ਭਾਗ 29 ਉਹੀ ਘਰ ਆਪਣਾ ਹੈ, ਜਿੱਥੇ ਸੁਖ, ਖ਼ੁਸ਼ੀਆਂ, ਖਾਣ, ਪੀਣ, ਸੌਣ, ਪਹਿਨਣ ਨੂੰ ਮਿਲਦਾ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ
ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਹੈਪੀ ਦੇ ਚਾਰ ਦਿਨ
ਕੈਨੇਡਾ ਜਾਣ ਦੇ ਰਹਿੰਦੇ ਸਨ। ਉਸ ਦੇ ਰਿਸ਼ਤੇਦਾਰ ਮਿਲਣ ਵਾਲੇ ਆਉਣ ਲੱਗ ਗਏ ਸਨ। ਸਮਾਂ ਥੋੜ੍ਹਾ
ਸੀ। ਕੰਮ ਬਹੁਤ ਜ਼ਿਆਦਾ ਸੀ। ਹਰ ਦੂਜੇ ਦਿਨ ਰਾਣੋਂ ਹੈਪੀ ਨੂੰ ਆਪਣੇ ਪੇਕੇ ਘਰ ਲੈ ਜਾਂਦੀ ਸੀ। ਉਸ
ਦੇ ਮਾਪੇਂ ਵੀ ਬਾਰ-ਬਾਰ ਇਹੀ ਕਹਿੰਦੇ ਸਨ, “ ਛੇਤੀ ਗੇੜਾ ਮਾਰ
ਜਾਇਉ। ਰਾਣੋਂ ਬਗੈਰ ਓਦਰ ਜਾਂਦੇ ਹਾਂ। ਹੈਪੀ ਬਹੁਤ ਪਿਆਰਾ ਲੱਗਦਾ ਹੈ। ਤੁਹਾਡੇ ਆਉਣ ਨਾਲ ਰੌਣਕ ਆ
ਜਾਂਦੀ ਹੈ। “ ਔਰਤਾਂ ਉਸ ਦੇ ਦੁਆਲੇ ਹੋ ਜਾਂਦੀਆਂ ਸਨ।
ਰਾਣੋਂ ਦੇ ਸੂਟ ਤੇ ਗਹਿਣੇ ਫੜ, ਫੜ ਕੇ ਦੇਖਦੀਆਂ ਸਨ। ਫਿਰ ਉਨ੍ਹਾ ਦਾ ਮੁੱਲ
ਵੀ ਪੁੱਛਦੀਆਂ ਸਨ। ਕਈ ਪ੍ਰਸੰਸਾ ਕਰਦੀਆਂ ਸਨ। ਕਈ ਪਰੇ ਨੂੰ ਮੂੰਹ ਕਰਕੇ, ਬੁੱਲ੍ਹ ਕੱਢਦੀਆਂ ਸਨ। ਹੈਪੀ ਨੂੰ ਕੈਨੇਡਾ ਬਾਰੇ ਪੁੱਛਦੀਆਂ ਸਨ। ਰਾਣੋਂ ਦੀਆਂ
ਸਹੇਲੀਆਂ, ਬਹਾਨੇ ਨਾਲ ਟਿੱਚਰਾਂ ਵੀ ਕਰਦੀਆਂ ਸਨ। ਉਦਾਂ
ਵੀ ਮੁੰਡਿਆਂ ਦਾ ਸਹੁਰੀ ਜੀਅ ਬਹੁਤਾ ਲੱਗਦਾ ਹੈ। ਸੇਵਾ ਬਹੁਤ ਹੁੰਦੀ ਹੈ। ਤਿੜ.ਫਿੜ ਕਰਨ ਤੇ ਕਈ
ਬਾਰ, ਸਾਲੇ ਡਾਂਗਾਂ ਵੀ ਫੇਰ ਦਿੰਦੇ ਹਨ। ਕੁੜੀਆਂ ਵੀ ਪੇਕੇ
ਘਰ ਨੂੰ ਵੱਧ ਪਸੰਦ ਕਰਦੀਆਂ ਹਨ। ਭਾਵੇਂ ਪਤਾ ਹੁੰਦਾ ਹੈ, ਪੇਕੀਂ ਕੁੱਝ ਘੰਟੇ ਜਾਂ ਗਿਣਤੀ ਦੇ ਦਿਨ ਰਹਿ ਸਕਦੀਆਂ ਹਨ। ਕੁੜੀਆਂ ਦੇ ਚਾਹੁਣ
ਨਾਂ ਚਾਹੁਣ ਤੇ ਵੀ ਮਾਪੇ ਘਰੋਂ ਤੋਰ ਦਿੰਦੇ ਹਨ।
ਸਹੁਰੇ ਘਰ ਵਾਲੇ,
ਆਪਣੇ ਘਰ ਜਗਾ ਵੀ ਦਿੰਦੇ ਹਨ। ਫਿਰ ਵੀ ਨਵੀਂ ਵਿਆਹੀ
ਔਰਤ ਦੀ ਝਾਕ ਪੇਕਿਆਂ ਵੱਲ ਰਹਿੰਦੀ ਹੈ। ਉਸੇ ਘਰ ਪਰਿਵਾਰ ਨੂੰ ਵੱਧ ਪਿਆਰ ਕਰਦੀ ਹੈ। 20 ਸਾਲ ਉਸ
ਨੂੰ ਸਮਝ ਹੀ ਨਹੀਂ ਲੱਗਦੀ। ਸਹੁਰਾ ਘਰ ਹੀ ਉਸ ਦਾ ਅਸਲੀ ਘਰ ਹੈ। ਜਦੋਂ ਸਮਝ ਲੱਗਦੀ ਹੈ। ਘਰ ਨੂੰਹ
ਆ ਜਾਂਦੀ ਹੈ। ਫਿਰ ਪੇਕੇ, ਸਹੁਰੇ ਘਰ ਵਿੱਚ ਉਸ ਨੂੰ ਧੱਕੇ ਪੈਂਦੇ ਹਨ।
ਜੋ ਘਰ ਵਿਚੋਂ ਸੁਖ, ਖ਼ੁਸ਼ੀਆਂ, ਖਾਣ, ਪੀਣ, ਸੌਣ, ਪਹਿਨਣ ਨੂੰ ਮਿਲਦਾ ਹੈ। ਉਹੀ ਘਰ ਆਪਣਾ ਹੈ।
ਜੇ ਚੱਜ ਨਾਲ ਵੱਸਣਾ ਹੈ, ਤਾਂ ਪੱਕੇ ਪੈਰ ਇੱਕ ਘਰ ਵਿੱਚ ਜਮਾਂ ਲੈਣੇ
ਚਾਹੀਦੇ ਹਨ। ਕੋਈ ਮਾੜੀ-ਮੋਟੀ ਠੋਕਰ ਮਾਰ ਕੇ ਪੈਰਾਂ ਨੂੰ ਹਿਲਾ ਨਾਂ ਸਕੇ। ਔਰਤ ਨੂੰ ਆਪਦੀ ਆਰਥਿਕ
ਹਾਲਤ ਆਪ ਨੂੰ ਸੁਧਾਰਨੀ ਪੈਣੀ ਹੈ। ਪਰਿਵਾਰ ਦੇ ਬੰਦਿਆਂ ਦਾ ਪਿਆਰ ਤਾਂ ਸਮੇਂ ਨਾਲ ਬਦਲਦਾ ਰਹਿੰਦਾ
ਹੈ। ਜੇ ਤੁਸੀਂ ਪੈਸੇ ਵਾਲੇ ਤੇ ਮਦਦਗਾਰ ਹੋ। ਲੋਕ ਤੁਹਾਡਾ ਮੂੰਹ, ਮੱਥਾ, ਪੈਰ ਚੁੰਮਦੇ ਹਨ। ਗ਼ਰੀਬ ਨੂੰ ਫਟਕਾਰਦੇ ਹਨ।
ਗ਼ਰੀਬ ਦੇ ਕੋਈ ਮੱਥੇ ਲੱਗਣ ਨੂੰ ਤਿਆਰ ਨਹੀਂ ਹੁੰਦਾ।
ਹੈਪੀ ਨੇ ਅਜੇ ਚੀਜ਼ਾਂ ਵੀ ਖ਼ਰੀਦਣੀਆਂ ਸਨ। ਹੈਪੀ ਤੇ
ਰਾਣੋਂ ਹਰ ਰੋਜ਼ ਸ਼ੋਪੀਇੰਗ ਕਰਨ ਜਾਂਦੇ ਸਨ। ਪੇਟ ਭਰ ਕੇ ਟਿੱਕੀਆਂ, ਸਮੋਸੇ, ਗੋਲ-ਗੱਪੇ, ਪੂਰੀਆਂ ਛੋਲੇ, ਪੀਜ਼ਾ, ਬਰਗਰ, ਫਿਰਾਈਆਂ ਖਾਂਦੇ ਸਨ। ਹੈਪੀ ਤਾਂ ਦੋ ਚੀਜ਼ਾਂ ਖ਼ਰੀਦਦਾ
ਸੀ। ਰਾਣੋਂ ਦੀ ਖ਼ਰੀਦਦਾਰੀ ਨਹੀਂ ਮੁੱਕਦੀ ਸੀ। ਉਹ ਕੈਨੇਡਾ ਵਿੱਚ ਆਪਣਾ ਘਰ ਵਸਾਉਣ ਲਈ ਡੈਕੋਰੇਸ਼ਨ
ਤੇ ਰਸੋਈ ਦਾ ਸਮਾਨ ਖ਼ਰੀਦ ਰਹੀ ਸੀ। ਕੈਨੇਡਾ ਵਿੱਚ ਸਬ ਚੀਜ਼ਾਂ ਮਿਲਦੀਆਂ ਹਨ। ਇੰਡੀਆ ਵਿੱਚ ਸਸਤੀਆਂ
ਹਨ। ਸਸਤੀਆਂ ਜਾਹਲੀ ਚੀਜ਼ਾਂ ਟੁੱਟ ਵੀ ਤੇ ਖ਼ਰਾਬ ਵੀ ਛੇਤੀ ਹੋ ਜਾਂਦੀਆਂ ਹਨ। ਹੈਪੀ ਦੀਆਂ 10
ਸ਼ਰਟਾਂ, 10 ਪਿੰਟਾਂ ਮਸਾਂ ਸਨ। ਇੱਕ ਅਟੈਚੀ ਵੀ ਨਹੀਂ ਭਰਿਆ ਸੀ।
ਦੋਨੇਂ ਅਟੈਚੀਆਂ ਵਿੱਚ ਰਾਣੋਂ ਨੇ, ਆਪ ਦੀਆਂ ਚੀਜ਼ਾਂ ਪਾ ਦਿੱਤੀ ਸਨ। ਉਸ ਨੂੰ ਪਤਾ
ਸੀ, ਇੱਕ ਬੰਦਾ ਦੋ ਅਟੈਚੀਆਂ ਜਾਂ ਇੱਕੋ ਅਟੈਚੀ ਲਿਜਾ ਸਕਦਾ
ਹੈ। ਇਸ ਲਈ ਉਹ ਆਪ ਦੇ ਸੂਟ ਵੀ ਹੈਪੀ ਦੇ ਅਟੈਚੀ ਵਿੱਚ ਪਾ ਰਹੀ ਸੀ। ਉਹ ਆਪ ਤੋਂ ਪਹਿਲਾਂ ਕੈਨੇਡਾ
ਵਿੱਚ ਆਪਦਾ ਸਮਾਨ ਭੇਜ ਦੇਣਾ ਚਾਹੁੰਦੀ ਸੀ। ਤਾਂ ਕਿ ਆਪਦੇ ਦੋ ਅਟੈਚੀਆਂ ਵਿੱਚ ਰਾਣੋਂ ਆਪਦੇ ਮਨ
ਪਸੰਦ ਦਾ ਸਾਰਾ ਸਮਾਨ ਲਿਜਾ ਸਕੇ। ਹਰ ਰੋਜ਼ ਰਾਤ ਨੂੰ ਪੈਕਿੰਗ ਕਰਨ ਲੱਗ ਜਾਂਦੇ ਸਨ।
ਹੈਪੀ ਤੇ ਜੋਤ ਤਾਏ,
ਚਾਚੇ ਦੇ ਮੁੰਡੇ ਸਨ। ਕੰਧਾਂ ਸਾਂਝੀਆਂ ਸਨ। ਇੱਕ ਰਾਤ
ਹੈਪੀ ਨੂੰ ਜਾਣੀ ਪਛਾਣੀ ਆਵਾਜ਼ ਸੁਣੀ। ਹੈਪੀ ਨੇ ਕੰਧ ਉੱਤੋਂ ਦੀ ਜੋਤ ਕੇ ਵਿਹੜੇ ਵਿੱਚ ਦੇਖਿਆ। ਉਸ
ਨੂੰ ਸਿਕੰਦਰ ਦੀ ਪਿੱਠ ਦਿਸੀ। ਉਹ ਸੋਚੀ ਪੈ ਗਿਆ। ਜੋਤ ਦਾ ਵੀ ਸਰ ਗਿਆ ਹੈ। ਆਪ ਕੈਨੇਡਾ ਵਿੱਚ
ਹੈ। ਇਸ ਨੂੰ ਕਾਹਦੇ ਲਈ ਜਨਾਨੀਆਂ ਕੋਲ ਘਰ ਭੇਜਿਆ ਹੈ? ਸਿਕੰਦਰ ਦੀ ਅੱਖ ਬਾਜ਼ ਵਰਗੀ, ਸੋਚਣੀ ਕਾਂ ਵਰਗੀ
ਹੈ। ਹਾਥੀ ਵਾਂਗ ਸਬ ਕੁੱਝ ਪੈਰ ਥੱਲੇ ਲੈ ਲੈਂਦਾ ਹੈ। ਇਹ ਬੂੜੀਆਂ ਵਿੱਚ ਕੀ ਕਰਦਾ ਹੈ? ਜ਼ਰੂਰ ਜੋਤ ਨੇ ਕਾਲੇ ਨੂੰ ਵੀ ਕੈਨੇਡਾ ਕਢਾਉਣਾ ਹੋਣਾ ਹੈ। ਉਸ ਨੇ ਦੇਖ ਕੇ ਵੀ ਉਸ
ਨੂੰ ਅਣ ਦੇਖਿਆ ਕਰ ਦਿੱਤਾ। ਉਹ ਇਸ ਨੂੰ ਗਲ਼ ਨਹੀਂ ਪਾਉਣਾ ਚਾਹੁੰਦਾ ਸੀ। ਸਿਕੰਦਰ ਹਰ ਸਾਲ
ਸਿਆਲਾਂ ਵਿੱਚ ਪੰਜਾਬ ਆਉਂਦਾ ਸੀ। ਹੈਪੀ ਨੂੰ ਵੀ ਉਸੇ ਨੇ ਕੈਨੇਡਾ ਬੁਲਾਇਆ ਸੀ। ਉਸ ਦੇ ਬਦਲੇ
ਵਿੱਚ ਉਹ ਤਨਖ਼ਾਹ ਆਮ ਰੇਟ ਨਾਲੋਂ 40% ਹੀ ਦਿੰਦਾ ਸੀ। ਹਰ ਸਾਲ 10 ਨਵੇਂ ਟਰੱਕ ਲੈ ਕੇ, ਨਵੇਂ ਮੁੰਡੇ ਪੰਜਾਬ ਵਿਚੋਂ ਮੰਗਾਉਂਦਾ ਸੀ। ਸਿਕੰਦਰ ਦੇ ਡਰਾਈਵਰ ਹਰ ਰੋਜ਼ 12
ਘੰਟੇ 6 ਦਿਨ ਸੜਕਾਂ ਗਾਹ ਕੇ, ਮਸਾਂ 40 ਹਜ਼ਾਰ ਡਾਲਰ ਸਾਲ ਦਾ ਕਮਾਉਂਦੇ ਸਨ।
ਹੋਰ ਖ਼ਰਚੇ ਪਾਣੀ ਕੱਢ ਕੇ ਮਸਾਂ 25 ਹਜ਼ਾਰ ਡਾਲਰ ਸਾਲ ਦਾ ਪੱਲੇ ਪੈਂਦਾ ਸੀ। ਬੰਦਾ 5 ਸਾਲ
ਡਰਾਈਵਰੀ ਕਰਕੇ ਬੋਡਾ ਹੋ ਜਾਂਦਾ ਹੈ। ਓਵਰ ਸਪੀਡ ਨਾਲ ਪੁਲੀਸ ਤੋਂ ਚਾਰਜ ਲੁਆ ਕੇ, ਟਿੱਕਟਾਂ ਲੈ ਕੇ, ਵੱਡੇ ਜੁਰਮਾਨੇ ਭਰਕੇ, ਕੋਲ ਲਾਇਸੈਂਸ ਵੀ ਨਹੀਂ ਬਚਦਾ। ਹੈਪੀ ਦੇ ਵੀ ਡਰਾਈਵਰ ਲਾਇਸੈਂਸ ਦੇ 8 ਵਿਚੋਂ 2
ਪੋਇੰਟ ਚਲੇ ਗਏ ਸਨ। ਜੋਤ ਕੋਲ 4 ਰਹਿੰਦੇ ਹਨ। ਜਿਸ ਦਿਨ ਅੱਠੇ ਚਲੇ ਗਏ। ਸਿਕੰਦਰ ਨੇ ਵੀ ਕਿਸੇ
ਡਰਾਈਵਰ ਨੂੰ ਨਹੀਂ ਝੱਲਣਾ, ਦੂਰੋਂ ਸਤਿ ਸ੍ਰੀ ਅਕਾਲ ਬੁਲਾ ਕੇ, ਮੱਥਾ ਟੇਕ ਦੇਣਾ ਹੈ। ਇਸੇ ਤਰਾਂ ਕਈ ਸੜਕ ਤੇ ਆ ਗਏ ਸਨ। ਸਿਕੰਦਰ ਨੇ ਮੁੰਡੇ
ਕੈਨੇਡਾ ਵਿੱਚ ਬੁਲਾ ਕੇ ਪੁੰਨ ਜਾਂ ਕੋਈ ਪਾਪ ਖੱਟਿਆ ਸੀ? ਮੁੰਡੇ ਕੈਨੇਡਾ ਵਿੱਚ ਆ ਕੇ, ਨਾਂ ਤਾਂ ਚੱਜ ਨਾਲ
ਸੌਂ ਸਕਦੇ ਸਨ। ਕੰਮ ਕਰਕੇ ਵੀ ਕੁੱਝ ਨਹੀਂ ਖੱਟਦੇ ਸਨ। 24 ਘੰਟੇ ਟਰੱਕ ਹੀ ਉਨ੍ਹਾਂ ਦਾ ਘਰ ਸੀ। ਜਿੰਨਾ ਮੁੰਡਿਆਂ
ਦਾ ਕੈਨੇਡਾ, ਅਮਰੀਕਾ ਸੁਪਨਾ ਸੀ। ਹੁਣ ਉਹ ਸੜਕਾਂ ਰਾਹ
ਨਾਪਣ ਤੋਂ ਵੱਧ ਕੁੱਝ ਵੀ ਨਹੀਂ ਕਰਦੇ ਸੀ। ਸੁਆਦ ਦਾ ਖਾ ਨਹੀਂ ਸਕਦੇ ਹਨ। ਗੁਰਦੁਆਰੇ ਜਾਂ ਲੋਕਾਂ
ਦੇ ਚੁਲਿਆਂ ਵੱਲ ਦੇਖਦੇ ਹਨ। ਹੋਟਲ ਦਾ ਨਾਂ ਤਾਂ ਹਰ ਰੋਜ਼ ਖਾ ਹੁੰਦਾ ਸੀ। ਨਾਂ ਜੇਬ ਝੱਲਦੀ ਸੀ। ਇੱਕੋ ਕੱਪੜੇ
ਹਫ਼ਤਾ ਪਾਈ ਰੱਖਦੇ ਹਨ। ਕਿਹੜਾ ਪ੍ਰਦੇਸਾ ਵਿੱਚ ਕੱਪੜੇ ਧੋਣ ਨੂੰ ਮਾਂ ਬੈਠੀ ਹੈ?
Comments
Post a Comment