ਤੇਰੇ ਦਰਸ਼ਨ ਕਰਕੇ, ਮੇਰਾ ਮਨ ਠੰਢਾ-ਠਾਰ ਠਰਦਾ
-ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਤੇਰੇ ਵਿੱਚੋਂ ਸਾਨੂੰ ਸਾਡਾ ਰੱਬ ਹੈ ਦਿਸਦਾ। ਇਸੇ ਲਈ ਸਾਨੂੰ ਚਾਰੇ ਪਾਸੇ ਤੂੰਹੀਂ ਤੂੰ ਹੈ ਦਿਸਦਾ।
ਜਿਧਰ ਮੈਂ ਦੇਖਾਂ ਤੇਰਾ ਮੈਨੂੰ ਮੂੰਹ ਦਿਸਦਾ। ਤੂੰਹੀ ਤੂੰ ਦੁਨੀਆ 'ਤੇ ਚੌਧਵੀਂ ਦਾ ਚੰਦ ਦਿਸਦਾ।
ਪਤਾ ਸਾਨੂੰ ਜੱਗ ਭਾਵੇਂ ਲੱਖ ਵੱਸਦਾ। ਬਗੈਰ ਤੇਰੇ ਦੁਨੀਆ ਉੱਤੇ ਸੱਚੀਂ ਸਾਨੂੰ ਹਨੇਰ ਦਿਸਦਾ।
ਤੈਨੂੰ ਦੇਖ ਸਾਨੂੰ ਹੱਜ ਹੋ ਗਿਆ ਲੱਗਦਾ। ਤੇਰੇ ਦਰਸ਼ਨ ਕਰਕੇ, ਮੇਰਾ ਮਨ ਠੰਢਾ-ਠਾਰ ਠਰਦਾ।
ਸਾਡੇ ਦਿਲ ਅੱਖਾਂ ਨੂੰ ਸਕੂਨ ਮਿਲਦਾ। ਇਸੇ ਲਈ ਤਾਂ ਸਬ ਤੋਂ ਤੂੰ ਹੀ ਪਿਆਰਾ ਸੋਹਣਾ ਲੱਗਦਾ।
ਜੱਗ ਭਾਵੇਂ ਸਾਡੇ ਦੇਖਣੇ ਨੂੰ ਅੱਗੇ ਪਿੱਛੇ ਫਿਰਦਾ। ਦਿਲ ਸਾਡਾ ਦਿਵਾਨਾਂ ਤੇਰਾ ਹੋ ਗਿਆ ਲੱਗਦਾ।
ਸਤਵਿੰਦਰ ਦਾ ਦਿਲ ਧੱਕ-ਧੱਕ ਜ਼ੋਰੋ-ਜ਼ੋਰੀ ਕਰਦਾ। ਜਦੋਂ ਤੂੰ ਸੱਤੀ ਦੇ ਸਾਹਮਣੇ ਆ ਖੜ੍ਹਦਾ।
ਤੇਰਾ ਰੂਪ-ਰੰਗ ਦੇਖਕੇ ਰੱਬ ਸਾਨੂੰ ਹੈ ਦਿਸਦਾ। ਜੰਨਤ ਦਾ ਆ ਗਿਆ ਨਜ਼ਾਰਾ ਸਾਨੂੰ ਲੱਗਦਾ।
Comments
Post a Comment