ਭਾਗ 14 ਜਾਨੋਂ ਮਹਿੰਗੇ ਯਾਰ
ਕੀ ਔਰਤ ਐਡੀ ਬਿਚਾਰੀ, ਕੰਮਜੋਰ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਨਿਰਮਲ ਨੂੰ ਆਪਦੇ ਬੱਚਿਆਂ ਦਾ ਭੋਰਾ ਵੀ ਫਿਕਰ ਨਹੀਂ ਸੀ।
ਇਹ ਵੀ ਨਹੀਂ ਪਤਾ ਸੀ। ਉਹ ਕਿਹੜੀ ਕਲਾਸ ਵਿੱਚ ਪੜ੍ਹਦੇ ਹਨ। ਜਦੋ ਉਹ ਘਰ ਜਾਂਦਾ ਸੀ। ਬੱਚੇ ਸਕੂਲ ਗਏ ਹੁੰਦੇ ਸਨ। ਜਾਂ
ਸੁੱਤੇ ਹੁੰਦੇ ਸੀ। ਜੱਗੀ ਵੀ ਕਈ ਬਾਰ ਘਰ ਨਹੀਂ ਹੁੰਦੀ ਸੀ। ਨੌਕਰੀ ਤੇ ਕਿਸੇ ਹੋਰ ਘਰ ਦੇ ਕੰਮ ਜਾਂ
ਸਟੋਰ ਕੁੱਝ ਖ੍ਰੀਦਣ ਗਈ ਹੁੰਦੀ ਸੀ। ਤਕਰੀਬਨ ਹਰ ਕਲਚਰ ਵਿੱਚ ਬੱਚਿਆਂ ਦੀ ਜੁੰਮੇਬਾਰ ਔਰਤ ਦੀ
ਸਮਝੀ ਜਾਂਦੀ ਹੈ। ਕਨੇਡਾ ਗੌਰਮਿੰਟ ਵੀ ਬੱਚਿਆਂ ਦਾ ਪਾਲਣ-ਪੋਸ਼ਣ ਮਾਂ ਨੂੰ ਹੀ ਸੰਭਾਲਦੀ ਹੈ।
ਪਤੀ-ਪਤਨੀ ਦਾ ਤਲਾਕ ਹੋ ਜਾਵੇ। ਬੱਚੇ ਮਾਂ ਨੂੰ ਦੇ ਦਿੱਤੇ ਜਾਂਦੇ ਹਨ। ਬੱਚੇ ਦੇ 18 ਸਾਲਾਂ ਦੇ
ਹੋਣ ਤੱਕ, ਪਾਲਣ, ਪੜ੍ਹਾਉਣ ਦੀ ਮਾਂ ਜੁੰਮੇਬਾਰ ਬੱਣ ਜਾਂਦੀ ਹੈ। ਮਰਦ ਨੇ ਇੰਨਾਂ ਥੋੜਾ ਬੀਜ ਪੈਦਾ
ਕਰ ਦਿੱਤਾ। ਕਿੱਡੀ ਮੇਹਰਬਾਨੀ ਕਰ ਦਿੱਤੀ। ਜੇ ਇਸ ਵਿੱਚ ਵੀ ਮਰਦ ਨੂੰ ਆਪਣੇ ਸੁਆਦ ਦਾ ਲਾਲਚ ਨਾਂ
ਹੁੰਦਾ। ਇਸ ਨੇ ਔਰਤ ਕੋਲੋ ਛੂ-ਮੰਤਰ ਹੋ ਜਾਂਣਾਂ ਸੀ। ਮਰਦ ਐਡਾ ਸੈਤਾਨ ਹੈ। ਕਦੇ ਜ਼ਨਾਨੀ ਦੇ ਹੱਥ
ਨਾਂ ਲੱਗਦਾ। ਨਿਰਮਲ ਵਰਗੇ, ਹੁਣ ਆਨੀ-ਬਹਾਨੀ ਕੋਈ ਨਾਂ ਕੋਈ ਜ਼ਨਾਨੀਆਂ ਨੂੰ ਪਲੋਸ ਹੀ ਲੈਂਦੇ ਹਨ।
ਸਮਾਜ ਮਾਹਾਤਮਾਂ ਬੁੱਧ ਦੇ ਬੁੱਤ ਦੀ ਪੂਜਾ ਕਰਦਾ ਹੈ। ਉਸ ਨੇ ਕੀ ਐਸਾ ਚਮਤਕਾਰ ਕਰ ਦਿੱਤਾ? ਜੋ
ਅੱਜ ਦਾ ਮਰਦ ਨਹੀਂ ਕਰਦਾ। ਉਹ ਵੀ ਬੱਚੇ ਤੇ ਔਰਤ ਨੂੰ ਬੇਸਹਾਰਾ ਛੱਡ ਕੇ, ਮਨ ਦੀ ਸਾਂਤੀ ਲਈ
ਜੰਗਲਾਂ ਵਿੱਚ ਚਲਾ ਗਿਆ ਸੀ।
ਜਿਵੇਂ ਅੱਜ ਦੇ ਮਰਦ ਬਾਲ-ਬੱਚਾ, ਮਾਂਪੇ, ਪਤਨੀ ਛੱਡ ਕੇ, ਦੋਬਈ, ਆਸਟ੍ਰੇਲੀਆਂ, ਅਮਰੀਕਾ, ਕਨੇਡਾ ਆਏ
ਹੋਏ ਹਨ। ਕਮਾਂਈ ਕਰਨ ਦਾ ਚੰਗਾ ਬਹਾਨਾਂ ਲੱਭਾ ਹੈ। ਜਿਸ ਨੇ ਘਰ ਹੁੰਦੇ ਹੋਏ, ਪੰਜਾਬ ਵਿੱਚ ਡੱਕਾ
ਨਹੀਂ ਤੋੜਿਆ, ਉਹ ਬਾਹਰਲੇ ਦੇਸਾਂ ਵਿੱਚ ਕੀ ਰੰਗ ਲਾ ਦੇਣਗੇ? ਨਿਰਮਲ ਵਾਂਗ ਬਹੁਤੇ ਤਾਂ ਗੋਰੀਆਂ,
ਕਾਲੀਆਂ, ਦੇਸੀਆਂ ਦੇ ਨੀਕਰਾਂ ਦੇ ਰੰਗ ਦੇਖਦੇ ਫਿਰਦੇ ਹਨ। ਮਿੰਟਾਂ ਵਿੱਚ ਅੱਗਲੀ ਤੋਂ ਨੋਟ ਬਟੋਰ
ਲੈਂਦੇ ਹਨ। ਫਿਰ ਚਾਹੇ ਮੂੰਹ ਅੱਡ ਕੇ ਪਏ ਰਹਿੱਣ। ਬਾਹਰਲੇ ਦੇਸਾਂ ਵਿੱਚ ਮਰਦਾਂ ਦੀ ਹਨੇਰੀ ਆਈ
ਹੋਈ ਹੈ। ਵੈਸੇ ਤਾਂ ਭਾਰਤ ਵਿੱਚ ਵੀ ਇਹੀ ਹਾਲ ਹੈ। ਹਰ ਪਾਸੇ, ਹਰ ਜਗਾ ਮਰਦ ਹੀ ਫਿਰਦੇ ਹਨ।
ਸਕੂਲਾਂ, ਕਾਲਜਾਂ, ਯੂਨੀਵਿਰਸਟੀਆਂ, ਬਜਾਰਾਂ, ਬੱਸਾਂ, ਵਿਆਹਾਂ ਤੇ ਹੋਰ ਪ੍ਰੋਗ੍ਰਾਮਾਂ ਵਿੱਚ ਮਰਦ
ਹੀ ਇਧਰ-ਉਧਰ ਖੜ੍ਹੇ ਔਰਤਾਂ ਨੂੰ ਤਾੜਦੇ ਹਨ। ਜਿਵੇਂ ਹੁਣੇ ਨਜ਼ਰਾਂ ਮਿਲੀਆਂ, ਔਰਤ ਦੀ ਬਾਂਹ ਫੜ੍ਹ
ਕੇ ਲੈ ਜਾਂਣਗੇ। ਔਰਤ ਹਰ ਥਾਂ ਹਰ ਦੇਸ਼ ਵਿੱਚ ਆਪਣੀ ਜਾਨ, ਇੱਜ਼ਤ ਬਚਾਉਂਦੀ ਫਿਰਦੀ ਹੈ। ਹਰ ਥਾਂ ਉਤੇ
ਔਰਤਾਂ ਨੂੰ ਹੀ ਕਿਹਾ ਜਾਂਦਾ ਹੈ, “ ਇਕੱਲੀਆਂ
ਜਾਵੋ, ਹਨੇਰੀਆਂ, ਸੁੰਨੀਆਂ ਥਾਵਾਂ ਤੇ ਨਾਂ ਜਾਵੋ। ਜਿਵੇਂ ਮਰਦ ਬੱਗਿਆੜ ਹੈ। ਜੋ ਔਰਤ ਨੂੰ
ਚੀਰ-ਫਾੜ ਕੇ ਖਾਂਣ ਲਈ ਤਿਆਰ ਬੈਠੇ ਹਨ। ਕੀ ਔਰਤ ਐਡੀ ਬਿਚਾਰੀ, ਕੰਮਜੋਰ ਹੈ? ਜੋ ਮਰਦ ਤੋਂ ਡਰਦੀ
ਬਚਦੀ ਫਿਰਦੀ ਹੈ।
ਕੁੱਝ ਕੁ ਔਰਤਾਂ ਜੋ ਅਜ਼ਾਦ ਹੋ ਗਈਆਂ ਹਨ। ਉਹ ਨਿਰਮਲ
ਵਰਗੇ ਤੋਂ ਨਿੱਤ ਆਪਣਾਂ-ਆਪ ਜਾਂਣੇ-ਅਜਾਂਣੇ ਵਿੱਚ ਲੁਟਾਉਂਦੀਆਂ ਹਨ। ਮੂੰਹ ਫੱਟ ਨੂੰ ਕੋਈ ਨੇੜੇ
ਨਹੀਂ ਲੱਗਣ ਦਿੰਦਾ। ਕਦੇ ਕਿਸੇ ਔਰਤ ਨੂੰ ਅੰਟੀ, ਅੰਮਾਂ ਕਹਿ ਕੇ ਦੇਖਣਾਂ। ਅੱਗਲੀ ਸੰਗੀਂ ਫੜ
ਲਵੇਗੀ। ਸਬ ਲੁਟਦੇ ਹੀ ਪ੍ਰਸੰਸਾ ਕਰਕੇ, ਮਿੱਠੀਆਂ-ਮਿੱਠੀਆਂ ਮਾਰਕੇ ਹਨ। ਹਰ ਕੋਈ ਥੋੜੀ ਜਿਹੀ
ਪ੍ਰਸੰਸਾ ਦਾ ਭੁੱਖਾ ਹੁੰਦਾ ਹੈ। ਨਿਰਮਲ ਨੂੰ ਪਤਾ ਸੀ। ਔਰਤ ਦੀ ਕਿਹੜੀ ਰਗ ਫੜਨੀ ਹੈ। ਉਹ ਹਰ ਔਰਤ
ਨੂੰ ਮਿਲ ਕੇ, ਇਹੀ ਕਹਿੰਦਾ ਸੀ, “ ਤੇਰੇ ਵਰਗੀ ਹੋਰ ਕੋਈ ਨਹੀ ਹੈ। ਤੂੰ ਹੀ ਸਾਰੀਆਂ ਤੋਂ ਜੁਵਾਨ
ਲੱਗਦੀ ਹੈ। “ ਅੱਗਲੀ ਨੂੰ ਇਹ ਕਹਿ ਕੇ ਚਾਹੇ ਪੂਰੀ ਲੁੱਟ ਲਵੋ। ਨਿਰਮਲ ਵਿੰਨੀਪਿਗ ਵਿੱਚ ਲਿਖਾਰੀ
ਸਭਾ ਉਤੇ ਗਿਆ ਹੋਇਆ ਸੀ। ਕ੍ਰਿਸਮਿਸ ਦੇ ਦਿਨ ਸਨ। ਛੁੱਟੀਆਂ ਹੋਣ ਕਰਕੇ, ਕਈ ਗੁਆਂਢਣਾਂ, ਸਹੇਲੀਆਂ
ਨੂੰ ਵੀ ਲੈ ਕੇ ਆ ਗਈਆਂ ਸਨ। ਉਥੇ ਕਿਸੇ ਨੇ ਦੇਸ਼ ਭਗਤੀ ਦੀ ਕਾਵਿਤਾ ਬੋਲੀ। ਕਿਸੇ ਨੇ ਕੁਦਰਤ,
ਅਕਾਸ਼, ਫੁਲਾਂ, ਬਨਪਤੀ, ਪੰਛੀਆਂ ਦੀ ਪ੍ਰਸੰਸਾ ਕੀਤੀ। ਬਲਵੀਰ, ਸਿਮਰਨ, ਰਣਵੀਰ ਵਾਹ-ਵਾਹ ਕਰਨ
ਨੂੰ, ਗਾਉਣ ਵਾਲੇ ਦਿਆਂ ਢੋਲਕੀ, ਛਾਂਣੇ ਵਾਲਿਆਂ ਵਾਂਗ ਨਾਲ ਹੀ ਗਏ ਹੋਏ ਸਨ। ਹਰ ਬੰਦੇ
ਦੇ ਬੋਲਣ ਪਿਛੋਂ ਤਾੜੀਆਂ ਤੇ ਸੀਟੀਆਂ, ਕੂਕਾਂ ਮਾਰ ਦਿੰਦੇ ਸਨ। ਨਿਰਮਲ ਤਾਂ ਕਦੇ ਔਰਤਾਂ ਦੀ ਘੱਘਰੀ ਦੇ ਬਾਹਰ ਨਹੀਂ ਆਇਆ। ਉਸ ਨੇ ਉਚਾ ਹੱਥ ਕਰਕੇ, ਹੇਕ ਲਾ ਕੇ
ਗਾਇਆ।
ਤੇਰੀ ਸੁਥਣ ਵਿੱਚ ਥੱਬਾ-ਥੱਬਾ ਵੱਲ ਨੀ। ਮੈ ਦੇਖ਼-ਦੇਖ਼ ਕੇ
ਹੀ ਗਿਆ ਥੱਕ ਨੀ।
ਤੇਰਾ ਲੱਕ ਇੰਨਾਂ ਭਾਰ ਕਿਵੇਂ ਚੱਕਦਾ? ਇਹ ਹੁਲਾਰਿਆਂ ਦੇ
ਨਾਲ ਨਹੀਂ ਥੱਕਦਾ।
ਉਤੋਂ ਕੁੜਤੀ ਸੁਮਾਂਵੇਂ ਤੂੰ ਪੂਰੀ ਤੰਗ ਨੀ। ਪਜਾਮੀ ਨੇ
ਕੀਤਾ ਸਾਹ ਮੇਰਾ ਬੰਦ ਨੀ।
ਤੈਨੂੰ ਦੇਖ਼-ਦੇਖ਼ ਕੇ ਮੇਰਾ ਸਾਹ ਸੁਕਦਾ। ਤੇਰਾ ਹਾਲ
ਪੁੱਛਣੇ ਨੂੰ ਤੇਰੇ ਕੋਲੇ ਰੁਕਦਾ।
ਜਿਉਂ ਹੀ ਨਿਰਮਲ ਸਟੇਜ਼ ਤੋਂ ਉਤਰਿਆ, ਸਾਰੀਆਂ ਹੀ
ਜ਼ਨਾਨੀਆਂ ਸੁਥਣ ਵਿੱਚਲੇ ਵੱਲ ਦਿਖਾਉਣ ਨੂੰ ਨਿਰਮਲ ਦੇ ਦੁਆਲੇ ਹੋ ਗਈਆਂ। ਸੁਥਣਾਂ, ਪੰਜਾਮੀਆਂ,
ਕੁੜਤੀਆਂ ਦੇ ਵਿੱਚੋਂ ਦੀ ਲ਼ੰਘ ਕੇ, ਉਹ ਔਰਤਾਂ ਦੇ ਦਿਲ ਵਿੱਚ ਜਾ ਵੜਿਆ ਸੀ। ਕੋਈ ਉਸ ਨੂੰ ਫੋਨ
ਨੰਬਰ ਪੁੱਛ ਰਹੀ। ਕੋਈ ਫੋਨ ਨੰਬਰ ਲਿਖ ਕੇ, ਉਸ ਦੇ ਹੱਥ ਵਿੱਚ ਹੀ ਫੜਾ ਰਹੀ ਸੀ। ਔਰਤਾਂ ਇੱਕ
ਦੂਜੇ ਤੋਂ ਮੂਹਰੇ ਹੋ ਕੇ, ਉਸ ਉਤੇ ਡਿੱਗਣ ਨੂੰ ਤਿਆਰ ਸਨ। ਕਈਆਂ ਨੇ ਤਾਂ ਆਪਣੇ ਘਰ ਰੋਟੀ ਤੇ ਆਉਣ
ਦਾ ਸਦਾ ਵੀ ਦੇ ਦਿਤਾ ਸੀ। ਜੋ ਘਰ ਸੁਥਣਾਂ, ਪੰਜਾਮੀਆਂ, ਕੁੜਤੀਆਂ ਪਈਆਂ ਸੀ। ਉਨਾਂ ਦਾ ਵੀ ਮੇਚਾ
ਦੇਣਾਂ ਹੋਣਾਂ ਹੈ। ਔਰਤਾਂ ਨੂੰ ਬੇਵਕੂਫ਼ ਬੱਣੀਆਂ ਦੇਖ਼ ਕੇ ਬਲਵੀਰ, ਸਿਮਰਨ, ਰਣਵੀਰ ਇੱਕ ਦੂਜੇ
ਨਾਲ, ਹੱਥਾਂ ਦੇ ਪੰਜੇ ਮਿਲ ਰਹੇ ਸਨ।
Comments
Post a Comment