ਭਾਗ 2 ਰੱਬ ਦਿਲ ਵਿੱਚ ਹੈ, ਮੰਦਰਾਂ ਵਿੱਚ ਨਹੀਂ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ

 -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਬਹੁਤ ਸਖ਼ਤ ਸੱਚ ਹੈ। ਮੰਦਰਾਂ ਵਿੱਚ ਨਹੀਂ ਹੈ। ਰੱਬ ਦਿਲ ਵਿੱਚ ਹੈਇੱਕ ਬੰਦੇ ਦੇ ਅੰਦਰ ਰੱਬ ਆਪ ਬੈਠਾ ਹੈ। ਉਹ ਰੱਬ ਦਾ ਰੂਪ ਬਣ ਜਾਂਦਾ ਹੈ। ਸਿਹਣਾਂ ਲਗਦਾ ਹੈ। ਦਰਸ਼ਨ ਕਰਕੇ ਅੱਖਾ ਨੂੰ ਠੰਡ ਪੈਂਦੀ ਹੈ। ਉਹ ਸਾਰੇ ਕੰਮ ਸੁਣੇ ਤੇ ਸੁਥਰੇ ਕਰਦਾ ਹੈ। ਉਸ ਵਿੱਚ ਨਿਖਾਰ ਆ ਕੇ ਪਾਰਸ ਬਣ ਜਾਂਦਾ ਹੈ। ਕਿਸੇ ਵਿੱਚ ਸੈਤਾਨ ਵੀ ਬੈਠਾ ਹੈ। ਐਸੇ ਡਰਾਉਣੇ ਲੋਕਾਂ ਨਾਲ ਕਿਵੇਂ ਨਜਿੱਠਣਾਂ ਹੈ? ਉਸ ਨੁੰ ਆਪ ਨੂੰ ਸਰੀਰਕ ਤੇ ਆਤਮ ਵੱਲੋਂ ਬਲਵਾਨ ਕਰਨਾ ਪੈਣਾਂ ਹੈ।

ਗਉੜੀ ਮਹਲਾ ੫ ॥ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਪਿਆਰੇ ਭਗਤ ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾ ਕਿ ਨਿਸ਼ਚੇ ਨਾਲ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ। ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ ।1। ਰਹਾਉ। ਦੁਸਟ ਦੂਤ ਪਰਮੇਸਰਿ ਮਾਰੇ ॥ ਰੱਬ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ। ਜਨ ਕੀ ਪੈਜ ਰਖੀ ਕਰਤਾਰੇ ॥੧॥ ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ।1। ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵੱਸ ਆਪਣੀ ਸ਼ਕਤੀ ਅਧੀਨ ਕਰ ਲਿਆ ਹੈ। ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਸਭ ਰਸਾਂ ਤੋਂ ਮਿੱਠਾ ਰੱਬ ਦਾ ਨਾਮ-ਰਸ ਪੀਂਦੇ ਰਹਿੰਦੇ ਹਨ।2। ਨਿਰਭਉ ਹੋਇ ਭਜਹੁ ਭਗਵਾਨ ॥ ਬਘੇਰ ਡਰ ਤੋਂ ਰੱਬ ਨੂੰ ਚੇਤੇ ਕਰੋ। ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਅੰਤਰਜਾਮੀ ਪ੍ਰਭੂ ਮੈਂ ਤੇਰੀ ਸਰਨ ਪਿਆ ਹਾਂ। ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥ ਨਾਨਕ ਜੀ ਰੱਬ ਨੂੰ ਲਿਖਦੇ ਹਨ, ਮੈਂ ਤੇਰਾ ਆਸਰਾ ਲਿਆ ਹੈ {ਪੰਨਾ 201}ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ ॥ ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੧॥ ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥ ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥੨॥ ਦਸਮ ਗ੍ਰੰਥ ਤੇ ਪੰਜ ਬਾਣੀਆਂ ਵਿਚੋਂ ਹੈ ਆਂਮ ਲੋਕਾਂ ਦੀ ਭਾਸਾ ਹੈ। ਸਮਝਣਾਂ ਬਹੁਤ ਸੋਖਾ ਹੈ। ਰੱਬ ਵੀ ਉਸੇ ਦੀ ਮਦਦ ਕਰਦਾ ਹੈ। ਜੋ ਮਦਦ ਲਈ ਪੁਕਾਰਦਾ ਹੈ।

ਕੈਲਗਰੀ ਵਿੱਚ 2012 ਨੂੰ ਹੜ ਆ ਗਇਆ ਸੀ। ਪੂਰਾ ਡਾਊਨਟਾਊਨ ਪਾਣੀ ਥਲੇ ਆ ਗਿਆ ਸੀ। ਸਾਰੀਆਂ ਊਚੀਆਂ ਨੀਵੀਆਂ ਬਿਲਡਿੰਗਾਂ ਤੇ ਘਰ ਪਾਣੀ ਨਾਲ ਭਰ ਗਏ ਸਨ। ਲੋਕ ਬੱਚੇ ਬੁੱਢੇ ੜਕ ‘ਤੇ ਆ ਗਏ ਸਨ। ਰਿਡ ਕਰੌਸ ਤੇ ਲੋਕਲ ਗੌਰਮਿੰਟ ਦੇ ਸ਼ੈਲਟਰਾਂ ਨੇ ਮਦਦ ਕਰਕੇ ਲੋਕਾਂ ਹੋਟਲਾਂ ਵਿੱਚ ਭੇਜਿਆਂ ਖਾਣ ਭੋਜਨ ਦਿੱਤਾ। ਲੋਕਲ ਗੁਰਦੁਆਰਾ ਸਾਹਿਬ ਵਿੱਚ ਸਪੀਕਰ ਰਾਹੀਂ ਦੂਜੇ ਦਿਨ ਕੈਲਗਰੀ ਦੀ ਸੰਗਤ ਨੂੰ ਕੰਬਲ ਚੜ੍ਹਾਉਣ ਦੀ ਅਪੀਲ ਕੀਤੀ ਸੀ। ਗੁਰਦੁਆਰੇ ਸਾਹਿਬ ਦਾ ਹਰ ਧਰਮ ਰੰਗ ਦੇ ਲੋਕਾਂ ਲਈ ਲੰਗਰ ਲੱਗਣਾ ਚਾਹੀਦਾ ਹੈ। ਮਸੀਬਤ ਵਿੱਚ ਲੋਕਾਂ ਦੇ ਸੌਣ ਲਈ ਵੀ ਥਾਂ ਦੇਣੀ ਚਾਹੀਦੀ ਹੈ। ਗੁਰੂ ਦੇ ਘਰ ਦੇ ਦਰ ਦੁਖੀਆਂ ਲਈ ਖੁੱਲ੍ਹੇ ਰਹਿਣੇ ਚਾਹੀਦੇ ਸੀ। ਕੈਲਗਰੀ ਦੇ ਰੇਡੀਉ ‘ਤੇ ਰਾਤ ਨੂੰ 23:00 ਵਜੇ ਪੰਜਾਬੀ ਹੜ੍ਹ ਪੀੜਤਾਂ ਲਈ ਟਾਕ ਸ਼ੋ ਹੋ ਰਿਹਾ ਸੀ। ਜਿਨ੍ਹਾਂ ਦੇ ਘਰ ਢਹਿ ਗਏ ਹਨ। ਕਿਸੇ ਧਰਮੀ ਆਗੂ ਦੋ ਬੋਲ ਬੋਲਣ ਨੂੰ ਇੱਕ ਵੀ ਫ਼ੋਨ ਨਹੀਂ ਆਇਆ। ਕੈਲਗਰੀ ਰੇਡੀਉ ਦੇ ਹੋਸਟ ਲੋਕਾਂ ਨੂੰ ਖਾਣ ਦਾ ਸਮਾਨ ਤੇ ਕੰਬਲ ਦੇਣ ਲਈ ਕਹਿ ਰਹੇ ਸੀ। ਚਾਰ ਦਿਨ ਤੋਂ ਲੈ ਕੇ ਤਿੰਨ ਹਫ਼ਤੇ ਤਾਂ ਬਿਲਕੁਲ ਘਰਾਂ ਦੇ ਅੰਦਰ ਹੜ੍ਹ ਪੀੜਤ ਨਹੀਂ ਜਾ ਸਕਦੇ ਸਨ। ਸਾਨੂੰ ਬਾਹਰ ਦਿਆਂ ਨੂੰ ਮੁਸੀਬਤ ਵਿੱਚ ਫਸੇ ਬੰਦਿਆਂ ਦੀ ਹਰ ਤਰਾਂ ਨਾਲ ਮਦਦ ਕਰਨੀ ਚਾਹੀਦੀ ਬਣਦੀ ਹੈ। ਲੋੜ ਬੰਦ ਨੂੰ ਘਰ ਵੀ ਰੱਖਣਾ ਪੈ ਜਾਵੇ। ਵੱਧ ਚੜ੍ਹ ਕੇ ਹੌਸਲਾ ਦਿਖਾਉਣਾ ਚਾਹੀਦਾ ਹੈ। ਪੈਸੇ, ਭੋਜਨ, ਬਿਸਤਰਾ ਘਰ ਜੋ ਵੀ ਤਿਲ, ਫੁੱਲ ਦੇ ਸਕਦੇ ਹਾਂ। ਹੋਰ ਬੰਦਾ ਸਾਰੀ ਉਮਰ ਕਰਦਾ ਕੀ ਹੈ? ਧੋਖੇ, ਠੱਗੀਆਂ ਚਲਾਕੀਆਂ ਕਰਦਾ ਹੈ। ਜੇ ਧੋਖੇ, ਠੱਗੀਆਂ ਚਲਾਕੀਆਂ ਨਹੀਂ ਕਰਦਾ, ਉਸ ਦਾ ਜੀਵਨ ਮੁਕਤ ਹੈ। ਕਰੋੜਾਂ ਵਿਚੋਂ ਇੱਕ ਲੱਭੇਗਾ। ਉਹ ਤੁਸੀਂ ਹੋ ਸਕਦੇ ਹੋ। ਹੇਮਕੁੰਟ ਸਾਹਿਬ ਤੇ ਹੋਰ ਥਾਵਾਂ ਉੱਤੇ, ਕੈਲਗਰੀ, ਸਾਰੇ ਅਲਬਟਾ ਵਿੱਚ ਜਿੱਥੇ ਹੜ੍ਹ ਆਏ ਹਨ। ਫ਼ੌਜੀਆਂ ਤੇ ਲੋਕਾਂ ਨੂੰ ਬਿਲਡਿੰਗਾਂ ਘਰਾਂ ਵਿਚੋਂ ਪਾਣੀ, ਚਿਕੜ ਕੱਢਦਿਆਂ, ਖਾਣਾ ਵੰਡਦਿਆਂ ਹੋਰ ਮਦਦ ਕਰਦਿਆਂ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ। ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਇਸੇ ਤਰਾਂ ਹਰ ਬੰਦੇ ਨੂੰ ਮੁਸੀਬਤ ਵਿੱਚ ਫਸੇ ਲਈ ਮਦਦ ਕਰਨੀ ਬਣਦੀ ਹੈ।

ਲੋਕ ਹੇਮਕੁੰਟ ਜਾਂਦੇ ਹਨ। ਜਿਸ ਦੀ ਸ਼ਰਦਾ ਹੈ। ਲੋਕ ਹਿਮਲੀਆਂ ‘ਤੇ ਚੜ੍ਹ ਜਾਂਦੇ ਹਨ। ਦੇਖਣ ਵਾਲੇ ਸਥਾਨ ਦੇਖਣੇ ਚਾਹੀਦੇ ਹਨ। ਹੇਮਕੁੰਟ ਦੀ ਗੱਲ ਹੈ। ਸਾਰੇ ਅੱਗੇ ਚਲੇ ਗਏ। 50 ਸਾਲ ਦੀ ਬੀਬੀ ਥੱਕਣ ਕਰਕੇ, ਬੈਠ ਗਈ। ਦੋ ਸਿੰਘ ਬੀਬੀ ਨੂੰ ਪੁੱਛਣ ਲੱਗੇ, ” ਮਾਤਾ ਤੂੰ ਕਿਉਂ ਬੈਠ ਗਈ ਹੈ। ਕੀ ਤੂੰ ਥੱਕ ਗਈ ਹੈ? ” ਬੀਬੀ ਨੇ ਸੱਚ ਦੱਸ ਦਿੱਤਾ, ” ਹਾਂ ਪੁੱਤਰ ਥੱਕ ਗਈ ਹਾਂ। ਉਹ ਦੋਨੇਂ ਹੀ ਬੋਲ ਪਏ। ਉਨ੍ਹਾਂ ਨੇ ਕਿਹਾ, ” ਮਾਤਾ ਜੀ ਉੱਠ ਕੇ ਖੜ੍ਹੇ ਹੋ ਜਾਵੋ। ਇੱਕ ਨੇ ਉੱਧਰ ਦੀ ਬਾਂਹ ਫੜੀ। ਦੂਜੇ ਨੇ ਦੂਜੀ ਬਾਂਹ ਬੀਬੀ ਦੇ ਪੈਰ ਧਰਤੀ ਨਾਲ ਨਹੀਂ ਲੱਗਣ ਦਿੱਤੇ। ਬਾਈ ਗੁਰਦਾਸ ਦੀ ਬਾਰ ਗਾਉਂਦੇ ਹੋਇਆ ਨੇ, ਦੋਨਾਂ ਸਿੰਘਾ ਨੇ ਮਾਤਾ ਨੂੰ 7 ਕਿੱਲੋਮੀਟਰ ਸਿਖਰ ਤੇ ਪਹੁੰਚਾ ਦਿੱਤੀ। ਹਵਾ ਵਾਂਗ ਸਤਿਗੁਰ ਦੇ ਸਥਾਨ ਉੱਤੇ ਪਹੁੰਚ ਗਏ। ਚਰਨ ਸਰਨਿ ਗੁਰਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ ਸਿਮਰਨ ਤਾਹਿਬਾਰੰਬਾਰ ਗੁਰ ਹੇਤ ਹੈ ॥ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ॥ ਸਤਿਗੁਰਦਇਆ ਨਿਧਿ ਮਹਿਮਾ ਅਗਾਧਿ ਬੋਧਿ ਨਮੋ ਨਮੋ ਨਮੋ॥

ਕੈਲਗਰੀ ਵਿੱਚ ਪਾਣੀ ਅਜੇ ਵੀ ਹੋਰ ਬਹੁਤ ਤੇਜ਼ ਆਉਣ ਦੀ ਉਮੀਦ ਸੀ।  ਸਾਰੀਆਂ ਬਿਲਡਿੰਗਾਂ ਤੇ ਬੰਦੇ ਠੀਕ ਹਨ। ਲੋਕ ਘਰਾਂ ਨੂੰ ਮੁੜ ਰਹੇ ਹਨ। ਕੈਲਗਰੀ ਜੂਹ ਵਿੱਚ ਪਾਣੀ ਆ ਗਿਆ ਸੀ। ਸਾਰੇ ਪਸ਼ੂ, ਸੱਪ, ਸ਼ੇਰ, ਮੱਛੀਆਂ, ਬਾਂਦਰ, ਪੰਛੀ ਉੱਥੋਂ ਕੱਢੇ ਸਨ। ਕੈਲਗਰੀ ਵਾਲਿਆਂ ਨੇ ਅਜੇ ਤੱਕ ਕੋਈ ਜਾਨਵਰ ਵੀ ਪਾਣੀ ਵਿੱਚ ਨਹੀਂ ਰੁੜ੍ਹਨ ਦਿੱਤਾ। ਪਸ਼ੂਆਂ ਨੂੰ ਅਦਾਲਤ-ਕੋਰਟ-ਜੇਲ੍ਹ ਦੇ ਕਮਰਿਆਂ ਵਿੱਚ ਲੈ ਗਏ ਸਨ। 1300 ਫ਼ੌਜੀ ਅਲਬਰਟਾ ਸੂਬੇ ਵਿੱਚ ਹੜ੍ਹ ਦੀ ਰੋਕ-ਥਾਮ ਲਈ ਆਏ ਸਨ। ਜੇ ਹੋਰ ਫ਼ੌਜੀ ਸੱਦਣ ਦੀ ਲੋੜ ਪਈ। ਤਿਆਰ-ਬਰ ਤਿਆਰ ਬੈਠੇ ਹਨ। ਕੁੱਝ ਕੁ ਹੀ ਲੋਕ ਗੌਰਮਿੰਟ ਦੇ ਮਦਦ ਘਰਾਂ-ਸੈਲਟਰ ਵਿੱਚ ਗਏ ਹਨ। ਬਹੁਤੇ ਲੋਕਾਂ ਦੀ ਮਦਦ ਰਿਸ਼ਤੇਦਾਰਾਂ, ਦੋਸਤਾਂ ਬਹੁਤ ਜਨਤਾ ਨੇ ਆਪਦੇ ਘਰ ਲਿਜਾ ਕੇ ਮਦਦ ਕੀਤੀ ਹੈ। 30 ਹਜ਼ਾਰ ਲੋਕ ਗੈੱਸ ਤੇ ਬਿਜਲੀ ਤੋਂ ਬਗੈਰ ਸਨ। ਗੈੱਸ, ਜਿਸ ਨਾਲ ਘਰ ਪਾਣੀ ਗਰਮ ਹੁੰਦਾ ਹੈ। ਕੈਲਗਰੀ ਮੇਅਰ ਨੇ, ਲੋਕਾਂ ਨੂੰ ਅਪੀਲ ਕੀਤੀ ਸੀ। ਘੱਟ ਤੋਂ ਘੱਟ ਪਾਣੀ ਵਰਤਿਆ ਜਾਵੇ। ਪਾਣੀ ਵਰਤਣ ਵੇਲੇ, ਕਾਰਾਂ ਧੋਣ, ਨਹਾਉਣ ਵੇਲੇ, ਕੱਪੜੇ ਧੋਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਦੰਦਾਂ ਨੂੰ ਬੁਰਸ਼ ਕਰਨ ਵੇਲੇ ਤੇ ਵਾਲ ਸੇਵ ਕਰਨ ਸਮੇਂ, ਪਾਣੀ ਚੱਲਦਾ ਨਾ ਛੱਡਿਆ ਜਾਵੇ। ਜੇ ਲੋਕ ਐਸਾ ਕਰਨਗੇ। ਪਾਣੀ ਦੀ ਥੁੜ ਨਹੀਂ ਆਵੇਗੀ। ਪਾਣੀ ਵਿੱਚ ਬਹੁਤ ਮਿੱਟੀ ਘੁੱਲ ਗਈ ਸੀ। ਅਜੇ ਸਾਰੇ ਕਰਮਚਾਰੀਆਂ ਕੈਲਗਰੀ ਦੇ ਲੋਕਾਂ ਦਾ ਸਾਰਾ ਧਿਆਨ ਫਲੱਡ ਵੱਲ ਸੀ। ਸਿਟੀ ਨੂੰ ਸਾਫ਼ ਕਰਕੇ ਪਾਣੀ ਭੇਜਣ ਲਈ ਦਿੱਕਤ-ਮੁਸ਼ਕਿਲ ਆ ਰਹੀ ਹੈ। ਪੂਰੇ ਕੈਨੇਡਾ ਵਿੱਚੋਂ ਹੜ੍ਹ ਵਿੱਚ ਘਿਰੇ ਲੋਕਾਂ ਲਈ ਭੋਜਨ ਆ ਰਿਹਾ ਸੀ। ਕੈਨੇਡਾ ਦੇ ਬਾਹਰੋਂ ਵੈੱਬ ਸਾਈਡਾਂ ਉੱਤੇ ਵੀ ਮਦਦ ਭੇਜਣ ਲਈ ਲੋਕ ਪੁੱਛ ਰਹੇ ਹਨ। ਅਲਬਰਟਾ ਦੇ ਸਾਰੇ ਸੂਬੇ ਵਿੱਚ ਹੜ੍ਹ ਆਉਣ ਨਾਲ ਬਹੁਤ ਥਾਵਾਂ ਵਿੱਚ ਬਿਜਲੀ ਨਹੀਂ ਸੀ। ਹੜ੍ਹ ਵਾਲੀਆਂ ਥਾਵਾਂ ‘ਤੇ ਕਾਰਾਂ, ਗੱਡੀਆਂ ਦੀ ਆਵਾਜ਼ ਨਹੀਂ ਸੀ। ਹੁਣ ਆਵਾਜਾਈ ਦਾ ਝੰਜਟ ਨਹੀਂ ਸੀ। ਜਿੱਧਰ ਵੀ ਜਾਣਾ ਸੀ। ਸਾਈਕਲ ਜਾਂ ਤੁਰ ਕੇ, ਜਾਣਾ ਪੈਣਾ ਸੀ। ਅੱਗ ਬਾਲ ਕੇ, ਲਾਟਾਂ ਉੱਤੇ ਉੱਤੇ ਭੋਜਨ ਪਕਾਉਣਾ ਪੈ ਰਿਹਾ ਸੀ। ਸ਼ਹਿਰ ਵਿੱਚ ਬਿਲਕੁਲ ਸ਼ਾਂਤੀ ਲੱਗਦੀ ਸੀ। ਕੈਲਗਰੀ ਵਿੱਚ ਹਾਈਵੇ 1, 2 ਦੀ ਸੜਕ ਪਾਣੀ ਬਹੁਤ ਸੀ। ਪਾਣੀ ਹੋਰ ਆਉਣ ਤੇ ਸੜਕ ਟੁੱਟਣ ਦਾ ਖਤਰਾਂ ਸੀ। ਇਸ ਲਈ ਹੋਰ ਸੜਕਾਂ ਬੰਦ ਕੀਤੀਆਂ ਸਨ। ਲੋਕ ਉਸ ਪਾਸੇ ਨਾਂ ਜਾਣ। ਪੂਰਾ ਕੈਨੇਡਾ ਆਪ ਦੀ ਜਗਾ ਛੱਡ ਕੇ, ਹੜਾ ਵਾਲੀ ਥਾਂ ਉੱਤੇ, ਮਦਦ ਕਰਨ ਨੂੰ, ਜਨਤਾ, ਪੁਲਿਸ, ਫ਼ੌਜ ਸਬ ਇਕੱਠੇ ਹੋ ਗਏ। ਗਿਣਤੀ ਦੀਆ ਜਾਨਾਂ ਗਈਆਂ ਸਨ। ਉਹ ਵੀ ਆਪ ਦੀ ਮਰਜ਼ੀ ਨਾਲ, ਮਰੇ ਸਨ। ਉਨ੍ਹਾਂ ਨੇ ਘਰ ਨਹੀਂ ਛੱਡੇ ਸਨ। ਕੈਨੇਡਾ ਦਾ ਪ੍ਰਧਾਨ ਮੰਤਰੀ ਆਪ ਆਪ ਕੇ ਲੋਕਾਂ ਨੂੰ ਮਿਲਿਆ। ਪੈਸਾ ਦਿੱਤਾ। ਇੰਨਸ਼ੋਰੈਸਾਂ ਨੇ ਵੀ ਲੋਕਾਂ ਨੂੰ ਘਰਾਂ ਤੇ ਬਿਜਨਸ ਦੁਆਰਾ ਠੀਕ ਕਰਨ ਦੇ ਖ਼ਰਚੇ ਦਿੱਤੇ ਸਨ।

ਇਕੋ ਸਮੇਂ ਹੇਮਕੁੰਟ ਤੇ ਕੈਨੇਡਾ ਵਿੱਚ ਹੜ ਆਏ ਸਨ। ਕੈਨੇਡਾ ਤੇ ਭਾਰਤ ਸਰਕਾਰ ਤੇ ਜਨਤਾ ਵਿੱਚ ਇਹੀ ਫ਼ਰਕ ਹੈ ਰੱਬ ਨੇ ਦਿਨਾਂ ਵਿੱਚ ਹੀ ਦੱਸ ਦਿੱਤਾ, ਇੱਕ ਭਾਰਤ ਹੈ। ਹੇਮਕੁੰਟ ਲੋਕ ਠੰਢ ਵਿੱਚ ਫਸੇ ਹੋਏ ਸਨ। ਲਾਸ਼ਾਂ ਰੁਲ ਰਹੀਆਂ ਸਨ। ਪਤਾ ਹੀ ਨਹੀਂ ਕਿੰਨੇ ਮਰ ਗਏ? ਕਿੰਨੇ ਉੱਤੇ ਪਹਾੜਾਂ ਦੇ ਭਟਕਦੇ ਫਿਰਦੇ ਰਹੇ? ਉੱਥੇ ਪਹਾੜਾਂ, ਨਦੀ ਤੇ ਖਾਈਆਂ ਵਿੱਚ, ਜਿਹੜੀਆਂ ਲਾਸ਼ਾਂ ਰੁਲੀਆਂ। ਉਹ ਹਿੰਦੂ ਤੇ ਸਿੱਖ ਹੀ ਸਨ, ਕੀ ਉਹ ਧਰਮੀ ਸ਼ਹੀਦ ਨਹੀਂ ਹਨ? ਸ਼ਰੋਮਣੀ ਕਮੇਟੀ ਤੇ ਪੰਜੇ ਜਥੇਦਾਰਾਂ ਨੂੰ, ਹੇਮਕੁੰਟ ਦੇ ਲੋਕ, ਸੰਗਤਾਂ ਨਾਲ ਕੋਈ ਹਮਦਰਦੀ ਨਹੀਂ ਹੈ। ਉੱਥੇ ਦੀ ਗੋਲਕ ਵਿੱਚ ਤਿੰਨ ਕੁ ਮਹੀਨੇ ਹੀ ਪੈਸਾ ਪੈਂਦੇ ਹਨ। ਬਾਕੀ ਸਾਰਾ ਸਾਲ, ਹੇਮਕੁੰਟ ਠੰਢ ਵਿੱਚ ਬੰਦ ਰਹਿੰਦਾ ਹੈ। ਇਹ ਸ਼ਰੋਮਣੀ ਕਮੇਟੀ ਤੇ ਪੰਜੇ ਜਥੇਦਾਰ ਧਰਮੀ, ਸੰਗਤ ਦੇ ਨਹੀਂ ਹਨ। ਪੈਸੇ ਦੇ ਪੁੱਤ ਹਨ। ਇਨ੍ਹਾਂ ਦੇ ਨਾਮ ਚਾਹੇ ਸੰਗਤ ਆਪ ਦੀ ਸਾਰੀ ਜ਼ਮੀਨ, ਪੈਸੇ ਲਿਆ ਦੇਣ, ਸਬ ਹੱੜਕ ਜਾਣਗੇ। ਆਪਦੇ ਰਿਸ਼ਤੇਦਾਰਾਂ ਦੇ ਨਾਮ ਕਰ ਦੇਣਗੇ। ਸ਼੍ਰੋਮਣੀ ਕਮੇਟੀ ਤੇ ਪੰਜੇ ਜਥੇਦਾਰ ਧਰਮੀ ਸੁੱਤੇ ਪਏ ਹਨ। ਇਹ ਧਰਮ ਤੇ ਸੰਗਤ ਲਈ ਕਰ ਕੀ ਰਹੇ ਹਨ? ਇਨ੍ਹਾਂ ਦਾ ਕੰਮ ਕੀ ਹੈ? ਧਰਮ ਤੇ ਸੰਗਤ ਨੂੰ ਇਨ੍ਹਾਂ ਤੋਂ ਕੀਆਸ ਹੈ? ਧਰਮ ਤੇ ਸੰਗਤ ਦਾ ਕੀ ਸੁਮਾਰ ਰਹੇ ਹਨ? ਹਿੰਦੂ ਸਿੱਖਾਂ ਦਾ ਪਸਾਦ ਪਾਉਣਾ ਹੋਵੇ। ਝੱਟ ਬਿਆਨ ਦਾਗ਼ ਦਿੰਦੇ ਹਨ। ਉਨ੍ਹਾਂ ਨੂੰ ਹੁਣ ਫਿਲਮੀ ਔਰਤਾਂ ਦੇ ਸਰੀਰ ਤੋਂ ਟੈਟੂ ਦੇਖਣ ਦਾ ਮੋਕਾ ਲੱਗਾ ਹੋਇਆ ਹੈ। ਕੋਈ ਪਤਾ ਨਹੀਂ ਦੇਸ਼ ਪੰਜਾਬ ਦੀ ਕੀ ਹਾਲਤ ਹੈ? ਇਹ ਹਾਲਤ ਸੁਧਾਰਨ ਦੀ ਜੰਨਤਾਂ, ਧਰਮੀਆਂ ਜਾਂ ਮੰਤਰੀਆਂ ਦੀ ਜੁੰਮੇਬਾਰੀ ਹੈ।

 

 





Comments

Popular Posts