ਭਾਗ 13 ਸਰਕਾਰੀ ਮਾਲ ਪਬਲਿਕ ਦਾ ਧੰਨ-ਮਾਲ
ਹੁੰਦਾ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
ਬਹੁਤੇ ਲੋਕ ਸਰਕਾਰੀ ਮਾਲ ਖਾ ਕੇ ਬਹੁਤ ਖ਼ੁਸ਼
ਹੁੰਦੇ ਹਨ। ਸਰਕਾਰੀ ਮਾਲ ਪਬਲਿਕ ਦਾ ਧੰਨ-ਮਾਲ ਹੁੰਦਾ ਹੈ। ਜਿਸ ਦੇ ਹਿੱਸੇ ਆਉਂਦਾ ਹੈ। ਹੱਥ ਲੱਗ
ਜਾਂਦਾ ਹੈ। ਉਹ ਆਪ ਨੂੰ ਕਿਸਮਤ ਵਾਲਾ ਸਮਝ ਕੇ, ਉਸ ਉੱਤੇ ਸੱਪ ਵਾਂਗ ਫਨ ਖਿਲਾਰ ਕੇ ਬੈਠ ਜਾਂਦਾ
ਹੈ। ਇਹ ਸਰਕਾਰੀ ਮਾਲ ਲੋਕਾਂ ਤੋਂ ਇਕੱਠਾ ਕੀਤਾ ਹੁੰਦਾ ਹੈ। ਉਹ ਚਾਹੇ ਲੋਕ ਆਪ ਮੰਦਰ, ਗੁਰਦੁਆਰੇ ਨੂੰ ਦਾਨ ਕਰ ਦੇਣ। ਭਾਵੇਂ ਸਰਕਾਰ
ਨੇ, ਟੈਕਸ, ਜੁਰਮਾਨੇ ਦੁਆਰਾ ਇਕੱਠਾ ਕੀਤਾ ਹੋਵੇ। ਇਹ ਮਾਲ
ਲੱਗਦਾ ਮੁਫ਼ਤ ਦਾ ਹੁੰਦਾ ਹੈ। ਖ਼ੂਨ ਪਸੀਨਾ ਤਾਂ ਲੋਕਾਂ ਦਾ ਹੀ ਹੁੰਦਾ ਹੈ। ਭਾਵੇਂ ਕਿਤੇ ਲੰਗਰ ਦੇ
ਭੰਡਾਰੇ ਚੱਲਦੇ ਹੋਣ। ਸਰਕਾਰ ਦਾ ਖ਼ਜ਼ਾਨਾ ਹੋਵੇ।
ਬਗੈਰ ਗੁਨਾਹ ਸਾਬਤ ਹੋਏ ਹੀ ਜਦੋਂ ਕਿਸੇ ਬੰਦੇ
ਨੂੰ ਮੁਜਰਮ ਸਮਝ ਕੇ ਕੈਨੇਡਾ, ਅਮਰੀਕਾ
ਦੀਆਂ ਜੇਲਾ ਅੰਦਰ ਲਿਜਾਇਆ ਜਾਂਦਾ ਹੈ। ਉਸ ਦਿਨ ਲੌਕਅੱਪ ਵਿੱਚ ਬੰਦੇ ਨਾਲ ਪਸ਼ੂਆਂ ਵਾਲਾ ਵਰਤਾ
ਕੀਤਾ ਜਾਂਦਾ ਹੈ। ਪਹਿਲੇ ਛੇ ਘੰਟੇ ਤੋਂ 36 ਕੁ ਘੰਟੇ ਬਹੁਤ ਭਾਰੂ ਬਣਦੇ ਹਨ। ਇੰਨਾ ਘੰਟਿਆਂ ਵਿੱਚ
ਲੌਕਅੱਪ ਵਿੱਚ ਜਿੱਥੇ ਚਾਰੇ ਪਾਸੇ ਸੀਮਿੰਟ ਦੀਆਂ ਕੰਧਾਂ ਅੰਦਰ ਵੀ ਮੋਟੇ ਸ਼ੀਸ਼ੇ ਤੇ ਲੋਹੇ ਦੀਆਂ
ਸੀਖਾਂ ਹੁੰਦੀਆਂ ਹਨ। ਜਿੱਥੇ ਬਹੁਤ ਘੱਟ ਆਕਸੀਜਨ ਹੁੰਦੀ ਹੈ। ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆਉਂਦੀ
ਹੈ। ਕੈਨੇਡਾ, ਅਮਰੀਕਾ
ਦੀਆਂ ਜੇਲਾ ਵਿੱਚ ਵੀ ਬੰਦਿਆਂ ਨੂੰ ਕਾਲੀ ਕੋਠੜੀ ਵਿੱਚ ਤਾੜਿਆਂ ਜਾਂਦਾ ਹੈ। ਖਾਣ ਨੂੰ ਸੁੱਕੀਆਂ
ਬਿਰਿਡ ਪਾਣੀ ਨਾਲ ਦਿੱਤੀਆਂ ਜਾਂਦੀਆਂ ਹਨ। 14x4 ਫੁੱਟ ਦੇ ਖੁੱਡਿਆਂ ਵਿੱਚ 6 ਔਰਤਾਂ ਮਰਦ
ਵਾੜੇ ਹੁੰਦੇ ਹਨ। ਵਿਚੇ ਲੈਟਰੀਨ ਹੁੰਦੀ ਹੈ। ਇਥੇ ਬੰਦਾ ਨਹਾ ਨਹੀਂ ਸਕਦਾ। ਇੰਨਾ ਚੰਗਾ ਹੈ। ਔਰਤ
ਮਰਦ ਅਲੱਗ-ਅਲੱਗ ਤਾੜੇ ਹੁੰਦੇ ਹਨ। ਕਈ ਤਾਂ ਆਪਦਾ ਮੂੰਹ ਮੱਥਾ ਸੀਮਿੰਟ ਦੀਆਂ ਕੰਧਾਂ, ਸ਼ੀਸ਼ੇ ਤੇ ਲੋਹੇ ਦੀਆਂ ਸੀਖਾਂ ਨਾਲ ਮਾਰ-ਮਾਰ
ਲਹੂ ਲੋਹਾਣ ਕਰ ਲੈਂਦੇ ਹਨ। ਇੱਕ ਦੂਜੇ ਨੂੰ ਕੁੱਟਦੇ-ਮਾਰਦੇ ਹਨ। ਕੋਈ ਉਨ੍ਹਾਂ ਦੀ ਖ਼ਬਰ ਨਹੀਂ
ਲੈਂਦਾ। ਕਰਮਚਾਰੀ ਬੰਦਿਆਂ ਦੇ ਚੀਕ ਚਿਹਾੜੇ ਨੂੰ ਬਿਲਕੁਲ ਨਹੀਂ ਗੌਲ਼ਦੇ। ਸ਼ਰੀਫ਼ ਤੇ ਬਦਮਾਸ਼ ਦੀ
ਕਾਨੂੰਨ ਦੇ ਕਰਮਚਾਰੀਆਂ ਨੂੰ ਕੋਈ ਪਹਿਚਾਣ ਨਹੀਂ ਹੈ। ਜਿਸ ਔਰਤ ਮਰਦ ਨੇ ਕਦੇ ਨਸ਼ਾ ਨਹੀਂ ਕੀਤਾ।
ਉਨ੍ਹਾਂ ਲਈ ਐਸੀ ਗੰਦੀ ਘੱਟ ਆਕਸੀਜਨ ਵਾਲੀ ਥਾਂ ‘ਤੇ ਰਹਿਣਾ ਬਹੁਤ ਮੁਸੀਬਤ ਬਣ ਜਾਂਦਾ ਹੈ। ਜਦੋਂ
ਪੱਕੀ ਜੇਲ ਹੋ ਜਾਂਦੀ ਹੈ। ਫਿਰ ਜਮਾਈਆਂ ਵਾਂਗ ਸੇਵਾ ਕਰਦੇ ਹਨ। ਰਣਵੀਰ ਨੂੰ ਜੇਲ ਵਿੱਚ ਗਏ ਨੂੰ
ਮਹੀਨਾ ਹੋ ਗਿਆ ਸੀ। ਅਗਲੀ ਤਰੀਕ ਪਿੱਛੋਂ, ਹੋਰ-ਹੋਰ ਚਾਰ ਤਰੀਕਾਂ ਪੈ ਗਈਆਂ ਸਨ। ਅਦਾਲਤ
ਵਿੱਚ ਗੋਰੀ ਹਾਜ਼ਰ ਨਹੀਂ ਹੋਈ। ਅਖੀਰ ਰਣਵੀਰ ਨੂੰ ਰਿਹਾਈ ਦੇ ਦਿੱਤੀ। ਗੋਰੀਆਂ ਚਿੱਟੀਆਂ ਲੱਤਾਂ
ਦੇਖਣ ਦੇ ਸ਼ਕੀਨ, ਹੋਰ
ਬਥੇਰੇ ਜੇਲ ਯਾਤਰਾ ਕਰਦੇ ਰਹਿੰਦੇ ਹਨ। ਗੌਰਮਿੰਟ ਦਾ ਰਾਸ਼ਨ ਖਾਣ ਨੂੰ ਮਿਲਿਆ ਸੀ। ਤਿੰਨੇ ਵੇਲੇ
ਵਿਹਲੇ ਨੂੰ ਖਾਣ ਨੂੰ ਮਿਲ ਜਾਂਦਾ ਸੀ। ਕੈਨੇਡਾ ਦੀਆਂ ਜੇਲਾਂ ਵਿੱਚ ਤਾਂ ਸਹੁਰੇ ਘਰ ਦੇ ਜਮਾਈ ਤੋਂ
ਵੀ ਵੱਧ ਸੇਵਾ ਕਰਦੇ ਹਨ। ਬਰੇਕ-ਫਾਸਟ, ਲੰਚ, ਡਿਨਰ ਵਿੱਚ ਆਂਡੇ, ਮੀਟ, ਫਰੂਟ, ਤਾਜ਼ਾ ਸੈਲਡ, ਹਰੀਆਂ, ਕੱਚੀਆਂ ਸਬਜ਼ੀਆਂ ਖਾਣ ਨੂੰ, ਜੂਸ, ਦੁੱਧ ਫ਼ਿਲਟਰ ਕੀਤਾ ਪਾਣੀ ਪੀਣ ਨੂੰ ਮਿਲਦਾ ਹੈ।
ਹਰ ਰੋਜ਼ ਧੋਤੇ ਕੱਪੜੇ ਪਾਉਣ ਨੂੰ ਮਿਲਦੇ ਹਨ। ਛੱਤ ਸਿਰ ਤੇ ਹੁੰਦੀ ਹੈ। ਜੇਲ ਵਿੱਚ ਇੱਕ ਪੈਸਾ
ਕਮਾਉਣ ਖ਼ਰਚਣ ਦਾ ਫ਼ਿਕਰ ਨਹੀਂ ਹੁੰਦਾ। ਵਿਹਲੇ ਬੰਦੇ ਨੂੰ ਮਜ਼ਦੂਰੀ ਕਰਨ ਵਾਲੇ ਤੋਂ ਵਧੀਆ ਖਾਣ, ਪੀਣ, ਪਹਿਨਣ ਨੂੰ ਮਿਲਦਾ ਹੈ। ਪਰ ਜੇਲਾਂ ਵਿੱਚ ਵੀ
ਕਈ ਸਰੀਫ਼ ਬੰਦੇ ਮਜਦੂਰੀ ਕਰਦੇ ਹਨ। ਕੈਨੇਡਾ ਵਿੱਚ ਹੋਮਲਿਸ ਬੰਦੇ ਜਾਣ ਕੇ, ਪੰਗਾ ਲੈ ਕੇ, ਜੇਲ ਵਿੱਚ ਜਾਂਦੇ ਹਨ। ਕਾਨੂੰਨ ਤੋੜ ਕੇ, ਜੇਲ ਜਾਂਦੇ ਹਨ। ਰਣਵੀਰ ਨੂੰ ਬੱਚਿਆਂ ਤੇ
ਪਰਿਵਾਰ ਦਾ ਵੀ ਫ਼ਿਕਰ ਨਹੀਂ ਸੀ। ਮਾਂ-ਬਾਪ, ਪਤਨੀ ਤਾਂ ਰਹਿੰਦੇ ਹੀ ਗੁਰਦੁਆਰੇ ਹਨ। ਬੱਚੇ
ਵੀ ਉੱਥੇ ਹੀ ਛਕਦੇ ਹਨ। ਐਸੇ ਲੋਕਾਂ ਨੇ ਗੁਰਦੁਆਰੇ ਨੂੰ ਬੱਚਿਆਂ ਦੇ ਖੇਡਣ ਦਾ ਪਲੇ-ਗਰਾਂਊਡ ਤੇ
ਡੇ-ਕੇਅਰ ਸੈਂਟਰ ਬਣਾਇਆ ਹੋਇਆ ਹੈ। ਬੱਚੇ ਕੁੱਝ ਭੰਨ ਤੋੜ ਦੇਣ, ਸੰਗਤ ਸਿਰੋਂ ਹੀ ਠੀਕ ਕਰਨਾ ਹੁੰਦਾ ਹੈ। ਰੱਬ
ਦੇ ਸਰਕਾਰੀ ਖ਼ਜ਼ਾਨੇ ਭਰਨ ਵਾਲੇ ਜਿਉਂਦੇ ਰਹਿਣ। ਦਾਨੀ ਸੰਗਤਾਂ ਵੱਲੋਂ ਗੁਰਦੁਆਰੇ ਸਾਹਿਬ ਦੀ ਲੰਗਰ
ਚਲਾਉਣ ਵਾਲੀ ਪ੍ਰਥਾ ਬਹੁਤ ਸ਼ਲਾਘਾਂ ਜੋਗ ਹੈ। ਭੁੱਖਿਆਂ ਨੂੰ ਖਾਣ ਨੂੰ ਰਿਜਕ ਮਿਲਦਾ ਹੈ। ਕਈ ਗੁਰਦੁਆਰੇ
ਸਾਹਿਬ ਵਿੱਚ ਸੌਣ ਨੂੰ ਛੱਤ ਵੀ ਮਿਲਦੀ ਹੈ। ਬਹੁਤ ਚੰਗਾ ਉਧਮ ਹੈ। ਸਿੱਖ ਧਰਮ ਤੋਂ ਬਗੈਰ ਹੋਰ
ਕਿਤੇ ਐਸੀ ਸਹੂਲਤ ਨਹੀਂ ਹੈ।
ਕੋਲੋਂ ਰਾਸ਼ਨ ਖੁਆ ਕੇ, ਜੋ ਇੰਨਾ ਦਾ ਪੇਟ ਪਾਲਦੇ ਹਨ। ਕਈ ਸਾਧ ਤੇ ਲੋਕ
ਪੇਟੂ ਹੀ ਹਨ। ਕਈ ਉਨ੍ਹਾਂ ਨੂੰ ਹੀ ਅੱਖਾਂ ਦਿਖਾਉਂਦੇ ਹਨ। ਲੰਬੀ ਦਾੜ੍ਹੀ ਰੱਖ ਕੇ ਚਿੱਟੇ, ਨੀਲੇ, ਪੀਲੇ ਕੱਪੜੇ ਪਾਉਣ ਦੀ ਲੋੜ ਹੈ। ਫਿਰ ਜਨਤਾ
ਨੂੰ ਲੁੱਟਣ ਦੀ ਖੁੱਲ ਖੇਡ ਹੋ ਜਾਂਦੀ ਹੈ। ਕਈ ਕਹਿੰਦੇ ਹਨ, “ ਅਸੀਂ ਤਾਂ ਦਾਨ ਕਰਨਾ ਸੀ ਕਰ ਦਿੱਤਾ। ਕੋਈ ਵੀ ਖਾਈ ਜਾਵੇ। ਸਾਡੇ ਵੱਲੋਂ
ਘਰ ਲੈ ਜਾਵੇ। ਮੁੜ ਕੇ ਦੁਕਾਨ ਤੇ ਰੱਖ ਕੇ ਵੇਚ ਦੇਵੇ। ਸਾਨੂੰ ਕੀ ਹੈ? “ ਐਸੇ ਦਾਨ ਵਲ਼ੋਂ ਕੀ ਖੜ੍ਹਾ ਹੈ? ਜੋ ਥਾਏਂ ਨਹੀਂ ਪਿਆ। ਜਿਸ ਦਾਨ ਨੂੰ ਰੱਜੇ ਹੋਏ, ਬੰਦੇ ਖਾਈ ਜਾਣ। ਦਾਨ ਦਾ ਮਤਲਬ ਹੈ। ਲੋੜ ਬੰਦ
ਦੀ ਗਰਜ਼ ਸਾਰਨੀ ਹੈ। ਪਿੰਗਲੇ ਦੀ ਸੰਭਾਲ ਕਰ ਦੇਵੋ। ਜੇ ਕੋਈ ਭੁੱਖਾ ਹੈ। ਉਸ ਦੇ ਮੂੰਹ ਵਿੱਚ ਅੰਨ
ਦਾ ਦਾਣਾ ਪਾ ਦੇਵੋ। ਪਿਆਸੇ ਨੂੰ ਪਾਣੀ ਪਿਲਾ ਦੇਵੋ। ਨੰਗੇ ਬੰਦੇ ਨੂੰ ਕੱਪੜਾ ਦੇ ਦੇਵੋ। ਕਿਸੇ
ਨੂੰ ਸਿਰ ਦੇ ਲਈ ਛੱਤ ਦੇ ਦੇਵੋ। ਦਰ ਉੱਤੇ ਆਏ ਮੰਗਤੇ ਨੂੰ ਕਈ ਖ਼ੈਰ ਨਹੀਂ ਪਾਉਂਦੇ। ਕਿਸੇ ਨੂੰ
ਪਾਣੀ ਦੀ ਘੁੱਟ ਪੀਣ ਨੂੰ ਨਹੀਂ ਦਿੰਦੇ। ਘਰ
ਦੇ ਅੰਦਰ ਤਾਂ ਕਿਸੇ ਨੂੰ ਨਹੀਂ ਵਾੜਦੇ। ਰੋਟੀ, ਮੰਜਾ, ਬਿਸਤਰਾ ਦੇਣਾ ਬਹੁਤ ਔਖੀ ਗੱਲ ਹੈ। ਇਸ ਤਰਾਂ
ਦਾ ਦਾਨ ਲੋਕੀਂ ਕਰਨਾ ਨਹੀਂ ਚਾਹੁੰਦੇ। ਬਹੁਤੇ ਲੋਕ ਦਾਨ ਉੱਥੇ ਕਰਦੇ ਹਨ। ਜਿੱਥੇ ਉਨ੍ਹਾਂ ਨੂੰ
ਕੋਈ ਦੇਖਣ ਵਾਲਾ ਹੋਵੇ। ਹੋਰਾਂ ਨੂੰ ਸੱਦਾ ਦੇ ਕੇ, ਇਕੱਠ ਕਰਦੇ ਹਨ। ਰੇਡੀਉ, ਸਪੀਕਰਾਂ ਵਿੱਚ ਬੁਲਵਾਉਂਦੇ। ਅਰਦਾਸ ਵਿੱਚ
ਦਾਨੀ ਸੱਜਣਾਂ ਦੇ ਨਾਮਾਂ ਦਾ ਹੋਕਾ ਦਿੰਦੇ ਹੋਏ, ਭਾਈ ਜੀ ਦਾ ਸਾਹ ਸੁੱਕ ਜਾਂਦਾ ਹੈ। ਦਾਨੀ
ਸੱਜਣਾਂ ਦੀ ਲੰਬੀ ਅਰਦਾਸ ਸੁਣਨ ਵਾਲੇ ਵੀ ਡਿੱਗਣ ਵਾਲੇ ਹੋ ਜਾਂਦੇ ਹਨ। ਰੇਡੀਉ, ਸਪੀਕਰਾਂ, ਅਰਦਾਸਾਂ ਵਿੱਚ ਸੰਗ ਪਾੜ-ਪਾੜ ਦੱਸਣ ਨਾਲ ਕੀ ਲੋਕ ਸੋਨੇ ਦਾ ਤਗਮਾ ਦੇ ਦੇਣਗੇ? ਅਰਦਾਸ ਆਪਦੇ ਸੁਖ ਲਈ ਕੀਤੀ ਜਾਂਦੀ ਹੈ। ਨਾਂ
ਕਿ ਲੋਕਾਂ ਨੂੰ ਸੁਣਾਉਣ ਲਈ ਕੀਤੀ ਜਾਂਦੀ ਹੈ।
ਜਾਨਵਰ, ਪਸੂਆਂ, ਮੱਛੀਆਂ ਦੀਆਂ ਨਸਲਾਂ, ਭੁੱਖੇ ਮਰ ਕੇ, ਦੁਨੀਆ ਤੋਂ ਮਰ ਮੁੱਕ ਕੇ, ਖ਼ਤਮ ਹੋ ਰਹੀਆਂ ਹਨ। ਭਾਰਤ ਵਿੱਚ ਬਹੁਤ ਤਰਾਂ
ਦੇ ਜਾਨਵਰ, ਪਸੂ ਨਹੀਂ ਦਿਸਦੇ। ਖੇਤਾਂ ਵਿੱਚੋਂ ਬਿਜਾਈ
ਕਟਾਈ ਸਮੇਂ ਕੋਈ ਦਾਣਾ ਖਾਣ ਨੂੰ ਨਹੀਂ ਮਿਲਦਾ। ਨਵੇਂ ਸਾਧਨਾਂ ਨਾਲ ਬਿਜਾਈ ਕਟਾਈ ਹੁੰਦੀ ਹੈ।
ਬੀਜਣ ਵੇਲੇ ਡੂੰਗੀ ਮਿੱਟੀ ਵਿੱਚ ਦਾਣੇ ਪਾਏ ਜਾਂਦੇ ਹਨ। ਉਨ੍ਹਾਂ ਬੇਜ਼ਬਾਨਿਆਂ ਨੂੰ ਦਾਨ ਕਰਨ ਦਾ
ਫ਼ਾਇਦਾ ਹੈ। ਜੋ ਕਮਾਈ ਨਹੀਂ ਕਰ ਸਕਦੇ। ਉਹ ਹੱਟੀ ਤੋਂ ਆਪ ਖ਼ਰੀਦ ਕੇ ਨਹੀਂ ਖਾ ਸਕਦੇ। ਜਾਨਵਰ ਤਾਂ
ਕੰਕਰ ਖਾ ਕੇ ਵੀ ਢਿੱਡ ਭਰ ਲੈਂਦੇ ਹਨ। ਭੁੱਖੇ ਜਾਨਵਰ, ਪਸੂ, ਮੱਛੀਆਂ ਇੱਕ ਦੂਜੇ ਨੂੰ ਖਾਂਦੇ ਹਨ। ਬੰਦੇ ਨੂੰ
ਵੀ ਜੇ ਖਾਣ ਨੂੰ ਨਾਂ ਮਿਲੇ, ਇੱਕ
ਦੂਜੇ ਨੂੰ ਖਾ ਜਾਣਗੇ। 36 ਪਦਾਰਥਾਂ ਦੇ ਹੁੰਦੇ ਹੋਏ ਵੀ, ਕਈ ਬੰਦੇ ਨੂੰ ਬੰਦੇ ਖਾਣ ਨੂੰ ਫਿਰਦੇ ਰਹਿੰਦੇ
ਹਨ। ਪਿੰਗਲਿਆਂ, ਜਾਨਵਰਾਂ, ਪਸੂਆਂ, ਮੱਛੀਆਂ ਨੂੰ ਜਿਸ ਦਿਨ ਆਪ ਹੱਥਾਂ ਨਾਲ
ਖਾਂਣਾਂ-ਦਾਣਾਂ ਦੇਣ ਲੱਗ ਜਾਵਾਂਗੇ। ਉਸ ਦਿਨ ਰੱਬ ਦੀ ਰਹਿਮਤ ਜ਼ਰੂਰ ਹੋਵੇਗੀ। ਮੁਰਗ਼ੀ ਆਂਡੇ ਦੇਣੋਂ
ਹੱਟ ਜਾਵੇ। ਬੰਦਾ ਉਸ ਦਾ ਚੋਗ ਬੰਦ ਕਰ ਦਿੰਦਾ ਹੈ। ਮੁਰਗ਼ੀ ਰਿਨ ਕੇ ਖਾ ਜਾਂਦਾ ਹੈ। ਦੁਧਾਰੂ ਪੱਛੂ
ਦੁੱਧ ਦੇਣੋਂ ਹੱਟ ਜਾਵੇ। ਹੋਰ ਪੱਛੂ ਕੰਮ ਦਾ ਨਾਂ ਰਹੇ। ਵੱਢਣ ਵਾਲਿਆਂ ਨੂੰ ਦੇ ਕੇ, ਪੈਸੇ ਵੱਟ ਲਏ ਜਾਂਦੇ ਹਨ। ਜੇ ਮਾਪੇ ਬੁੱਢੇ ਹੋ
ਜਾਣ, ਬੱਚੇ ਉਨ੍ਹਾਂ ਨੂੰ ਨਾਂ ਸੰਭਾਲਣ, ਕੋਈ ਹੈਰਾਨੀ ਦਾ ਗੱਲ ਨਹੀਂ ਹੈ। ਇਹ ਦੁਨੀਆ
ਇਸੇ ਤਰਾਂ ਚੱਲਦੀ ਹੈ। ਸੇਵਾ ਤੇ ਅਹਿਸਾਨ ਕਰਨ ਵਾਲੇ ਦੇ ਛਿੱਤਰ ਪੈਂਦੇ ਹਨ। ਬੇਗਾਨਿਆਂ ਦੀਆਂ
ਲਾੜਾ ਚੱਟਦੇ ਹਨ।
Comments
Post a Comment