ਭਾਗ 45 ਚੋਰੀ ਦਾ ਗੁੜ ਮਿੱਠਾ, ਜੱਗ ਖਾਂ ਕੇ ਮੁੱਕਦਾ ਡਿੱਠਾ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-satwinder_7@hotmail.com
ਗੁੜ ਤਾਂ ਹੁੰਦਾ ਹੀ ਮਿੱਠਾ ਹੈ। ਭੇਲੀ ਅੱਗੇ ਪਈ ਹੋਵੇ, ਪੂਰੀ ਖਾ ਨਹੀਂ ਹੁੰਦੀ। ਪਰ ਜੇ ਗੁੜ ਥੋੜੇ ਹੋਵੇ, ਹੋਰ ਖਾਣ ਨੂੰ ਜੀਅ ਕਰਦਾ ਹੈ। ਕਹਿੰਦੇ ਨੇ ਇਸ਼ਕ ਉਸ ਨਾਲੋਂ ਵੀ ਮਿੱਠਾ ਹੈ। ਇਸ਼ਕ ਨੂੰ ਬਹੁਤੇ ਚੋਰੀ ਕਰਦੇ ਹਨ। ਵਿਆਹ ਪਿੱਛੋਂ ਤਾਂ ਘਰ ਦੀ ਮੁਰਗ਼ੀ ਦਾਲ ਬਰਾਬਰ ਲੱਗਦੀ ਹੈ। ਬਹੁਤਿਆਂ ਨੂੰ ਇਸ ਵਿੱਚ ਕੋਕੜੂ ਜ਼ਿਆਦਾ ਦਿਸਦੇ ਹਨ। ਇਸ਼ਕ ਚੋਰੀ ਕਰਨ ਵਿੱਚ ਜੋ ਮਜ਼ਾ ਆਉਂਦਾ ਹੈ। ਉਹੀ ਇਸ਼ਕ ਬੰਦਾ ਸ਼ਰੇਆਮ ਕਰਨ ਵਿੱਚ ਕਰਨ ਵਿੱਚ ਸ਼ਰਮਾਉਂਦਾ ਹੈ। ਜੱਦੋ ਪਾਜ ਖੁੱਲ ਦਾ ਹੈ। ਸ਼ਿਰਮਦਗੀ ਤੋਂ ਬਗ਼ੈਰ ਕੁੱਝ ਨਹੀਂ ਲੱਭਦਾ। ਘਰੇ ਧੀਆਂ ਭੈਣਾਂ ਦੇ ਹੁੰਦੇ ਹੋਏ ਵੀ, ਬਹੁਤੇ ਅਜੇ ਵੀ ਹੀਰ ਸਾਹਿਬਾ ਹੀ ਗਾਂ ਰਹੇ ਹਨ। ਕਿੱਸੇ ਲਿਖਣ ਵਾਲਿਆਂ ਦੀ ਪੱਤਾਂ ਨਹੀਂ ਸੋਹਣੀ ਸੱਸੀ ਨਾਲ ਕੀ ਦੁਸ਼ਮਣੀ ਸੀ। ਕੁੜੀਆਂ ਬਦਨਾਮ ਕਰਕੇ ਆਪਣਾ ਨਾਮ ਚਮਕਾ ਗਏ। ਹੋ ਸਕਦਾ ਹੈ, ਕਿੱਸੇ ਲਿਖਣ ਵਾਲੇ ਆਪ ਹੀ ਉਨ੍ਹਾਂ ਦੇ ਆਸ਼ਕ ਹੋਣ। ਡਾਂਗ ਨਾਲ ਬਾਜ਼ੀ ਜਿੱਤ ਨਹੀਂ ਸਕੇ। ਕਲਮ ਨਾਲ ਕਾਗ਼ਜ਼ ਕਾਲੇ ਕਰ ਗਏ। ਹੋਰਾਂ ਦੇ ਇਸ਼ਕ ਦੀਆਂ ਗੱਲਾਂ ਕਰਨ ਦੀ ਬਜਾਏ। ਆਪਣੀਆਂ ਕਰਤੂਤਾਂ ਦੇਖੀਏ। ਆਪਣੀ ਬੁੱਕਲ ਵਿੱਚ ਵੀ ਝਾਤੀ ਮਾਰਨ ਦੀ ਲੋੜ ਹੈ।
ਕੁੱਝ ਸਾਲ ਪਹਿਲਾਂ ਜਦੋਂ ਮੈਂ ਪੰਜਾਬ ਗਈ ਹੋਈ ਸੀ। ਗੁਆਂਢੀਆਂ ਦੇ ਮੁੰਡੇ ਦਾ ਵਿਆਹ ਮੈਰਿਜ ਪੈਲੇਸ ਵਿੱਚ ਸੀ। ਖਾਣ ਪੀਣ ਦੀ ਹਰ ਚੀਜ਼ ਸੀ। 300 ਦੇ ਨੇੜ ਰਿਸ਼ਤੇਦਾਰ ਕੁਰਸੀਆਂ ਉੱਤੇ ਬੈਠੇ ਨਾਚੀਆਂ ਨੂੰ ਨੱਚਦੀਆਂ ਦੇਖ ਰਹੇ ਸਨ। ਅਸੀਂ 15 ਕੁ ਬੰਦੇ ਅਨੰਦ ਕਾਰਜ ਕਰਨ ਗੁਰਦੁਆਰਾ ਸਾਹਿਬ ਗਏ ਸੀ। ਦੁਪਹਿਰ ਤੋਂ ਬਆਦ ਬੂੜੀਆਂ ਕੁੜੀਆਂ ਗਿੱਧਾ ਪਾਉਣ ਲੱਗ ਗਈਆਂ। ਉਨ੍ਹਾਂ ਦੀ ਹੀ ਵੱਡੀ ਬਹੂ ਨੇ ਬੋਲੀ ਪਾਈ।
ਘਰ ਦੀ ਸ਼ੱਕਰ ਬੂਰੇ ਵਰਗੀ, ਹੱਟੀਆਂ ਦਾ ਗੁੜ ਖਾਦਾਂ।
ਘਰ ਦੀ ਨਾਰ ਪਤਾਸੇ ਵਰਗੀ, ਘਰ ਨੀਂ ਬਗਾਨੇ ਜਾਂਦਾ।
ਪੁੱਤ ਸਮਝਾਂ ਸੱਸੀਏ, ਹਾਏ ਜਰਿਆਂ ਨਹੀਂ ਜਾਂਦਾ।
ਮੈਂ ਉਸ ਕੋਲੇ ਹੀ ਖੜੀ ਸੀ। ਮੈਂ ਉਸ ਨੂੰ ਪੁੱਛਿਆਂ ਕੋਈ ਚੱਜ ਦੀ ਬੋਲੀ ਨਹੀਂ ਆਉਂਦੀ। ਵਿਚਾਰੇ ਵਿਰੇ ਨੂੰ ਹੀ ਗਿੱਧੇ ਵਿੱਚ ਬਦਨਾਮ ਕਰ ਦਿੱਤਾ।" ਉਸ ਨੇ ਆਪ ਦੇ ਘਰ ਵਾਲੇ ਵੱਲ ਝਾਕ ਕੇ ਕਿਹਾ," ਦੇਖ ਲਾ ਉਸ ਨੂੰ। ਕਿਵੇਂ ਸਟੇਜ ਦੇ ਉੱਤੇ ਨੱਚਣ ਵਾਲੀਆਂ ਕੁੜੀਆਂ ਨਾਲ ਅਜੇ ਵੀ ਸ਼ਰਾਬੀ ਹੋਇਆ, ਕੁੜੀਆਂ ਵਿੱਚ ਲੱਕ ਮਾਰ ਮਾਰ ਕੇ ਨੱਚੀ ਜਾ ਰਿਹਾ ਹੈ। ਹਰੇਕ ਵਿਆਹ ਵਿੱਚ ਇਸੇ ਤਰ੍ਹਾਂ ਕਰਦਾ ਹੈ। ਕਈ ਥਾਵਾਂ ਤੋਂ ਜੁੱਤੀਆਂ ਵੀ ਖਾ ਚੁਕਾ ਹੈ।" ਪਹਿਲਾਂ ਤਾਂ ਰਿਸ਼ਤੇਦਾਰਾਂ ਨੂੰ ਹੀ ਮਿਲਦੇ ਰਹੇ। ਮੈਂ ਕੁੜੀਆਂ ਵੱਲ ਧਿਆਨ ਮਾਰਿਆਂ। ਕੁੜੀਆਂ ਦੇ ਸਰੀਰ ਉੱਤੇ ਤਿੰਨ ਕੁ ਗਿੱਠ ਦੀ ਥਾਂ ਉੱਤੇ ਕੱਪੜੇ ਸਨ। ਬਾਕੀ ਸਾਰੀਆਂ ਲੱਤਾਂ ਬਾਂਹਾਂ ਨੰਗੀਆਂ ਸਨ। ਮੈਂ ਉਸ ਦੇ ਅੰਦਰ ਦੀ ਹਾਲਤ ਸਮਝ ਗਈ। ਦੂਜੇ ਦਿਨ ਅਸੀਂ ਸਾਰੀਆਂ ਕੁੜੀਆਂ ਉਸ ਵਿਰੇ ਦੇ ਦੁਆਲੇ ਹੋ ਗਈਆਂ। ਇੱਕ ਨੇ ਕਿਹਾ," ਵਿਰੇ ਤੂੰ ਸ਼ਰਾਬੀ ਹੋ ਕੇ ਨੱਚ ਬਹੁਤ ਸੋਹਣਾ ਲੈਂਦਾ ਹੈ।" ਦੂਜੀ ਕੁੜੀ ਉਦੋਂ ਹੀ ਬੋਲ ਪਈ," ਤੂੰ ਵੀ ਇੱਕ ਨੱਚਣ ਵਾਲੀ ਮੰਡਲੀ ਬਣਾ ਲੈ। ਨਚਾਰ ਅੱਜ ਕਲ ਲੱਭਦੇ ਨਹੀਂ।" ਤੀਜੀ ਨੇ ਕਿਹਾ," ਤੈਨੂੰ ਵੀਰ ਕਹਿਣ ਨੂੰ ਜੀਅ ਨਹੀਂ ਕਰਦਾ। ਭਾਬੀ ਵਿੱਚ ਕੀ ਨੁਕਸ ਹੈ। ਅੱਧ ਨੰਗੀਆਂ ਨਾਲ ਤੂੰ ਹਰੇਕ ਵਿਆਹ ਵਿੱਚ ਨੱਚ ਕੇ ਜਲੂਸ ਕੱਢਦਾ ਹੈ।" ਉਹ ਘਬਰਾ ਗਿਆ," ਮੈਂ ਸ਼ਰਾਬ ਕਿਥੇ ਪੀਂਦਾ ਹਾਂ। ਮੈਂ ਕਦੋਂ ਹੋਰ ਕੁੜੀਆਂ ਨਾਲ ਨਚਾਇਆਂ ਹਾਂ।" ਸਾਡੇ ਵਿਚੋਂ ਹੀ ਕਿਸੇ ਨੇ ਕਿਹਾ," ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ ਹੈ। ਜੋ ਕੰਮ ਬੰਦਾ ਆਪ ਕਰਦਾ ਹੈ। ਆਪ ਨੂੰ ਬੁਰਾਂ ਨਹੀਂ ਲੱਗਦਾ।" ਵਿਆਹ ਦੀ ਮੂਵੀ, ਆ ਜਾਵੇਗੀ। ਆਪਣੇ ਆਪ ਨੂੰ ਦੇਖ ਲਵੀ।" ਜਿਸ ਦਿਨ ਅਸੀਂ ਮੂਵੀ ਦੇਖ ਰਹੇ ਸੀ। ਸਾਰੇ ਮੂਵੀ ਦੇਖ ਕੇ ਖੁੱਸ ਹੋ ਰਹੇ ਸੀ। ਉਹ ਸ਼ਰਮਿੰਦਾ ਹੋਇਆਂ। ਨੀਵੀਂ ਪਾਈ ਬੈਠਾਂ ਸੀ।
ਮੈਂ ਸ਼ੁਕਰ ਕੀਤਾ। ਅਸੀਂ ਕੈਨੇਡਾ ਵਾਲੇ ਕੈਨੇਡਾ ਵਿੱਚ ਵਿਆਹਾਂ ਨੂੰ ਇਹੋ ਜਿਹਾ ਨੰਗਾਂ ਨਾਚ ਨਹੀਂ ਕਰਾਉਂਦੇ। ਪਰ ਕੈਨੇਡਾ ਵਿਚੋਂ ਇੰਡੀਆ ਜਾ ਕੇ ਕਈ ਲੱਚਰ ਬੰਦੇ ਵੀ ਇਹੀ ਕੁੱਝ ਕਰਦੇ ਹਨ। ਕਿਉਂਕਿ ਇੱਥੇ ਕੈਨੇਡਾ ਵਿੱਚ ਦਿਹਾੜੀਆਂ ਕਰਦਿਆਂ ਨੂੰ, ਇਹੋ ਜਿਹੀਆਂ ਰੰਗ ਰਲੀਆਂ ਦਾ ਸਮਾਂ ਨਹੀਂ ਲੱਗਦਾ। ਬਹੁਤੇ ਤਾਂ ਧੰਨ ਖਾਂ ਗੋਰਿਆਂ ਦੀਆਂ ਚਿੱਟੀਆਂ ਟੋ ਇਲੀਟ ਹੀ ਹੋਰ ਚਮਕਾਉਂਦੇ ਹਨ। ਇੰਡੀਆ ਆ ਕੇ ਝੂਠੀ ਚਮਕ ਦਮਕ ਨਾਲ ਭੋਲ਼ੇ ਲੋਕਾਂ ਨੂੰ ਲੁੱਟਦੇ ਹਨ। ਅਸੀਂ ਸਾਰੇ ਬੈਠੇ ਟੈਲੀਵਿਜ਼ਨ ਦੇਖ ਰਹੇ ਸੀ। ਮੇਰੇ ਪਤੀ ਸੋਫ਼ੇ ਉੱਤੇ ਲੰਮੇ ਪਏ ਸੀ। ਮੈਂ ਆਪ ਦੇ ਨੋਂਹਾਂ ਉੱਤੇ ਨੋਹ੍ਹ-ਪਾਲਸ਼ ਲਗਾਉਣ ਲੱਗ ਗਈ। ਜਿਉਂ ਹੀ ਉਹ ਕੰਮ ਤੇ ਗਏ। ਮੇਰੀ ਸੱਸ ਮੈਨੂੰ ਕਹਿਣ ਲੱਗੀ," ਇਹ ਹੁਣ ਤੈਨੂੰ ਕੁੱਝ ਨਹੀਂ ਕਹਿੰਦਾ। ਤੂੰ ਮੂਹਰੇ ਬੈਠ ਕੇ ਨੋਹੁ ਰੰਗਦੀ ਹੈ। ਟਸ਼ਨੇ ਮਸ਼ਨੇ ਕਰਦੀ ਹੈ। ਗੁਆਂਢੀਆਂ ਦੀਆਂ ਬਹੂਆਂ ਨੂੰ ਟਿੱਚਰਾਂ ਕਰਦਾ ਸੀ। ਭਾਬੀ ਤੁਸੀਂ ਬੁੱਲ੍ਹ ਕਿਉਂ ਰੰਗਦੀਆਂ ਹੋ? ਕੀ ਬਿੰਦੀ ਮੱਥੇ ਤੇ ਚਮਕਾਉਣ ਨਾਲ ਮੂੰਹ ਜ਼ਿਆਦਾ ਚਮਕ ਜਾਵੇਗਾ?
ਮੈਨੂੰ ਉਸ ਦੀ ਗੱਲ ਰੜਕੀ। ਮੈਂ ਕਿਹਾ," ਬੀਜੀ ਉਹ ਤੇਰੇ ਕੋਲੋਂ ਹੀ ਗਿਆ ਹੈ। ਉਸੇ ਨੂੰ ਪੁੱਛ ਲੈਣਾ ਸੀ। ਮੈਨੂੰ ਤਾਂ ਉਹ ਕਹਿ ਕੇ ਮੇਕਅਪ ਕਰਾਉਂਦਾ ਹੈ। ਕੀ ਤੈਨੂੰ ਮੈਂ ਸਜੀ ਹੋਈ ਚੰਗੀ ਨਹੀਂ ਲੱਗਦੀ? ਠੀਕ ਹੈ, ਮੈਂ ਉਸ ਨੂੰ ਦੱਸ ਦੇਵਾਂਗੀ। ਕਲ ਤੋਂ ਵਾਲ ਵੀ ਨਹੀਂ ਬਹੁਦੀ। ਸਵੇਰੇ ਉੱਠ ਕੇ ਕੰਮ ਤੇ ਵੀ ਉਵੇਂ ਹੀ ਬਗ਼ੈਰ ਮੂੰਹ ਧੋਏ, ਜਾਇਆਂ ਕਰਾਂਗੀ। ਬੀਜੀ ਹੋਰ ਭਖ ਗਏ," ਰਾਤ ਕਿਚਨ ਵਿੱਚ ਅੱਧੀ ਰਾਤ ਤੱਕ ਭੜਥੂ ਪੈਂਦਾ ਰਿਹਾ ਹੈ। ਫਿਰ ਕਮਰੇ ਵਿੱਚ ਜਾਂ ਕੇ ਤੇਰੀਆਂ ਦੰਦੀਆਂ ਨਿਕਲ ਦੀਆਂ ਸੁਣਦੀਆਂ ਸੀ। ਤੜਕੇ ਵੀ ਕਮਰੇ ਦੀ ਬੱਤੀ ਜਗਦੀ ਸੀ। ਅੱਜ ਕਲ ਦੀਆਂ ਨੇ ਸ਼ਰਮ ਹੀ ਲਾਹ ਕੇ ਰੱਖੀ ਹੈ। ਮੇਰੇ ਤਾਂ ਬੱਚਿਆਂ ਨੇ ਵੀ, ਮੈਨੂੰ ਤੇ ਆਪਣੇ ਪਿਉ ਨੂੰ, ਇਕੱਠੇ ਇੱਕ ਕਮਰੇ ਵਿੱਚ ਨਹੀਂ ਦੇਖਿਆਂ। ਤੂੰ ਆਪ ਦੱਸਦੇ, ਕੀ ਕਦੇ ਸਾਨੂੰ ਦੇਖਿਆਂ ਹੈ?" ਮੈਂ ਸਮਝ ਗਈ। ਇਸ ਨੂੰ ਆਪ ਦਾ ਪੁੱਤਰ ਖੁੱਸਦਾ ਲੱਗਦਾ ਹੈ। ਹੁਣ ਉਹ ਮੇਰੇ ਨਾਲ ਬਹੁਤਾ ਸਮਾਂ ਗੁਜ਼ਾਰਦਾ ਹੈ। ਮੇਰੇ ਮੂੰਹੋਂ ਨਿਕਲ ਗਿਆ," ਰਾਤ ਨੂੰ ਤੂੰ ਮੇਰੀਆਂ ਹੀ ਵਿਰਕਾਂ ਲਈ ਜਾਂਦੀ ਹੈ। ਅੱਛਾ, ਤੂੰ ਤਾਂ ਕਦੇ ਆਪਣੇ ਪਤੀ ਦੇ ਕਮਰੇ ਵਿੱਚ ਨਹੀਂ ਜਾਂਦੀ। ਫਿਰ ਮੈਂ ਤੇਰੇ ਘਰ ਕਿਵੇਂ ਆ ਗਈ? 7 ਬੱਚਿਆਂ ਦੀ ਮਹਿਫ਼ਲ ਆਪੇ ਲੱਗ ਗਈ। ਬੰਦਾ ਕਰ ਕਤਰ ਕੇ ਮੁੱਕਰ ਕਿਉਂ ਜਾਂਦਾ ਹੈ? ਐਡੇ ਵੱਡੇ ਸਬੂਤ ਹਨ। ਸ਼ਰਮ ਆਉਂਦੀ ਹੈ ਤਾਂ ਮੁੱਕਰੀ ਜਾਂ। ਸਚਾਈ ਤੇਰੇ ਮੇਰੇ ਸਾਹਮਣੇ ਹੈ। ਜੇ ਹੁਣ ਤੇਰੇ ਪਸੰਦ ਨਹੀਂ , ਉਮਰ ਹੋ ਗਈ ਹੈ ਤਾਂ ਮੈਂ ਕੀ ਕਰਾਂ?"
" ਕਿਵੇਂ ਜੁਬæਾਨ ਚੱਲਦੀ ਹੈ? ਜੇ ਮੇਰੀ ਸੱਸ ਕੋਲੇ ਹੁੰਦੀ। ਲੋਟ ਵੀ ਆ ਜਾਂਦੀ। ਜਦੋਂ ਤੇਰਾ ਸਹੁਰਾ ਟਰੱਕ ਲੈ ਕੇ ਪਿੰਡ ਆਉਂਦਾ ਸੀ। ਉਸ ਕੋਲੇ ਉਹ ਆਪ ਦਾ ਮੰਜਾ, ਸਾਡੇ ਦੋਨਾਂ ਵਿਚਕਾਰ ਡਾਹ ਲੈਂਦੀ ਸੀ। ਕਹਿੰਦੀ ਸੀ, ਮੇਰਾ ਮੁੰਡਾ ਮਸਾਂ ਤਿੰਨਾਂ ਚਾਰਾਂ ਮਹੀਨਿਆਂ ਪਿੱਛੋਂ ਆਇਆਂ ਹੈ। ਮੈਂ ਆਪ ਦੁੱਖ ਸੁੱਖ ਕਰਨਾ ਹੈ। ਛੋਟਾ ਪਿੰਡ ਹੀ ਖੇਤੀ ਕਰਦਾ ਸੀ। ਮੇਰੀ ਸੱਸ ਉਸ ਕੋਲੋਂ ਮੇਰੀ ਦਰਾਣੀ ਨੂੰ ਤੀਜੇ ਦਿਨ ਕੁਟਾਵਾਂ ਦਿੰਦੀ ਸੀ। ਰਾਤ ਨੂੰ ਮੈਂ ਤੇ ਮੇਰੀ ਦਰਾਣੀ ਇੱਕੋ ਮੰਜੇ ਉੱਤੇ ਸੌਂਦੀਆਂ ਸੀ। ਦਿਨੇ ਬਹੂ ਨੂੰ ਕੁੱਟਦਾ ਸੀ। ਰਾਤ ਨੂੰ ਮੇਰੇ ਨਾਲੋਂ ਉਠਾਲ਼ ਕੇ ਲੈ ਜਾਂਦਾ ਸੀ। ਮੈਂ ਡਰ ਗਈ। ਜੇ ਕਿਤੇ ਦਰਾਣੀ ਨੂੰ ਨਿਆਣਾ ਨਿੱਕਾ ਠਹਿਰ ਗਿਆ। ਮੈਂ ਕੀ ਜੁਆਬ ਦੇਵਾਂਗੀ। ਮੈਂ ਤੇਰੇ ਸਹੁਰੇ ਨੂੰ ਸਾਰਾ ਕੁੱਝ ਦੱਸ ਦਿੱਤਾ। ਮੈਂ ਚਾਰ ਸੂਟ ਝੋਲੇ ਵਿੱਚ ਪਾਏ। ਉਸ ਨਾਲ ਪਟਨੇ ਆ ਕੇ ਰਹਿਣ ਲੱਗ ਗਈ।" ਮੈਂ ਵੀ ਅੱਜ ਹੀ ਗਲ਼ ਨਬੇੜ ਨਾਂ ਚਾਹੁੰਦੀ ਸੀ, ਮੈਂ ਕਿਹਾ," ਬੀਜੀ ਤੁਸੀਂ ਦੱਸੋ ਮੈਂ ਝੋਲੇ ਵਿੱਚ ਕੱਪੜੇ ਪਾ ਕੇ ਕੈਨੇਡਾ ਤੋਂ ਅੱਗੇ ਹੋਰ ਕਿਥੇ ਜਾਵਾਂ? ਨਾਲੇ ਪਿੰਡ ਤਾਂ ਚੰਗਾ ਸੀ। ਖੁੱਲ੍ਹੇ ਡੁੱਲ੍ਹੇ ਤੂੜੀ ਵਾਲੇ ਕੋਠੇ ਤੇ ਕਣਕ, ਗੰਨੇ ਦੇ ਖੇਤ ਸਨ। ਫਿਰ ਤੁਹਾਡੇ ਵਰਗੇ ਹੀ ਸਿਆਣੇ ਕਹਿੰਦੇ ਨੇ ਕਮਾਦ ਬਾਰੇ ਗਾਣੇ ਕਿਉਂ ਲਿਖਦੇ ਗਾਉਂਦੇ ਹੋ। ਕਮਾਦ ਵਿੱਚ ਤੁਸੀਂ ਹੀ ਜਾਣਦੇ ਹੋਵੇਗਾ, ਕੀ ਰਾਜ ਹੈ? ਸਾਡੇ ਵੱਲ ਤਾਂ ਕੋਈ ਹੁਣ ਕਮਾਦ ਨਹੀਂ ਬੀਜਦਾ। ਨਾਲੇ ਮੈਨੂੰ ਦੱਸੋ, ਜੇ ਦਰਾਣੀ ਦੇ ਬੱਚਾ ਠਹਿਰ ਵੀ ਜਾਂਦਾ। ਤੇਰੇ ਸਿਰ ਲੱਗ ਜਾਂਦਾ। ਬਈ ਬੱਚਾ ਤੂੰ ਠਹਿਰਾਇਆਂ ਹੈ। ਸਿੱਧਾਂ ਕਿਉਂ ਨਹੀਂ ਕਹਿੰਦੀ। ਤੇਰਾਂ ਆਪ ਦਾ ਜੀਅ ਪਾਪਾ ਜੀ ਨਾਲ ਜਾਣ ਨੂੰ ਕਰਦਾ ਸੀ। ਤੇ ਹੁਣ ਤੂੰ ਕਹਿਣੀ ਆ ਕਿ ਤੂੰ ਉਸ ਦੇ ਕਮਰੇ ਵਿੱਚ ਨਹੀਂ ਸੌਂਦੀ। ਹੁਣ ਵੀ ਪਿੰਡ ਵਾਲਾਂ ਪਹਿਲਾਂ ਵਾਲਾਂ ਫ਼ਾਰਮੂਲਾ ਹੀ ਵਰਤਦੇ ਹੋਵੋਗੇ। ਬੰਦੇ ਦੀਆਂ ਆਦਤਾਂ ਨਹੀਂ ਬਦਲਦੀਆਂ।"
"ਕਿੰਨੀ ਜੇਬæਨਾ ਚੱਲਦੀ ਹੈ। ਸਿਆਣੇ ਕਹਿੰਦੇ ਨੇ। ਮਾਰਦੇ ਦੇ ਹੱਥ ਫੜ ਲਊ, ਬੋਲਦੇ ਦਾ ਕੀ ਕਰੂ। ਜੇ ਮੈਂ ਦੋ ਕਹਿਣੀ ਹਾਂ। ਇਹ ਚਾਰ ਸੁਣਾਉਂਦੀ ਹੈ। ਕਸੂਰ ਤਾਂ ਮੇਰੇ ਮੁੰਡੇ ਦਾ ਹੀ ਹੈ। ਇਸ ਦੇ ਮਗਰ ਲੱਗਿਆਂ ਹੋਇਆ ਹੈ। ਪੱਤਾਂ ਨਹੀਂ ਕੀ ਸਿਰ ਘੋਲ ਕੇ ਪਾਇਆਂ ਹੋਇਆ ਹੈ।" ਮੈਂ ਕਿਹਾ," ਬੀਜੀ ਅੱਗੇ ਚਾਰ ਪੰਜ ਭਰਾਵਾਂ ਵਿਚੋਂ ਇੱਕੋ ਨੂੰ ਕਿਉਂ ਵਿਹੁ ਦੇ ਸੀ। ਕੀ ਪਹਿਲੀ ਹੀ ਆਕੇ ਸਾਰਿਆਂ ਦੇ ਸਿਰ ਵਿੱਚ ਕੁੱਝ ਘੋਲ ਕੇ ਪਾ ਦਿੰਦੀ ਸੀ। ਸਾਰੇ ਹੀ ਇੱਕੋ ਦੇ ਮਗਰ ਲੱਗ ਜਾਂਦੇ ਸਨ। ਪਿਛਲੀਆਂ ਤਾਂ ਹੁਣ ਵਾਲੀਆਂ ਨਾਲੋਂ ਵੀ ਜਾਦੂਗਰਨੀਆਂ ਹੁੰਦੀਆਂ ਸਨ। ਵਿਚਾਰੇ ਭਾਬੀਆਂ ਦੇ ਹੀ ਜੁਆਕ ਖਿਡਾ ਕੇ ਰੋਟੀ ਖਾਈਂ ਜਾਂਦੇ ਸੀ।" " ਮੈਨੂੰ ਕੀ ਪੱਤਾਂ। ਮੈਂ ਕਿਹੜਾ ਲੋਕਾਂ ਦੀ ਰਾਖੀ ਕਰਦੀ ਸੀ। ਜਿੱਥੇ ਮੈਂ ਵਿਆਹੀ ਹਾਂ, ਉਹ ਸਾਰੇ ਵਿਆਹੇ ਹੋਏ ਹਨ। ਉਨ੍ਹਾਂ ਵਿਚੋਂ ਇੱਕ ਦੀ ਘਰ ਵਾਲੀ ਮਰ ਗਈ ਸੀ ਉਸ ਦਾ ਦੂਜਾ ਵਿਆਹ ਹੋਇਆਂ ਹੈ। ਮਾਸਟਰ ਦੀ ਆਪਣੀ ਨਵੀਂ ਵਿਆਹੀ ਘਰ ਵਾਲੀ ਨਾਲ ਪਹਿਲੇ ਹੀ ਦਿਨ ਘੁੰਡ ਪਿੱਛੇ ਤੂੰ-ਤੂੰ, ਮੈਂ- ਮੈਂ ਹੋ ਗਈ। ਉਸ ਨੇ ਘੁੰਡ ਨਹੀਂ ਕੱਢਿਆਂ। ਇਸੇ ਗੱਲ ਦੀ ਖਿਚਾ ਧੂਹੀ ਵਿੱਚ ਛੱਡ ਕੇ ਹੋਰ ਵਿਆਹ ਕਰਾਂ ਲਿਆ।"
ਮੈਂ ਕਿਹਾ," ਬੀਜੀ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਸਾਡੇ ਗੁਆਂਢੀਆਂ ਦੇ ਇੱਕ ਵਾਰ ਅੱਧੀ ਕੁ ਰਾਤ ਨੂੰ ਚੋਰ ਚੋਰ ਦਾ ਰੋਲਾਂ ਪੈ ਗਿਆ। ਚੋਰ ਤਾਂ ਭੱਜ ਗਿਆ। ਹਫ਼ਤੇ ਕੁ ਬਾਦ ਫਿਰ ਉਵੇਂ ਹੀ ਤੜਕੇ ਜਿਹੇ ਹੋਇਆ। ਦਿਨੇ ਉਹ ਘਰ ਵਾਲੇ ਕਹਿਣ ਲੱਗ ਗਏ। ਚੋਰ ਨਹੀਂ ਸੀ, ਕੁੱਤਾ ਸੀ। ਪਰ ਸਾਰੇ ਲੋਕੀਂ ਗੱਲਾਂ ਕਰਦੇ ਸਨ। ਕੁੱਤਾ ਬਾਰਾਂ ਫੁੱਟੀ ਕੰਧ ਕਿਵੇਂ ਟੱਪ ਗਿਆ। ਤੀਜੀ ਬਾਰੀ ਫਿਰ ਗੁਆਂਢੀਆਂ ਨੂੰ ਖੜਕਾ ਸੁਣਿਆ। ਘਰ ਵਾਲੇ ਪਹਿਲਾਂ ਹੀ ਤਿਆਰ ਬੈਠੇ ਸਨ। ਉਦੋਂ ਹੀ ਬੱਤੀਆਂ ਜੱਗਾਂ ਲਈਆਂ। ਬੰਦਾ ਮੰਜੇ ਥੱਲੇ ਵੜ ਗਿਆ। ਚੋਰ ਕੁੱਤਾ ਕੋਈ ਨਹੀਂ ਸੀ। ਗੁਆਂਢੀਆਂ ਦੀ ਕੁੜੀ ਸਹੁਰਿਆਂ ਤੋਂ ਰੁੱਸ ਕੇ ਆਈ ਹੋਈ ਸੀ। ਪਰਾਹੁਣਾ ਰਾਤ ਨੂੰ ਚੋਰੀ ਆਉਂਦਾ ਸੀ। ਬੀਜੀ ਮੈਂ ਮਾਪਿਆਂ ਤੇ ਪੇਕੇ ਪਰਿਵਾਰ ਵਿਚੋਂ ਜੋ ਸਿੱਖਿਆਂ ਹੈ। ਮੈਂ ਲੜ ਨਾਲ ਭੰਨਿਆ ਹੋਇਆ ਹੈ। ਨਾਂ ਹੀ ਮੈਂ ਰੁੱਸ ਕੇ ਜਾਣਾ ਹੈ। ਨਾਂ ਹੀ ਘਰ ਵਿੱਚ ਅੱਜ ਵਾਲਾਂ ਤਮਾਸ਼ਾ ਮੁੜ ਕੇ ਹੋਣ ਦੇਣਾ ਹੈ। ਨਾਂ ਹੀ ਮੈਂ ਸੱਸ ਨਣਦਾਂ ਦੇ ਹਊਏ ਤੋਂ ਡਰਨ ਵਾæਲੀ ਹਾਂ। ਬਲੈਕ ਮੇਲ ਹੋਣ ਵਾਲੀ ਵੀ ਨਹੀਂ ਹਾਂ। ਘਰ ਬਾਹਰ ਦਾ ਕੰਮ ਮੈਂ ਆਪ ਕਰ ਸਕਦੀ ਹਾਂ। ਚੋਰੀ ਦਾ ਗੁੜ ਮਿੱਠਾ, ਜੱਗ ਖਾਂ ਕੇ ਮੁੱਕਦਾ ਡਿੱਠਾ। ਤੁਹਾਡੇ ਦਿਨ ਜੇ ਲੰਘ ਗਏ ਹਨ। ਜੋ ਤੁਹਾਡੇ ਨਾਲ ਹੋਇਆ ਹੈ। ਹੁਣ ਮੇਰੇ ਕੋਲੋਂ ਬੱਦਲਾਂ ਲੈਣਾ ਹੈ। ਤਾਂ ਇਹ ਹੋ ਨਹੀਂ ਸਕਣਾ। ਕੈਨੇਡਾ ਵਿੱਚ ਤਾਂ ਕੋਈ ਕਿਸੇ ਨੂੰ ਗਾਲ਼ ਨਹੀਂ ਕੱਢ ਸਕਦਾ। ਕਾਨੂੰਨ ਦੇ ਸ਼ਕੰਜੇ ਤੋਂ ਡਰਦਾ ਕੋਈ ਕਿਸੇ ਨੂੰ ਹੱਥ ਨਹੀਂ ਲਾਉਂਦਾ। ਕੈਨੇਡਾ ਦਾ ਕਾਨੂੰਨ ਤੀਰ ਵਰਗੇ ਕਰ ਦਿੰਦਾ ਹੈ। ਐਵੇਂ ਨਹੀਂ ਤੇਰੇ ਮੁੰਡੇ ਕੋਲੋਂ, ਲੇਲੇ ਪੀਪੇ ਹੁੰਦੇ। ਔਰਤ ਦੇ ਮਾੜੇ ਦਿਨ ਮੁੱਕ ਗਏ ਹਨ। ਪਰ ਉਸ ਨੂੰ ਆਪ ਜਾਗਰਿਤ ਹੋਣਾ ਪੈਣਾ ਹੈ। ਜੇ ਕੰਢਾ ਚੱਬੇਂ ਤੋਂ ਕਿਸੇ ਨੂੰ ਦੱਸਾਂਗੇ ਨਹੀਂ । ਕਿਸੇ ਨੂੰ ਕੀ ਪੱਤਾਂ ਹੈ। ਜ਼ੁਲਮ ਸਹਿਣਾ ਤੇ ਕਰਨਾ ਕਾਇਰਤਾ ਹੈ। ਹੱਸਦਿਆਂ ਦੇ ਘਰ ਵੱਸਦੇ ਨੇ। ਚੋਰੀ ਛੁਪੇ, ਡਰ ਡਰ ਕੇ ਜਿਊਣ ਵਾਲਾਂ ਸਮਾਂ ਨਿਕਲ ਗਿਆ ਹੈ।"
ਬੀਜੀ ਨੇ ਮੈਨੂੰ ਚਾਹ ਬਣਾਉਣ ਨੂੰ ਕਿਹਾ," ਮੇਰਾ ਤਾਂ ਸਿਰ ਦੁਖਣ ਲੱਗ ਗਿਆ ਹੈ। ਚਾਹ ਬਣਾ ਕੇ ਪਲ਼ਾਂ।" " ਬੀਜੀ ਤੁਸੀਂ ਵੀ ਮੌਜ ਮਾਰੋਂ। ਕਿਉਂ ਹੋਰਾਂ ਦੀ ਸਿਰ ਦਰਦੀ ਲੈਂਦੇ ਹੋ। ਹੁਣ ਚੋਰੀ ਦੇ ਗੁੜ ਦਾ ਨਹੀਂ, ਹਨੀ ਦਾ ਜਮਨਾ ਹੈ। ਤੁਸੀਂ ਵੀ ਰੋਜ਼ ਹਨੀਮੂਨ ਮਨਾਵੋ। ਬਰੈੱਡ ਨੂੰ ਵੀ ਹਨੀ ਲਾ ਕੇ ਖਾਵੇ।"

Comments
Post a Comment