ਭਾਗ 23 ਕੈਨੇਡਾ ਜਾਣ ਦਾ ਰਸਤਾ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਚਾਹ ਨਾਲ ਜੋ ਪਕੌੜੇ ਰੱਖੇ ਸਨ। ਉਹ ਸਿਕੰਦਰ ਨੇ ਦਾਰੂ ਨਾਲ ਖਾਣੇ ਸ਼ੁਰੂ ਕਰ ਦਿੱਤੇ ਸਨ। ਬੱਚੇ ਪਕੌੜੇ ਖਾ ਕੇ ਹੀ ਰੱਜ ਗਏ ਸਨ। ਆਪਦੇ ਕਮਰੇ ਵਿੱਚ ਜਾ ਕੇ ਸੌ ਗਏ ਸਨ। ਸੁਖਵਿੰਦਰ ਨੇ ਜੋਤ ਦੇ ਨਾਗ ਦੇ ਲਪੇਟੇ ਦੀ ਗੱਲ ਨੂੰ ਬਗੈਰ ਸਮਝੇ ਹੀ ਹੱਸਣਾ ਸ਼ੁਰੂ ਕਰ ਦਿੱਤਾ ਸੀ।.ਉਸ ਨੂੰ ਲੱਗਾ ਉਹ ਜੋਤ ਦੀ ਪ੍ਰਸੰਸਾ ਕਰ ਰਿਹਾ ਹੈ। ਉਸ ਨੇ ਕਿਹਾ, “  ਸਾਡਾ ਸਾਰਾ ਟੱਬਰ ਹੀ ਰਲਾਉਟਾ ਹੈ। ਛੇਤੀ ਘੁਲ ਮਿਲ ਜਾਂਦਾ ਹੈ। ਇਹ ਵੀ ਮੇਰੇ ਉੱਤੇ ਗਿਆ ਹੈ। ਸਿਕੰਦਰ ਨੇ ਜੱਸੀ ਦੇ ਉੱਤਰੇ ਹੋਏ, ਉਦਾਸ ਮੂੰਹ ਤੋਂ ਭਾਫ਼ ਲਿਆ ਸੀ। ਸਿਕੰਦਰ ਨੇ ਉਸ ਦੀਆਂ ਅੱਖਾਂ ਵੱਲ ਦੇਖਿਆ। ਅੱਖਾਂ ਸੁੰਨੀਆਂ ਡਾਵਾ ਡੋਲ ਕਾਸੇ ਦੀ ਭਾਲ ਵਿੱਚ ਸਨ। ਉਹ ਉਸ ਦੇ ਅੰਦਰ ਦੀ ਅੱਗ ਭਟਕਾਉਣਾ ਚਾਹੁੰਦਾ ਸੀ। ਸਿਕੰਦਰ ਨੇ ਉਸ ਵੱਲ ਦੇਖ ਕੇ ਕਿਹਾ, “  ਤਾਂਹੀਂ ਤਾਂ ਅਮਰੀਕਾ ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਰਿਸ਼ਤੇਦਾਰੀਆਂ ਕੱਢੀ ਬੈਠਾ ਹੈ। ਕਿਸੇ ਨੂੰ ਚਾਚਾ, ਮਾਮਾ, ਮਾਸੀ ਬਣਾਉਣ ਨੂੰ ਬਿੰਦ ਲਗਾਉਂਦਾ ਹੈ। ਜਣੀ ਖਣੀ ਨੂੰ ਬੁਲਾ ਲੈਂਦਾ ਹੈ। ਅਗਲੀ ਦੇ ਘਰ ਪਹੁੰਚ ਜਾਂਦਾ ਹੈ। ਜੋਤ ਸਤਨਾਜਾ ਖਾ ਕੇ, ਅਗਲੀ ਦੀ ਬੁੱਕਲ ਵਿੱਚ ਸੁੱਤਾ ਹੁੰਦਾ ਹੈ। ਨਾਲ ਵਾਲਾ ਡਰਾਈਵਰ ਸੜਕ ਤੇ ਖੜ੍ਹਾ, ਉਸ ਨੂੰ ਉਡੀਕਦਾ ਸੁੱਕ ਜਾਂਦਾ ਹੈ। ਉਸ ਦੇ ਕਾਰਨਾਮੇ ਮੈਨੂੰ ਦੂਜੇ ਡਰਾਈਵਰਾਂ ਤੋਂ ਪਤਾ ਲੱਗ ਜਾਂਦੇ ਹਨ। ਜਦੋਂ ਉਸ ਨੂੰ ਮੈਂ ਇਹ ਕੁੱਝ ਪੁੱਛਦਾ ਹਾਂ। ਪਿੰਡ ਦੀ ਕੁੜੀ, ਮਾਸੀ ਦੀ ਕੁੜੀ ਬਣਾਂ ਕੇ, ਮੇਰੇ ਨਾਲ ਵੀ ਜਾਣ ਪਛਾਣ ਕਰਾ ਦਿੰਦਾ ਹੈ। ਜੋਤ ਮੇਰੇ ਤਾਂ ਭਰਾ ਵਰਗਾ ਹੈ। ਅਸੀਂ ਇੱਕੋ ਥਾਲ਼ੀ ਵਿਚ ਖਾਂਦੇ ਹਾਂ। 

ਸੁਖਵਿੰਦਰ ਨੇ ਕਿਹਾ, ਉਹ ਪਹਿਲਾ ਤੋਂ ਹੀ ਐਸਾ ਹੈ। ਜੇ ਕਿਤੇ ਚੰਡੀਗੜ੍ਹ, ਜਲੰਧਰ, ਪਟਿਆਲੇ ਚਲਾ ਜਾਂਦਾ ਸੀ। ਮਹੀਨਾ ਉੱਥੇ ਹੀ ਲਾ ਆਉਂਦਾ ਸੀ। ਕੁੜੀਆਂ ਤਾਂ ਮੱਖੀਆਂ ਵਾਂਗ ਉਸ ਦੇ ਦੁਆਲੇ ਹੋ ਜਾਂਦੀਆਂ ਸੀ। ਪਤਾ ਨਹੀਂ ਕੀ ਸੁੰਘਾਉਂਦਾ ਸੀ? ਗੁਆਂਢੀਆਂ ਦੀਆਂ ਕੁੜੀਆਂ ਵੀ ਕੰਧ ਤੋਂ ਦੀ ਝਾਤੀਆਂ ਮਾਰਦੀਆਂ ਰਹਿੰਦੀਆਂ ਸੀ। ਤਾਂਹੀ ਉਸ ਦਾ ਵਿਆਹ ਛੇਤੀ ਕਰ ਦਿੱਤਾ ਸੀ। ਜੱਸੀ ਨੂੰ ਸ਼ਾਇਦ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਸਨ। ਉਸ ਨੇ ਕਿਹਾ, “ ਮੈਂ ਰਸੋਈ ਵਿੱਚ ਜਾ ਕੇ ਰੋਟੀ ਬਣਾਉਣੀ ਹਾਂ। ਤੁਸੀਂ ਬੈਠ ਕੇ ਗੱਲਾਂ ਕਰੋ।

ਸੁਖਵਿੰਦਰ ਸਿਕੰਦਰ ਨਾਲ ਬੜੇ ਮੋਹ ਨਾਲ ਗੱਲਾਂ ਕਰਦੀ ਸੀ। ਜਿਸ ਤੋਂ ਕੁੱਝ ਹਾਸਲ ਕਰਨਾ ਹੁੰਦਾ ਹੈ। ਕੋਈ ਲਾਲਚ ਹੁੰਦਾ ਹੈ। ਉਸੇ ਦੇ ਹੀ ਕੋਈ ਲਾਗੇ ਲੱਗਦਾ ਹੈ। ਆਪਦੇ ਇੰਨਾ ਕੋਲ ਹੋਈ ਬੈਠੀ ਸੁਖਵਿੰਦਰ ਨੂੰ ਇਕੱਲੀ ਦੇਖ ਕੇ, ਸਿਕੰਦਰ ਨੇ ਬਾਜ਼ੀ ਹੱਥ ਆਉਂਦੀ ਦੇਖ ਕੇ ਕਿਹਾ, “  ਤਿੰਨ ਬੱਚੇ ਹੋ ਗਏ ਹਨ। ਅਜੇ ਤੱਕ ਮੇਰੀ ਤੇ ਘਰਵਾਲੀ ਦੀ ਬਣੀ ਨਹੀਂ ਹੈ। ਅਦਾਲਤ ਵਿੱਚ ਕੇਸ ਚੱਲਦਾ ਹੈ। ਮੈਂ ਸੋਚਦਾ ਹਾਂ। ਹੁਣ ਪੰਜਾਬ ਆਇਆਂ ਹਾਂ। ਕੋਈ ਹਾਣ ਦੀ ਔਰਤ ਲੱਭ ਕੇ, ਪੱਕ ਠੱਕ ਕਰ ਹੀ ਜਾਵਾਂ। ਉਹ ਮਨ ਵਿੱਚ ਹੱਸ ਰਿਹਾ ਸੀ। ਸੋਚ ਰਿਹਾ ਰਿਹਾ ਸੀ। ਮੈਂ ਵੀ ਮੁਰਗ਼ੇ ਵਾਲੀ ਤਾੜ ਜਾਣਦਾ ਹਾਂ। ਪਤਾ ਹੈ, ਜ਼ਨਾਨੀ ਕਿਵੇਂ ਫਸਾਉਣੀ ਹੈ? ਮੈਂ ਤਾਂ ਆਪਦੀ ਘਰਵਾਲੀ 100 ਜ਼ਨਾਨੀਆਂ ਕੋਲ ਗੱਲੀਂ ਬਾਤੀਂ ਮਾਰ ਦਿੱਤੀ ਹੈ। ਉਹ ਅਜੇ ਵੀ ਜਿਉਂਦੀ ਹੈ। ਸੁਖਵਿੰਦਰ ਉਸ ਦੇ ਹੋਰ ਨੇੜੇ ਹੋ ਗਈ ਸੀ। ਉਸ ਨੇ ਕੋਲ ਹੋ ਕੇ ਕਿਹਾ, “  ਕਿਹੋ ਜਿਹੀ ਕੁੜੀ ਚਾਹੀਦੀ ਹੈ? “ ਸਿਕੰਦਰ ਨੇ ਸੱਜੀ ਅੱਖ ਦੱਬੀ ਤੇ ਅੱਖ ਦਾ ਇਸ਼ਾਰਾ ਵੀ ਉਸ ਵੱਲ ਕਰਕੇ ਕਿਹਾ ਜਮਾਂ ਤੇਰੇ ਵਰਗੀ ਪਟਾਕਾ, ਭਰਵੇਂ ਸਰੀਰ ਦੀ ਜਿਸ ਦੇ ਮੋਟੇ ਪੱਟਾਂ ਵਿੱਚ ਦਮ ਹੋਵੇ। ਸੁਆਦ ਆ ਜਾਵੇ। ਕੋਈ ਮਿਲਾਦੇ ਕੀ ਕੋਈ ਨਿਗ੍ਹਾ ਵਿੱਚ ਹੈ? “ ਸੁਖਵਿੰਦਰ ਨੇ 42 ਇੰਚ ਛਾਤੀਆਂ ਦੀ ਬਰਾਂ ਉੱਪਰ ਨੂੰ ਖਿੱਚਦੀ ਨੇ, ਛਾਤੀਆਂ ਕਸਦੀ ਨੇ ਕਿਹਾ, “ ਮੇਰੇ ਵਰਗੀ ਉਹ ਤਾਂ ਫਿਰ ਮੈਂ ਹੀ ਹਾਂ। ਮੇਰੇ ਵਿੱਚ ਕੀ ਕਮੀ ਹੈ? ਖਾਂਦੀ, ਪੀਂਦੀ ਗਾਗਰ ਵਰਗੀ ਔਰਤ ਹਾਂ। ਸੁਖਵਿੰਦਰ ਨੂੰ ਕੈਨੇਡਾ ਹੀ ਅੱਖਾਂ ਮੂਹਰੇ ਦਿਸ ਰਿਹਾ ਸੀ। ਉਹ ਜਾਣਦੀ ਸੀ। ਜਲਦੀ ਕੈਨੇਡਾ ਜਾਣ ਦਾ ਰਸਤਾ ਇੱਕੋ ਕੰਮ ਲਈ ਖੁੱਲ੍ਹਾ ਹੈ। ਕਿਸੇ ਕੈਨੇਡੀਅਨ ਨਾਲ ਸੈਕਸੀ ਸਰੀਰਕ ਸਬੰਧ ਕਰੋ। ਸੱਚੇ ਝੂਠੇ ਪਤੀ ਪਤਨੀ ਬਣੋ। ਕੈਨੇਡਾ ਦੀ ਮੋਹਰ ਪੱਕੀ ਲੱਗ ਜਾਵੇਗੀ। ਉਹ ਮੋਹਰ ਅੱਜ ਹੀ ਸਿਕੰਦਰ ਤੋਂ ਲੁਵੋਉਣੀ ਚਾਹੁੰਦੀ ਸੀ। ਇਹ ਸਿਕੰਦਰ ਨੂੰ ਜਾਣ ਕੇ ਆਪਦੇ ਨਾਲ ਫਸਾਉਣ ਨੂੰ ਫਿਰਦੀ ਸੀ। ਉੱਧਰ ਜੋਤ ਕੈਨੇਡਾ, ਅਮਰੀਕਾ ਵਿੱਚ ਪੱਕੀ ਕੁੜੀ ਦੇ ਚੱਕਰ ਵਿੱਚ ਘਰ ਘਰ ਮਿੱਟੀ ਛਾਣਦਾ, ਖੇਹ ਖਾਂਦਾ ਫਿਰਦਾ ਸੀ। ਮਾਂ ਪੁੱਤ ਦੋਨੇਂ ਹੀ ਘੱਗਰੀ ਦੇ ਯਾਰ ਹਨ। ਸਿਕੰਦਰ ਨੂੰ ਹੋਰ ਵੱਧ ਨਸ਼ਾ ਹੋ ਗਿਆ ਸੀ। ਹਰ ਸਾਲ ਇੰਡੀਆ ਆ ਕੇ, ਐਸੀਆਂ ਕਈ ਔਰਤਾਂ ਨੂੰ ਚਾਰ ਚੁੱਕਾ ਸੀ। ਅੱਜ ਜੱਸੀ ਤਾਂ ਬਚ ਕੇ ਨਿਕਲ ਗਈ। ਸੁਖਵਿੰਦਰ ਉੱਤੇ ਪੰਜਾ ਮਾਰਨ ਲਈ ਪੂਰੀ ਤਿਆਰੀ ਵਿੱਚ ਸੀ। ਸ਼ੇਰ ਵੀ ਕਿੰਨਾ ਚਿਰ ਸਬਰ ਕਰੇਗਾ। ਜੇ ਸ਼ੇਰਨੀ ਉਸ ਦੇ ਦੁਆਲੇ ਆਪ ਖਹੇਗੀ। ਸਿਕੰਦਰ ਵੀ ਰਾਤ ਰੰਗੀਨ ਬਣਾਉਣ ਦੇ ਚੱਕਰ ਵਿੱਚ ਸੀ। ਅਚਾਨਕ ਬਿਜਲੀ ਚਲੀ ਗਈ। ਦੋ ਬਿੱਲੇ ਲੜਦੇ ਹੋਏ, ਆ ਕੇ ਉਸੇ ਕਮਰੇ ਦੇ ਦਰਾਂ ਮੂਹਰੇ ਕੋਠੇ ਤੋਂ ਡਿਗ ਪਏ। ਸੁਖਵਿੰਦਰ ਵੀ ਚੀਕ ਮਾਰ ਕੇ, ਸਿਕੰਦਰ ਨੂੰ ਚੂੰਬੜ ਗਈ। ਸਿਕੰਦਰ ਜੋ ਸੁਪਨਾ ਚਾਰ ਘੰਟੇ ਦਾ ਦੇਖ ਰਿਹਾ ਸੀ। ਸੁਖਵਿੰਦਰ ਕੱਪੜਿਆਂ ਵਿੱਚ ਬੈਠੀ ਵੀ ਉਸ ਨੂੰ ਦਿਸਦੀ ਸੀ। ਉਹ ਬਿਜਲੀ ਜਾਣ ਨਾਲ ਪੂਰਾ ਹੋ ਗਿਆ ਸੀ। ਜੋ ਉਸ ਨੂੰ ਦਿਨੇ ਨਹੀਂ ਦਿਸ ਰਿਹਾ ਸੀ। ਹਨੇਰੇ ਵਿੱਚ ਵੀ ਉਸ ਦਾ ਪਿੰਡਾ ਸਾਫ਼ ਦਿਸ ਰਿਹਾ ਸੀ। ਸਿਕੰਦਰ ਨੇ ਉਸ ਨੂੰ ਆਪਣੇ ਤਕੜੇ ਸਰੀਰ ਦੇ ਸ਼ਕੰਜੇ ਵਿੱਚ ਜਕੜ ਲਿਆ ਸੀ। ਸੁਖਵਿੰਦਰ ਨੇ ਆਪ ਨੂੰ ਛਡਾਉਣ ਦੀ ਭੋਰਾ ਵੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਸਿਕੰਦਰ ਦਾ ਸਾਥ ਦੇਣ ਲੱਗ ਗਈ। ਉਹ ਵੀ ਚਾਹੁੰਦੀ। ਸਿਕੰਦਰ ਮੇਰੇ ਕੋਲੋਂ ਇੰਨਾ ਖ਼ੁਸ਼ ਹੋ ਜਾਵੇ। ਮੈਨੂੰ ਫਿਰ ਬਾਰ-ਬਾਰ ਮਿਲਣ ਲਈ ਤੜਫ਼ ਜਾਵੇ। ਮੈਨੂੰ ਕੈਨੇਡਾ ਸੱਦ ਲਵੇ।

 

 

 

 

 
 
 
 

Comments

Popular Posts