ਜੇ ਇੱਕ ਵੇਰਾ ਸਾਡੇ ਆ ਕੇ ਮੂਹਰੇ ਖੜ੍ਹਜੇ

September 28, 2013 at 2:23am
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਰੱਬ ਦੀ ਪੂਜਾ ਨਿੱਤ ਨੇਮ ਰਹੀਏ ਕਰਦੇ। ਜਾਨ ਤੋਂ ਪਿਆਰੇ ਕਦੇ ਵੀ ਨਹੀਂ ਭੁੱਲੀਦੇ।
ਰੱਬਾ ਡਰਦੇ ਤੇਰੇ ਤੋਂ ਤੇਰੀ ਪੂਜਾ ਕਰਦੇ। ਰੱਬਾ ਅਸੀਂ ਹੁਣ ਤੇਰੇ ਹੀਂ ਪਿਛੇ ਰਹਿੰਦੇ ਭੱਜਦੇ।
ਜਦੋਂ-ਜਦੋਂ ਸਾਡੇ ਆ ਕੇ ਮੂਹਰੇ ਖੜ੍ਹਦੇ। ਸਤਵਿੰਦਰ ਭੱਜ ਕੇ ਤੇਰੇ ਜਾ ਕੇ ਚਰਨੀ ਲੱਗਦੇ।
ਅਸੀਂ ਤਾਂ ਪੂਜਾ ਤੇਰੀ ਰੱਬਾ ਕਰਦੇ। ਲੋਕਾਂ ਦੇ ਵਿੱਚੋਂ ਤੇਰੇ ਦਰਸ਼ਨ ਨਿੱਤ ਰਹਿੰਦੇ ਕਰਦੇ।
ਕਰਾਮਾਤਾਂ ਤੇਰੀਆਂ ਨਾਂਮ ਸੱਤੀ ਦੇ ਲੱਗਦੇ। ਐਵੇ ਤਾਨੀ ਤੇਰਾ ਨਾਂਮ ਪ੍ਰਭੂ ਬੈਠੇ ਜੱਪਦੇ।
ਤੇਰੇ ਤੋਂ ਪਿਆਰੇ ਸਾਨੂੰ ਹੋਰ ਨਹੀਂ ਲੱਭਦੇ। ਸਬ ਦੇ ਚੇਹਰੇ ਵਿੱਚ ਰੱਬ ਜੀ ਤੁਸੀਂ ਦਿਸਦੇ।
ਕੀ ਕਰੀਏ ਇਹ ਤੇਰੇ ਤੋਂ ਪਿਆਰੇ ਲੱਗਦੇ? ਤੇਰੇ ਇਹ ਰੂਪ ਤਾਂ ਸਾਨੂੰ ਦਿਨ ਰਾਤ ਠੱਗਦੇ।

Comments

Popular Posts