ਭਾਗ 30 ਦੇਸੋ, ਪਰਦੇਸੀਂ ਹੋਣਾ ਅੰਨ-ਜਲ ਦੇ ਸੌਦੇ ਹਨ ਜਾਨੋਂ
ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ
(ਕੈਲਗਰੀ) ਕੈਨੇਡਾ satwinder_7@hotmail.com
ਕੈਨੇਡਾ ਤੋਂ ਜਾ ਕੇ, ਹੈਪੀ ਪੰਜਾਬ ਵਿੱਚ ਵਿਹਲਾ ਰਹਿੰਦਾ ਸੀ। ਮਰਜ਼ੀ
ਨਾਲ ਸੌਂਦਾ, ਜਾਗਦਾ
ਸੀ। ਕਦੇ ਬੀਹੀ ਵਿੱਚ ਤੁਰੇ ਹੀ ਜਾਂਦੇ ਨੂੰ ਲੋਕ ਮਿਲ ਪੈਂਦੇ ਸੀ। ਇਸ ਨੂੰ ਸਰਪੰਚ ਬੀਹੀ ਵਿੱਚ ਹੀ
ਮਿਲਿਆ ਸੀ। ਉਸ ਨੇ ਦੱਸਿਆ, “ ਤੁਹਾਡੀ
ਗੁਆਂਢਣ ਕੈਨੇਡਾ ਜਾ ਰਹੀ ਹੈ। ਮੈਨੂੰ ਨਾਲ ਲੈ ਕੇ ਜੋਤ ਦੀ ਮਾਂ ਠਾਣੇ ਗਈ ਸੀ। ਇਨਕੁਆਰੀ ਦੇ ਪੇਪਰ
ਚਾਹੀਦੇ ਸੀ। ਉਹ ਕੈਨੇਡਾ ਜਾਣ ਦੇ ਪੇਪਰ ਬਣਾਂ ਰਹੀ ਹੈ। ਕਾਲਾ ਕੈਨੇਡਾ ਨਹੀਂ ਜਾਣਾ ਚਾਹੁੰਦਾ।
ਆਵਾਰਾ ਗਰਦੀ ਕਰਨ ਵਾਲੇ ਬੰਦੇ ਦਾ ਕੰਮ ਨੂੰ ਕਿਥੇ ਜੀਅ ਕਰਦਾ ਹੈ? “ ਹੈਪੀ ਨੇ ਕਿਹਾ, “ ਸਾਡੇ ਲਈ ਚੰਗਾ ਹੀ ਹੈ। ਕੈਨੇਡਾ ਵਿੱਚ ਜਾ ਕੇ
ਘਰ ਵਸਾਏਗੀ। ਕਦੇ ਤਾਂ ਘਰ ਦੀ ਰੋਟੀ ਪੱਕੀ ਮਿਲੇਗੀ। “ ਹੈਪੀ
ਨੇ ਘਰ ਆ ਕੇ ਸਾਰਿਆਂ ਨੂੰ ਦੱਸਿਆ। ਉਸ ਦੀ ਮੰਮੀ ਨੇ ਕਿਹਾ, “ ਤੈਨੂੰ ਤਾਂ ਫ਼ਾਇਦਾ ਹੋ ਗਿਆ। ਮੈਨੂੰ ਫ਼ਿਕਰ ਸੀ।
ਦੋ ਅਟੈਚੀ ਕਿਥੇ ਸੰਭਾਲੇਗਾ? ਹੁਣ
ਸੁਖਵਿੰਦਰ ਕੋਲ ਅਟੈਚੀ ਰੱਖ ਦੇਵੀ। “ “ ਅਟੈਚੀ ਤਾਂ ਟਰੱਕ ਵਿੱਚ ਹੀ ਰੱਖਣੇ ਪੈਣੇ ਹਨ।
ਮੈਨੂੰ ਲੱਗਦਾ, ਚਾਚੀ
ਟਰਾਂਟੋ ਜਾ ਕੇ ਹੀ ਰਹੇਗੀ। ਉੱਥੇ ਹੀ ਟਰੱਕਾਂ ਦਾ ਕੰਮ ਜ਼ਿਆਦਾ ਹੁੰਦਾ ਹੈ। ਸਿਕੰਦਰ ਵੀ ਉੱਥੇ
ਜਾਂਦਾ ਰਹਿੰਦਾ ਹੈ। “
ਹੈਪੀ ਨੂੰ ਕੈਨੇਡਾ ਵਿੱਚ
ਸੁੱਤੇ ਪਏ ਨੂੰ ਕਦੇ ਅਲਾਰਮ ਦੀ ਟਨ-ਟਨ ਜਗਾ ਦਿੰਦੀ ਸੀ। ਕਦੇ ਸਿਕੰਦਰ ਦਾ ਫ਼ੋਨ ਜਗਾ ਦਿੰਦਾ ਸੀ।
ਕਈ ਬਾਰ ਤਾਂ ਅੱਖ ਲੱਗਦੀ ਹੀ ਸੀ। ਟਰੱਕ ਮਾਲਕ ਫ਼ੋਨ ਕਰਕੇ ਕਹਿੰਦਾ ਸੀ, “ ਕਿਥੇ ਕੁ ਪਹੁੰਚ ਗਏ? ਕੀ ਗੱਲ ਮਾਲ ਲਾਹੁਣ ਨੂੰ ਲੇਟ ਹੋ ਗਏ? “ “ ਜੀ ਸੌਂ ਰਿਹਾ ਹਾਂ। ਅਜੇ ਤਾਂ ਅੱਖ ਵੀ ਨਹੀਂ
ਲੱਗੀ ਸੀ। 13 ਘੰਟੇ ਗੱਡੀ ਚਲਾਈ ਹੈ। “ “
ਕੀ ਸੁੱਤੇ ਹੀ ਰਹਿਣਾ ਹੈ? ਕੋਈ
ਕੰਮ ਵੀ ਕਰ ਲਵੋ। ਕਈ ਬਾਰ ਕਿਹਾ, “ ਦੋਨੇਂ
ਡਰਾਈਵਰ 6 ਜਾਂ 8 ਘੰਟੇ ਹੀ ਟਰੱਕ ਚਲਾਇਆ ਕਰੋ। ਓਵਰ ਲੀਮਟ ਦਾ ਜੇ ਜਰਮਨਾਂ ਪੁਲੀਸ ਨੇ ਪਾ ਦਿੱਤਾ। ਆਪੇ ਭਰਦੇ
ਰਿਹੋ। ਮੈਂ ਜ਼ੁੰਮੇਵਾਰ ਨਹੀਂ ਹਾਂ। ਦੂਜਾ ਡਰਾਈਵਰ ਗੱਡੀ ਚਲਾ ਰਿਹਾ ਹੈ। ਜਾਂ ਦਿਨੇ ਗੱਡੀ ਲਾ ਕੇ, ਹੋਟਲ ਵਿੱਚ ਐਸ਼ ਕਰਦੇ ਹੋ। ਫਾਲਣੇ ਥਾਂ ਤੋਂ
ਮਾਲ ਲੋਡ ਕਰ ਲਵੋ। ਛੇਤੀ ਜਾ ਕੇ, ਟਰੱਕ
ਤੋਂ ਮਾਲ ਉਤਾਰ ਦੇਵੋ। ਤੇਲ ਪੁਆ ਲਵੋ। ਟਰੱਕ ਧੋ ਲਵੋ। “ ਨਾਂ
ਚਾਹੁੰਦਿਆਂ ਵੀ ਉਸ ਦੇ ਬੋਲ ਸੁਣਨੇ ਪੈਂਦੇ ਸਨ।
ਹੈਪੀ ਦਾ ਕੈਨੇਡਾ ਜਾਣ
ਦਾ ਦਿਨ ਆ ਗਿਆ ਸੀ। ਉਹ ਕਿਸੇ ਨੂੰ ਦਿੱਲੀ ਨਾਲ ਨਹੀਂ ਲੈ ਕੇ ਜਾਣਾ ਚਾਹੁੰਦਾ ਸੀ। ਜੇ ਮੰਮੀ, ਰਾਣੋ, ਭੋਲੀ ਨਾਲ ਦਿੱਲੀ ਜਾਂਦੀਆਂ। ਸਾਰੇ ਰਸਤੇ ਰੋਈ
ਜਾਣਾ ਸੀ। ਹੈਪੀ ਨੂੰ ਵੀ ਉਨ੍ਹਾਂ ਮੂਹਰੇ ਰੋਣੀ ਸੂਰਤ ਬਣਾਂ ਕੇ ਬੈਠਣਾ ਪੈਣਾ ਸੀ। ਉਸ ਨੇ ਬੱਸ ਦਾ
ਟਿਕਟ ਲਿਆ। ਉਸ ਵਿੱਚ ਇਕੱਲਾ ਹੀ ਚਲਾ ਗਿਆ ਸੀ। ਬੱਸ ਵਿੱਚ ਲੋਕਲ ਸਵਾਰੀਆਂ ਗਿਣਤੀ ਦੀਆਂ ਸਨ।
ਸਾਰੇ ਏਅਰਪੋਰਟ ਜਾਣ ਵਾਲੇ ਸਨ। 7 ਘੰਟੇ ਵਿੱਚ ਬੱਸ ਲੁਧਿਆਣੇ ਤੋਂ ਦਿੱਲੀ ਪਹੁੰਚ ਗਈ। ਏਅਰਪੋਰਟ
ਉੱਤੇ ਤਕਰੀਬਨ 80% ਪੰਜਾਬੀ ਹੀ ਦਿਸ ਰਹੇ ਸਨ। ਹਰ ਕੋਈ ਵਲੈਤੀ ਬੱਣਨਾਂ ਚਾਹੁੰਦਾ ਹੈ। ਜੋ ਇੰਟਰਨੈਸ਼ਨਲ
ਏਅਰਪੋਰਟ ਉੱਤੇ ਪਰਦੇਸਾਂ ਲਈ ਉਡਾਰੀ ਮਾਰਨ ਆਏ ਹੋਏ ਸਨ। ਏਅਰਪੋਰਟ ਉਤੇ ਇੱਕ ਬੰਦਾ ਹੈਪੀ ਨੂੰ
ਮਿਲਿਆ। ਸਮਾਨ ਜਮਾਂ ਕਰਾਉਣ ਵੇਲੇ, ਅੰਦਰ
ਲੰਘਣ ਲਈ ਬੋਡਿੰਗ ਹੋਣ ਵੇਲੇ, ਉਹ
ਬੰਦਾ ਹੈਪੀ ਦੇ ਅੱਗੇ ਸੀ। ਉੱਥੇ ਸਾਰੇ ਕਰਮਚਾਰੀ ਹਿੰਦੀ ਬੋਲ ਰਹੇ। ਉਹ ਉਨ੍ਹਾਂ ਨਾਲ ਹਿੰਦੀ, ਪੰਜਾਬੀ ਰਲ਼ੀ ਹੋਈ ਬੋਲ ਰਿਹਾ ਸੀ। ਉਸ ਨੂੰ
ਹੈਪੀ ਨੇ ਪੁੱਛਿਆ, “ ਕੈਨੇਡਾ
ਵਿੱਚ ਕਿਥੇ ਜਾਣਾ ਹੈ? “ “ ਟਰਾਂਟੋ
ਜਾਣਾ ਹੈ। “ “ ਮੈਂ
ਵੀ ਟਰਾਂਟੋ ਜਾਣਾ ਹੈ। ਕੀ ਫਲਾਈਟ ਏਅਰ ਕੈਨੇਡਾ ਦੀ ਹੀ ਹੈ? “ “ ਫਿਰ
ਤਾਂ ਸਾਥ ਹੋ ਗਿਆ। ਮੈਂ ਪਹਿਲੀ ਬਾਰੀ ਜਾ ਰਿਹਾ ਹਾਂ। ਦੇਸੋ, ਪਰਦੇਸੀ ਹੋਣਾ ਕੀ ਅੰਨ-ਜਲ ਦੇ ਸੌਦੇ ਹਨ? ਜੋ
ਕੈਨੇਡਾ ਨੂੰ ਜਾ ਰਹੇ ਸਨ। ਉਨ੍ਹਾਂ ਨੂੰ ਵਿਚਾਲਿਉ ਮੋੜ ਦਿੱਤਾ। ਮੈਂ ਕਦੇ ਸੋਚਿਆ ਵੀ ਨਹੀਂ ਸੀ।
ਮੇਰਾ ਕੈਨੇਡਾ ਦਾ ਵੀਜ਼ਾ ਲਾ ਦਿੱਤਾ। “ “ ਜੀ ਗੱਲ ਪੱਲੇ ਨਹੀਂ ਪਈ। ਤੁਸੀਂ ਕੀ ਕਿਹਾ ਹੈ? “ ਸਾਡਾ ਸਾਰਾ ਪਰਿਵਾਰ, ਮੇਰੇ ਮਾਂ-ਬਾਪ, ਦੋ ਭਰਾ, ਇੱਕ ਭੈਣ, ਭਰਜਾਈ ਕੈਨੇਡਾ ਰਹਿੰਦੇ ਸੀ। ਮੈਂ ਅਪਲਾਈ
ਵਿੱਚੋਂ ਰਹਿ ਗਿਆ ਸੀ। ਇਸ ਬਾਰ ਸਾਰੇ ਪਿੰਡ ਆਏ ਹੋਏ ਸਨ। ਦਿੱਲੀ ਦੇ ਰਸਤੇ ਵਿੱਚ ਐਕਸੀਡੈਂਟ ਵਿੱਚ
ਸਾਰੇ ਮਾਰੇ ਗਏ ਸਨ। “ ਉਹੋ, ਉਹ ਤਾਂ ਮੈਂ ਅੱਖੀਂ ਦੇਖੇ ਸਨ। ਹੁਣ ਨਿੱਕਾ
ਬੱਚਾ ਕਿਵੇਂ ਹੈ? “ ਉਸੇ ਮੁੰਡੇ ਦੀ ਲੋਹੜੀ ਵੰਡਣ ਆਏ ਸੀ। ਤਿੰਨ
ਮਹੀਨੇ ਦਾ ਹੈ। ਮੇਰੀ ਪਤਨੀ ਦੇ ਦੋ ਮਹੀਨੇ ਪਹਿਲਾਂ ਬੱਚੀ ਹੋਈ ਸੀ। ਹੁਣ ਉਹ ਵੀ ਮੇਰੀ ਪਤਨੀ ਦਾ
ਦੁੱਧ ਪੀਂਦਾ ਹੈ। ਜਿਸ ਦਿਨ ਮੇਰੇ ਬੇਟੀ ਹੋਈ ਸੀ। ਮੈਂ ਰੱਬ ਨੂੰ ਕੋਸਦਾ ਸੀ। ਪਹਿਲਾਂ ਕੈਨੇਡਾ
ਨਹੀਂ ਜਾਣ ਦਿੱਤਾ। ਹੁਣ ਧੀ ਦੇ ਦਿੱਤੀ ਹੈ। ਰੱਬ ਨੂੰ ਤਾਂ ਕੁੱਝ ਹੋਰ ਹੀ ਮਨਜ਼ੂਰ ਸੀ। “ ਹੈਪੀ
ਨੇ ਕਿਹਾ, “ ਪਤਾ
ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਹੈ? ਬਹੁਤ ਮਾੜਾ ਹੋਇਆ। ਹੁਣ ਕੈਨੇਡਾ ਦਾ ਵੀਜ਼ਾ ਕਿਵੇਂ ਮਿਲ
ਗਿਆ?”
ਉਹ ਰੋਣ ਲੱਗ ਗਿਆ ਸੀ।
ਉਸ ਨੇ ਗਲਾ ਸਾਫ਼ ਕਰਕੇ ਕਿਹਾ, “ ਇੱਕ
ਦਿਨ ਅਸੀਂ ਕਚੇਹਰੀਆਂ ਵਿੱਚ ਗਏ ਹੋਏ ਸੀ। ਬਾਪੂ ਜੀ ਨੇ ਜ਼ਮੀਨ ਸਾਡੇ ਨਾਮ ਕਰਾਉਣੀ ਸੀ। ਵਕੀਲ ਨੇ ਸਲਾਹ
ਦਿੱਤੀ, ” ਪੰਜਾਬ
ਦੀ ਜਾਇਦਾਦ ਵਿੱਚੋਂ ਕੈਨੇਡਾ ਵਾਲੇ ਹਿੱਸਾ ਲੈ ਜਾਂਦੇ ਹਨ। ਕੈਨੇਡਾ ਦੀ ਪਰਪਾਟੀ ਵੀ ਪੰਜਾਬ
ਵਾਲਿਆਂ ਨਾਮ ਹੋਣੀ ਚਾਹੀਦੀ ਹੈ। “ ਉਨ੍ਹਾਂ
ਨੇ ਉਸ ਵੇਲੇ ਮੇਰੇ ਨਾਮ ਦਾ ਮੁਖ਼ਤਿਆਰ ਨਾਮਾਂ ਵੀ ਲਿਖਾ ਦਿੱਤਾ ਸੀ। ਬਈ ਜੇ ਸਾਨੂੰ ਕੁੱਝ ਹੋ ਜਾਵੇ, ਤਾਂ ਮੈਂ ਕੈਨੇਡਾ ਤੇ ਪੰਜਾਬ ਦਾ ਘਰ-ਬਾਰ, ਜ਼ਮੀਨ ਸੰਭਾਲ ਲਵਾਂ। ਵੇਚ ਵੱਟ ਲਵਾਂ। ਹੁਣ
ਤਾਂ ਮੇਰੀ ਤਾਂ ਹਿੰਮਤ ਮੁੱਕ ਗਈ ਹੈ। “ “ ਮੌਤ
ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਰੱਬ ਨਾਲ ਝਗੜ
ਨਹੀਂ ਹੁੰਦਾ। ਬੰਦੇ ਨਾਲ ਹੀ ਆਡੇ ਲਾਏ ਜਾਂਦੇ ਹਨ। ਮਰਿਆਂ ਨਾਲ ਮਰ ਨਹੀਂ ਹੁੰਦਾ। ਪਤਨੀ ਦੋ ਬੱਚੇ
ਹਨ। ਹਿੰਮਤ ਕਰੋ। ਹੌਸਲੇ ਨਾਲ ਜ਼ਿੰਦਗੀ ਚੱਲਦੀ ਹੈ। ਟੁੱਟ ਕੇ ਬੈਠਣ ਨਾਲ, ਮਰਨ ਵਾਲੇ ਨੂੰ ਸਦਾ ਯਾਦ ਕਰਨ ਨਾਲ ਪਲ਼ ਨਹੀਂ
ਲੰਘਦਾ। “
Comments
Post a Comment