ਭਾਗ 56 ਬੰਦੇ ਨੂੰ ਜਿਸ
ਕੰਮ ਤੋਂ ਰੋਕਿਆ ਜਾਵੇ ਉਹੀ ਕਰਦਾ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ
(ਕੈਲਗਰੀ)- ਕੈਨੇਡਾ satwinder_7@hotmail.com
ਕਦਰੁਤੀ ਗੱਲ ਹੈ,
ਜਦੋਂ ਵੀ ਕਿਸੇ ਨੂੰ ਕਿਹਾ ਜਾਵੇ," ਇਹ ਕੰਮ ਨਹੀਂ ਕਰਨਾ। ਇਸ ਦੇ ਕਰਨ ਨਾਲ ਨੁਕਸਾਨ ਹੋ ਜਾਵੇਗਾ। ਕੋਈ
ਫ਼ਾਇਦਾ ਨਹੀਂ ਹੈ। " ਅਗਲਾ ਉਹੀ ਕੰਮ ਨੂੰ ਕਸਵੱਟੀ ਉੱਤੇ ਪਰਖ ਕੇ ਦੇਖਦਾ ਹੈ। ਫਿਰ ਖ਼ਤਰਾ
ਉਠਾ ਕੇ ਕੰਮ ਕਰ ਲਿਆ ਜਾਂਦਾ ਹੈ। ਕਈ ਮਸੀਬਤ ਗਲ਼ ਪਾ ਲੈਂਦੇ ਹਨ। ਬੰਦੇ ਨੂੰ ਜਿਸ ਕੰਮ ਤੋਂ
ਰੋਕਿਆ ਜਾਵੇ, ਉਹੀ ਕਰਦਾ ਹੈ। ਹਰ ਬੰਦਾ
ਆਪਣੀ ਮਰਜ਼ੀ ਕਰਦਾ ਹੈ। ਕੰਮ ਕਰਨ ਸਮਾਂ ਖ਼ਰਾਬ ਕਰਨ ਨਾਲੋਂ ਨਾਂ ਕਹਿ ਦੇਣਾ ਬੜਾ ਸੌਖਾ ਹੈ। ਕੰਮ
ਕਰਨ ਲਈ ਮਿਹਨਤ ਤੇ ਸਮਾਂ ਲਗਾਉਣ ਪੈਦਾ ਹੈ। ਨਾਂ ਕਹਿਣ ਨੂੰ ਸਿਰ ਖੱਬੇ-ਸੱਜੇ ਮਾਰਨ ਦੀ ਹੀ ਲੋੜ
ਹੈ। ਛੋਟੇ ਬੱਚੇ ਨੂੰ ਕਿਸੇ ਕੰਮ ਤੋਂ ਰੋਕੋ, ਉਹ
ਅੱਖ ਬਚਾ ਕੇ ਉਹੀ ਕਰਦਾ ਹੈ। ਜੇ ਟੈਲੀਵਿਜ਼ਨ ਚਲਾ ਦਿਉ। ਉਹ ਬੰਦ ਕਰ ਦਿੰਦਾ ਹੈ। ਬੰਦ ਕਰ ਦਿਉ,
ਉਹ ਚਲਾ ਦਿੰਦਾ ਹੈ। ਬੱਚੇ ਨੂੰ ਸਕੂਲ ਜਾਣ ਲਈ ਕਿਹਾ ਜਾਵੇ। ਰੋਂਦਾ
ਹੋਇਆ ਸਕੂਲ ਜਾਂਦਾ ਹੈ। ਬਹੁਤੇ ਬੱਚੇ ਸਕੂਲ ਜਾਣਾ ਹੀ ਨਹੀਂ ਚਾਹੁੰਦੇ। ਸਕੂਲ ਚਲੇ ਵੀ ਜਾਣ ਤਾਂ
ਪੜ੍ਹਨਾ ਨਹੀਂ ਚਾਹੁੰਦੇ। ਹੋਮ-ਵਰਕ ਨਹੀਂ ਕਰਨਾ ਚਾਹੁੰਦੇ। ਹੋਰ ਵੱਡੇ ਹੋ ਜਾਣ ਲੱਗਦਾ ਹੁੰਦਾ ਹੈ,
ਹੁਣ ਆਪਣਾ ਆਪ ਸੰਭਾਲਣ ਦੇ ਲਾਇਕ ਹੋ ਗਏ ਹਨ। ਐਸੀ
ਉਮਰ ਵਿੱਚ ਬੱਚਿਆ ਨੂੰ ਸਮਝਾਉਣਾ ਔਖਾ ਹੋ ਜਾਂਦਾ ਹੈ। ਇਹੀ ਉਮਰ ਹੁੰਦੀ ਹੈ। ਜਵਾਨੀ ਵਿੱਚ ਪੈਰ
ਰੱਖਦੇ ਹੀ ਆਪ ਨੂੰ ਆਜ਼ਾਦ ਸਮਝਣ ਲੱਗ ਜਾਂਦੇ ਹਨ। ਨੌਜਵਾਨ ਹੁੰਦੇ ਹੀ ਬਹੁਤੇ ਬੁਰੀ ਸੰਗਤ ਚੋਰੀ, ਨਸ਼ੇ
ਖਾਣ ਵਿੱਚ ਪੈ ਜਾਂਦੇ ਹਨ। ਐਸੇ ਕੰਮ ਚੋਰੀ ਕਰਦੇ ਹਨ। ਜਿਸ ਨਾਲ ਪਛਤਾਵਾ ਹੀ ਹੁੰਦਾ ਹੈ। ਐਸੇ ਕੰਮ
ਫਾਇਦੇ ਵਾਲੇ ਨਹੀਂ ਹੁੰਦੇ। ਫਿਰ ਵੀ ਕਰਨ ਵਿੱਚ ਬਹੁਤ ਜਿਆਦਾ ਮਨ ਲਗਦਾ ਹੈ।
ਬੁਰੀ ਸੰਗਤ ਵਿੱਚ
ਕੁੜੀਆਂ ਨਾਲੋਂ ਮੁੰਡੇ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਮੁੰਡੇ ਸ਼ਰਾਰਤਾਂ ਵੀ ਬਹੁਤ ਕਰਦੇ ਹਨ।
ਮੁੰਡਿਆਂ ਨੂੰ ਆਜ਼ਾਦੀ ਵੱਧ ਦਿੱਤੀ ਜਾਂਦੀ ਹੈ। ਮਾਪੇ ਮੁੰਡਿਆਂ ਨੂੰ ਵਰਜਿਤ ਤਾਂ ਜ਼ਰੂਰ ਕਰਦੇ ਹਨ,"
ਕਿਸੇ ਨਾਲ ਲੜਾਈ ਨਹੀਂ ਕਰਨੀ। ਲੋਕਾਂ ਦੀਆਂ ਕੁੜੀਆਂ ਪਿੱਛੇ ਨਹੀਂ
ਫਿਰਨਾ। " ਨਾਲ ਹੀ ਮਿਲ਼ਵੀਂ ਜਿਹੀ ਜੀਭ ਨਾਲ ਕਹਿ ਦਿੰਦੇ ਹਨ,"
ਇਹੋ ਜਿਹੇ ਕੰਮ ਮੁੰਡੇ ਹੀ ਕਰਦੇ ਹੁੰਦੇ ਹਨ। ਇਹ ਕੁੜੀਆਂ ਥੋੜ੍ਹੀ ਹਨ।
ਘਰ ਬਠਾਈ ਰੱਖੀਏ। " ਮੁੰਡੇ ਤਾਂ ਆਪ ਹੀ ਆਪ ਨੂੰ ਦੁਨੀਆ ਦੇ ਬਾਦਸ਼ਾਹ ਸਮਝਦੇ ਹਨ। ਸਮਝਦੇ ਨੇ,
ਦੁਨੀਆ ਇੰਨਾ ਦੀ ਮੁੱਠੀ ਵਿੱਚ ਹੈ। ਕਈ ਤਾਂ ਐਸੇ ਨਖੱਟੂ ਹਨ। ਘਰ ਦਾ
ਡੱਕਾ ਦੂਰਾ ਨਹੀਂ ਕਰਦੇ। ਪਤਾ ਹੈ ਕੰਮ ਤਾਂ ਹੁੰਦੇ ਹੀ ਰਹਿਣੇ ਹਨ। ਮਾਂ-ਬਾਪ ਨਸ਼ਿਆਂ ਤੋਂ ਵਰਜਿਤ
ਕਰਦੇ ਹਨ। ਨੌਜਵਾਨ ਹੋਰ ਜ਼ਿਆਦਾ ਨਸ਼ੇ ਕਰਦੇ ਹਨ। ਡਰੱਗ ਦੀ ਵੀ ਤਾਂ ਹਰ ਸਰਕਾਰ ਪੂਰੀ ਵਿਕਰੀ ਕਰ ਰਹੀ
ਹੈ। ਦੂਹਰੀ ਨੀਤੀ ਹੈ। ਹਰ ਕੋਨੇ-ਕੋਨੇ ਉੱਤੇ ਵੇਚ ਰਹੇ ਹਨ। ਬਚਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ
ਜਾਂਦੀ ਹੈ। ਜੇਲਾਂ ਵਿੱਚ ਸਿੱਟ ਦਿੱਤਾ ਜਾਂਦਾ ਹੈ। ਜੁਰਮਾਨਾ ਲਿਆ ਜਾਂਦਾ ਹੈ। ਡਰੱਗ ਦੇ ਸੇਵਨ
ਪਿੱਛੋਂ ਜੋ ਸਿੱਟੇ ਨਿੱਕਦੇ ਹਨ। ਲੜਾਈ, ਆਤਹੱਤਿਆ, ਕਤਲ ਹੁੰਦੇ ਹਨ। ਜੇ ਸ਼ਰਾਬ ਨਸ਼ੇ ਵੋਟਾਂ ਸਮੇਂ
ਮੁਫ਼ਤ ਵੰਡਦੇ ਹਨ। ਢਿੱਡ ਤਾਂ ਆਪਣਾ ਹੈ। ਜਿਵੇਂ ਖਾਣਾ ਵੱਧ ਖਾ ਕੇ ਇਲਾਜ ਡਾਕਟਰ ਤੋਂ ਪੁੱਛਣ ਲਈ
ਪਹੁੰਚ ਜਾਵੋ। ਖਾਣਾ ਵੱਧ ਨਾਂ ਖਾਵੇ, ਡਾਕਟਰ
ਨੂੰ ਦੱਸਣ ਦੀ ਕੀ ਲੋੜ ਹੈ? ਉਹ
ਤਾਂ ਕਹੇਗਾ," ਹਫ਼ਤੇ ਵਿੱਚ ਤਿੰਨ ਬਾਰ ਆ
ਕੇ ਪੇਟ ਦਿਖਾ ਕੇ ਜਾਣਾ। ਤੂੰ ਜੇ ਘੰਟਾ ਨਾਂ ਆਉਂਦਾ, ਤੂੰ
ਤਾਂ ਮਰ ਹੀ ਜਾਣਾ ਸੀ।" ਉਸ ਨੂੰ ਵੀ ਪਤਾ ਹੈ। 50 ਡਾਲਰ ਇੱਕ ਮਰੀਜ਼ ਦੇ ਇੱਕ ਬਾਰ ਆਉਣ ਦੇ
ਬਣਦੇ ਹਨ। ਭਾਵੇਂ ਰੋਜ਼ ਕਿੱਲੋ ਮੀਟ ਮੱਛੀ ਦੇ ਨਾਲ ਅੱਧਾ ਕਿੱਲੋ ਦਹੀਂ ਖਾਈ ਜਾਵੋ। ਪੁੱਠਾ ਸਿੱਧਾ
ਖਾਵਾਂਗੇ। ਡਿਗ ਕੇ ਅੰਦਰ ਬਾਹਰ ਸਰੀਰ ਦਾ ਤੋੜੋਗੇ। ਡਾਕਟਰਾਂ ਤੇ ਦਵਾਈ ਵੇਚਣ ਵਾਲਿਆਂ ਦੀ
ਬੱਲੇ-ਬੱਲੇ ਹੋ ਜਾਵੇਗੀ। ਉਸ ਨੂੰ ਰੋਕਣ ਦੀ ਕੀ ਲੋੜ ਹੈ?
ਬਹੁਤੇ ਨੌਜਵਾਨ ਮਾਂ ਬਾਪ
ਤੋਂ ਬਾਗ਼ੀ ਹੋ ਕੇ, ਵਿਆਹ ਕਰਾਉਂਦੇ ਹਨ।
ਕਿਸੇ ਦੀ ਗੱਲ ਸੁਣਨ, ਕਿਸੇ
ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਨਹੀਂ ਸਿੱਖੀ ਹੁੰਦੀ। ਸਭ ਮਨ ਮਰਜ਼ੀਆਂ ਕੀਤੀਆਂ ਹੋਣ ਕਰਕੇ,
ਕਿਸੇ ਦੀ ਦਖ਼ਲ ਅੰਦਾਜ਼ੀ ਸਹਿਣੀ ਔਖੀ ਹੋ ਜਾਂਦੀ ਹੈ। ਕੁੱਝ ਸਮੇਂ
ਪਿੱਛੋਂ ਆਪਣੇ ਜੀਵਨ ਸਾਥੀ ਤੋਂ ਵੀ ਅੱਕ ਜਾਂਦੇ ਹਨ। ਫਿਰ ਉਸ ਤੋਂ ਵੀ ਕਰਵੱਟ ਕਰ ਲੈਂਦੇ ਹਨ। ਇਸ
ਤਰਾਂ ਦੇ ਕਈ ਤਾਂ ਆਪਣੇ ਬੱਚਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਉਹ ਜਾਣਦੇ ਹਨ। ਵੱਡੇ ਤਾਂ ਹੋ ਜਾਣੇ
ਹਨ। ਜ਼ੁੰਮੇਵਾਰੀ ਲੈਣ ਦੀ ਕਿਹੜੀ ਲੋੜ ਹੈ? ਅੱਜ
ਕਲ ਪੱਛਮੀ ਦੇਸ਼ਾਂ ਵਿੱਚ ਬਹੁਤੇ ਮਰਦ ਔਰਤਾਂ ਵਿਆਹ ਸ਼ਾਦੀ ਤੋਂ ਬਗੈਰ ਹੀ ਗੁਜ਼ਾਰਾ ਕਰੀ ਜਾਂਦੇ ਹਨ।
ਨੌਜਵਾਨ ਵੀ ਵਿਆਹ ਸ਼ਾਦੀ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦੇ। ਅਜੇ ਤਾਂ ਨੌਜਵਾਨਾਂ ਦੇ ਸੈਕਸ
ਉੱਤੇ ਮਾਪੇ ਤੇ ਸਮਾਜ ਸਬੰਧੀ ਲਾ ਕੇ ਰਾਖੀ ਕਰਦੇ ਹਨ। ਤਾਂ ਵੀ ਇੰਨੀ ਜੰਨ ਸੰਖਿਆ ਵੱਧ ਰਹੀ ਹੈ।
ਜਿਸ ਚੀਜ਼ ਉੱਤੇ ਸਬੰਧੀ ਹੋਵੇਗੀ। ਉਹੀ ਕੰਮ ਖੁੱਲ ਕੇ ਕੀਤਾ ਜਾਵੇਗਾ। ਭਾਰਤ ਨੂੰ ਮਾੜਾ ਕਹੀ ਜਾਂਦੇ
ਹਾਂ। ਇਹ ਹਵਾ ਅਜੇ ਉੱਥੇ 5% ਪਹੁੰਚੀ ਹੈ। ਪੁਰਾਣੇ ਲੋਕ ਵਿਆਹ ਸ਼ਾਦੀ ਕਰਕੇ ਸਬੰਧ ਕਰਦੇ ਸਨ। ਅੱਜ
ਕਲ ਹੋ ਗਿਆ ਉਲਟ, ਜੇ ਵਿਆਹ ਸ਼ਾਦੀ ਤੋਂ
ਬਗੈਰ ਹੀ ਸਰੀ ਜਾਂਦਾ ਹੈ। ਕਿਸੇ ਨੂੰ ਘਰ ਵਿੱਚ ਹਿੱਕ ਉੱਪਰ ਜ਼ਰੂਰੀ ਲਿਆ ਕੇ ਬਿਠਾਉਣਾ ਹੈ। ਖਾਣ
ਪੀਣ ਨੂੰ ਦੇਣਾ ਪੈਣਾ ਹੈ। ਨਾਲੇ ਘਰ ਵਿੱਚੋਂ ਰਹਿਣ ਲਈ ਕਮਰਾ ਹਿੱਸਾ ਦੇਣਾ ਪੈਣਾ ਹੈ। ਜੇ
ਤਾਲ-ਮੇਲ ਨਾਂ ਬੈਠਾ ਤਾਂ ਘਰ ਅੱਧਾ-ਅੱਧਾ ਕਰਨਾ ਪੈਣਾ ਹੈ। ਹੁਣ ਵਿਆਹ ਸ਼ਾਦੀ ਤੋਂ ਪਹਿਲਾ ਇਹ ਗੱਲ
ਨੂੰ ਕਈ ਵਾਰ ਸੋਚਦੇ ਹਨ। ਕਈ ਐਸੇ ਕਰਮ ਕਾਂਡਾਂ ਵਿੱਚ ਫਸ ਜਾਂਦੇ ਹਨ। ਪੰਡਤਾਂ ਕੋਲ ਘਰ ਪਤੀ ਤੇ
ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਜਾਂਦੇ ਹਨ। ਸਾਰਾ ਕੁੱਝ ਪਤਾ ਵੀ ਹੁੰਦਾ ਹੈ। ਐਸਾ ਸਾਰਾ
ਕੁੱਝ ਕਰਨ ਨਾਲ ਕੋਈ ਫ਼ਰਕ ਨਹੀਂ ਪੈਣਾ। ਫਿਰ ਵੀ ਮਨ ਪੰਡਤਾਂ ਕੋਲ ਜਾਣ ਲਈ ਮਜਬੂਰ ਹੁੰਦਾ ਹੈ। ਹੋਰ
ਕੋਈ ਰਸਤਾ ਨਹੀਂ ਦਿਸਦਾ।
ਪੰਡਤਾਂ,
ਬਾਬਿਆਂ, ਗਿਆਨੀਆਂ
ਕੋਲ ਬਹੁਤੀਆਂ ਔਰਤਾਂ ਹੀ ਜਾਂਦੀਆਂ ਹਨ। ਪੰਡਤ ਪਹਿਲਾਂ ਪੱਤਰੀ ਬਣਵਾਉਣ ਨੂੰ ਕਹਿੰਦਾ ਹੈ। 200
ਡਾਲਰ ਕੀਮਤ ਲੈ ਲੈਂਦਾ ਹੈ। ਫਿਰ ਚਾਰ ਕੁ ਗੱਲਾਂ ਆਏ ਸ਼ਰਧਾਲੂ ਦੇ ਪੱਖ ਦੀਆਂ ਕਰਦਾ ਹੈ। ਕੀਮਤੀ ਨਗ
ਦੀ ਕੀਮਤ ਜੋ 500 ਡਾਲਰ ਤੱਕ ਦਾ ਹੋ ਸਕਦਾ ਹੈ। ਹੋਰ 100 ਡਾਲਰ ਦੇ ਕੇ ਬੰਦੇ ਦਾ ਦਿਲ ਹੌਲਾ ਹੋ
ਜਾਂਦਾ ਹੈ। ਇੱਕ ਤਾਂ ਜੇਬ ਖ਼ਾਲੀ ਹੋ ਜਾਂਦੀ ਹੈ। ਪੰਡਤ ਜੀ ਨਾਲ ਗੱਲਾਂ-ਬਾਤਾਂ ਕਰਕੇ ਢਿੱਡ ਹੌਲਾ
ਹੋ ਜਾਂਦਾ ਹੈ। ਜਦੋਂ ਬੰਦਾ ਦੁਖੀ ਹੋਵੇ, ਉਹ
ਕਿਸੇ ਨੂੰ ਲੱਭਦਾ ਹੈ। ਉਸ ਦੀ ਕੋਈ ਗੱਲ ਸੁਣਨ ਵਾਲਾ ਹੋਵੇ। ਪਰ ਅੱਜ ਕਲ ਕਿਸੇ ਕੋਲ ਬਿੰਦ ਦਾ
ਵਿਹਲ ਨਹੀਂ ਹੈ।
ਕਈ ਗੁਰਦੁਆਰੇ ਵਾਲੇ
ਗਿਆਨੀ ਭਾਈ ਜੀ ਕੋਲ ਜਾਂਦੇ ਹਨ। ਗਿਆਨੀਆਂ ਕੋਲ ਤੁਹਾਡੀਆਂ ਗੱਪਾਂ ਸੁਣਨ ਦਾ ਸਮਾਂ ਨਹੀਂ ਹੈ।
ਤੁਹਾਡੀ ਦੁਖ ਦੀ ਜਿੰਦਗੀ ਵੀ ਤੁਸੀਂ ਆਪ ਹੀ ਭੋਗਣੀ ਹੈ। ਪਰ ਗਿਆਨੀ ਤੋਂ ਹੀ ਅਰਦਾਸ ਕਰਾ ਕੇ ਕੰਮ
ਠੀਕ ਹੋਣ ਦੀ ਇੱਛਾ ਬਾਰੇ ਸੋਚਦੇ ਹਨ। ਜਿਵੇਂ ਰੱਬ ਉਸ ਗਿਆਨੀ ਭਾਈ ਜੀ ਦਾ ਸਕਾ ਪਿਉ ਹੁੰਦਾ ਹੈ। ਕੀ
ਬਾਬਾ ਗਿਆਨੀ ਛੂ ਮੰਤਰ ਕਰਕੇ ਕੰਮ ਲਟ ਕਰ ਦੇਵੇਗਾ?ਜਿਹੋ ਜਿਹਾ ਰੱਬ ਤੁਹਾਡੇ ਸਭ ਦੇ ਅੰਦਰ ਹੈ।
ਉਹੀ ਇੰਨਾ ਅੰਦਰ ਹੈ। ਤੁਸੀਂ ਤਾਂ ਰੱਬ ਦੀ ਇੱਜ਼ਤ ਵੀ ਕਰਦੇ ਹੋ। ਉਸ ਰੱਬ ਧਰਮ ਕੋਲੋਂ ਡਰਦੇ ਵੀ
ਹੋ। ਇਹ ਪੰਡਤ, ਬਾਬਿਆਂ,
ਗਿਆਨੀਆਂ, ਸਾਧਾ
ਦਾ ਰੱਬ ਖਾਧਾ-ਪੀਤਾ ਹੁੰਦਾ ਹੈ। ਰੱਬ ਨੂੰ ਹਜ਼ਮ ਕਰ ਕੇ ਡਕਾਰ ਗਏ ਹਨ। ਹੁਣ ਤੁਹਾਨੂੰ ਖਾਣ ਲੁੱਟਣ
ਦੀ ਇੱਛਾ ਨਾਲ ਇੰਨਾ ਨੇ ਲੰਗੋਟ ਬੰਨੇ ਹਨ। ਕਈਆਂ ਦੇ ਤੇੜ ਲੰਗੋਟ ਤੇ ਗੋਡਿਆਂ ਤੱਕ ਕਛਹੈਰਾ ਹੀ
ਹੁੰਦਾ ਹੈ। ਪਜਾਮਾਂ ਵੀ ਨਹੀਂ ਹੁੰਦਾ। ਕੀ ਕਿਸੇ ਦੇ ਘਰ ਦੇ ਮਰਦ ਵੀ ਔਰਤਾਂ ਵਿੱਚ ਇਸ ਤਰਾਂ ਨੰਗੇ
ਪਿੰਡੇ ਫਿਰਦੇ ਹਨ? ਊਦਾ ਅਸੀਂ ਨੰਗੇਜ ਦਾ
ਵਿਰੋਧ ਕਰਦੇ ਹਾਂ। ਰਾਮਦੇਵ ਵੀ ਤਾਂ ਸੈਂਕੜੇ ਲੋਕਾਂ ਨੂੰ ਧੋਤੀ ਵਿੱਚ ਹੀ ਯੋਗਾ ਸਿਖਾਉਂਦਾ ਹੈ।
ਕਦੇ ਉਸ ਨੂੰ ਗਿੱਠ ਦੀ ਬਣਾਂ ਕੇ ਲਗੋਟ ਕੱ ਲੈਂਦਾ ਹੈ। ਲੋਕ ਆਪਣੀਆਂ ਔਰਤਾਂ ਨੂੰ ਨਾਲ ਲੈ ਕੇ,
ਉਸ ਨੰਗੇ ਨੂੰ ਪੁੱਠਾ ਸਿਧਾ ਹੁੰਦਾ ਦੇਖਣ ਜਾਂਦੇ ਹਨ। ਜਿਵੇਂ ਉਹ
ਅੰਗਰੇਜ਼ੀ ਦੀ ਪੀ ਐਚ ਡੀ ਸਿਖਾ ਰਿਹਾ ਹੋਵੇ। ਰੱਬ ਕੋਈ ਪੰਡਤਾਂ,
ਬਾਬਿਆਂ, ਗਿਆਨੀਆਂ
ਸਾਧਾਂ ਦੀ ਮੁੱਠੀ ਵਿੱਚ ਨਹੀਂ ਹੈ। ਕੀ ਇਹ ਛੂ-ਮੰਤਰ ਕਰਕੇ ਤੁਹਾਡੇ ਕੰਮ ਕਰਾ ਦੇਣਗੇ? ਲੋਕ ਸੋਚਦੇ
ਹਨ। ਉਸ ਗਿਆਨੀ ਭਾਈ ਜੀ ਨੇ ਰੱਬ ਜੇਬ ਵਿਚੋਂ ਕੱਢ ਕੇ ਕੰਮ ਕਰਾ ਦੇਣਾ ਹੈ। ਜੇ ਗਿਆਨੀ ਜੀ ਇੰਨੇ
ਜੋਗਾ ਹੁੰਦਾ। ਰੱਬ ਤੋਂ ਪੈਸਿਆਂ ਵਟੇ ਕੰਮ ਕਰਾ ਸਕਦਾ ਹੁੰਦਾ। ਆਪਣਾ ਵਿਆਹ ਕਰਾ ਕੇ,
ਤੇ ਘਰ ਆਪਣਾ ਨਾਂ ਵਸਾ ਲੈਂਦਾ। ਹੋਰਾਂ ਦੀਆਂ ਬੂੜੀਆਂ ਵਿੱਚ ਐਵੇਂ
ਲੱਤਾਂ ਮਾਰਦਾ ਕਿਉਂ ਤੁਰਿਆ ਫਿਰਦਾ? ਪੈਸੇ ਲੈ ਕੇ ਅਰਦਾਸ ਜ਼ਰੂਰ ਕਰ ਦਿੰਦੇ ਹਨ। ਕਿਤੇ ਊਦਾ ਬਗੈਰ
ਪੈਸੇ ਦੇਣ ਤੋਂ ਉਸ ਨੂੰ ਆਪਣਾ ਦੁੱਖ ਦੱਸ ਕੇ ਦੇਖਣਾ। ਉਹ ਕਹੇਗਾ,"
ਮੇਰੇ ਕੋਲ ਸਮਾਂ ਨਹੀਂ ਹੈ। ਡਾਲਰ ਦੇ ਕੇ ਅਰਦਾਸ ਕਰਾਉਣੀ ਹੈ,
ਤਾਂ ਗੱਲ ਕਰੋ। " ਅੱਜ ਕਲ ਤਾਂ ਪੰਜਾਬ ਵਾਲੇ ਗਿਆਨੀ ਭਾਈ ਜੀ
ਡਾਲਰ ਹੀ ਭਾਲਦੇ ਹਨ। ਇੱਕ ਦੇ 50 ਰੁਪਏ ਜਿਉਂ ਬਣਦੇ ਹਨ। ਅਜੇ ਵੀ ਇੱਕ ਪੰਡਤ ਤੇ ਉਸ ਦਾ ਪੁੱਤਰ
ਟੈਲੀਵਿਜ਼ਨ ਉੱਤੇ ਆਪਣੀ ਮਸ਼ਹੂਰੀ ਦਿੰਦਾ ਹੈ। ਉਸ ਨੂੰ 10 ਕੁ ਸਾਲ ਪਹਿਲਾਂ ਕਈਆਂ ਬੰਦਿਆਂ ਨਾਲ
ਧੋਖਾ,
ਠੱਗੀ ਕਰਨ ਦੇ ਦੋਸ਼ ਵਿੱਚ ਵੈਨਕੂਵਰ ਪੁਲਿਸ ਨੇ ਫੜਿਆ। ਅਦਾਲਤ ਨੇ ਇੱਕ
ਸਾਲ ਦੀ ਸਜ਼ਾ ਦਿੱਤੀ ਸੀ। ਕੀ ਉਸ ਨੂੰ ਆਪਣਾ ਭਵਿੱਖ ਨਹੀਂ ਦਿਸਿਆ? ਉਸ ਨੇ ਆਪਣੇ ਲਈ ਕੋਈ ਉਪਾਅ
ਰੱਖਿਆ ਜੰਤਰ-ਮੰਤਰ ਕਿਉਂ ਨਹੀਂ ਕੀਤਾ? ਜਦੋਂ
ਸੜਕ,
ਹਵਾਈ ਹਾਦਸੇ ਹੁੰਦੇ ਹਨ। ਭਾਰਤ ਵਿੱਚ ਬਹੁਤੇ ਧਾਰਮਿਕ ਯਾਤਰਾ ਕਰਨ
ਵਾਲੇ ਵਿੱਚੋਂ ਪੰਡਤਾਂ, ਬਾਬਿਆਂ,
ਗਿਆਨੀਆਂ, ਸਾਧਾ
ਦੀ ਭੀੜ ਵੀ ਹੁੰਦੀ ਹੈ। ਸਾਰੇ ਇਕੱਠੈ ਹੀ ਪਰਿਵਾਰ ਸਮੇਤ ਭਗਤ, ਸਾਧ ਬਣੇ ਗੁਰੂ ਮਰ ਜਾਂਦੇ ਹਨ।
ਕੋਈ ਕਿਰਿਆ ਕਰਮ ਕਰਨ ਵਾਲਾ ਵੀ ਨਹੀਂ ਬਚਦਾ। ਕੀ ਇੰਨਾ ਨੂੰ ਆਪਣਾ ਭਵਿੱਖ ਨਹੀਂ ਦਿਸਦਾ?
ਕੀ ਇਹ ਆਪਣੇ ਭਲੇ ਦੀ ਅਰਦਾਸ ਨਹੀਂ ਕਰਦੇ?
ਕੀ ਆਪਣੇ ਲਈ ਉਪਾਅ ਕਰਨ ਲਈ ਇੰਨਾ ਕੋਲ ਰਾਸ਼ੀ ਪੈਸਾ ਨਹੀਂ ਹੁੰਦਾ?
ਜਾਂ ਫਿਰ ਐਸਾ ਕੁੱਝ ਬੰਦਾ ਕਰ ਹੀ ਨਹੀਂ ਸਕਦਾ। ਜੋ ਕਿਸੇ
ਹੋਣੀ-ਅਣਹੋਣੀ ਨੂੰ ਰੋਕ ਸਕੇ। ਹੋਣੀ-ਅਣਹੋਣੀ ਨੂੰ ਕੋਈ ਆਪਣੀ ਸਿਆਣਪ ਨਾਲ ਨਹੀਂ ਰੋਕ ਸਕਦਾ।
ਜ਼ਿੰਦਗੀ ਵਿੱਚ ਸੁਖ, ਮਸੀਤਾਂ, ਦੁੱਖ, ਰੋਗ,
ਮੌਤ, ਰੋਣੇ ਸਭ ਆਉਣੇ ਹੀ ਹਨ। ਹਾਂ ਇੱਕ ਕੰਮ ਜ਼ਰੂਰ ਹੋ ਸਕਦਾ ਹੈ।
ਆਪਣੀ ਜ਼ਬਾਨ ਉੱਤੇ ਕੰਟਰੋਲ ਕਰ ਕੇ, ਘਰ
ਵਿੱਚ ਸ਼ਾਂਤੀ ਲਿਆ ਸਕਦੇ ਹਾਂ। ਰਲ-ਮਿਲ ਕੇ ਮਸ਼ਵਰਾ ਰਾਏ ਕਰ ਕੇ ਕਮਾਈ ਕਰਕੇ ਘਰ ਵਿੱਚ ਪੈਸੇ ਦੇ ਕੇ
ਘਰ ਨੂੰ ਚੰਗੇ ਢੰਗ ਨਾਲ ਚਲਾ ਸਕਦੇ ਹਾਂ। ਮਿਹਨਤ ਤੇ ਚੰਗੇ ਵਿਚਾਰਾਂ ਨਾਲ ਸਮਾਜ ਬਦਲ ਸਕਦੇ ਹਾਂ।
ਬੱਚਿਆਂ ਨੇ ਆਪੇ ਵੱਡਿਆਂ ਨੂੰ ਦੇਖ ਕੇ, ਮਾਪਿਆਂ
ਵਾਂਗ ਕੰਮ ਕਰਨ ਲੱਗ ਜਾਣਾ ਹੈ। ਬੱਚੇ ਜੋ ਦੇਖਣਗੇ, ਉਹੀ
ਕਰਨਗੇ। ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਕਿਸੇ ਗਿਆਨੀ ਨੇ ਰੋਟੀ ਨਹੀਂ ਦੇਣੀ।
Comments
Post a Comment