ਭਾਗ 26 ਹਰ ਕੋਈ ਦੂਜੇ ਨੂੰ ਰਗੜਾ ਲਾ ਕੇ ਖ਼ੁਸ਼ ਹੁੰਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਸਾਰੇ ਆਪੋ ਆਪਣੀ ਥਾਈਂ ਸੌਂ ਗਏ ਸਨ। ਭਾਬੀ ਵੀ ਅਲੋਪ ਹੋ ਗਈ ਸੀ। ਭਾਬੀ ਬਾਣ ਦੀ ਮੰਜੀ 3 ਬਾਏ 5 ਫੁੱਟ ਦੀ ਰਸੋਈ ਵਿੱਚ ਰੱਖ ਗਈ ਸੀ। ਜਾਣ ਲੱਗੀ ਕਹਿ ਗਈ ਸੀ, “ ਸਵੇਰੇ ਹਾਕ ਮਾਰੀ ਤੋਂ ਉੱਠ ਜਾਇਉ। ਹੋਰ ਨਾਂ ਸਾਰਾ ਟੱਬਰ ਚਾਹ ਪੀਣ ਵੱਲੋਂ ਬੈਠਾ ਰਹੇ। ਤੁਸੀਂ ਰਸੋਈ ਦਾ ਕੁੰਡਾ ਹੀ ਨਾਂ ਖੋਲੋ। ਸਾਨੂੰ ਨਾਂਸਤਾਂ ਕਰਨ ਨੂੰ ਹੀ ਦੁਪਹਿਰਾ ਹੋ ਜਾਵੇ। ਸਾਨੂੰ ਠੂਠਾ ਚੱਕ ਕੇ ਬਜਾਰ ਨਾਂ ਜਾਣਾ ਪਵੇ। ਮੈਨੂੰ ਪੀਣ ਲਈ ਪਾਣੀ ਦਾ ਜੱਗ ਭਰ ਲੈਣ ਦੇ। ਤੇਰੇ ਹਨੀਮੂਨ ਦੇ ਚੱਕਰ ਵਿੱਚ ਬਾਕੀ ਟੱਬਰ ਪਿਆਸਾ ਨਾਂ ਮਰ ਜਾਵੇ। ਹੈਪੀ ਨੂੰ ਭਾਬੀ ਦੀ ਕੋਈ ਗੱਲ ਨਹੀਂ ਸੁਣੀ। ਉਸ ਦਾ ਧਿਆਨ ਮੰਜੀ ਦੇ ਸੁਪਨਿਆਂ ਵਿੱਚ ਸੀ। ਉਹ ਜਾਣਦਾ ਸੀ। ਪਹਿਲੀਆਂ ਮੁਲਾਕਾਤਾਂ ਵਿੱਚ ਹੀ ਜੋ ਥੱਲੇ ਲੱਗ ਜਾਵੇ, ਉਹੀ ਦੱਬ ਜਾਂਦਾ ਹੈ। ਰਾਣੋ ਨੇ ਸੰਗਦੀ ਨੇ ਬੋਲਣਾ ਨਹੀਂ। ਸਾਰੀ ਰਾਤ ਵਿੱਚ ਕਚੂਮਰ ਨਿਕਲ ਜਾਵੇਗਾ। ਸਾਰੀ ਉਮਰ ਮੇਰੇ ਅੱਗੇ ਕੁਸਕੇਗੀ ਨਹੀਂ। ਹਰ ਕੋਈ ਦੂਜੇ ਨੂੰ ਰਗੜਾ ਲਾ ਕੇ ਖ਼ੁਸ਼ ਹੁੰਦਾ ਹੈ। ਦੂਜੇ ਦੇ ਦਰਦ ਦਾ ਕਿਸੇ ਨੂੰ ਖ਼ਿਆਲ ਨਹੀਂ ਹੈ। ਰਾਣੋਂ ਨੇ ਜਦੋਂ ਮੰਜੀ ਦੇਖੀ। ਉਹ ਖ਼ੂਬ ਹੱਸੀ। ਉਸ ਨੇ ਕਿਹਾ, “ ਇਸ ਵੱਲੋਂ ਵੀ ਕੀ ਖੜ੍ਹਾ ਸੀ? ਭਾਬੀ ਟਿੱਚਰ ਕਰ ਗਈ ਹੈ। ਜਾਂ ਕੰਜੂਸ ਬਹੁਤ ਹੈ। ਤੇਰਾ ਹਨੀਮੂਨ ਬਾਬਿਆਂ ਵੇਲੇ ਦੀ ਮੰਜੀ ਤੇ ਕਰਾਏਗੀ। ਇਸ ਨੂੰ ਬਾਹਰ ਖੜ੍ਹੀ ਕਰ ਦਿੰਦੇ ਹਾਂ। ਥੱਲੇ ਹੀ ਸੌਂ ਜਾਂਦੇ ਹਾਂ। ਭੂਜੇ ਕਿਵੇਂ ਪਵੇਗੀ? ਤੇਰੀ ਢੂਹੀ ਰਗੜੀ ਜਾਵੇਗੀ। ਮੈਂ ਤਾਂ ਇਸ ਮੰਜੀ ਉੱਤੇ ਬਹੁਤ ਬਾਰ ਸੁਤਾ ਹਾਂ। ਇੱਕ ਬਾਰ ਅੱਖ ਲੱਗ ਗਈ। ਫਿਰ ਪਤਾ ਨਹੀਂ ਲੱਗਦਾ, ਕਦੋਂ ਰਾਤ ਨਿਕਲ ਗਈ।   ਹੈਪੀ ਇਸ ਉੱਤੇ ਆਪਾਂ ਦੋਨੇਂ ਫਿੱਟ ਕਿਵੇਂ ਆਵਾਂਗੇ? “

ਰਾਣੋਂ ਮੰਜੀ ਉੱਤੇ ਇੱਕੋ ਜਾਣਾ ਹੀ ਤਾਂ ਪੈ ਸਕਦਾ ਹੈ। ਦੂਜਾ ਉਸ ਦੇ ਉੱਤੇ ਸੌਂਏਗਾ। ਹੁਣ ਤੂੰ ਦੱਸ, ਕੀ ਪਹਿਲਾਂ ਮੰਜੀ ਤੂੰ ਮੱਲਣੀ ਹੈ? ਮੈਨੂੰ ਤੇਰੇ ਉੱਤੇ ਪੈ ਕੇ ਵੀ ਨੀਂਦ ਸੋਹਣੀ ਆ ਜਾਣੀ ਹੈ। ਅੱਜ ਦੀ ਰਾਤ ਤਾਂ ਸੁਹਾਗ-ਰਾਤ ਤੋਂ ਵੀ ਵੱਧ ਮਜ਼ਾ ਆਵੇਗਾ। ਹੈਪੀ ਇਹ ਗੱਲ ਝੂਠ ਹੈ। ਥੱਲੇ ਤਾਂ ਤੈਨੂੰ ਪੈਣਾ, ਪੈਣਾ ਹੈ। ਤੂੰ 110 ਕਿੱਲੋਗਰਾਮ ਦਾ ਕਣਕ ਦੀ ਬੋਰੀ ਤੋਂ ਵੀ ਭਾਰਾ ਹੈ। ਮੇਰਾ ਦਮ ਨਿਕਲ ਜਾਵੇਗਾ। ਰਾਤ ਨੂੰ ਮੇਰਾ ਰਾਮ ਨਾਮ ਸੱਤ ਕਰਨ ਦਾ ਇਰਾਦਾ ਲੱਗਦਾ ਹੈ। ਮੈਂ ਸਾਰੀ 45 ਕਿੱਲੋ ਦੀ ਹਾਂ। ਮੈਂ ਫੁੱਲ ਵਰਗੀ ਹੌਲੀ ਹਾਂ। ਮੇਰੇ ਭਾਰ ਦਾ ਤੈਨੂੰ ਤਾਂ ਪਤਾ ਵੀ ਨਹੀਂ ਲੱਗੇਗਾ। ਨਾਲੇ ਗੱਦੇ ਦਾ ਕੰਮ ਦੇਵਾਂਗੇ। ਬਾਣ ਨਹੀਂ ਚੁਬੇਗਾ। ਹੈਪੀ ਨੇ ਭਾਬੀ ਨਾਲ ਵਾਹਦਾ ਕੀਤਾ ਸੀ। ਕਿਹਾ ਸੀ, “ ਮੰਜੀ ਉੱਤੇ ਗੁਜ਼ਾਰਾ ਕਰ ਲਵਾਂਗੇ। ।ਇੱਜ਼ਤ ਦਾ ਸੁਆਲ ਸੀ। ਰਾਣੋਂ ਦੇ ਥੱਲੇ ਲੱਗ ਪੈ ਗਿਆ ਸੀ। ਹੈਪੀ ਰਾਣੋਂ ਨੂੰ ਗੱਦੇ ਵਰਗਾ ਹੀ ਲੱਗ ਰਿਹਾ ਸੀ। ਸਾਰੀ ਰਾਤ ਉਹ ਸੱਪਣੀ ਵਾਂਗ ਉਸ ਦੀ ਹਿੱਕ ਉੱਤੇ ਮੇਲ਼ਦੀ ਰਹੀ। ਉਹ ਕਦੇ ਮੂਧੀ ਪੈਂਦੀ ਸੀ। ਕਦੇ ਸਿੱਧੀ ਪੈਂਦੀ ਸੀ। ਪਾਸੇ ਪਰਨੇ ਪੈਣਾ, ਬਹੁਤ ਤੰਗ ਥਾਂ ਸੀ। ਸਾਰੀ ਰਾਤ ਟੱਕਰਾਂ ਮਾਰਦਿਆਂ ਨੇ ਅੱਖਾਂ ਥਾਂਈਂ ਕੱਢੀ। ਇਹ ਪਹਿਲੀ ਰਾਤ ਸੀ। ਜੋ ਜਾਗ ਕੇ ਨਿਕਲੀ ਸੀ। ਹੈਪੀ ਤੇ ਰਾਣੋ ਦੀਆਂ ਅੱਖਾਂ ਵਿੱਚ ਅਨੋਖਾ ਨਸ਼ਾ ਸੀ। ਪਿਆਰ ਦਾ ਸਰੂਰ ਸੀ। ਰਾਣੋ ਨੇ ਕਿਹਾ, “ ਅੱਜ ਤਾਂ ਸੌਣ ਦਾ ਮਜ਼ਾ ਆ ਗਿਆ। ਹੈਪੀ ਤੂੰ ਦੱਸ ਅੱਜ ਦੀ ਰਾਤ ਨੂੰ ਸੁੱਤੇ ਕਹੀਏ ਜਾਂ ਜਗਰਾਤਾ ਕੱਟਿਆ। ਹੈਪੀ ਨੂੰ ਅੱਖਾਂ ਵਿੱਚ ਰੜਕ ਪੈ ਰਹੀ ਸੀ। ਨੀਂਦ ਨਾਲ ਭਰੀਆਂ ਹੋਈਆਂ ਸਨ। ਉਸ ਨੇ ਕਿਹਾ, “ ਬਈ ਸੱਚੀ-ਮੁੱਚੀ ਸੁਆਦ ਆ ਗਿਆ। ਜਿੰਨਾ ਅੱਜ ਤੈਨੂੰ ਹੱਥ ਲਾਇਆ। ਤੂੰ ਮੈਨੂੰ ਚਾਰ ਦਿਨਾਂ ਵਿੱਚ ਉਨ੍ਹਾਂ ਨੇੜੇ ਨਹੀਂ ਲੱਗਣ ਦਿੱਤਾ। ਮੈਂ ਤਾਂ ਵਿਰੇ ਨੂੰ ਪੁੱਛ ਕੇ, ਮੰਜੀ ਪਿੰਡ ਹੀ ਚੱਕ ਕੇ ਲੈ ਜਾਣੀ ਹੈ। ਤੂੰ ਸਾਰੀ ਰਾਤ ਨਾਲ ਲੱਗ ਕੇ ਰਹੀ ਹੈ। ਰਾਣੋਂ ਨੇ ਕਿਹਾ, “ ਇਸ ਨੂੰ ਭਾਵੇਂ ਕੈਨੇਡਾ ਲੈ ਜਾਵੋ। ਹੁਣ ਉੱਠੋ ਬਾਹਰ ਤੇਰੀ ਭਾਬੀ, ਆਪਾਂ ਨੂੰ ਜਗਾਉਣ ਦੇ ਬਹਾਨੇ, ਚਿੜੀਆਂ ਕਾਂ ਉਡਾ ਰਹੀ ਹੈ।

 

 
 

Comments

Popular Posts