ਗੁਰੂ ਨਾਨਕ ਜੀ ਫਿਰਦੇ ਦੁਨੀਆਂ ਤਾਰਦੇ।

November 16, 2013 at 8:50pm

ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ।

ਗੁਰੂ ਨਾਨਕ ਜੀ ਫਿਰਦੇ ਦੁਨੀਆਂ ਤਾਰਦੇ।

ਬਾਬਰ ਦੇ ਗੁਰੂ ਨੇ ਮਾਇਆ ਦੇ ਨਸ਼ੇ ਉਤਰਤੇ।

ਕੌਡੇ ਰਾਕਸ਼ ਹੁਣੀ ਗੁਰੂ ਨਾਨਕ ਜੀ ਨੇ ਤਾਰਤੇ।

ਮਾਲਕ ਭਾਗੋਂ ਦੀ ਰੋਟੀ ਵਿਚੋਂ ਰੱਤ ਨਿਕਾਲਤੇ।

ਭਾਈ ਲਾਲੋਂ ਦੀ ਰੋਟੀ ਵਿਚੋਂ ਦੁੱਧ ਦਿਖਾਲਤੇ।

ਲੋਕਾਂ ਨੂੰ ਠੱਗਣ ਵਾਲੇ ਸੱਜਣ ਪਿਆਰੇ ਬਣਾਤੇ।

ਸਤਵਿੰਦਰ ਤਾਂ ਨਾਨਕ ਜੀ ਦੇ ਦਿਵਾਨੇ ਬਣਾਤੇ।

ਸੱਚੀ ਧੁਰਕੀ ਬਾਣੀ ਦੇ ਮਿੱਠੇ ਸ਼ਬਦ ਨੇ ਉਚਾਰਤੇ।

ਸੱਤੀ ਗੁਰੂ ਨਾਨਕ ਜੀ ਤੋਂ ਜਿੰਦਗੀ ਨੇ ਵਾਰਦੇ।

ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ।

ਗੁਰੂ ਨਾਨਕ ਜੀ ਫਿਰਦੇ ਦੁਨੀਆਂ ਤਾਰਦੇ।
ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ।

Comments

Popular Posts