ਗੁਰੂ ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

 ਗੁਰੂ ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ।
ਸਭ ਥਾਈਂ ਹੋਇ ਸਹਾਇ।ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ

ਕਸ਼ਮੀਰੀ ਪੰਡਤ ਅਕਾਏ ਹੋਏ ਗੁਰੂ ਜੀ ਪਾਸ ਆਏ।


ਇਹ ਸਾਰੇ ਔਰਗਜੇਬ ਦੇ ਸੀ ਕਹਿੰਦੇ ਬੜੇ ਸਤਾਏ।


ਉਹ ਗੁਰੂ ਜੀ ਅੱਗੇ ਸੀਗੇ ਫਰਿਆਦ ਕਰਨ ਆਏ।


ਔਰਗਜੇਬ ਜਬਰੀ ਜਿਨਊ ਉਤਾਰ ਮੁਸਲਮ ਬੱਣਾਏ।


ਹਿੰਦੂ ਧਰਮ ਬਚਾਉਣ ਨੌਵੇ ਗੁਰੂ ਦਿੱਲੀ ਵਿੱਚ ਆਏ।


ਗੁਰੂ ਜੀ, ਨਾਲ ਦਿਆਲਾ ਮਤੀ ਦਾਸ, ਸਤੀ ਦਾਸ ਆਏ।


ਔਰਗਜੇਬ ਨੇ ਕੈਦੀ ਨੇ ਬੱਣਾਏ, ਗੁਰੂ ਪਿੰਜਰੇ ਵਿੱਚ ਪਾਏ।


ਕਹੇ ਹੈਗੀ ਜੇ ਕੋਈ ਸ਼ਕਤੀ ਮੈਨੂੰ ਕਰਾਮਾਤ ਦੇ ਦਿਖਾਏ।


ਸੱਦ ਆਪਣਾਂ ਰੱਬ ਜੋ ਤੈਨੂੰ ਮੇਰੇ ਪਿੰਜਰੇ ਦੇ ਵਿਚੋਂ ਛੱਢਾਏ।


ਗੁਰੂ ਕਹੇ ਕਰ ਜੋ ਤੂੰ ਕਰਦਾਂ ਅਸੀ ਤੇਰਾ ਜੋਰ ਦੇਖਣ ਆਏ।


ਗੁਰੂ ਜੀ ਤੋਂ ਪਹਿਲਾਂ ਮਤੀ ਦਾਸ ਉਤੇ ਗਏ ਆਰੇ ਚਲਾਏ।


ਸਤੀ ਦਾਸ ਜਿੰਦਾ ਰੂੰ ਵਿੱਚ ਲਪੇਟ ਕੇ ਅੱਗ ਵਿੱਚ ਜਲਾਏ।


ਦਿਆਲਾ ਜੀ ਦੇਗ਼ ਵਿੱਚ ਉਬਲਾਏ। ਤਿੰਨੇ ਸ਼ਹੀਦ ਕਹਾਏ।


ਜਦੋਂ ਧੜ ਨਾਲੋਂ ਧੌਣ ਵੱਖ ਕਰਾਈਗੁਰੂ ਜੀ ਨੇ ਸ਼ਹੀਦੀ ਪਾਈ।


ਹਿੰਦੂ ਬ੍ਰਹਿਮ ਤੁਰਕ ਚਾਦਨੀ ਚੌਕ ਵਿੱਚ ਸ਼ਹੀਦੀ ਦੇਖਣ ਆਏ।


ਉਨਾਂ ਸਬ ਅੱਗੇ ਸੀ ਔਰਗਜੇਬ ਦੀ ਤਾਨਾਂਸ਼ਾਹੀ ਨਜ਼ਰ ਆਈ।


ਔਰਗਜੇਬ ਦੀ ਹਾਹਾਕਾਰ ਮਚਾਈ, ਗਰੂ ਦੀ ਜੈ-ਜੈਕਾਰ ਬੁਲਾਈ।


ਬੜੇ ਜੌਰਾਂ ਦੀ ਹਨੇਰੀ ਝੁਲ ਆਈ, ਜੈਤਾ ਜੀ ਨੇ ਦਲੇਰੀ ਦਿਖਾਈ।


ਸੱਤੀ ਜੈਤਾ ਜੀ ਨੌਵੇਂ ਗੁਰੂ ਜੀ ਦਾ ਸੀਸ ਅੰਨਦਪੁਰ ਲੈ ਕੇ ਆਇਆ।


ਸਤਵਿੰਦਰ ਜੈਤਾ ਜੀ ਨੇ ਗੁਰੂ ਦਸਵੇਂ ਦੀ ਝੌਲੀ ਵਿੱਚ ਆ ਪਾਇਆ।


ਗੋਬਿੰਦ ਸਿੰਘ ਜੀ ਨੇ ਉਹ ਗਲੇ ਲਾਇਆ, ਗੁਰੂ ਬੇਟਾ ਕਹਾਇਆ।


ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ

Comments

Popular Posts