ਮੇਰਾ ਮਾਲਹ ਮੇਰੇ ਨਾਲ ਹੈ ਖੜ੍ਹਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਜਾ ਵੇ ਜਾ ਤੈਨੂੰ ਅਸੀਂ ਦਿਲੋਂ ਕੱਢਤਾ। ਤੈਨੂੰ ਲੋਕਾ ਜੋਗਾ ਹੋਣੇ ਨੂੰ ਮੈਂ ਛੱਡਤਾ।
ਤੂੰ ਫੁਕਰੀਆਂ ਮਾਰਨੋਂ ਨਹੀਂ ਹੱਟਦਾ। ਲੋਕਾਂ ਦਾ ਰਹਿੰਦਾ ਆਸਰਾ ਤੱਕਦਾ।
ਜਾ ਵੇ ਹੁਣ ਉਨਾਂ ਲੋਕਾਂ ਕੋਲ ਜਾ। ਜਾ ਕੇ
ਆਪਣਾਂ ਹਾਲ ਉਨਾਂ ਨੂੰ ਸੁਣਾਂ।
ਸਤਵਿੰਦਰ ਨੂੰ ਹੁਣ ਤੂੰ ਹੋਰ ਨਾਂ ਸਤਾ। ਜਿਧਰ ਜਾਂਣਾਂ ਬੇਸ਼ੱਕ ਚਲਾ
ਜਾ।
ਸੱਤੀ ਦਾ ਮਾਲਕ ਉਹੀ ਇਕੋ ਆ। ਉਸੇ ਦਾ ਮੈਂ
ਤੱਕਿਆ ਓਟ ਆਸਰਾ।
ਵੇ ਤੇਰੀ ਹੁਣ ਸਾਨੂੰ ਰਹੀ ਨਾਂ ਪ੍ਰਵਾਹ। ਮੇਰਾ ਮਾਲਹ ਮੇਰੇ ਨਾਲ ਹੈ ਖੜ੍ਹਾ।
Comments
Post a Comment