ਭਾਗ 60 ਘਰ ਪਾੜ ਲੱਗ ਸਕਦਾ ਹੈ  ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਘਰ ਪਾੜ ਲਾ ਸਕਦੇ ਹਨ  ਘਰ ਵਸਾਉਣਾ ਬਹੁਤ ਔਖਾ ਹੈ। ਉਸ ਪਿੱਛੋਂ ਘਰ ਦੇ ਜੀਆਂ ਨੂੰ ਇੱਕ ਮੁੱਠ ਬੰਨਣਾਂ ਹੋਰ ਵੀ ਮੁਸ਼ਕਲ ਹੈ। ਇਸ ਲਈ ਸਹਿਣ ਸ਼ੀਲਤਾ ਦੀ ਲੋੜ ਹੈ। ਜਿਵੇਂ ਦੇ ਸਾਡੇ ਮਾਪੇ ਹੁੰਦੇ ਹਨ। ਉਵੇਂ ਦੇ ਅਸੀਂ ਆਪਣੇ-ਆਪ ਤਰਾਸ਼ੇ ਜਾਂਦੇ ਹਾਂ। ਅਸੀਂ ਦੇਖਦੇ ਹਾਂ। ਸਾਡੀ ਮਾਂ, ਦਾਦੀ, ਨਾਨੀ ਹੋਰ ਘਰ ਦੀਆਂ ਔਰਤਾਂ ਹਰ ਮੁਸ਼ਕਲ ਨੂੰ ਨਜਿੱਠ ਲੈਂਦੀਆਂ ਹਨ। ਬੰਦਿਆਂ ਨੂੰ ਖ਼ਬਰ ਵੀ ਨਹੀਂ ਹੁੰਦੀ। ਬੰਦੇ ਆਪਣੀਆਂ ਜ਼ੁੰਮੇਵਾਰੀਆਂ ਬਹੁਤ ਖ਼ੂਬੀ ਨਾਲ ਨਿਭਾਉਂਦੇ ਹਨ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਇਹ ਘਰ ਤੇ ਉਸ ਦੇ ਜੀਅ ਮੇਰੇ ਇਕੱਲੇ ਦੇ ਹੀ ਨਹੀਂ ਹਨ। ਹਰ ਕੋਈ ਇੱਕ ਦੂਜੇ ਤੋਂ ਅੱਗੇ ਹੋ ਕੇ ਮਦਦ ਕਰਦਾ ਹੈ। ਘਰ ਨੂੰ ਉਸਾਰਨ ਦੀ ਕੋਸ਼ਿਸ਼ ਕਰਦਾ ਹੈ। ਪਰਵਾਰ ਦੀ ਤਰੱਕੀ ਦੇ ਸਾਧਨ ਲੱਭਦਾ ਹੈ। ਪਰ ਕਈ ਘਰਾਂ ਦੇ ਮਰਦ ਬੱਚਿਆਂ ਵਰਗੇ ਹੁੰਦੇ ਹਨ। ਉਹੀ ਬੱਚਿਆਂ ਵਰਗੀਆਂ ਹਰਕਤਾਂ ਕਰਦੇ ਹਨ। ਬੜੀ ਛੇਤੀ ਰੋਣ ਲੱਗ ਜਾਂਦੇ ਹਨ। ਡਰ ਜਾਂਦੇ ਹਨ। ਜਣੇ ਖਾਣੇ ਦੇ ਪੈਰ ਫੜ੍ਹ ਲੈਂਦੇ ਹਨ। ਉਹ ਸੋਚਦੇ ਹਨ। ਇਸ ਤਰਾਂ ਕਰਨ ਨਾਲ ਜ਼ਿੰਦਗੀ ਸੌਖੀ ਹੋ ਜਾਵੇਗੀ। ਥੋੜੇ ਕੁ ਚਿਰ ਤਾਂ ਐਸਾ ਪਖੰਡ ਚੱਲ ਸਕਦਾ ਹੈ। ਫਿਰ ਲੋਕ ਜਾਣ ਜਾਂਦੇ ਹਨ। ਪਾਸਾ ਵਟਣ ਲੱਗ ਜਾਂਦੇ ਹਨ। ਘਰ ਇਸ ਤਰਾਂ ਵੀ ਨਹੀਂ ਚੱਲਦੇ। ਘਰ ਚਲਾਉਣਾ ਤਪੱਸਿਆ ਹੈ। ਜੋ ਗ੍ਰਹਿਸਤੀ ਨਿਭਾ ਰਿਹਾ ਹੈ। ਉਸ ਵਿੱਚ ਰੱਬ ਵੱਸਦਾ ਹੈ। ਜ਼ਿੰਦਗੀ ਹੈ ਤਾਂ ਮੁਸ਼ਕਲਾਂ ਤਾਂ ਆਉਣਗੀਆਂ। ਜੋ ਦੁੱਖਾਂ ਮੁਸ਼ਕਲਾਂ ਨਾਲ ਲੜਦਾ ਹੈ। ਉਹੀ ਵੱਡਾ ਜੋਧਾ ਹੈ। ਜੋ ਲੜੇਗਾ ਹੀ ਨਹੀਂ, ਜਿੱਤ ਕਿਵੇਂ ਸਕਦਾ ਹੈ? ਅਗਰ ਇੰਨਾ ਅੱਗੇ ਹਾਰ ਗਏ। ਜ਼ਿੰਦਗੀ ਹਾਰੇ ਹੋਏ ਜੁਆਰੀ ਦੀ ਤਰਾਂ ਬਣ ਜਾਵੇਗੀ। ਸਲੰਡਰ ਕਰ ਦੇਣਾ ਵੀਰਤਾ ਦੀ ਨਿਸ਼ਾਨੀ ਨਹੀਂ ਹੈ। ਇਸ ਦਾ ਮਤਲਬ ਹੈ। ਹਾਰ ਗਏ। ਮਿਹਨਤੀ ਬੰਦਾ ਉਹ ਆਪ ਮਿਹਨਤ ਕਰਦਾ ਹੈ। ਘਰ ਦੇ ਜੀਆਂ ਦਾ ਢਿੱਡ ਭਰਦਾ ਹੈ। ਹੋਰ ਵੀ ਦਰ ਤੇ ਆਏ ਫ਼ਕੀਰ ਭਿਖਾਰੀ ਨੂੰ ਖ਼ਾਲੀ ਨਹੀਂ ਮੋੜਦਾ। ਪਰਵਾਰ ਵਿੱਚ ਰਹਿੰਦੇ ਜੀਆਂ ਨਾਲ ਵੀ ਮਤਭੇਦ ਹੁੰਦੇ ਰਹਿੰਦੇ ਹਨ। ਹੋਣੇ ਚਾਹੀਦੇ ਵੀ ਹਨ। ਇਹ ਜਾਗਰਤਾ ਦੇ ਚੰਨ ਹਨ। ਬੱਚੇ ਵੀ ਕਈ ਵਾਰ ਆਪਣੀ ਰਾਏ ਦੇਣਾ ਚਾਹੁੰਦੇ ਹਨ। ਮਾਪੇ ਨਹੀਂ ਮੰਨਦੇ। ਉੱਥੇ ਮੋਰਚਾ ਲੱਗ ਜਾਂਦਾ ਹੈ। ਕਈ ਬੱਚੇ ਮਾਪਿਆਂ ਨੂੰ ਸੱਚੀਂ ਅਕਲ ਵੀ ਸਿਖਾ ਦਿੰਦੇ ਹਨ। ਬਹੁਤੀ ਬਾਰ ਬੱਚੇ ਗ਼ਲਤ ਹੁੰਦੇ ਹਨ। ਮਾਪੇ ਆਪਣੇ ਬੱਚੇ ਨੂੰ ਮਾੜੇ ਰਸਤੇ ਉੱਤੇ ਚੱਲਣ ਨਹੀਂ ਦਿੰਦੇ। ਚੰਡ ਕੇ ਰੱਖਦੇ ਹਨ। ਅਕਲ, ਤਾਲੀਮ ਹਰ ਸਿੱਖਿਆ ਦਿੰਦੇ ਹਨ। ਕੰਮ ਦੇ ਲਈ ਬਣਾਉਂਦੇ ਹਨ। ਜਿਹੜੇ ਘਰ ਨਹੀਂ ਚਲਾ ਸਕਦੇ। ਉਹ ਸੰਸਥਾਵਾਂ ਚਲਾਉਂਦੇ ਹਨ। ਜੋ ਪਤੀ-ਪਤਨੀ ਇੱਕ ਦੂਜੇ ਦੀ ਅਧੀਨਗੀ ਨਾਂ ਮੰਨ ਸਕਣ। ਇੱਕ ਦੂਜੇ ਤੋਂ ਬਾਗ਼ੀ ਹੋ ਜਾਣ। ਇੱਕ ਦੂਜੇ ਨੂੰ ਬੋਝ ਸਮਝਣ। ਇੱਕ ਦੂਜੇ ਨੂੰ ਹੈਂਡਲ ਸਮਝਣ। ਉਸ ਨੂੰ ਛੁੱਟੜ ਕਹਿੰਦੇ ਹਨ। ਬੰਦੇ ਘੱਟ ਹੀ ਜ਼ਨਾਨੀ ਤੋਂ ਬਗੈਰ ਰਹਿ ਸਕਦੇ ਹਨ। ਉਦੋਂ ਹੀ ਹੋਰ ਲੱਭ ਕੇ ਵਿਆਹ ਕਰ ਲੈਂਦੇ ਹਨ। ਔਰਤਾਂ ਘੱਟ ਹੀ ਹੋਰ ਵਿਆਹ ਕਰਾਉਂਦੀਆਂ ਹਨ। ਪਹਿਲਾਂ ਹੀ ਮਾਪਿਆਂ ਨੇ ਘੂਰ ਕੇ ਪਤਾ ਨਹੀਂ ਕਿਵੇਂ ਨਿਆਣੀ ਉਮਰੇ ਵਿਆਹ ਕਰ ਦਿੱਤਾ ਹੋਣਾ ਹੈ? ਦੂਜੀ ਵਾਰ ਵਿਆਹ ਨਹੀਂ ਕਰਾਉਂਦੀਆਂ। ਮੱਸਾ ਤਾਂ ਆਜ਼ਾਦੀ ਮਿਲੀ ਹੁੰਦੀ ਹੈ। ਕਿਸੇ ਦੇ ਅਧੀਨ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਬੜੀ ਮੁਸ਼ਕਲ ਹੈ। ਪਤੀ ਤੋਂ ਛੁਟਕਾਰਾ ਮਿਲਦੇ ਹੀ ਮੌਜ ਬਣ ਜਾਂਦੀ ਹੈ। ਕਈ ਰਿਆ ਗਾਂ ਵਾਂਗ ਦੂਜੇ ਦੀ ਖੁਰਲੀ ਵਿੱਚ ਮੂੰਹ ਮਾਰਦੀਆਂ ਫਿਰਦੀਆਂ ਹਨ। ਸਿਰ ਉੱਤੇ ਖ਼ਸਮ ਨਾਂ ਹੋਵੇ। ਉਸ ਨੂੰ ਕਿਸੇ ਹੋਰ ਦਾ ਡਰ ਨਹੀਂ ਹੁੰਦਾ। ਐਸੀਆਂ ਔਰਤਾਂ ਜਦੋਂ ਮੰਡਲੀ ਬਣਾਂ ਲੈਂਦੀਆਂ ਹਨ। ਜਿੱਥੇ ਧਰਨਾ ਦੇਣਾ ਹੋਵੇ, ਮੋਰਚਾ ਲਗਾਉਣਾ ਹੋਵੇ। ਐਸੀਆਂ ਔਰਤਾਂ ਮੂਹਰੇ ਹੁੰਦੀਆਂ ਹਨ। ਐਸੀਆਂ ਔਰਤਾਂ ਦੀ ਆਪਣੀ ਜ਼ਿੰਦਗੀ ਤਬਾ ਹੋ ਚੁੱਕੀ ਹੁੰਦੀ ਹੈ। ਦੂਜੇ ਦੀ ਜ਼ਿੰਦਗੀ ਉਜਾੜਨ ਦੀ ਕਸਰ ਨਹੀਂ ਛੱਡਦੀਆਂ। ਐਸੇ ਲੋਕਾਂ ਨੂੰ ਘਰ ਨਹੀਂ ਵਾੜਨਾ ਚਾਹੀਦਾ। ਅਗਰ ਘਰ ਵਿੱਚ ਸ਼ਾਂਤੀ ਰੱਖਣੀ ਹੈ। ਸਿਆਣੇ ਕਹਿੰਦੇ ਹਨ, “ਰੰਡੀ ਕਹਿੰਦੀ ਹੈ। ਉਹ ਆਪ ਰੰਡੀ ਹੈ ਤਾਂ ਸਾਰੀਆਂ ਉਸੇ ਵਰਗੀਆਂ ਹੋ ਜਾਣ। “ ਕਦੇ ਵੀ ਕਿਸੇ ਉੱਤੇ ਜ਼ਕੀਨ ਨਾ ਕਰੋ। ਦੁਨੀਆ ਬਹੁ ਰੰਗੀ ਹੈ। ਪਰਦੇ ਪਿੱਛੇ ਕੀ ਕਰਦੀ ਹੈ? ਤੋਬਾ ਰੱਬ ਬਚਾਵੇ। ਸਿਆਣੇ ਘਰ ਦੀ ਧੀ ਇੱਕ ਖ਼ਸਮ ਦੇ ਡਟ ਕੇ ਵੱਸਦੀ ਹੈ। ਦੁਨੀਆ ਵਿੱਚ ਧਰਮ ਜਿੰਨਾ ਜ਼ਰੂਰੀ ਹੈ। ਮਰਦ-ਔਰਤ ਦਾ ਸੰਗ ਵੀ ਬਹੁਤ ਜ਼ਰੂਰੀ ਹੈ। ਉਹ ਪਤੀ-ਪਤਨੀ ਦੇ ਨਾਮ ਥੱਲੇ ਕਰਦਾ ਹੈ। ਕਈ ਉਦਾ ਹੀ ਇੱਕ ਦੂਜੇ ਨਾਲ ਰਹੀ ਜਾਂਦੇ ਹਨ। ਕਈ ਦੁਹਾਈ ਪਾਈ ਜਾਂਦੇ ਹਨ। ਉਨ੍ਹਾਂ ਦਾ ਉਦਾ ਹੀ ਸਰੀ ਜਾਂਦਾ ਹੈ। ਜੋ ਬਹੁਤ ਵੱਡਾ ਝੂਠ ਹੈ। ਗੁਰੂ ਜੀ ਸਾਰੇ ਵੀ 8 ਵੇਂ ਹਰਕਿਸ਼ਨ ਤੋਂ ਬਗੈਰ ਵਿਆਹੇ ਹੋਏ ਸਨ। ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਚਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥ਬੈਠਾ ਸੋਢੀ ਪਾਤਸਾਹ ਰਾਮਦਾਸ ਸਤਿਗੁਰੂ ਕਹਾਵੇ॥ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ॥
ਰਾਮ ਦਾਸ ਜੀ ਗੋਇੰਦਵਾਲ ਵਿਚ ਮਾਤਾ ਭਾਨੀ ਜੀ ਨਾਲ ਵਿਆਹੇ ਗਏ। ਮਾਤਾ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਧੀ ਹੋਈ ਹੈ। ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਜੋ ਸਿੱਖਾਂ ਦੇ ਪੰਜਵੇਂ ਗੁਰੂ ਹਨ। ਪ੍ਰਿਥਵੀ ਚੰਦ ਆਪਣੇ ਪਿਤਾ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਹੀ ਦੋਖੀ ਬਣਿਆ ਰਿਹਾ। ਗੁਰੂ ਸਾਹਿਬ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰਦਾ ਰਿਹਾ ਹੈ। ਇਹ ਪ੍ਰਿਥਵੀ ਚੰਦ ਵਿਚ ਤੀਜੇ ਗੁਰੂ ਅਮਰਦਾਸ ਜੀ ਦੇ ਦੋਹਤੇ, ਗੁਰੂ ਰਾਮਦਾਸ ਜੀ ਦੇ ਸਪੁੱਤਰ, ਗੁਰੂ ਅਰਜਨ ਦੇਵ ਜੀ ਦੇ ਭਰਾ ਸਨ। ਫਿਰ ਵੀ ਗੁਰੂਆਂ ਦਾ ਕੋਈ ਵੀ ਗੁਣ ਨਹੀਂ ਸੀ। ਛੇਵੇਂ ਪਾਤਸ਼ਾਹ ਹਰਗੋਬਿੰਦ ਜੀ ਅਰਜਨ ਦੇਵ ਜੀ ਦੇ ਸਪੁੱਤਰ ਹੋਏ ਹਨ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਸੀ। ਚੌਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਸਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 1690 ਈਸਵੀ , ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1696 ਈਸਵੀ, ਸਾਹਿਬਜ਼ਾਦੇ ਫਤਹਿ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698ਈਸਵੀ ਵਿੱਚ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਨੂੰ ਗੁਰ ਗੱਦੀ ਥਾਪ ਦਿੱਤੀ। ਸਾਨੂੰ ਸ਼ਬਦਾਂ ਦੇ ਲੜ ਲਾਇਆ ਹੈ। ਜੋ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ। ਸ਼ਬਦ ਹੀ ਗਿਆਨ ਹੈ।
ਜਦੋਂ ਗੁਰੂਆਂ ਨੇ ਘਰ ਵਸਾਏ ਹਨ। ਤਾਂ ਇਸ ਦਾ ਮਤਲਬ ਜੋ ਘਰ ਬਾਰ ਨਹੀਂ ਵਸਾ ਸਕਦੇ ਉਹ ਲੋਕ ਦੂਜੇ ਦੇ ਘਰ ਪਾੜ ਲਾ ਸਕਦੇ ਹਨ। ਚੋਰ ਲੱਗ ਸਕਦਾ ਹੈ। ਐਸੇ ਲੋਕਾਂ ਕੋਲ ਤੁਹਾਨੂੰ ਸਮਝਾਉਣ ਲਈ ਬਹੁਤ ਗੱਲਾਂ ਹੁੰਦੀਆਂ ਹਨ। ਤਰੀਕੇ ਦੱਸਦੇ ਹਨ। ਇਸ ਤਰਾਂ ਪਤੀ-ਪਤਨੀ ਸੰਭਾਲੋ। ਉਸੇ ਨਾਲ ਪਿਆਰ ਕਰੋ। ਕਿਸੇ ਦੂਜੇ ਵੱਲ ਨਾਂ ਦੇਖੋ। ਉਹ ਜਾਣਦੇ ਹਨ। ਜੇ ਤੁਸੀਂ ਵੀ ਉਨ੍ਹਾਂ ਵਾਂਗ ਕਰਨ ਲੱਗ ਗਏ। ਉਨ੍ਹਾਂ ਦਾ ਹੱਕ ਮਾਰਿਆ ਜਾਵੇਗਾ। ਇਸੇ ਲਈ ਕਈ ਧਾਰਮਿਕ ਥਾਵਾਂ ਉੱਤੇ ਵੀ ਬਲਾਤਕਾਰ ਦੇ ਕਿੱਸੇ ਆ ਰਹੇ ਹਨ। ਜਦੋਂ ਉਹੀ ਬਾਬਾ ਕਿਸੇ ਹੋਰ ਕੋਲੇ ਫੜਿਆ ਜਾਂਦਾ ਹੈ। ਫਿਰ ਖਿਲਾਰਾ ਪੈ ਜਾਂਦਾ ਹੈ। ਕਦੇ ਵੀ ਦੂਜੀ ਔਰਤ ਸਿਆਣੀ ਔਰਤ ਨੂੰ ਆਪਣੇ ਪਤੀ ਦੇ ਗੁਣ-ਔਗੁਣ ਨਹੀਂ ਦੱਸਦੀ। ਜੇ ਕਿਸੇ ਨੇ ਦੱਸੇ ਹਨ। ਤਾਂ ਉਸ ਦੇ ਕਾਰਨ ਆਪਣਾ ਪਤੀ ਖੋ ਚੁੱਕੀਆਂ ਹਨ। ਅਗਲੀਆਂ ਭੇਤ ਲੈ ਕੇ ਔਰਤ ਚਲਿੱਤਰ ਖੇਡ ਗਈਆਂ ਹਨ। ਘਰ ਤੇ ਪਤੀ ਸਕੀ ਸਹੇਲੀ ਹੀ ਸੰਭਾਲ ਲੈਂਦੀ।

Comments

Popular Posts