ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਾਰਾਂ ਪੰਜਾਬ ਜਾਂਦਾ ਹੈ ਸਾਧ ਬਣਦਾ ਹਰ ਨਵਾਂ ਮੁੰਡਾ ਉੱਠ ਸਾਧ ਹੈ ਬਣਦਾ

ਮਿਹਨਤ ਕਰਨ ਨੂੰ ਜੀਅ ਨਹੀਂ ਕਰਦਾ ਅੱਜ ਕਲ ਰੁਜ਼ਗਾਰ ਵੀ ਨਹੀਂ ਲੱਭਦਾ
ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ ਮਜ਼ਦੂਰ ਗੋਲਕਾਂ ਮਾਇਆ ਨਾਲ ਭਰਦਾ
ਸਾਧਾਂ ਨੂੰ ਫ਼ੌਰਨ ਦਾ ਵੀਜ਼ਾ ਛੇਤੀ ਲੱਗਦਾ ਕੈਨੇਡਾ ਆ ਨੋਟਾਂ ਦੀਆਂ ਪੰਡਾਂ ਬੰਨ੍ਹਦਾ
ਕਮੇਟੀਆਂ ਨੂੰ ਲਾਟਰੀ ਦਾ ਟਿਕਟ ਲੱਗਦਾ ਇੱਕ ਬੀਬੀ ਤੋਂ ਦੂਜੀ ਤੀਜੀ ਨੂੰ ਪੱਤਾਂ ਲੱਗਦਾ
ਨੀ ਕੁੜੀਓ ਸਾਧ ਕਰਨੀ ਵਾਲਾਂ ਬਾਬਾ ਲੱਗਦਾ ਹੋਜੋ ਇਕੱਠੀਆਂ ਸਾਧ ਦਾ ਦੀਵਾਨ ਲੱਗਦਾ
ਪਤੀ ਵਿਚਾਰਾਂ ਮੰਜੇ ਉੱਤੇ ਹੈ ਪਾਸੇ ਮਾਰਦਾ ਸਾਧ ਕਹੇ ਸਿਮਰਨ ਜਿਹੜਾ ਅੱਖਾਂ ਬੰਦ ਕਰਦਾ
ਉਸੇ ਦਾ ਬੀਬੀਓ ਦਸਵਾਂ ਦੀਵਾਰ ਝੱਟ ਖੁੱਲ ਦਾ ਦੇਖੋ ਅੱਖਾਂ ਬੰਦ ਕਰਾ ਸਾਧ ਪਖੰਡ ਕਰਦਾ
ਸੱਤੀ ਕਹੇ ਝੱਲਕਾਂਰਿਆਂ ਤੋਂ ਅੱਗੇ ਨਹੀ ਦਿਸਦਾ ਬ੍ਰਹਿਮ ਗਿਆਨੀ ਹੈ ਭਾਵੇਂ ਤੀਵੀਂਆਂ ਠੱਗਦਾ
ਸਾਧਾਂ ਦੀਆਂ ਚਾਲਾਂ ਕੋਲੋਂ ਸਤਵਿੰਦਰ ਤੂੰ ਬੱਚਜਾਂ ਸ੍ਰੀ ਗੁਰੂ ਗ੍ਰੰਥ ਕਹੇ, ਜਿਹੜਾ ਘਰ-ਬਾਰ ਛੱਡਦਾ
ਉਹ ਪਖੰਡੀ ਹੈ ਉਹ ਨਹੀਂ ਮੇਰਾ ਸਿੱਖ ਲੱਗਦਾਘਰ ਬਹਿ ਕੇ ਜਿਹੜਾ ਕਿਰਤ ਕਮਾਈ ਕਰਦਾ
ਉਸੇ ਦੀ ਗੁਰੂ ਮਹਾਰਾਜ ਬਾਂਹ ਲੋਕੋ ਫੜਦਾ ਕਰ ਰੱਬ ਚਮਤਕਾਰ ਘਰ ਵਿੱਚ ਬੈਠਿਆਂ ਲਭਦਾ।


Comments

Popular Posts