ਦੂਰ ਬੈਠੇ ਅਨੰਦ ਮਹਿਸੂਸ ਹੁੰਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਈ ਬੰਦੇ ਸਾਡੇ ਜਨਮ ਨਾਲ ਜੁੜੇ ਹੁੰਦੇ ਨੇ। ਉਹ ਮਾਂ-ਬਾਪ ਕਰਕੇ ਮਿਲਦੇ ਨੇ।
ਉਨ੍ਹਾਂ ਦੇ ਨਾਮ ਖ਼ੂਨ ਦੇ ਨਾਲ ਜੁੜਦੇ ਨੇ। ਕਈ ਆਪਣਿਆਂ ਹੱਥੋਂ ਕੱਤਲ ਵੀ ਹੁੰਦੇ ਨੇ।
ਕਈ ਅਚਾਨਕ ਜੀਵਨ ਸਾਥੀ ਮਿਲ ਜਾਂਦੇ ਨੇ। ਕਈ ਸਾਰੀ ਉਮਰ ਸਾਥ ਦਿੰਦੇ ਨੇ।
ਕਈ ਰਿਸ਼ਤੇ ਆਪਣੇ-ਆਪ ਚੁਣੇ ਜਾਂਦੇ ਨੇ। ਜ਼ਿਆਦਾਤਰ ਚੋਣ ਗ਼ਲਤ ਕਰ ਲੈਂਦੇ ਨੇ।
ਦੁਨੀਆਂ 'ਤੇ ਕਈ ਰਿਸ਼ਤੇ ਐਸੇ ਵੀ ਹੁੰਦੇ। ਲੋਕਾਂ ਅੱਗੇ ਜ਼ਾਹਿਰ ਵੀ ਨਹੀਂ ਕੀਤੇ ਜਾਂਦੇ।
ਜਿੰਨਾ ਰਿਸ਼ਤਿਆਂ ਦਾ ਕੋਈ ਨਾਮ ਨਹੀਂ ਹੁੰਦਾ। ਜੋ ਸਿਰਫ਼ ਮਹਿਸੂਸ ਹੀ ਕੀਤਾ ਜਾਂਦਾ।
ਕਿਸੇ ਨਾਲ ਐਸਾ ਪਿਆਰ ਵੀ ਹੁੰਦਾ। ਕਿਸੇ ਹੋਰ ਦਾ ਸਹਾਰਾ ਨਹੀਂ ਚਾਹੀਦਾ ਹੁੰਦਾ।
ਜੋ ਬੰਦਾ ਜਿਸ ਨੂੰ ਪਿਆਰ ਕਰਦਾ। ਸੁਰਤੀ ਨਾਲ ਆਪਦੇ ਪਿਆਰੇ ਕੋਲ ਪਹੁੰਚਦਾ।
ਸਤਵਿੰਦਰ ਦੂਰ ਬੈਠੇ ਅਨੰਦ ਮਹਿਸੂਸ ਹੁੰਦਾ। ਸੱਤੀ ਹੋਰ ਦਾ ਆਸਰਾ ਨਹੀਂ ਚਾਹੀਦਾ।
ਰਿਸ਼ਤਾ ਸਰੀਰਕ ਜ਼ਰੂਰਤ ਲਈ ਬਣਦਾ। ਉਦਾ ਮਰਦ-ਔਰਤ ਨੂੰ ਕੋਈ ਨਹੀਂ ਪੁੱਛਦਾ।
ਜੇ ਮਤਲਬ ਨਾ ਹੁੰਦਾ ਕੋਈ ਨਾ ਟੱਕਰਾਂ ਮਾਰਦਾ। ਪਿਆਰ ਬੱਚੇ ਪੈਦਾ ਕਰਨ ਨੂੰ ਬਣਦਾ।
ਭਾਵੇਂ ਮਨ ਮਾਰ ਕੇ ਦਿਨ ਤੂੰ ਕੱਟਲਾ। ਭਾਵੇਂ ਹੱਥੋਂ ਹੱਥੀ ਲੋਕਾਂ ਦੇ ਹੱਥਾਂ ਵਿੱਚ ਤੂੰ ਖੇਡਲਾ।
Comments
Post a Comment