ ਉੱਤਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਦੇ ਹਨ। ਬਾਕੀ ਲਿਖਾਰੀਆਂ ਨੇ ਲਿਖੇ ਹੋਏ ਹਨ। ਗੂਗਲ ‘ਤੇ ਬਾਕੀ
ਗੱਲਾਂ ਗੱਪਾਂ ਮਨ ਘੜਤ ਕਹਾਣੀਆਂ ਲਿਖਾਰੀਆਂ ਨੇ ਲਿਖੇ ਹੋਏ ਹਨ। ਜਿੰਨਾ ਵਿਚੋਂ ਕਈ ਲਿਖਾਰੀ
ਅਨਪੜ੍ਹ ਹਿੰਦੂ, ਮੁਸਲਿਮ ਤੇ ਦਾਰੂ ਪੀ ਕੇ ਨਸ਼ੇ ਖਾ ਕੇ ਵੀ ਲਿਖਦੇ ਹਨ। ਕਈ ਸਿੱਖ ਲਿਖਾਰੀ ਵੀ ਇੱਕ
ਦੂਜੇ ਦੀ ਨਕਲ ਉਤਾਰ ਕੇ ਕਿਤਾਬਾਂ ਛਪਵਾ ਰਹੇ ਹਨ। ਆਪਣਾ ਨਾਮ ਦੁਨੀਆਂ ਉੱਤੇ ਚਮਕਾਉਣ ਦੀ ਸਬ ਨੂੰ
ਦੋੜ ਲੱਗੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾਂ ਲੜੀ ਵਾਰ ਕਿਸੇ ਹੀ ਗੁਰਦੁਆਰੇ ਸਾਹਿਬ ਹੁੰਦੀ
ਹੋਵੇਗੀ। ਇਹ ਐਸੇ ਲਿਖਾਰੀ ਜਿੰਨਾ ਦਾ ਇਤਿਹਾਸ ਦੀ ਗੁਰਦੁਆਰਿਆਂ ਵਿੱਚ ਸੂਰਜ ਪ੍ਰਕਾਸ਼ ਜਿਸ ਦਾ
ਨਾਮ ਗੁਰਪ੍ਰਤਾਪ ਸੂਰਜ ਹੈ, ਭਾਈ ਸੰਤੋਖ ਸਿੰਘ ਲਿਖਾਰੀ ਦੀ ਕਥਾ ਕੀਤੀ ਜਾਂਦੀ ਹੈ। ਸੂਰਜ ਪ੍ਰਕਾਸ਼ ਵਿੱਚ ਗੁਰੂ
ਗੋਬਿੰਦ ਸਿੰਘ ਪਾਤਸ਼ਾਹ ਜੀ ਦੁਰਗਾ ਦੇ ਪੁਜਾਰੀ ਸੀ। ਜੋ ਕਵਿਤਾ ਵਿੱਚ ਲਿਖਿਆ ਗਿਆ ਹੈ। ਲੋਕਾਂ ਨੂੰ
ਘੱਟ ਹੀ ਸਮਝ ਲੱਗਦਾ ਹੈ। ਕਵਿਤਾ ਦੀ ਪੰਗਤੀ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਨੇ ਪੜ੍ਹੀ ਸੀ।
ਲੁਧਿਆਣੇ ਦਾ ਮਿਸ਼ਨਰੀ ਦਾ ਪ੍ਰਚਾਰਕ ਕੈਲਗਰੀ ਗੁਰਦੁਆਰੇ ਸਾਹਿਬ ਕਵਿਤਾ ਦੇ ਅਰਥ ਕੀਤੇ। ਗੁਰੂ
ਗੋਬਿੰਦ ਸਿੰਘ ਦੀ ਪਤਨੀਆਂ ਕੋਲ ਕਦੇ ਹੀ ਜਾਂਦੇ ਸਨ। ਇੱਕ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਦੀ
ਪਤਨੀਆਂ ਵਿੱਚ ਇੱਕ ਆ ਕੇ ਪੈਰ ਦੇ ਅੰਗੂਠੇ ਨਾਲ ਧਰਤੀ ਨੂੰ ਖਰੋਚਣ ਲੱਗ ਗਈ, ਜਿਸ ਦਾ
ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਇੱਛਾ ਸੀ। ਗੁਰੂ ਗੋਬਿੰਦ ਸਿੰਘ ਜੀ ਪਤਨੀ ਮਗਰ ਚਲੇ
ਗਏ। ਉਸ ਤੋਂ ਦਸਵੇਂ ਮਹੀਨੇ ਪਿੱਛੋਂ ਸਾਹਿਬਜ਼ਾਦਾ ਪੈਦਾ ਹੋਇਆ। ਭਾਵ ਗੁਰੂ ਗੋਬਿੰਦ ਸਿੰਘ ਜੀ
ਪਤਨੀਆਂ ਕੋਲ ਆਮ ਨਹੀਂ ਜਾਂਦੇ ਸਨ। ਕੀ ਇਸ ਕੰਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਨਹੀਂ
ਸਨ? ਅੱਜ ਕਲ ਦੇ ਸਾਰੇ ਮਰਦ ਮੁੰਡੇ ਤਾਂ ਪਤਨੀਆਂ ਲਈ ਅੰਤਰਜਾਮੀ ਹਨ। ਸਿੱਖੀ ਦੇ ਅਸੂਲ,
ਮੂਲ ਧੁਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਨਹੀਂ ਜਾਣਦੇ। ਬੁੱਧੀ ਜੀਵੀਆਂ
ਨੂੰ ਅਨਪੜ੍ਹ ਪੰਡਤਾਂ ਪ੍ਰਚਾਰਕਾਂ ਮਗਰ ਨਹੀਂ ਲੱਗਣਾ ਚਾਹੀਦਾ। ਨਾ ਹੀ ਕਰੋਧ ਗ਼ੁੱਸਾ ਕਰਨ ਦੀ ਲੋੜ
ਹੈ। ਸਿੱਖ ਧਰਮ ਦਾ ਮਤਲਬ ਹੈ ਕਿ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਅੱਖਾਂ ਨਾਲ
ਪੜ੍ਹ ਕੇ ਕੰਨਾਂ ਨਾਲ ਸੁਣ ਕੇ ਨਵੀਂ ਸਿੱਖਿਆ ਲੈਣੀ ਹੈ। ਲਕੀਰ ਦੇ ਫ਼ਕੀਰ ਨਹੀਂ ਬਣਨਾ। ਗੱਲ ਦਾ
ਨਚੋੜ ਕੱਢਣਾ ਹੈ ਕਿ ਇਹ ਗੱਲ ਕਿਵੇਂ ਹੈ? ਉਸ ਦਾ ਜੁਆਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ-ਸੁਣ ਕੇ ਖੋਜਣਾਂ ਹੈ। ਲੋਕਾਂ
ਮਗਰ ਨਹੀਂ ਲੱਗਣਾ। ਚਾਹੇ ਕਹੀ ਚੱਲੀਏ ਧਰਮੀ ਬੰਦਿਆਂ ਨੂੰ ਜਾਤ-ਪਾਤ ਨਫ਼ਰਤ ਗ਼ਲਤ ਵਿਵਹਾਰ ਨਹੀਂ
ਕਰਨਾ ਚਾਹੀਦਾ। ਕੋਈ ਨਹੀਂ ਹਟਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੜ੍ਹੀਆਂ ਮੂਰਤਾਂ ਦੀ ਪੂਜਾ
ਕਰਨ, ਜੋਗੀਆਂ, ਤਪੀਆਂ, ਤੀਰਥਾਂ ਤੇ ਜਾਣ ਵਾਲਿਆਂ ਨੂੰ ਖ਼ੂਬ ਭੰਡਿਆ ਗਿਆ ਹੈ।
ਮਹਲਾ ੧ ॥ ਨ ਭੀਜੈ ਰਾਗੀ ਨਾਦੀ ਬੇਦਿ ॥ ਰਾਗ ਗਾਣ ਨਾਲ, ਨਾਦ
ਵਜਾਉਣ, ਵੇਦ ਧਾਰਮਿਕ ਪੁਸਤਕ ਪੜ੍ਹਨ ਨਾਲ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ। ਨ ਭੀਜੈ ਸੁਰਤੀ
ਗਿਆਨੀ ਜੋਗਿ ॥ ਸਮਾਧੀ ਲਾਇਆਂ ਗਿਆਨ ਚਰਚਾ ਕੀਤਿਆਂ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਰੱਬ ਨਹੀਂ
ਵਡਿਆਇਆ ਜਾਂਦਾ। ਨ ਭੀਜੈ ਸੋਗੀ ਕੀਤੈ ਰੋਜਿ ॥ ਨਾ ਹੀ ਉਹ ਤ੍ਰੁਠਦਾ ਹੈ ਨਿੱਤ ਸੋਗ ਕੀਤਿਆਂ। ਰੂਪ
ਨ ਭੀਜੈ ਰੂਪੀ ਮਾਲੀ ਰੰਗਿ ॥ ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਪ੍ਰਭੂ ਖ਼ੁਸ਼ ਨਹੀਂ
ਹੁੰਦਾ। ਨਾ ਹੀ ਉਹ ਭਿੱਜਦਾ ਹੈ ॥ ਨ ਭੀਜੈ ਤੀਰਥਿ ਭਵਿਐ ਨੰਗਿ ॥ ਤੀਰਥ ਤੇ ਨ੍ਹਾਤਿਆਂ ਜਾਂ ਨੰਗੇ
ਭਵਿਆਂ ਰੱਬ ਖੁਸ਼ ਨਹੀਂ ਹੁੰਦਾ । ਨਾ ਭੀਜੈ ਦਾਤੀ ਕੀਤੈ ਪੁੰਨਿ ॥ ਦਾਨ-ਪੁੰਨ ਕੀਤਿਆਂ ਭੀ ਰੱਬ
ਰੀਝਦਾ ਨਹੀਂ। ਨ ਭੀਜੈ ਬਾਹਰਿ ਬੈਠਿਆ ਸੁੰਨਿ ॥ ਬਾਹਰ ਜੰਗਲਾਂ ਵਿਚ ਸੁੰਨ-ਮੁੰਨ ਬੈਠਿਆਂ ਭੀ ਨਹੀਂ
ਪਸੀਜਦਾ। ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥ ਜੋਧੇ ਲੜਾਈ ਵਿਚ ਲੜ ਕੇ ਮਰਦੇ ਹਨ ਪ੍ਰ ਭੂ ਪ੍ਰਸੰਨ
ਨਹੀਂ ਹੁੰਦਾ। ਨ ਭੀਜੈ ਕੇਤੇ ਹੋਵਹਿ ਧੂੜ ॥ ਕਈ ਬੰਦੇ ਸੁਆਹ ਮਲ ਕੇ ਮਿੱਟੀ ਵਿਚ ਲਿੱਬੜਦੇ ਹਨ ਇਸ
ਤਰ੍ਹਾਂ ਭੀ ਉਹ ਖ਼ੁਸ਼ ਨਹੀਂ ਹੁੰਦਾ। ਲੇਖਾ
ਲਿਖੀਐ ਮਨ ਕੈ ਭਾਇ ॥ ਜੀਵਾਂ ਦੇ ਚੰਗੇ ਮੰਦੇ ਕੰਮਾਂ ਦੀ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ।
ਨਾਨਕ ਭੀਜੈ ਸਾਚੈ ਨਾਇ ॥੨॥ ਨਾਨਕ ਜੀ ਲਿਖਦੇ ਹਨ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ। ਉਸ ਦੇ ਸਦਾ
ਕਾਇਮ ਰਹਿਣ ਵਾਲੇ ਦੇ ਨਾਮ ਵਿਚ ਜੁੜੀਏ। {ਪੰਨਾ 1237}
ਸੂਹੀ ਮਹਲਾ ੧ ਘਰੁ ੭ ੴ ਸਤਿਗੁਰ
ਪ੍ਰਸਾਦਿ ॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਗੋਦੜੀ ਪਹਿਨ ਲੈਣਾ ਪ੍ਰਮਾਤਮਾ
ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆ, ਸਰੀਰ ਉੱਤੇ ਸੁਆਹ ਮਲ ਲਈਏ ਤਾਂ ਵੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਜੋਗੁ ਨ
ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਕੰਨਾਂ ਵਿਚ ਮੁੰਦਰਾਂ ਪਾਇਆਂ ਜੇ ਸਿਰ ਮੁਨਾ ਲਈਏ
ਤਾਂ ਵੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਗੀ ਵਜਾਇਆਂ ਜੋਗ ਸਿੱਧ ਨਹੀਂ ਹੋ ਜਾਂਦਾ। ਅੰਜਨ ਮਾਹਿ ਨਿਰੰਜਨਿ ਰਹੀਐ ਜੋਗ
ਜੁਗਤਿ ਇਵ ਪਾਈਐ ॥੧॥ ਪ੍ਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ
ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੧। ਗਲੀ
ਜੋਗੁ ਨ ਹੋਈ ॥ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਏਕ ਦ੍ਰਿਸਟਿ ਕਰਿ ਸਮਸਰਿ ਜਾਣੈ
ਜੋਗੀ ਕਹੀਐ ਸੋਈ ॥੧॥ ਰਹਾਉ ॥ ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇੱਕੋ ਜਿਹੇ ਨਿਗਾਹ ਨਾਲ ਸਭ
ਜੀਵਾਂ ਨੂੰ ਬਰਾਬਰ ਸਮਝੇ।੧।ਰਹਾਉ। ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਘਰੋਂ
ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾ, ਸਮਾਧੀਆਂ ਲਾਇਆਂ ਰੱਬ ਨਹੀਂ ਮਿਲਦਾ। ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ
ਨਾਈਐ ॥ ਦੇਸ ਪਰਦੇਸ ਵਿਚ ਭੌਂਉਂਦੇ ਫਿਰੀਏ, ਤੀਰਥ ਉੱਤੇ ਇਸ਼ਨਾਨ ਕੀਤਿਆਂ ਵੀ ਪ੍ਰਭੂ-ਪ੍ਰਾਪਤੀ
ਨਹੀਂ। ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਪ੍ਰਮਾਤਮਾ ਨਾਲ ਮਿਲਾਪ ਦਾ ਢੰਗ
ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ
ਵਿਚ ਜੁੜੇ ਰਹੀਏ।੨। ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਜਦੋਂ ਗੁਰੂ ਮਿਲ ਪਏ
ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ। ਵਿਕਾਰਾਂ ਵਲ
ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ। ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਮਨ
ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇੱਕ ਚਸ਼ਮਾ ਚੱਲ ਪੈਂਦਾ ਹੈ, ਹਿਰਦੇ ਦੇ
ਅੰਦਰ ਹੀ ਪ੍ਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ
॥੩॥ ਪ੍ਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਵਿਚ
ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੩। ਨਾਨਕ ਜੀਵਤਿਆ ਮਰਿ ਰਹੀਐ ਐਸਾ
ਜੋਗੁ ਕਮਾਈਐ ॥ ਨਾਨਕ ਜੀ ਲਿਖਦੇ ਹਨ ਪ੍ਰਮਾਤਮਾ ਦੇ ਮਿਲਾਪ ਹੀ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ
ਵਿਕਾਰਾਂ ਵੱਲੋਂ ਪਰੇ ਹਟਣਾ ਹੈ। ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਜੋਗੀ ਤਾਂ
ਸਿੰਙ ਦਾ ਵਾਜਾ ਵਜਾਉਂਦਾ ਹੈ, ਸਿਮਰਨ-ਅਭਿਆਸ ਕਰਨ ਵਾਲੇ ਦੇ ਅੰਦਰ ਇੱਕ ਅਜੇਹਾ ਸੁਰੀਲਾ ਅਨੰਦ ਬਣਦਾ ਹੈ ਬਿਨਾ
ਵਾਜਾ ਵਜਾਇਆਂ ਸਿੰਙ ਦਾ ਵਜਦਾ ਹੈ। ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥
ਜਦੋਂ ਮਨੁੱਖ ਇਸ ਆਤਮਿਕ ਅਨੰਦ ਨੂੰ ਮਾਣਨ ਲੱਗਦਾ ਹੈ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ
ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ। ਪ੍ਰਭੂ ਵਿਚ ਜੁੜੇ ਰਹਿ ਕੇ ਪ੍ਰਭੂ-ਮਿਲਾਪ ਦੀ ਜਾਚ ਆ
ਜਾਂਦੀ ਹੈ।{ਪੰਨਾ 730}
ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ
ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ
ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥
ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ
ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
{ਪੰਨਾ 730}
ਉਹੀ ਹਿਰਦਾ ਰੂਪ ਭਾਂਡਾ ਪਵਿੱਤਰ ਹੈ ਉਸ ਪ੍ਰਮਾਤਮਾ ਨੂੰ ਹਿਰਦਾ ਰੂਪ ਭਾਂਡਾ ਚੰਗਾ
ਲੱਗ ਪੈਂਦਾ ਹੈ। ਜੇ ਮਨੁੱਖ ਦਾ ਹਿਰਦਾ ਰੂਪ ਭਾਂਡਾ ਅੰਦਰੋਂ ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਹੈ
ਤਾਂ ਬਾਹਰੋਂ ਸਰੀਰ ਨੂੰ ਤੀਰਥ ਤੇ ਇਸ਼ਨਾਨ ਕਰਾਇਆਂ ਹਿਰਦਾ ਰੂਪ ਭਾਂਡਾ ਅੰਦਰੋਂ ਸੁੱਧ ਨਹੀਂ ਹੋ
ਸਕਦਾ। ਜੇ ਗੁਰੂ ਦੇ ਦਰ ਤੇ ਜਾਈਏ, ਤਾਂ ਹੀ ਹਿਰਦਾ ਰੂਪ ਭਾਂਡਾ ਪਵਿੱਤਰ ਕਰਕੇ ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ
ਕੇ ਹੀ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿੱਤਰ ਹੁੰਦਾ ਹੈ। ਜੇ ਗੁਰੂ ਦੇ ਦਰ ਤੇ ਟਿਕੀਏ ਤਾਂ
ਪ੍ਰਮਾਤਮਾ ਆਪ ਹੀ ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ। ਜੇ ਇਸ ਮਨੁੱਖਾ ਜੀਵਨ ਸਮੇਂ
ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾਂਹ ਸਮਝ ਲਏ ਕਿ ਇੱਥੋਂ ਖ਼ਾਲੀ-ਹੱਥ ਜਾ ਕੇ ਪਰਲੋਕ
ਵਿਚ ਜੀਵਨ ਪਵਿੱਤਰ ਕਰਨ ਦੀ ਸੂਝ ਮਿਲੇਗੀ। ਕੁਦਰਤੀ ਨਿਯਮ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ
ਹੈ ਉਹੋ ਜਿਹਾ ਉਹ ਬਣ ਜਾਂਦਾ ਹੈ। ਜੋ ਮਨੁੱਖ ਗੁਰੂ ਦੇ ਦਰ ਤੇ ਡਿਗਦਾ ਹੈ। ਆਤਮਿਕ ਜੀਵਨ ਦੇਣ
ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ। ਜਿਸ ਮਨੁੱਖ ਨੂੰ ਇਹ ਦਾਤਿ ਮਿਲਦੀ ਹੈ। ਉਹ ਆਪਣਾ ਮਨੁੱਖਾ ਜਨਮ
ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇੱਥੋਂ ਜਾਂਦਾ ਹੈ। ਉਹ ਆਪਣੀ ਸੋਭਾ ਦਾ ਵਾਜਾ ਵਜਾ ਕੇ ਇੱਜ਼ਤ ਖੱਟ
ਕੇ ਜਾਂਦਾ ਹੈ। ਕੋਈ ਇੱਕ ਮਨੁੱਖ ਕੀ? ਤਿੰਨਾਂ ਹੀ ਲੋਕਾਂ ਵਿਚ ਪ੍ਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ। ਨਾਨਕ ਜੀ ਨੇ ਕਿਹਾ
ਹੈ। ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ ।
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ
ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ
ਆਵੈ ਨਾਉ ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ
॥੧॥ ਰਹਾਉ ॥ ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ
ਪਸਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥ ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ
ਆਉ ॥ ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ
ਨਾਉ ॥੩॥ ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ
ਵਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥ {ਪੰਨਾ 14}
ਜੇ ਮੇਰੇ ਵਾਸਤੇ ਮੋਤੀਆਂ ਦੇ ਮਹਿਲ ਉੱਸਰ ਪੈਣ, ਜੇ ਉਹ ਮਹਿਲ ਰਤਨਾਂ ਨਾਲ ਜਗਾਊ ਹੋ ਜਾਣ, ਜੇ ਉਨ੍ਹਾਂ ਮਹਿਲ ਨੂੰ ਕਸਤੂਰੀ ਕੇਸਰ ਊਦ ਤੇ ਚੰਦਨ
ਦੀ ਖ਼ੁਸ਼ਬੂ ਨਾਲ ਲਿਪਾਈ ਕਰ ਕੇ ਮੇਰੇ ਅੰਦਰ ਚਾਉ ਚੜ੍ਹੇ ਤਾਂ ਵੀ ਇਹ ਸਭ ਕੁੱਝ ਵਿਅਰਥ ਹੈ। ਇਹਨਾਂ
ਮਹਿਲਾ ਨੂੰ ਵੇਖ ਕੇ ਮੈਂ ਕਿਤੇ ਪ੍ਰਭੂ ਤੈਨੂੰ ਭੁੱਲਾ ਨਾਂ ਜਾਵਾਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਚੇਤੇ ਨਾ ਰਹੇ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਮੈ ਆਪਣੇ
ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਕਿ ਮੈਂ ਪ੍ਰਭੂ ਤੋਂ ਵਿੱਛੜ ਕੇ ਜਿੰਦ ਸਫ਼-ਬਲ
ਜਾਂਦੀ ਹੈ। ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਕੋਈ ਨਹੀਂ ਹੈ।1। ਰਹਾਉ। ਜੇ ਮੇਰੇ ਰਹਿਣ ਵਾਸਤ ਧਰਤੀ
ਹੀਰੇ ਲਾਲਾਂ ਨਾਲ ਜੜੀ ਜਾਏ,
ਜੇ ਮੇਰੇ ਸੌਣ ਵਾਲੇ ਪਲੰਘ ਉੱਤੇ ਲਾਲ ਜੜੇ ਜਾਣ, ਜੇ ਮੇਰੇ ਸਾਹਮਣੇ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉੱਤੇ ਮਣੀ ਸੋਭ
ਰਹੀ ਹੋਵੇ, ਤਾਂ ਵੀ ਇਹ ਸਭ ਕੁੱਝ ਵਿਅਰਥ ਹੈ,
ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ ਵੇਖ ਕੇ ਮੈਂ ਕਿਤੇ ਪ੍ਰਭੂ ਤੈਨੂੰ
ਭੁੱਲ ਨਾ ਜਾਵਾਂ, ਕਿਤੇ ਤੂੰ ਮੈਨੂੰ ਵਿੱਸਰ ਨਾ ਜਾਏਂ,
ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ।2। ਜੇ ਮੈਂ ਪੁਗਾ ਹੋਇਆ ਜੋਗੀ
ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ ਮੇਰੇ
ਪਾਸ ਆ ਜਾਣ, ਜੇ ਜੋਗ ਦੀ ਤਾਕਤ ਨਾਲ ਮੈਂ ਕਦੇ ਲੁੱਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ, ਜੇ ਸਾਰਾ ਜਗਤ ਮੇਰਾ ਆਦਰ ਕਰੇ,
ਤਾਂ ਵੀ ਇਹ ਸਭ ਕੁੱਝ ਵਿਅਰਥ ਹੈ,
ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ ਪ੍ਰਭੂ
ਤੈਨੂੰ ਭੁੱਲਾ ਨਾ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾ ਜਾਏਂ,
ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਕੇ ਹੀ ਨਾ।3। ਜੇ ਮੈਂ ਫ਼ੌਜਾਂ ਇਕੱਠੀਆਂ ਕਰ
ਕੇ ਬਾਦਸ਼ਾਹ ਬਣ ਜਾਵਾਂ, ਜੇ ਮੈਂ ਤਖ਼ਤ ਉੱਤੇ ਬੈਠ ਕੇ ਬਾਦਸ਼ਾਹੀ ਦਾ ਹੁਕਮ ਚਲਾ ਸਕਾਂ, ਨਾਨਕ ਜੀ ਨੇ ਕਿਹਾ ਹੈ। ਤਾਂ ਵੀ ਇਹ ਸਭ ਕੁੱਝ ਵਿਅਰਥ ਹੈ ਇਹੀ ਰਾਜ-ਭਾਗ ਵੇਖ ਕੇ
ਮੈਂ ਕਿਤੇ ਪ੍ਰਭੂ ਤੈਨੂੰ ਭੁੱਲਾ ਨਾ ਬੈਠਾਂ,
ਕਿਤੇ ਤੂੰ ਮੈਨੂੰ ਵਿੱਸਰ ਨਾ ਜਾਏਂ,
ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਕੇ ਹੀ ਨਾ।4।1।
ਸਿਰੀਰਾਗੁ ਮਹਲਾ ੧ ॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥ ਚੰਦੁ ਸੂਰਜੁ
ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥ ਕੁਸਾ
ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ ਭੀ ਤੇਰੀ ਕੀਮਤਿ
ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥ ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ ਨਦਰੀ ਕਿਸੈ ਨ ਆਵਊ
ਨਾ ਕਿਛੁ ਪੀਆ ਨ ਖਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥ ਨਾਨਕ ਕਾਗਦ ਲਖ ਮਣਾ
ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥ {ਪੰਨਾ 14}
ਜੇ ਮੇਰੀ ਉਮਰ ਕਰੋੜਾ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ ਜੇ ਮੈਂ ਹਵਾ ਦੇ ਆਸਰੇ ਹੀ ਜੀਵ ਸਕਾਂ , ਜੇ ਕਿਸੇ ਗੁਫ਼ਾ ਵਿਚ ਬੈਠਾ ਰਹਿ ਕੇ ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ
ਦਿਨ-ਰਾਤ ਮੈਂ ਗੁਫ਼ਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ, ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਸਹਾਰ
ਕੇ ਦਿੱਬ ਦ੍ਰਿਸ਼ਟੀ ਹਾਸਲ ਕਰ ਲਈਏ ਜੇ ਸੁਫ਼ਨੇ ਵਿਚ ਭੀ ਸੌਣ ਦੀ ਥਾਂ ਨਾ ਮਿਲੇ ਜੇ ਕਦੇ ਵੀ ਨਾ
ਸੌਂ ਸਕਾਂ ਤਾਂ ਵੀ ਪ੍ਰਭੂ ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ
ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ।1। ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ
ਪ੍ਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ
ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਹੀ ਬਿਆਨ ਕਰਦੇ ਹਾਂ। ਇਹ ਕੋਈ ਨਹੀਂ ਦੱਸ ਸਕਦਾ ਕਿ ਉਹ
ਕਿਤਨਾ ਕੁ ਵੱਡਾ ਹੈ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫ਼ਤ-ਸਲਾਹ ਦੀ ਤਾਂਘ
ਪੈਦਾ ਕਰ ਦੇਂਦਾ ਹੈ।1। ਰਹਾਉ। ਜੇ ਤਪਾਂ ਦੇ ਕਸ਼ਟ ਦੇ ਕੇ ਆਪਣੇ ਸਰੀਰ ਨੂੰ ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ,
ਚੱਕੀ ਵਿਚ ਪਾ ਕੇ ਪੀਹ ਦਿਆਂ,
ਅੱਗ ਨਾਲ ਸਾੜ ਸੁੱਟਾਂ,
ਤੇ ਆਪਣੇ ਆਪ ਨੂੰ ਸੁਆਹ ਨਾਲ ਰਲਾ ਦਿਆਂ ਇਤਨੇ ਤਪ ਸਾਧ ਕੇ ਵੀ ਪ੍ਰਭੂ ਤੇਰੇ ਬਰਾਬਰ
ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ,
ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।2। ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ
ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ,
ਜੇ ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ ਮੈਂ ਕਿਸੇ ਨੂੰ ਦਿਸ ਨਾ ਸਕਾਂ, ਖਾਵਾਂ ਪੀਵਾਂ ਵੀ ਕੁੱਝ ਨਾ ਇਤਨੀ ਪਹੁੰਚ ਰੱਖਦਾ ਹੋਇਆ ਵੀ ਹੇ ਪ੍ਰਭੂ ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ
ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।3। ਨਾਨਕ ਜੀ ਲਿਖਦੇ ਹਨ ਪ੍ਰਭੂ ਜੇ ਮੇਰੇ
ਪਾਸ ਤੇਰੀ ਵਡਿਆਈ ਨਾਲ ਭਰੇ ਹੋਏ ਲੱਖਾਂ ਮਣਾਂ ਕਾਗ਼ਜ਼ ਹੋਣ ਉਨ੍ਹਾਂ ਨੂੰ ਮੁੜ ਮੁੜ ਪੜ੍ਹ ਕੇ
ਵਿਚਾਰ ਕੀਤੀ ਜਾਵੇ, ਜੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾਂ ਲਿਖਦਿਆਂ ਲਿਖਦਿਆਂ
ਸਿਆਹੀ ਦੀ ਕਦੇ ਤੋਟ ਨਾ ਆਵੇ,
ਤਾਂ ਭੀ ਹੇ ਪ੍ਰਭੂ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।4।2।
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ ਉਹ
ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ। ਜਿਨਿ
ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ
ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਨਾਨਕ ਨੇ ਲਿਖਿਆ ਅਸੀਂ ਵੀ ਉਸ ਗੁਣਾਂ ਦੇ ਖ਼ਜ਼ਾਨੇ
ਹਰੀ ਦੀ ਸਿਫ਼ਤ-ਸਾਲਾਹ ਕਰੀਏ। ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ
॥ ਅਕਾਲ ਪੁਰਖ ਦੇ ਗੁਣ ਗਾਵੀਏ ਤੇ ਸੁਣੀਏ ਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ
ਆਹਰ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ। ਮੁੰਦਾ ਸੰਤੋਖੁ
ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ ਜੋਗੀ
ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ
ਪੁਰਖ ਦੇ ਧਿਆਨ ਦੀ ਸੁਆਹ ਪਿੰਡੇ ਤੇ ਮਲੇਂ , ਮੌਤ ਦਾ ਭਉ ਤੇਰੀ ਗੋਦੜੀ ਹੋਵੇ, ਸਰੀਰ ਨੂੰ
ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ ਤਾਂ
ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ । ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ
ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥ ਜੋ ਮਨੁੱਖ ਸਾਰੀ
ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ
ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਤਾਂ ਜਗਤ ਦੀ ਮਾਇਆ ਪ੍ਰਮਾਤਮਾ ਤੋਂ ਵਿਛੋੜ
ਨਹੀਂ ਸਕਦੀ। ਅਕਾਲ ਪੁਰਖ ਨੂੰ ਪ੍ਰਣਾਮ ਕਰੋ, ਜੋ ਸਭ ਦਾ ਮੁੱਢ ਹੈ, ਜੋ ਸੁੱਧ
ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ , ਜੋ
ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ
ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗੁ ਵਿਜੋਗੁ ਦੁਇ ਕਾਰ
ਚਲਾਵਹਿ ਲੇਖੇ ਆਵਹਿ ਭਾਗ ॥ ਹੇ ਜੋਗੀ! ਜੇ ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ
ਭੰਡਾਰਾ ਹੋਵੇ, ਦਇਆ ਇਸ ਗਿਆਨ-ਰੂਪ ਭੰਡਾਰੇ ਦੀ ਵਰਤਾਈ ਹੋਵੇ, ਹਰੇਕ ਜੀਵ
ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌ ਚੱਲ ਰਹੀ ਹੈ, ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ ਇਹ ਨਾਦੀ ਵੱਜ
ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, ਸਾਧਨਾਂ
ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ ਰਿੱਧੀਆਂ ਤੇ ਸਿੱਧੀਆਂ ਕਿਸੇ ਹੋਰ ਪਾਸੇ ਵਾਲੇ
ਸੁਆਦ ਹਨ। ਸੰਜੋਗ ਵਿਜੋਗ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ ਜੀਵ ਇੱਥੇ ਆ
ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ। ਸਭ
ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਦੇ ਮਿਲ ਰਹੇ ਹਨ
ਗਉੜੀ ਕਬੀਰ ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ
॥੧॥ ਹਮ ਅਪਤਹ ਅਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥ ਹਮ ਮੰਦੇ ਮੰਦੇ ਮਨ
ਮਾਹੀ ॥ ਸਾਝ ਪਾਤਿ ਕਾਹੂ ਸਿਉ ਨਾਹੀ ॥੨॥ ਪਤਿ ਅਪਤਿ ਤਾ ਕੀ ਨਹੀ ਲਾਜ ॥ ਤਬ ਜਾਨਹੁਗੇ ਜਬ ਉਘਰੈਗੋ
ਪਾਜ ॥੩॥ ਕਹੁ ਕਬੀਰ ਪਤਿ ਹਰਿ ਪਰਵਾਨੁ ॥ ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥ {ਪੰਨਾ 324}ਜਦੋਂ ਮੈਂ
ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪ੍ਰਮਾਤਮਾ ਹੀ ਵਿਆਪਕ ਹੈ, ਤਾਂ ਲੋਕਾਂ
ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ।1। ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪ੍ਰਵਾਹ
ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾ ਕਰੇ। ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ
ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ ਉਸ ਰਾਹੇ ਮੇਰੇ ਪਿੱਛੇ ਨਾ ਤੁਰੋ।1। ਰਹਾਉ। ਜੇ
ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਕਿਸੇ ਨੂੰ ਇਸ ਗੱਲ ਨਾਲ ਕੀ ਹੈ? ਮੈਂ ਕਿਸੇ
ਨਾਲ ਕੋਈ ਮੇਲ-ਮੁਲਾਕਾਤ ਵੀ ਨਹੀਂ ਰੱਖੀ ਹੋਈ।2। ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ,
ਮੈਂ ਇਸ ਵਿਚ ਕੋਈ ਹਾਨੀ ਨਹੀਂ ਸਮਝਦਾ। ਕਿਉਂਕਿ
ਤੁਹਾਨੂੰ ਤਾਂ ਆਵੇਗੀ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ? ਜਦੋਂ ਤੁਹਾਡਾ ਇਹ ਜਗਤ-ਵਿਖਾਵਾ
ਉੱਘੜ ਜਾਇਗਾ।3। ਕਬੀਰ ਭਗਤ ਜੀ ਨੇ ਲਿਖਿਆ ਹੈ। ਅਸਲ
ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ। ਹੋਰ ਸਭ ਕੁਝ ਦੁਨੀਆ ਦੀ ਲੋਕ-ਲਾਜ) ਛੱਡ ਕੇ
ਪਰਮਾਤਮਾ ਦਾ ਸਿਮਰਨ ਕਰ।4।3। ਦੁਨੀਆ ਦੇ ਬੰਦੇ
ਲੋਕ-ਲਾਜ ਪਿੱਛੇ ਮਰਦੇ ਮਰਦੇ ਭਗਤ ਜਨਾਂ ਨੂੰ ਕੁਤਰਕਾਂ ਕਰਦੇ ਹਨ, ਕਿਉਂਕਿ
ਬੰਦਗੀ ਵਾਲੇ ਮਨੁੱਖ ਲੋਕ-ਲਾਜ ਛੱਡ ਕੇ ਸਭ ਜੀਆਂ ਨਾਲ ਇਕੋ ਜਿਹਾ ਵਰਤਾਉ ਰੱਖਦੇ ਹਨ। ਪਰ ਦੁਨੀਆ
ਦੇ ਇਹ ਆਦਰ ਜਾਂ ਨਿਰਾਦਰੀ ਪ੍ਰਭੂ ਦੀ ਹਜ਼ੂਰੀ ਵਿਚ ਕਿਸੇ ਲੇਖੇ ਨਹੀਂ ਹਨ। ਉੱਥੇ ਤਾਂ ਬੰਦਗੀ
ਕਬੂਲ ਹੈ।3।
ਸੂਹੀ ਮਹਲਾ ੧ ॥ ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ
ਬਹੈ ਅਲਾਇ ॥੧॥ ਰਹਾਉ ॥ ਜੈਸਾ ਬੀਜੈ ਸੋ ਲੁਣੇ ਜੋ ਖਟੇ ਸ+ ਖਾਇ ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ
॥੨॥ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥ ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥ ਇਹੁ
ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥ {ਪੰਨਾ 730} ਜਿਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ। ਜੋਗ ਕਮਾਣ ਨੂੰ ਹੀ
ਸਹੀ ਰਸਤਾ ਸਮਝਦਾ ਹੈ, ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ। ਜੇਹੜਾ ਮਨੁੱਖ ਤਪੀ
ਬਣਦਾ ਹੈ ਉਹ ਸਦਾ ਤਪ ਕਰਦਾ ਹੈ, ਤੇ ਤੀਰਥ ਉਤੇ ਜਾ ਕੇ ਮਲ ਮਲ ਕੇ ਸਰਧਾ ਨਾਲ ਇਸ਼ਨਾਨ ਕਰਦਾ ਹੈ।੧। ਪਿਆਰੇ ਪ੍ਰਭੂ ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ ਮੇਰੇ
ਕੋਲ ਬੈਠ ਜਾਏ ਤੇ ਮੈਨੂੰ ਸੁਣਾਵੇ।੧।ਰਹਾਉ। ਮਨੁੱਖ ਜੈਸੇ ਬੀਜ ਬੀਜਦਾ ਹੈ ਉਹੋ ਫਲ ਲੈਂਦਾ ਹੈ,
ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ ਜੋਗ ਭੋਗ ਤੇ ਤਪ ਵਿਚ ਪ੍ਰਮਾਤਮਾ
ਦੀ ਸਿਫ਼ਤ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ । ਜੇ ਮਨੁੱਖ
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ ਇਸ ਦੁਨੀਆਂ ਤੋਂ ਜਾਏ ਤਾਂ ਅਗਾਂਹ ਪ੍ਰਭੂ ਦੇ ਦਰ ਤੇ ਉਸ ਨੂੰ ਰੋਕ-ਟੋਕ
ਨਹੀਂ ਹੁੰਦੀ।੨। ਮਨੁੱਖ ਜੋ ਕਮਾਂਦਾ ਹੈ ਉਹੋ ਉਸ ਦਾ ਨਾਮ ਪੈ ਜਾਂਦਾ ਹੈ। ਭਗਤ ਉਹੀ ਜੋ ਭਗਤੀ
ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ ਪੈਦਾ ਨਹੀਂ ਹੋ ਸਕਦਾ। ਮਨੁੱਖ ਦਾ ਜਿਹੜਾ ਸੁਆਸ ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪ੍ਰਮਾਤਮਾ ਉਸ ਦੇ ਮਨ
ਵਿਚ ਨਹੀਂ
ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ।੩। ਨਾਨਕ ਜੀ ਲਿਖ ਰਹੇ ਹਨ। ਜਿਸ ਮਨੁੱਖਾ ਸਰੀਰ ਵਿਚ ਪ੍ਰਮਾਤਮਾ ਦਾ ਸਦਾ-ਥਿਰ ਰਹਿਣ
ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ ਉਹ ਸਰੀਰ ਵਿਅਰਥ ਹੀ ਗਿਆ ਸਮਝੋ। ਇਸ
ਵਾਸਤੇ ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ
ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।੪।੫।੭।
ਭਾਈ ਗੁਰਦਾਸ ਜੀ ਨੇ ਤਾਂ ਇਹ ਵੀ ਲਿਖਿਆ ਹੈ ਸਿਰ
ਤਲਵਾਇਆਂ ਪਾਈਐ, ਚਮਗਿਦੜ ਜੂਹੇ।
ਮੜੀ ਮਸਾਣੀ ਜੇ ਮਿਲੈ, ਵਿੱਚ
ਖੁਡਾਂ ਚੂਹੇ। (ਵਾਰ ੩੬ ਪਉੜੀ ੧੩)
ਕਿ ਜਿਹੜੇ ਲੋਕ ਐਸਾ ਮੰਨਦੇ ਹੈ ਕਿ ਗੁਰੂ
ਦਾ ਸਤਿਸੰਗ ਛੱਡ ਕੇ ਪੁੱਠੇ ਲਟਕਿਆਂ, ਮੜੀਆਂ ਮਸਾਣਾਂ ਵਿੱਚ ਬੈਠ ਕੇ ਤਪ ਕੀਤਿਆਂ ਅਤੇ ਭੋਰਿਆਂ ਵਿੱਚ ਬੈਠਿਆਂ ਰੱਬ ਮਿਲ ਜਾਊ ਜਾਂ ਮੁਕਤੀ
ਮਿਲ ਜਾਊ, ਉਨ੍ਹਾਂ ਨੂੰ ਰੁਖਾਂ ਨਾਲ ਪੁੱਠੇ ਲਟਕੇ ਚਮਗਿਦੜਾਂ ਤੇ ਭੋਰਿਆਂ ਵਾਂਗ ਖੁਡਾਂ ਵਿੱਚ
ਵੜ ਕੇ ਬੈਠੇ ਚੂਹਿਆਂ ਬਾਰੇ ਵਿਚਾਰਨਾ ਚਾਹੀਦਾ ਹੈ ਕਿ ਕੀ ਉਹ ਮੁਕਤ ਹੋ ਗਏ ਹਨ? ਕੀ ਉਨ੍ਹਾਂ ਨੇ ਰੱਬ ਪਾ ਲਿਆ ਹੈ?
ਦੂਜੇ
ਪਾਤਸ਼ਾਹ ਗੁਰੂ ਅੰਗਦ
ਦੇਵ ਜੀ ਤੋਂ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ
ਸੀ। ਬੀਬੀ
ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ
ਛੋਟੀ ਸਪੁੱਤਰੀ ਸੀ। ਚੌਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ
ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਸਪੁੱਤਰ ਸਨ। ਛੇਵੇਂ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ
ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ
ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ਼
ਬਹਾਦਰ ਜੀ ਹਨ। ਗੁਰੂ ਗੋਬਿੰਦ
ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ
ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ
ਪਾਉਂਟਾ ਸਾਹਿਬ 1690 ਈਸਵੀ , ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ
ਅਨੰਦਪੁਰ ਸਾਹਿਬ 1696 ਈਸਵੀ, ਸਾਹਿਬਜ਼ਾਦੇ ਫਤਹਿ ਸਿੰਘ ਜੀ ਦਾ ਜਨਮ
ਅਨੰਦਪੁਰ ਸਾਹਿਬ 1698ਈਸਵੀ ਵਿੱਚ ਹੋਇਆ। __
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ
॥੨੧੨॥ ਤ੍ਰਿਲੋਚਨ
ਆਖਦਾ ਹੈ-ਹੇ ਮਿੱਤਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ
ਰਿਹਾ ਹੈਂ? ਪ੍ਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ?
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ
ਨਿਰੰਜਨ ਨਾਲਿ ॥੨੧੩॥ ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ-ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ
ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਪ੍ਰਮਾਤਮਾ
ਨਾਲ ਜੋੜ। {ਪੰਨਾ 1375-1376} ਸਾਧੋ ਮਨ
ਕਾ ਮਾਣ ਤਿਆਗੋ।
Comments
Post a Comment