ਭਾਗ 28 ਰੱਬਾ ਤੂੰ ਤਾਂ ਨੇੜੇ ਬੈਠਾ ਹੀ ਸੁਣਦਾ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
ਰਾਤ ਅੱਧੀ ਤੋਂ ਵੱਧ ਹੋ ਗਈ ਸੀ। ਪਹਿਰੇਦਾਰ ਦੀ ਆਵਾਜ਼ ਸੁੱਤੇ ਲੋਕਾਂ ਦੀ
ਨੀਂਦ ਖ਼ਰਾਬ ਕਰਦੀ ਸੀ। ਜਦੋਂ ਉਹ ਹੱਥ ਵਾਲੀ ਡਾਂਗ ਧਰਤੀ ਉੱਤੇ ਮਾਰਦਾ ਸੀ। ਚਾਰੇ ਪਾਸੇ ਪਤਾ
ਲੱਗਦਾ ਸੀ। ਉਹ ਕਿੰਨੀ ਕੁ ਦੂਰ ਹੈ। ਚੋਰ ਦੂਜੇ ਪਾਸੇ ਪਾੜ ਲਾ ਸਕਦੇ ਸਨ। ਕੁੱਤੇ ਭੌਂਕਣ, ਰੋਣ ਦੀ ਆਵਾਜ਼ ਲਗਾਤਾਰ ਆ ਰਹੀ ਸੀ। ਬਿੱਲੀਆਂ ਅਜੀਬ ਜਿਹੀ ਆਵਾਜ਼ ਵਿੱਚ
ਬੋਲ ਰਹੀਆਂ ਸਨ। ਆਮ ਲੋਕ ਕਹਿੰਦੇ ਹਨ। ਬਿੱਲੀਆਂ ਰੋ ਰਹੀਆਂ ਹਨ। ਕਈ ਬਾਰ ਅੰਨਦਾਜੇ ਵੀ ਗ਼ਲਤ ਹੋ
ਜਾਂਦੇ ਹਨ। ਜਦੋਂ ਬਿੱਲੀਆਂ ਮਿਆਉਂ ਤੋਂ ਅਲੱਗ ਲੰਬੀ ਅਜੀਬ ਆਵਾਜ਼ ਵਿੱਚ ਬੋਲ ਰਹੀਆਂ ਹੋਣ। ਇਸ ਦਾ
ਮਤਲਬ ਮੱਝਾਂ ਗਾਵਾਂ ਦੇ ਰੀਂਗਣ ਵਾਂਗ, ਇਹ ਵੀ ਆਸ ਤੋਂ ਹਨ। ਬੱਚਾ
ਪੈਦਾ ਕਰਨ ਯੋਗ ਹਨ। ਜਾਨਵਰਾਂ ਦੇ ਕੁੱਝ ਲੱਛਣ ਹਨ। ਪਰ ਬੰਦਾ ਕੋਈ ਸਮਾਂ, ਜਾਤ, ਉਮਰ, ਮਰਦ, ਔਰਤ, ਪਸੂ ਕੁੱਝ ਵੀ ਨਹੀਂ ਦੇਖਦਾ। ਇੱਕ ਬੰਦੇ ਦੀ ਜਾਤ ਹੈ। ਜਿਸ ਨੂੰ ਲੋਕ
ਇਨਸਾਨ ਕਹਿੰਦੇ ਹਨ। ਭਾਵ ਜਾਨਵਰਾਂ ਤੋਂ ਸੁਧਰੇ ਹੋਏ ਮੰਨਿਆਂ ਜਾਂਦਾ ਹੈ। ਪਰ ਬੰਦਾ ਇਹ ਤਾਂ ਜਾਨਵਰਾਂ ਤੋਂ ਵੀ ਵਿਗੜਿਆ ਹੋਇਆ
ਹੈ। ਤਾਂਹੀ ਤਾਂ ਇਸ ਨੂੰ ਬਾਂਦਰ ਜਾਤ ਕਿਹਾ ਜਾਂਦਾ ਹੈ। ਉਹ ਕੰਮ ਬਹੁਤਾ ਖੋਰੂ ਪਾਉਣ ਵਾਲੇ
ਜਾਨਵਰਾਂ ਨਹੀਂ ਕਰਦੇ ਜੋ ਇਹ ਕਰ ਸਕਦਾ ਹੈ। ਬੰਦੇ ਵਿੱਚ ਸਾਰੇ ਜਾਨਵਰਾਂ ਵਾਲੀਆਂ ਆਦਤਾਂ ਹਨ।
ਗੁੱਸਾ, ਲੋਭ, ਹੰਕਾਰ ਤਾਂ ਹੈ ਹੀ ਦੇਖਣ, ਸੁਣਨ, ਬੋਲਣ ਦੀਆਂ ਸ਼ਕਤੀਆਂ ਹਨ। ਜਿਸ ਦਾ ਬੰਦਾ ਕਦੇ
ਗ਼ਲਤ ਇਸਤੇਮਾਲ ਕਰਦਾ ਹੈ।
ਸਿਕੰਦਰ ਦੀ ਭੁੱਖ ਰਾਤ ਮਿੱਟੀ ਨਹੀਂ ਸੀ। ਭੁੱਖ ਮਿਟਦੀ ਕਿਥੇ ਹੈ? ਸੁਰਤ ਸੁਆਦਾਂ ਵਿੱਚ ਫਸੀ ਰਹਿੰਦੀ ਹੈ। ਉਸ ਨੂੰ ਭੁੱਖ ਲੱਗੀ ਸੀ। ਬਾਥਰੂਮ
ਵੀ ਜਾਣਾ ਸੀ। ਉਸ ਨੇ ਦੇਖਿਆ ਰਸੋਈ ਦੀ ਬੱਤੀ ਜੱਗ ਰਹੀ ਹੈ। ਉਹ ਰਸੋਈ ਵੱਲ ਨੂੰ ਚਲਾ ਗਿਆ। ਕੁੱਝ
ਤਾਂ ਖਾਣ ਨੂੰ ਮਿਲੇਗਾ। ਜਦੋਂ ਉਸ ਨੇ ਰਸੋਈ ਦਾ ਦਰ ਖੋਲਿਆਂ। ਉੱਥੇ ਜੱਸੀ ਸੀ। ਉਹ ਘਿਉ ਗਰਮ ਕਰ
ਰਹੀ ਸੀ। ਸਿਕੰਦਰ ਨੇ ਉਸ ਨੂੰ ਕਿਹਾ, “ ਅੱਧੀ ਰਾਤ ਨੂੰ ਬੁੜ੍ਹੀ
ਤੋਂ ਚੋਰੀ, ਕੀ ਤੂੰ ਘਿਉ ਖੰਡ ਰਲਾ ਕੇ
ਖਾਂਦੀ ਹੈ? ਮੈਨੂੰ ਵੀ ਭੁੱਖ ਲੱਗੀ ਹੈ।
ਰਾਤ ਬਗੈਰ ਰੋਟੀ ਖਾਣ ਤੋਂ ਹੀ ਨੀਂਦ ਆ ਗਈ। ਬਹੁਤੀ ਪੀਤੀ ਗਈ। ਅਜੇ ਵੀ ਮੱਥਾ ਘੁੰਮੀ ਜਾ ਰਿਹਾ
ਹੈ। “ ਉਹ ਪੀੜੀ ਉੱਤੇ ਬੈਠ ਗਿਆ। ਜੱਸੀ ਨੇ ਕਿਹਾ, “ ਇੱਥੇ ਚੰਗਾ ਨਹੀਂ ਲੱਗਦਾ
ਜੀ। ਤੁਸੀਂ ਮਹਿਮਾਨ ਹੋ। ਚੱਲ ਕੇ ਆਪਣੇ ਕਮਰੇ ਵਿੱਚ ਬੈਠੋ। ਮੈਂ ਸਬਜ਼ੀ ਗਰਮ ਕਰਕੇ, ਦੋ ਮਿੰਟਾਂ ਵਿੱਚ ਫੁਲਕੇ ਲਾਹ ਕੇ ਲੈ ਆਉਂਦੀ ਹਾਂ। “ “ ਦਾਲ, ਸਬਜ਼ੀ ਦੀ ਲੋੜ ਨਹੀਂ ਹੈ। ਮੇਰਾ ਵੀ ਖੰਡ ਘਿਉ ਨੂੰ ਜੀਅ ਕਰਦਾ ਹੈ। ਕੌੜੀ
ਦਾਰੂ ਪੀ ਕੇ, ਮੂੰਹ ਮਿੱਠਾ ਹੋ ਜਾਵੇਗਾ।
ਦਾਰੂ ਉੱਤੋਂ ਮਿੱਠਾ ਖਾ ਕੇ, ਨਸ਼ਾ ਵੀ ਹੋਰ ਚੜ੍ਹ ਜਾਂਦਾ
ਹੈ। ਦੋ ਰੋਟੀਆਂ ਤਾਂ ਛਾਬੇ ਵਿੱਚ ਵੀ ਪਈਆਂ ਹੋਣੀਆਂ। “ “ ਮੈਂ ਘਿਉ ਖਾਣ ਲਈ ਗਰਮ ਨਹੀਂ ਕਰਦੀ। ਜ਼ਖ਼ਮ ਉੱਤੇ ਲਗਾਉਣਾ ਹੈ। “ ਉਸ ਦੇ ਸਿਰ ਉੱਤੋਂ ਛੌਲ ਖਿਸਕ ਗਿਆ। ਛੌਲ ਦੇ ਪੱਲੇ ਨਾਲ ਗੱਲ਼ ਨੂੰ ਓਹਲਾ
ਸੀ। ਸਿਕੰਦਰ ਦੀ ਨਿਗ੍ਹਾ ਉਸ ਦੀ ਗੱਲ ਉੱਤੇ ਪਈ। ਗੱਲ਼ ਸੁੱਜ ਕੇ ਨਿਲੀ ਹੋਈ ਪਈ ਸੀ। ਉਸ ਨੇ
ਪੁੱਛਿਆ, “ ਗੱਲ਼ ਨੀਲੀ ਹੋਈ ਪਈ ਹੈ। ਇਸ ਉੱਤੇ ਕੀ ਹੋ ਗਿਆ? “ “ ਰਾਤ ਬੱਤੀ ਚਲੀ ਗਈ ਸੀ। ਉਦੋਂ ਮੈਂ ਹਨੇਰੇ ਵਿੱਚ ਮੈਂ ਡਿਗ ਗਈ। ਕੋਸਾ ਘਿਉ
ਲਗਾਉਣ ਨਾਲ ਢਿੱਲ ਪੈ ਕੇ, ਦਰਦ ਹੱਟ ਜਾਵੇਗਾ। ਸੋਜ
ਉੱਤਰ ਜਾਵੇਗੀ। “ ਸਿਕੰਦਰ ਸੋਚੀ ਪੈ ਗਿਆ।
ਬੱਤੀ ਜਾਣ ਨਾਲ ਐਡੀਆਂ ਵੱਡੀਆਂ ਦੋ ਘਟਨਾਵਾਂ, ਇਸੇ ਘਰ ਵਿੱਚ ਵਰਤ ਗਈਆਂ। ਸੁਖਵਿੰਦਰ
ਹਨੇਰੇ ਤੇ ਬਿੱਲੀਆਂ ਰੋਦੀਆਂ ਤੋਂ ਡਰਦੀ ਮੈਨੂੰ ਚੂਬੜ ਗਈ ਸੀ। ਇਹ ਵੀ ਚੰਦ ਚੜ੍ਹਾਈ ਫਿਰਦੀ ਹੈ। ਮਰਦਾਂ
ਦੇ ਔਰਤਾਂ ਦੇ ਸਰੀਰ ਨਾਲ ਸਰੀਰ ਟਕਰਾ ਗਏ। ਅਗਲਿਆਂ ਨੇ ਹਨੇਰੇ ਵਿੱਚ ਹੀ ਮੋਰਚਾ ਫਤਿਹੇ ਕਰ ਲਿਆ।
ਬੱਤੀ ਜਾਣ ਨਾਲ ਬਾਕੀ ਲੋਕਾਂ ਨਾਲ ਕੀ
ਹੁੰਦਾ ਹੋਵੇਗਾ? ਐਸੀ ਹਾਲਤ ਲਈ ਲੋੜ ਵੇਲੇ ਭਾਵੇਂ ਕੋਈ ਸੋਟੀ ਮਾਰ ਕੇ ਤਾਰਾ ਹਿਲਾ ਕੇ, ਬੱਤੀ ਗੁੱਲ ਕਰ ਦੇਵੇ। ਸਿਕੰਦਰ ਨੂੰ ਹੁਣ ਯਾਦ ਆਇਆ। ਹੋਰ ਸਬ ਲੋਕਾਂ ਦੇ
ਲਾਈਟ ਹੁੰਦੀ ਸੀ। ਸਾਡੇ ਘਰ ਦੀ ਬੱਤੀ ਬਹੁਤ ਜਾਂਦੀ ਸੀ। ਲੱਗਦਾ ਹੈ, ਬਾਪੂ ਮੇਨਸਵਿੰਚ ਚੱਕ ਦਿੰਦਾ ਸੀ। ਹਨੇਰੇ ਵਿੱਚ ਬੇਬੇ ਬਾਪੂ ਸਾਨੂੰ
ਲੱਭਦੇ ਨਹੀਂ ਸੀ। ਅਸੀਂ ਬਾਹਰਲੀ ਬੈਠਕ ਤੱਕ ਨਹੀਂ ਜਾਂਦੇ ਸੀ। ਅਸੀਂ ਜੁਆਕ ਸਹਿਕ ਕੇ, ਹਨੇਰੇ ਤੋਂ ਡਰਦੇ ਸੌਂ ਜਾਂਦੇ ਸੀ। ਅਸਲ ਵਿੱਚ ਇਹੀ ਗੱਲ ਸੀ। ਉਹ ਮਨ
ਵਿੱਚ ਹੱਸਿਆ। ਰਾਤ ਨੂੰ ਬੱਤੀ ਜਾਣ ਦਾ ਸੱਸ ਨੂੰਹ ਦੋਨੇਂ ਹੀ ਫ਼ਾਇਦਾ ਲੈ ਗਈਆਂ। ਸੱਸ ਆਰਾਮ ਨਾਲ
ਸੁੱਤੀ ਘੂਕ ਪਈ ਹੈ। ਇਹ ਦੰਦੀ ਵੰਡਾਈ ਫਿਰਦੀ ਹੈ। ਮਰਦ ਕਮਾਈ ਕਰਨ ਕੈਨੇਡਾ ਤੋਰ ਕੇ, ਨਿੱਤ ਨਵੇਂ ਯਾਰ ਹੰਢਾਉਂਦੀਆਂ ਹਨ। ਦਿਨੇ ਲੋਕਾਂ ਮੂਹਰੇ, ਪਤੀਆਂ ਤੋਂ ਬਗੈਰ, ਬਿਮਾਰੀਆਂ ਜਿਹੀਆਂ ਬਣ ਕੇ ਰਹਿੰਦੀਆਂ ਹਨ। ਹੁਣ ਜੱਸੀ ਨੂੰ
ਬਲੈਕ ਮੇਲ ਕਰਨ ਦਾ ਹੁਣ ਬੜਾ ਵਧੀਆ ਮੌਕਾ ਹੈ। ਸਿਕੰਦਰ ਨੇ ਕਿਹਾ, “ ਤੇਰੀ ਗਲ਼ ਉੱਤੇ ਮੈਂ ਤੇਲ ਲਾ ਦਿੰਦਾ ਹਾਂ। ਤੈਨੂੰ ਦਿਸਣਾ ਨਹੀਂ ਹੈ।
ਸਾਲਾ ਕੋਈ ਹਨੇਰੀ ਰਾਤ ਵਿੱਚ ਦਿਸਣ ਨਾਂ ਕਰਕੇ ਡੂੰਗੇ ਦੰਦ ਮਾਰ ਗਿਆ। ਵੈਸੇ ਜੋਤ ਦੀ ਇੰਨੀ ਯਾਦ
ਨਹੀਂ ਆਉਂਦੀ ਹੋਣੀ। ਉਸ ਦੀਆਂ ਰੋਟੀਆਂ ਜ਼ਰੂਰ ਪਕਾਉਣੀਆਂ ਹਨ। ਜੇ ਉਝ ਹੀ ਤੇਰਾ ਇੱਧਰੋਂ ਉਧਰੋਂ
ਸਰੀ ਜਾਂਦਾ ਹੈ। “ ਜੱਸੀ ਨੇ ਉਸ ਦੀ ਗੱਲ
ਅਣਸੁਣੀ ਕਰ ਦਿੱਤੀ। ਜੱਸੀ ਨੇ ਘਿਉ ਠੰਢਾ ਹੋਣ ਨੂੰ ਰੱਖ ਦਿੱਤਾ। ਗੱਲ ਟਾਲਣ ਲਈ ਗੈੱਸ ਦੇ ਚੂਲੇ
ਉੱਤੇ ਸਬਜ਼ੀ ਗਰਮ ਕਰਨੀ ਰੱਖ ਦਿੱਤੀ। ਦੂਜੇ ਚੂਲੇ ਉੱਤੇ ਤਵਾ ਰੱਖ ਕੇ, ਰੋਟੀ ਵੇਲਣ ਲੱਗ ਗਈ। ਸਿਕੰਦਰ ਨੇ ਆਦਤ ਮੁਤਾਬਿਕ ਸਬਜ਼ੀ ਆਪੇ ਪਾ ਲਈ ਸੀ।
ਕੈਨੇਡਾ ਵਿੱਚ ਤਾਂ ਕਈ ਬਾਰ ਪਤਨੀ ਘਰ ਨਹੀਂ ਹੁੰਦੀ ਸੀ। ਆਪ ਨੂੰ ਰੋਟੀ ਵੀ ਲਾਹ ਕੇ ਖਾਣੀ ਪੈਂਦੀ
ਸੀ। ਉਹ ਜੱਸੀ ਕੋਲ ਬੈਠ ਕੇ, ਰੋਟੀ ਖਾਣ ਲੱਗ ਗਿਆ ਸੀ।
ਰੋਟੀ ਖਾਂਦਾ ਉਹ ਬੋਲਦਾ ਨਹੀਂ ਸੀ। ਜੀਭ ਉੱਤੇ ਦੰਦੀ ਵੱਢਣ ਦਾ ਖ਼ਤਰਾ ਸੀ। ਉਹ ਸੋਚ ਰਿਹਾ ਸੀ।
ਰੱਬਾ ਜੇ ਹੁਣ ਬੱਤੀ ਚਲੀ ਜਾਵੇ। ਮੈਂ ਤਾਂ ਸਵੇਰੇ ਤੇਰੇ ਦਰ ਉੱਤੇ ਆ ਕੇ, ਦੇਗ ਕਰਾ ਕੇ ਜਾਵਾਂਗਾ। ਫਟਾਫਟ ਰੋਟੀ ਖਾ ਕੇ, ਉਸ ਨੇ ਘਿਉ ਵਾਲੀ ਕੌਲੀ ਚੱਕ ਲਈ। ਜੱਸੀ ਦੇ ਹਟਾਉਂਦੇ ਹੋਏ ਵੀ, ਉਹ ਉਸ ਦੀ ਗੱਲ਼ ਉੱਤੇ, ਘਿਉ ਲਗਾਉਣ ਲੱਗ ਗਿਆ।
ਤੱਤਾ ਘਿਉ ਗਲ਼ ਉੱਤੇ ਬਹੁਤ ਜਲਨ ਕਰ ਰਿਹਾ ਸੀ। ਜੱਸੀ ਨੇ ਹਾਏ, ਹਾਏ ਕਹਿ ਕੇ, ਸਿਕੰਦਰ ਦਾ ਹੱਥ ਦੋਨੇਂ
ਹੱਥਾਂ ਵਿੱਚ ਫੜ ਲਿਆ।
ਸਿਕੰਦਰ ਨੇ ਮਨ ਵਿੱਚ ਰੱਬ ਦੀ ਪ੍ਰਸੰਸਾ ਕੀਤੀ। ਹਾਏ ਉਏ ਰੱਬਾ ਗੱਲ ਬਣ
ਗਈ। ਰੱਬਾ ਤੂੰ ਤਾਂ ਨੇੜੇ ਬੈਠਾ ਹੀ ਸੁਣਦਾ ਹੈ। ਹੱਥ ਇਸ ਨੇ ਫੜ ਲਿਆ। ਬਾਂਹ ਮੈਂ ਆਪੇ ਫੜ ਲੈਣੀ
ਹੈ। ਉਸ ਨੇ ਪੁੱਛਿਆ, “ ਇਹ ਤੇਰੀ ਹਾਲਤ ਕੀ ਜੋਤ
ਨੂੰ ਦੱਸ ਦੇਵਾਂ? ਕੀ ਦੱਸਾਂ ਕੀਹਤੋਂ ਦੰਦੀ
ਵੰਡਾਈ ਹੈ? “
“ ਉਹ ਸਬ ਜਾਣਦਾ ਹੈ। “ “ ਅੱਛਾ ਇਸ ਦਾ ਮਤਲਬ
ਖੁੱਲ੍ਹੀ ਛੁੱਟੀ ਹੈ। ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਤੈਨੂੰ ਵੀ ਨਹੀਂ ਹੈ। “ ਉਸ ਨੇ ਆਪਣੀ ਖੱਬੀ ਬਾਂਹ ਜੱਸੀ ਦੇ ਲੱਕ ਦੇ ਦੁਆਲੇ ਕਰ ਦਿੱਤੀ। ਜੱਸੀ ਨੇ
ਕਿਹਾ, “ ਉਸੇ ਦੇ ਛੋਟੇ ਭਰਾ ਨੇ ਰਾਤ ਖਾਦੀ ਪੀਤੀ ਵਿੱਚ ਬੁਰਕ ਭਰ ਲਿਆ। ਉਹ ਅੱਗੇ
ਵੀ ਇਵੇਂ ਕਰਦਾ ਹੈ। ਸਿਕੰਦਰ ਨੇ ਫਿਰ ਉਸ ਦੀ ਗੱਲ਼ ਉੱਤੇ ਤੇਲ ਲਗਾਉਂਦੇ ਨੇ ਕਿਹਾ, “ ਤਾਂਹੀਂ ਤੂੰ ਮੈਨੂੰ
ਕਹਿੰਦੀ ਸੀ, “ ਜੋਤ ਪਿੰਡ ਨਾਂ ਹੀ ਆਵੇ।
ਕੰਮ ਕਰੀ ਜਾਵੇ। ਜਿੰਨਾ ਚਿਰ ਪੱਕੀ ਮੋਹਰ ਨਹੀਂ ਲੱਗਦੀ। “ ਤੁਸੀਂ ਦੋਨੇਂ ਹੀ ਘੱਟ ਨਹੀਂ ਹੋ।
ਕੈਨੇਡਾ ਵਿੱਚ ਉਹ ਫੱਟੇ ਚੱਕੀ ਜਾਂਦਾ ਹੈ। ਸੱਚ ਮੇਰੇ ਪਿੰਡ ਕੋਈ ਰੋਟੀ ਪਕਾਉਣ ਵਾਲੀ ਨਹੀਂ
ਲੱਭਦੀ। ਕੀ ਤੈਨੂੰ ਮੇਰੇ ਨਾਲ ਤੋਰ ਦੇਣਗੇ? ਨਾਲੇ ਬਠਿੰਡੇ ਤੋਂ ਦਵਾਈ ਦੁਆ ਦੇਵਾਂਗਾ। “ ਬੀਬੀ ਨਾਲ ਜਾਣ ਨੂੰ ਤਿਆਰ ਹੈ। ਜੋਤ ਦਾ ਫ਼ੋਨ ਆ ਗਿਆ ਸੀ। “ “ ਰੋਟੀਆਂ ਤਾਂ ਤੇਰੀਆਂ ਚਾਰ ਦਿਨ ਪੱਕੀਆਂ ਖਾਣੀਆਂ ਹਨ। ਉਸ ਨੂੰ ਤਾਂ
ਕੈਨੇਡਾ ਨਾਲ ਲੈ ਜਾਣਾ ਹੈ। ਮੈਂ ਇੱਥੇ ਹੀ ਰਹਿ ਪੈਂਦਾ ਹਾਂ। “
Comments
Post a Comment