ਸੁੱਚੀ ਕਸਮ ਤੋਂ, ਵਿਸ਼ਵਾਸ਼ ਉਠਾਉਂਦੇ ਨੇ

September 27, 2013 at 11:46pm
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਸਾਜਨ ਕਸਮ ਵੀ, ਸਾਡੀ ਦਿੰਦੇ ਨੇ।
ਵਾਦੇ ਵੀ, ਸਾਡੇ ਕੋਲੋ ਹੀ ਲੈਦੇ ਨੇ।
ਆਪ ਮਨ ਮਰਜ਼ੀਆਂ, ਕਰ ਜਾਂਦੇ ਨੇ।
ਦੇ ਕਸਮ, ਹੱਥ ਕੜੀ ਸਾਨੂੰ ਲਾਉਂਦੇ ਨੇ।
ਸੁੱਚੀ ਕਸਮ ਤੋਂ, ਵਿਸ਼ਵਾਸ਼ ਉਠਾਉਂਦੇ ਨੇ।
ਕਸਮ, ਕੱਚ ਦੇ ਗਿਲਾਸ ਵਾਂਗ ਤੋੜਦੇ ਨੇ।
ਉਹ ਕਈਆਂ ਨਾਲ, ਕਸਮ ਵਾਦੇ ਕਰਦੇ ਨੇ।
ਰਾਤ ਦੇ ਸੁਪਨੇ ਵਾਂਗ, ਕਸਮ ਭੁੱਲ ਜਾਦੇ ਨੇ।
ਯਾਰ ਆਪਦੀ ਕਸਮ ਦੇ ਕੇ, ਸਾਨੂੰ ਮੋਹ ਲੈਦੇ ਨੇ।
ਪਾ ਕੇ ਅੱਖਾਂ ਵਿੱਚ ਅੱਖਾਂ, ਜਕੀਨ ਦਿਵਾਉਂਦੇ ਨੇ।
ਇਹੀ ਅਦਾ ਨਾਲ, ਸਾਨੂੰ ਆਪਣਾ ਬਣਾਉਂਦੇ ਨੇ।
ਸਤਵਿੰਦਰ ਕਸਮ ਖਾਂਣ ਵਾਲੇ ਤੇ, ਦਿਆਲ ਹੁੰਦੇ ਨੇ।


Comments

Popular Posts