ਭਾਗ 25 ਘਰ ਦੀਆਂ ਗੱਲਾਂ ਲੋਕਾਂ ਕੋਲ ਨਹੀਂ ਕਰੀਦੀਆਂ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਹੈਪੀ ਨੇ ਕਿਹਾ, “  ਪਲਕਾ ਬਜਾਰ ਜਾ ਕੇ, ਫਿਰ ਘਰ ਚੱਲਾਂਗੇ। ਘਰਦੇ ਉਡੀਕਦੇ ਹੋਣੇ ਨੇ। ਪ੍ਰੀਤੀ ਕੀ ਤੁਸੀਂ ਥੱਕ ਗਈਆਂ? ਕੀ ਆਪਾਂ ਹੁਣ ਛੋਲੇ ਭਠੂਰੇ ਖਾ ਲਈਏ? ਤੁਹਾਡਾ ਮਨ ਪਸੰਦ ਹੋਟਲ ਆ ਗਿਆ। " ਭੋਲੀ ਬੋਲ ਪਈ , " ਵੀਰੇ ਤੁਹਾਨੂੰ ਚੇਤਾ ਆ ਗਿਆ। ਚੱਲੋ ਖਾ ਲੈਂਦੇ ਹਾਂ। ਵੀਰੇ ਅਸੀਂ ਮੰਜੂ ਤੇ ਅੰਜਲੀ ਕੇ ਘਰ ਵੀ ਜਾਣਾ ਹੈ। ਬੱਸ ਮਿਲਣਾ ਹੀ ਹੈ । " ਉਨ੍ਹਾਂ ਦਾ ਘਰ ਰਸਤੇ ਵਿੱਚ ਹੀ ਹੈ। ਤੁਸੀਂ ਮਿਲ ਕੇ ਘਰ ਆ ਜਾਇਉ।

ਹੈਪੀ ਹੁਣੀ ਰਾਤ ਹੋਈ ਤੋ ਘਰ ਪਹੁੰਚੇ ਸਨ। ਉਨ੍ਹਾਂ ਦਾ ਇੰਤਜ਼ਾਰ ਹੋ ਰਿਹਾ ਸੀ। ਭਾਬੀ ਨਵੀਂ ਬਹੂ ਨਾਲੋਂ ਵੀ ਸਜੀ ਫਿਰਦੀ ਸੀ। ਉਸ ਨੇ ਕਿਹਾ, " ਦਿਉਰਾ ਕਵੇਲਾ ਕਰਤਾ, ਮੈ ਸੋਚਿਆ, ਕਿਤੇ ਪਿੰਡ ਨੂੰ ਸਿੱਧੇ ਨਾ ਨਿਕਲ ਗਏ ਹੋਣ। ਚੰਗਾ ਕੀਤਾ ਦੇਰ ਆਏ, ਦਰੁਸਤ ਆਏ। ਹੋਰ ਤਾਂ ਸਬ ਠੀਕ ਹੈ। ਨਹਾ ਕੇ ਰੋਟੀ ਖਾਵੋ। ਫਿਰ ਗੱਲਾਂ ਕਰਾਂਗੇ। " ਹੈਪੀ ਨੇ ਕਿਹਾ, “  ਸਾਡੇ ਨਾਲ ਭੋਲੀ ਹੁਣੀ ਸੀ। ਜੇ ਕੁੜੀਆਂ ਨਾਲ ਨਾਂ ਹੁੰਦੀਆਂ। ਰਾਣੋਂ ਤੇ ਮੈਂ ਤਾਂ ਘਰ ਨਹੀਂ ਵੜਨਾ ਸੀ। ਦਿੱਲੀ ਦੇ ਹੋਟਲ ਵਿੱਚ ਰਹਿਣਾ ਸੀ।   ਗੱਪਾਂ ਮਾਰਨ ਵਿੱਚ ਤੂੰ ਪਹਿਲਾਂ ਵਰਗਾ ਹੀ ਹੈ। ਕੈਨੇਡਾ ਜਾ ਕੇ ਰਾਣੋਂ ਨੂੰ ਹੋਟਲ ਦਿਖਾਈ ਜਾਈ। ਰਾਣੋ ਨੇ ਕਿਹਾ, " ਮੈ ਕੰਮ ਵਿੱਚ ਹੱਥ ਵਟਾ ਦਿੰਦੀ ਹਾਂ। ਸੱਚ ਸਹੁਰੀ ਮਿੱਠੀ ਚੀਜ਼ ਬਣਾਈਦੀ ਹੈ। ਮੈ ਰਿਜਦੀ ਖੀਰ ਵਿੱਚ ਖੰਡ ਪਾ ਦਿੰਦੀ ਹਾਂ। ਮੇਰਾ ਹੱਥ ਲੱਗ ਜਾਵੇਗਾ। ਖੀਰ ਬਣੀ ਤੋਂ ਪਹਿਲਾਂ ਭਰਾ ਜੀ ਨੂੰ ਖੁਆਈਏ।" । " ਹੈਪੀ ਦੇ ਭਰਾ ਨੇ ਕਿਹਾ, " ਹੈਪੀ ਤੇਰੀ ਵਹੁਟੀ ਮੇਰੀ ਵਹੁਟੀ ਨੂੰ ਮਾਤ ਪਾ ਗਈ। ਪੰਜਾਬੀ ਕਿੰਨੀ ਸੋਹਣੀ ਬੋਲਦੀ ਹੈ। ਕਮਾਲ ਦੀ ਕੁੜੀ ਹੈ। ਰੌਣਕ ਵਾਲੀ ਹੈ। ਤੇਰੀ ਭਾਬੀ ਨੇ, ਤਾਂ ਪੰਜਾਬੀ ਮਾਂ ਬੋਲੀ ਵੀ ਸ਼ਹਿਰਨ ਬਣਾ ਦਿੱਤਾ। " ਹੈਪੀ ਨੇ ਕਿਹਾ, " ਭਰਾਵਾ ਉਹ ਤਾਂ ਠੀਕ ਆ। ਕੁੱਝ ਵੀ ਬੋਲਣ ਲੱਗੀ ਸੋਚਦੀ ਨਹੀਂ। ਮੇਰੇ ਤਾਂ ਹੋਸ਼ ਉਡਾਈ ਜਾਂਦੀ ਹੈ। ਕੀ ਭਾਬੀ ਵੀ ਤੁਹਾਡੇ ਨਾਲ ਇਦਾ ਹੀ ਕਰਦੀ ਹੈ? ਰੋਟੀ ਖਾਈਏ, ਹਾਕ ਪੈ ਗਈ। ਨੀਂਦ ਬਹੁਤ ਆਉਂਦੀ ਹੈ। " ਹੈਪੀ ਦੇ ਭਰਾ ਨੇ ਕਿਹਾ, “ ਘਰ ਵਿੱਚ ਕੀ ਹੁੰਦਾ ਹੈ? ਘਰ ਦੀਆਂ ਗੱਲਾਂ ਹੋਰਾਂ ਕੋਲ ਨਹੀਂ ਕਰੀਦੀਆਂ। ਕੁੱਝ ਵੀ ਬਹੁਤਾ ਚੰਗਾ ਜਾਂ ਮਾੜਾ ਹੋਵੇ, ਪਰਦਾ ਹੀ ਪਾਈਦਾ ਹੈ। ਤੇਰੀ ਭਾਬੀ ਚੰਗੀ ਵੀ ਬਹੁਤ ਹੈ। ਭਾਬੀ ਬੜੀ ਫ਼ਿਕਰ ਮੰਦ ਸੀ। ਮੇਰਾ ਬਹੁਤ ਖਿਆਲ ਰੱਖਦੀ ਹੈ। " ਪ੍ਰੀਤੀ ਤੇ ਪੰਮੀ ਇੱਕ ਕਮਰੇ ਵਿੱਚ ਪੈ ਗਈਆਂ। ਭਾਬੀ ਨੇ ਕਿਹਾ, “ ਹੈਪੀ ਤੇਰੀ ਵਹੁਟੀ ਨੂੰ ਕਿਥੇ ਸੌਣ ਨੂੰ ਥਾਂ ਦੇਵਾਂ? ਤੇਰੇ ਵਿਰੇ ਨੇ ਆਪਦੇ ਕਮਰੇ ਵਿਚ ਹੀ ਪੈਣਾ ਹੈ। ਵਰਾਂਡੇ ਵਿੱਚ ਉਸ ਨੂੰ ਨੀਂਦ ਨਹੀਂ ਆਉਣੀ। ਪ੍ਰੀਤੀ ਹੁਣੀ ਤੇਰੇ ਨਾਲ ਕੀ ਕਰਨ ਆਈਆਂ ਹਨ? ਫਿਰ ਕਦੇ ਗੇੜਾ ਮਾਰ ਜਾਂਦੀਆਂ। " ਹੈਪੀ ਦਾ ਹਾਸਾ ਨਿਕਲ ਗਿਆ। " ਭਾਬੀ ਪਹਿਲਾਂ ਵੀ ਤੂੰ ਮੈਨੂੰ ਸੌਣ ਲਈ ਰਸੋਈ ਵਿੱਚ ਹੀ ਛੋਟੀ ਮੰਜੀ ਦਿੰਦੀ ਸੀ। ਮੇਰੀ ਉਹੀ ਮੰਜੀ ਡਾਹ ਦੇ ਜਿੱਥੇ ਮੈ ਪਵਾਂਗਾ। ਮੇਰੀ ਵਹੁਟੀ ਵੀ ਉੱਥੇ ਸੌਊਗੀ। ਅਸੀਂ ਆ ਟਰੱਕਾਂ ਵਾਲੇ ਖੁੱਲ੍ਹੇ ਅਸਮਾਨ ਥੱਲੇ ਦੁਪੱਟਾ ਸਿੱਟ ਕੇ ਸੌਣ ਵਾਲੇ ਹਾਂ। ਵਹੁਟੀ ਨੂੰ ਆਪਣੇ ਹਾਲਤਾਂ ਦਾ ਪੱਤਾ ਹੋਣਾ ਚਾਹੀਦਾ। ਲਾਡ ਹੋਰ ਬਥੇਰੇ ਕਰਾ ਦਿਆਂਗੇ।" " ਵੇ ਭੋਰਾ ਕੁ ਮੰਜੀ ਆ। ਪਾਸਾ ਵੀ ਨਹੀਂ ਲੈ ਹੁੰਦਾ, ਲੱਤਾ ਵੀ ਨਹੀਂ ਨਿਸਲਦੀਆ। ਕਿਵੇਂ ਦੋਨੋਂ ਸੌਂਵੋਗੇ? ਸਾਰੀ ਰਾਤ ਵਿਚਾਰੀ ਔਖੀ ਹੋਊ।" ਰਾਣੋ ਨੇ ਕਿਹਾ," ਮੇਰਾ ਪਤੀ ਮੇਰੀ ਪ੍ਰੀਖਿਆ ਲੈ ਰਿਹਾ। ਹੈਪੀ ਕਹੇ ਮੈ ਤਾਂ ਆਪਣੇ ਖੂਹ ਵਾਲੀ ਮੋਟਰ ਤੇ ਵੀ ਗੁਜ਼ਾਰਾ ਕਰ ਲਵਾਂਗੀ। ਰਸੋਈ ਤਾਂ ਘਰ ਦੇ ਅੰਦਰ ਹੈ। ਦੀਦੀ ਤੇਰੇ ਦੇਵਰ ਨੂੰ ਜੇ ਸੰਗ ਨਹੀਂ। ਮੈ ਆਪਦੇ ਪਤੀ ਦਾ ਕਹਿਣਾ ਮੰਨਣਾ ਹੈ। ਤੁਸੀਂ ਫ਼ਿਕਰ ਹੀ ਨਾ ਕਰੋ। ਸਾਡਾ ਗੁਜ਼ਾਰਾ ਹੋ ਜਾਵੇਗਾ। ਸਾਜੀ ਰਾਣੀ ਕੋਲੇ ਅਸੀਂ ਸਾਰੀਆਂ ਕੁੜੀਆਂ, ਭੁਜੇ ਸੱਤ ਦਿਨ ਦਸਹਿਰੇ ਵਾਲੇ ਦਿਨ ਤੱਕ ਸੌਂਦੀਆਂ ਸੀ। ਮੈ ਸਭ ਸਿੱਖ ਕੇ ਆਈ ਹਾਂ। ਦੀਦੀ ਜੇ ਅਸੀਂ ਸੌ ਗਏ 5 ਵਜੇ ਉਠਾਲ਼ ਦੇਣਾ। ਸਾਜਰੇ ਪਿੰਡ ਨੂੰ ਤੁਰਾਂਗੇ।"

 
 

Comments

Popular Posts