ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਹੁੰਦੀਆਂ
ਸਿੱਖ ਪਰਿਵਾਰਾਂ ਵਿੱਚ ਅਨੰਦ ਕਾਰਜ, ਵਿਆਹ ਦੀ ਰਸਮ ਸਮੇਂ ਕੀਤੇ ਜਾਂਦੇ ਹਨ। ਵਿਆਹ ਔਰਤ ਮਰਦ ਨੂੰ ਇਕੱਠੇ ਰਹਿਣ ਦੀ ਆਜ਼ਾਦੀ ਦਿੰਦਾ ਹੈ। ਵਿਆਹ, ਸ਼ਾਦੀ, ਮੈਰਿਜ਼ ਕਰਕੇ ਔਰਤ ਮਰਦ, ਇੱਕ ਦੂਜੇ ਦੇ ਸਰੀਰ ਤੇ ਪੂਰਾਂ ਅਧਿਕਾਰ ਸਮਝਦੇ ਹਨ। ਮਰਦ ਤਾਂ ਕੁੱਝ ਵੱਧ ਹੀ ਔਰਤ ‘ਤੇ ਹੱਕ ਸਮਝਣ ਲੱਗ ਜਾਂਦਾ ਹੈ। ਵਿਆਹ ਰਜ਼ਾ ਮੰਦੀ ਜਾਂ ਧੱਕੇ ਨਾਲ ਹੋਵੇ। ਸਿੱਟਾ ਦੋਨਾਂ ਦਾ ਇੱਕੋ ਹੈ। ਸ਼ਰੇਆਮ ਸਰੀਰਕ ਸਬੰਧ ਕਰਕੇ ਹਵਸ ਦੀ ਅੱਗ ਨੂੰ ਠੰਢਾ ਕਰਨਾ। ਬੱਚੇ ਪੈਦਾ ਕਰਨਾ। ਵੰਨਸ਼ ਨੂੰ ਅੱਗੇ ਤੋਰਨਾ, ਬੱਚੇ ਜੰਮਣਾ ਹੈ। ਜੋ ਸਾਡੀ ਇਜਾਜ਼ਤ ਨਾਲ ਇਹ ਰਸਮ ਕਰਕੇ, ਸਮਾਜ ਵਿੱਚ ਰਹਿੰਦਾ ਹੈ। ਸਾਨੂੰ ਮਨਜ਼ੂਰ ਹੈ। ਜੋ ਮਰਜ਼ੀ ਨਾਲ ਆਪੇ ਇਹੀ ਫ਼ੈਸਲਾ ਕਰੇ, ਤੇ ਘਰ ਵਸਾ ਲਵੇ, ਉਸ ਪਿੱਛੇ ਅਸੀਂ ਡਾਂਗਾਂ ਚੱਕੀ ਫਿਰਦੇ ਹਾਂ। ਹੁਣੇ ਜਿਹੇ ਭੱਦਰ ਪੁਰਸ਼ਾਂ, ਸਰਪੰਚਾ ਵੱਲੋਂ ਅਦਾਲਤਾਂ ਵਿੱਚ ਨਵਾਂ ਮੁੱਦਾ ਉੱਠਿਆ ਗਿਆ ਹੈ। ਇੱਕੋ ਗੋਤ ਵਿੱਚ ਵਿਆਹ ਨਹੀਂ ਕਰਾ ਸਕਦੇ। ਇਹੋ ਜਿਹੇ ਭੱਦਰ ਪੁਰਸ਼, ਸਰਪੰਚ ਭਾਵੇਂ ਗੁਆਂਢੀਆਂ ਦੀ ਕੁੜੀ, ਖੇਤਾਂ ਘਰਾਂ ਵਿੱਚ ਕੰਮ ਕਰਨ ਵਾਲੀ, ਸਾਲੀ, ਭਰਜਾਈ, ਭਤੀਜੀਆਂ, ਭਣਜੀਆਂ ਤੇ ਮਰਦਾਂ ਦੇ ਫੱਟੇ ਚੱਕੀ ਜਾਣ। ਇਹੋ ਜਿਹੇ ਭੱਦਰ ਪੁਰਸ਼ਾਂ, ਸਰਪੰਚਾ ਦੀ ਜੇ ਕੋਈ ਕਰਤੂਤ ਜਾਣਦੀ, ਜਾਣਦਾ ਹੈ। ਜ਼ਰੂਰ ਮੀਡੀਏ ਨੂੰ ਦੱਸ ਕੇ ਇਨ੍ਹਾਂ ਦਾ ਮੂੰਹ ਕਾਲਾ ਕਰੇ। ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਨੂੰ ਜਾਣਦੀ ਹਾਂ। ਪੰਜਾਬ ਤੋਂ ਬਾਹਰ ਆਏ ਲੋਕਾਂ ਦੀ ਜ਼ਮੀਨ ਦੱਬੀ ਬੈਠਾਂ ਸੀ। ਭਰਜਾਈ ਨੂੰ ਸਿਰ ਧਰ ਕੇ ਤਿੰਨ ਮੁੰਡੇ ਜੰਮੇ ਸਨ। ਭੁੱਕੀ ਵੇਚਦਾ ਸੀ। ਰਮਦਾਸੀਆਂ ਆਪ ਫ਼ੌਜੀ ਸੀ। ਦਿਨ ਦਿਹਾੜੇ, ਉਸ ਦੀ ਘਰਵਾਲੀ ਦੋ ਜਵਾਨ ਕੁੜੀਆਂ ਕੋਲ ਆਪ ਤੇ ਤਿੰਨੇ ਜਵਾਨ ਮੁੰਡੇ ਜਾਂਦੇ ਸਨ। ਇੱਕ ਅਮਲੀ ਜਿਹੇ ਦੀ ਘਰ ਵਾਲੀ ਕੋਲ ਜਾਂਦਾ ਹੈ। ਅਮਲੀ ਨੂੰ ਭੂਕੀ ਦੀ ਮੋਜ਼ ਲੱਗੀ ਹੋਈ ਸੀ। ਉਸ ਨੂੰ ਕਿਸੇ ਪਿੰਡ ਦੇ ਪੰਚ ਮੈਂਬਰ ਨੇ ਨਹੀਂ ਰੋਕਿਆ। ਅੰਤ ਨੂੰ ਚੜ੍ਹਦੀ ਕਲਾ ਵਾਲੇ ਸਿੰਘ ਮੁੰਡਿਆਂ ਨੇ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ। ਉਸ ਦਾ ਇੱਕ ਮੁੰਡਾ ਨਸ਼ੇ ਖਾਂ ਖਾ ਕੇ ਮਰ ਗਿਆ। ਅਨੰਦ ਕਾਰਜ ਸਮੇਂ ਪਹਿਲਾਂ ਇਹ ਸ਼ਬਦ ਪੜ੍ਹਿਆਂ ਜਾਂਦਾ ਹੈ। ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਮ ਘਰਿ ਸਾਜਨ ਆਏ ॥ਸਾਚੈ ਮੇਲਿ ਮਿਲਾਏ ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਪਤੀ ਜੀ ਆ ਪ੍ਰਗਟੇ ਹਨ। ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ। ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦਰੇ ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ। ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ ਉਸ ਨਾਮ ਨਾਲ ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੁਹਾਵਣੇ ਹੋ ਗਏ ਹਨ। ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ ਮੇਰੇ ਅੰਦਰ ਵੱਜ ਰਹੇ ਹਨ।੧।
ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥ ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥ ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥ ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥ ਮੇਰੇ ਗਿਆਨ-ਇੰਦਰਿਉ ਹੇ ਮੇਰੀ ਸਹੇਲੀਉ ਆ ਕੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ। ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ। ਸਹੇਲੀਉ ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ ਪਤੀ ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ।ਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ ਉਸ ਦੀ ਬਰਕਤਿ ਨਾਲ ਗੁਰੂ ਨੇ ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ। ਸਹੇਲੀਉ ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ।੨।
ਮਨੁ ਤਨੁ ਅੰਮ੍ਰਿਤਿ ਭਿੰਨਾ ॥ ਅੰਤਰਿ ਪ੍ਰੇਮੁ ਰਤੰਨਾ ॥ ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥ ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥ ਸਹੇਲੀਉ ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ, ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ। ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ ਸੋਹਣਾ ਰਤਨ ਪੈਦਾ ਹੋ ਪਿਆ ਹੈ ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ-ਹੇ ਪ੍ਰਭੂ! ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ। ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ ਸਾਰਾ ਜਗਤ ਰਚਿਆ ਹੈ ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ ਸਹੇਲੀਉ ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ।੩।
ਆਤਮ ਰਾਮੁ ਸੰਸਾਰਾ ॥ ਸਾਚਾ ਖੇਲੁ ਤੁਮ੍ਹ੍ਹਾਰਾ ॥ ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥ ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥ ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥ {ਪੰਨਾ 764} ਪ੍ਰਭੂ ਤੂੰ ਸੰਸਾਰ ਦੀ ਜਿੰਦ-ਜਾਨ ਹੈਂ, ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ।ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ। ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ ਇਹ ਅਸਲੀਅਤ ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ। ਇਹ ਸੰਸਾਰ ਵਿਚ ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ। ਤੇਰੀ ਹੀ ਮੇਹਰ ਨਾਲ ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ। ਨਾਨਕ ਜੀ ਨੇ ਲਿਖਿਆ ਹੈ, ਪ੍ਰਭੂ ਦੀ ਮੇਹਰ ਦਾ ਸਦਕਾ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ।੪।੧।੨।
ਲੜਕੀ ਦਾ ਪੱਲਾ ਲੜਕੇ ਦੇ ਪੱਲੇ ਨਾਲ ਬੰਨਿਆਂ ਜਾਂਦਾ ਹੈ। 'ਉਸਤਤਿ ਨਿੰਦਾ ਨਾਨਕ ਜੀ ਮੈ ਹਭਿ ਵੰਞਾਈ ਛੋਡਿਆ ਹਭਿ ਕੁੱਝ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ॥' ਦਾ ਸ਼ਬਦ ਪੜ੍ਹਿਆ ਜਾਂਦਾ ਹੈ। ਇਸ ਲਾੜੇ ਨੇ ਕਲਗ਼ੀ ਵੀ ਲਾਈ ਸੀ। ਕਹਿੰਦੇ , “ ਸਿਹਰੇ ਸਿੱਖਾਂ ਲਈ ਗੁਰਮੱਤ ਹਨ। “ ਇਹ ਉਹੀ ਨੇ ਸੱਚੇ ਸੌਦੇ ਵਾਲੇ ਦੀ ਕਲਗ਼ੀ ਲਗਾਈ ਤੋਂ ਦਹਾਈਆਂ ਪਾਉਂਦੇ ਸੀ। ਨਾਹਰੇ ਲਾਉਂਦੇ ਸੀ,' ਕਲਗ਼ੀ ਤਾਂ ਗੁਰੂ ਗੋਬਿੰਦ ਸਿੰਘ ਹੀ ਲਾ ਸਕਦੇ ਸੀ।' ਫਿਰ ਲੜਕਾ ਲੜਕੀ ਤੇ ਉਨ੍ਹਾਂ ਦੇ ਪਿਤਾ ਗਿਆਨੀ ਨਾਲ ਅਰਦਾਸ ਵਿੱਚ ਖੜ੍ਹਦੇ ਹਨ। ਕੈਨੇਡਾ ਵਿੱਚ ਮਾਂਵਾਂ ਵੀ ਖੜ੍ਹਦੀਆਂ ਹਨ। ਬਾਕੀ ਸੰਗਤ ਬੈਠੀ ਹੁੰਦੀ ਹੈ। ਅਰਦਾਸ ਗਿਆਨੀ ਅਰਦਾਸ ਇਕੱ ਮਿੰਟ ਵਿੱਚ ਮੂੰਹ ਵਿੱਚ ਦਾਣੇ ਚੱਬਣ ਵਾਂਗ ਕਰਦਾ ਹੈ। ਅਰਦਾਸ ਕੋਲ ਖੜ੍ਹੇ ਲੜਕਾ ਲੜਕੀ ਨੂੰ ਵੀ ਨਹੀਂ ਸੁਣਦੀ। ਰੱਬ ਨੂੰ ਕਿਵੇਂ ਸੁਣਦੀ ਹੋਵੇਗੀ। ਤਾਂ ਹੀ ਵਿਆਹ ਕੁੱਝ ਹੀ ਸਮੇਂ ਵਿੱਚ ਟੁੱਟ ਜਾਂਦੇ ਹਨ। ਗਿਆਨੀ ਨੂੰ ਹੋਰ ਵਿਆਹ ਕਰਾਉਣ ਦਾ ਲਾਗ ਹੋਰ ਮਿਲ ਜਾਂਦਾ ਹੈ। ਪਹਿਲੀ ਅਰਦਾਸ ਸਮੇਂ ਬਾਕੀ ਸਾਰੇ ਬੈਠੇ ਰਹਿੰਦੇ ਹਨ। ਕਿਉਂਕਿ ਹੋਰਾਂ ਨੂੰ ਦਿਖਾਉਣਾ ਹੁੰਦਾ ਹੈ। ਇਹੀ ਲੜਕਾ ਲੜਕੀ ਤੇ ਉਨ੍ਹਾਂ ਦੇ ਪਿਤਾ ਹਨ। ਭਾਵੇਂ ਅਸੀਂ ਦੇਖ ਚੁੱਕੇ ਹੁੰਦੇ ਹਾਂ। ਸਾਰੇ ਜਾਣਦੇ ਹਾਂ, ਅਰਦਾਸ ਵਿੱਚ ਸਾਰੇ ਖੜ੍ਹੇ ਹੋਣੇ ਚਾਹੀਦੇ ਹਨ। ਅਰਦਾਸ ਭਾਵੇਂ ਦੂਜੇ ਲਈ ਕੀਤੀ ਜਾ ਰਹੀ ਹੋਵੇ। ਇਹ ਪਤਾ ਨਹੀਂ, ਕਿਸ ਨੇ ਨਿਯਮ ਲਾਗੂ ਕੀਤਾ ਹੈ। ਅਰਦਾਸ ਹੋ ਰਹੀ ਹੋਵੇ। ਵਿਆਹ ਵਿੱਚ ਹਾਜ਼ਰ 100, 200 ਬੰਦਾ ਅਰਦਾਸ ਵਿੱਚ ਖੜ੍ਹਾਂ ਨਾਂ ਹੋਵੇ। ਬੈਠ ਕੇ ਇੱਕ ਦੂਜੇ ਦੇ ਮੂੰਹ ਦੇਖੀ ਜਾਣ। ਅਨੰਦ ਕਾਰਜ ਸਮੇਂ ਲਾਮਾ ਦਾ ਪਾਠ ਪੜ੍ਹਿਆਂ ਜਾਂਦਾ ਹੈ। ਇਸ ਲਾਵਾਂ ਦੇ ਅਰਥ ਨੌਜਵਾਨ ਵਿਆਹ ਕਰਾਉਣ ਵਾਲੀ ਜੋੜੀ ਨੂੰ ਨਹੀਂ ਆਉਂਦੇ ਹੁੰਦੇ। ਮੇਰੀ ਬੇਟੀ ਦਾ ਵਿਆਹ ਜੁਲਾਈ 2016 ਦਾ ਸੀ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ। ਉਨ੍ਹਾ ਦਾ ਜੁਆਬ ਸੀ, “ ਅਰਥ ਕਰਨ ਵਿੱਚ ਸਮਾਂ ਬਹੁਤ ਖਰਾਬ ਹੁੰਦਾ ਹੈ। “ ਅਰਥ ਕਰਨ ਵਿੱਚ ਸਮਾਂ ਬਹੁਤ ਖਰਾਬ ਹੁੰਦਾ ਹੈ। “ ਮੈਂਬਰਾਂ ਨੂੰ 700 ਡਾਲਰ ਫੀਸ ਮਿਲ ਚੁੱਕੀ ਸੀ। ਗਿਆਨੀ ਨੂੰ ਲਿਫਾਫਾ ਮੁੰਡੇ ਵਾਲਿਆਂ ਵਲੋਂ ਮਿਲ ਗਿਆ ਸੀ।
ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ {ਪੰਨਾ 773} ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦੇ ਵਿਆਹ ਦੀ ਪਹਿਲੀ ਸੋਹਣੀ ਲਾਂਵ। ਗੁਰੂ ਦੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ ਧਰਮ ਆਪਣੇ ਹਿਰਦੇ ਵਿਚ ਪੱਕਾ ਕਰੋ ਨਾਮ ਸਿਮਰਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ ਆਪਣੇ ਅੰਦਰ ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ ਦਾ ਉਪਦੇਸ਼ ਹੈ। ਪੂਰੇ ਗੁਰੂ ਦੇ ਇਸ ਉਪਦੇਸ਼ ਨੂੰ ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ ਇਸ ਦੀ ਬਰਕਤਿ ਨਾਲ ਦੂਰ ਹੋ ਜਾਂਦੇ ਹਨ। ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਚੌਥੇ ਪਾਤਸ਼ਾਹ ਗੁਰੂ ਰਮਦਾਸ ਲਿਖਦੇ ਹਨ। ਰੱਬ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦਾ ਮੁੱਢ ਬੱਝਦਾ ਹੈ।੧।
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ {ਪੰਨਾ 774} ਰਾਮ ਜੀ ਮੈਂ ਤੈਥੋਂ ਸਦਕੇ ਹਾਂ। ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ ਉਸ ਦਾ ਮਨ ਦੁਨੀਆ ਦੇ ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, ਗੁਰੂ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ-ਇਹੀ ਹੈ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਦੂਜੀ ਸੋਹਣੀ ਲਾਂਵ। ਜਿਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ ਪ੍ਰਭੂ-ਪਤੀ ਵਾਸਤੇ ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ। ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ। ਉਸ ਜੀਵ-ਇਸਤ੍ਰੀ ਨੂੰ ਆਪਣੇ ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ , ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਚੌਥੇ ਪਾਤਸ਼ਾਹ ਗੁਰੂ ਰਮਦਾਸ ਲਿਖਦੇ ਹਨ। ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ ਦੂਜੀ ਲਾਂਵ ਜੀਵ-ਔਰਤ ਦੇ ਵਿਆਹ ਦੀ ਤੋਰ ਦਿੱਤੀ ਹੈ, ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ।੨।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ {ਪੰਨਾ 774} ਰਾਮ ਜੀ ਮੈਂ ਤੈਥੋਂ ਸਦਕੇ ਹਾਂ। ਤੇਰੀ ਮਿਹਰ ਨਾਲ ਵੈਰਾਗਵਾਨਾਂ ਦੇ ਮਨ ਵਿਚ ਤੇਰੇ ਮਿਲਾਪ ਲਈ ਤਾਂਘ ਪੈਦਾ ਹੁੰਦੀ ਹੈ, ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ, ਉਹ ਮਨੁੱਖ ਜੀਵਨ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ। ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ, ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪ੍ਰਮਾਤਮਾ ਦਾ ਨਾਮ ਤਦੋਂ ਹੀ ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਚੌਥੇ ਪਾਤਸ਼ਾਹ ਗੁਰੂ ਰਮਦਾਸ ਲਿਖਦੇ ਹਨ। ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇ ਜੀਵ-ਇਸਤਰੀ ਦੇ ਮਨ ਵਿਚ ਪ੍ਰਭੂ ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਜਾਂਦੀ ਹੈ।੩।
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥ {ਪੰਨਾ 774} ਰਾਮ ਜੀ ਮੈਂ ਤੈਥੋਂ ਸਦਕੇ ਹਾਂ। ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ। ਗੁਰੂ ਦੀ ਸਰਨ ਪੈ ਕੇ ਪ੍ਰਭੂ ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ) ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਸਦਾ ਪ੍ਰਭੂ ਦੀ ਯਾਦ ਵਿਚ ਆਪਣੀ ਸੁਰਤਿ ਜੋੜੀ ਰੱਖਦਾ ਹੈ, ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਪ੍ਰਭੂ ਨੇ, ਮਾਲਕ-ਹਰੀ ਨੇ ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਚੌਥੇ ਪਾਤਸ਼ਾਹ ਗੁਰੂ ਰਮਦਾਸ ਲਿਖਦੇ ਹਨ। ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੪।੨।
ਵਿਆਹ ਵਿੱਚ ਅਨੰਦ ਕਾਰਜ ਸਮੇਂ ਲੜਕਾ ਲੜਕੀ ਤਾਂ ਭਵਤਰੇ ਦੇਖੇ ਹਨ। ਇੱਕ ਵਿਆਹ ਵਿੱਚ ਢੋਲਕੀਆਂ ਵਾਜੇ ਵਾਲੇ ਤੇ ਗ੍ਰੰਥੀ ਪਹਿਲੀ ਵਾਰ ਬੌਂਦਲ਼ੇ ਦੇਖੇ। ਢੋਲਕੀਆਂ ਵਾਜੇ ਵਜਾਉਣ ਨੂੰ ਕਿਹੜਾ ਕੋਰਸ ਕਰਨ ਦੀ ਲੋੜ ਹੈ। ਢੋਲਕੀ ਨੂੰ ਜਿਨ੍ਹਾਂ ਕੁੱਟਾਂਗੇ। ਉਨ੍ਹਾਂ ਹੀ ਉੱਚੀ ਬੋਲੂ। ਵਾਜੇ ਦਾ ਵੀ ਉਹੀ ਹਾਲ ਹੈ। ਢੋਲਕੀਆਂ ਵਾਜੇ ਵੱਜਦੇ ਹੀ ਸੁਣਦੇ ਹਨ। ਬਾਣੀ ਦੇ ਸ਼ਬਦ ਦੀ ਆਵਾਜ਼ ਦੀ ਕੋਈ ਸਮਝ ਨਹੀਂ ਲੱਗਦੀ। ਢੋਲਕੀਆਂ ਵਾਜੇ ਲੈ ਕੇ ਜਿਹੜਾ ਮਰਜ਼ੀ ਸਟੇਜ ਤੇ ਚੜ ਜਾਵੇ। ਕਿਉਂਕਿ ਪਾਲਟੀ ਵਿੱਚ ਲੜਕਾ ਲੜਕੀ ਦੇ ਦੋਸਤਾਂ ਦੇ ਨੱਚਣ ਵਾਂਗ, ਇੱਕ ਵਿਆਹ ਵਿੱਚ ਢੋਲਕੀਆਂ ਵਾਜੇ ਵਾਲੇ ਵੀ ਲੜਕਾ ਲੜਕੀ ਦੇ ਦੋਸਤ ਸਨ। ਗ੍ਰੰਥੀ ਨੇ ਪਹਿਲੀ ਲਾਵ ਦਾ ਪਾਠ ਪੜ੍ਹਿਆ। ਲੜਕਾ ਲੜਕੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕਰਨ ਲੱਗੇ। ਢੋਲਕੀਆਂ ਵਾਜੇ ਵਾਲਿਆਂ ਨੇ ਉਹੀ ਪਹਿਲੀ ਲਾਵ ਦਾ ਪਾਠ ਦਾ ਕੀਰਤਨ ਕਰਨਾ ਸੀ। ਪਰ ਇਹ ਨਵਾਂ ਬਣਿਆ ਜੱਥਾਂ ਪੱਲੇ ਤੈਡੇ ਲਾਗੀ ਜੋਰੋ ਜੋਰ ਗਾਉਣ ਲੱਗ ਗਿਆ। ਲੋਕਾਂ ਨੂੰ ਇੰਨ੍ਹਾਂ ਤਾਂ ਪਤਾ ਹੁੰਦਾ ਹੈ। ਇਹ ਸ਼ਬਦ ਦਾ ਕੀਰਤਨ ਪੱਲਾ ਬੰਨ੍ਹਣ ਸਮੇਂ ਕੀਤਾ ਜਾਂਦਾ ਹੈ। ਸਾਰੇ ਬਾਰਾਤੀ ਮੇਲ਼ ਵਾਲੇ ਇੱਕ ਦੂਜੇ ਨੂੰ ਕੂਣੀਆਂ ਮਾਰਨ ਲੱਗੇ। ਪੱਲੇ ਬੰਨੀ ਨੂੰ ਅੱਧਾ ਘੰਟਾ ਹੋ ਗਿਆ। ਇਹ ਹੁਣ ਲਾਮਾ ਦੇ ਵਿਚਾਲੇ ਪੱਲੇ ਤੈਡੇ ਲਾਗੀ ਦੱਸ ਰਹੇ ਹਨ। ਜਦੋਂ ਪਾਠੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਹਿਲੀ, ਦੂਜੀ, ਤੀਜੀ, ਚੋਥੀ ਲਾਵ ਦਾ ਪਾਠ ਕਰਦਾ ਹੈ। ਫਿਰ ਉਹੀ ਕੀਰਤਨ ਬਾਰੀ ਵੱਟੇ ਮਗਰ-ਮਗਰ ਪਹਿਲੀ, ਦੂਜੀ, ਤੀਜੀ, ਚੋਥੀ ਲਾਵ ਦਾ ਕੀਤਾ ਜਾਂਦਾ ਹੈ। ਫਿਰ ਕਿਸੇ ਨੇ ਜੱਥੇ ਦੇ ਮੁਹਰੇ ਲਾਮਾਂ ਦਾ ਪਾਠ ਕੱਢ ਕੇ ਅੱਗੇ ਰੱਖ ਦੱਸਿਆ, ਪਹਿਲੀ ਲਾਵ ਤਾਂ ਰਹਿ ਗਈ, ਗ੍ਰੰਥੀ ਹੁਣ ਦੂਜੀ ਲਾਵ ਦਾ ਪਾਠ ਪੜ੍ਹੇਗਾ। ਤੁਸੀਂ ਮਗਰ ਦੂਜੀਆਂ ਲਾਵ ਦੇ ਪਾਠ ਦਾ ਕੀਰਤਨ ਕਰਨਾ ਹੈ।“ ਇਨ੍ਹਾਂ ਨੇ ਲੜਕਾ ਲੜਕੀ ਨੂੰ ਸਮਝਾਉਣਾ ਸੀ। ਪਰ ਬਰਾਤੀ ਇਨ੍ਹਾਂ ਨੂੰ ਸਮਝਾ ਰਹੇ ਸਨ। ਦੂਜੀ ਲਾਵ ਪਿੱਛੋਂ ਸਹੀ ਕੀਰਤਨ ਕੀਤਾ। ਤੀਜੀ ਲਾਵ ਬਾਅਦ, ਜਦੋਂ ਫਿਰ ਲੜਕਾ ਲੜਕੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰਨ ਲੱਗੇ। ਢੋਲਕੀਆਂ ਵਾਜੇ ਵਾਲਿਆਂ ਨੇ ਤੀਜੀ ਲਾਵ ਦੀ ਥਾਂ ਫਿਰ ਤੋਂ ਦੁਵਾਰਾ ਦੂਜੀ ਲਾਵ ਦੇ ਪਾਠ ਦਾ ਕੀਰਤਨ ਸ਼ੁਰੂ ਕਰ ਦਿੱਤਾ। ਕਿਉਂਕਿ ਕੈਨੇਡਾ ਦੇ ਪੜ੍ਹੇ ਲਿਖੇ ਲਕੀਰ ਦੇ ਫ਼ਕੀਰ ਹਨ। ਉਹੀ ਕਰਦੇ ਨੇ, ਜਿਨ੍ਹਾਂ ਦੱਸਿਆ ਜਾਂਦਾ ਹੈ। ਆਪ ਘੱਟ ਸੋਚਦੇ ਹਨ। ਗ੍ਰੰਥੀ ਨੇ ਵੀ ਪੁੱਠੀਆਂ ਲਾਵਾਂ ਸ਼ੁਰੂ ਕਰ ਦਿੱਤੀਆਂ। ਤੀਜੀ ਲਾਵ ਤੋਂ ਬਾਅਦ ਢੋਲਕੀਆਂ ਵਾਜੇ ਵਾਲਿਆਂ ਦੇ ਦੂਜੀ ਲਾਵ ਦੇ ਪਾਠ ਦੇ ਕੀਰਤਨ ਪਿੱਛੋਂ, ਗ੍ਰੰਥੀ ਨੇ ਤੀਜੀ ਲਾਵ ਦਾ ਪਾਠ ਫਿਰ ਦੁਆਰਾਂ ਪੜ੍ਹਿਆਂ ਤਾਂ ਕੇ, ਢੋਲਕੀਆਂ ਵਾਜੇ ਵਾਲਿਆਂ ਤੋਂ ਵੀ ਤੀਜੀ ਲਾਵ ਦਾ ਕੀਰਤਨ ਕਰਾਇਆ ਜਾਵੇ। ਇਸ ਤਰ੍ਹਾਂ ਲੜਕਾ ਲੜਕੀ ਨੇ ਚਾਰ ਲਾਵ ਵਾਂਗ ਚਾਰ ਵਾਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਪ੍ਰਕਰਮਾ ਕਰਨ ਦੀ ਬਜਾਏ, ਪੰਜ ਵਾਰ ਪ੍ਰਕਰਮਾ ਕੀਤੀ। ਤੀਜੀ ਲਾਵ ਦੋ ਵਾਰ ਪੜ੍ਹੀ ਗਈ ਸੀ। ਜੇ ਤਾਂ ਗਿਆਨੀ ਸਿਆਣਾ ਹੁੰਦਾ। ਚੌਥੀ ਲਾਵ ਪੜ੍ਹਦਾ। ਅਜੇ ਤਾਂ ਇਹ ਜੋ ਹਰ ਐਂਤਵਾਰ ਆਪਣਾ ਜੱਥਾਂ ਬਣਾ ਕੇ, ਗੁਰਦੁਆਰੇ ਕੀਰਤਨ ਕਰਨ ਵਾਲੇ ਅੰਮ੍ਰਿਤਧਾਰੀ ਸਨ। ਚੋਧਰ ਵੱਧ ਕਰਦੇ ਹਨ। ਉਨਾ ਗਿਆਨ ਅਕਲ ਨਹੀਂ ਹੈ। ਇਸ ਵਿਆਹ ਵਿੱਚ ਵਿਆਹ ਵਾਲੀ ਜੋੜੀ ਸਣੇ ਅੱਧੇ ਤੋਂ ਵੱਧ ਅੰਮ੍ਰਿਤਧਾਰੀ ਸਨ। ਸਾਡੇ ਵਰਗੇ ਗ਼ਲਤੀ ਕਰਨ ਤਾਂ ਗੱਲ ਸਮਝ ਵਿੱਚ ਆਉਂਦੀ ਹੈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਹਿਗੁਰੂ- ਵਾਹਿਗੁਰੂ ਆਪਾ ਵੀ ਡੋਲਕੀ ਵਜਾ ਕੇ ਗਾ ਸਕਦੇ ਹਾਂ। ਅਨੰਦ ਕਾਰਜ ਪ੍ਰੇਮ ਦੀ ਸ਼ਕਤੀ ਹੈ। ਇਹੀ ਸ਼ਕਤੀ ਸਾਨੂੰ ਬੰਧਨ ਵਿਚ ਬੰਨੀ ਰੱਖਦੀ ਹੈ। ਜ਼ਿੰਦਗੀ ਭਰ ਦਾ ਸੁਆਲ ਹੈ। ਕਈਆਂ ਨੇ ਰੱਬ ਨੂੰ ਖਿਡਾਉਣਾ ਬਣਾਇਆ ਹੋਇਆ ਹੈ।
ਲੋਗਾ ਰਾਮ ਖਿਲੋਨਾ ਜਾਨਾ।।
Comments
Post a Comment