ਭਾਗ 33 ਜਾਨੋਂ ਮਹਿੰਗੇ ਯਾਰ
ਪਤਾ ਨਹੀ ਕਿੰਨੇ ਲਿਖਾਰੀ ਹਨ? ਹਰ ਸੈਕਿੰਡ ਵਿੱਚ ਕੀ ਕੁੱਝ ਲਿਖਦੇ ਹਨ
Satwinder Kaur satti calgary
Canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਗੁਰਦੁਆਰਾ ਸਾਹਿਬ ਵਿੱਚ ਜਦੋਂ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਤੇ
ਗੁਰਪੁਰਬ ਮੰਨਾਏ ਜਾਂਦੇ ਹਨ। ਬਾਹਰਲੀਆਂ ਕਨੇਡਾ, ਅਮਰੀਕਾ ਤੇ ਹੋਰ ਦੇਸਾਂ ਦੀਆਂ ਸੰਗਤਾਂ ਵੀ ਬਹੁਤ
ਭਾਰੀ ਮਾਤਰਾ ਵਿੱਚ ਨੇੜੇ ਦੇ ਗੁਰਦੁਆਰਾ ਸਾਹਿਬ ਜੁੜਦੀਆਂ ਹਨ। ਕੁੱਝ ਕੁ ਚੱਤਰ ਫਿਰਕਾ ਪਸੰਦ ਲੋਕਾਂ ਨੇ,
ਢੱਢਰੀਆਂ ਵਾਲੇ ਬਾਬੇ ਦੇ ਜਨਮ ਦਿਨ ਮਨਾਉਣ, ਪਿਛੋਂ ਉਸ ਦੀ ਬੜੀ ਮਿੱਟੀ ਪੱਟੀ ਸੀ। ਪਰ ਆਪ ਇਹ ਲੋਕ ਆਪਦਾ ਬੱਚਿਆਂ ਦਾ ਤੇ ਗੁਰੂਆਂ ਦਾ ਜਨਮ ਦਿਨ ਮੰਨਾਉਣਾ ਨਹੀਂ ਭੁੱਲਦੇ। ਕੀ ਗੁਰੂ ਆਪਦਾ ਜਨਮ ਤੇ ਵੱਡਿਆਂ ਦਾ ਜਨਮ ਦਿਨ ਮੰਨਾਉਣਾ ਸਨ? ਗੁਰੂਆਂ
ਦਾ ਜਨਮ ਦਿਨ, ਗੁਰਪੁਰਬ ਮੰਨਾਉਣ ਨਾਲ ਪ੍ਰਬੰਧਕਾਂ ਦੀਆਂ ਗੋਲਕਾਂ ਤੇ ਢਿੱਡ ਭਰਦੇ ਹਨ। ਇਹੀ ਲੋਕਾਂ
ਨੂੰ ਚੱਕਰਾਂ ਵਿੱਚ ਪਾਈ ਫਿਰਦੇ ਹਨ। ਲੋਕ ਤਾਂ ਹੁੰਦੇ ਹੀ ਲਾਈ-ਲੱਗ ਹਨ। ਜੋ ਸਾਡਾ ਹੁਣ ਦਾ ਗੁਰੂ
ਹੈ। ਉਹ ਗੁਰੂ ਗ੍ਰੰਥਿ ਸਾਹਿਬ ਜੀ ਹੈ। ਇਹ ਅੱਖ਼ਰ ਅਸੀਂ ਬੋਲਦੇ, ਸੁਣਦੇ ਹਾਂ। ਜਿੰਨਾਂ ਚਿਰ
ਦੁਨੀਆਂ ਹੈ। ਇਹ ਰਹਿੱਣਗੇ। ਦੁਨੀਆਂ ਵਾਲੇ ਇੰਨਾਂ ਨੂੰ ਵਰਤਦੇ ਰਹਿੱਣਗੇ। ਅੱਖਰ ਜੰਮਦੇ ਮਰਦੇ
ਨਹੀਂ ਹਨ। ਨਾ ਹੀਂ ਗੁਰੂ ਰੱਬੀ ਸ਼ਕਤੀ ਜੰਮਦੀ ਮਰਦੀ। ਜਿਵੇਂ ਮਰਨ ਨਾਲ ਬੰਦੇ ਦਾ ਮਨ ਨਹੀਂ ਮਰਦਾ।
ਬਹੁਤੇ ਗੁਰੂ ਗ੍ਰੰਥਿ ਸਾਹਿਬ ਨੂੰ ਮੱਥੇ ਟੇਕਣ ਤੱਕ ਸੀਮਤ ਹਨ। ਪੜ੍ਹਦੇ, ਸੁਣਦੇ, ਬਿਚਾਰਦੇ ਨਹੀਂ
ਹਨ। ਉਸ ਵਿੱਚ ਮੜੀਆਂ ਨੂੰ ਪੂਜਣ ਦੀ ਮਨਾਹੀ ਕੀਤੀ ਗਈ ਹੈ। ਗੁਰਦੁਆਰੇ ਸਾਹਿਬ ਵਿੱਚ ਉਹ ਸਬ ਕੰਮ ਕੀਤੇ ਜਾਂਦੇ ਹਨ। ਜਿਸ ਦੀ
ਗੁਰੂ ਗ੍ਰੰਥਿ ਸਾਹਿਬ ਅਗਵਾਹੀ ਕਰਦੇ ਹਨ। ਇਥੇ ਬਹੁਤੇ ਗਿਆਨੀ, ਗ੍ਰੰਥੀ ਛੜੇ, ਵਿਹਲੇ, ਕੰਮਚੋਰ, ਮੰਦਾ
ਬੋਲਣ ਵਾਲੇ, ਡਾਂਗਾਂ ਵਾਲੇ, ਪ੍ਰਾਈਆਂ ਜ਼ਨਾਨੀਆਂ ਤੱਕਣ ਵਾਲੇ ਹਨ।
ਰਾਗੀ, ਕਥਾ ਵਾਚਿਕ ਇੱਕ ਦੂਜੇ ਦੀਆਂ ਜੜਾਂ ਵਿੱਚ ਤੇਲ ਪਾਉਂਦੇ ਹਨ। ਇੱਕ ਸਟੇਜ ਤੋਂ ਜੇ ਕੁੱਝ ਗੱਲ਼ਤ ਬੋਲਦਾ ਹੈ। ਸੰਗਤ ਨੂੰ ਤਾਂ ਕੁੱਝ
ਪਤਾ ਨਹੀਂ ਲੱਗਦਾ। ਲੋਕ ਕਿਹੜਾ ਇੰਨਾਂ ਨੂੰ ਸੁਣਨ ਜਾਂਦੇ ਹਨ? ਉਹ ਤਾਂ ਆਪਸ ਵਿੱਚ ਮਿਲਣ, ਰੋਟੀਆਂ
ਖਾਂਣ ਜਾਂਦੇ ਹਨ। ਜੇ ਪਤਾ ਹੋਵੇ, ਗੁਰਦੁਆਰਾ ਸਾਹਿਬ ਵਿੱਚ ਲੜਾਈ
ਹੋਣੀ ਹੈ। ਉਸ ਦਿਨ ਬੜਾ ਇਕੱਠ ਹੁੰਦਾ ਹੈ। ਤਮਾਸ਼ਾ ਦੇਖਣ ਜਾਂਦੇ ਹਨ। ਉਪਰ ਵਾਲੇ ਤੇ ਇੰਨਾਂ ਸਬ
ਨੂੰ ਮਿਲਾ ਕੇ ਸੰਗਤ ਬੱਣਦੀ ਹੈ। ਰਣਵੀਰ, ਬਲਵੀਰ ਤੇ ਨਿਰਮਲ ਵੀ ਦਰਬਾਰ ਦੇ
ਵਿਚੇ ਬੈਠੇ ਸਨ। ਇਹ ਵੀ ਕੋਈ ਸੁਰਲੀ ਫੜਨ ਨੂੰ ਬੈਠੇ ਸਨ। ਰਣਵੀਰ, ਬਲਵੀਰ ਤੇ ਨਿਰਮਲ ਦੇ ਹੱਥਚਿਰ
ਤੋਂ ਕੋਈ ਸ਼ਿਕਾਰ ਹੱਥ ਨਹੀਂ ਆਇਆ ਸੀ। ਜਿਸ ਨਾਲ ਪੰਗਾ ਲਿਆ ਜਾਵੇ। ਹੋਏ, ਹੋਏ ਕਰਕੇ, ਲੋਕਾਂ ਵਿੱਚ
ਨੰਬਰ ਬੱਣਾਏ ਜਾਂਣ। ਕੀਰਤਨ ਕਰਨ ਵਾਲਾ ਸ਼ਬਦ ਪੜ੍ਹ ਕੇ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸੁਣਾਂਉਣ
ਲੱਗ ਗਿਆ। ਦੋ ਮਿੰਟ ਉਤੇ ਵੀ ਲੈ ਗਿਆ। ਉਸ ਪਿਛੋਂ ਕਥਾ ਵਾਲੇ ਨੇ ਵੀ ਉਹੀ ਗੱਲਾਂ ਸੁਣਾਉਣੀਆਂ ਸਨ।
ਉਹ ਤਾਂ ਪਛੜ ਗਿਆ। ਉਸ ਨੂੰ ਲੱਗਾ, ਕੀਰਤਨ ਕਰਨ ਵਾਲਾ ਉਸ ਦਾ ਵੀ ਕੰਮ ਕਰ ਗਿਆ। ਕੀਰਤਨ ਕਰਨ ਵਾਲਾ
ਕਹਿ ਗਿਆ, “ ਭਾਈ ਜੈਤਾ ਜੀ ਨੇ, ਜਦੋਂ ਨੋਵੇਂ ਗੁਰੂ ਜੀ ਦਾ ਸੀਸ ਚੁਰਾਇਆ ਸੀ। ਉਸ ਦੀ ਜਗਾ ਉਸ ਨੇ
ਆਪਣੇ ਬਾਪ ਦਾ ਸਿਰ ਵੱਡ ਕੇ ਰੱਖ ਦਿੱਤਾ ਸੀ। “
ਪਹਿਲਾਂ ਤਾਂ ਸੈਕਟਰੀ ਨੂੰ ਇਹ ਗੱਲ ਦੱਸੀ। ਉਸ ਨੇ ਸਟੇਜ ਤੋ ਤਾੜਨਾ ਦਿੱਤੀ, “ ਬਗੈਰ ਇਤਿਹਾਸ
ਪੜ੍ਹੇ ਲੈਕਚਰ ਨਾਂ ਦੇਣ ਲੱਗ ਜਾਇਆ ਕਰੋ। ਉਸ ਨੂੰ ਕੰਨ ਵਿੱਚ ਦੱਸਣ ਵਾਲਾ, ਦਮਦਮੀ ਟਕਸਾਲ ਦਾ
ਲੱਤਾ ਨੰਗੀਆਂ ਰੱਖਣ ਵਾਲਾ, 35 ਕੁ ਸਾਲਾਂ ਦਾ ਕਥਾ ਵਾਚਿਕ ਸੀ। ਜਿਵੇਂ ਇਸ ਨੇ ਤੇ ਸੈਕਟਰ ਨੇ,
ਦੁਨੀਆਂ ਦਾ ਲਿਖਿਆ ਸਾਰਾ ਹੀ ਇਤਿਹਾਸ ਪੜ੍ਹ ਲਿਆ ਹੈ। ਅਸੀਂ ਤਾਂ ਅਪਦੇ ਸਮਕਾਲੀਆ ਸਬ ਨੂੰ ਜਾਂਣਦੇ
ਵੀ ਨਹੀਂ ਹਾਂ। ਉਨਾਂ ਦਾ ਲਿਖਿਆ ਪੜ੍ਹਨਾਂ ਤਾਂ ਬਹੁਤ ਦੂਰ ਦੀ ਗੱਲ ਹੈ। ਪਤਾ ਨਹੀ ਕਿੰਨੇ ਲਿਖਾਰੀ
ਹਨ? ਹਰ ਸੈਕਿੰਡ ਵਿੱਚ ਕੀ ਕੁੱਝ ਲਿਖਦੇ ਹਨ। ਕਿਤੇ ਇਹ ਵੀ ਨਹੀ ਕਿਸੇ ਨੇ ਲਿਖਿਆ ਹੋਣਾਂ। ਗੁਰੂ
ਜੀ ਦੇ ਸੀਸ ਵੱਟੇ ਉਥੇ ਕੋਈ ਹੋਰ ਸਿਰ ਨਹੀਂ ਰੱਖਿਆ ਗਿਆ ਸੀ।
ਕਥਾ ਵਾਚਿਕ ਵੱਲੋ, ਸੰਗਤ ਅੱਗੇ ਫਿਰ ਇਹੀ ਗੱਲ ਦੱਸੀ ਗਈ। ਇੱਕ ਤਾਂ ਇਸ ਨੂੰ ਗੁੱਸਾ ਸੀ। ਉਹ
ਕੀਰਤਨ ਵਾਲੇ ਸਨ। ਕਥਾਂ ਕਿਉ ਕਰਨ ਲੱਗ ਗਏ। ਜਾਂਦੇ ਹੋਏ ਇਸ ਦੇ 2 ਮਿੰਟ ਵੱਧ ਲੈ ਗਏ। ਇਹ ਚੁਗਲਖੋਰ
ਉਨਾਂ ਨਾਲ ਬੈਠ ਕੇ ਵੀ ਗੱਲ ਕਰ ਸਕਦਾ ਸੀ। ਇਕੋ ਕੰਮਰੇ ਵਿੱਚ ਤਾਂ ਸੌਂਦੇ ਹਨ। ਇੱਕ ਬਿਡ ਉਤੇ ਦੋ
ਪੈਂਦੇ ਹਨ। ਇਸ ਨੂੰ ਇੰਨਾਂ ਗੁੱਸਾ ਸੀ। ਉਸ ਨੇ ਸੰਗਤ ਨੂੰ ਕਿਹਾ, ” ਇਹ ਗੱਲ ਮੈਂ ਕਿਤੇ ਨਹੀਂ
ਪੜ੍ਹੀ। ਮੈਂ ਸਟੇਜ ਉਤੇ ਬੈਠਣ ਤੋਂ ਪਹਿਲਾਂ, ਮੈਂ ਉਸ ਕੀਰਤੀਨੀਏ ਮਗਰ ਵੀ ਗਿਆ। ਉਹ ਮੱਥਾ ਟੇਕ ਕੇ
ਨਿੱਕਲ ਗਏ। ਮੇਰੇ ਇਸ਼ਾਰਾ ਕਰਨ ਤੇ ਵੀ ਨਹੀਂ ਰੁਕੇ। “ ਜੇ ਕਿਤੇ ਕੀਰਤੀਨੀਏ ਰੁਕ ਜਾਂਦੇ। ਇਸ ਨੇ
ਸੰਗਤ ਤੋਂ ਅੱਜ ਕੁੱਟਾ ਦੇਣੇ ਸੀ। ਉਨਾਂ ਦੀ ਖੈਰ ਨਹੀਂ ਸੀ। ਰਣਵੀਰ, ਬਲਵੀਰ ਤੇ ਨਿਰਮਲ ਪਹਿਲਾਂ ਹੀ
ਦਾੜ੍ਹੀ, ਮੁੱਛਾਂ ਉਤੇ ਹੱਥ ਫੇਰ ਰਹੇ ਸਨ। ਹੰਕਾਰੇ ਸੱਪ ਵਾਂਗ ਗੁਲਝੀ ਮਾਰੀ ਬੈਠੇ ਸਨ। ਉਦੋਂ ਹੀ
ਘੂੰਗਰੇ ਮਾਰਦੇ ਕੀਰਤੀਨੀਏ ਪਿਛੇ ਚਲੇ ਗਏ। ਉਹ ਸੱਦੇ ਵੀ ਦੂਜੀ ਪਾਰਟੀ ਨੇ ਸਨ। ਰਣਵੀਰ, ਬਲਵੀਰ ਤੇ ਨਿਰਮਲ ਲਿਖਾਰੀ ਸਭਾ,
ਸ਼ਰਾਬ ਦੇ ਠੇਕੇ ਤੇ ਗੁਰਦੁਆਰੇ ਦਾ ਬੰਦੇ ਕੁੱਟਣ ਤੇ ਪ੍ਰਾਪੇ ਗੰਡੇ ਦਾ ਸਾਂਝਾ ਖਾਤਾ ਰੱਖਦੇ ਹਨ।
ਕਥਾ ਵਾਚਿਕ ਉਹੀ ਹੈ। ਜੋ 6 ਸਾਲਾਂ ਦਾ ਗੁਰਦੁਆਰੇ ਆਉਂਦਾ ਹੈ। ਹਰ ਬਾਰ ਇਹੀ ਕਥਾ ਗੁਰਦੁਆਰੇ
ਔਰਤਾਂ ਵੱਲ ਮੂੰਹ ਚੱਕ ਕੇ, ਇਸ ਤਰਾਂ ਕਰਦਾ ਹੈ, “ ਇੱਕ ਨੌਜੁਵਾਨ ਘੋੜੇ ਉਤੇ ਜਾਂਦਾ ਸੀ। ਨੌਜੁਵਾਨ
ਕੁੜੀ ਮਾਂ ਨਾਲ ਤੁਰੀ ਜਾਂਦੀ ਸੀ। ਕੁੜੀ ਥੱਕ ਗਈ। ਮਾਂ ਨੇ ਘੌੜੇ ਵਾਲੇ ਨੂੰ ਕਿਹਾ, “ ਮੇਰੀ ਧੀ ਥੱਕ
ਗਈ ਹੈ। ਇਸ ਨੂੰ ਆਪਦੇ ਘੋੜੇ ਉਤੇ ਬੈਠਾ ਲੈ। “ ਘੌੜੇ ਵਾਲੇ ਨੇ ਕਿਹਾ, “ ਮੈਂ ਨਹੀਂ ਬੈਠਾਉਣੀ। ਆਪੇ ਤੁਰਦੀ ਜਾਵੇਗੀ।
“ ਥੋੜੀ ਦੂਰ ਜਾ ਕੇ, ਨੌਜੁਵਾਨ ਨੂੰ ਖਿਆਲ ਆਇਆ। ਉਸ ਦਾ ਮਨ ਬੇਈਮਾਨ ਹੋ ਗਿਆ। ਲੜਕੀ ਸੁੰਦਰ ਹੈ।
ਆਪਦੇ ਨਾਲ ਘੋੜੇ ਉਤੇ ਬੈਠਾ ਲੈਂਦਾਂ ਹਾਂ। ਉਹ ਪਿਛੇ ਮੁੜ ਆਇਆ। ਬੁੱਢੀ ਔਰਤ ਨੂੰ ਕਹਿੱਣ ਲੱਗਾ, “
ਠੀਕ ਹੈ। ਤੇਰੀ ਲੜਕੀ ਮੇਰੇ ਘੋੜੇ ਉਤੇ ਬੈਠ ਸਕਦੀ ਹੈ। “ ਉਸ ਦੀ ਗੱਲ ਸੁਣ ਕੇ, ਔਰਤ ਦਾ ਮਨ ਬਦਲ
ਗਿਆ। ਉਸ ਨੇ ਸੋਚਿਆ ਬੰਦਾ ਨੌਜੁਵਾਨ ਹੈ। ਮੇਰੀ ਧੀ ਨੂੰ ਉਧਾਲ ਕੇ ਨਾਲ ਲੈ ਜਾਵੇਗਾ। ਇਸ ਲਈ ਉਸ ਨੇ ਕਿਹਾ,
“ ਹੁਣ ਇਹ ਚੱਲ ਸਕਦੀ ਹੈ। “ ਐਸੇ ਕਥਾ ਵਾਚਿਕ ਨੂੰ ਕੋਈ ਪੁੱਛੇ, ਬੁੱਢੀ ਪਹਿਲਾਂ ਥੱਕੇਗੀ ਜਾਂ
ਮੁਟਿਆਰ? ਕੀ ਇਹ ਕੁੱਝ ਗੁਰੂ ਗ੍ਰੰਥਿ ਦੀ ਗੁਰਬਾਣੀ ਵਿੱਚ ਲਿਖਿਆ ਹੈ? ਜੋ ਤਾਬਿਆਂ ਵਿੱਚ ਬੈਠ ਕੇ,
ਮਰਦਾਂ, ਔਰਤਾਂ ਦੇ ਪ੍ਰੇਮ ਦੇ ਕਿੱਸੇ ਸੁਣਾਂਉਂਦਾ
ਹੈ।
Comments
Post a Comment