ਭਾਗ 58 ਭੰਡੀ ਪ੍ਰਚਾਰਕ, ਨਿੰਦਕ ਸਾਡੇ ਮਨ ਨੂੰ
ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ
(ਕੈਲਗਰੀ)- ਕੈਨੇਡਾ satwinder_7@hotmail.com
ਲੋਕੋ ਜੋ ਵੀ ਮਾੜਾ, ਪਾਪੀ, ਬੂਰਾ ਕਹਿਣਾ ਹੈ, ਕਹੀ ਚੱਲੋ। ਬੇਸ਼ੱਕ ਮੇਰੀ
ਨਿੰਦਾ ਮੇਰੇ ਔਗੁਣ ਭੰਡੀ ਜਾਵੋ। ਇਸ ਬੰਦੇ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ। ਨਿੰਦਿਆ ਕਰਨ
ਵਾਲੇ ਮੇਰੇ ਮਾਂ-ਬਾਪ ਹਨ। ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁੱਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਕ ਔਗੁਣ ਦੱਸ
ਕੇ, ਗੁਣਾਂ ਨੂੰ ਭਰਨ ਦੀ ਲਈ ਸਹਾਇਤਾ ਕਰਦੇ ਹਨ। ਨਿੰਦਕ ਨੂੰ ਸੁਣ
ਕੇ, ਔਗੁਣ ਛੱਡ ਕੇ, ਆਪ ਨੂੰ ਸੁਧਾਰ ਕੇ, ਬੈਕੁੰਠ ਵਿਚ ਰਹਿ ਸਕਦੇ ਹਾਂ। ਇਸੇ
ਦੁਨੀਆਂ ਵਿੱਚ ਆਪਣੇ-ਆਪ ਸਵਰਗ ਬਣਾਂ ਸਕਦੇ ਹਾਂ। ਪ੍ਰਭੂ ਦਾ ਨਾਮ-ਧਨ ਮਨ ਵਿਚ ਵਸਾਈਏ। ਹਿਰਦਾ
ਸੁੱਧ ਹੁੰਦਾ ਹੈ। ਜਦੋਂ ਸਾਡੀ ਨਿੰਦਿਆ ਹੋਵੇ। ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਸੁਣੀਏ।
ਭੰਡੀ ਪ੍ਰਚਾਰਕ, ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ। ਸਾਡੇ ਗੰਦੇ ਕੰਮ ਸਾਨੂੰ
ਦਸਦੇ ਹਨ। ਦੋਸਤ, ਭੈਣ-ਭਰਾ ਲੋਕ ਲਾਹਨਤਾਂ ਪਾਉਂਦੇ ਹਨ। ਮਾੜੇ ਕੰਮ ਜਾਹਰ ਹੋ ਜਾਣ ਬੰਦਾ ਮੂੰਹ ਦਿਖਾਉਣ ਜੋਗਾ
ਨਹੀਂ ਰਹਿੰਦਾ। ਸ਼ਰਮ ਦੇ ਮਾਰੇ ਅਸੀਂ ਮਾੜੇ ਕੰਮ ਛੱਡਦੇ ਹਾਂ। ਜੋ ਮਨੁੱਖ ਸਾਨੂੰ ਭੰਡਦਾ
ਹੈ, ਉਹ ਸਾਡਾ ਦੋਸਤ ਹੈ। ਔਗੁਣ ਦੱਸਦਾ ਹੈ। ਆਪ ਦੇ ਜਾਣੀ ਮੰਦਾ
ਬੋਲਣ ਵਾਲਾ ਬੰਦਾ ਦੂਜੇ ਨੂੰ ਭੰਡਦਾ ਹੈ। ਪਰ ਉਹ ਮਾੜੇ ਕੰਮ ਨਾਂ ਕਰਨ ਲਈ ਚੁਕੰਨਾ ਕਰਦਾ ਹੈ।
ਨਿੰਦਕ ਇਹ ਚਾਹੁੰਦਾ ਹੈ, ਔਗੁਣ ਉਭਾਰ ਕੇ, ਸਾਡੀ ਲੋਕਾਂ ਵਿੱਚ ਭੰਡੀ
ਹੋਵੇ। ਪਰ ਇਹ ਸੁਣ ਕੇ ਜੇ ਆਦਤਾਂ ਸੁਧਾਰ ਲਈਏ ਤਾਂ ਸਾਡਾ ਜੀਵਨ ਵਧੀਆ ਬਣਦਾ
ਜਾਂਦਾ ਹੈ। ਸਾਡਾ ਜੀਵਨ ਗੰਦਾ ਦੇਖ ਕੇ ਹੀ ਤਾਂ ਔਗੁਣ ਦੀ ਭੰਡੀ ਕਰਦਾ ਹੈ। ਭੰਡੀ ਪ੍ਰਚਾਰ ਸੁਣ ਕੇ ਸਾਨੂੰ
ਨਿੰਦਕ ਤੇ ਨਿੰਦਾ ਕਰਾਉਣੀ, ਸਾਡੀਆਂ ਕਰਤੂਤਾਂ ਦਾ ਪਤਾ
ਦੇਣ ਵਾਲੇ ਪਿਆਰੇ ਲੱਗਦੇ ਹਨ। ਲੋਕਾਂ ਦੁਆਰਾ ਨਿੰਦਿਆ ਸਾਡੇ ਔਗੁਣਾਂ ਨੂੰ ਦੱਸਦੀ ਹੈ। ਕਬੀਰ ਭਗਤ ਜੀ
ਲਿਖਦੇ ਹਨ, ਬੰਦੇ ਲਈ ਉਸ ਦੇ ਔਗੁਣ ਦਾ ਮੁੱਕਣਾ ਹੀ ਸਭ ਤੋਂ ਵਧੀਆ ਗੱਲ ਹੈ। ਸੋਨੇ ਤੇ ਸੁਹਾਗਾ ਹੈ।
ਬੰਦਾ ਸੋਨਾ ਬਣ ਜਾਂਦਾ ਹੈ। ਨਿੰਦਕ ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕੇ ਆਪ ਉਨ੍ਹਾਂ ਦੇ
ਔਗੁਣਾਂ ਇਕੱਠੇ ਕਰ ਕੇ, ਉਹ ਜਿਹਾ ਗੰਦਾ ਬਣ ਜਾਂਦਾ ਹੈ।
ਸਭ ਬੰਦਿਆਂ ਜੀਵਾਂ ਨੂੰ
ਤਾਰਨ ਆਧਾਰ ਕਰਨ ਵਾਲੇ ਬਾਦਸ਼ਾਹਾਂ ਦੇ ਬਾਦਸ਼ਾਹ ਮਾਲਕ ਰਾਜਾ ਰਾਮ ਜੀ ਭਗਵਾਨ ਹਨ। ਬਾਦਸ਼ਾਹਾਂ ਦੇ
ਬਾਦਸ਼ਾਹ ਮਾਲਕ ਰਾਜਾ ਰਾਮ ਜੀ, ਤੂੰ ਨਿਡਰ ਹੈ। ਤੈਨੂੰ
ਕਿਸੇ ਦਾ ਡਰ ਨਹੀਂ ਹੈ। ਸਭ ਬੰਦਿਆਂ ਜੀਵਾਂ ਨੂੰ ਤਾਰਨ, ਆਧਾਰ ਕਰਨ ਵਾਲੇ ਭਗਵਾਨ
ਹਨ। ਜਿੰਨਾ ਚਿਰ ਅਸੀਂ ਕੰਮ ਕਰਕੇ, ਮੈਂ-ਮੈਂ ਦਾ ਹੰਕਾਰ ਕਰਦੇ
ਹਾਂ। ਤਦ ਤਕ ਭਗਵਾਨ ਤੂੰ ਸਾਡੇ ਅੰਦਰ ਪ੍ਰਗਟ
ਨਹੀਂ ਹੁੰਦਾ। ਜਦੋਂ ਤੂੰ ਆਪ ਸਾਡੇ ਵਿਚ ਜਾਹਰ ਹੋ ਜਾਂਦਾ ਹੈ। ਤਦ ਮੈ-ਮੈ ਹੰਕਾਰ ਹੱਟ ਜਾਂਦਾ ਹੈ।
ਹੁਣ ਹੇ ਪ੍ਰਭੂ ਤੂੰ ਤੇ ਮੈਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ
ਮਨ, ਤੇਰੇ ਉੱਤੇ ਰੀਝ ਗਿਆ ਹੈ। ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁੱਝ
ਨਹੀਂ ਹਾਂ। ਪ੍ਰਭੂ ਜੀ ਜਿੰਨਾ ਚਿਰ ਬੰਦਿਆਂ ਵਿਚ ਆਪਣੀ ਅਕਲ ਦੀ ਹੈਂਕੜ ਹੁੰਦੀ ਹੈ। ਉਨ੍ਹਾਂ ਚਿਰ
ਸਾਡੇ ਵਿਚ ਕੋਈ ਬਲ ਨਹੀਂ ਹੁੰਦਾ। ਸਹਿਮੇ ਹੀ ਰਹਿੰਦੇ ਹਾਂ। ਹੁਣ ਸਾਡੀ ਆਪਣੀ ਅਕਲ ਤੇ ਸ਼ਕਤੀ ਦਾ
ਮਾਣ ਨਹੀਂ ਰਿਹਾ। ਭਗਤ ਕਬੀਰ ਜੀ ਲਿਖਦੇ ਹਨ, ਪ੍ਰਮਾਤਮਾ ਜੀ ਤੂੰ ਮੇਰੀ
ਹੰਕਾਰ ਵਾਲੀ ਅਕਲ ਦਾ ਨਾਸ਼ ਕਰ ਦਿੱਤਾ ਹੈ, ਹੁਣ ਉਹ ਅਕਲ ਬਦਲ ਗਈ ਹੈ।
ਮਨੁੱਖਾ ਜਨਮ ਦਾ ਮਕਸਦ ਪੂਰਾ ਹੋ ਗਿਆ ਹੈ। ਸਿੱਧੀ ਹਾਸਲ ਹੋ ਗਈ ਹੈ ਮੇਰੀ ਅਕਲ ਮੈਂ ਮੈਂ ਛੱਡ ਕੇ ਤੂੰ ਹੀ ਤੂੰ ਪ੍ਰਭੂ ਕਰਨ ਲੱਗ ਗਈ ਹੈ।
ਛੇ ਚੱਕਰ ਬਣਾ ਕੇ ਪ੍ਰਭੂ
ਨੇ ਇਹ ਬੰਦੇ ਦਾ ਸਰੀਰ ਬਣਾਂ ਦਿੱਤਾ ਹੈ। ਇਸ ਸਰੀਰ ਵਿੱਚ ਬਹੁਤ ਮਹਿੰਗੀ ਵਡਮੂਲੀ ਆਪਣੀ ਜੋਤ ਰੱਖ
ਦਿੱਤੀ ਹੈ। ਇਸ ਸਰੀਰ ਦਾ ਜੰਦਰਾ-ਕੁੰਜੀ ਪ੍ਰਭੂ ਨੇ ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ। ਇਹ ਖੇਡ ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ। ਇਸ ਸਰੀਰ
ਵਿਚ ਰਹਿਣ ਵਾਲੇ ਪਿਆਰੇ ਮਨ ਹੇ ਵੀਰ ਹੁਣ ਜਾਗਦਾ ਰਹੀ। ਬੇਧਿਆਨੇ ਹੋ ਕੇ ਤੂੰ
ਹੁਣ ਤਕ ਜੀਵਨ ਅਜਾਈਂ ਮੁਕਾ ਲਿਆ ਹੈ। ਬੇਸਮਝੀ ਵਿੱਚ ਹੋ ਕੇ ਸੁੱਤੇ ਹੋਏ ਨੂੰ ਦੇਖ ਕੇ ਚੋਰ ਉਸ ਦਾ
ਘਰ ਲੁੱਟ ਲੈਂਦਾ ਹੈ। ਪੰਜ ਪਹਿਰੇਦਾਰ ਸਰੀਰ ਉੱਤੇ ਅੱਖਾਂ, ਕੰਨ, ਨੱਕ, ਜੀਭ, ਚਮੜੀ ਰਹਿੰਦੇ ਹਨ। ਇਹਨਾਂ ਦਾ ਕੋਈ ਵਿਸਾਹ
ਨਹੀਂ ਹੈ। ਕਿਧਰ ਦੀ ਗੱਲ ਕੀ ਸੁਣਨ, ਦੇਖਣ, ਸੂਗਣ, ਚੱਟਣ, ਸਰੀਰ ਦਾ ਸੁਆਦ ਲੈਣ ਲੇਂਣ
ਲੱਗ ਜਾਣ। ਚੇਤਨ ਰਹੀ। ਆਤਮਾਂ ਗੰਦੀ ਨਾ ਹੋਣ ਦੇਵੀ। ਪ੍ਰਭੂ ਦੀ ਜੋਤ ਸਰੀਰ
ਵਿੱਚ ਹਾਜ਼ਰ ਹੋਣ ਨਾਲ ਦਸਵੇਂ ਅੰਗ ਦਿਮਾਗ਼ ਵਿਚ ਗਿਆਨ ਤੇ ਗੁਣ ਆ ਜਾਂਦੇ ਹਨ। ਮੇਰੀ
ਮਾਂ ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਹੀਂ ਸਮਝਿਆ। ਜਿਸ ਪ੍ਰਭੂ ਦੇ ਸ਼ਿਵ ਅਤੇ ਸਨਕ
ਗੁਣਾਂ ਦੀ ਪ੍ਰਸੰਸਾ ਗਾਉਂਦੇ ਹਨ। ਮੇਰੇ ਪ੍ਰਾਣ ਉਸ ਰੱਬ ਵਿਚ ਵੱਸ ਰਹੇ ਹਨ। ਜਦੋਂ ਦੀ ਸਤਿਗੁਰੂ ਨੇ
ਉੱਚੀ ਅਕਲ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ ਗਿਆਨ ਤੇ ਰੱਬੀ ਗੁਣਾਂ ਦਾ ਚਾਨਣ ਹੋ ਗਿਆ
ਹੈ। ਮੇਰਾ ਧਿਆਨ ਉੱਚੀ ਸੋਚ ਵਿੱਚ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ। ਵਿਸ਼ੇ-ਵਿਕਾਰ ਦੇ ਰੋਗ
ਤੇ ਸਹਿਮ ਮੁੱਕ ਗਏ ਹਨ। ਮਨ ਨੇ ਆਪਣੇ ਸਰੀਰ ਦੇ ਮਨ ਅੰਦਰ ਹੀ ਸੁਖ ਲੱਭ ਲਿਆ
ਹੈ।
ਮੇਰੀ ਜੋਤ ਬੁੱਧੀ ਦਾ ਪਿਆਰ ਇੱਕ ਸ਼ਕਤੀ ਸ਼ਾਲੀ ਪ੍ਰਭੂ ਦੀ ਜੋਤ
ਨਾਲ ਇੱਕ ਮਿੱਕ ਹੋ ਗਿਆ ਹੈ। ਇੱਕ ਪ੍ਰਭੂ ਨੂੰ ਆਸਰਾ
ਸਮਝ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ। ਮੇਰੇ ਅੰਦਰ ਚੰਦਨ ਦੀ ਸੁਗੰਧੀ ਪੈਦਾ ਹੋ
ਗਈ ਹੈ। ਮੇਰਾ ਹੰਕਾਰ ਮੁੱਕ ਗਿਆ ਹੈ। ਜੋ ਬੰਦਾ ਰੱਬ ਦੀ ਪ੍ਰਸੰਸਾ ਕਰਦਾ ਹੈ। ਪ੍ਰਭੂ ਨੂੰ
ਧਿਆਉਂਦਾ ਹੈ। ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ। ਜਿਸ ਨੇ ਮਨ ਜਗਾ ਕੇ ਵਿਚ ਪ੍ਰਭੂ ਦੀ ਯਾਦ
ਨੂੰ ਵੱਸਇਆ ਹੈ। ਉਸ ਦੇ ਮੱਥੇ ਦੇ ਲੇਖ ਵੱਡੇ ਭਾਗ ਵਾਲੇ ਹਨ। ਮਾਇਆ ਦਾ ਪ੍ਰਭਾਵ ਦੂਰ ਕਰਕੇ ਜਦੋਂ
ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ। ਭਗਤ ਕਬੀਰ ਕਹਿੰਦੇ ਹਨ, ਸਤਿਗੁਰੂ ਨੂੰ ਮਿਲ ਕੇ, ਉੱਚਾ ਸੁਖ ਪ੍ਰਾਪਤ ਹੁੰਦਾ
ਹੈ। ਭਟਕਣਾ ਮੁੱਕ ਜਾਂਦੀ ਹੈ ਤੇ ਮਨ ਪ੍ਰਭੂ ਵਿਚ ਲੀਨ ਇਕ ਮਿੱਕ ਹੋ
ਜਾਂਦਾ ਹੈ।
Comments
Post a Comment