ਭਾਗ 8 ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਹਰਿਮੰਦਰ ਸਾਹਿਬ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ
ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com  ਜੂਟਿਊਬ ਤੇ  ਖ਼ਾਲਿਸਤਾਨ ਨਿਊਜ਼ ਉੱਤੇ ਇੱਕ ਮੂਵੀ ਵਿੱਚ ਹਰੀ ਸਿੰਘ ਰੰਧਾਵਾ ਲੋਕਾਂ ਨਾਲ ਇਸ ਤਰਾਂ ਜੱਬਲੀਆਂ ਮਾਰਦਾ ਹੈ, “ ਸਾਰੇ ਸ਼ਹੀਦ ਬਾਬਾ ਦੀਪ ਸਿੰਘ, ਮਨੀ ਸਿੰਘ ਹੋਰ ਬਹੁਤ ਸ਼ਹੀਦ ਲੰਬੀ ਗੁਫ਼ਾ ਅੰਦਰ ਪਹਾੜਾਂ ਵਿੱਚ ਬੈਠੇ ਹਨ। ਇੱਕ ਦਿਨ ਜ਼ਰੂਰ ਫਿਰ ਧਰਤੀ ਉੱਤੇ ਆਉਣਗੇ। ਤਾਂਹੀਂ ਤਾਂ ਇੰਨਾ ਦਮਦਮੀ ਟਕਸਾਲ ਦੇ ਆਗੂਆਂ ਨੇ ਆਪਣੇ ਨਾਮ ਚਮਕਾਉਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੀ ਸ਼ਹੀਦੀ ਉੱਤੇ ਪਾਣੀ ਫੇਰਨ ਦਾ ਡਰਾਮਾਂ ਤਾਂ ਕੀਤਾ। ਪਰ ਦੁਨੀਆਂ ਭਰ ਦੇ ਲੋਕ ਜਾਣਦੇ ਹਨ। ਹਰਮੰਦਰ ਸਾਹਿਬ ਤੇ ਸਿੰਘਾਂ ਉਤੇ ਕੀ ਕੀ ਬੀਤੀ ਹੈ? ਦਮਦਮੀ ਟਕਸਾਲ ਦੇ ਫੁਕਰੇ ਆਗੂਆਂ ਨੇ ਕੁਰਸੀਆਂ ਸੰਭਾਲਣ ਦੇ ਚੱਕਰ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਨੂੰ ਵੀ ਫੁਰਨਿਆਂ ਰਾਹੀ ਸ਼ਾਇਦ ਉੱਪਰ ਵਾਲੇ ਸ਼ਹੀਦਾਂ ਨਾਲ ਪਹਾੜਾਂ ਦੀਆਂ ਗੁਫ਼ਾ ਵਿੱਚ ਇਕੱਠੇ ਕਰ ਦਿੱਤਾ ਹੋਵੇਗਾ। ਦਮਦਮੀ ਟਕਸਾਲ ਦੇ ਆਗੂ ਮਨ ਘੜਤ, ਝੂਠੀਆਂ ਕਹਾਣੀਆਂ ਬਹੁਤ ਜੋੜ ਕੇ ਸੁਣਾਉਂਦੇ ਹਨ। ਹਰੀ ਸਿੰਘ ਦੀ ਇੱਕ ਹੋਰ ਕਥਾ ਹੈ, “ ਇੱਕ ਬੁੱਢੀ ਮਾਂ ਦਾ ਪੁੱਤ ਮਹਾਂਪੁਰਸ਼ ਨੇ ਮਰਿਆ ਹੋਇਆ ਸੀ। ਅੰਮ੍ਰਿਤ ਦਾ ਛਿੱਟਾ ਮਾਰ ਕੇ ਜਿੰਦਾ ਕਰ ਦਿੱਤਾ ਸੀ। ਬੁਜਰੁਗ ਮਾਤਾ ਨੂੰ ਬੀਬੀ, ਮਾਂ, ਮਾਤਾ ਕਹਿਣ ਦੀ ਬਜਾਏ, ਬੁੱਢੀ ਕਹਿ ਕੇ ਮਰੇ ਬੱਚੇ ਨੂੰ ਅਮਰ ਕਰਨ ਦੀ ਕਹਾਣੀ ਹਰੀ ਸਿੰਘ ਰੰਧਾਵਾ ਸੁਣਾਂ ਰਿਹਾ ਹੈ। ਜੇ ਇਹ ਐਸੀਆਂ ਕਰਾਮਾਤਾਂ ਕਰਕੇ ਮਰੇ ਜਿਉਂਦੇ ਜਗਾਉਂਦੇ ਹਨ। ਫਿਰ ਤਾਂ ਰੱਬ ਦੇ ਉੱਤੋਂ ਦੀ ਹੋ ਗਏ। ਜੇ ਕਿਸੇ ਦਾ ਕੋਈ ਮਰ ਜਾਵੇ, ਇੰਨਾ ਕਰਾਮਾਤੀਆਂ ਚਮਤਕਾਰਾਂ ਕੋਲ ਲੈ ਜਾਇਆ ਕਰੋ। ਇਹ ਸਾਰੀ ਦੁਨੀਆ ਮਰਨ ਤੋਂ ਬਚਾ ਲੈਣਗੇ। ਕਿਸੇ ਨੂੰ ਮਰੇ ਨੂੰ ਕਰਾਮਾਤ ਚਮਤਕਾਰ ਜਾਂ ਅੰਮ੍ਰਿਤ ਦਾ ਛਿੱਟਾ ਮਾਰ ਕੇ ਹੀ ਟਕਸਾਲ ਵਾਲੇ ਬਚਾ ਲੈਂਦੇ ਹਨ। ਕਰਾਮਾਤ ਚਮਤਕਾਰ ਦੀਆਂ ਕਹਾਣੀਆਂ ਬਹੁਤ ਸੁਣਾਉਂਦੇ ਹਨ। ਗੁਰਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਹਮਲਾ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੀ ਛਬੀਲ ਦਾ ਸਹਾਰਾ ਲੈਂਦੇ ਹਨ। ਐਸੇ ਪਖੰਡੀਆਂ ਦਾ ਕੀ ਕਰੋਗੇ? ਕੀ ਐਸੇ ਬਣੇ ਆਗੂਆਂ ਤੇ ਭਰੋਸਾ ਕਰਨ ਦੀ ਅਜੇ ਵੀ ਲੋੜ ਹੈ? ਇਹ ਕਿਸੇ ਦੀ ਵੀ ਨਾਲ ਵਾਲੇ ਦੀ ਵੀ ਜਾਨ ਲੈ ਸਕਦੇ ਹਨ। ਦਮਦਮੀ ਟਕਸਾਲ ਦਾ 30 ਕੁ ਸਾਲਾਂ ਦੀ ਉਮਰ ਦਾ ਜਵਾਨ ਬਾਬਾ ਗੁਰਦੁਆਰੇ ਕਥਾ ਸੁਣਾ ਰਿਹਾ ਸੀ," ਵੱਡੇ ਮਹਾਪੁਰਸ਼ਾਂ ਨੇ ਭਵਿੱਖ ਬਾਣੀ ਕਰ ਕੇ ਦੱਸਿਆ," ਫਲਾਣਾ ਬੁੱਢਾ ਹੁੰਦਾ ਸੀ। ਮਰ ਕੇ ਹੁਣ ਉਸ ਨੇ ਧਮਕਿਆਂ ਦੇ ਘਰ ਧਮਕੜੇ ਪਿੰਡ ਵਿੱਚ ਜਨਮ ਲੈ ਲਿਆ ਹੈ। " ਸਾਡਾ ਦਮਦਮੀ ਟਕਸਾਲ ਦਾ ਜਥਾ ਉੱਥੇ ਮਹਾਪੁਰਸ਼ਾਂ ਦੇ ਬਚਨਾਂ ਦਾ ਸੱਚ ਝੂਠ ਦਾ ਨਿਰਨਾ ਕਰਨ ਗਿਆ। ਗੱਲ ਸਹੀਂ ਸੀ। ਬੱਚਾ ਉਸ ਬੁੱਢੇ ਵਰਗਾ ਹੀ ਸੀ।" ਵੱਡੇ ਮਹਾਂਪੁਰਸ਼ ਗੁਰ ਬਾਣੀ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਛੱਡ ਕੇ, ਹੁਣ ਇਹ ਲੋਕਾਂ ਦੇ ਪਿੰਡ-ਪਿੰਡ ਜਾ ਕੇ, ਨਵ ਜੰਮੇ ਬੱਚਿਆਂ ਦੀ ਪਰਖ ਕਰਨ ਜਾਂਦੇ ਹਨ। ਮਰ ਕੇ ਕੌਣ ਕਿਥੇ ਜੰਮਦਾ ਹੈ? ਭੂਆਂ, ਮਾਸੀ, ਚਾਚਾ ਤਾਇਆ ਫੁੱਫੜ ਪਿਉ ਮਾਂ ਦੇ ਮਹਾਦਰੇ ਤੇ ਬੱਚਾ ਤਾਂ ਕਿਸੇ ਤੇ ਵੀ ਜਾ ਸਕਦਾ ਹੈ। ਕਈ ਵਾਰ ਬੁੱਢੇ ਵੀ ਕਿਸੇ ਗੁਆਂਢਣ ਨਾਲ ਗ਼ਲਤੀ ਕਰ ਲੈਂਦੇ ਹਨ। ਉਨ੍ਹਾਂ ਦੇ ਵੀ ਆਖ਼ਰੀ ਇੱਛਾ ਪੂਰੀ ਕਰਨ ਲਈ ਆਵਾਰਾ ਫਿਰਦਿਆਂ ਦੇ ਕਿਸੇ ਗੁਆਂਢਣ ਜਾਂ ਗੁਆਂਢ ਪਿੰਡ ਦੀ ਦੇ ਨਾਲ ਵੀ ਉਦੋਂ ਸਿਵਿਆਂ ਵਿੱਚ ਲੱਤਾਂ ਸਮੇਂ ਵੀ ਜੁਆਕ ਪੈਦਾ ਹੋ ਸਕਦਾ ਹੈ। ਕਥਾ ਵਾਚਕ ਪਰਦੀਪ ਸਿੰਘ ਜਲੰਧਰ ਵਾਲਾ ਕੈਲਗਰੀ ਵਿਚ ਕਹਾਣੀ ਸੁਣਾ ਰਿਹਾ ਸੀ, “ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਕੋਲ ਹਿੰਦੂ ਕੁੜੀ ਆਈ। ਜਿਸ ਦੇ ਸਹੁਰੇ ਉਸ ਨੂੰ ਦਾਜ ਲਿਉਣ ਲਈ ਤੰਗ ਕਰਦੇ ਸਨ। ਉਹ ਹਿੰਦੂ ਵਿਆਹੁਤਾ ਔਰਤ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਪੈਰਾਂ ਉੱਤੇ ਸਿਰ ਰੱਖ ਕੇ, ਰੋਣ ਲੱਗ ਗਈ। ਸੰਤਾਂ ਨੇ ਉਸ ਦੇ ਸਹੁਰੇ ਪਰਿਵਾਰ ਨੂੰ ਕਿਡਨੱਪ ਕਰਾ ਕੇ, ਕਿਹਾ," ਇਹ ਲਵੋ 10,000 ਰੁਪਿਆਂ, ਕੁੜੀ ਨੂੰ ਨਾਲ ਲੈ ਜਾਵੋ। ਸਹੁਰਾ ਪਰਿਵਾਰ ਸੰਤਾਂ ਤੋਂ ਥਰ-ਥਰ ਕੰਬਣ ਲੱਗਾ। ਉਨ੍ਹਾਂ ਨੇ ਕਿਹਾ,’ ਜੀ ਇਹ ਮਾਇਆ ਤੁਸੀਂ ਲੰਗਰ ਵਿੱਚ ਪਾ ਦਿਉ। ਸੰਤਾਂ ਨੇ ਕੁੜੀ ਵਸਾ ਦਿੱਤੀ। ਜਿਵੇਂ ਕਿਵੇਂ ਕੁੜੀ ਸਹੁਰੇ ਵਸਾਉਣ ਵਾਲੀ ਗੱਲ ਸਹੀਂ ਹੋ ਸਕਦੀ ਹੈ। ਔਰਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਵੋ। ਝੂਠ ਹੈ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਆਪਣੇ ਕੋਲ ਕਿਸੇ ਗੈਰ ਔਰਤ ਨੂੰ ਨਹੀਂ ਆਉਣ ਦਿੰਦੇ ਸਨ। 1984 ਅਪਰੈਲ ਨੂੰ ਮੇਰਾ ਸਾਰਾ ਪਰਵਾਰ ਹਰਿਮੰਦਰ ਸਾਹਿਬ ਗਿਆ ਸੀ। ਸਾਡੇ ਨਾਲ ਬੀਹ ਕੁ ਬੰਦੇ ਬੂੜੀਆਂ ਸਾਡੇ ਹੀ ਟਰੱਕ ਵਿੱਚ ਗਏ ਸਨ। ਸਾਰੀ ਸੰਗਤ ਅਸੀਂ ਸਾਰੇ ਮਿਲਾਕੇ 30 ਕੁ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਆਪਣੇ 40 ਕੁ ਸਿੰਘਾਂ ਨਾਲ ਨਾਨਕ ਨਿਵਾਸ ਦੀ ਛੱਤ ਉੱਤੇ ਸਾਰੇ ਇੱਧਰ-ਉੱਧਰ ਘੁੰਮ ਰਹੇ ਸਨ। ਕਈ ਮਿੱਠੀ-ਮਿੱਠੀ ਧੁੱਪ ਵਿੱਚ ਬੈਠੇ ਸਨ। ਸੰਤਾਂ ਦੀ ਪਤਨੀ ਉੱਪਰ ਹੀ ਪੌੜੀਆਂ ਕੋਲ ਬਾਣ ਦੇ ਨੰਗੇ ਰੜੇ ਮੰਜੇ ਉੱਤੇ ਬੈਠੀ ਸੀ। ਪਤਨੀ ਦਾ ਸਰੀਰ ਠੀਕ ਨਾ ਹੋਣ ਕਰਕੇ ਗੋਡੇ ਬਹੁਤ ਦੁਖਦੇ ਸਨ। ਸੰਤ ਕੁਰਸੀ ਉੱਤੇ ਬੈਠੇ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਦੁਆਲੇ ਦਸ ਕੁ ਸਿੰਘ ਸਨ। ਕੁੱਝ ਕੁ ਵੱਡੀ ਉਮਰ ਦੀਆ ਔਰਤਾਂ ਸੰਤਾਂ ਦੇ ਪੈਰਾਂ ਵੱਲ ਭੱਜੀਆਂ। ਭਿੰਡਰਾਂ ਵਾਲੇ ਦੇ ਦੁਆਲੇ ਵਾਲੇ ਸਿੰਘ ਬੀਬੀਆਂ ਨੂੰ ਪੂਰੇ ਜੋਸ਼ ਵਿੱਚ ਬੋਲੇ," ਮਾਤਾ ਜੀ ਗੁਰੂ ਫ਼ਤਿਹ ਬੁਲਾਉਣੀ ਹੈ। ਤੁਸੀਂ ਪਾਸੇ ਹੱਟ ਕੇ ਗੱਲਾਂ-ਬਾਤਾਂ ਕਰ ਸਕਦੇ ਹੋ। " ਅੱਗੇ ਵੀ ਸੰਤਾਂ ਨੇ ਕਦੇ ਵੀ ਕਿਸੇ ਮਰਦ ਜਾਂ ਬੀਬੀ ਨੂੰ ਪੈਰਾਂ ਤੱਕ ਨਹੀਂ ਪਹੁੰਚਣ ਦਿੱਤਾ ਸੀ। ਉਹ ਤਾਂ ਬਹੁਤ ਤੇਜ਼ ਹਿਰਨ ਵਾਲੀ ਚਾਲ ਤੁਰਦੇ ਸਨ। ਲੋਕਾਂ ਦੀਆਂ ਧੀਆਂ-ਭੈਣਾਂ ਦੇ ਵਿਆਹ ਜ਼ਰੂਰ ਆਪਣੇ ਜਥੇ ਦੇ ਸਿੰਘਾਂ ਨਾਲ ਕਰਵਾਏ ਸਨ। ਭੂਆ ਜੀ ਦੀਆਂ ਦੋ ਨਣਦਾਂ ਜੱਥੇ ਦੇ ਸਿੰਘਾਂ ਨਾਲ ਵਿਆਹੀਆਂ ਹੋਈਆ ਸਨ। ਦੋਨਾਂ ਵਿਚੋਂ ਇੱਕ ਸਿੰਘ ਗੁਰਮੀਤ ਸਿੰਘ ਧੂਰਕੋਟ ਵਾਲਾ 1982 ਨੂੰ ਦਰਬਾਰਾ ਸਿੰਘ ਤੇ ਬੰਬ ਸਿੱਟਣ ਗਿਆ ਫੜਿਆਂ ਗਿਆ। ਬੰਬ ਫੇਲ ਹੋਣ ਕਰਕੇ ਚੱਲਿਆਂ ਨਹੀਂ ਸੀ। ਉਸ ਨੂੰ ਪੰਜਾਬ ਪੁਲਿਸ ਲੁਧਿਆਣਾ ਨੇ ਜਮੂਰਾ ਨਾਲ ਨੂੰਹ ਖਿੱਚ ਕੇ, ਵਾਲ ਦਰਖ਼ਤ ਨਾਲ ਬੰਨ੍ਹ ਕੇ ਸਰੀਰ ਗੋਲੀਆਂ ਨਾਲ ਛਣਨੀ ਕਰਕੇ ਸ਼ਹੀਦ ਦਿੱਤਾ ਸੀ।

ਸੰਤ ਜਰਨੈਲ ਸਿੰਘ ਖ਼ਾਲਸਾ ਦੀ ਅੱਖ ਨਿੱਕੇ ਬੱਚੇ ਤੋਂ ਲੈ ਕੇ ਬੁੱਢਿਆਂ ਨੂੰ ਪੈਰਾਂ ਤੱਕ ਪਰਖਦੀ ਸੀ। ਉਹ ਸਭ ਜਾਣਦੇ ਸਨ, ਕੌਣ ਅੰਮ੍ਰਿਤਧਾਰੀ ਹੈ? ਕਿਸ ਦੇ ਗਲ਼ ਵਿੱਚ ਤਵੀਤ, ਜਨੇਊ ਪਾਇਆ ਹੈ? ਕੋਣ ਮੁਸਲਮਾਨ ਹੈ?ਜੇ ਕਿਸੇ ਗ਼ਲਤੀ ਕਾਰਨ  ਸੰਤ ਜਰਨੈਲ ਸਿੰਘ ਖ਼ਾਲਸਾ ਜਿਸ ਬੰਦੇ ਨੂੰ ਟੋਕਦੇ ਸਨ। ਪੂਰੇ ਮਾਣ ਨਾਲ ਆਪਣਾ ਸਮਝ ਕੇ ਸਮਝਾਉਂਦੇ, ਟੋਕਦੇ ਰੋਕਦੇ ਸਨ। 1984 ਵਿੱਚ ਮੇਰਾ ਵੀਰ 4 ਸਾਲ ਦਾ ਸੀ। ਉਸ ਦੇ ਗਲ਼ ਵਿੱਚ ਸ਼ਬਦ ਸੋਨੇ ਦੇ ਤਵੀਤ ਵਿੱਚ ਮੜ੍ਹ ਕੇ ਪਾਇਆ ਸੀ। ਉਹ ਸ਼ਬਦ ਇਸ ਤਰ੍ਹਾਂ ਸੀ।

ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੇ ਜਗਤ ਵਿਚ ਘੱਲਿਆ ਹੈ। ਮਹਲ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਛੇਵੇਂ ਗੁਰੂ ਹਰ ਗੋਬਿੰਦ ਜੀ ਦੇ ਜਨਮ ਸਮੇਂ ਇਹ ਸ਼ਬਦ ਉਚਾਰਿਆ ਤੇ ਦੁਨੀਆਂ ਦੀ ਸਚਾਈ ਨੂੰ ਲਿਖਿਆ ਹੈ। ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਸ ਬਾਲ ਦੀ ਸੰਗਤਿ ਦੀ ਬਰਕਤਿ ਨਾਲ ਸਿੱਖਾਂ ਦੇ ਹਿਰਦੇ ਵਿਚ ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ। ਉਦਰੈ ਮਾਹੀ ਆਈ ਕੀਆਂ ਨਿਵਾਸ ॥ ਜਦੋਂ ਮਾਂ ਦੇ ਪੇਟ ਵਿਚ ਬੱਚਾ ਆ ਨਿਵਾਸ ਕਰਦਾ ਹੈ। ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ। ਉਵੇਂ ਰੱਬ ਦੇ ਹਿਰਦੇ ਵਿੱਚ ਵੱਸਣ ਨਾਲ ਸਿੱਖ ਦੇ ਅੰਦਰ ਅਨੰਦ ਪੈਦਾ ਕਰਦਾ ਹੈ ।1।

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਮਾਤਮਾ ਦਾ ਭਗਤ ਜੰਮਿਆ ਪੁੱਤਰ ਜੰਮਿਆ ਹੈ। ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਧਰ ਮੁਡ ਤੋਂ ਸੰਯੋਗ ਸੀ। ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ ਸੇਵਾ ਭਗਤੀ ਦਾ ਲੇਖ ਉੱਘੜ ਰਿਹਾ ਹੈ। ਰਹਾਉ।

ਰਹਾਉ ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਪ੍ਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ। ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਘਰ ਵਿਚੋਂ ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਅਨੰਦ ਹੁੰਦਾ ਹੈ। ਗੁਰਬਾਣੀ ਸਖੀ ਅਨੰਦੁ ਗਾਵੈ ॥ ਪੁੱਤਰ ਦੇ ਮਿਲਣ ਵਾਗ ਰੱਬੀ ਮਿਲਾਪ ਵਾਲੀ ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਉਂਦੀ ਹੈ। ਸਾਚੇ ਸਾਹਿਬ ਕੈ ਮਨਿ ਭਾਵੈ ॥੨॥ ਸੱਚੇ ਰੱਬ ਨੂੰ ਗੱਲ ਚੰਗੀ ਲਗਦੀ ਹੈ। ਵਧੀ ਵੇਲਿ ਬਹੁ ਪੀੜੀ ਚਾਲੀ ॥ ਵਡ ਭਾਗੀ ਵੰਸ਼ ਅੱਗੇ ਚੱਲੀ ਹੈ। ਧਰਮ ਕਲਾ ਹਰਿ ਬੰਧਿ ਬਹਾਲੀ ॥ ਗੁਰੂ ਦੀ ਸੰਗਤ ਨਾਲ ਇੱਕ ਰੱਬ ਵਿਚ ਸੁਰਤੀ ਜੋੜੀ ਹੈ।

ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਸਤਿਗੁਰੂ ਨੇ ਮਨ-ਇੱਛਤ ਫਲ ਦਿੱਤਾ ਹੈ। ਭਏ ਅਚਿੰਤ ਏਕ ਲਿਵ ਲਾਇਆ ॥੩॥ ਰੱਬ ਨੂੰ ਚੇਤੇ ਕਰਨ ਨਾਲ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ। ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ। ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਰੂ ਦੀ ਮਹਿਰਬਾਨੀ ਆਗਿਆ ਮੁਤਾਬਕ ਗੁਰੂ ਦਾ ਬਲਾਇਆ ਬੋਲਦਾ ਹੈ। ਗੁਝੀ ਛੰਨੀ ਨਾਹੀ ਬਾਤ ॥ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ। ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ ਗੁਰੂ ਨਾਨਕ ਜੀ ਬਾਣੀ ਵਿੱਚ ਲਿਖਿਆ ਹੈ। ਜਿਸ ਨੂੰ ਨਾਮ ਦੀ ਦਾਤਿ ਦਿੰਦਾ ਹੈ। ਜਦੋਂ ਗੁਰੂ ਨਾਨਕ ਜੀ ਦੀ ਦਇਆਵਾਨ ਹੁੰਦਾ ਹੈ {ਪੰਨਾ 396}

 ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਕਾਲੇ ਧਾਗੇ ਵਿੱਚ ਪਾਇਆ ਇਹ ਤਵੀਤ ਦੇਖ ਲਿਆ। ਦੇਖਣ ਨੂੰ ਤਵੀਤ ਵੀ ਸੀ। ਕਿਹੜੀ ਗੱਲ ਸਹੀ, ਗ਼ਲਤ ਹੈ? ਜਿੰਨਾ ਚਿਰ ਗਿਆਨ ਵਾਲਾ ਬੰਦਾ ਸਮਝਾ ਨਹੀਂ ਦਿੰਦਾ। ਇਹ ਤਵੀਤ ਵਿੱਚ ਸ਼ਬਦ ਕੀਰਤਨ ਕਰਨ ਵਾਲੀ ਸੁਜਾਖੀ ਬੀਬੀ ਦੇ ਕਹਿਣ ਤੇ ਪਾਇਆ ਗਿਆ ਸੀ। ਹੈਰਾਨੀ ਦੀ ਗੱਲ ਸੀ। ਉਸ ਬੀਬੀ ਨੂੰ ਪੰਜੇ ਬਾਣੀਆਂ ਆਸਾ ਦੀ ਬਾਰ ਤੇ ਹੋਰ ਕੀਰਤਨ ਦੇ ਸ਼ਬਦ ਅੰਨ੍ਹੇ ਹੋਣ ਦੇ ਬਾਵਜੂਦ ਵੀ ਯਾਦ ਸਨ। ਫਿਰ ਵੀ ਐਸੇ ਕਰਮ ਕਾਢਾਂ ਅਰਦਾਸ ਕਰਕੇ ਮੁੰਡੇ ਦਿਵਾਉਣ ਵਿੱਚ ਮਾਹਿਰ ਸੀ। ਇਹ ਬੀਬੀ ਮਾਗ ਦੇ ਮਹੀਨੇ ਸਾਡੇ ਗੁਆਂਢ ਮਾਸਟਰਨੀ ਕੇ ਭੋਗ ਪਾਉਣ ਆਉਂਦੀ ਸੀ। ਮਾਸਟਰਨੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਪੜ੍ਹਦੀ ਸੀ। ਘਰ ਮਹਾਰਾਜ ਦਾ ਸਰੂਪ ਰੱਖਿਆ ਸੀ। ਪਰ ਅਰਦਾਸ ਕਰਨ ਭੋਗ ਪਾਉਣ ਨੂੰ ਸੁਜਾਖੀ ਬੀਬੀ ਨੂੰ ਸੱਦਦੀ ਸੀ। ਆਪ ਉਹ ਸਾਡੇ ਪਿੰਡ ਦੇ ਲਾਗਲੇ ਪਿੰਡ ਬੱਦੋਵਾਲ ਵਿੱਚ ਹੈੱਡ ਮਾਸਟਰਨੀ ਸੀ। ਉਸ ਤੋਂ ਇਸ ਸੁਜਾਖੀ ਬੀਬੀ ਨੂੰ ਪਤਾ ਲੱਗਾ ਸਾਡੇ ਘਰ ਸੱਤ ਕੁੜੀਆਂ ਹੀ ਹਨ। ਮੁੰਡਾ ਨਹੀਂ ਹੈ। ਇਸ ਨੇ ਮੇਰੀ ਮਾਂ ਨੂੰ ਕਿਹਾ, “ ਮੈਂ ਹਜ਼ੂਰ ਸਾਹਿਬ ਸੰਗਤ ਲੈ ਕੇ ਜਾਣੀ ਹੈ। ਤੁਸੀਂ ਆਪ ਦੇ ਟਰੱਕ ਵਿੱਚ ਆਪਦੇ ਖ਼ਰਚੇ ਤੇ ਲੈ ਚਲੋ ਤਾਂ ਮੈਂ ਉੱਥੇ ਜਾ ਕੇ ਤੇਰੇ ਮੁੰਡਾ ਹੋਣ ਦੀ ਅਰਦਾਸ ਕਰਾਂਗੀ। ਪਰ ਐਸੇ ਬੰਦੇ ਦਾ ਹੁਕਮ ਮੰਨਣਾ ਪੈਂਦਾ ਹੈ। ਪਾਪਾ ਕਲਕੱਤੇ ਵੱਲ ਟਰੱਕ ਚਲਾਉਂਦੇ ਸਨ। ਪਤਾ ਨਹੀਂ ਸੀ। ਇਦਾ ਤਾਂ ਲੋਕ ਯਾਤਰਾ ਕਰਨ ਤੁਰੇ ਰਹਿੰਦੇ ਹਨ। ਅਰਦਾਸ ਕਰਨ ਨੂੰ ਕੋਈ ਖ਼ਾਸ ਥਾਂ, ਸਮਾਂ, ਬੰਦਾ ਨਹੀਂ ਹੁੰਦਾ। ਆਪ ਵੀ ਸੁੱਤੇ ਸਿੱਧ ਰੱਬ ਤੋਂ ਕੁੱਝ ਵੀ ਮੰਗ ਸਕਦੇ ਹਾਂ। ਪਰ ਮਿਲਣਾ ਸਮਾਂ ਆਉਣ ਤੇ ਹੈ। ਪੜ੍ਹੇ ਲਿਖੇ ਲੋਕ ਵੀ ਅੱਖਾਂ ਮੀਚ ਕੇ ਧਰਮੀਆਂ ਤੇ ਜ਼ਕੀਨ ਕਰਦੇ ਹਨ।

ਟਰੱਕ ਦੀ ਬਾਡੀ ਵਿੱਚ ਦੋ ਛੱਤਾ ਪਾਈਆਂ ਗਈਆਂ। ਗੁਰਦੁਆਰੇ ਸਪੀਕਰ ਵਿੱਚ ਰਾਤ ਨੂੰ ਬੋਲਿਆ ਸੀ। ਸਵੇਰੇ ਸਾਡੇ ਜਾਗਣ ਤੋਂ ਪਹਿਲਾਂ ਹੀ ਲੋਕ ਦਰਾਂ ਮੂਹਰੇ ਤਿਆਰ ਹੋ ਕੇ ਆ ਗਏ। ਟਰੱਕ ਖਚਾਖਚ ਭਰ ਗਿਆ। 1979 ਵਿੱਚ ਮੁੱਲਾਂਪੁਰ ਤੋਂ ਹਜ਼ੂਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿੱਚ ਜਾਣ ਦਾ ਤੇਲ ਦਾ ਹੀ ਖ਼ਰਚਾ 7 ਹਜ਼ਾਰ ਰੁਪਏ ਆਇਆ ਸੀ। ਆਮ ਘਰੇਲੂ ਬੰਦੇ ਨੂੰ ਨੂੰ ਚੱਜ ਹੀ ਨਹੀਂ ਹੁੰਦਾ। ਹੈੱਡ ਮਾਸਟਰਨੀ ਦੇ ਅਮਰੀਕਾ ਵਾਲੇ ਡਾਕਟਰ ਬਹੂ, ਮੁੰਡੇ ਦੇ ਤਿੰਨ ਕੁੜੀਆਂ ਹੀ ਸਨ। ਉਸ ਨੇ ਵੀ ਅਰਦਾਸ ਕਰਾਈ। ਉਸ ਦੇ ਮੁੰਡਾ ਨਹੀਂ ਹੋਇਆ। ਬਹੂ ਤੇ ਕੁੜੀਆਂ ਜਿਉਂਦੀਆਂ ਹਨ। ਸਾਰਾ ਟੱਬਰ ਮਰ ਗਿਆ ਹੈ।

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਸਿੰਘ ਨੂੰ ਹੁਕਮ ਕੀਤਾ," ਅੰਮ੍ਰਿਤਧਾਰੀਆਂ ਦੇ ਭੁਜੰਗੀ ਦੇ ਗਲ਼ੇ ਵਿੱਚ ਤਵੀਤ ਨਹੀਂ ਸਜਦਾ। ਇਸ ਤਵੀਤ ਦੇ ਧਾਗੇ ਨੂੰ ਸ੍ਰੀ ਸਾਹਿਬ ਨਾਲ ਕੱਟ ਦਿਉ। " ਇੱਕ ਸਿੰਘ ਨੇ ਕਾਲਾ ਧਾਗਾ ਕੱਟ ਦਿੱਤਾ। ਮਾਂ ਨੇ ਦੱਸਿਆ ਵੀ ਸੀ, “ ਇਹ ਤਾਂ ਬਾਣੀ ਦਾ ਸ਼ਬਦ ਮੜ੍ਹਾਇਆ ਹੋਇਆ ਹੈ। " ਸੰਤਾਂ ਦਾ ਜੁਆਬ ਸੀ," ਬਾਣੀ ਪੜ੍ਹਨ ਲਈ ਲਿਖੀ ਗਈ ਹੈ। ਨਾਂ ਕਿ ਗਲ਼ੇ ਵਿੱਚ ਲਟਕਾਉਣ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਅਮਲ ਕਰਨ ਲਈ ਹੈ। ਇਸ ਨੂੰ ਵੱਧ ਤੋਂ ਵੱਧ ਪੜ੍ਹੋ। " ਉਸ ਦਿਨ ਸਾਡਾ ਸਾਰਾ ਪਰਵਾਰ ਹਰਿਮੰਦਰ ਸਾਹਿਬ ਇਕੱਠਾ ਸੀ। ਤਾਂਹੀਂ ਵਾਹਿਗੁਰੂ ਨੇ ਸਾਨੂੰ ਸਭ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਦਰਸ਼ਨਾਂ ਤੇ ਬਚਨਾਂ ਕਰਕੇ ਬਾਣੀ ਦੇ ਲੜ ਲਾਇਆ ਹੋਇਆ ਹੈ। ਸਾਧੂ ਬੋਲੇ ਸਹਿਜ ਸੂਬਾਏ , ਸਾਧ ਕਾ ਬੋਲਾ ਬਿਰਥਾ ਨਾ ਜਾਏ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਆਪਣੀ ਕਹਿਣੀ ਕਰਨੀ ਦੇ ਪੂਰੇ ਸਨ। ਸੰਤ ਹਰਿਮੰਦਰ ਸਾਹਿਬ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਪਰ ਦਮਦਮੀ ਟਕਸਾਲ ਦੇ ਆਗੂਆਂ ਨੇ ਆਪਣੇ ਨਾਮ ਚਮਕਾਉਣ ਲਈ ਸੰਗਤ ਤੋਂ ਰਾਸ਼ਨ ਪੈਸਾ ਖਾਣ ਲਈ ਸੰਤਾਂ ਦੀ ਸ਼ਹੀਦੀ ਨੂੰ ਲਕੋ ਲਿਆ। ਆਪ ਅਜੇ ਹੁਣ ਤੱਕ ਗੱਦੀਆਂ ਪਿੱਛੇ ਲੜੀ ਜਾਂਦੇ ਹਨ। ਉਹ ਦੱਸਣਾ ਚਾਹੁੰਦੇ ਸਨ। ਬਈ ਸੰਤਾਂ ਨੇ ਚਮਤਕਾਰੀ ਖੇਡੀ ਹੈ। ਜੰਗ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਚਮਕੌਰ ਦੀ ਗੜ੍ਹੀ ਦੀ ਜੰਗ ਵਾਂਗ ਹੀ ਦੁਸ਼ਮਣਾਂ ਦੇ ਹੱਥਾਂ ਵਿਚੋਂ ਨਿਕਲ ਗਏ। ਪਰ ਲੋਕਾਂ ਦੇ ਅੰਦਰ ਜਾਣਦੇ ਸਨ। ਅਸਲੀ ਗੱਲ ਕੀ ਹੈ? ਕਿਉਂਕਿ ਲਾਸ਼ ਦੀਆਂ ਫੋਂਟੋਂਆਂ ਤਾਂ ਸਾਰੇ ਪੇਪਰਾਂ ਨੇ ਪ੍ਰਕਾਸ਼ਿਤ ਕਰ ਦਿੱਤੀਆਂ ਸਨ। ਲੋਕਾਂ ਦੇ ਦਿਲ ਢਹਿ ਗਏ ਸਨ। ਤਾਹੀਂ ਤਾਂ ਲੋਕ ਆਪਣੇ ਹਰਮਨ ਪਿਆਰੇ ਨੇਤਾ ਦੀ ਮੌਤ ਦੀ ਖ਼ਬਰ ਤੇ ਹਰਿਮੰਦਰ ਸਾਹਿਬ ਤੇ ਅਟੈਕ ਦੀ ਖ਼ਬਰ ਸਹਿਣ ਨਾਂ ਕਰਦੇ ਹੋਏ ਸੜਕਾਂ ਉੱਤੇ ਆ ਗਏ ਸਨ। ਦਮਦਮੀ ਟਕਸਾਲ ਦੇ ਆਗੂਆਂ ਨੇ ਕੁਰਸੀ ਸੰਭਾਲ ਦੇ ਚੱਕਰ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ ਭੋਗ ਤੱਕ ਨਹੀਂ ਪਾਇਆ। ਪਰ ਉਹ ਤਾਂ ਮਰੇ ਜ਼ਮੀਰਾ ਵਾਲੇ ਲੋਕਾਂ ਨੂੰ ਵਿਚਾਰਾ ਨਾਲ ਜਿਊਣਾ ਸਿਖਾਉਂਦੇ ਹਨ। ਉਹ ਆਪ ਹੀ ਜਿਉਂਦੇ ਜੀਅ ਆਪ ਬਥੇਰੇ ਸ੍ਰੀ ਗੁਰੂ ਗ੍ਰੰਥੀ ਸਾਹਿਬ ਦੀ ਬਾਣੀ ਪੜ੍ਹ ਕੇ ਭੋਗ ਪਾ ਗਏ ਹਨ। ਮੁਕਤੀ ਜਿਉਂਦੇ ਜੀਅ ਹੋਣੀ ਚਾਹੀਦੀ ਹੈ। ਮੌਤ ਪਿੱਛੋਂ ਤਾਂ ਹੋਰ ਜੂਨ ਮਿਲ ਜਾਂਦੀ ਹੈ। ਹਰਿਮੰਦਰ ਸਾਹਿਬ ਤੇ ਅਟੈਕ ਪਿੱਛੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਪਿਤਾ ਬਾਬਾ ਜੁਗਿੰਦਰ ਸਿੰਘ ਨੇ ਆਪ ਪੰਜ ਪਿਆਰਿਆਂ ਵਿੱਚ ਲੱਗ ਕੇ ਪਿੰਡ-ਪਿੰਡ ਵਿੱਚ ਅੰਮ੍ਰਿਤ ਸੰਚਾਰ ਕੀਤਾ। ਮੈਂ ਆਪ ਹਰਿਮੰਦਰ ਸਾਹਿਬ ਤੇ ਅਟੈਕ ਪਿੱਛੋਂ ਬਾਬਾ ਜੁਗਿੰਦਰ ਸਿੰਘ ਪੰਜ ਪਿਆਰਿਆਂ ਵਿੱਚ ਦੇਖਿਆ, ਉਦੋਂ ਉਹ ਬਹੁਤ ਵੱਡੀ ਉਮਰ ਦੇ 80 ਸਾਲਾਂ ਤੋਂ ਉੱਪਰ ਸਨ। ਪਰ ਉਹ ਦੇਖਣ ਨੂੰ 50 ਸਾਲਾਂ ਦੇ ਛੇ ਫੁੱਟ ਤੋਂ ਉੱਚੇ ਭਰਵੇਂ ਸਰੀਰ ਵਾਲੇ ਚੜ੍ਹਦੀ ਕਲਾ ਵਾਲੇ ਸਿੰਘ ਸਨ। ਬਾਬਾ ਜੁਗਿੰਦਰ ਸਿੰਘ ਪੁੱਤਰ ਸੰਤ ਜਰਨੈਲ ਸਿੰਘ ਖ਼ਾਲਸਾ ਤੇ ਹੋਰ ਪੁੱਤਰਾਂ ਨੂੰ ਵੀ ਸਰਕਾਰ ਨੇ ਸ਼ਹੀਦ ਕਰ ਦਿੱਤਾ। ਪਰਿਵਾਰ ਨੂੰ ਤਸੀਹੇ ਦਿੱਤੇ ਗਏ। ਪਰਿਵਾਰ ਇੱਕ ਦੂਜੇ ਤੋਂ ਅਲੱਗ ਹੋ ਗਿਆ। ਫਿਰ ਵੀ ਬਾਬਾ ਜੁਗਿੰਦਰ ਸਿੰਘ ਨੇ ਧਰਮ ਦੀ ਅਗਵਾਈ ਨਹੀਂ ਛੱਡੀ।

ਬਾਬਾ ਜਗਿੰਦਰ ਸਿੰਘ ਨੇ ਧਰਮ ਲਈ ਪੁੱਤਰ ਸ਼ਹੀਦ ਕਰਾ ਕੇ,  

ਪੁੱਤਰ ਭਾਰਤ ਸਰਕਾਰ ਤੋਂ ਮਰਵਾ ਕੇ, ਘਰ ਉਜਾੜ ਕੇ ਵੀ ਧਰਮ ਦੀ ਸੇਵਾ ਨਹੀਂ ਛੱਡੀ।


ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰ ਧਰੈ।। ਰਹਾਉ।।


ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ।। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ।।





Comments

Popular Posts