ਭਾਗ 53 ਫ਼ਿਰਕੂ ਪਰਸਤਾਂ ਬੰਦੇ ਕਿਸ ਧਰਮ ਦੇ ਹਨ? ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ ਕਨੇਡਾ(ਕੈਲਗਰੀ) satwinder_7@hotmail.com  ਪੇਪਰ ਟੈਲੀਵਿਜ਼ਨ ਰੇਡੀਉ ਖ਼ਬਰਾਂ ਰਾਹੀ, ਡਾਕਟਰ ਟੈੱਸਟਾਂ ਰਾਹੀਂ, ਬੜੇ ਪਰਦੇ ਫ਼ਾਸ਼ ਕਰ ਰਹੇ ਹਨ। ਰੋਜ਼ ਠਿੱਠ ਕਰਦੇ ਹਨ। ਬਈ ਮਰਦ ਨੇ ਔਰਤ ਤੋਂ ਸਾਰੀ ਉਮਰ ਦੋਜ਼ਖ਼ ਭਰਵਾਇਆ। ਉਸ ਨੂੰ ਫਿਰ ਵੀ ਉੱਲੂ ਬਣਾ ਗਈ। ਸਮਾਜ ਵਿੱਚ ਬਹੁਤੇ ਮਰਦ ਹੋਰਾਂ ਦੀਆਂ ਧੀਆਂ ਭੈਣਾਂ ਨੂੰ ਮਾੜੀ ਨਜ਼ਰ ਨਾਲ ਦੇਖਦੇ ਹਨ। ਮਨ ਘੜਤ ਅੰਦਰ ਦੀ ਅਵਸਥਾ ਮੁਤਾਬਿਕ ਚਿੱਕੜ ਵੀ ਸਿੱਟਣ ਤੋਂ ਗੁਰੇਜ਼ ਨਹੀਂ ਕਰਦਾ। ਕਿਉਂ ਕਿ ਅੰਦਰ ਕਈਆਂ ਦੇ ਔਰਤ ਬਾਰੇ ਇੱਕੋ ਸੋਚ ਚੱਲਦੀ ਹੈ। ਕਾਮ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ। ਇਹੀ ਇਸ ਦਾ ਖ਼ਰੀਦਦਾਰ ਹੈ। ਔਰਤ ਨੂੰ ਵੇਚਦਾ ਖ਼ਰੀਦਦਾ ਹੈ। ਔਰਤ ਨੂੰ ਨਿਰ ਬਸਤਰ ਕਰਕੇ ਨੰਗਾ ਕਰਨ ਵਾਲਾਂ ਮਰਦ ਆਪਣਾ ਬਜੂਦ ਨਹੀਂ ਜਾਣਦਾ। ਆਪਣੇ ਜਾਣੀ ਬੜਾ ਚਤਰ ਹੈ। ਇਹ ਔਰਤ ਨੂੰ ਬਹੁਤ ਤਰ੍ਹਾਂ ਖ਼ਰੀਦਦਾ ਹੈ। ਕਦੇ ਪਿਆਰ ਨਾਲ, ਕਦੇ ਮਜਬੂਰੀਆਂ ਵਿੱਚ ਫਸਾ ਕੇ, ਕਦੇ ਵਿਆਹ ਸ਼ਾਦੀ ਕਰਕੇ ਠੱਗਦਾ ਹੈ।  ਇਹ ਔਰਤ ਨੂੰ ਚਲਾਕੀ ਨਾਲ ਆਪਣੇ ਜਾਲ ਵਿੱਚ ਫਸਾਉਂਦੇ ਹਨ। ਕੋਠੇ ‘ਤੇ ਬੈਠਾਉਣ ਵਾਲੇ ਮਰਦ ਔਰਤ ਦੇ ਦਲਾਲ ਹਨ। ਆਪਣੇ-ਆਪ ਔਰਤ ਵੇਸਵਾ ਨਹੀਂ ਬਣ ਸਕਦੀ। ਇਸ ਨੂੰ ਇਹ ਨਹੀਂ ਪਤਾ ਕੇ, ਔਰਤ ਤਾਂ ਇਸ ਨੂੰ ਵੇਚ ਕੇ ਖਾ ਜਾਵੇ। ਮਰਦ ਦਾ ਅਸਲੀ ਪਿਉ ਕੌਣ ਹੈ? ਇਸ ਦੇ ਆਪਣੇ ਪਿਉ ਨੂੰ ਵੀ ਨਹੀਂ ਪਤਾ ਹੁੰਦਾ। ਕਿ ਜੋ ਔਰਤ ਆਪਣੇ ਪੁੱਤਰ ਨੂੰ ਪਿਉ ਦਾ ਨਾਮ ਦੱਸ ਰਹੀ ਹੈ ਕੀ ਇਹ ਸਹੀਂ ਹੈ? ਰੱਬ ਕਰੇ ਉਹ ਸੱਚ ਹੀ ਹੋਵੇ। ਵਿਚਾਰਾ ਮਰਦ ਆਪਣੇ ਪਿਉ ਨੂੰ ਦੁਨੀਆ ਵਿਚੋਂ ਬਗੈਰ ਮਾਂ ਦੇ ਇਸ਼ਾਰੇ ਤੋਂ ਨਹੀਂ ਲੱਭ ਸਕਦਾ। ਕਈ ਵਾਰ ਉਗਲੀ ਫੜ ਕੇ ਕੋਈ ਹੋਰ ਖਿਡਾਉਂਦਾ ਰਹਿੰਦਾ ਹੈ। ਇਹ ਚਿਖਾ ਹੋਰ ਦੀ ਨੂੰ ਅੱਗ ਲਾਉਂਦਾ ਹੈ। ਜ਼ਮੀਨ ਹੋਰ ਪਿਉ ਪਾਸਿਉਂ ਆ ਜਾਂਦੀ ਹੈ। ਲੋਕ ਸੇਵਾ ਕਰਦਾ ਰਹਿੰਦਾ ਹੈ। ਅਸਲੀ ਪਿਉ ਦਾ ਫਿਰ ਵੀ ਜ਼ਕੀਨ ਨਹੀਂ ਹੈ। ਇਨ੍ਹਾਂ ਵਿਚੋਂ ਪਿਉ ਕਿਹੜਾ ਹੈ? ਜਿਸ ਨੂੰ ਆਪਣੇ ਵਜੂਦ ਦਾ ਨਹੀਂ ਪਤਾ ਹੁੰਦਾ। ਐਸੇ ਮਰਦ ਉਠ ਕੇ ਔਰਤ ਦੀ ਗੁੱਤ ਫੜਦੇ ਹਨ।

ਕਈਆਂ ਨੂੰ ਦੂਜੇ ਦੀ ਜ਼ਨਾਨੀ ਬਾਰੇ ਬਹੁਤ ਪਤਾ ਹੁੰਦਾ ਹੈ। ਉਸ ਦਾ ਜੰਮਿਆ ਬੱਚਾ ਕਿਸ ਨੇ ਕੀਤਾ ਹੈ? ਪਤਾ ਉਦੋਂ ਲੱਗਦਾ ਹੈ। ਜਦੋਂ ਲੋਕਾਂ ਦੀਆਂ ਵਿੜਕਾਂ ਲੈਣ ਵਾਲੇ ਦੇ ਆਪਦੇ ਘਰ ਗੋਰੇ ਕਾਲੇ ਦਾ ਬੱਚਾ ਪੈਂਦਾ ਹੋ ਜਾਂਦਾ ਹੈ। ਫੇਸਬੁੱਕ ‘ਤੇ ਇੱਕ ਆਈਡੀ ਖੰਡਾ ਤੇ ਸ਼ੇਰ ਹੈ। ਦੋਨਾਂ ਦਾ ਮੇਲ ਹੀ ਕੀ ਹੈ? ਸ਼ੇਰ ਦਾ ਦੋਸਤ ਖੰਡਾ ਕਿਵੇਂ ਬਣ ਸਕਦਾ ਹੈ? ਸ਼ੇਰ ਤੇ ਸ਼ੇਰਾਂ ਵਾਲੀ ਮਾਂ ਸਵਾਰੀ ਕਰਦੀ ਹੈ। ਜਿਸ ਨੂੰ ਖੰਡਿਆਂ ਵਾਲੇ ਖ਼ੂਬ ਗਾਲ਼ਾ ਕੱਢਦੇ ਹਨ। ਧਰਮਾਂ ਪਿੱਛੇ ਬੰਦੇ ਮਰਵਾਉਂਦੇ ਹਨ। ਖੰਡਾ ਸਿੱਖਾਂ ਦਾ ਨਿਸ਼ਾਨ ਹੈ। ਪਤਾ ਨਹੀਂ ਇਹ ਫ਼ਿਰਕੂ ਪਰਸਤਾਂ ਬੰਦੇ ਕਿਸ ਧਰਮ ਦੇ ਹਨ? ਬੰਦੇ ਹੀ ਬਣ ਜਾਣ। ਤਾਂਹੀਂ ਕੌਮ ਨੂੰ ਗਧੀ ਗੇੜ ਪਾਈ ਫਿਰਦੇ ਹਨ। ਕੋਈ ਪੱਕਾ ਨਿਰਨਾ ਨਹੀਂ ਹੈ। ਖੰਡਾ ਤੇ ਸ਼ੇਰ ਆਈਡੀ ਵਾਲਾ ਰੱਬ ਜਾਣੇ ਔਰਤ ਹੈ ਜਾਂ ਮਰਦ ਹੈ ਜਾਂ ਵਿਚਾਲੜਾ ਹੋਵੇ। ਉਸ ਦੇ ਤਾਂ ਬੱਚਾ ਹੋ ਹੀ ਨਹੀਂ ਸਕਦਾ। ਗੁਰੂ ਜੀ ਉਸ ਬਾਰੇ ਦੱਸ ਕੇ ਹੀ ਨਹੀਂ ਗਏ। ਬਈ ਤਾੜੀ ਮਾਰ ਕੇ ਨੱਚਣ ਵਾਲਿਆਂ ਦੇ ਨਾਮ ਨਾਲ ਸਿੰਘ ਜਾਂ ਕੌਰ ਲਿਖਣਾ ਹੈ। ਇਹੋ ਜਿਹਿਆਂ ਨਾਲ ਗੁਰੂ ਜੀ ਵੀ ਵਿਤਕਰਾ ਕਰ ਗਏ।

ਪਤਨੀ ‘ਤੇ ਤਾਂ ਜ਼ਕੀਨ ਕਰਦੇ ਹਨ। ਪਰ ਲੋਕਾਂ ਦੀਆਂ ਗੱਲਾਂ ਕਰਦੇ ਹਨ। ਬਈ ਕੌਣ ਮਾਂ ਦੇ ਖ਼ਸਮ ਦਾ ਹੈ? ਐਸੇ ਸ਼ੱਕੀ ਬੰਦੇ ਔਰਤ ਦੀ ਜਾਤ ਮਾਂ ਤੇ ਵੀ ਭਰੋਸਾ ਕਿਉਂ ਕਰੀ ਬੈਠੇ ਹਨ? ਹੁਣ ਤਾਂ ਡਾਕਟਰ ਦੱਸ ਦਿੰਦੇ ਹਨ। ਸਮੇਂ ਸਿਰ ਟੈੱਸਟ ਕਰਾਉਣ ਨਾਲ ਦੋ ਪਿਉ ਕਮਾਈਆਂ ਕਰਨ ਵਾਲੇ ਹੋ ਜਾਣਗੇ। ਇਹੋ ਜਿਹਿਆਂ ਨੂੰ ਆਪਣੇ ਬੱਚਿਆਂ ਦਾ ਵੀ ਟੈੱਸਟ ਕਰਾਉਣਾ ਚਾਹੀਦਾ ਹੈ। ਐਵੈਂ ਨਾਂ ਲੋਕ ਸੇਵਾ ਕਰੀ ਜਾਂਦੇ ਹੋਣ। ਹੋਰ ਲੋਕਾਂ ਦਾ ਫ਼ਿਕਰ ਛੱਡ ਕੇ, ਪਹਿਲਾਂ ਆਪਣੀਆਂ ਔਰਤ ਦੀ ਰਾਖੀ ਪੂਰੀ ਕਰਨੀ ਹੋਵੇਗੀ। ਐਸਿਆਂ ਨੂੰ ਤਾਂ ਪੈਦਾਵਾਰ ਤੱਕ ਮਤਲਬ ਹੈ। ਬੀਜ ਚਾਹੇ ਕੋਈ ਸੰਤ ਸਾਧ ਪਾ ਦੇਵੇ। ਸੱਚ ਬੋਲਣਾ ਅਪਰਾਧ ਨਹੀਂ ਹੁੰਦਾ। ਮਰਦ ਆਪਣੀ ਪੂਰੀ ਮਰਦਾਨਗੀ ਦੀ ਵਾਹ ਲਾ ਲਵੇ, ਆਪਣੇ ਪੁੱਤ ਨੂੰ ਦੁਨੀਆ ਵਿਚੋਂ ਪਹਿਚਾਣ ਨਹੀਂ ਸਕਦਾ। ਔਰਤ ਹੀ ਖ਼ਸਮ ਦਾ ਨਾਮ ਦੱਸ ਸਕਦੀ ਹੈ। ਉਸ ਲਈ ਹਰ ਮਰਦ ਬਾਪ ਬਣਨ ਵਾਲਾ ਅਸਲੀ ਪਿਉ ਹੀ ਹੁੰਦਾ ਹੈ। ਫ਼ਰਕ ਤਾਂ ਪਾਲਨ ਵਾਲੇ ਨੂੰ ਪੈਂਦਾ ਹੈ।

ਰੱਬ ਨੇ ਹਰ ਜੀਵ ਦੀ ਵੱਖਰੀ ਪਹਿਚਾਣ ਬਣਾਈ ਹੈ। ਆਪਣੀ ਕੀ ਪਹਿਚਾਣ ਹੈ?ਕਈ ਫੇਸਬੁੱਕ ਉਤੇ ਹੋਰ ਦੀ ਸ਼ਕਲ ਜਾਂ ਕਿਸੇ ਚੀਜ਼ ਦੀ ਤਸਵੀਰਾ ਲਗਾਉਂਦੇ ਹਨ। ਕਈਆਂ ਨੂੰ ਆਪਦੀ ਸ਼ਕਲ ਦਿਖਾਉਣ ਦੀ ਹਿੰਮਤ ਨਹੀਂ ਹੈ। ਆਪਣੀ ਪਹਿਚਾਣ ਬਣਾਉਂਦੇ ਹਨ। ਕਈ ਤਾਂ ਖੰਡੇ, ਕਿਰਪਾਨਾਂ, ਸ਼ੇਰ ਦੀਆਂ ਤਸਵੀਰਾ ਲਗਾਉਂਦੇ ਹਨ। ਇਹ ਬੜੇ ਵੱਡੇ ਅੱਤਵਾਦੀ ਬੰਦੇ ਖਾਣੇ ਹਨ। ਸੱਚ ਦੀ ਪਰਖ ਤਾਂ ਸੱਚਾ ਹੀ ਕਰ ਸਕਦਾ ਹੈ। ਜੋ ਦਿਨ ਰਾਤ ਝੂਠ ਬੋਲਦੇ ਹਨ। ਫਿਰ ਧਰਮ ਦੀ ਗੱਲ ਕਰਦੇ ਹਨ। ਇਨ੍ਹਾਂ ਨੂੰ ਨਾਂ ਤਾਂ ਦੁਨੀਆ ਪਛਾਣ ਸਕੀ ਹੈ। ਨਾਂ ਹੀ ਸੱਚ ਜਿੱਤ ਸਕਿਆ ਹੈ

ਕਈ ਸੰਤ, ਬਾਬਿਆਂ ਦੀਆਂ ਫ਼ੋਟੋ ਫੇਸਬੁੱਕ ਉਤੇ ਲਾ ਲੈਂਦੇ ਹਨ। ਕੀ ਮੂਰਤੀ ਪੂਜਾ ਨੂੰ ਸਾਡੇ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ? ਜਿਹੜਾ ਪਿਉ ਦੀ ਗੁਰੂ ਦੀ ਗੱਲ ਨਹੀਂ ਮੰਨਦਾ। ਉਸ ਨੂੰ ਕੀ ਕਹਿੰਦੇ ਹਨ? ਦੁਨੀਆ ਜਾਣਦੀ ਹੈ। ਬਹੁਤ ਕੌਮ ਮਰਾਵਾਂ ਲਈ ਹੈ। ਹਰਿਮੰਦਰ ਸਾਹਿਬ ਜਗਤ ਦਾ ਧਾਰਮਿਕ ਸਥਾਨ ਚਕਨਾਂ ਚੂਰ ਹੋ ਗਿਆ। ਉਹੀ ਹਾਲ ਉਨ੍ਹਾਂ ਦਾ ਆਪਣਾ ਹੈ। ਫ਼ੋਟੋਆਂ ਸੰਤ ਦੀਆਂ ਲਾ ਕੇ ਆਪਣੀ ਸ਼ਕਲ ਲੁਕਾਈ ਹੋਈ ਹੈ। ਆਪਣੇ ਜਾਣੀ ਉਸ ਦੇ ਨਾਮ ਤੇ ਚੰਗੀ ਵਾਹਵਾ ਖੱਟ ਰਹੇ ਹਨ। ਲੋਕ ਜਾਗ ਗਏ ਹਨ। ਪਖੰਡੀਆਂ ਨੂੰ ਪਛਾਣਨ ਲੱਗ ਗਏ ਹਨ। ਕਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਬਲ਼ੂ ਮੂਵੀ ਦੇਖਦੇ ਹਨ। ਤਲਾਅ ਤੇ ਨਹਾਉਂਦੀਆਂ ਬੀਬੀਆਂ ਨੂੰ ਲੁੱਕ ਕੇ ਦੇਖਦੇ ਹਨ। ਸਾਧ ਜੋ ਕਰੀ ਜਾਂਦੇ ਹਨ। ਦੁਨੀਆ ਜਾਣਦੀ ਹੈ। ਕੀ ਕੀਤਾ ਰੋਕ ਥਾਂਮ ਲਈ? ਦੁਨੀਆ ‘ਤੇ ਕੁਛ ਕਰਨ ਨਾਲ ਆਏ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਵਿਚ ਰੱਖੋਂ ਪੜ੍ਹੋ ਤੇ ਸਾਰੇ ਪਰਵਾਰ ਨੂੰ ਪੜ੍ਹ ਕੇ ਸੁਣਾਉ।

 

Comments

Popular Posts