ਭਾਗ 44 ਮੁਜ਼ਲੂਮਾਂ, ਗ਼ਰੀਬਾਂ, ਕਮਜ਼ੋਰਾਂ ਦੇ ਰਾਖੇ ਆਪ ਗੁਮਰਾਹ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਆਪਣੇ ਅੰਦਰ ਸਾਰੇ ਝਾਤੀ ਮਾਰੀਏ ਅਸੀਂ ਕਰ ਕੀ ਰਹੇ ਹਾਂ? ਸਾਰੀ ਦਿਹਾੜੀ ਵਿੱਚ ਕੀ ਕੀਤਾ ਹੈ? ਕਿਸੇ ਨੂੰ ਪਾਣੀ ਪਿਲਾਇਆ ਹੈ ਜਾਂ ਕਾਲੇ ਕਾਂ ਵਾਂਗ ਕਿਸੇ ਦੇ ਹੱਥਾਂ ਉੱਤੋਂ ਰੋਟੀ ਖੋਹੀ ਹੈ ਧਰਮ ਤੇ ਲੋਕਾਂ ਤੋਂ ਵੱਖ ਹੋ ਕੇ ਅਸੀਂ ਜੀਅ ਨਹੀਂ ਸਕਦੇ ਜਦੋਂ ਲੋਕਾਂ ਤੇ ਰਿਸ਼ਤਿਆਂ ਵੱਲੋਂ ਬੰਦਾਂ ਕੱਲਾਂ ਰਹਿ ਜਾਂਦਾ ਹੈ ਫਿਰ ਧਰਮ ਦਾ ਲੜ ਹੋਰ ਘੁੱਟ ਕੇ ਫੜਦਾ ਹੈ ਕਿਉਂਕਿ ਸਾਨੂੰ ਸਮਾਂ ਗੁਜ਼ਾਰਨ ਲਈ ਕੋਈ ਆਹਰ ਚਾਹੀਦਾ ਹੈ ਜਿਸ ਦਿਨ ਕੰਮ ਤੋਂ ਛੁੱਟੀ ਹੁੰਦੀ ਹੈ ਉਸੇ ਦਿਨ ਹੀ ਬਹੁਤੇ ਲੋਕਾਂ ਦਾ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਮਨ ਕਰਦਾ ਹੈ ਸਾਨੂੰ ਧਾਰਮਿਕ ਹੋਣਾ ਚਾਹੀਦਾ ਹੈ ਧਰਮ ਤੋ ਹੀ ਚੰਗੇ ਜੀਵਨ ਦੀ ਸੇਧ ਲੈ ਸਕਦੇ ਹਾਂ ਪਰ ਜੇ ਅਸੀਂ ਅੱਖਾਂ ਮੀਚ ਕੇ ਧਾਰਮਿਕ ਆਗੂਆਂ ਮਗਰ ਲੱਗਦੇ ਰਹੇ ਉਹ ਆਪਾਂ ਨੂੰ ਆਪਣੀ ਮਰਜ਼ੀ ਨਾਲ ਕੁਰਾਹੇ ਵੀ ਪਾ ਸਕਦੇ ਹਨ ਇਹ ਹੋ ਵੀ ਰਿਹਾ ਹੈ ਅੱਜ ਦੇ ਜ਼ਮਾਨੇ ਵਿੱਚ ਹਰ ਕੋਈ ਆਪ ਦਾ ਹੀ ਫ਼ਾਇਦਾ ਸੋਚਦਾ ਹੈ ਕੋਈ ਵੀ ਆਪ ਦਾ ਨੁਕਸਾਨ ਨਹੀਂ ਕਰਾਉਂਦਾ ਧਰਮ ਲਈ ਗ਼ਲਤ ਆਗੂਆਂ ਮਗਰ ਲੱਗ ਕੇ ਪੜ੍ਹੇ ਲਿਖੇ ਲੋਕ ਵੀ ਆਪ ਦਾ ਜਾਨ ਮਾਲ ਦਾ ਨੁਕਸਾਨ ਕਰਾਉਂਦੇ ਹਨ ਕੀ ਇਕੱਲੇ ਧਾਰਮਿਕ ਆਗੂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦੇ ਹਨ? ਇਹ ਆਮ ਪੰਜਾਬੀ ਭਾਸ਼ਾ ਵਿੱਚ ਹੈ ਦੋ ਚਾਰ ਵਾਰ ਪੜ੍ਹਨ ਨਾਲ ਸਮਝ ਆਉਣ ਲੱਗ ਜਾਵੇਗੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪ ਪੜ੍ਹ ਕੇ ਦੇਖੀਏ ਪੜ੍ਹਨ ਨਾਲ ਪ੍ਰੇਮ, ਪਿਆਰ, ਦਿਆਂ ਮਿਹਰ ਦੇ ਫੁਆਰੇ ਫੁੱਟਣ ਲੱਗ ਜਾਣਗੇ ਉਸ ਦੇ ਕੀਤੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ

ਸ੍ਰੀ ਗੁਰੂ ਗ੍ਰੰਥਿ ਸਾਹਿਬ ਕਹਿ ਰਹੇ ਹਨ। ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ਰਹਾਉ ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ ਅੱਧੀ ਕੌਡੀ ਦਾ ਗਰੀਬ ਛੀਂਬਾ, ਲਖਪਤੀ ਬਣ ਗਿਆ,ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ।1। ਰਹਾਉ।

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ਕੱਪੜਾ ਉਣਨ ਤਾਣਾ ਤਣਨ ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ; ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ।1।

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ਰਵਿਦਾਸ ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀਫਿਰ ਉਸ ਨੇ ਮਾਇਆ ਦਾ ਮੋਹ ਛੱਡ ਦਿੱਤਾ, ਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ।2।

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ਸੈਣ ਜਾਤਿ ਦਾ ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ।3।

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ ਇਸ ਤਰ੍ਹਾਂ ਦੀ ਗੱਲ ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ।4।2। {ਪੰਨਾ 487}


ਅਸੀਂ ਸਮਝਦੇ ਹਾਂ ਇਹ ਤਾਂ ਡਿਊਟੀ ਤਨਖ਼ਾਹ ਲੈਣ ਵਾਲੇ ਗ੍ਰੰਥੀ ਦੀ ਹੈ ਹੱਥ ਜੋੜ ਕੇ ਉਸ ਦੇ ਦੁਆਲੇ ਘੁੰਮਦੇ ਹੋਏ, ਉਸੇ ਦੇ ਪੈਰਾਂ ਉੱਤੇ ਡਿਗਦੇ ਫਿਰਦੇ ਹਾਂ ਉਸ ਨੂੰ ਵੀ ਪੰਜ ਬਾਣੀਆਂ ਗੁਟਕੇ ਤੋਂ ਦੇਖ ਕੇ ਹੀ ਆਉਂਦੀਆਂ ਹਨ ਜਦੋਂ ਵੀ ਦੋ ਸਾਲਾਂ ਬਾਅਦ ਉਹੀ ਮੁੜ ਮੁੜ ਕੇ ਨਵੀਂ ਕਮੇਟੀ ਆਉਂਦੀ ਹੈ ਗ੍ਰੰਥੀ ਪ੍ਰਬੰਧਕਾਂ ਦੇ ਪੈਰਾਂ ਉੱਤੇ ਡਿਗ ਪੈਂਦੇ ਹਨ ਤਨਖ਼ਾਹ ਉਨ੍ਹਾਂ ਨੇ ਦੇਣੀ ਹੁੰਦੀ ਹੈ ਪ੍ਰਧਾਨ ਦੇ ਉੱਤੋਂ ਦੀ ਗਾਤਰਾ ਕਿਰਪਾਨ 12 ਇੰਚ ਵਾਲੀ ਪਾਈ ਹੈ ਪਤਨੀ ਸੁੱਥਣ ਨੂੰ ਘੁੰਗਰੂ ਲੁਆਈ ਫਿਰਦੀ ਹੈ ਆਪ ਇਹ ਸਟੇਜ ਕੋਲ ਬੈਠ ਕੇ ਲੋਕਾਂ ਦੀਆਂ ਜ਼ਨਾਨੀਆਂ ਸੰਗਤ ਖੁੱਲ੍ਹੇ ਦਰਸ਼ਨ ਕਰਦੇ ਹਨ ਸਾਧ ਤੇ ਗੁਰਦੁਆਰੇ ਦੇ ਪ੍ਰਬੰਧਕ ਆਮ ਜਨਤਾ ਨੂੰ ਸੰਗਤ ਤੇ ਰੱਬ ਹੀ ਦਾ ਰੂਪ ਕਹਿੰਦੇ ਹਨ ਬਹੁਤੇ ਲੋਕ ਰੱਬ ਦਾ ਰੂਪ ਬਣ ਕੇ ਇਨ੍ਹਾਂ ਨੂੰ ਰੋਜ਼ ਦਰਸ਼ਨ ਦੇਣ ਜਾਂਦੇ ਹਨ ਸਾਰੇ ਜਾਣਦੇ ਨੇ, ਸਾਧ ਕਦੇ ਲੁੱਟਿਆਂ ਨਹੀਂ ਜਾਂਦਾ ਜੋ ਹੋਇਆ ਹੀ ਸਾਧ, ਉਸ ਦਾ ਕੀ ਲੁੱਟੋਗੇ ਸਰਧਾਲੂ ਰੱਬ ਜੀ ਜਾਣੀ ਦੀ ਸਾਰੇ ਸਾਧਾਂ ਦੁਆਰਾਂ ਲੁੱਟੇ ਜਾਂਦੇ ਹਾਂ ਰੱਬ ਨੂੰ ਆਪਾ ਸਾਰੇ ਹੀ ਠੱਗਣ ਨੂੰ ਫਿਰਦੇ ਹਾਂ ਤਾਂਹੀਂ ਥਾਂ-ਥਾਂ ਸਾਧਾਂ ਦੇ ਪੈਰਾਂ ਥੱਲੇ ਕੇ ਦਮ ਤੋੜ ਰਹੇ ਹਾਂ ਸਾਧਾਂ ਦੇ ਠਾਠਾ ਉੱਤੇ ਮੇਲੇ ਲਾਉਂਦੇ ਹਾਂ ਇਹੋ ਜਿਹਾ ਸਾਧ ਕੀ ਦਿਖਾਉਂਦਾ ਹੈ? ਕੁੜੀਆਂ, ਬੂੜੀਆਂ ਆਪ ਹੀ ਭੱਜੀਆਂ ਜਾਂਦੀਆਂ ਹਨ ਇੰਨਾ ਦੇ ਮਾਲਕ ਪਿਉ ਕਿਥੇ ਹੁੰਦੇ ਹਨ? ਹੁਣ ਵੀ ਪਿਛਲੇ ਦਿਨਾਂ ਵਿੱਚ ਸਾਧ ਦੇ ਮਗਰ ਲੱਗ ਕੇ ਝੁੱਗਾ ਲੁੱਟਾਉਣ ਵਾਲੀਆਂ ਔਰਤਾਂ ਹੀ ਹਨ ਜੱਗ ਆਪ ਪਰਖ ਲਵੇ ਕੀ ਸਾਧ ਨੇ ਇਨ੍ਹਾਂ ਨੂੰ ਸ਼ਾਂਤੀ ਦੇ ਦਿੱਤੀ ਹੈ? ਜਿਹੜਾ ਆਪ ਬਲਾਤਕਾਰ ਦੇ ਕੇਸ ਭੁਗਤਦਾ ਕੈਚਰੀਆਂ ਵਿਚ ਫਿਰਦਾ ਹੈ ਉਸ ਤੋਂ ਔਰਤਾਂ ਕਿਹੋ ਜਿਹੀ ਇਛਾਂ ਪੂਰੀਆਂ ਕਰਾਉਣ ਜਾਂਦੀਆਂ ਹਨ ਸ਼ਕਤੀ ਨਾਲ ਉਹ ਆਪ ਕਿਉਂ ਨਹੀਂ ਆਪ ਨੂੰ ਸੰਕਟਾਂ ਤੋਂ ਬਚਾਉਂਦਾ ਸਰਧਾਲੂਆਂ ਵਿੱਚ ਇਨ੍ਹੀਂ ਭੇਡ ਚਾਲ ਕੇ ਬੰਦੇ ਮਰਵਾਂ ਕੇ ਵੀ ਠੱਲ੍ਹ ਨਹੀਂ ਪਾਉਂਦੇ ਸਾਧਾਂ ਨੂੰ ਪੈਸੇ ਨਾਂ ਦੇ ਕੇ ਦੇਖੋ ਉਹ ਕਿਨ੍ਹੇ ਦਿਨ ਲੰਗਰ ਚਲਾਵੇਗਾ? ਕਿਸੇ ਸੜਕ ਦੇ ਮੰਗਤੇ ਨੇ ਕਦੇ ਸਾਧਾਂ ਦੇ ਦੇਖਿਆਂ ਹੈ ਸਾਧ ਗਿਫ਼ਟ ਵੰਡਦੇ ਹਨ ਦੋ ਮੀਟਰ ਦਾ ਕੱਪੜਾ ਸਰੋਪਾ ਕਹਿ ਕੇ ਹਰੇਕ ਦੇ ਧਾਰਮਿਕ ਰਾਜਨੀਤਿਕ ਦੇ ਗਲ਼ੇ ਵਿੱਚ ਪਾਈ ਜਾਂਦੇ ਹਨ
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ਓਇ ਹਰਿ ਕੇ ਸੰਤ ਆਖੀਅਹਿ ਬਾਨਾਰਸਿ ਕੇ ਠਗ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨਦੇ, ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, ਨਿਰੇ ਇਹਨਾਂ ਲੱਛਣਾਂ ਕਰਕੇ ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ ਅਸਲ ਵਿ) ਬਨਾਰਸੀ ਠੱਗ ਹਨ।1।

ਐਸੇ ਸੰਤ ਮੋ ਕਉ ਭਾਵਹਿ ਡਾਲਾ ਸਿਉ ਪੇਡਾ ਗਟਕਾਵਹਿ ਰਹਾਉ ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ ।1। ਰਹਾਉ।

ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ਲੋਕ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ ਉੱਤੇ ਰੱਖਦੇ ਹਨ, ਹੇਠਾਂ ਲੱਕੜੀਆਂ ਧੋ ਕੇ ਬਾਲਦੇ ਹਨ ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿਸਮੂਲਚੇ ਮਨੁੱਖ ਖਾ ਜਾਂਦੇ ਹਨ।2।

ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ। ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ ਇਹਨਾਂ ਮੰਦ-ਕਰਮਾਂ ਵਿਚ ਡੋਬਦੇ ਹਨ।3।

ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਆਵੈ
ਜੀਵਾਂ ਦੇ ਕੀਹ ਵੱਸ? ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ। ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।4।2। ਪੰਨਾ 476


ਗੁਰੂ ਦਾ ਸਿੱਖ ਲੱਲਕਾਰ ਕੇ ਵਾਰ ਕਰਦਾ ਹੈ ਪਹਿਲਾਂ ਚੇਤਾਵਣੀ ਦਿੰਦਾ ਹੈ ਜੇ ਅੱਗਲੇ ਤੋਂ ਵਾਰ ਰੋਕ ਹੁੰਦਾ ਹੋਵੇ, ਬੇਸ਼ਕ ਰੋਕ ਲਵੇ ਜੋ ਹੁਣ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਸਿੱਖ ਭੇਸ ਦਿਖਾਂਉਂਦਾ ਵੀ ਹੈ ਉਤੋਂ ਦੀ ਸ੍ਰੀ ਸਾਹਿਬ ਪਾਈ ਹੈ ਢਾਈ ਤਿੰਨ ਫੁੱਟੀ ਕਿਰਪਾਨ ਹੱਥ ਵਿੱਚ ਵੀ ਫੜੀ ਹੈ ਹਰੀ ਸਿੰਘ ਨਲੂਏ, ਬੰਦਾਂ ਸਿੰਘ ਬਹਾਦਰ ਵਾਂਗ ਮੁੱਛਾਂ ਵੀ ਖੜੀਆਂ ਕੀਤੀਆਂ ਹਨ ਕੀ ਕਰਤੂਤਾਂ ਵੀ ਉਹਨਾਂ ਵਰਗੀਆਂ ਹਨ ਹੱਥ ਜਰੂਰ ਦਾੜ੍ਹੀ ਮੁੱਛਾਂ ਉਤੇ ਵਾਰ ਵਾਰ ਫਿਰਦਾ ਰਹਿੰਦਾ ਹੈ ਡਰ ਆਉਂਦਾ ਹੈ ਤੁਹਾਡੇ ਇਹੋ ਜਿਹੇ, ਭੇਸ ਕੋਲੋ ਬੰਦਿਆਂ ਦੇ ਰਾਖੇ ਨਹੀਂ ਬੰਦੇ ਖਾਣੇ ਲੱਗਦੇ ਹੋ ਜੋ ਗਰਜਦੇ ਨੇ ਵਰਦੇ ਨਹੀਂ ਜਦੋਂ ਕੋਈ ਮੌਕਾਂ ਆਉਂਦਾ ਹੈ ਇਹੋ ਜਿਹੇ ਕਿਸੇ ਦੇ ਮਰਨੇ ਜਾਂ ਵਿਆਹ ਤੇ ਗਏ ਹੁੰਦੇ ਹਨ ਤਾਂਹੀਂ 1984 ਦੇ ਬਲੂ ਸਟਾਰ ਵਿੱਚ ਤੇ ਦੰਗਿਆਂ ਪੁਲਿਸ ਇਨਕਊਟਰ ਵਿੱਚ ਕੋਈ ਇੱਕ ਵੀ ਧਰਮਿਕ ਆਗੂ ਰਾਜਨੀਤਿਕ ਆਗੂ ਨਹੀਂ ਮਰਿਆਂ ਆਮ ਜਨਤਾਂ ਮਰੀ ਹੈ
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥ ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥ ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥ ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥ ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥ {ਪੰਨਾ 491} ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ, ਪਰਮਾਤਮਾ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ। ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ) ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ।1। ਰਹਾਉ।

ਹਰੇਕ ਮਨੁੱਖ ਨਿਰੀ ਜੀਭ ਨਾਲ ਹੀ ਪਰਮਾਤਮਾ ਦਾ ਨਾਮ ਆਖਦਾ ਰਹੇ, ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ ਸਫਲਤਾ ਨਹੀਂ ਹੁੰਦੀ। ਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ।1। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ।2। ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ, ਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੁੰਦਾ ਉਹ ਮਾਇਆ ਦੇ ਮੋਹ ਵਿਚ ਭਟਕਦਾ ਰਹਿੰਦਾ ਹੈ ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ।3। ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਬਖ਼ਸ਼ਸ਼ ਹੋਵੇ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ। (ਪਰ ਉਂਞ) ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝਦਾ ਹੈ। ਗੁਰੂ ਨਾਨਕ ਜੀ ਦੇ ਘਰ ਦੇ ਤੀਜੇ ਗੁਰੂ ਅਮਰਦਾਸ ਜੀ ਨੇ ਕਿਹਾ ਹੈ, ਜਦੋਂ ਜੇਹੜਾ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ।4। 4।6।


ਲੋਕਾਂ ਦੀਆਂ ਗੱਲਾਂ ਸੁਣ ਕੇ ਲੋਕਾਂ ਮਗਰ ਨਹੀਂ ਲਗਣਾਂ ਚਾਹੀਦਾ ਹਰ ਸ਼ੱਕ ਦੀ ਪਰਖ ਕਰਨੀ ਚਾਹੀਦੀ ਹੈ ਜੋ ਵੀ ਦੁਨੀਆਂ ਉਤੇ ਕਿਸੇ ਨੇ ਵੀ ਅੱਜ ਤੱਕ ਲਿਖਿਆ ਹੈ ਦੁਨੀਆਂ 'ਤੇ ਵਾਪਰਿਆ ਹੈ ਦੁਨੀਆਂ ਨੂੰ ਹੀ ਸ਼ੀਸਾ ਦਿਖਾਇਆ ਹੈ ਜੋ ਸੱਚ ਹੀ ਹੁੰਦਾ ਹੈ ਲੋਕ ਆਪ ਇਹ ਸਬ ਕਰਦੇ ਹਨ ਪੂਰਾ ਦਸਮ ਗ੍ਰੰਥ ਕਈਆਂ ਨੇ ਪੜ੍ਹਿਆ ਨਾ ਦੇਖਿਆ। ਭੇਡਾਂ ਵਾਂਗ ਪੁਆੜੇ ਪੁਆਉਣ ਵਾਲਿਆਂ ਮਗਰ ਹੋਏ ਹੋਏ ਕਰੀ ਜਾਂਦੇ ਹਨ। ਹਰਿਮੰਦਰ ਸਾਹਿਬ ਦਾ ਖਾਦੇ ਤੇ ਕੀਰਤਨ ਕਰਦੇ ਦਰਸ਼ਨ ਸਿੰਘ ਨੂੰ 40 ਸਾਲ ਹੋ ਗਏ ਦਸਮ ਗ੍ਰੰਥਿ ਦੇ ਪਿਛੇ ਪਿਆ ਹੈ ਉਤੋਂ ਦੀ ਗਾਤਰਾਂ ਪਾਉਣ ਵਾਲੇ ਨੂੰ ਸੋਝੀ ਨਹੀਂ ਆਈ ਜੇ  ਬਾਣੀ ਪੜ੍ਹੀ ਹੈ ਉਸ ਵਾਰੇ ਲੋਕਾਂ ਨੂੰ ਜਾਗਰਤ ਕਰਨਾਂ ਚਹੀਦਾ ਸੀ ਹੁਣ ਦਰਸ਼ਨ ਸਿੰਘ ਦਾ ਦਸਵਾਂ ਦਿਵਾਰ ਕਵਾੜ ਖੁੱਲਿਆ ਹੈ ਤਾਹੀਂ ਆਪਣੇ ਹੀ ਧਰਮਿਕ ਗ੍ਰੰਥਿ ਦੀ ਭੰਡੀ ਕਰਦਾ ਫਿਰਦਾ ਹੈ ਰੌਲਾਂ ਬੰਦਿਆਂ ਨਾਲ ਹੋ ਸਕਦਾ ਹੈ ਗੁਰੂ ਦੇ ਤਾਂ ਚਰਨ ਫੜ ਸਕਦੇ ਹਾਂ ਜੋ ਗੁਰੂ ਤੇ ਉਂਗ਼ਲ਼ੀਂ ਚੱਕੇ, ਉਹ ਚੇਲਾ ਨਹੀਂ ਹੈ ਉਹੀ ਹਰਿਮੰਦਰ ਤੋਂ ਰੋਟੀਆਂ ਖਾਦੀਆ ਹਨ ਟੇਪਾਂ ਰਿਕੋਰਡ ਕਰਕੇ ਬਥੇਰੀਆਂ ਵੇਚ ਲਈਆਂ ਆਪ ਵੀ ਉਥੇ ਬਿਰਾਜ ਮਾਨ ਰਿਹਾ ਹੈ ਉਦੋਂ ਨੀਂਦ ਆਈ ਰਹੀ ਹੈ ਅੱਖ ਲੱਗ ਗਈ ਸੀ ਜਾਂ ਕੁਰਸੀ ਦੇ ਨਸ਼ੇ ਦੀ ਲੋਰ ਗਈ ਸੀ ਜੇ ਉਸ ਨੂੰ ਚੰਗ੍ਹਾਂ ਨਹੀਂ ਲੱਗਦਾ ਨਾ ਪੜ੍ਹੇ ਆਪ ਵੀ ਰਾਜੇ ਵਾਲੀ ਕਥਾਂ ਦੀ ਕਿਰਿਆਂ ਕਰਨ ਨਾਲ ਜੰਮਿਆ ਹੈ ਕੀ ਆਪ ਕਾਂਮ ਨਹੀਂ ਕਰਦਾ? ਸਾਰੀ ਦੁਨੀਆਂ ਕਾਂਮ ਤੋਂ ਪੈਦਾ ਹੋਈ ਹੈ ਕਾਂਮ ਦੇ ਹੀ ਫੁਰਨੇ ਦਿਨ ਰਾਤ ਫੁਰਦੇ ਹਨ ਬਿਲਕੁਲ ਰਾਜੇ ਵਾਂਗ, ਉਸੇ ਤਰ੍ਹਾਂ ਹੀ ਆਪ ਵੀ ਲੁਕ ਲੁਕ ਕੇ ਕਰਦੇ ਹਾਂ ਜਿਸ ਦਾ ਸਬੂਤ ਅਸੀਂ ਤੇ ਸਾਡੇ ਬੱਚੇ ਹਨ ਜੇ ਕਿਸੇ ਦੇ ਬੱਚਾ ਨਾਂ ਹੋਵੇ, ਉਸ ਨੂੰ ਕੀ ਕਹਿੰਦੇ ਹਨ? ਲੋਕਾਂ ਤੇ ਦਸਮ ਗ੍ਰੰਥਿ ਦੇ ਰਾਜੇ ਦੀਆਂ ਇਧਰ ਉਧਰ ਦੀਆਂ ਗੱਲਾਂ ਬਥੇਰੀਆਂ ਕਰ ਲੈਂਦੇ ਹਾਂ ਜਦੋ ਅਸੀਂ ਆਪ ਕਾਂਮ ਕਰਦੇ ਹਾਂ ਬੜੇ ਖੁਸ਼ ਹੋ ਕੇ ਸੋਹਣੇ ਤੋਂ ਸੋਹਣੇ ਪੁਰਸ਼ ਔਰਤ ਨਾਲ ਸੌਦੇ ਹਾਂ ਇਹੋਂ ਜਿਹਾ ਕੰਮ ਸਮਾਜ ਤੇ ਦੂਜਾਂ ਬੰਦਾ ਨਹੀਂ ਕਰ ਸਕਦਾ ਅਸੀਂ ਜੋ ਆਪ ਕਰਦੇ ਹਾਂ ਉਹ ਬਿਲਕੁਲ ਠੀਕ ਹੈ ਦੂਜਾਂ ਬੰਦਾ ਜ਼ਰ ਨਹੀਂ ਹੁੰਦਾ ਦਰਸ਼ਨ ਸਿੰਘ ਆਪਦਾ ਕੀ ਕਰੇਗਾ? ਰਾਜੇ ਦੇ ਕੀੜਾਂ ਕਰਮ ਵਾਂਗ ਔਰਤ ਮਰਦ ਦੀ ਹੱਵਸ ਨਾਲ ਆਪ ਵੀ ਜੰਮਿਆ ਹੈ ਕਾਂਮ ਨੂੰ ਨਿੰਦ ਹੀ ਕਿਵੇਂ ਸਕਦੇ ਹਾਂ ਕਾਂਮ ਦੀ ਮਿਹਰਬਾਨੀ ਨਾਲ ਦੁਨੀਆਂ ਦੇਖੀ ਹੈ ਦੁਨੀਆਂ ਅੰਨਦ ਲੱਗਦੀ ਹੈ ਕਾਂਮ ਕਰਨ ਦੀ ਖੁੱਲੀ ਛੁੱਟੀ ਗੁਰੂ ਨਾਨਕ ਆਪ ਦੇ ਕੇ ਗਏ ਹਨ ਜੁਵਾਨ ਮੁੰਡਾਂ ਕੁੜੀ ਦਾ ਤਾਂਹੀ ਵਿਆਹ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਵਿਆਹ ਵਾਲੇ ਦਿਨ ਕਾਂਮ ਤੋਂ ਵੀ ਵਰਜਤ ਕਰਿਆ ਕਰੋਂ ਅੱਜ ਕੱਲ ਤਾਂ ਪਤੀ-ਪਤਨੀ ਜਿਉਂਦੇ ਤੋਂ ਹੀ ਬਾਹਰ  ਮੂੰਹ ਮਾਰਨੋ ਨਹੀਂ ਹੱਟਦੇ ਸਾਰਾ ਕੁੱਝ ਚਾਰ ਦਿਵਾਰੀ ਵਿੱਚ ਹੁੰਦਾ ਹੈ ਕਿਸੇ ਨੂੰ ਕੀ ਪੱਤਾਂ ਲੱਗਣਾਂ ਹੈ? ਹੋਰਾਂ ਦਾ ਪੱਤਾਂ ਰੱਖਣਾ ਜਰੂਰੀ ਹੈ ਕਿ ਕਿਸੇ ਰਾਜੇ ਨੇ ਕੀ ਕੀੜਾਂ ਕਰਮ ਕਾਂਮ ਕੀਤਾ ਸੀ ਟੇਪਾਂ ਵਿੱਚ ਰਿਕੋਰਡ ਕਰ ਦਿੱਤਾ ਅਰਥ ਵੀ ਕਰ ਕੇ ਸਣਾਂ ਦਿੱਤੇ ਹਨ ਕੀ ਪੱਤਾਂ ਕੋਈ ਕਾਂਮ ਤੋਂ ਅਣਜਾਣ ਹੋਵੇ ਆਪਣੀ ਵੀ ਕਥਾਂ ਦੱਸੋ ਜੁਵਾਨੀ ਤੋਂ ਕਿੰਨ੍ਹੇ ਖਾਤੇ ਖੋਲੇ ਹੋਏ ਹਨ ਗੁਰੂ ਅੱਜ ਪ੍ਰਗਟ ਹੋ ਜਾਵੇ ਸਭ ਦੀਆਂ ਕਰਤੂਤਾਂ ਲਿਖ ਦੇਵੇਗਾਂ ਦਸਮ ਗ੍ਰੰਥ ਵਿੱਚ ਲੁੱਚੀ ਗੱਲ ਲਿਖੀ ਹੋਈ ਹੈ 40 ਸਾਲ ਸਿੱਖ ਧਰਮ ਉਤੇ ਲੈਕਚਰ ਕਰਦੇ ਨੂੰ ਹੋ ਗਏ ਅੱਜ ਇਸ ਦਰਸ਼ਨ ਨੂੰ ਫਿ਼ਕਰ ਹੋ ਗਿਆ, ਕੋਈ ਹੋਰ ਧਰਮ ਦਾ ਨਾਂ ਪੜ੍ਹ ਲਵੇ ਹੋਰ ਧਰਮ ਦੇ ਤਾਂ ਕਾਂਮ ਨਹੀਂ ਕਰਦੇ ਹੋਰ ਧਰਮਕਿ ਗ੍ਰੰਥਾਂ ਵਿੱਚ ਕਾਂਮ ਤੇ ਲਿਖਿਆ ਹੋਇਆ
ਕਈ ਸਾਰੀ ਉਮਰ ਹੰਢਾ ਚੁਕੇ ਹਨ ਬਿਆਨ ਦੇ ਰਹੇ ਹਨ ਕਿ ਅਸੀਂ ਧੀਆਂ ਭੈਣਾਂ ਤੋਂ ਦਸਮ ਗ੍ਰੰਥ ਲੁਕੋ ਕੇ ਰੱਖਦੇ ਹਾਂ ਆਪਣੇ ਆਪ ਨੂੰ ਕਿਥੇ ਲੁਕੋਵੋਂਗੇ? ਜਿੰਨ੍ਹਾਂ ਨੇ ਇਹੀ ਰਾਜੇ ਵਾਲੀ ਕਿਰਿਆਂ ਕਰਕੇ ਇਹੀ ਧੀਆਂ ਭੈਣਾਂ ਜੰਮ ਕੇ ਸਬੂਤ ਪੈਦਾਂ ਕੀਤੇ ਹਨ ਇਹੀ ਕਰਨ ਲਈ ਘਰ ਔਰਤ ਹੈ ਹੋ ਸਕਦਾ ਹੈ ਬਾਹਰ ਵੀ ਔਰਤ ਹੋਵੇ ਫਿਰ ਵੀ ਆਪਣਾ ਆਪ ਉਚਾ ਸੂਚਾਂ ਹੀ ਲੱਗਦਾ ਹੈ ਰੋਜ਼ ਨਿੱਕੀਆਂ ਬੱਚੀਆਂ ਨਾਲ ਬਲਾਤਕਾਰ ਹੁੰਦੇ ਹਨ ਉਸ ਬਾਰੇ ਕਿਉਂ ਨਹੀਂ ਚਿੰਤਤ ਹੁੰਦੇ? 400 ਸਾਲ ਪਹਿਲਾਂ ਹੋ ਚੁਕੀ ਘੱਟਨਾਂ ਨੂੰ ਰੋਜ਼ ਦਰਸ਼ਨ ਜੀ ਨਾਲ ਮਿਲ ਕੇ ਰੇਡੀਉ ਟੀਵੀ ਉਤੇ ਗੰਦ ਬੱਕਦੇ ਹੋ ਉਦੋਂ ਤੁਹਾਡੀਆਂ ਧੀਆਂ ਭੈਣਾ ਦੇ ਕੰਨ੍ਹੀ ਮੰਦੇ ਦਿੱਤੇ ਹੁੰਦੇ ਹਨ ਜਾਂ ਦੂਜੀਆਂ ਜਨਾਨੀਆਂ ਨੂੰ ਭਮਾਂਉਂਦੇ ਹੋ ਸੀਤਾ ਮਾਂ ਉਤੇ ਚੀਰ ਹਰਨ ਪਿਛੋ ਕੀ ਅਲਜ਼ਾਮ ਲੱਗਾ ਸੀ? ਉਸ ਤੋਂ ਅਗਨੀ ਪ੍ਰੀਖਿਆਂ ਕਿਉਂ ਲਈ ਸੀ? ਦਰੋਪਤੀ ਦੀ ਸਾੜੀ ਕਿਉਂ ਉਤਾਰੀ ਜਾਂ ਰਹੀ ਸੀ? ਸਮੇਂ ਦੇ ਲਿਖਾਰੀ ਸਮਾਜ ਜੋ ਹੁੰਦਾ ਦੇਖਣਗੇ ਲਿਖਦੇ ਰਹਿਣਗੇ ਦਰਸ਼ਨ ਜੀ ਨੇ ਜੋ ਗੁਰੂ ਜੀ ਦੀ ਚਰਚਾ ਕਰਨੀ ਸ਼ੁਰੂ ਕੀਤੀ ਹੈ ਇਸ ਨੂੰ ਇਸ ਦਾ ਫ਼ਲ ਬਹੁਤ ਮਹਿੰਗਾਂ ਪਵੇਗਾ ਸੰਗਤ ਇਹੋ ਜਿਹੇ ਦੋਗਲ਼ੇਂ ਬੰਦੇ ਤੋਂ ਬੱਚ ਜਾਂਵੇ ਇਸ ਨੇ ਕਿਸੇ ਥਾਂ ਦਾ ਨਹੀਂ ਛੱਡਣਾ ਆਪਣਾ ਰੱਬ ਆਪ ਮੰਨਵੋ ਜੋ ਵੀ ਤੁਹਾਡਾ ਧਰਮ ਹੈ ਪੂਰੀ ਅਜ਼ਾਦੀ ਹੈ ਕਈ ਪੂਜਾਂ ਪਿਛੇ ਪੈ ਗਏ ਤੁਸੀਂ ਦੂਜੇ ਦੇ ਧਰਮ ਤੋਂ ਕੜ੍ਹੀ ਲੈਣੀ ਹੈ ਗੀਤਕਾਰ, ਲਿਖਾਂਰੀ, ਮੀਡੀਆਂ ਸਾਰੇ ਧਰਮਾਂ ਦਾ ਬਰਾਬਰ ਹੁੰਦਾ ਹੈ ਅਸੀਂ ਦੂਜੇ ਦੇ ਧਰਮ ਵਿੱਚ ਲੱਤਾਂ ਫੱਸਾਉਣੋਂ ਕਦੋਂ ਹੱਟਾਂਗੇ?ਕੀ ਦੂਜਾਂ ਬੰਦਾਂ ਖੁੱਸ਼ ਦੇਖ ਕੇ ਜਰ ਨਹੀਂ ਹੁੰਦਾ?
ਸਾਡੇ ਤੱਖਤਾਂ ਦੇ ਜੱਥੇਦਾਰ ਵੀ ਗੁਰੂ ਪ੍ਰਤੀ ਇਮਾਨਦਾਰ ਨਹੀਂ ਹਨ ਡਿਊਟੀ ਕਰਦੇ ਹਨ ਡੰਡਾਂ ਕਿਸੇ ਹੋਰ ਦਾ ਲਹਿਰਾਂ ਹੋ ਰਿਹਾ ਹੈ ਕੋਈ ਫ਼ੈਸਲ਼ਾਂ ਸਖ਼ਤੀ ਨਾਲ ਨਹੀਂ ਲੈਂਦੇ ਦੱਸਣ ਕੌਮ ਦੀ ਵਾਂਗ ਡੋਰ ਕਿਸ ਹੱਥ ਹੈ? ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸ਼ਬਦ ਪੜ੍ਹੋ ਥੱਲੇ ਵਾਲੀਆ ਪੰਗਤੀਆਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿਚੋਂ ਹਨ ਸਤਿਗੁਰਾਂ ਨੇ ਬੰਦੇ ਦੇ ਵੀਰਜ ਦੀ ਗੱਲ ਕੀਤੀ ਹੈ ਔਰਤ ਮਰਦ ਦੇ ਸਰੀਰਕ ਮਿਲਣ ਦੇ ਨਤੀਜੇ ਦੱਸੇ ਹਨ ਹੋਰ ਬਹੁਤ ਸ਼ਬਦ ਹਨ ਕੀ ਹੁਣ ਮਾਹਾਰਾਜ ਉਤੇ ਉਂਗ਼ਲ਼ਾਂ ਚੱਕੋਂਗੇ? ਦਰਸ਼ਨ ਜੀ ਤੇ ਉਸ ਦੇ ਹਮੈਤੀਓ ਇਸ ਬਾਰੇ ਤੁਹਾਡੀ ਕੀ ਰਾਏਂ ਹੈ? ਅਰਥ  ਵੀ ਨਾਲ ਹੈ। ਬਹਾਨਾਂ ਨਾਂ ਬਣਾਉਣਾਂ ਬਾਣੀ ਸਮਝ ਨਹੀਂ ਲਗਦੀ।
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ਜਿਸ ਪ੍ਰਭੂ ਨੇ ਪਿਤਾ ਦੀ ਇਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ, ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ, ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ।1।

ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ਰਹਾਉ ਹੇ ਬੰਦੇ ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ? ਪਿਛਲੇ ਜਨਮ ਵਿਚ ਕੀਤੇ ਕਰਮਾਂ-ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ?।1। ਰਹਾਉ।

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ। ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ?।2।

ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ੨੩ {ਪੰਨਾ 481} ਬੁੱਢਾ ਹੋ ਕੇ ਅਜੇ ਤੂੰ ਹੋਰ ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, ਉਧਰ ਜਮ ਤੇਰੇ ਸਾਹ ਤੱਕ ਰਿਹਾ ਹੈ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ। ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, ਇਸ ਖੇਡ ਵਿਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ।3।1। 23।


ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ਜੀਵ ਮਾਂ ਦੀ ਰੱਤ ਤੇ ਪਿਉ ਦੇ ਵੀਰਜ ਤੋਂ ਮਾਂ ਦੇ ਪੇਟ ਦੀ ਅੱਗ ਵਿਚ ਤੂੰ ਉੱਗਿਆ। ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੀ, ਮਾਨੋ ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ। ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ ਮਨੋਂ ਤਨੋਂ ਹਿਰਦੇ ਵਿਚ ਯਾਦ ਕਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ। ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਵਿਸਾਰਿ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ {ਪੰਨਾ 706} ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, ਜੇ ਭੁਲਾਇਂਗਾ ਤਾਂ ਮਨੁੱਖਾ ਜਨਮ ਦੀ ਬਾਜ਼ੀ)ਹਾਰ ਕੇ ਜਾਵੇਂਗਾ।੨।


ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜ਼ੋਰੀ ੧॥ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ? ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ ਇਹਨਾਂ ਦੋਹਾਂ ਤੋਂ ਤਾਂ ਪ੍ਰਮਾਤਮਾ ਨੇ ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ।1। ਮੈ ਨਾਂਹ ਕੁਛ ਆਹ ਨਾ ਮੋਰਾ ਤਨ ਧੁਨ ਸੁੱਭ ਰਸੂ ਗੋਬਿੰਦ ਤੋਰਾ ੧॥ ਰਹਾਉ ਮੇਰੇ ਗੋਬਿੰਦ ਤੈਥੋਂ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ। ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ।1। ਰਹਾਉ।

ਇਸ ਮਾਟੀ ਮਹਿੰ ਪਵਨ ਸਮਾਇਆ ਝੂਠਾ ਪਰਪੰਚ ਜੋਰੂ ਚਲਾਇਆ ੨॥ ਇਸ ਮਿੱਟੀ ਦੇ ਪੁਤਲੇ ਵਿਚ ਇਸ ਨੂੰ ਖੜਾ ਰੱਖਣ ਲਈ ਪ੍ਰਾਣ ਟਿਕੇ ਹੋਏ ਹਨ, ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ।2।

ਕਿਨ੍ਹੇ ਲਾਖ ਪਚਾ ਕੀ ਜ਼ੋਰੀ ਅੰਤ ਕੀ ਬਾਰ ਗਡਰੀਆ ਫਿਰੋ ੩॥ ਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ, ਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ।3।

ਕਹਿ ਕਬੀਰ ਇੱਕ ਨਵ ਉਸਾਰੀ ਖਿਣ ਮਹਿੰ ਬਿਨ ਸੀ ਜਾਈ ਅਹੰਕਾਰੀ ੪॥੧॥੯॥੬੦॥ {ਪੰਨਾ 336-337} ਕਬੀਰ ਆਖਦਾ ਹੈਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ ਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ।4।1।9। 60।  ਮਨੁੱਖ ਆਪਣੀ ਪਾਇਆਂ ਨੂੰ ਨਾਹ ਸਮਝ ਕੇ ਧਨ-ਪਦਾਰਥ ਦਾ ਅਹੰਕਾਰ ਕਰਦਾ ਰਹਿੰਦਾ ਹੈ। ਪਰ ਲੱਖਾਂ ਰੁਪਏ ਜੋੜੇ ਹੋਏ ਭੀ ਇੱਥੇ ਹੀ ਧਰੇ ਰਹਿ ਜਾਂਦੇ ਹਨ, ਤੇ ਇਹ ਸਰੀਰ ਨਾਸ ਹੋਣ ਲੱਗਿਆਂ ਤਾਂ ਇਕ ਪਲ ਨਹੀਂ ਲੱਗਦਾ। 60।


ਗੋਤਮ ਤਪਾ ਦਹਿਲਿਆ ਇਸਤ੍ਰੀ ਤਿਸ ਦੇਖੀ ਇੰਦਰ ਲਭਾਇਆ ਪੰਨਾ 1344} ਗੋਤਮ ਇਕ ਪ੍ਰਸਿੱਧ ਤਪੀ ਸੀ , ਅਹਿੱਲਿਆ (ਉਸ ਦੀ) ਇਸਤਰੀ ਸੀ , ਉਸ ਦਾ ਰੂਪ ਵੇਖ ਕੇ ਦੇਵਤਿਆਂ ਦਾ ਰਾਜਾ ਅਖਵਾਂਦਾ ਇੰਦ੍ਰ ਮਸਤ ਹੋ ਗਿਆ। ਗੋਤਮ ਦੇ ਸਰਾਪ ਨਾਲਉਸ ਦੇ ਇੰਦਰ ਦੇ ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ ਪਛੁਤਾਇਆ।1।
ਅਨੇਕ ਜਤਨ ਕਰੇ ਇੰਦਰੀ ਵਸੀ ਨਾ ਹੋਈ ਕਾਮੀ ਕਰੋਧੀ ਜ਼ੈਲ ਸੁੱਭ ਕੋਈ

 

Comments

Popular Posts