ਭਾਗ
24 ਬਹੂ ਤਾਂ ਸੁਸ਼ੀਲ ਮੰਨੀ ਜਾਂਦੀ ਹੈ ਜਾਨੋਂ
ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਜੱਸੀ ਰਸੋਈ ਵਿੱਚ ਜਾਣ ਦੀ ਥਾਂ ਆਪਦੇ ਕਮਰੇ
ਵਿਚ ਚਲੀ ਗਈ। ਉੱਥੇ ਜਾ ਕੇ, ਉਹ ਰੱਜ ਕੇ ਰੋਈ। ਉਹ ਸੋਚ ਰਹੀ ਸੀ। ਜੋਤ ਦੀ
ਹਵਸ ਮਿਟਾਉਣ ਲਈ ਮੈਨੂੰ ਵਿਆਹ ਕੇ ਲੈ ਆਏ ਹੈ। ਜਾਣੇ ਅਣਜਾਣ ਵਿੱਚ ਦੋ ਬੱਚੇ ਹੋ ਗਏ।
ਮੇਰੇ ਗਲ਼ ਬੱਚਿਆਂ, ਮਾਂ ਤੇ ਭਰਾ ਨੂੰ ਪਾ ਕੇ, ਆਪ ਅਮਰੀਕਾ ਤੇ ਕੈਨੇਡਾ ਵਿੱਚ ਡਰਾਈਵਰੀ ਕਰਦਾਂ ਹੈ। ਵਿਆਹੀ ਔਰਤ ਦੀ ਜ਼ੁੰਮੇਵਾਰੀ
ਹੈ, ਪਤੀ ਦੀ ਹਵਸ ਮਿਟਾਏ, ਬੱਚੇ ਜੰਮ ਕੇ ਪਾਲੇ, ਸਹੁਰੇ ਪਰਿਵਾਰ ਦੀ
ਸੇਵਾ ਕਰੇ। ਜ਼ਬਾਨ ਬੰਦ ਰੱਖੇ। ਸਬ ਤੋਂ ਗਾਲ਼ਾ ਖਾਣ ਨੂੰ ਹਰ ਸਮੇਂ ਤਿਆਰ ਰਹੇ। ਜੁੱਤੀਆਂ ਖਾਣ ਨੂੰ
ਸਿਰ ਅੱਗੇ ਕਰ ਦੇਵੇ। ਉਹੀ ਬਹੂ ਤਾਂ ਸੁਸ਼ੀਲ ਮੰਨੀ ਜਾਂਦੀ ਹੈ। ਜੋ ਐਸਾ ਨਹੀਂ ਕਰਦੀ। ਉਸ ਬਾਰੇ
ਕਿਹਾ ਜਾਂਦਾ ਹੈ, “ ਇਸ ਨੇ ਤਾਂ ਆ ਕੇ, ਮੁੰਡਾ ਵਿਗਾੜ ਦਿੱਤਾ ਹੈ। ਮੁੰਡਾ ਮਗਰ ਲਾਈ ਫਿਰਦੀ ਹੈ। ਘਰ ਖ਼ਰਾਬ ਕਰ ਦਿੱਤਾ। “
ਪਰ ਇਸ ਘਰ ਵਿੱਚ ਉਹ ਮੁੰਡਾ ਹੀ ਕਿਥੇ ਹੈ? ਜਿਸ ਕਰਕੇ ਮੈਂ ਇਸ ਘਰ ਵਿੱਚ ਆਈ ਹਾਂ। ਔਰਤ ਮਰਦ ਨਾਲ ਵੱਸਦੀ ਹੈ। 5 ਸਾਲਾਂ ਤੋਂ ਜੋਤ ਦੇ ਬੱਚੇ, ਮਾਂ ਤੇ ਉਸ ਦੇ ਨੂੰ ਭਰਾ ਸੰਭਾਲ ਰਹੀ ਹਾਂ। ਹੁਣ ਤਾਂ ਉਸ ਭਰਾ ਹੀ ਖ਼ਸਮ ਬਣ ਗਿਆ। ਜ਼ਮੀਨ
ਤੇ ਜੋਰੂ ਜੈਸੇ ਵੀ ਹੋਣ, ਦਾ ਖ਼ਸਮ ਕੋਈ ਨਾ ਕੋਈ ਬਣ ਹੀ ਜਾਂਦਾ ਹੈ।
ਮਾਂ ਤੇ ਜੱਸੀ ਨੂੰ ਮੌਜ ਵੀ ਲੱਗੀ ਹੋਈ ਸੀ।
ਇੱਕ ਬੰਦਾ ਘਰ ਸਾਂਝੀ ਖੇਤੀ ਤੇ ਔਰਤ ਵਾਹੀ ਜਾ ਰਿਹਾ ਸੀ। ਇੱਕ ਕੈਨੇਡਾ ਕਮਾਈ ਕਰਨ ਗਿਆ ਹੋਇਆ ਸੀ।
ਉਹ ਕਿਵੇਂ ਨਾਂ ਕਿਵੇਂ ਡਾਲਰ ਇਕੱਠੇ ਕਰਕੇ ਭੇਜ ਰਿਹਾ ਸੀ। ਜਿੰਨੇ ਖ਼ਸਮ ਵੱਧ ਹੋਣਗੇ। ਸਬ ਕੁੱਝ
ਉਨ੍ਹਾਂ ਵੱਧ ਹੋਵੇਗਾ। ਪੁਰਾਣੇ ਜ਼ਮਾਨੇ ਵਿੱਚ ਲੋਕ ਜ਼ਮੀਨ ਵੰਡੇ ਜਾਣ ਦੇ ਡਰੋਂ 4, 5 ਪੁੱਤਾਂ ਵਿੱਚੋਂ
ਕਿਸੇ ਇੱਕ ਦਾ ਹੀ ਵਿਆਹ ਕਰਦੇ ਸਨ। ਬਾਕੀ ਸਬ ਉਸ ਦੀਆਂ ਪੱਕੀਆਂ ਰੋਟੀਆਂ ਖਾਂਦੇ ਸਨ। ਹੁਣ ਵੀ
ਜਦੋਂ ਕਿਸੇ ਔਰਤ ਦਾ ਪਤੀ ਜਵਾਨੀ ਵਿੱਚ ਮਰ ਜਾਵੇ। ਜਾਇਦਾਦ ਦਾ ਵੱਟਾਦਰਾਂ ਨਾ ਹੋਵੇ, ਉਸ ਔਰਤ ਨੂੰ ਘਰ
ਵਿੱਚ ਹੀ ਰੱਖਣ ਲਈ ਦੇਵਰ, ਜੇਠ ਦੇ ਘਰ ਵਸਾ ਦਿੰਦੇ ਹਨ। ਜਦੋਂ ਕੋਈ ਆਪਦੀ ਧੀ ਨੂੰ ਵਿਆਹ ਦਿੰਦਾ ਹੈ। ਜੇ
ਜਮਾਈ ਘਰ ਵਿੱਚ ਨਹੀਂ ਹੈ। ਬਾਹਰ ਕਿਤੇ ਨੌਕਰੀ ਕਰਨ ਗਿਆ ਹੈ। ਸਿਆਣੇ ਮਾਪੇਂ ਆਪਦੀ ਧੀ ਨੂੰ ਸਹੁਰੇ
ਘਰ ਨਹੀਂ ਛੱਡਦੇ। ਪਰ ਜਿੰਨਾ ਮਾਪਿਆਂ ਨੇ ਮਸਾਂ ਧੀ ਤੋਂ ਪਿੱਛਾ ਛਡਾਇਆ ਹੁੰਦਾ ਹੈ।
ਉਨ੍ਹਾਂ ਨੇ ਕੀ ਲੈਣਾ ਹੈ? ਉਸ ਨਾਲ ਕੀ ਹੁੰਦੀ ਹੈ? ਉਨ੍ਹਾਂ ਵੱਲੋਂ ਉਹ ਵਸੇ, ਮਰੇ, ਚਾਹੇ ਅੱਗੇ ਕਿਸੇ ਨਾਲ ਨਿਕਲ ਜਾਵੇ। ਤਾਂਹੀ ਤਾਂ ਜੇ ਜਮਾਈ ਮਰ ਜਾਂਦਾ ਹੈ। ਉਸ ਦੇ
ਛੋਟੇ ਜਾਂ ਵੱਡੇ ਭਰਾ ਨੂੰ ਸੰਗਲ਼ ਫੜਾ ਦਿੰਦੇ ਹਨ। ਦੁਧਾਰੂ ਪਸੂ ਵਾਂਗ, ਨੌਜਵਾਨ ਔਰਤ ਨੂੰ ਹਰ ਕੋਈ ਚਾਰਾ ਪਾਉਣ ਨੂੰ ਤਿਆਰ ਰਹਿੰਦਾ ਹੈ।
ਜੋਤ ਦਾ ਭਰਾ ਕਾਲਾ ਉਸ ਦੇ ਕਮਰੇ ਵਿੱਚ ਆ ਗਿਆ
ਸੀ। ਉਸ ਦੀ ਦਾਰੂ ਪੀਤੀ ਹੋਈ ਸੀ। ਉਸ ਨੇ ਕਿਹਾ, “ ਘਰ ਹੋਰ ਕੋਈ ਦਿਸਦਾ ਨਹੀਂ ਹੈ। ਬੀਬੀ ਕਿਥੇ ਹੈ? ਤੂੰ ਸਾਜਰੇ ਹੀ ਰਜਾਈ ਵਿੱਚ ਵੜ ਕੇ ਪੈ ਗਈ। ਮੈਨੂੰ ਬਹੁਤ ਭੁੱਖ ਲੱਗੀ ਹੈ। ਕੀ
ਖਾਣ ਨੂੰ ਰੋਟੀ ਮਿਲੇਗੀ? “ ਜੱਸੀ ਨੇ ਨੱਕ ਦਾ ਸੜਾਕਾ ਜਿਹਾ ਮਾਰਿਆ। ਬਈ
ਉਸ ਨੂੰ ਪਤਾ ਲੱਗ ਜਾਏ। ਰੋ ਰਹੀ ਹਾਂ। ਉਸ ਨੇ ਫਿਰ ਕਿਹਾ, “ ਛੱਡ ਰੋਟੀ ਨੂੰ ਅੱਜ ਤੈਨੂੰ ਹੀ ਖਾਂਦਾ ਹਾਂ। “ ਜੱਸੀ ਨੇ ਉਸ ਦਾ ਹੱਥ ਪਰੇ ਝਟਕ ਦਿੱਤਾ। ਉਸ ਨੇ ਆਪ ਪਾਸਾ ਲੈ ਕੇ, ਦੂਜੇ ਪਾਸੇ ਮੂੰਹ ਕਰ ਲਿਆ। ਉਸ ਨੇ ਕਿਹਾ, “ ਗੱਲ ਮੰਨੀਦੀ ਵੀ ਹੈ। ਮੈਨੂੰ ਆਰਾਮ ਕਰ ਲੈਣ ਦੇ। “ ਕਾਲੇ ਦੀ ਮਰਦਾਨਗੀ ਨੂੰ ਝਟਕਾ ਲੱਗਾ। ਉਸ ਨੇ
ਕਿਹਾ, “ ਤੇਰੀ ਇੰਨੀ ਹਿੰਮਤ ਹੋ ਗਈ ਹੈ। ਕੀ ਗੱਲ ਹੈ?
ਹੱਥ ਨਹੀਂ ਲਗਾਉਣ ਦਿੰਦੀ। ਅੱਗੇ ਤਾਂ ਕਦੇ ਇੰਝ ਨਹੀਂ
ਕਰਦੀ। ਆਪੇ ਮੇਰੇ ਕੋਲ ਭੱਜੀ ਆਉਂਦੀ ਹੈ। ਰੰਨ ਤਾਂ ਉਸੇ ਦੀ ਹੈ। ਜਿਸ ਦੇ ਹੱਥ ਥੱਲੇ ਹੋਵੇ। ਤੂੰ
ਅੱਜ ਮੇਰੇ ਮੂਹਰੇ ਛੜਾ ਕਿਉਂ ਮਾਰਦੀ ਹੈ? ਮੇਰੇ ਕੋਲੋਂ ਤੂੰ ਇੰਦਾ ਨਹੀਂ ਬਚਣ
ਲੱਗੀ। ਸਵੇਰੇ ਰਾਮੂ ਭਈਏ ਨਾਲ ਬੜੀਆਂ ਦੰਦੀਆਂ
ਕੱਢਦੀ ਸੀ। “ “ ਮੇਰਾ ਮੂਡ ਠੀਕ ਨਹੀਂ ਹੈ। ਸਿਰ ਦੁੱਖਦਾ ਹੈ।
ਅੱਜ ਨਹੀਂ, ਫਿਰ ਕਦੇ ਸਹੀ। “ ਉਸ ਨੇ ਜੱਸੀ ਦੀ ਗੱਲ ਉੱਤੇ ਖਿੱਚ ਕੇ ਚਪੇੜ ਮਾਰੀ। ਫਿਰ ਉਸ ਦੀ ਗੱਲ ਨੂੰ ਪਲੋਸਣ
ਲੱਗ ਗਿਆ। ਜੱਸੀ ਨੇ ਉਸ ਦਾ ਹੱਥ ਪਰੇ ਕਰਨ ਦੀ ਕੋਸ਼ਿਸ਼ ਕੀਤੀ। ਕਾਲੇ ਨੇ ਉਸ ਦੀ ਗੱਲ ਉੱਤੇ ਪੂਰੇ
ਜ਼ੋਰ ਦੀ ਦੰਦੀ ਵੱਡੀ, ਦੰਦ ਗਲ਼ ਵਿੱਚ ਖੁਬ ਗਏ। ਜੱਸੀ ਤੜਫ਼ ਗਈ।
ਕਾਲੇ ਨੇ ਕਿਹਾ, “ ਸਾਲ਼ੀਏ ਹੋਰ ਤੈਨੂੰ ਇੱਥੇ ਰੋਟੀਆਂ ਚਾਰਨ ਨੂੰ
ਰੱਖਿਆ ਹੈ। ਤੈਨੂੰ ਤਾਂ ਤੇਰੇ ਮਾਪੇਂ ਵੀ ਨਹੀਂ ਰੱਖਦੇ। ਜੋਤ ਵੀ ਤੈਨੂੰ ਪਸੰਦ ਨਹੀਂ ਕਰਦਾ। ਉਹ
ਤਾਂ ਤੈਨੂੰ ਪਿੰਡ ਹੁੰਦਾ ਹੋਇਆ ਵੀ ਨਹੀਂ ਪੁੱਛਦਾ ਹੁੰਦਾ ਸੀ। ਉਦੋਂ ਵੀ ਤੂੰ ਮੇਰੇ ਗਲ਼ ਆ ਕੇ
ਲੱਗਦੀ ਸੀ। ਉਸ ਪਿੱਛੇ ਹੋਰ ਬਥੇਰੀਆਂ ਕੁੜੀਆਂ ਹਨ। ਤੂੰ ਉਸ ਨੂੰ ਆਪ ਦੇਖਿਆ ਹੈ। ਤਾਂਹੀਂ ਤਾਂ ਉਹ
ਘਰ ਨਹੀਂ ਵੜਦਾ ਸੀ। ਤੂੰ ਮੇਰੇ ਗੁਣ ਗਾ, ਮੈਂ ਤੈਨੂੰ ਸੰਭਾਲੀ ਜਾਂਦਾ ਹਾਂ। ਜੇ ਮੇਰਾ
ਡੰਗ ਵੀ ਨਹੀਂ ਸਾਰ ਸਕਦੀ। ਹੋਰ ਤੇਰਾ ਅਚਾਰ ਪਾਉਣਾ ਹੈ। “ ਉਹ ਜੱਸੀ ਦੇ ਜੁਆਬ ਦਿੰਦੀ ਤੋਂ ਵੀ ਉਸ ਨਾਲ ਘੁੱਲਣ ਲੱਗ ਗਿਆ ਸੀ। ਜ਼ਬਰਦਸਤੀ ਉਸ ਦੇ
ਕੱਪੜੇ ਉਤਾਰ ਦਿੱਤੇ ਸਨ। ਫਿਰ ਮੂਦੇ ਮੂੰਹ ਡਿਗ ਕੇ, ਉਸੇ ਮੰਜੇ ਉੱਤੇ ਸੌ ਗਿਆ ਸੀ। ਇਹ ਕਾਲਾ ਕੀ ਪਹਾੜ ਢਾਹ ਰਿਹਾ ਹੈ? ਮਰੇ ਭਰਾ ਤੋਂ ਵੀ ਭਾਬੀ ਦੀ ਜ਼ੁੰਮੇਵਾਰੀ ਚੱਕਦੇ ਹਨ। ਗੱਲ ਤਾਂ ਲੋੜ ਪੂਰੀ ਕਰਨ
ਤੱਕ ਦੀ ਹੈ।
Comments
Post a Comment