ਭਾਗ 27 ਸ਼ਕਲ ਤਾਂ ਹੈ ਹੀ ਸੋਹਣੀ, ਕੀ
ਅਕਲ ਵੀ ਹੈ?
ਜਾਨੋਂ
ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਭੋਲੀ
ਨੇ ਚਾਹ ਰੱਖ ਦਿੱਤੀ ਸੀ। ਭਾਬੀ ਨੇ ਆਲੂ ਉੱਬਲਨੇ ਰੱਖ ਦਿੱਤੇ ਸੀ। ਉਹ ਆਟਾ ਗੁੰਨ੍ਹਣ ਲੱਗ ਗਈ ਸੀ।
ਉਸ ਨੂੰ ਪਤਾ ਸੀ। ਘਰ ਦੇ ਸਾਰੇ ਜੀਅ ਚਾਹ ਨਾਲ ਹੀ ਹਾਜ਼ਰੀ ਖਾਂਦੇ ਹਨ। ਉਹ ਆਲੂ ਵਾਲੀਆਂ ਰੋਟੀਆਂ
ਦੀ ਤਿਆਰੀ ਕਰ ਰਹੀ ਸੀ। ਹੈਪੀ ਦਾ ਵੀਰਾ ਵੀ ਉੱਠ ਗਿਆ ਸੀ। ਹੈਪੀ ਜਾ ਕੇ, ਉਸ
ਦੇ ਬੈੱਡ ਉੱਤੇ ਸੌਂ ਗਿਆ ਸੀ। ਸਾਰਿਆ ਨੇ ਰੋਟੀ ਖਾ ਲਈ ਸੀ। ਰਾਣੋ ਹੈਪੀ ਦੀ ਝਾਕ ਵਿੱਚ ਭੁੱਖੀ
ਬੈਠੀ ਸੀ। ਭਾਬੀ ਇਹੀ ਕਹਿ ਰਹੀ ਸੀ, “ਹੈਪੀ ਕਿਸੇ ਨੂੰ ਗਲੀ ਵਿੱਚ ਮਿਲਣ ਗਿਆ ਹੋਣਾ
ਹੈ। ਸਾਰੇ ਗੁਆਂਢੀਆਂ ਨੂੰ ਜਾਣਦਾ ਹੈ। “ ਉਸ ਦੀ ਭਾਬੀ ਜਦੋਂ ਕਮਰੇ ਵਿੱਚ ਕੁੱਝ ਕਰਨ ਗਈ। ਉਸ ਨੂੰ
ਬੈੱਡ ਉੱਤੇ ਹੈਪੀ ਪਿਆ ਦਿਸ ਗਿਆ। ਉਸ ਨੇ ਕਿਹਾ, “ ਹੈਪੀ ਤੈਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ।
ਤੂੰ ਫਿਰ ਸੌ ਗਿਆ। ਜੇ ਅਜੇ ਵੀ ਨਹੀਂ ਉੱਠਦਾ
ਮੈਂ ਇਹ ਜੱਗ ਵਾਲਾ ਪਾਣੀ
ਤੇਰੇ ਉੱਤੇ ਪਾ ਦੇਣਾ ਹੈ। “ ਹੈਪੀ ਝੱਟ ਉੱਠ ਕੇ ਬੈਠ ਗਿਆ। ਉਸ ਨੇ ਕਿਹਾ, “ ਭਾਬੀ ਪਾਣੀ ਨਾਂ ਪਾਈਂ ਮੈਂ ਆਪੇ ਨਹਾ ਲਵਾਂਗਾ। “ “ ਸਾਰੀ ਰਾਤ ਕੀ ਕਰਦਾਂ ਸੀ? ਜੋ
ਹੁਣ 12 ਵਜੇ ਤੱਕ ਸੁੱਤਾ ਹੋਇਆ ਹੈ। ਤੇਰੀ ਵਹੁਟੀ ਵੀ ਉਦਾਸ ਹੋ ਗਈ। ਤੂੰ ਉਸ ਨੂੰ ਦਿਸਿਆ ਨਹੀਂ। “
“ ਉਸ ਦਾ ਫ਼ਿਕਰ ਨਾਂ ਕਰ। ਉਸ ਦਾ ਬਥੇਰਾ ਜੀਅ ਲਵਾ
ਦੇਵਾਂਗੇ। ਕੀ ਪੰਮੀ ਹੁਣੀ ਘਰ ਨਹੀਂ ਹਨ? ਰਾਣੋ ਮੈਨੂੰ ਕਹਿੰਦੀ ਸੀ, “ ਭੋਲੀ ਹੁਣੀ ਵੱਧ ਗੱਲਾਂ ਮਾਰਦੀਆਂ ਹਨ। ਉਨ੍ਹਾਂ ਨਾਲ ਬਹੁਤ ਮਨ ਲੱਗਦਾ ਹੈ।
“ “ ਬਹੁਤੀਆਂ ਗੱਲਾਂ ਨਾਂ ਸੁਣਾਂ। ਉੱਠ ਕੇ ਰੋਟੀ
ਖਾ ਲੈ। ਤੁਸੀਂ ਪਿੰਡ ਨੂੰ ਤੁਰਜਨਾਂ ਹੈ। “ “ ਭਾਬੀ ਤੂੰ ਤਾਂ ਘਰੋਂ ਕੱਢਣਾ ਚਾਹੁੰਦੀ ਹੈ।
ਮੇਰਾ ਅੱਜ ਜਾਣ ਨੂੰ ਜੀਅ ਨਹੀਂ ਕਰਦਾ। “ “ ਮੈਨੂੰ ਲੱਗਦਾ ਹੈ। ਤੈਨੂੰ
ਰਸੋਈ ਤੇ ਮੰਜੀ ਬਹੁਤ ਪਸੰਦ ਹਨ। ਜੇ ਅੱਜ ਨਹੀਂ ਜਾਣਾ। ਇਹ ਕਮਰਾ ਨਹੀਂ ਮਿਲਣਾ। ਮੈਂ ਮੰਜੀ ਉੱਤੇ
ਸੌਂ ਨਹੀਂ ਸਕਦੀ। ਤੇਰਾ ਵੀਰਾ ਤੇ ਮੈਂ ਤੇਰੇ ਤੋਂ ਦੂਗਣੇ ਮੋਟੇ ਹਾਂ। ਇਸ ਲਈ ਮੰਜੀ ਹੀ ਬੁੱਕ
ਰਹੇਗੀ। ਚਾਹੇ ਕੈਨੇਡਾ ਨੂੰ ਚੜ੍ਹਨ ਵੇਲੇ ਤੱਕ ਰਹੀ ਚੱਲ। ਮੈਨੂੰ ਕੋਈ ਇਤਰਾਜ਼ ਨਹੀਂ ਹੈ। ਤੇਰਾ
ਵੀਰਾ ਤਾਂ ਘਰ ਰੌਣਕ ਭਾਲਦਾ ਹੈ। ਉਸ ਲਈ ਘਰ ਕੋਈ ਗੱਲਾਂ ਬਾਤਾਂ ਵਾਲਾ ਵਿਹਲਾ ਬੰਦਾ ਚਾਹੀਦਾ ਹੈ। “ ਹੈਪੀ
ਦਾ ਵੀਰਾ ਵੀ ਆ ਗਿਆ ਸੀ। ਉਸ ਨੇ ਪੁੱਛਿਆ, “ ਕੌਣ ਵਿਹਲਾ ਹੈ? ਸਾਰੀ
ਦੁਨੀਆ ਰੇਸ ਵਿੱਚ ਲੱਗੀ ਹੋਈ ਹੈ। ਸਬ ਨੂੰ ਆਪੋ ਧਾਪੀ ਪਈ ਹੈ। “ ਹੈਪੀ ਨੇ ਕਿਹਾ, “ ਭਾਬੀ ਨੂੰ ਮੈਂ ਵਿਹਲਾ ਲੱਗਦਾ ਹਾਂ। ਭਾਬੀ ਮੈਂ
ਅੱਗੇ ਵਾਲਾ ਨਹੀਂ ਰਿਹਾ। ਕਬੀਲਦਾਰ ਬਣ ਗਿਆ ਹਾਂ। ਹੁਣ ਉਸ ਤੋਂ ਇਜਾਜ਼ਤ ਲੈਣੀ ਪੈਣੀ ਹੈ। ਮੇਰੀ
ਕੋਈ ਮਰਜ਼ੀ ਨਹੀਂ ਹੈ। “
ਬਾਹਰੋਂ
ਕਿਸੇ ਔਰਤ ਨੇ ਹਾਕ ਮਾਰੀ, “ ਕੋਈ ਘਰ ਨਹੀਂ ਦਿਸਦਾ। ਇਹ ਬਹੂਆਂ ਹੈਪੀ ਦੀਆਂ
ਭਾਬੀਆਂ ਵਹੁਟੀ ਦੇਖਣ ਆਈਆਂ ਹਨ। “ ਵੱਡੀ ਉਮਰ ਦੀ ਔਰਤ ਪਿੱਛੇ ਹੋਰ ਗੁਆਂਢਣਾਂ
ਖੜ੍ਹੀਆਂ ਸਨ। ਹੈਪੀ ਦੇ ਵੀਰੇ ਨੇ ਕਿਹਾ, “ ਅੰਦਰ ਲੰਘ ਆਉ ਜੀ। ਅਸੀਂ ਵੀ ਘਰ ਹਾਂ। ਵਹੁਟੀ
ਰਸੋਈ ਵਿੱਚ ਖਾਣ-ਪੀਣ ਦੁਆਲੇ ਹੋਈ ਹੈ। ਫਿਰ ਇਲਜ਼ਾਮ ਸਹੁਰਿਆਂ ਸਿਰ ਆਉਂਦਾ ਹੈ। ਕੁੜੀਆਂ ਸਹੁਰੀ ਜਾ
ਕੇ ਮੋਟੀਆਂ ਹੋ ਜਾਂਦੀਆਂ ਹਨ। “ ਇੱਕ ਔਰਤ ਨੇ ਕਿਹਾ, “ ਖਾਂਦੇ ਪੀਂਦੇ ਘਰਾਂ ਦੀਆਂ ਔਰਤਾਂ ਐਸੀਆਂ ਹੀ ਹੁੰਦੀਆਂ ਹੀ ਹਨ। “ ਸਾਰੀਆਂ ਰਸੋਈ ਵਿੱਚ ਵੜਨ ਹੀ ਲੱਗੀਆਂ ਸਨ।
ਦੂਜੇ ਪਾਸੇ ਤੋਂ ਭਾਬੀ ਬੋਲ ਪਈ। ਉਸ ਨੇ ਕਿਹਾ, “ ਤੁਸੀਂ ਸਾਰੀਆਂ ਇਸੇ ਕਮਰੇ ਵਿੱਚ ਆ ਜਾਵੋ। ਐਡੀ
ਛੇਤੀ ਬਹੂ ਨਹੀਂ ਦਿਖਾਉਣੀ। ਪਹਿਲਾਂ ਚਾਹ ਪਾਣੀ ਪੀ ਲਵੋ। “
ਉਹ ਸਾਰੀਆਂ ਅੰਦਰ ਲੰਘ
ਗਈਆਂ। ਰਾਣੋਂ ਮਿਠਿਆਈ ਨਾਲ ਚਾਹ ਲੈ ਕੇ ਚਲੀ ਗਈ। ਸਾਰੀਆਂ
ਹੀ ਰਾਣੋ ਦੀ ਪ੍ਰਸੰਸਾ ਕਰਨ ਲੱਗੀਆਂ। ਇੱਕ ਨੇ ਕਿਹਾ, “ ਸ਼ਕਲ ਤਾਂ ਹੈ ਹੀ ਸੋਹਣੀ, ਅਕਲ
ਵਾਲੀ ਵੀ ਹੈ। “ ਇੱਕ ਹੋਰ ਨੇ ਕਿਹਾ, “ ਘਰ ਦੇ ਕੰਮਕਾਰ ਵਿੱਚ ਸਚਿਆਰੀ ਹੈ। ਬਿੰਦ ਵਿੱਚ ਚਾਹ ਬਣਾਂ ਲਿਆਂਦੀ। “ ਹੈਪੀ
ਨੇ ਕਿਹਾ,” ਕਿਤੇ ਮੇਰੇ ਵਾਲੀ ਚਾਹ, ਇੰਨਾ ਨੂੰ ਤਾਂ ਨਹੀਂ ਦੇ ਦਿੱਤੀ। “ ਜਿਹੜੀ ਸਬ ਤੋਂ ਊਚੀ ਲੰਬੀ ਸੀ। ਉਸ ਨੇ ਕਿਹਾ, “ ਹੈਪੀ ਤੂੰ ਉਹੋ ਜਿਹਾ ਹੀ ਹੈ। ਕੈਨੇਡਾ ਜਾ ਕੇ ਵੀ ਨਹੀਂ ਬਦਲਿਆ। ਜੇ ਤੇਰੇ
ਹਿੱਸੇ ਦੀ ਚਾਹ ਅਸੀਂ ਪੀ ਲਈ ਹੈ। ਫਿਰ ਕੀ ਹੈ? ਯਾਦ ਹੈ,
ਤਵੇ ਉੱਤੇ ਰੋਟੀ ਰੜ੍ਹਨ
ਨਹੀਂ ਦਿੰਦਾ ਸੀ। ਪਹਿਲਾਂ ਚੱਕ ਕੇ ਖਾ ਜਾਂਦਾ ਸੀ। ਅਸੀਂ ਚਾਹ ਲਈ ਬੈਠੀਆਂ ਰਹਿੰਦੀਆਂ ਸੀ।
ਗਰਮੀਆਂ ਨੂੰ ਫ਼ਰਿਜ ਵਿਚੋਂ ਠੰਢਾ ਦੁੱਧ ਕੱਢ ਕੇ ਪੀ ਜਾਂਦਾ ਸੀ। “ ਰਾਣੋ
ਚਾਹ ਵਾਲੇ ਭਾਂਡੇ ਚੱਕ ਕੇ ਲੈ ਗਈ ਸੀ। ਹੈਪੀ ਨੇ ਕਿਹਾ,
“ ਬੱਸ-ਬੱਸ ਭਾਬੀ, ਮੈਂ
ਹੱਥ ਬੰਨ੍ਹਦਾ ਇਸ ਤੋਂ ਅੱਗੇ ਨਾਂ ਬੋਲੀ। ਜੇ ਰਾਣੋ ਨੇ ਹੋਰ
ਕੁੱਝ ਸੁਣ ਲਿਆ। ਸਾਰੇ ਭਾਂਡੇ ਭੰਨ ਦੇਵੇਗੀ। ਵੱਸਣ ਤੋਂ ਪਹਿਲਾਂ ਮੇਰਾ ਘਰ ਟੁੱਟ ਜਾਵੇਗਾ। ਐਵੇਂ
ਨਾਂ ਬੈਠੀ ਭਾਨੀ ਮਾਰ ਚੱਲ। ਹੁਣ ਤਾਂ ਵਿਆਹ ਹੋ ਗਿਆ। ਹੁਣ ਤੂੰ ਲੇਟ ਹੋ ਗਈ। “ ਸਾਰੀਆਂ
ਹੱਸ ਪਈਆਂ। ਪ੍ਰੀਤੀ ਤੇ ਭੋਲੀ ਕਾਰ ਵਿੱਚ ਬੈਠ ਗਈਆਂ ਸਨ। ਪੰਮੀ, ਹੈਪੀ
ਤੇ ਰਾਣੋਂ ਨੂੰ ਕਹਿ ਰਹੀ ਸੀ, “ ਹੁਣ ਤਾਂ ਦੁਪਹਿਰ ਹੋ ਗਈ। ਚੱਲੋ ਜੇ ਅੱਜ ਨਾਂ
ਗਏ, ਮੰਮੀ ਨੇ ਫ਼ਿਕਰ ਕਰਨਾ। “ ਰਾਣੋ ਤੇ ਹੈਪੀ ਵੀ ਸਬ ਨੂੰ ਮਿਲ ਕੇ, ਕਾਰ
ਵਿੱਚ ਬੈਠ ਗਏ ਸਨ। ਦਿੱਲੀ ਤੋ ਪੰਜਾਬ ਨੂੰ ਵਾਪਸ ਤੁਰ ਪਏ ਸਨ।
ਦਿੱਲੀ
ਅਜੇ ਨਿਕਲੇ ਹੀ ਸੀ। ਰਾਣੋ ਦੀ ਨਜ਼ਰ ਐਕਸੀਡੈਂਟ ਹੋਈਆ ਕਾਰਾ ਤੇ ਪਈ," ਹੈਪੀ ਕਾਰ ਰੋਕੋ। ਕੀ ਪੱਤਾਂ ਮਦਦ ਕਰ ਸਕੀਏ। ਹੁਣੇ ਹੀ ਟੱਕਰ ਹੋਈ ਲੱਗਦੀ
ਹੈ।" ਹੈਪੀ ਨੇ ਕਾਰ ਰੋਕ ਕੇ ਕਿਹਾ," ਰਾਣੋ ਤੈਨੂੰ ਨੀ ਪੱਤਾਂ, ਜੇ
ਪੁਲੀਸ ਆ ਗਈ। ਛੁੱਟਣਾ ਮੁਸ਼ਕਲ ਹੋ ਜਾਵੇਗੀ। ਇੰਨੇ ਜੁਆਬ ਸੁਆਲ ਕਰਨਗੇ। ਜੇ ਨਾ ਠੀਕ ਜੁਆਬ ਦਿੱਤਾ।
ਐਕਸੀਡੈਂਟ ਵਾਲੇ ਘਰੇ ਹੋਣਗੇ। ਆਪਾ ਜੇਲ ਵਿੱਚ ਹੋਵਾਂਗੇ।" " ਇਹ ਸਾਰੇ ਬਾਹਰੋਂ ਆਏ
ਲੱਗਦੇ ਨੇ। ਵੱਡੀਆਂ ਅਟੈਚੀਆਂ ਵੀ ਖਿੰਡੀਆਂ ਫਿਰਦੀਆਂ ਹਨ। ਇੱਕ ਛੋਟਾ ਬੱਚਾ ਰੋ ਰਿਹਾ ਹੈ। ਹੋਰ
ਤਾਂ ਕੋਈ ਹਿੱਲ ਜੁੱਲ ਨਹੀਂ ਹੁੰਦੀ। ਲੱਗਦਾ ਹੈ, ਜ਼ਿਆਦਾ ਸੱਟਾਂ ਹਨ। ਬਾਕੀ ਸਭ ਨੂੰ ਕੀ ਹੋ ਗਿਆ? ਹੈਪੀ
ਨੂੰ ਹਿਲਾ ਕੇ ਦੇਖੋ। ਪਤਾ ਨਹੀਂ ਕਦੋਂ ਦੇ ਸੜਕ ਵਿਚਾਲੇ ਪਏ ਹਨ? ਸ਼ੁਕਰ
ਹੈ, ਇਹ ਇੱਕ ਪਾਸੇ ਜਾ ਡਿੱਗੇ ਹਨ। ਜੇ ਸੜਕ ਤੇ ਹੁੰਦੇ, ਤਾਂ
ਪਛਾਣ ਨਹੀਂ ਆਉਣੀ ਸੀ। ਹੋਰ ਗੱਡੀਆਂ ਉੱਤੋਂ ਦੀ ਲੰਘ ਜਾਣੀਆਂ ਸਨ। " ਐਂਬੂਲੈਂਸ ਆ ਗਈ ਸੀ। ਸਾਰਿਆ
ਨੂੰ ਬਾਰੀ ਬਾਰੀ ਚੈੱਕ ਕੀਤਾ। ਡਰਾਈਵਰ ਸਣੇ, ਛੇ ਜਾਣੇ ਮਰ ਗਏ ਸਨ। ਹੈਪੀ ਨੇ ਦੇਖਿਆ ਰਾਣੋ
ਕੰਬੀ ਜਾ ਰਹੀ ਸੀ, " ਰਾਣੋ ਤੈਨੂੰ ਕੀ ਹੋਇਆ? ਛੇ
ਮੌਤਾਂ ਦੇਖ ਕੇ ਡਰ ਗਈ। ਤੂੰ ਤਾਂ ਪਹਿਲਾਂ ਹੀ ਦਿੱਲੀ ਦੇ ਰਸਤੇ ਨੂੰ ਖ਼ਤਰਨਾਕ ਕਹਿੰਦੀ ਸੀ।
ਟਰੈਫ਼ਿਕ ਵੀ ਇਸ ਰੋਡ ਤੇ ਬਹੁਤ ਰਹਿੰਦਾ ਹੈ। ਕੀ ਤੂੰ ਠੀਕ ਹੈ?
" " ਮੈ
ਠੀਕ ਹਾਂ। ਕਮਾਲ ਹੋ ਗਈ ਬੱਚਾ ਕਿਵੇਂ ਬੱਚ ਗਿਆ। ਜਿਹਦੀ ਉਮਰ ਵਧੀ ਹੈ। ਉਹ ਕਿਵੇਂ ਮਰ ਸਕਦਾ? ਜਿਸ ਨੂੰ ਰੱਬ ਰੱਖੇ, ਉਸ
ਨੂੰ ਕੌਣ ਮਾਰੇ? ਮੈਨੂੰ ਮੌਤ
ਚੇਤੇ ਆ ਗਈ। ਇੱਕ ਵਾਰ ਫਿਰ ਦਿੱਲੀ ਨੂੰ ਆਉਣਾ ਪੈਣਾ। ਕੈਨੇਡਾ ਜਾਣ ਲਈ।"
Comments
Post a Comment