ਭਾਗ 1 ਨਿਧੜਕ ਹੋ ਕੇ ਗੁਰੂ ਦਾ ਲੜ ਫੜਨਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਰੁਲਦੂ ਜ਼ਿਮੀਂਦਾਰਾ ਦੇ ਘਰ ਸੀਰੀ ਰਲਿਆ ਹੋਇਆ ਸੀ। ਉਸ ਨੇ
ਆਪਦਾ ਚਾਹ ਵਾਲਾ ਕੱਪ ਇਧਰ ਉਧਰ ਲੱਭਿਆ। ਉਸ ਨੇ ਘਰ ਦੀ ਵੱਡੀ ਬੇਬੇ ਨੂੰ ਪੁੱਛਿਆਂ, “ ਤਾਈ ਮੇਰਾ ਚਾਹ ਵਾਲਾ ਕੱਪ ਤੇ ਰੋਟੀ ਵਾਲੇ ਭਾਂਡੇ ਕਿਥੇ ਸਿੱਟ ਤਾਂ ਨਹੀਂ ਦਿੱਤੇ ?
” “ ਰੁਲਦੂ ਆਪ ਦੇ ਭਾਂਡੇ ਅਲੱਗ ਉੱਚੀ ਥਾਂ ਰੱਖਿਆ ਕਰ, ਤੈਨੂੰ ਪੱਤਾ ਮੇਰੀ ਦੋਹਤੀ ਆਈ ਹੋਈ ਹੈ। ਇਹ ਆ
ਪੜ੍ਹੀ ਲਿਖੀ। ਕਹਿੰਦੀ ਜਾਤ ਪਾਤ ਕੀ ਹੁੰਦੀ ਹੈ? ਕਲ ਦੀ ਜੰਮੀ ਸਾਨੂੰ
ਬੁੱਢਿਆਂ ਨੂੰ ਮੱਤਾ ਦਿੰਦੀ ਹੈ। ਜੁਆਬ ਸੁਆਲ ਕਰਕੇ ਦਿਮਾਗ਼ ਖਾ ਲੈਂਦੀ ਹੈ। ਫੰਗੀਂ ਤੈਨੂੰ ਕਿੰਨੀ ਵਾਰੀ ਕਿਹਾ ਸੀਰੀ ਨੂੰ ਜਦੋਂ ਚਾਹ ਉਸ ਦੇ ਭਾਂਡੇ ਵਿੱਚ
ਪਾਉਣੀ ਹੁੰਦੀ ਹੈ। ਭਾਂਡਾ ਦੂਰ ਰੱਖਿਆ ਕਰ। ਕਲ ਫਿਰ ਤੂੰ ਸਾਰੇ ਭਾਂਡਿਆਂ ਵਿੱਚ ਸੀਰੀ ਦੇ ਭਾਂਡੇ
ਰਲਾ ਦਿੱਤੇ। ਸਾਡਾ ਧਰਮ ਭਿਰਸਟ ਹੋ ਜਾਣਾ ਹੈ। “ ਫੰਗੀ ਨੇ ਕਿਹਾ,
“ ਨਾਨੀ ਸੀਰੀ ਖੇਤਾਂ ਵਿੱਚ ਕੰਮ ਕਰਦਾ। ਸਭ ਤੋਂ ਪਹਿਲਾ ਇਹ
ਸਬਜ਼ੀ, ਦਾਲ਼ਾ, ਦਾਣਿਆਂ ਨੂੰ ਹੱਥ
ਲਾਉਂਦਾ ਹੈ। ਦਿਨ ਰਾਤ ਖੇਤਾਂ ਵਿੱਚ ਕੰਮ ਕਰਦਾ। ਜੰਗਲ ਪਾਣੀ ਵੀ ਆਪਣੇ ਹੀ ਖੂਹ ਤੇ ਕਰਦਾ ਹੋਣਾ
ਹੈ। ਨਾਨੀ ਭਾਂਡੇ ਅੱਡ ਕਰਨ ਨਾਲ ਧਰਮ ਨਹੀਂ ਬਚਣ ਲੱਗਿਆ। “ ਨਾਨੀ ਨੇ ਕਿਹਾ,
“ ਰੁਲਦੂ ਖੇਤਾਂ ਤੋਂ ਆਉਂਦਾ ਸਾਗ ਲੈ ਆਈ। ਫੰਗੀ
ਮੈਨੂੰ ਮੱਤਾ ਨਾਂ ਦੇ। ਤੇਰੇ ਵਰਗੀ ਪੜ੍ਹੀ ਲਿਖੀ ਨਾਲੋਂ ਅਸੀਂ ਅਨਪੜ੍ਹ ਚੰਗੇ ਆ। ਅੱਜ ਭਗਤ
ਰਵਿਦਾਸ ਜੀ ਦਾ ਗੁਰਪੁਰਬ ਹੈ। ਥਾਲ਼ੀ ਵਿੱਚ ਦਾਣੇ ਪਾ ਕੇ ਮੈਨੂੰ ਦੇ। ਵੇਹੜੇ ਵਾਲਿਆਂ ਨੇ,
ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਭੋਗ ਪਾਉਣਾ ਹੈ।
ਮੈਂ ਮੱਥਾ ਟੇਕ ਆਵਾਂ। ਜੇ ਨਾਂ ਗਈ। ਸਬ ਨੇ ਮੂੰਹ ਵਿੰਗੇ ਕਰ ਲੈਣੇ ਹਨ। ਕਲ ਨੂੰ ਕਿਸੇ ਨੇ ਕੋਈ
ਦਿਹਾੜੀ ਨਹੀਂ ਆਉਣਾ।
“
ਨਾਨੀ ਵਹਿੜੇ ਵਾਲਿਆਂ ਦੇ ਗੁਰਦੁਆਰਾ ਸਾਹਿਬ ਕੀ
ਤੁਸੀਂ ਜਾਵੋਗੇ? ਤੁਹਾਡੇ ਧਰਮ ਦਾ ਕੀ ਹੋਏਗਾ? “ ਨਾਨੀ ਨੇ ਕਿਹਾ, ” ਤੇਰੇ ਨਾਨੇ ਨੇ ਵੋਟਾਂ ਵੀ ਲੈਣੀਆਂ ਨੇ।
ਸਰਪੰਚੀ ਦੀਆਂ ਚੋਣਾ ਵਿੱਚ ਜਿੱਤਣਾ ਹੈ। ਚਿੱਟੀ ਚੂਨੀ ਵੀ ਫੜਾ। ਛੇਤੀ ਕਰ ਭੋਗ ਨਾਂ ਪੈ ਜਾਵੇ। “ ਫੰਗੀ ਨੇ ਕਿਹਾ,
“ ਨਾਨੀ ਐਸੇ ਲੱਗਦਾ ਚਿੱਟੇ ਕੱਪੜੇ ਦੇਖਕੇ। ਮਨ
ਵੀ ਸਾਫ਼ ਹੋ ਗਿਆ ਹੋਵੇ। ਮਹਾਰਾਜ ਬਹੁਤੀ ਮਜਾਜ਼ੀ ਬੰਦਿਆਂ ਦਾ ਕਿਵੇਂ ਸਿਰ ਝੁਕਾ ਦਿੰਦਾ? ਚਾਹੇ
ਵੋਟਾਂ ਦਾ ਲਾਲਚ ਹੀ ਸਹੀ। ਮਾਮੀ ਨੇ ਫੰਗੀ ਨੂੰ ਕਿਹਾ, “ ਤੂੰ ਬੇਬੇ ਨਾਲ
ਬਹਿਸ ਨਾਂ ਕਰਿਆ ਕਰ। ਕਰੀ ਜਾਣ ਦੇ ਜਿਵੇਂ ਕਰਦੀ ਹੈ। 60 ਸਾਲ ਦੇ ਬਣੇ ਸੁਭਾ ਨੂੰ ਤੂੰ ਨਹੀਂ ਬਦਲ
ਸਕਦੀ। “ “ ਮਾਮੀ ਜੀ ਮੇਰੇ ਪਾਪਾ ਦਾ ਘਰ ਵਿਹੜੇ ਵਾਲਿਆਂ ਨਾਲ ਲੱਗਦੇ ਖੇਤ ਵਿੱਚ ਉਸੇ ਗਲੀ ਦੇ ਕੋਨੇ ‘ਤੇ
ਹੈ। ਫਿਰ ਨਾਨੀ ਜੀ ਪਾਪਾ ਨੂੰ ਕਿਉਂ ਨਹੀਂ ਨੀਚ ਜਾਤ ਮੰਨਦੀ? ਪਾਪਾ ਜਦੋਂ ਇੱਥੇ ਆਉਂਦੇ ਹਨ। ਮਾਮੇ, ਨਾਨਾ ਜੀ ਮੇਰੇ ਪਾਪਾ ਸੇਵਾ ਕਰਨ ਲਈ ਉਸ ਦੇ ਦੁਆਲੇ ਹੀ ਰਹਿੰਦੇ ਹਨ। ਜਦੋਂ ਰੱਬ ਨੇ ਸਾਰਿਆਂ ਨੂੰ ਰੰਗ, ਰੂਪ, ਲਾਲ ਖ਼ੂਨ, ਖਾਣ ਪੀਣ ਨੂੰ ਇੱਕੋ ਜਿਹਾ ਦਿੱਤਾ। ਬੰਦੇ ਕਿਉਂ ਵੰਡੀਆਂ ਪਾਉਂਦੇ ਹਨ? “ “ ਫੰਗੀਂ ਜਿਹੜੇ ਲੋਕ
ਆਪਣੇ ਆਪ ਨੂੰ ਉੱਚੇ ਤੇ ਪੈਸੇ ਵਾਲੇ ਸਮਝਦੇ ਹਨ। ਉਨ੍ਹਾਂ ਨੂੰ ਬੰਦੇ ਵੀ ਕੀੜੇ ਮਕਾਉੜੇ ਲੱਗਦੇ
ਹਨ। ਨਾਨਾ ਤੇਰਾ ਸਰਪੰਚ, ਵੱਡਾ ਮਾਮਾ ਪਾਰਲੀਮੈਂਟ ਵਿੱਚ, ਤਿੰਨ ਕੈਨੇਡਾ ਵਿੱਚ ਹਨ। ਨਾਨੀ ਦਾ ਪੱਬ ਧਰਤੀ ਤੇ ਨਹੀਂ ਲੱਗਦਾ। “ “ ਮਾਮੀ ਮੇਰੀ
ਦਾਦੀ ਇਹੋ ਜਿਹੀ ਨਹੀਂ ਹੈ। ਕੰਮ ਕਰਨ ਵਾਲੇ ਸਾਡੇ ਘਰ ਦੇ ਭਾਂਡਿਆਂ ਵਿੱਚ ਖਾਂਦੇ ਹਨ। ਦਾਦੀ ਨੇ
ਕਦੇ ਵੀ ਗ਼ਰੀਬਾਂ ਨੂੰ ਭੁੰਜੇ ਬੈਠਣ ਨੂੰ ਵੀ ਨਹੀ ਕਿਹਾ। ਮੇਰੇ ਸੁੱਖੇ ਚਾਚੇ ਦੇ ਵਿਹੜੇ ਵਾਲੇ ਦੋ
ਦੋਸਤ ਰੋਜ਼ ਚਾਚੇ ਕੋਲ ਰਾਤ ਨੂੰ ਗੱਲਾਂ ਮਾਰਨ ਆਉਂਦੇ ਹਨ। ਇੱਕ ਭਈਆਂ ਗਜਰਾਜ਼ ਸਾਨੂੰ ਰਇਮੈਣ ਪੜ੍ਹ
ਕੇ ਸੁਣਾਉਂਦਾ ਹੁੰਦਾ ਹੈ। ਦਾਦੀ ਜਿਵੇਂ ਰਾਤ ਨੂੰ ਸਾਨੂੰ ਸਾਰਿਆਂ ਨੂੰ ਦੁੱਧ ਦਿੰਦੀ ਹੈ। ਉਵੇਂ
ਹੀ ਭਈਏ, ਰਾਵਿਦਾਸੀਏ ਤਾਰੀ ਤੇ ਤਿਲਕੂ ਚਾਚੇ ਨੂੰ ਵੀ
ਦੁੱਧ ਦਿੰਦੀ ਹੈ। ਫਿਰ ਭਾਂਡੇ ਵੀ ਆਪ ਮਾਂਜਦੀ ਹੈ। ““ ਤੇਰੀ ਦਾਦੀ ਦੀ ਕੌਣ ਰੀਸ ਕਰ ਸਕਦਾ? ਉਹ ਅੰਮ੍ਰਿਤਧਾਰੀ ਹੈ। ਅੰਮ੍ਰਿਤਧਾਰੀ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਹੀ ਹੈ।
ਅੰਮ੍ਰਿਤ ਛਕਣ ਵੇਲੇ ਪੰਜ ਪਿਆਰੇ ਕਹਿੰਦੇ ਨੇ। ਜਾਤ ਪਾਤ ਕੋਈ ਨਹੀਂ ਹੈ। ਸਾਰੇ ਦਸਮੇਸ਼ ਪਿਤਾ ਦੇ
ਲਾਲ ਹਨ। “ “ ਮਾਮੀ ਨਾਨੀ ਜੀ ਆ ਗਏ। ਨਾਨੀ ਭੋਗ ਦਾ ਛਾਂਦਾ ਮੂਨੂੰ ਵੀ ਦੇਦੇ ਮਹਾਰਾਜ ਦਾ
ਪ੍ਰਸ਼ਾਦ ਮੂੰਹ ਵਿੱਚ ਪਾਈਏ। “ ਨਾਨੀ ਹਰਖ ਗਈ। ਉਸ ਨੇ ਕਿਹਾ, “ ਮੈਂ ਤਾਂ ਦਾਣੇ ਪਾਉਣ ਗਈ ਸੀ। ਰਵਿਦਾਸੀਆਂ ਦਾ
ਭੋਗ ਲੈਣ ਨਹੀਂ ਗਈ ਸੀ। ਤੂੰ ਆਪ ਜਾ ਆ। ਮੈਂ ਤੇਰੀ ਦਾਦੀ ਵਰਗੀ ਨਹੀਂ। ਇੱਕੋ ਥਾਲ਼ੀ ਵਿੱਚ ਖਾ
ਲਈਏ। ” “ ਨਾਨੀ ਰੁਲਦੂ ਸਾਗ ਲਈ ਆਉਂਦਾ ਹੈ। ਰੁਲਦੂ ਮਾਮਾ ਤੂੰ ਸਾਗ ਦੀਆ ਗੰਦਲਾ ਖਾਈ
ਜਾਂਦਾ ਹੈ। ਨਾਨੀ ਨੇ ਸਾਗ ਨਹੀਂ ਧਰਨਾ। ਤੂੰ ਸਾਗ ਜੂਠਾ ਕਰ ਦਿੱਤਾ। “ “
ਕੋਈ ਜੂਠਾ ਨਹੀਂ ਹੋਇਆ। ਬਹੂ ਆਥਣ ਹੋਈ ਜਾਂਦਾ। ਸਾਗ
ਛਿੱਲ ਕੇ ਧਰੀ। ਰੁਲਦੂ ਦੇ ਹੱਥ ਲੱਗੇ ਹਨ। ” ਫੰਗੀ ਨੇ ਕਿਹਾ,
“ ਰੁਲਦੂ ਮਾਮਾ ਕਲ ਸਵੇਰੇ ਅੰਮ੍ਰਿਤ ਸੰਚਾਰ ਹੋ ਰਿਹਾ। ਮੇਰਾ ਗੁਰ ਭਾਈ ਬਣ ਜਾ। ਨਸ਼ਾ ਤੂੰ ਕੋਈ ਨਹੀਂ ਖਾਂਦਾ। ” ਰਲਦੂ ਨੇ ਪੁੱਛਿਆ,
“ ਫੰਗੀਂ ਕੀ ਮੈਂ ਅੰਮ੍ਰਿਤ ਛੱਕ ਸਕਦਾ?
ਮੈਨੂੰ ਤਾਂ ਉਨ੍ਹਾਂ ਨੇ ਖੜ੍ਹਨ ਵੀ ਨਹੀਂ ਦੇਣਾ। ਤੂੰ
ਮੇਰੇ ਨਾਲ ਚੱਲ, ਮੈਂ ਅੰਮ੍ਰਿਤ ਛੱਕ ਲਿਆ ਤਾਂ ਕੀ ਲੋਕੀ ਮੈਨੂੰ
ਜਿਉਣ ਦੇਣਗੇ? ” “ ਮਾਮਾ ਮੇਰੇ ਕੋਲ ਕਿਰਪਾਨ, ਕੜਾ, ਕੰਘਾ ਹਨ। ਕੇਸ ਤੇਰੇ ਆਪਦੇ ਹਨ। ਗੁਰਦੁਆਰਾ
ਸਾਹਿਬ ਤੋਂ ਵੀ ਸਾਰੇ ਕਕਾਰ ਮਿਲ ਜਾਣਗੇ। ਕੱਪੜੇ ਪੁਰਾਣਿਆਂ ਨਾਲ ਸਰ ਸਕਦਾ। ਪਰ ਮਾਮਾ ਤੂੰ ਗੁਰੂ
ਨਾਲ ਸਵੇਰੇ ਮਿਲਾਪ ਕਰਨਾ। ਮਹਾਰਾਜ ਨੂੰ ਮਿਲਣ ਜਾਣਾ। ਸੋਹਣੀ ਤਰਾ ਤੈਨੂੰ ਤਿਆਰ ਕਰਨਾ। ਜਿਵੇਂ
ਮਾਮਾ ਮੇਰਾ ਮਹਿਬੂਬ ਨੂੰ ਮਿਲਣ ਜਾਂਦਾ ਹੋਵੇ। ਨਵੇਂ ਸੂਟ ਦੇ ਪੈਸੇ ਮੈਂ ਨਾਨੀ ਤੋਂ ਮੰਗਦੀ ਹਾਂ। “ “ ਤਾਈ ਨੂੰ ਪਤਾ ਲੱਗ ਗਿਆ
ਤਾਂ ਉ ਨੇ ਅੜਿਕਾ ਲਗਾ ਦੇਣਾ ਹੈ। ਤਾਈ ਦੇ ਇਹ ਗੱਲ ਪਚਣੀ ਨਹੀਂ ਹੈ। “ “ ਜਦੋਂ ਰੱਬ ਦੇ ਘਰ ਵੱਲ
ਜਾਈਦਾ ਹੈ ਤਾਂ ਨਾਨੀ ਵਰਗੇ ਜਮ ਤੋਂ ਡਰੀਦਾ ਨਹੀਂ ਹੈ। ਗੁਰੂ ਦਾ ਧਿਆਨ ਤਾਂ ਕਰ। ਆਪੇ ਬਾਂਹ
ਫੜੇਗਾ। ਭਾਈ ਗੁਰਦਾਸ ਜੀ ਨੇ ਕਵਿਤਾ ਵਿੱਚ ਲਿਖਿਆ ਹੈ, ਚਰਨ ਸਰਨਿ ਗੁਰ ਇੱਕ ਪੈਡਾ ਜਾਇ ਚਲ,
ਸਤਿਗੁਰ ਕੋਟ ਪੈਡਾ ਆਗੇ ਹੋਇ ਲੇਤ ਹੈ॥ “ “ ਫੰਗੀ ਫਿਰ ਤਾਂ ਮੈਂ ਤਿਆਰ ਹਾਂ। “
ਫੰਗੀ ਨੇ ਨਾਨੀ ਨੂੰ ਕਿਹਾ,
“ ਨਾਨੀ ਰੁਲਦੂ ਮਾਮੇ ਨੇ ਸਵੇਰੇ ਬਾਰਾਤ ਜਾਣਾ
ਹੈ। ਰਾਤੋ ਰਾਤ ਮੈਂ ਮਾਮੇ ਨੂੰ ਸੂਟ ਸਿਉ ਕੇ ਦੇਣਾ। ਵਿਚਾਰੇ ਨੇ ਅੱਜ ਤੱਕ ਨਵਾਂ ਕੱਪੜਾ ਨਹੀਂ
ਪਾਇਆ। ਮਾਮਿਆਂ ਦੇ ਹੀ ਪੁਰਾਣੇ ਕੱਪੜੇ ਪਾਉਂਦਾ। “ ਨਾਨੀ ਰੁਲਦੂ ਵੱਲ ਬਹੁਤ ਔਖੀ ਝਾਕੀ,
ਉਸ ਨੇ ਕਿਹਾ, “ ਦੇਖਾਂ ਜੰਨ ਚੜ੍ਹਨਾ, ਖੇਤ ਦੀ ਰੋਣੀ ਕਿੰਨੇ ਕਰਨੀ ਹੈ? ਇਸ ਦੇ ਵਿਆਹ ਨੂੰ ਨਵਾਂ ਜੋੜਾ ਲੈ ਦੇਵਾਗੇ। ਇਸ ਦੀ ਵਿਚੋਲਣ ਨਾਂ ਬਣਿਆ ਕਰ। ਸਾਡੇ
ਸੀਰੀ ਨੂੰ ਨਾਂ ਵਗਾੜ। “ “ ਰੁਲਦੂ ਮਾਮਾ ਵੱਡੇ ਮਾਮੇ ਦੇ ਜੇ ਤੂੰ
ਪੁਰਾਣੇ ਕੱਪੜੇ ਪਾ ਸਕਦਾ। ਐਤਕੀਂ ਨਵੇਂ ਪਾ। ਮੈਂ ਆਪੇ ਮਾਮੇ ਨੂੰ ਸੰਭਾਲ ਲਵਾਂਗੀ। ਆ ਫੜ ਪੱਗ ਤੇ
ਸੂਟ ਮੋਟਰ ਤੋਂ ਸਿੱਧਾ ਗੁਰਦੁਆਰੇ ਆ ਜੀ। ਮੈਂ ਗੁਰੂ ਦੇ ਖ਼ਾਲਸੇ ਦੇ ਸਵੇਰੇ ਅੰਮ੍ਰਿਤ ਛਕਣ ਤੋਂ
ਪਹਿਲਾ ਦਰਸ਼ਨ ਕਰੂਗੀ। ਨਿਧੜਕ ਹੋ ਕੇ ਗੁਰੂ ਦਾ ਲੜ ਫੜਨਾ ਹੈ। ਹਟਾਉਣ ਵਾਲੇ ਵੱਡੇ ਗਿਆਨੀ ਵੀ
ਹਟਾਉਣਗੇ। ਉਸ ਰੱਬ ਦੇ ਰਸਤੇ ਤੇ ਤੁਰ ਪਈਏ। ਕਿਸੇ ਦੀ ਪ੍ਰਵਾਹ ਨਹੀਂ ਕਰਨੀ। ਨਾਨੀ ਨਾਂ ਦੇਖ ਲਵੇ,
ਕੱਪੜੇ ਕੱਛ ਵਿੱਚ ਦੇ ਕੇ ਖਿਸਕ ਜਾ। “ ਰਾਤ ਸਾਰੀ ਰਾਤ ਮੀਂਹ ਪੈਂਦਾ ਰਿਹਾ। ਰੁਲਦੂ ਦਾ ਕੰਮ ਰੱਬ ਨੇ ਮੀਂਹ ਪਾ ਕੇ ਕਰ ਦਿੱਤਾ। ਜਿਵੇਂ ਕਹਿੰਦੇ ਹਨ,
ਰੱਬ ਧੰਨੇ ਦੇ ਨੱਕੇ ਮੋੜਦਾ ਸੀ। ਰੱਬ ਧੰਨੇ ਨੂੰ
ਪੁੱਛਦਾ ਸੀ, ਦੱਸ ਧੰਨਿਆ ਤੇਰਾ ਕਿਹੜਾ ਕੰਮ ਕਰੀਏ? ਨੱਕੇ ਮੋੜੀਏ ਕਿ ਤੇਰੀ ਲਿਵ ਜੋੜੀਏ। ਅੱਜ ਵੀ ਜਿਹੜੇ ਡੋਰੀ ਮਹਾਰਾਜ ਤੇ ਸੁੱਟਦੇ ਹਨ। ਉਹ ਬਾਣੀ ਪੜ੍ਹਦੇ ਹਨ। ਬਰਕਤਾਂ ਉੱਪਰ ਵਾਲਾ ਪਾਉਂਦਾ ਹੈ। ਸਵੇਰੇ ਹੋਣ ਸਾਰ ਰੁਲਦੂ ਤਿਆਰ ਬਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਗਿਆ। ਨਾਨੀ ਵੀ ਅੰਮ੍ਰਿਤ ਛਕਣ
ਲਈ ਉੱਥੇ ਪਹੁੰਚ ਗਈ। ਨਾਨੀ ਤਾਂ ਰੁਲਦੂ ਵੱਲ ਖੂੰਡੀ ਉਲਾਰ ਕੇ ਕੁੱਟਣ ਨੂੰ ਪਈ। ਉਹ ਕਿਨਾਰਾ ਕਰ
ਗਿਆ। ਪੰਜ ਪਿਆਰਿਆ ਨੇ ਪੰਜ ਬਾਣੀਆਂ ਪੜ੍ਹੀਆਂ। ਰੁਲਦੂ ਦੀ ਵਾਰੀ ਪਹਿਲਾ ਆਈ। ਪੰਜ ਚੁਲੀਆਂ
ਅੰਮ੍ਰਿਤ ਦੀਆਂ ਮੂੰਹ ਨਾਲ ਪੀਤੀਆਂ, ਪੰਜ ਚੁਲੀਆਂ ਅੰਮ੍ਰਿਤ ਦੀਆਂ ਸਿਰ ਵਿੱਚ
ਪਾਈਆਂ, ਪੰਜ ਚੁਲੀਆਂ ਅੰਮ੍ਰਿਤ ਦੀਆਂ ਅੱਖਾਂ ਵਿੱਚ ਛਿੱਟੇ
ਮਾਰੇ। ਉੱਨੀ ਵਾਰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫ਼ਤਿਹ ਬੋਲੀ ਗਈ। ਰੁਲਦੂ ਗੁਰ ਦਰਸ਼ਨ ਕਰਕੇ ਧੰਨ ਧੰਨ ਹੋ ਗਿਆ। ਨਾਨੀ ਦੀ ਸਾਰੀ ਸਿਆਣਪ ਧਰੀ ਰਹਿ
ਗਈ। ਗੁਰੂ ਦੀ ਮੱਤ ਭਾਰੂ ਪੈ ਗਈ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ
ਨਿਵਾਜੁ ਗੁਸਈਆ ਮੇਰਾ ਮਾਥੈ ਛਤz ਧਰੈ।। ਰਹਾਉ।।
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ
ਢਰੈ।। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ।।
Comments
Post a Comment