ਭਾਗ 15 ਜਾਨੋਂ ਮਹਿੰਗੇ ਯਾਰ
ਬਹੁਤੇ ਨੇਤਾ, ਸਮਾਜ ਸੁਧਾਰਿਕ ਵੀ ਗੈਗਸਟਰਾਂ, ਡਰੱਗੀਆਂ, ਬਲਾਤਕਾਰੀਆਂ ਵਿਚੇ ਰਲ ਜਾਂਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜਿੰਨਾਂ ਸਮਾਜ ਦਾ ਰੂਪ-ਰੰਗ ਲਿਖਣ, ਗਾਉਣ ਵਾਲਿਆਂ,
ਫਿਲਮਾਂ ਬਣਾਂਉਣ ਵਾਲਿਆਂ ਨੇ, ਜਾਹਰ ਕਰਕੇ ਨੰਗਾ ਕੀਤਾ ਹੈ। ਕਦੇ ਕਿਸੇ ਨੇਤਾ, ਸੈਂਸਰ ਵਾਲੇ, ਸਮਾਜ
ਸੁਧਾਰਿਕ, ਨੇ ਨਹੀਂ ਕੀਤਾ। ਸਗੋਂ ਸੈਂਸਰ ਵਾਲੇ, ਨੇਤਾ, ਸਮਾਜ ਸੁਧਾਰਿਕ, ਲਿਖਣ, ਗਾਉਣ ਵਾਲਿਆਂ,
ਫਿਲਮਾਂ ਬਣਾਂਉਣ ਵਾਲਿਆਂ ਮਗਰ ਕੁੱਤਿਆਂ ਵਾਂਗ ਲੱਗ ਜਾਂਦੇ ਹਨ। ਲਿਖਤਾਂ, ਗਾਂਣਿਆਂ, ਫਿਲਮਾਂ ਦੀ ਚੀਰ-ਫਾੜ
ਕਰਨ ਦੀ ਪੂਰੀ ਵਾਹ ਲਗਾਉਂਦੇ ਹਨ। ਜੇ ਕੋਈ ਬਲਾਤਕਾਰ ਹੋਏ, ਜੈਸੀ ਫਿਲਮ ਬੱਣਾਉਣ ਦਾ ਯਤਨ ਕਰਦਾ
ਹੈ। ਉਸੇ ਦੀ ਹਾਲਤ ਉਹ ਕਰ ਦਿੰਦੇ ਹਨ। ਜੋ ਬਲਾਤਕਾਰੀਆਂ ਦੀ ਹੋਣੀ ਚਾਹੀਦੀ ਹੈ। ਬਹੁਤੇ ਨੇਤਾ, ਸਮਾਜ
ਸੁਧਾਰਿਕ ਵੀ ਗੈਗਸਟਰਾਂ, ਡਰੱਗੀਆਂ, ਬਲਾਤਕਾਰੀਆਂ ਵਿਚੇ ਰਲ ਜਾਂਦੇ ਹਨ। ਸਮਾਜ ਸੁਧਾਰ ਕਰਨ ਵਾਲੇ
ਹੀ ਗਾਹ ਪਾ ਕੇ ਰੱਖਦੇ ਹਨ। ਜਿਸ ਨੂੰ ਦਬਾਇਆ, ਛੁਪਾਇਆ ਜਾਂਦਾ ਹੈ। ਉਹੀ ਵੱਧ ਖਿਲਰਦਾ ਹੈ। ਬਲੈਕ
ਵੀ ਉਹੀ ਚੀਜ਼ ਦੀ ਹੁੰਦੀ ਹੈ। ਜਿਸ ਦੀ ਮੰਗ ਵੱਧ ਹੋਵੇ। ਨਸ਼ਿਆਂ ਨੂੰ ਰੋਕਣ ਦੀਆਂ ਲੋਕ ਗੱਲਾਂ ਕਰਕੇ ਹੀ ਛੱਡ ਦਿੰਦੇ ਹਨ।
2% ਘਰ ਨੂੰ ਛੱਡ ਕੇ, ਹਰ ਘਰ ਵਿੱਚ ਸ਼ਰਾਬ ਪੀਤੀ ਜਾਂਦੀ ਹੈ। ਤਬਾਕੂ, ਭੰਗ-ਸੁੱਖਾ, ਡੋਡੇ ਹੋਰ ਕਈ
ਨਸ਼ੇ ਖਾਦੇ-ਪੀਤੇ ਜਾਂਦੇ ਹਨ। ਇਸ ਦੀ ਵਿਕਰੀ ਕੌਣ ਕਰਦਾ ਹੈ? ਸਮਾਜ ਦੇ ਬੰਦੇ ਹੀ ਉਪਜ ਪੈਦਾ ਕਰਦੇ
ਹਨ। ਮੰਗ ਵੀ ਲੋਕ ਹੀ ਕਰਦੇ ਹਨ। ਲੋਕ ਹੀ ਵੇਚਦੇ, ਖ੍ਰੀਦਦੇ ਹਨ। ਉਨਾਂ ਪੈਸਾ ਸਾਰੇ ਟੱਬਰ ਦੀ
ਖੁਰਾਕ ਦੁੱਧ, ਘਿਉ, ਅੰਨ ਉਤੇ ਨਹੀਂ ਲੱਗਦਾ। ਜਿੰਨਾਂ ਇੱਕ ਅਮਲੀ ਬੰਦਾ ਨਸ਼ੇ ਖਾ ਕੇ, ਉਡਾ ਦਿੰਦਾ
ਹੈ। ਨਸ਼ੇ ਖਾ ਕੇ ਬਲਾਤਕਾਰ ਕੀਤੇ ਜਾਂਦੇ ਹਨ। ਬਲਵੀਰ ਇੰਨਾਂ ਸ਼ਰਾਬੀ ਹੁੰਦਾ ਹੈ। ਉਦੋਂ ਤੱਕ ਪੀਂਦਾ
ਹੈ। ਜਦ ਤੱਕ ਡਿੱਗ ਨਾਂ ਪਵੇ। ਡਿੱਗੇ ਹੋਏ ਨੂੰ ਚੱਕ ਕੇ, ਕਈ ਬਾਰ ਲੋਕ ਜਾਂ ਪੁਲੀਸ ਵਾਲੇ ਘਰ ਛੱਡ
ਕੇ ਜਾਂਦੇ ਹਨ। ਘਰ ਦੇ ਅੰਦਰ ਮਸਾਂ ਵੜਦਾ ਹੈ। ਅੰਦਰ ਦਰਾਂ ਮੂਹਰੇ ਡਿੱਗ ਪੈਂਦਾ ਹੈ। ਆਪਣੇ ਬਿਡ ਤੱਕ ਨਹੀਂ ਜਾ
ਸਕਦਾ। ਕਈ ਬਾਰ ਤਾਂ ਪਤਨੀ ਨੂੰ ਵੀ ਪਤਾ ਨਹੀਂ ਲੱਗਦਾ। ਸਾਰੀ ਰਾਤ ਬਿਡ ਦੇ ਦੂਜੇ ਪਾਸੇ ਹੀ
ਡਿੱਗਿਆ ਪਿਆ ਰਹਿੰਦਾ ਹੈ। ਸ਼ਰਾਬੀ ਹੋਇਆ, ਨਿੱਕੇ ਬੱਚੇ ਵਾਂਗ ਬਿਸਤਰਾ ਗਿੱਲਾ ਹੀ ਰੱਖਦਾ ਹੈ।
ਬਾਥਰੂਮ ਵਿੱਚ ਜਾ ਕੇ ਕੱਪੜੇ ਤੇ ਟੋਆਏਲਿਟ ਸੀਟ ਭਿਉ ਕੇ ਗਿੱਲੀ ਕਰ ਦਿੰਦਾ ਹੈ। ਬਲਵੀਰ ਦੀ ਰਾਖੀ
ਉਸ ਦੇ ਮਾਂ-ਬਾਪ, ਪਤਨੀ ਨੂੰ ਬੱਚੇ ਵਾਂਗ ਕਰਨੀ ਪੈਂਦੀ ਹੈ। ਉਹ ਡਰਦੇ ਰਹਿੰਦੇ ਹਨ। ਕਿਤੇ ਬਲਵੀਰ ਡਿੱਗ
ਨਾਂ ਪਵੇ। ਡਿੱਗ ਗਿਆ ਤਾ ਮੂੰਹ ਮੱਥ ਨਾਂ ਭੰਨਾਂ ਲਵੇਗਾ। ਬਿਡ ਉਤੇ ਪਿਸ਼ਾਬ ਨਾਂ ਕਰ ਦੇਵੇ। ਇਹ ਨਹੀਂ ਪਤਾ ਐਸੇ ਕਿੰਨੇ ਕੁ ਹਨ? ਦੋ ਅੱਖਾਂ
ਦੇ ਹੁੰਦੇ ਹੋਏ, ਨਸ਼ੇ ਦੀ ਹਾਲਤ ਵਿੱਚ ਜਿੰਨਾਂ
ਨੂੰ ਸਬ ਕੁੱਝ ਦਿਸਣੋਂ ਹੱਟ ਜਾਂਦਾ ਹੈ। ਆਪ ਬਲਵੀਰ ਪੈਰਾਂ ਤੋਂ ਨਿੱਕਲ ਕੇ, ਡਿੱਗਦਾ ਫਿਰਦਾ ਹੈ। ਲੋਕਾਂ ਦੀਆਂ ਧੀਆਂ-ਭੈਣਾਂ
ਦਾ ਖਿਆਲ ਨਹੀਂ ਰਹਿੰਦਾ। ਬਲਵੀਰ ਚਾਰ ਪਿਗ ਪੀ ਕੇ, ਮਚਲਾ ਹੋ ਕੇ, ਜਾਂਣ-ਪਛਾਣ ਵਾਲੀਆਂ ਔਰਤਾਂ
ਨੂੰ ਵੀ ਛੇੜਨ ਵਿੱਚ ਗੁਰੇਜ਼ ਨਹੀਂ ਕਰਦਾ। ਜੇ ਕੋਈ ਗਲ਼ ਪੈ ਜਾਵੇ। ਹੱਥ ਬੰਨ ਕੇ ਕਹਿੰਦਾ ਹੈ, “
ਮੁਆਫ ਕਰੋ ਜੀ, ਖਾਦੀ ਪੀਤੀ ਵਿੱਚ ਗੱਲ਼ਤੀ ਹੋ ਗਈ। ਤੇਰੀ ਸ਼ਕਲ ਮੇਰੀ ਪਤਨੀ ਨਾਲ ਮਿਲਦੀ ਹੈ। ਮੈਂ
ਉਸ ਨੂੰ ਬਹੁਤ ਪਿਆਰ ਕਰਦਾਂ ਹਾਂ। ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਹੈ। “ ਜਿਉਂਦੀ ਪਤਨੀ ਦੇ ਹੱਡ
ਗੰਗਾ ਪਾਈ ਫਿਰਦਾ ਹੈ। ਪਤਨੀ ਦੇ ਵੀ ਐਸੇ ਹੀ ਲੱਛਣ ਹਨ। ਐਧਰ ਉਧਰ ਹੱਥ ਪੱਲਾ ਮਾਰਨ ਨਾਲ, ਬਹੁਤੀ
ਬਾਰ ਗੱਲ ਬੱਣ ਜਾਂਦੀ ਹੈ। ਲੋੜ ਬੰਦਾਂ ਦਾ ਵੀ ਘਾਟਾ ਨਹੀਂ ਹੈ। ਅਗ਼ਲੀਆਂ ਵੀ ਬਲਵੀਰ ਨੂੰ ਸ਼ਰਾਬੀ
ਸਮਝ ਕੇ, ਮਤਲੱਬ ਕੱਢ ਲੈਂਦੀਆਂ ਹਨ। ਨਸ਼ੇ ਵਿੱਚ ਵੀ ਸਬ ਕੁੱਝ ਪਤਾ ਹੀ ਹੁੰਦਾ ਹੈ। ਕੋਈ ਐਡਾ ਸ਼ਰਾਬੀ
ਵੀ ਨਹੀਂ ਹੁੰਦਾ। ਬਈ ਇਹ ਨਾਂ ਪਤਾ ਲੱਗੇ ਉਹ ਪੂਜਾ ਪਾਠ ਦੀ ਸੰਗਤ ਕਰ ਰਿਹਾ ਹੈ। ਜਾਂ ਕਿਸੇ ਔਰਤ
ਦੇ ਕੱਪੜੇ ਉਤਾਰ ਰਿਹਾ ਹੈ। ਮੰਨ ਵੀ ਲਈਏ। ਨਸ਼ੇ ਵਿੱਚ ਸੁਰਤ ਨਹੀਂ ਹੁੰਦੀ। ਦਿਸਣੋਂ ਹੱਟ ਜਾਂਦਾ
ਹੈ। ਸਕੀ ਮਾਂ ਦੀ ਕਿਵੇਂ ਪਛਾਣ ਆ ਜਾਂਦੀ ਹੈ? ਉਸ ਦਾ ਰੇਪ ਕਿਉਂ ਨਹੀਂ ਕਰਦਾ? ਸਕੀ ਮਾਂ ਨੂੰ ਬੁੱਢੀ ਵੀ ਮੰਨ ਲਈਏ। ਬਾਹਰੋਂ ਦੂਜੀ ਔਰਤ ਬੁੱਢੀ ਵੀ ਨਾਲ
ਲੱਗ ਜਾਵੇ, ਸੁਆਦ ਆ ਜਾਂਦਾ ਹੈ। ਕੀ ਸਿਆਣੇ ਸੱਚ ਕਹਿੰਦੇ ਹਨ? “ ਜੁਵਾਨ ਪੁੱਤ ਕੋਲ ਮਾਂ ਨੂੰ, ਬਾਪ ਕੋਲ ਜੁਵਾਨ ਧੀ ਨੂੰ ਨਹੀਂ ਸੌਉਣਾਂ
ਨਹੀਂ ਚਾਹੀਦਾ। “ ਲੋਕ ਗੱਲਤੀਆਂ ਕਰਕੇ, ਤਜ਼ਰਬਿਆਂ ਤੋਂ ਹੀ ਸਿਆਣੇ ਬੱਣਦੇ ਹਨ। ਕਾਂਮ ਨੂੰ ਇਸਕ
ਕਹਿੰਦੇ ਹਨ। ਜਦੋਂ ਕਾਂਮ ਦਾ ਭੂਤ ਸੁਆਰ ਹੁੰਦਾ ਹੈ। ਬੰਦਾ ਅੰਨ੍ਹਾਂ ਹੁੰਦਾ ਹੈ। ਉਮਰ, ਰੰਗ, ਜਾਤ
ਦਾ ਖਿਆਲ ਨਹੀਂ ਰਹਿੰਦਾ। ਬੰਦਾ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਦਾ ਫਿਰਦਾ ਹੈ। ਬਲਵੀਰ ਵਰਗਿਆ
ਨੂੰ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਨ ਦੀ ਲੋੜ ਨਹੀਂ ਪੈਦੀ।
ਕਈ ਔਰਤਾਂ ਅੱਖਾ ਉਤੇ ਸੁਰਮਾਂ ਲਾ ਕੇ, ਅੱਖਾਂ ਮੱਟਕੋਉਂਦੀਆਂ
ਫਿਰਦੀਆਂ ਹਨ। ਘਰ ਵਾਲਾ ਭੌਦੂ ਬੱਣਿਆਂ ਟੀਵੀ ਉਤੇ ਨਾਂਚੀਆਂ ਦੇਖਦਾ ਰਹਿੰਦਾ ਹੈ। ਪਤਨੀ ਹਾਰ
ਸਿੰਗਾਰ ਕਰਕੇ, ਬਾਰਹ ਦੀ ਹਵਾ ਫੱਕਣ ਜਾਂਦੀ ਹੈ। ਕਈਆਂ ਦੇ ਕੱਪੜੇ ਐਸੇ ਪਾਏ ਹੁੰਦੇ ਹਨ। ਸਰੀਰ
ਢੱਕਣ ਦੀ ਥਾਂ, ਅੰਗ ਨੰਗੇ ਕਰਕੇ ਦਿਖਾਏ ਜਾਂਦੇ ਹਨ। ਪਤੀ ਤੇ ਬਲਵੀਰ ਵਰਗਿਆਂ ਨੂੰ ਔਰਤ ਖੂਬ
ਬੇਵਕੂਫ਼ ਬੱਣਾਂਉਂਦੀ ਹੈ। ਇੱਕ ਔਰਤ ਪਿਛੇ ਬਲਵੀਰ ਵਰਗੇ, ਕਈ ਬੰਦੇ ਲੱਗ ਜਾਂਦੇ ਹਨ। ਮਰਦ-ਔਰਤ
ਇਹੀ ਸੋਚੀ ਜਾਂਦੇ ਹਨ। ਮੈਂ ਉਸ ਨੂੰ ਲੁੱਟ ਲਿਆ। ਲੁੱਟਾਈ ਦੋਂਨੇਂ ਹੀ ਜਾਂਦੇ ਹਨ। ਆਪਣਾਂ ਹੀ
ਹਿਸਾਬ ਲਗਾਉਂਦੇ ਰਿਹਾ ਕਰੋ। ਕਿਤੇ ਬਲਵੀਰ ਤੇ ਨਿਰਮਲ ਵਾਲੀ ਤਾਂਨੀ ਹੋ ਰਹੀ।
ਆਪ ਕੀ ਨਿਗਾਹੇ ਕਹੀ ਔਰ, ਨਿਸ਼ਨਾਂ ਕਹੀ ਔਰ ਹੈ।
ਆਪ ਕੇ ਖੁਦ ਕੇ ਘਰ ਮੇ ਗੁਸ ਗਿਆ ਕੋਈ ਔਰ ਹੈ।
ਇਰਾਦਾ ਤੋ ਇਮਾਨਦਾਰੀ ਛੋਡ ਕਰ ਕੋਈ ਔਰ ਹੈ।
ਆਪ ਕੀ ਚੀਜ਼ ਉਠਾ ਕੇ ਲੇ ਗਿਆ ਕੋਈ ਔਰ ਹੈ।
ਅੱਖਾਂ ਵਾਲਿਆਂ ਤੋਂ ਅੰਨ੍ਹੇ ਲੋਕ ਸੁਚੇਤ ਹੁੰਦੇ ਹਨ। ਦੋ
ਬੰਦੇ ਬਗੈਰ ਅੱਖਾਂ ਵਾਲੇ ਸਨ। ਉਹ ਰੱਸੀ ਫੜ ਕੇ, ਕੁੱਤਿਆਂ ਪਿਛੇ ਚੱਲ ਰਹੇ ਸਨ। ਉਨਾਂ ਦੋਨੇਂ
ਅੰਨ੍ਹੇ ਬੰਦਿਆਂ ਦੀ ਮੱਦਦ ਕੁੱਤੇ ਕਰ ਰਹੇ ਸਨ। ਕੁੱਤਿਆਂ ਨੂੰ ਸਰਵਸ ਡੌਗ ਕਹਿੰਦੇ ਹਨ। ਅਮਰੀਕਾ,
ਕਨੇਡਾ ਵਰਗੇ ਦੇਸ਼ ਵਿੱਚ ਟ੍ਰੇਨਿੰਗ ਦੇਣ ਵਾਲਿਆਂ ਵਲੋਂ, ਕੁੱਤਿਆਂ ਨੂੰ ਉਵੇਂ ਹੀ ਮੁਡ ਤੋਂ
ਸਿਖਾਇਆ ਜਾਂਦਾ ਹੈ। ਜਿਵੇਂ ਬੱਚੇ ਨੂੰ ਮਾਂਪੇ ਪੂਰੀ ਵਾਹ ਲਾ ਕੇ, ਚੰਗੇ ਇਨਸਾਨ ਬੱਣਾਉਂਦੇ ਹਨ।
ਇਹ ਅੰਨ੍ਹੇ ਬੰਦਿਆਂ ਨੂੰ ਰਸਤਾ ਦਿਖਾਉਂਦੇ ਹਨ। ਕੁੱਤਿਆਂ ਨੂੰ ਟ੍ਰੇਨਿੰਗ ਦੇ ਕੇ, ਬੰਦੇ ਬੱਣਿਆਂ ਜਾਂਦਾ ਹੈ।
ਕੈਲਗਰੀ ਸਿਟੀ ਟ੍ਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ
ਸੀ। ਉਨਾਂ ਦੋਨੇਂ ਅੰਨ੍ਹੇ ਬੰਦਿਆਂ ਨੂੰ ਪਤਾ ਲੱਗ ਗਿਆ। ਟ੍ਰੇਨ ਸਟੇਸ਼ਨ ਉਤੇ ਆ ਕੇ ਰੁਕ ਗਈ ਹੈ।
ਭਾਵੇਂ ਉਨਾਂ ਨੂੰ ਕੁੱਤੇ ਟ੍ਰੇਨ ਦੇ ਦਰਵਾਜੇ ਵੱਲ ਖਿੱਚੀ ਲਈ ਜਾਂਦੇ ਸਨ। ਫਿਰ ਵੀ ਅੰਨ੍ਹੇ
ਬੰਦਿਆਂ ਨੇ, ਟ੍ਰੇਨ ਦੇ ਦਰਵਾਜੇ ਨੂੰ ਟੋਹ ਕੇ, ਲੱਭਣ ਦੀ ਕੋਸ਼ਸ਼ ਕੀਤੀ। ਜਦੋਂ ਇਹ ਟ੍ਰੇਨ ਵਿੱਚ
ਚੜ੍ਹ ਗਏ। ਵਿਹਲੀ ਸੀਟ ਨਾਂ ਹੋਣ ਕਰਕੇ, ਦੇਂਨੇ ਲੱਤਾਂ ਉਤੇ ਖੜ੍ਹੇ ਸਫ਼ਰ ਕਰ ਰਹੇ ਸਨ। ਸਫ਼ਰ
ਭਾਵੇਂ 30 ਮਿੰਟ ਦਾ ਹੀ ਸੀ। ਸਿਟੀ ਟ੍ਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਰਸਤੇ ਵਿੱਚ ਚਾਰ
ਸਟੇਸ਼ਨ ਆਏ। ਹਰ ਬਾਰ ਟ੍ਰੇਨ ਰੁਕਦੀ ਗਈ। ਉਹ ਬੰਦੇ ਸਬ ਤੋਂ ਪਿਛੋਂ ਚੜ੍ਹੇ ਸਨ। ਅੰਦਰ ਵਾਲੇ
ਬੰਦਿਆਂ ਨੂੰ, ਉਨਾਂ ਦਾ ਉਡੀਕਾ ਲੱਗਦਾ ਸੀ। ਹਰ ਬਾਰ ਕੁੱਤੇ ਤੇ ਉਹ ਟ੍ਰੇਨ ਵਿਚੋਂ ਬਾਹਰ ਨਿੱਕਲ
ਕੇ ਖੜ੍ਹ ਜਾਂਦੇ ਸਨ। ਬਾਕੀ ਬੰਦਿਆਂ ਦੇ ਉਤਰਨ ਪਿਛੋਂ, ਫਿਰ ਕੁੱਤੇ ਉਨਾਂ ਨੂੰ ਟ੍ਰੇਨ ਦੇ ਡੱਬੇ
ਵਿੱਚ ਚੜ੍ਹਾ ਲੈਦੇ ਸਨ। ਸੀਟਾਂ ਉਤੇ ਜੋ ਅੱਖਾਂ ਵਾਲੇ ਬੈਠੇ ਸਨ। ਕਿਸੇ ਦੇ ਮਨ ਵਿੱਚ ਤਰਸ ਨਹੀਂ
ਆਇਆ। ਅੱਖਾਂ ਤੋਂ ਦੇਖਣ ਵਾਲੇ ਸੁਜਾਖੈ ਬੰਦੇ, ਇੰਨਾਂ ਅੰਨ੍ਹੇ ਸੂਰਦਾਸਾਂ ਨੂੰ ਬੈਠਣ ਦੀ ਜਗਾ ਦੇ
ਦਿੰਦੇ। ਕੋਲ ਹੀ ਉਸੇ ਟ੍ਰੇਨ ਦੇ ਡੱਬੇ ਵਿੱਚ ਬੈਠੇ ਬਲਵੀਰ, ਸਿਮਰਨ, ਨਿਰਮਲ ਤੇ ਰਣਵੀਰ ਕੋਕ ਵਾਲੀ
ਬੋਤਲ ਵਿੱਚੋ ਬਾਰੀ-ਬਾਰੀ ਦਾਰੂ ਪੀ ਰਹੇ ਸਨ। ਬਲਵੀਰ ਵਰਗੇ ਨਸ਼ੇ ਵਿੱਚ ਅੰਨ੍ਹੇ ਹੁੰਦੇ ਹਨ। ਕਈ ਲੋਕ ਹਰ ਵੇਲੇ ਅੱਖਾਂ ਬੰਦ ਰੱਖਦੇ ਹਨ। ਆਲੇ-ਦੁਆਲੇ ਕੁੱਝ ਹੋਈ ਜਾਵੇ ਨਹੀਂ ਦੇਖਦੇ।
Comments
Post a Comment