ਭਾਗ 40 ਘਰ ਘਰ ਦੀ
ਕਹਾਣੀ ਮਾਂ ਰਾਣੀਆਂ ਦੀ ਰਾਣੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਾਂ ਮੇਰੀ ਜੱਗ ਤੋਂ ਪਿਆਰੀ। ਮੋਹ
ਮਮਤਾ ਜੱਗ ਤੋਂ ਨਿਆਰੀ।
ਧੀ ਹੀ ਬਣਦੀ ਮਾਂ
ਪਿਆਰੀ। ਧੀਆਂ ਨੂੰ ਕਿਉਂ ਜਾਂਦੇ ਨੇ ਮਾਰੀ।
ਲੋਕੀ ਕਿਉਂ
ਜਾਂਦੇ ਨੇ
ਵਿਸਾਰੀ। ਭੁੱਲ ਕੇ ਮਾਂ ਦੀ ਮਮਤਾ ਪਿਆਰੀ।
ਰੱਬਾ ਦਿੱਤੀ ਮਾਂ ਦਾਤ
ਪਿਆਰੀ। ਘਰ ਘਰ ਦੀ ਕਹਾਣੀ ਮਾਂ ਰਾਣੀਆਂ ਦੀ ਰਾਣੀ।
ਅਸੀਂ ਮਦਰ ਡੇ,
ਮਾਂ ਦਿਨ,
ਮਨਾਂ ਰਹੇ
ਹਾਂ। ਮਾਂ ਸਾਨੂੰ ਜਨਮ ਦਿੰਦੀ ਹੈ। ਦੂਜੀ ਮਾਂ ਧਰਤੀ ਮਾਂ ਸਾਨੂੰ ਹਿੱਕ ਵਿੱਚ ਜਨਮ ਦੇਣ ਵਾਲੀ ਮਾਂ
ਵਾਂਗ ਹੀ ਥਾਂ ਦਿੰਦੀ ਹੈ। ਅਸੀਂ ਧਰਤੀ ਮਾਂ ਤੇ ਜਨਮ ਦਾਤੀ ਦੀ ਗੋਦ ਵਿੱਚ ਖੇਡਦੇ ਹਾਂ। ਪੰਜਾਬੀ
ਮਾਂ ਬੋਲੀ ਸਾਨੂੰ ਸ਼ਬਦਾਂ ਰਾਹੀਂ ਬੋਲਣਾ ਸੁਣਨਾ ਸਿਖਾਉਂਦੀ ਹੈ। ਤਾਂਹੀ ਅਸੀਂ ਇੱਕ ਦੂਜੇ ਨੂੰ
ਆਪਣੀ ਗੱਲ ਸਮਝਾਂ ਸਕਦੇ ਹਾਂ। ਤਿੰਨਾਂ ਮਾਂਵਾਂ ਦਾ ਭਵਿੱਖ ਡਾਵਾਂ ਡੋਲ ਹੈ। ਮਾਂ ਬੋਲੀ ਦੀ ਜਗ੍ਹਾ
ਹੋਰ ਭਾਸ਼ਾ ਲੈ ਰਹੀ ਹੈ। ਧਰਤੀ ਵਿੱਚ ਸਾਰਾ ਗੰਦ ਛੱਪੜ, ਮਲ ਮੂਤਰ ਦੱਫਂਨਾਂ ਦਿੱਤਾ ਹੈ। ਪਾਣੀ
ਸੁੱਕ ਗਿਆ ਹੈ। ਕੁੜੀਆਂ ਦੀ ਭਰੂਣ ਹੱਤਿਆ ਮਾਪੇ ਹੀ ਕਰੀ ਜਾ ਰਹੇ ਹਨ। ਕਿਨ੍ਹੇ ਕੁ ਹਾਂ,
ਮਾਂ ਦਾ
ਵੀ ਖ਼ਿਆਲ ਰੱਖਦੇ ਹਾਂ। ਜੋ ਸਾਨੂੰ ਸ਼ਾਤੀ ਨਾਲ ਲਾਈ ਰੱਖਦੀ ਸੀ। ਆਪਦੇ ਸਰੀਰ ਵਿਚੋਂ ਦੁੱਧ ਦੀਆਂ
ਬੂੰਦਾਂ ਤੁਪਕਾ ਤੁਪਕਾ ਸਾਨੂੰ ਪਲਾਉਂਦੀ ਰਹੀ ਹੈ। ਸਾਡੀਆ ਗ਼ਲਤੀਆਂ ਲਕੋਂਦੀ ਰਹੀ ਹੈ। ਰਾਤਾਂ ਨੂੰ
ਆਪ ਨਹੀਂ ਚੱਜ ਦੀ ਨੀਂਦ ਸੌਂਦੀ ਸੀ। ਕਿਨ੍ਹੇ ਕੁ ਹਾਂ, ਜਿਨ੍ਹਾਂ ਨੇ ਮਾਂ ਨੂੰ ਹੈਪੀ ਮਦਰ ਡੇ
ਕਿਹਾ ਹੈ। ਮਾਂ ਲਈ ਦੋ ਪਿਆਰੇ ਮਿੱਠੇ ਸ਼ਬਦ ਕਹੇ ਹਨ। ਜਾਂ ਮਾਂ ਦਾ ਮੂੰਹ ਨਾਂ ਦੇਖਣ ਦੀ ਕਸਮ ਹੋਰ
ਪੱਕੀ ਕੀਤੀ ਹੈ। ਇੱਕ ਦਿਨ ਮਦਰ ਡੇ ਮਨਾਂ ਲੈਣ ਨਾਲ ਮਾਂ ਦਾ ਦੇਣ ਨਹੀਂ ਦੇ ਸਕਦੇ। ਕੀ ਮਾਂ ਨੂੰ
ਆਪਦੇ ਨਾਲ ਦਾ ਕਮਰਾਂ, ਕੱਪੜੇ, ਖਾਣਾ ਦਿਵਾਈ ਦਿੱਤੀ ਹੈ?
ਆਪਦੇ ਨਾਲ
ਬਾਹਰ ਘੁਮਾਇਆ ਹੈ। ਧੀਆਂ ਪੁੱਤਾਂ ਨੂੰ ਮਾਂ ਇੱਕੋ ਜਿਹਾ ਪਾਲਦੀ ਹੈ। ਧੀਆਂ ਪੁੱਤਾ ਨੂੰ ਦੇਖਣ
ਦੀਆਂ ਸੁੱਖਾਂ ਸੁੱਖਣ ਵਾਲੇ ਮਾਪਿਆਂ ਨੂੰ ਕਈ ਧੀ-ਪੁੱਤ ਤਾਂ ਅੱਖਾਂ ਵੀ ਨਹੀਂ ਬਣਵਾ ਕੇ ਦਿੰਦੇ।
ਕੀ ਧੀ ਪੁੱਤ ਨੇ ਮਾਪਿਆਂ ਨੂੰ ਸੰਭਾਲਣ ਦਾ ਵੀ ਬਰਾਬਰ ਦਾ ਹੱਕ ਸਮਝਿਆ ਹੈ?
ਸਾਡੇ
ਵਿਚੋਂ ਹੀ ਕਈਆਂ ਦੀ ਮਾਂ ਇਸ ਜਹਾਨ ਤੋਂ ਤੁਰ ਗਈ ਹੋਣੀ ਹੈ। ਕਈ
ਮਾਂ ਨੂੰ ਕੋਸ ਰਹੇ ਹੋਣਗੇ, ਕਿ ਉਹ ਕਿਉਂ ਜੰਮੇ ਹਨ। ਮਾਂ ਸਾਰੀ ਉਮਰ ਬੱਚੇ ਨੂੰ
ਤਰਾਸ਼ਣ ਤੇ ਲਾਂ ਦਿੰਦੀ ਹੈ। ਤਾਂਹੀ ਸਾਡੀ ਪੱਛਮੀ ਦੇਸ਼ਾਂ ਦੀ ਗੌਰਮਿੰਟ ਨੇ ਮਾਂ ਦਾ ਧੰਨਵਾਦ ਕਰਨ
ਲਈ ਸਾਲ ਦਾ ਇੱਕ ਦਿਨ ਚੁਣਿਆਂ ਹੈ। ਕਿਉਂਕਿ ਪੱਛਮੀ ਦੇਸ਼ਾਂ ਵਿੱਚ ਬੱਚੇ ਦਾ ਨਾਮ ਮਾਂ ਨਾਲ ਜੁੜਦਾ
ਹੈ।
ਜਨਮ ਸਮੇਂ ਹਸਪਤਾਲ ਮਾਂ ਦਾ ਨਾਮ ਲਿਖਿਆ ਜਾਂਦਾ ਹੈ। ਗੌਰਮਿੰਟ ਵੱਲੋਂ ਜੋ ਬੱਚੇ ਨੂੰ 18 ਸਾਲ ਤੱਕ ਭੱਤਾ ਦਿੱਤਾ ਜਾਂਦਾ ਹੈ।
ਮਾਂ ਦੇ ਨਾਮ ਤੇ ਦਿੱਤਾ ਜਾਂਦਾ ਹੈ। 18 ਸਾਲ ਤੱਕ ਮਾਂ ਨੂੰ ਹੀ ਪਾਲਣ-ਪੋਸਣ
ਦੀ ਜ਼ੁੰਮੇਵਾਰੀ ਦਿੱਤੀ ਜਾਂਦੀ ਹੈ। ਕਿਉਂਕਿ ਕਈ ਬੱਚੇ ਐਸੇ ਪੈਂਦਾ ਹੁੰਦੇ ਹਨ। ਮਰਦ ਆਪਦੀ ਹਵਸ
ਪੂਰੀ ਕਰਕੇ ਹਾਦਸੇ ਦੀ ਤਰ੍ਹਾਂ ਭੁੱਲ ਜਾਂਦਾ ਹੈ। ਬਾਕੀ ਜ਼ੁੰਮੇਵਾਰੀ ਔਰਤ ਦੀ ਹੀ ਬਣਦੀ ਹੈ। ਕੁੱਖ
ਵਿੱਚ ਬੱਚਾ ਸੰਭਾਲਣਾ ਹੈ, ਜਾਂ ਗਿਰਾਂ ਦੇਣਾ ਹੈ। ਇਸ ਲਈ ਬੱਚੇ ਨੂੰ ਜੀਵਨ ਦੇਣ
ਵਿੱਚ ਮਾਂ ਦੀ ਸਿਆਣਪ ਕੰਮ ਕਰਦੀ ਹੈ। ਮਾਂ ਇਕੱਲੀ ਬਾਪ ਦਾ ਪਿਆਰ ਦੇ ਕੇ ਬੱਚਾ ਪਾਲ ਲੈਂਦੀ ਹੈ।
ਮਰਦ ਨੂੰ ਬੱਚਾ ਪਾਲਦੇ ਮਾਂ ਦੀ ਮਮਤਾ ਦਿੰਦੇ ਨਹੀਂ ਦੇਖਿਆਂ। ਭੈਣ,
ਧੀ,
ਮਹਿਬੂਬ
ਔਰਤ ਨੂੰ ਬਣਦਾ ਸਤਿਕਾਰ ਨਹੀਂ ਦਿੰਦਾ। ਬਹੁਤ ਘੱਟ ਵਿਰਲੇ ਬੰਦੇ ਨੇ, ਠੀਕ ਤਰ੍ਹਾਂ ਜ਼ੁੰਮੇਵਾਰੀ
ਨਿਭਾਉਂਦੇ ਹਨ।
ਮਾਂ ਤੋਂ ਵੀ ਜ਼ਿਆਦਾ ਦਾਦੀ, ਨਾਨੀ ਮਾਂ ਪੋਤੇ ਨੂੰ ਪਿਆਰ ਕਰਦੀ
ਹੈ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਮੈਂ ਆਪ ਦਾਦੀ ਕੋਲ ਜ਼ਿਆਦਾ ਰਹੀ ਹਾਂ। ਦਾਦੀ ਮਾਂ ਬਹੁਤ
ਪਿਆਰ ਨਾਲ ਸਮਝਾਂ ਦਿੰਦੀ ਸੀ। ਕਦੇ ਥੱਪੜ ਨਹੀਂ ਸੀ ਮਾਰਿਆ। ਮਾਂ ਤੋਂ ਵੀ ਪਿਆਰੀ ਦਾਦੀ ਮਾਂ ਸੀ।
ਆਪ ਤੋਂ ਪਹਿਲਾਂ ਨਿਵਾਲਾਂ ਸਾਡੇ ਪੋਤੀਆਂ ਦੋਹਤੀਆਂ ਦੇ ਮੂੰਹ ਵਿੱਚ ਪਾਉਂਦੀ ਸੀ। ਸਾਡੇ ਘਰ ਵਿੱਚ
ਵੀ ਵੀਰ ਸੱਤ ਕੁੜੀਆਂ ਦੇ ਬਾਅਦ ਹੋਇਆ ਹੈ। ਨਾਨਕੇ ਨਾਨੀ ਮਾਮੀਆਂ ਤਾਂ ਸਾਨੂੰ ਹੱਥਾਂ ਤੇ ਚੱਕੀ
ਫਿਰਦੀਆਂ ਸਨ। ਭਾਵੇਂ ਅਸੀਂ ਮਾਂ ਦੇ ਸੱਤ ਕੁੜੀਆਂ ਸੀ। ਮੈਂ ਸੱਚ ਕਹਿ ਰਹੀ ਹਾਂ। ਨਾਨਕੇ ਘਰ ਨਾਨੀ
ਮਾਮੀਆਂ ਮਾਸੀਆਂ ਤੇ ਦਾਦਕੇ ਭੂਆ, ਤਾਈਆਂ, ਚਾਚੀਆਂ, ਗੁਆਂਢਣਾਂ ਮਾਂ ਹੀ ਮਮਤਾ
ਲੱਟਾਉਂਦੀਆਂ ਹਨ। ਵਿਆਹ ਤੋਂ ਬਾਅਦ ਮੈਨੂੰ ਸੱਸ ਮਾਂ ਤੋਂ ਬਹੁਤ ਪਿਆਰ ਮਿਲਿਆ। ਦੁਨੀਆਂ ਦੀਆਂ
ਸਾਰੀਆਂ ਮਾਂਵਾਂ ਨੂੰ ਮੇਰਾ ਸੀਸ ਝੁਕਦਾ ਹੈ। ਮਾਵਾ ਜ਼ਿੰਦਗੀ ਭਰ ਜੱਦੋ-ਜਹਿਦ ਕਰਦੀਆਂ ਨੇ। ਬੱਚਿਆਂ
ਨੂੰ ਕਦੇ ਗਿੱਲੀ ਥਾਂ ਨਹੀਂ ਪੈਣ ਦਿੰਦੀਆਂ। ਸੁਮਾਰ ਸਜਾ ਕੇ ਰੱਖਦੀਆਂ ਹਨ। ਵਧੀਆਂ ਖਾਣ ਨੂੰ
ਦਿੰਦੀਆਂ ਹਨ। ਬੁੱਢੀ ਉਮਰੇ ਧੀਆਂ-ਪੁੱਤਰਾਂ ਦੇ ਹੱਥਾਂ ਵੱਲ ਦੇਖਦੀਆਂ ਨੇ। ਜਿਨ੍ਹਾਂ ਦੇ ਬੱਚੇ
ਪ੍ਰਦੇਸ ਗਏ ਨੇ। ਉਨ੍ਹਾਂ ਦੇ ਰਸਤੇ ਦੇਖਦੀਆਂ ਨੇ। ਮਾਪਿਆਂ ਲਈ ਬੱਚੇ ਸਦਾ ਬੱਚੇ ਹੀ ਰਹਿੰਦੇ ਹਨ।
ਤਾਂਹੀਂ ਮਾਪੇ ਹਰ ਗ਼ਲਤੀ ਨੂੰ ਭੁੱਲ ਸਮਝ ਕੇ ਮੁਆਫ਼ ਕਰ ਦਿੰਦੇ ਹਨ। ਬੱਚੇ ਨੂੰ ਮਾਂ ਆਪ ਕੁੱਝ ਕਹੀ
ਜਾਵੇ। ਕੋਈ ਗੋਰ ਕੁੱਝ ਕਹੇ ਕਿਸੇ ਦੂਸਰੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਬੱਚੇ ਨੂੰ ਹਰ ਪੱਖੋਂ
ਸੁਰੱਖਿਅਤ ਰੱਖਦੀ ਹੈ। ਕੋਈ ਵੀ ਕੰਮ ਕਰੇ ਚਿੱਤ ਬੱਚੇ ਵਿੱਚ ਰੱਖਦੀ ਹੈ।
Comments
Post a Comment