ਦੀਵਾਲੀ ਦੀ ਰਾਤ ਦੀਵਾਲ਼ਾ ਕੱਢਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਦੀਵਾਲੀ ਵਾਲੀ ਰਾਤ ਲੱਛਮੀ ਆਈ ਹੈ ਜਾਂ ਗਈ ਹੈ। ਜਾਂ ਇਸ ਨਾਲ ਸੁਆਹ ਹੀ ਖਿੰਡੀ ਹੈ। ਚਲਾਕ ਦੁਕਾਨਦਾਰਾਂ ਨੇ ਆਮ ਬੰਦੇ ਨੂੰ ਬੇਵਕੂਫ਼ ਬਣਾ ਕੇ ਚਾਂਦੀ ਜ਼ਰੂਰ ਬਣਾਈ ਹੈ। ਚਾਨਣ ਗਿਆਨ ਦਾ ਹੁੰਦਾ ਹੈ। ਜਿਸ ਤੋਂ ਅਸੀਂ ਫੈ਼ਇਦਾ ਲੈ ਸਕੀਏ। ਜੀਵਨ ਵਿੱਚ ਰੌਸ਼ਨੀ ਕਰ ਸਕੀਏ। ਨਾਂ ਕਿ ਅੰਧ ਵਿਸ਼ਵਾਸ ਦੇ ਸਿਰ ਉੱਤੇ ਆਪ ਕਰਜ਼ਾਈ ਹੋ ਜਾਈਏ। ਇੱਕ ਕਰਜ਼ਾ ਉਤਾਰਨ ਲਈ ਹੋਰ ਕਰਜ਼ਾ ਲਈ ਜਾਈਏ। ਇੱਕ ਆਮ ਗ਼ਰੀਬ ਬੰਦਾ ਵੀ ਰੀਸ ਕਰਦਾ ਹੈ। ਦੀਵਾਲੀ ਦੀ ਰਾਤ ਅੱਡੀਆਂ ਚੁੱਕ ਕੇ ਫਾਹਾ ਲੈਂਦਾ ਹੈ। ਹਜ਼ਾਰ, ਦੋ ਹਜ਼ਾਰ ਵੀ ਗ਼ਰੀਬ ਬੰਦਾ ਇਸ ਦਿਨ ਖ਼ਰਚ ਦੇਵੇ। ਉਸ ਦਾ ਦਾਲ-ਰੋਟੀ ਦਾ ਬਜਟ ਹਿੱਲ ਜਾਂਦਾ ਹੈ। ਦੀਵਾਲੀ ਸਿਰਫ਼ ਦੀਵੇ ਦੀਆ ਲੜੀਆਂ ਜਗਾਉਣ ਨੂੰ ਕਹਿੰਦੇ ਹਨ। ਦੀਵਾਲੀ ਨੂੰ ਰੰਗ ਬਿਰੰਗੇ ਲਾਟੂ ਲਗਾਏ ਜਾਂਦੇ ਹਨ। ਇਸ ਦਿਨ ਜਾਹਲੀ, ਨਕਲੀ ਮਿਠਿਆਈਆਂ ਖ਼ਰੀਦੀਆਂ, ਖਾਂਦੀਆਂ ਜਾਂਦੀਆਂ ਹਨ। ਪਟਾਕੇ ਚਲਾਏ ਫੂਕੇ ਜਾਂਦੇ ਹਨ। ਇੰਨਾ ਵਿੱਚ ਅੱਗ ਹੀ ਤਾਂ ਨਿਕਲਦੀ ਹੁੰਦੀ ਹੈ। ਬੰਦਾ ਅੱਗ ਨੂੰ ਦੇਖ ਕੇ, ਅੱਗ ਨਾਲ ਖੇਡ ਕੇ, ਬੜਾ ਖ਼ੁਸ਼ ਹੁੰਦਾ ਹੈ। ਪਰ ਜਿਸ ਦਿਨ ਅੱਗ ਬੰਦੇ ਨਾਲ ਖੇਡਦੀ ਹੈ। ਇਸ ਦੀਆਂ ਲਪਟਾਂ ਬੰਦੇ ਨੂੰ ਸੁਆਹ ਕਰ ਦਿੰਦੀਆਂ ਹਨ। ਕਈਆਂ ਦੇ ਦੀਵਾਲੀ ਦੀ ਰਾਤ ਨੂੰ ਮੂੰਹ, ਸਿਰ, ਹੱਥ, ਪੈਰ ਸੜੇ ਹਨ। ਪੈਸੇ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ। ਗਹਿਣਿਆਂ ਕੱਪੜਿਆਂ, ਭਾਂਡਿਆਂ ਉੱਤੇ ਫ਼ਜ਼ੂਲ ਖਰਚਾ ਕੀਤਾ ਜਾਂਦਾ ਹੈ। ਸਦੀਆਂ ਪਹਿਲਾਂ ਕੋਈ ਅਵਤਾਰ, ਪੀਰ, ਫ਼ਕੀਰ ਰਾਜ ਵਿੱਚ ਵਾਪਸ ਆਇਆ ਸੀ। ਮੰਨਦੇ ਹਾਂ, ਉਸ ਦਿਨ ਬਹੁਤ ਖ਼ੁਸ਼ੀ ਹੋਈ ਹੋਵੇਗੀ । ਹੁਣ ਕਦੋਂ ਦੇ ਮਰ ਮੁੱਕ ਚੁੱਕੇ ਹਨ। ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਪਟਕਿਆਂ ਨਾਲ ਹਵਾ ਖ਼ਰਾਬ ਹੁੰਦੀ ਹੈ। ਕੂੜੇ ਦੇ ਢੇਰਾ ਵਿੱਚ ਪਟਾਕਿਆਂ ਦੀ ਸੁਆਹ ਬਹੁਤ ਮਾਤਰਾਂ ਵਿੱਚ ਹੁੰਦੀ ਹੈ। ਇਹ ਵਗਦੇ ਨਹਿਰਾਂ ਦੇ ਪਾਣੀ ਵਿੱਚ ਸਿਟੀ ਗਈ ਤਾਂ ਪਾਣੀ ਨੂੰ ਖ਼ਰਾਬ ਕਰਦੀ ਹੈ। ਧਰਤੀ ਵਿੱਚ ਸਿਟੀ ਗਈ। ਉਸ ਦਾ ਵੀ ਨੁਕਸਾਨ ਤਾਂ ਜ਼ਰੂਰ ਹੋਵੇਗਾ। ਜਦੋਂ ਕਿ ਅੱਗ ਦੀ ਤਿਲੀ ਲਗਾਉਣ ਨਾਲ ਕਈ ਗੁਣਾ ਹੋਰ ਅੱਗ ਫੈਲ ਜਾਂਦੀ ਹੈ। ਕਈ ਲੋਕ ਦੀਵਾਲੀ ਦੀ ਰਾਤ ਸ਼ਰਾਬ ਪੀਂਦੇ ਹਨ। ਲੜਾਈਆਂ ਵੀ ਹੁੰਦੀਆਂ ਹਨ। ਕਤਲ ਵੀ ਹੁੰਦੇ ਹਨ। ਜੂਆ ਵੀ ਕਈ ਲੋਕ ਖੇਡਦੇ ਹਨ। ਜਿਸ ਵਿੱਚ ਕਈ ਵੱਡੀ ਰਕਮ ਹਾਰ ਜਾਂਦੇ ਹਨ। ਮੁੱਲਾਂਪੁਰ ਦਾਖੇ 27 ਕੁ ਸਾਲ ਪਹਿਲਾਂ ਦੀਵਾਲੀ ਦੀ ਰਾਤ ਇੱਕ ਕੁੜੀ ਦੀ ਲਾਸ਼ ਮਿਲੀ ਸੀ। ਜੋ ਬੀ ਏ ਦੀ ਕਲਾਸ ਵਿੱਚ ਪੜ੍ਹਦੀ ਸੀ। ਅੱਗ ਨਾਲ ਜਲ ਕੇ ਮਰੀ ਸੀ। ਇਸ ਪਿੱਛੇ ਕੀ ਰਾਜ ਸੀ? ਰੱਬ ਜਾਣਦਾ ਹੈ। ਜੇ ਕੋਈ ਜਾਣਦਾ ਹੋਵੇ, ਪਾਜ ਜ਼ਰੂਰ ਖੋਲੇ।
ਇਸ ਦਿਨ ਨੂੰ ਮਨਾਉਣ ਲਈ ਲੋਕਾਂ ਦੀਆਂ ਜੇਬਾਂ ਵਿਚੋਂ, ਪੈਸੇ ਇਕੱਠੇ ਕਰਨ ਲਈ, ਧਰਮਾਂ ਵਾਲੇ ਇੱਕ ਦੂਜੇ ਨਾਲ ਜੁੜ ਜਾਂਦੇ ਹਨ। ਫਿਰ ਤਾਂ ਹਿੰਦੂ ਸਿੱਖਾਂ ਦੇ ਤਿਉਹਾਰ ਵੀ ਸਾਂਝੇ ਬਣ ਜਾਂਦੇ ਹਨ। ਉਝ ਭਾਵੇਂ ਹੱਡ ਕੁੱਤੇ ਦਾ ਵੈਰ ਹੋਵੇ। ਲੋਕਾਂ ਵੱਲੋਂ ਨੋਟਾਂ ਦੇ ਢੇਰ ਇਕੱਠੇ ਕਰਨ ਤੱਕ ਮਤਲਬ ਹੈ। ਦਿਨ ਚਾਹੇ ਕੋਈ ਹੋਵੇ। ਕੋਈ ਬਹਾਨਾ ਹੋਵੇ। ਧਰਮੀ ਲੋਕ ਬਾਕੀ ਦਿਨਾਂ ਵਿੱਚ ਆਮ ਪਬਲਿਕ ਦੇ ਦੰਗੇ ਕਰਾਉਣ, ਮਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ।
ਸੀਤਾ ਦਾ ਪਤੀ ਘਰ ਆਇਆ। ਸੀਤਾ ਮਾਤਾ ਨੇ ਬਣਵਾਸ ਵਿੱਚ ਪਤੀ ਨਾਲ ਦੁੱਖ ਦੇ ਦਿਨ ਕੱਟੇ। ਰਾਜ ਭਾਗ ਵਿੱਚ ਆਉਂਦੇ ਹੀ ਪਤਨੀ ਨੂੰ ਦਾਗ਼ ਲਾ ਕੇ, ਫਿਰ ਘਰੋਂ ਬਾਹਰ ਕਰ ਦਿੱਤਾ। ਉਸ ਦੀ ਆਪਣੀ ਪਤਨੀ ਨੂੰ ਤਾਂ ਖ਼ੁਸ਼ੀ ਮਨਾਉਣ ਦਾ ਮੌਕਾ ਨਹੀਂ ਲੱਗਾ। ਲੋਕਾਂ ਨੂੰ ਬੜੀ ਖ਼ੁਸ਼ੀ ਹੋਈ ਹੈ। ਅੱਜ ਤੱਕ ਪੁਸ਼ਤਾਂ ਦੀ ਮਨਾਈ ਖ਼ੁਸ਼ੀ ਬੱਚੇ ਵੀ ਜਾਹਰ ਕਰ ਰਹੇ। ਆਪਣੇ ਚਾਹੇ ਪਿਉ ਦਾਦੇ ਦਾ ਜਨਮ-ਮਰਨ ਦਿਨ ਦਾ ਇਲਮ ਨਾਂ ਹੀ ਹੋਵੇ। ਕਈਆਂ ਦੇ ਆਪਣੇ ਪਤੀ ਛੱਡੇ ਹੁੰਦੇ ਹਨ। ਤਲਾਕ ਲਏ ਹੋਏ ਹਨ। ਪਰ ਸੀਤਾ ਦੇ ਪਤੀ ਦੇ ਘਰ ਆਉਣ ਦੀ ਐਸੀਆਂ ਪਤਨੀਆਂ ਨੂੰ ਵੀ ਬੜੀ ਖ਼ੁਸ਼ੀ ਹੁੰਦੀ ਹੈ। ਦੀਵੇ ਘਿਉ ਦੇ ਜਾਗਉਦੀਆ ਹਨ। ਅੱਜ ਦੀ ਸੀਤਾ ਦਾ ਅਦਾਲਤ ਵਿੱਚ ਪਤੀ ਤੋਂ ਤਲਾਕ ਦਾ ਕੇਸ ਚੱਲਦਾ ਹੁੰਦਾ ਹੈ। ਕਈਆਂ ਨੇ ਪਤੀ ਤੋਂ ਪਿੱਛਾ ਛਡਾਇਆ ਹੁੰਦਾ ਹੈ। ਰਾਮ ਜੀ ਦੀ ਆਰਤੀ ਕਰਦੀਆਂ ਹਨ। ਕੀ ਦੀਵਾਲੀ ਵਾਲੀ ਰਾਤ ਲੱਛਮੀ ਆਈ ਹੈ ਜਾਂ ਗਈ ਹੈ?
ਨਾਨਕ ਥਿਰ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਿਹ ਰਾਵਨ ਘਰ ਦੀਆ ਨ ਬਾਤੀ ॥੨॥ ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥੩॥ ਗੁਰਮਤਿ ਰਾਮੈ ਨਾਮਿ ਬਸਾਈ ॥ ਅਸਥਿਰੁ ਰਹੈ ਨ ਕਤਹੂੰ ਜਾਈ ॥੪॥ ਕਹਤ ਕਬੀਰ ਸੁਨਹੁ ਰੇ ਲੋਈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ {ਪੰਨਾ 481}
ਅੱਜ ਦੇ ਲੋਕਾਂ ਨੇ ਉਹ ਅੱਖਾਂ ਨਾਲ ਦੇਖੇ ਵੀ ਨਹੀਂ ਹਨ। ਫਿਰ ਵੀ ਇੰਨੀ ਖ਼ੁਸ਼ੀ ਹੁੰਦੀ ਹੈ। ਜਾਂ ਫਿਰ ਜਸ਼ਨ ਮਨਾਉਣ ਦੇ ਬਹਾਨੇ ਹੀ ਚਾਹੀਦੇ ਹਨ। ਖ਼ੁਸ਼ੀ ਤਾਂ ਉਸ ਗੱਲ ਦੀ ਹੋਣੀ ਚਾਹੀਦੀ ਹੈ। ਜਿਸ ਦਾ ਪੂਰੇ ਪਰਵਾਰ ਤੇ ਆਲ਼ੇ ਦੁਆਲੇ ਦੇ ਸਮਾਜ ਨੂੰ ਫ਼ਾਇਦਾ ਹੋ ਸਕੇ। ਪੱਲੇ ਵਿਚੋਂ ਪੈਸੇ ਐਸੇ ਕੰਮ ਲਈ ਫੂਕਦੇ ਹਨ। ਜਿਸ ਦਾ ਕੋਈ ਅਰਥ ਨਹੀਂ ਹੈ। ਬਿਜ਼ਨਸ ਮੈਨ ਮਿਠਿਆਈਆਂ, ਕੱਪੜਿਆਂ, ਭਾਂਡਿਆਂ, ਬਰੂਦ ਵਾਲਿਆਂ ਨੂੰ ਫ਼ਾਇਦਾ ਹੁੰਦਾ ਹੋਵੇਗਾ। ਆਮ ਬੰਦੇ ਦਾ ਇਸ ਦਿਨ ਦੀਵਾਲੀ ਦੀ ਰਾਤ ਦੀਵਾਲ਼ਾ ਕੱਢਦੀ। ਪਟਾਕਿਆਂ ਦੇ ਚੰਗਿਆੜਿਆਂ ਨਾਲ ਕਈਆਂ ਦੇ ਘਰ ਵੀ ਫੂਕੇ ਜਾਂਦੇ ਹਨ। ਇਹੀ ਪੈਸਾ ਲੋੜ ਵਾਲੀ ਥਾਂ ਉੱਤੇ ਖ਼ਰਚਿਆ ਜਾਵੇ, ਫ਼ਾਇਦਾ ਹੁੰਦਾ ਹੈ। ਹੋਰ ਵੀ ਸਮਾਨ ਨੂੰ ਅੱਗ ਲੱਗ ਜਾਂਦੀ ਹੈ। ਬੰਦਿਆਂ ਦਾ ਵੀ ਨੁਕਸਾਨ ਹੋ ਸਕਦਾ ਜਾਂਦਾ ਹੈ। ਪ੍ਰਦੂਸ਼ਣ ਫੈਲਦਾ ਹੈ। ਹਵਾ ਪਟਕਿਆਂ ਨਾਲ ਖ਼ਰਾਬ ਹੁੰਦੀ ਹੈ। ਸਰਕਾਰ ਨੂੰ ਪਟਾਕੇ ਬੰਦ ਕਰਨ ਦੀ ਲੋੜ ਹੈ।
Comments
Post a Comment