ਭਾਗ 48 ਸੱਪ ਲੰਘ ਗਿਆ, ਲਕੀਰ ਪਿੱਟਣ ਦਾ ਕੀ ਫ਼ਾਇਦਾ ੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਪਾਣੀ ਵਿਚੋਂ ਮੱਖਣ ਨਹੀਂ ਨਿਕਲ ਸਕਦਾ ਜਿਸ ਕੰਮ ਦੇ ਕਰਨ ਨਾਲ ਕੋਈ ਫ਼ਾਇਦਾ ਨਾ ਹੋਵੇ, ਉਸ ਉੱਤੇ ਸਮਾਂ ਵੀ ਕਿਉਂ ਖ਼ਰਾਬ ਕਰਨਾ ਹੈ? ਅਸੀਂ ਬਿਤੇ ਸਮੇਂ ‘ਤੇ ਸੋਚਦੇ ਹਾਂ ਜਿਸ ਨਾਲ ਨੁਕਸਾਨ ਹੋ ਗਿਆ ਹੋਵੇ ਜਿਸ ਨੂੰ ਸੋਚਣ ਦਾ ਕੋਈ ਫ਼ਾਇਦਾ ਨਹੀਂ ਹੈ ਜਿਸ ਦੇ ਸੋਚਣ ਨਾਲ ਸਿਹਤ ਦਾ ਨੁਕਸਾਨ ਹੋਵੇ, ਜੋ ਸਮਾਂ ਲੰਘ ਗਿਆ ਉਸੇ ਦਾ ਹੀ ਫ਼ਿਕਰ ਬਣਾਇਆ ਰਹਿੰਦਾ ਹੈ ਉਸੇ ਬਾਰੇ ਗੱਲਾਂ ਕਰੀ ਜਾਂਦੇ ਹਾਂ ਜੇ ਕਿਸੇ ਦਾ ਕਲ ਬਹੁਤ ਮਾੜਾ ਸੀ ਬਹੁਤ ਨਿਰਾਸ਼ ਹੋਣਾ ਪਿਆ ਹੋਵੇਗਾ ਕਰੋੜਾ ਦਾ ਨੁਕਸਾਨ ਹੋ ਗਿਆ ਕੋਈ ਪਿਆਰਾ ਛੱਡ ਕੇ ਚਲਾ ਗਿਆ ਕੋਈ ਮਰ ਗਿਆ ਸਭ ਕੁੱਝ ਢਹਿ-ਢੇਰੀ ਹੋ ਗਿਆ ਕੀ ਬੈਠ ਕੇ ਰੋਣ, ਸੋਚਣ, ਕਿਸੇ ਨੂੰ ਗਾਲਾ ਕੱਢਣ, ਲੜਨ ਨਾਲ ਕੁੱਝ ਠੀਕ ਹੋਣ ਵਾਲਾ ਹੈ? ਸਗੋਂ ਗੁਜ਼ਰ ਗਏ ਪਿੱਛਲੇ ਸਮੇਂ ਪਿੱਛੇ ਹੋਰ ਸਮਾਂ ਖ਼ਰਾਬ ਹੋ ਰਿਹਾ ਹੁੰਦਾ ਹੈ ਆਪਣੀ ਉਮਰ ਵੀ ਵਿਅਰਥ ਬੀਤ ਰਹੀ ਹੁੰਦੀ ਹੈ ਪਰ ਬੀਤਿਆ ਕਲ ਸਾਡਾ ਪਿੱਛਾ ਨਹੀਂ ਛੱਡ ਰਿਹਾ ਚੰਗਾ ਇਸੇ ਵਿੱਚ ਹੈ, ਇਸ ਵਿਹਲੇ ਸਮੇਂ ਵਿਹਲੀਆਂ ਗੱਲਾਂ ਕਰਨ, ਸੋਚਣ ਨਾਲੋਂ ਕੁੱਝ ਚੱਜ ਦਾ ਕੰਮ ਕਰ ਲਿਆ ਜਾਵੇ ਆਪਣਾ ਧਿਆਨ ਕਿਸੇ ਕੰਮ ਵਿੱਚ ਲੱਗਾ ਲਿਆ ਜਾਵੇ ਸਿਆਣਿਆਂ ਗੁਣਾਂ ਵਾਲੇ ਦੋਸਤਾਂ ਨਾਲ ਬੈਠ ਕੇ ਗੱਲਾਂ ਕਰਨ ਨਾਲ ਲਾਭ ਹੋ ਸਕਦਾ ਹੈ ਚੰਗੀਆਂ ਗੱਲਾਂ ਕਰਨ ਨਾਲ ਰਾਹਤ ਮਿਲ ਸਕਦੀ ਹੈ ਸੱਪ ਲੰਘ ਗਿਆ, ਲਕੀਰ ਪਿੱਟਣ ਦਾ ਕੀ ਫ਼ਾਇਦਾ ਹੈ ਸੱਪ ਦਾ ਭੈ ਬਹੁਤ ਹੁੰਦਾ ਹੈ ਸੱਪ ਦੀ ਗੱਲ ਸ਼ੁਰੂ ਹੁੰਦੇ ਹੀ ਲੋਕੀ ਹੋਰ ਬਥੇਰੀਆਂ ਕਹਾਣੀਆਂ ਸੁਣਾਂ ਦਿੰਦੇ ਹਨ ਬਹੁਤ ਵਿਹਲੇ ਲੋਕ ਮਿੱਟੀ ਉੱਤੇ ਕੋਈ ਲਕੀਰ ਦੇਖ ਲੈਣ, ਉਸ ਦੇ ਪਿੱਛੇ ਹੀ ਤੁਰ ਪੈਂਦੇ ਹਨ ਅੰਦਾਜ਼ੇ ਲਗਾਉਂਦੇ ਹਨ ਕੋਈ ਕਹਿੰਦਾ , ਉੱਧਰ ਨੂੰ ਗਿਆ ਹੋਣਾ ਹੈ “” ਦੂਜਾ ਕਹਿੰਦਾ ਹੈ, “ ਸਮਾਨ ਹਟਾ ਕੇ ਸੱਪ ਜ਼ਰੂਰ ਲੱਭੋ ਲਕੀਰ ਚਾਹੇ ਸੋਟੀ ਦੀ ਹੋਵੇ ਕਈਆਂ ਨੂੰ ਤਾਂ ਰੱਸਾ, ਸੋਟੀ ਵੀ ਸੱਪ ਲਗਦੇ ਹਨ ਸਿਆਣੇ ਕਹਿੰਦੇ ਹਨ,“ ਸੱਪ ਟਿੱਕ ਕੇ ਨਹੀਂ ਬੈਠਦਾ ਸੱਪ ਨੂੰ ਜ਼ਮੀਨ ਵਿਹਲ ਦਿੰਦੀ ਹੈ ਇਹ ਕਿਸੇ ਵੀ ਸੁਰਾਖ਼ ਵਿਚੋਂ ਨਿਕਲ ਜਾਂਦਾ ਹੈ ” ਮਾੜਾ ਸਮਾਂ ਵੀ ਸੱਪ ਵਰਗਾ ਹੀ ਹੈ ਆਪੇ ਆ ਜਾਂਦਾ ਹੈ ਭਾਣਾ ਵਰਤਾ ਕੇ ਚੱਲਿਆ ਜਾਂਦਾ ਹੈ

ਸ਼ਾਮ ਦਾ ਮੂੰਹ ਹਨੇਰਾ ਸੀ ਕਈ ਰਲੀਆਂ ਮਿਲੀਆਂ ਬਚਾਉ-ਬਚਾਉ ਦੀਆਂ ਅਵਾਜ਼ਾ ਆ ਰਹੀਆਂ ਸਨ ਸਾਰੇ ਲੋਕੀ ਇਸ ਵੇਲੇ ਆਪੋ-ਆਪਣੇ ਘਰਾਂ ਵਿੱਚ ਸਨ ਲੋਕੀ ਆਪਣੇ ਹੱਥਾਂ ਦਾ ਕੰਮ ਛੱਡ ਕੇ, ਉਸ ਪਾਸੇ ਭੱਜੇ ਉੱਧਰ ਇੱਕ ਘਰ ਨੂੰ ਅੱਗ ਲੱਗੀ ਹੋਈ ਘਰ ਵਿਚੋਂ ਲਾਟਾਂ ਨਿਕਲ ਰਹੀਆਂ ਸਨ ਉਹ ਘਰ ਵਾਲੀ ਔਰਤ ਡੰਗਰਾਂ ਦੀ ਸੰਭਾਲ ਕਰ ਰਹੀ ਸੀ ਉਸ ਦੀ ਕੁੜੀ 15 ਕੁ ਸਾਲਾਂ ਦੀ ਦੀਵਾ ਲੈ ਕੇ ਖੜ੍ਹੀ ਸੀ ਇਹ ਕੰਮ ਹਰ ਰੋਜ਼ ਮਾਂ-ਧੀ ਹੀ ਕਰਦੀਆਂ ਸਨ ਮੱਝਾਂ ਵਾਲਾ ਅੰਦਰ 10 ਕੁ ਫੁੱਟ ਲੰਬਾ-ਚੌੜਾ ਘਾਹ, ਸਲਵਾੜ ਦੇ ਕਾਨਿਆਂ ਦਾ ਬਣਿਆ ਸੀ ਅਚਾਨਕ ਕੁੜੀ ਦੇ ਹੱਥ ਨੂੰ ਦੀਵੇ ਦੀ ਲਾਟ ਲੱਗੀ ਹੱਥ ਨੂੰ ਸੇਕ ਲੱਗਦੇ ਹੀ ਮਿੱਟੀ ਦੇ ਤੇਲ ਦਾ ਦੀਵਾ ਸਲਵਾੜ ਦੇ ਕੋਲ ਡਿਗ ਪਿਆ ਅੱਖ ਝੱਪਕੇ ਨਾਲ ਅੱਗ ਲੱਗ ਗਈ ਕੁੜੀ ਤਾਂ ਉੱਥੋਂ ਬਾਹਰ ਨਿਕਲ ਆਈ ਉਸ ਦੀ ਮਾਂ ਡੰਗਰਾਂ ਦੇ ਸੰਗਲ਼ ਖੋਲਣ ਲੱਗ ਗਈ ਡੰਗਰ ਵੀ ਬਾਹਰ ਨੂੰ ਭੱਜ ਗਏ ਸਨ ਔਰਤ ਅੰਦਰ ਹੀ ਅੱਗ ਵਿੱਚ ਫਸ ਗਈ ਸੀ ਹਿੰਮਤ ਕਰਕੇ ਤਿੰਨ ਨੌਜਵਾਨ ਅੰਦਰ ਗਏ ਉਹ ਉਸ ਨੂੰ ਬਾਹਰ ਲੈ ਕੇ ਆਏ ਇਹ ਸਾਰਾ ਹਾਲ ਮੈਂ ਅੱਖਾਂ ਨਾਲ ਦੇਖਿਆ ਵਸੋਂ ਵਾਲਾ ਘਰ ਵੀ ਮੱਚ ਚੁਕਾ ਸੀ ਔਰਤ ਦੀ ਸਾਰੀ ਚਮੜੀ ਉੱਬਲੇ ਹੋਏ ਆਲੂ ਵਾਂਗ ਦਿਸ ਰਹੀ ਸੀ ਉਸ ਨੂੰ ਕੋਈ ਡਾਕਟਰ ਦੇ ਲਿਜਾਣ ਲਈ ਤਿਆਰ ਨਹੀਂ ਸੀ ਇਹ ਕਿਸਾਨ ਪਰਿਵਾਰ ਬਹੁਤ ਗ਼ਰੀਬ ਸੀ ਲੋਕੀ ਖਿੰਡਣ ਲੱਗ ਗਏ ਸਨ ਉਹੀ ਮੁੰਡੇ ਉਸ ਨੂੰ ਟਰਾਲੀ ਵਿੱਚ ਪਾ ਕੇ ਮੁੱਲਾਂਪੁਰ ਲਿਜਾਣ ਲਈ ਗੱਲਾਂ ਕਰਨ ਲੱਗੇ ਉਦੋਂ ਹੀ ਮੇਰੇ ਪਾਪਾ ਜੀ ਟਰੱਕ ਲੈ ਕੇ ਆ ਗਏ ਉਸ ਨੂੰ ਮੰਜੇ ਸਣੇ ਟਰੱਕ ਵਿੱਚ ਰੱਖਿਆ ਗਿਆ ਦੂਜੇ ਦਿਨ ਘਰ ਲੈ ਆਏ ਸੀ ਡਾਕਟਰ ਨੇ ਜੁਆਬ ਦੇ ਦਿੱਤਾ ਸੀ ਮਾਸ ਨੇ ਹੱਡੀਆਂ ਛੱਡ ਦਿੱਤੀਆਂ ਸਨ ਤੀਜੇ ਦਿਨ ਉਹ ਤੜਫ਼- ਤੜਫ਼ ਕੇ ਮਰ ਗਈ ਔਰਤ ਘਰ ਦੀ ਮਾਲਕਣ ਮਰ ਜਾਵੇ ਘਰ ਗ਼ਰੀਬ ਹੈ, ਜਾਂ ਪੈਸੇ ਵਾਲਿਆਂ ਦਾ ਹੈ ਘਰ ਤਬਾਹ ਹੋ ਜਾਂਦਾ ਹੈ ਇਹ ਘਰ ਵੀ ਮੱਚ ਗਿਆ ਸੀ ਔਰਤ ਮਰ ਗਈ ਸੀ ਕੁੜੀ ਨੂੰ ਉਸ ਦੀ ਮਾਸੀ ਲੈ ਗਈ ਸੀ ਦੋ ਮੁੰਡੇ ਪਤਾ ਨਹੀਂ ਕਿਧਰ ਚਲੇ ਗਏ ਸਨ ਮੁੜ ਕੇ ਉਹ ਨਹੀਂ ਦਿਸੇ ਬੱਚਿਆ ਦੇ ਬਾਪ ਖੇਤ ਵਾਲੇ ਕਮਰੇ ਵਿੱਚ ਰਹਿਣ ਲੱਗ ਗਿਆ ਸੀ ਇੱਕ ਛੋਟੀ ਜਿਹੀ ਗ਼ਲਤੀ ਨਾਲ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ ਸੀ ਇਹ ਪਰਿਵਾਰ ਪਹਿਲਾਂ ਹੀ ਗ਼ਰੀਬੀ ਨਾਲ ਲੜ ਰਿਹਾ ਸੀ। ਇੰਨਾ ਨੇ ਹਿੰਮਤ ਨਹੀਂ ਛੱਡੀ ਸੀ। ਕਿਸੇ ਨੇ ਮਰਨ ਦੀ ਕੋਸ਼ਿਸ਼ ਨਹੀਂ ਕੀਤੀ। ਛੱਪੜ ਦੇ ਸੜੇ ਪਾਣੀ ਵਾਂਗ ਇੱਕੋ ਥਾਂ ਖੜ੍ਹਨ ਵਾਂਗ ਅੰਦਰ ਵੜ ਕੇ ਸੜੇ ਨਹੀਂ। ਸਗੋਂ ਪਹਾੜਾ ਵਿੱਚੋਂ ਨਿਕਲੇ ਨਾਲਿਆਂ ਵਾਂਗ ਸਬ ਨੇ ਆਪੋ-ਆਪਣੇ ਰਸਤੇ ਲੱਭ ਲਏ ਸਨ। ਭਾਵੇਂ ਰਸਤੇ ਅਲੱਗ-ਅਲੱਗ ਹੋ ਗਏ ਸਨ। ਆਪੋ-ਆਪਣੀ ਮੰਜ਼ਲ ਨੂੰ ਤੁਰ ਗਏ। ਪਰ ਢੇਰੀ ਨਹੀਂ ਢਾਹੀ।

ਜੇ ਕਿਸੇ ਦਾ ਕੋਈ ਕਮਾਈ ਕਰਨ ਵਾਲਾ ਰੋਟੀ ਪਕਾਉਣ ਵਾਲਾ ਮਰ ਜਾਂਦਾ ਹੈ। ਉਸ ਨੂੰ ਕਿੰਨਾ ਕੁ ਚਿਰ ਰੋਈ ਜਾਣਾ ਚਾਹੀਦਾ ਹੈ? ਕਿੰਨਾ ਚਿਰ ਲੋਕਾਂ ਨੂੰ ਰੋ-ਰੋ ਕੇ ਦਿਖਾਉਣਾ ਹੈ? ਐਸਾ ਕਰਨ ਨਾਲੋਂ ਚੰਗਾ ਹੈ ਕਿ ਕੋਈ ਚੱਜ ਦਾ ਦਾ ਰਸਤਾ ਲੱਭੀਏ। ਜਿਸ ਨਾਲ ਮਨ ਲੱਗੇ। ਘਰ ਵਿੱਚ ਕਮਾਈ ਆਵੇ। ਘਰ ਦੀ ਆਰਥਿਕ ਹਾਲਤ ਸੁਧਾਰੀ ਜਾਵੇ। ਲੋਕ ਕੀ ਮਦਦ ਕਰ ਦੇਣਗੇ? ਆਪਣੀ ਮਦਦ ਆਪ ਕਰੀਏ। ਸੋਗ ਛੱਡੀਏ। ਹਿੰਮਤ ਕਰੀਏ। ਸੋਗ ਹਾਨੀ ਵਿੱਚ ਖਾਣਾ-ਪੀਣਾ ਨਹੀਂ ਛੱਡਣਾ ਚਾਹੀਦਾ। ਖਾਣਾ-ਪੀਣਾ ਕਿੰਨਾ ਚਿਰ ਛੱਡਿਆਂ ਜਾ ਸਕਦਾ ਹੈ? ਖਾਣ-ਪੀਣ ਨਾਲ ਤਾਕਤ ਮਿਲਦੀ ਹੈ ਤਾਂ ਹੀ ਬੰਦਾ ਸਹੀ ਸੋਚ, ਸਮਝ ਸਕਦਾ ਹੈ। ਆਪਣੇ ਆਪ ਨੂੰ ਸੰਭਾਲਣਾ ਹੀ ਅਕਲਮੰਦੀ ਹੈ। ਦਿਲੀਦਰ ਸਿਹਤ ਨੂੰ ਬਿਮਾਰ ਕਰ ਦਿੰਦਾ ਹੈ। ਉੱਦਮ ਹਿੰਮਤ ਕਰਨ ਨਾਲ ਬੰਦਾ ਪੈਰਾਂ ਦੇ ਖੜ੍ਹਾ ਹੋ ਕੇ ਕੋਈ ਵੀ ਹਮਲਾ ਮਾਰ ਸਕਦਾ ਹੈ। ਪਿਛਲਾ ਨਿਰਾਸ਼ਾ ਵਾਲਾ ਸਬ ਕੁੱਝ ਦਿਮਾਗ਼ ਤੋਂ ਪਰੇ ਕਰਕੇ, ਚਲੋ ਕਦਮ ਅੱਗੇ ਪਿੱਟੀਏ ਤੇ ਕਿਸੇ ਕੰਮ ਨੂੰ ਹੱਥ ਪਾਈਏ। ਵਿਹਲੇ ਬਿਲਕੁਲ ਨਾ ਬੈਠੀਏ। ਹਰ ਸਮੇਂ ਆਪ ਨੂੰ ਕਿਸੇ ਕੰਮ ਵਿੱਚ ਰੁੱਝਾ ਕੇ ਰੱਖੀਏ। ਵਿਹਲਾ ਮਨ ਸ਼ੈਤਾਨ ਹੁੰਦਾ ਹੈ। ਸ਼ੈਤਾਨ ਦਾ ਰਸਤਾ ਨਰਕ ਹੈ।

 

Comments

Popular Posts