ਰੱਬਾ ਤੁਹੀਂ ਦੱਸ ਉਹਦਾ ਕੀ ਕਰੀਏ

 

ਉਸ ਨੂੰ ਸਨਮ ਕਰੀਏ ਪਿਆਰ।
ਜਿਹੜਾ ਲੱਗੇ ਸੋਹਣਾ ਦਿਲਦਾਰ।
ਦਿਲ ਦੀਏ ਉਸ ਸਜਣ ਉਤੋਂ ਵਾਰ।
ਜੇ ਕਿਸੇ ਨਾਲ ਅੱਖਾਂ ਕਰੀਏ ਚਾਰ।
ਜੇ ਉਹੀ ਕਿਸੇ ਹੋਰ ਦਾ ਬਣੇ ਦਿਲਦਾਰ।
ਰੱਬਾ ਤੁਹੀਂ ਦੱਸ ਉਹਦਾ ਕੀ ਕਰੀਏ?
ਛੱਡ ਦੇਈਏ ਜਾਂ ਦਿਲ ਵਿਚ ਰੱਖੀਏ।
ਜੇ ਪੱਗ ਵਟਾ ਕੇ ਭਰਾ ਬਣਈਏ।
ਦੁੱਖ ਸੁੱਖ ਭਰਾਵਾਂ ਵਾਂਗ ਦੇ ਸੁਣਈਏ।
ਬਣੇ ਭਰਾ ਦੇ ਨਾਲ ਮੌਕੇ ਤੇ ਖੜ੍ਹੀਏ।
ਜੇ ਕਿਤੇ ਇੱਜ਼ਤ ਨੂੰ ਹੱਥ ਪਾ ਲਏ।
ਰੱਬਾ ਤੁਹੀਂ ਦੱਸ ਉਹਦਾ ਕੀ ਕਰੀਏ?
ਛੱਡ ਦੇਈਏ ਜਾਂ ਦਿਲ ਵਿਚ ਰੱਖੀਏ।
ਸਤਵਿੰਦਰ ਪੁੱਤਰ ਸਰਬਣ ਬਣਈਏ।
ਸੱਤੀ ਮਾਂਪਿਆਂ ਦੀ ਇੱਜ਼ਤ ਕਰੀਏ।
ਵੱਡੇ ਹੋ ਕੇ ਆਪ ਕਮਾਂਈਆਂ ਕਰੀਏ।
ਸਮਾਜ ਵਿਚ ਚੰਗ੍ਹੇ ਇਨਸਾਨ ਬਣਈਏ।
ਜੇ ਪੁੱਤਰ ਹੀ ਮਾਂਪਿਆਂ ਨੂੰ ਰੁਲਾਂ ਦੇਵੇ।
ਰੱਬਾ ਤੁਹੀਂ ਦੱਸ ਉਹਦਾ ਕੀ ਕਰੀਏ?
ਛੱਡ ਦੇਈਏ ਜਾਂ ਦਿਲ ਵਿਚ ਰੱਖੀਏ।

Comments

Popular Posts