ਭਾਗ 31 ਚੱਜ ਦਾ ਖਾਣ ਹੰਢਾਉਣ ਲਈ ਹਰ ਕੋਈ ਵਿਕਦਾ ਹੈ। ਜਾਨੋਂ ਮਹਿੰਗੇ ਯਾਰ 

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਹੈਪੀ ਨੇ ਚੁਬਾਰੇ ਵਿੱਚ ਪੈਣਾ ਛੱਡ ਦਿੱਤਾ ਸੀ। ਹੈਪੀ ਨੂੰ ਪਤਾ ਸੀ। ਸਿਕੰਦਰ ਦੀ ਆਵਾਜ਼ ਸੁਣਦੀ ਰਹਿੰਦੀ ਸੀ। ਸਿਕੰਦਰ, ਸੁਖਵਿੰਦਰ ਦੇ ਘਰ ਹੀ ਰਹਿੰਦਾ ਸੀ। ਉਸ ਦੀ ਕਾਰ ਵਿਹੜੇ ਵਿਚ ਖੜ੍ਹੀ ਰਹਿੰਦੀ ਸੀ। ਜਿਸ ਦਿਨ ਦਾ ਸਿਕੰਦਰ ਆਇਆ ਸੀ। ਜੋਤ ਦੇ ਘਰ ਵਿੱਚ ਰੌਣਕ ਹੋ ਗਈ ਸੀ। ਨਵੇਂ ਜਮਾਈ ਆਏ ਵਾਂਗ ਘਰ ਵਾਲਿਆਂ ਨੂੰ ਚਾਅ ਚੜ੍ਹਿਆ ਹੋਇਆ ਸੀ। ਉਸ ਦੀ ਸੇਵਾ ਹੋ ਰਹੀ ਸੀ। ਜਮਾਈ ਨਾਲ ਲੋਕ ਐਸਾ ਹੀ ਕਰਦੇ ਹਨ। ਉਸ ਨੂੰ ਸੌਣ ਲਈ ਧੀ ਦਿੰਦੇ ਹਨ। ਉਸ ਨੂੰ ਚੰਗੀ ਖ਼ੁਰਾਕ ਚਾਰਦੇ ਹਨ। ਫਿਰ ਵੀ ਕਈ ਜਮਾਈ ਖਾ-ਪੀ ਕੇ, ਸੱਪ ਵਾਂਗ ਡੰਗ ਮਾਰਦੇ ਹਨ। ਜੇ ਸੁਖਵਿੰਦਰ ਤੇ ਜੱਸੀ ਵਾਂਗ ਘਰ ਦੀਆਂ ਔਰਤਾਂ ਸ਼ਰੇਆਮ ਯਾਰ ਹੰਢਾਉਣ ਲੱਗ ਜਾਣ। ਹੈਪੀ ਵਰਗਾ ਨੌਜਵਾਨ ਪੁੱਤ ਕੀ ਕਰ ਸਕਦਾ ਹੈ? ਹੀਰ ਸੱਸੀ ਵਾਂਗ ਔਰਤ ਮਰਦਾਂ ਜੋਗੀ ਹੀ ਰਹਿ ਜਾਂਦੀ ਹੈ। ਜੇ ਮਰਦ ਮਰ ਗਿਆ ਜਾਂ 1, 5, 10 ਸਾਲ ਲਈ ਪ੍ਰਦੇਸ ਚਲਾ ਗਿਆ। ਔਰਤ ਦਾ ਜੀਵਨ ਤਾਂ ਚੱਲਦਾ ਰਹਿੰਦਾ ਹੈ। ਉਸ ਦਾ ਦਿਲ ਤਾਂ ਨਹੀਂ ਮਰਦਾ। ਔਰਤ ਵੀ ਕੀ ਕਰੇ? ਮਰਦ ਦੇ ਕੋਲ ਨਾਂ ਹੋਣ ਨਾਲ ਵੀ ਔਰਤ ਨੇ, ਸਰੀਰਕ ਲੋੜਾਂ ਨੂੰ ਦਬਾਉਣਾ ਥੌੜੀ ਹੈ। ਕੀ ਮਰਦ ਆਪਣੇ ਸਰੀਰ ਦੀਆ ਲੋੜਾਂ ਉੱਤੇ ਕੰਟਰੋਲ ਕਰ ਸਕਦਾ ਹੈ? ਜੇ ਨਹੀਂ ਕਰ ਸਕਦਾ, ਤਾਂਹੀ ਤਾਂ ਜੋਤ ਵਰਗੇ ਅੱਗ ਲੱਗੀ ਵਾਂਗ ਮੱਚਦੇ ਫਿਰਦੇ ਹਨ। ਐਸ਼ ਕਰਨ ਲਈ ਜਾਣ ਬੁੱਝ ਕੇ ਅੱਗ ਵਿੱਚ ਛਾਲ ਮਾਰਦੇ ਹਨ। ਕਈ ਜੇਲ ਸਜਾ ਭੁਗਤਦੇ ਹਨ। ਔਰਤ ਨੂੰ ਵੀ ਪੂਰਾ ਹੱਕ ਹੈ। ਔਰਤ ਵੀ ਮਰਦਾਂ ਵਾਂਗ ਪੇਟ ਤੇ ਕਾਮ ਦੀ ਸੰਤੁਸ਼ਟੀ ਕਰਦੀ ਹੈ। ਜੇ ਔਰਤ ਦਾ ਮਰਦ ਆਪਦੀ ਜ਼ੁੰਮੇਵਾਰੀ ਵਿਚਾਲੇ ਛੱਡ ਕੇ ਚਲਾ ਗਿਆ ਹੈ। ਔਰਤ ਹੋਰ ਮਰਦ ਲੱਭ ਸਕਦੀ ਹੈ। ਜਿਵੇਂ ਔਰਤ ਦੇ ਮਰਨ ਜਾਂ ਦੂਰ ਰਹਿਣ ਨਾਲ ਆਪ ਮਰਦ ਕਰਦੇ ਹਨ। ਦੋ ਦਿਨ ਵੀ ਨਹੀਂ ਸਾਰਦੇ। ਝੱਟ ਨਵੀਂ ਔਰਤ ਲੱਭ ਲੈਂਦੇ ਹਨ।

ਸਾਰੇ ਪਿੰਡ ਵਿੱਚ ਖ਼ਬਰ ਹੋ ਗਈ ਸੀ। ਜੋਤ ਕੇ ਘਰ ਕੈਨੇਡਾ ਤੋਂ ਆਇਆ ਬੰਦਾ ਰਹਿੰਦਾ ਹੈ। ਇਹ ਕੈਨੇਡਾ ਬੰਦੇ ਮੰਗਾਉਂਦਾ ਹੈ। ਲੋਕ ਵਿੜਕਾਂ ਲੈ ਰਹੇ ਸਨ। ਇਸ ਬਾਰ ਕੀਹਨੂੰ ਲੈ ਕੇ ਜਾਵੇਗਾ? ਸੱਸ ਨੂੰਹ ਸਜ ਕੇ ਉਸ ਦੀ ਕਾਰ ਵਿੱਚ ਬੈਠ ਜਾਂਦੀਆਂ ਸਨ। ਕਦੇ ਜੱਸੀ ਜਾਂ ਸੁਖਵਿੰਦਰ ਜਾਂਦੀ ਸੀ। ਕਾਲੇ ਨਾਲ ਤਾਂ ਉਦੋਂ ਜਾਂਦਾ ਸੀ। ਜਦੋਂ ਠੇਕੇ ਜਾਣਾ ਹੁੰਦਾ ਸੀ। ਕਾਲਾ ਉਸ ਦੀ ਬੋਤਲ ਵਿਚੋਂ ਹੀ ਪੀ ਕੇ, ਉਸ ਤੋਂ ਪਹਿਲਾਂ ਸ਼ਰਾਬੀ ਹੋ ਕੇ ਸੌ ਜਾਂਦਾ ਸੀ। ਬਾਕੀ ਰਾਤ ਸਿਕੰਦਰ ਦੀ ਮਨ ਮਰਜ਼ੀ ਕਰਨ ਦੀ ਸੀ। ਸਾਰਾ ਟੱਬਰ ਹੀ ਮਚਲਾ ਹੋਇਆ ਹੋਇਆ ਸੀ। ਸਾਰੇ ਸਿਕੰਦਰ ਨੂੰ ਦੁੱਧ ਦੇਣ ਵਾਲੇ ਪਸ਼ੂ ਵਾਂਗ ਚੋਣਾਂ ਚਾਹੁੰਦੇ ਸਨ। ਜੋਤ ਦੀ ਮਾਂ ਨੂੰ ਪਤਾ ਸੀ। ਦੁੱਧ ਉਨ੍ਹਾਂ ਮਿੱਠਾ ਤੇ ਵੱਧ ਹੋਵੇਗਾ। ਜਿੰਨਾ ਚਾਰਾ ਵਧੀਆ ਪਵਾਂਗੇ। ਉੱਨੀ ਛੇਤੀ ਕੰਮ ਬਣੇਗਾ। ਸੁਖਵਿੰਦਰ ਦੇ ਕੈਨੇਡਾ ਦੇ ਪੇਪਰ ਬਣਨ ਲੱਗੇ ਹੋਏ ਹਨ। ਹੁਣ ਜੱਸੀ ਵੀ ਸਿਕੰਦਰ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਸੀ। ਇਕੱਲੇ ਕੋਲ ਵੀ ਚਲੀ ਜਾਂਦੀ ਸੀ। ਸੁਖਵਿੰਦਰ ਨੇ ਕਦੇ ਇਤਰਾਜ਼ ਨਹੀਂ ਕੀਤਾ ਸੀ। ਸਗੋਂ ਆਪ ਹੀ ਜੱਸੀ ਤੇ ਸਿਕੰਦਰ ਨੂੰ ਮੌਕਾ ਦਿੰਦੀ ਸੀ। ਗੁਰਦੁਆਰੇ ਤੇ ਗੁਆਂਢ ਵਿੱਚ ਫਿਰਨ ਚਲੀ ਜਾਂਦੀ ਸੀ। ਉਸ ਨੇ ਤਾਂ ਕਦੇ ਆਪ ਦੇ ਸਕੇ ਹੀ ਪੁੱਤ ਕਾਲੇ ਨੂੰ ਜੱਸੀ ਕੋਲ ਖੜ੍ਹਨ, ਬੈਠਣ, ਸੌਣ ਤੋਂ ਨਹੀਂ ਰੋਕਿਆ ਸੀ। ਜੱਸੀ ਨਾਲ ਉਹ ਜੋ ਵੀ ਕਰੇ। ਜੱਸੀ ਦਾ ਨਖ਼ਰੇ ਕਰਕੇ ਵੀ ਨਹੀਂ ਸਰਦਾ ਸੀ। ਦਿਨ ਤਾਂ ਕੱਟਣੇ ਸਨ। ਚੱਜ ਦਾ ਖਾਣ ਹੰਢਾਉਣ ਲਈ ਹਰ ਕੋਈ ਵਿਕਦਾ ਹੈ। ਪਤੀ-ਪਤਨੀ ਨੂੰ ਵੀ ਆਪਣਾ ਆਪ ਲੁਟਾਉਣਾ ਪੈਦਾ ਹੈ। ਇੱਕ ਦੂਜੇ ਦਾ ਡੰਗ ਸਾਰਨਾ ਪੈਂਦਾ ਹੈ। ਕਮਾਈ ਕਰਨੀ ਪੈਂਦੀ ਹੈ। ਮੁਫ਼ਤ ਵਿੱਚ ਕੁੱਝ ਨਹੀਂ ਮਿਲਦਾ। ਹੱਕ ਦੀ ਕੰਮਾਂ ਕੇ, ਸ਼ਰੀਫ਼ ਬੰਦੇ ਤੋਂ ਤਾਂ ਦਾਲ ਰੋਟੀ ਨਹੀਂ ਚੱਲਦੀ। ਸ਼ਹਿਰ ਦੀਆਂ ਸੈਰਾਂ ਕਿਥੋਂ ਕਰਨੀਆਂ ਹਨ? ਉਨ੍ਹਾਂ ਨੂੰ ਸਿਕੰਦਰ ਸ਼ਹਿਰੋਂ ਚਾਰ ਪੰਜ ਹਜ਼ਾਰ ਦਾ ਸਮਾਨ ਲੈ ਦਿੰਦਾ ਸੀ। ਉਸ ਦਾ ਕੈਨੇਡਾ ਦਾ ਸੌ ਦਾ ਨੋਟ ਹੀ ਸੀ। ਪੈਸੇ ਦੀ ਸਿਕੰਦਰ ਨੂੰ ਪ੍ਰਵਾਹ ਨਹੀਂ ਸੀ। ਉਸ ਨੂੰ ਪੰਜਾਬ ਬੈਠੇ ਨੂੰ ਤੇ ਸੁੱਤੇ ਪਏ ਨੂੰ ਨੋਟ ਬਣੀ ਜਾਂਦੇ ਸਨ। ਟਰੱਕ ਕੈਨੇਡਾ ਚਲਦੇ ਸਨ। ਉਸ ਲਈ ਤਾਂ ਇਹ ਰੂੰਗਾ ਹੀ ਸੀ। ਇੱਕ ਪਤਨੀ ਮਿਲਦੀ ਹੈ, ਤਾਂ ਮਰਦ ਕਮਾਈ ਕਰਦਾ ਮਰ ਜਾਂਦਾ ਹੈ। ਇਸ ਨੂੰ ਔਰਤਾਂ ਵੀ ਦੋ-ਦੋ ਮਿਲੀਆਂ ਸਨ। ਜੁਆਕ ਕੁਤਕੁਤੀਆਂ ਕੱਢਣ ਨੂੰ ਸਨ। ਚੰਗਾ ਜੀਅ ਲੱਗਾ ਸੀ।

ਸੁਖਵਿੰਦਰ ਦੇ ਕੈਨੇਡਾ ਜਾਣ ਤੋਂ ਪਹਿਲਾ ਇੱਕ ਦਿਨ ਕਾਲਾ ਤੇ ਭਈਆ ਘਰ ਨਹੀਂ ਆਏ। ਨਸ਼ੇ ਵਿੱਚ ਮੋਟਰ ਤੇ ਹੀ ਸੌਂ ਗਏ। ਮੱਝਾਂ ਲਈ ਪੱਠੇ ਨਹੀਂ ਸਨ। ਉਹ ਆਪ ਮੋਟਰ ਚਲਾ ਕੇ ਪੱਠੇ ਕੁਤਰਨ ਲੱਗ ਗਈ। ਜੱਸੀ ਰੁੱਗ ਫੜਾ ਰਹੀ ਸੀ। ਆਖ਼ਰੀ ਰੁੱਗ ਰਹਿੰਦਾ ਸੀ। ਸੁਖਵਿੰਦਰ ਨੇ ਜੱਸੀ ਨੂੰ ਮੋਟਰ ਵੱਲ ਹੱਥ ਕਰਕੇ ਕਿਹਾ, “ ਜਾ ਕੇ ਮੋਟਰ ਬੰਦ ਕਰਦੇ। ਸੁਖਵਿੰਦਰ ਦਾ ਹੱਥ ਮਸ਼ੀਨ ਦੇ ਗੰਡਾਸੇ ਥੱਲੇ ਆ ਗਿਆ। ਉਂਗਲੀਂ ਵਿੱਚ ਛਾਪ ਪਾਈ ਹੋਣ ਨਾਲ ਬਚਾ ਹੋ ਗਿਆ ਸੀ। ਛੋਟਾ ਜ਼ਖਮ ਹੀ ਹੋਇਆ ਸੀ। ਕੈਨੇਡਾ ਜਾਣ ਦੇ ਚਾਅ ਵਿੱਚ ਜ਼ਖਮ ਯਾਦ ਨਹੀਂ ਰਿਹਾ ਸੀ।

 

 
 
 
 

Comments

Popular Posts