ਭਾਗ 9 ਜਾਨੋਂ ਮਹਿੰਗੇ ਯਾਰ

ਬੰਦਾ ਡਰ ਛੱਡ ਕੇ, ਦਲੇਰ, ਬਹਾਦਰ ਬੱਣ ਜਾਂਦਾ ਹੈ

Satwinder Kaur satti calgary Canada

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਨਿਰਮਲ ਘਰ ਨਹੀਂ ਵੜਦਾ ਸੀਇਸ ਦਾ ਜਿਆਦਾ ਸਮਾਂ ਪਬਲਿਕ ਥਾਵਾਂ ਉਤੇ ਲੰਘਦਾ ਸੀ।ਮਾਮੀਆਂ ਮਾਸੀਆਂ ਦੇ ਘਰਾਂ ਵਿੱਚ ਘੁੱਸਿਆ ਹੁੰਦਾ ਸੀ। ਜਾਂ ਫਿਰ ਬਲਵੀਰ ਤੇ ਰਣਵੀਰ ਨਾਲ ਕੋਰਟ, ਅਦਾਲਤਾਂ ਵਿੱਚ ਤੁਰਿਆ ਫਿਰਦਾ ਸੀ। ਕੇਸ ਇੱਕ ਦਾ ਹੁੰਦਾ ਸੀ। ਤਿੰਨੇ ਇੱਕ ਸਾਥ ਜਾਂਦੇ ਸਨ। ਕਨੇਡਾ ਦੇ ਝਮੇਲੇ ਆਪਦੀ ਪ੍ਰਾਪਟੀ, ਜ਼ਮੀਨਾਂ ਬਾਰੇ ਘੱਟ ਹੁੰਦੇ ਹਨ। ਬਹੁਤੇ ਕੇਸ ਇੱਕ ਦੂਜੇ ਨਾਲ ਜੁੱਤੀਉ-ਜੁੱਤੀ ਹੋਣ ਵਾਲੇ ਹੁੰਦੇ ਹਨ। ਧਰਮਿਕ ਥਾਂਵਾਂ, ਗੁਰਦੁਆਰੇ, ਪ੍ਰਾਈਵੇਟ ਸਕੂਲਾਂ ਦੀ ਗੌਰਮਿੰਟ ਤੋਂ ਗਰਾਂਟ ਲੈ ਕੇ ਖਾਂ ਜਾਂਦੇ ਹਨ। ਖਾਂਦੇ ਵੀ ਇਸ ਤਰਾਂ ਰਹਿੰਦੇ  ਹਨ। ਢੰਚਾ ਵੀ ਬੱਣ ਜਾਂਦਾ ਹੈ। ਇਸੇ ਦੀ ਲੁੱਟ-ਲੁੱਟਣ ਲਈ, ਇੱਕ ਦੂਜੇ ਦੀਆਂ ਪੱਗਾਂ ਉਤਾਰ ਕੇ, ਬੜਾ ਮਜਾ ਲੈਂਦੇ ਹਨ। ਬਲਵੀਰ ਤੇ ਰਣਵੀਰ ਨੂੰ ਪੰਗਾ ਲਏ ਬਗੈਰ ਚੱਜ ਨਾਲ ਨੀਂਦ ਨਹੀਂ ਆਉਂਦੀ ਸੀ। ਦੋਨੇ ਹੀ ਹੋਸ਼ ਵਿੱਚ ਨਹੀਂ ਰਹਿੰਦੇ ਹਨ। ਬਲਵੀਰ ਨੂੰ ਸ਼ਰਾਬ ਦਾ ਸਰੂਰ ਨਹੀਂ ਉਤਰਦਾ ਸੀ। ਰਣਵੀਰ ਜੰਨਤਾ ਦੀ ਮਾਇਆ ਦਾ ਸਰੂਰ ਟਿੱਕਣ ਨਹੀਂ ਦਿੰਦਾ ਸੀ। ਜਿਸ ਦਿਨ ਰਣਵੀਰ ਨੂੰ ਹੱਥਕੜੀ ਲੱਗੀ ਸੀ। ਉਸ ਦਿਨ ਵੀ ਤਰੀਕ ਸੀ। ਵੈਸੇ ਤਾਂ ਨਿੱਤ ਕੋਈ ਨਾਂ ਕੋਈ ਪੰਗਾ ਖੜ੍ਹਾ ਰੱਖਦੇ ਹਨ। ਕਈ ਇੰਨਾਂ ਦੇ ਸਾਥੀ ਗੁਰਦੁਆਰੇ ਦੇ ਵਿੱਚ ਵੀ ਕਿਰਪਾਨਾਂ ਚਲਾ ਕੇ, ਮਨ ਦੀਆਂ ਡਿੰਜਾਂ ਲਹੁਉਂਦੇ ਹਨ। ਜੂਥ ਦੇ ਨੌਜੁਵਾਨ, ਆਪਣੇ ਨਵੇਂ-ਨਵੇਂ ਨਾਂਮ ਦੇ ਝੰਡੇ ਥੱਲੇ, ਖੁੱਲੇਆਮ ਗੁੰਡਾ ਗਰਦੀ ਕਰਦੇ ਹਨ। ਇਹ ਗੁਰਦੁਆਰੇ ਦੇ ਵਿੱਚ ਸੇਵਾਦਾਰ ਹਨ। ਸੰਗਤ ਨਾਲ ਲੜਕੇ, ਸੰਗਤ ਦੇ ਹੀ ਸਿਰ ਪਾੜ ਕੇ, ਸੰਗਤ ਦਾ ਪੈਸਾ ਹੀ ਕੋਰਟ ਵਿੱਚ ਲਾਉਂਦੇ ਹਨ। ਸਰਕਾਰਾਂ, ਵਕੀਲਾਂ, ਜੱਜਾਂ ਨੂੰ ਹੋਰ ਕਾਂਮਜਾਬ ਕਰਨ ਵਿੱਚ ਸੰਗਤ ਦਾ ਪੈਸਾ ਡੋਨੇਸ਼ਨ ਕਰਦੇ ਹਨ। ਸਰੀਫ਼ ਲੋਕਾਂ ਦੇ ਸਿਰ ਪਾੜਦੇ ਹਨ। ਲੋਕਾਂ ਉਤੇ ਆਪਦੇ ਡਰ ਦਾ ਹਊਆ ਜਮਾਂ ਕੇ, ਰੱਖਣਾਂ ਚਹੁੰਦੇ ਹਨ। ਬਹੁਤੇ ਲੋਕ ਐਸੇ ਬਦਮਾਸ਼ ਗੁਰਦੁਆਰੇ ਦੇ ਸੇਵਾਦਾਰਾਂ ਤੋਂ ਡਰਦੇ ਪਾਸਾ ਵੱਟਦੇ ਹਨ। ਡਰ ਵੀ ਉਨਾਂ ਚਿਰ ਹੀ ਲੱਗਦਾ ਹੈ। ਜਿੰਨਾਂ ਚਿਰ ਬੰਦਾ ਲੋਕਾਂ ਤੋਂ ਸ਼ਰਮਾਂਉਂਦਾ ਹੈ। ਜਾਂ ਮਨ ਵਿੱਚ ਦੂਜੇ ਦੇ ਤੱਕੜੇ ਹੋਣ ਦਾ ਭਰਮ ਬੱਣਿਆ ਹੈ। ਇੱਕ ਬਾਰ ਸ਼ਰਮ ਦਾ ਘੁੰਡ ਚੱਕਿਆ ਗਿਆ। ਆਪ ਨੂੰ ਮੂਹਰਲੇ ਤੋਂ ਕੰਮਜੋਰ ਸਮਝਣ ਦਾ ਵਹਿਮ ਨਿੱਕਲ ਗਿਆ। ਬੰਦਾ ਡਰ ਛੱਡ ਕੇ, ਦਲੇਰ, ਬਹਾਦਰ ਬੱਣ ਜਾਂਦਾ ਹੈ। ਫਿਰ ਨਿਰਮਲ, ਬਲਵੀਰ ਤੇ ਰਣਵੀਰ ਵਰਗੇ, ਆਪਣੇ ਅਸਲੀ ਖ਼ਸਮ ਨੂੰ ਛੱਡ ਕੇ, ਅਦਾਲਤਾਂ ਵਿੱਚ ਧੱਕੇ ਖਾਂਦੇ ਹਨ। ਜਦੋਂ ਇਕੱਠ ਵਿੱਚ ਇੱਕ ਧੱਕਾ ਪੈ ਜਾਵੇ। ਪੈਰ ਉਖੜ ਜਾਂਦੇ ਹਨ।

ਬੰਦਾ ਜਾਨਵਰ ਤੋਂ ਵੱਧ ਖ਼ਤਰਨਾਕ, ਲਾਲਚੀ, ਧੌਖੇਵਾਜ ਹੈ। ਆਪਦਾ ਰਸਤਾ ਸਿਧਾ ਕਰਨ ਲਈ ਕੋਈ ਹਰਕੱਤ ਕਰ ਸਕਦਾ ਹੈ। ਕਿਸੇ ਨੂੰ ਵੀ ਮਾਰ, ਗਿਰਾ, ਪਿਛਾੜ ਸਕਦਾ ਹੈ। ਬੇਈਮਾਨੀ ਕਰਕੇ ਲੁੱਟ ਕੇ ਬਰਬਾਦ ਕਰ ਸਕਦਾ ਹੈ। ਲੋਕ ਰੱਬ ਤੋਂ ਵੀ ਨਹੀਂ ਡਰਦੇ। ਉਸ ਦੇ ਨਾਂਮ ਪਿਛੇ ਪੈਸੇ ਕਮਾਂਉਣ ਦੇ ਨਵੇਂ-ਨਵੇ ਢੰਗ ਲੱਭ ਲੈਂਦੇ ਹਨ। ਕਈਆਂ ਸੇਵਾਦਾਰ ਨੇ, ਆਪਣੇ ਘਰ ਵਿੱਚ ਸਬ ਤੋਂ ਛੋਟੇ ਕੰਮਰੇ ਵਿੱਚ ਗੁਰੂ ਗ੍ਰੰਥਿ ਸਾਹਿਬ ਨੂੰ ਰੱਖਿਆ ਹੁੰਦਾ ਹੈ। ਐਸੇ ਲੋਕਾਂ ਨੇ ਗੁਰਦੁਆਰਾ ਘਰ ਹੀ ਖੋਲਿਆ ਹੋਇਆ ਹੁੰਦਾ ਹੈ। ਆਇਆ ਗਿਆ ਵੀ 5, 10 ਡਾਲਰ ਮੱਥਾ ਟੇਕੀ ਜਾਂਦਾ ਹੈ। ਇੰਨਾਂ ਲਈ ਬਾਬਾ ਨਾਨਕ ਜੀ ਕਮਾਊ ਪੁੱਤ ਹੈ। ਗੌਰਮਿੰਟ ਨੂੰ ਲਿਖਾਇਆ ਹੁੰਦਾ ਹੈ। ਕੰਮਰਾ ਗੁਰੂ ਗ੍ਰੰਥਿ ਸਾਹਿਬ ਨੂੰ ਕਿਰਾਏ ਉਤੇ ਦਿੱਤਾ ਹੁੰਦਾ ਹੈ। ਬੇਬੇ ਦੇ ਕਿਰਾਏ ਵਿੱਚ ਘਰ ਦਾ ਟੈਕਸ 2 ਤੋਂ 10 ਹਜਾਰ ਡਾਲਰ ਸਾਲ ਦਾ ਮੁਆਫ਼ ਹੋ ਜਾਂਦਾ ਹੈ। ਬਿਜਲੀ, ਪਾਣੀ, ਹੀਟ ਦਾ ਗੈਸ ਦਾ ਬਿੱਲ 500 ਮਹੀਨੇਦਾ ਗੁਰਦੁਆਰੇ ਦੇ ਕਿਰਾਏ ਵਿੱਚ ਮੁਆਫ਼ ਹੋ ਜਾਂਦਾ ਹੈ। ਜਿੱਡਾ ਵੱਡਾ ਘਰ, ਉਡਾ ਵੱਡਾ ਟੈਕਸ ਤੇ ਹੋਰ ਬਿੱਲ ਮੁਆਫ਼ ਹੋ ਜਾਂਦੇ ਹਨ। ਬਹੁਤੇ ਐਸੇ ਬੰਦੇ ਆਪ ਨੂੰ ਸਿੱਖ, ਗੁਰਮੁੱਖ ਕਹਾਉਂਦੇ ਹਨ। ਲੋਕਾਂ ਰਾਮ ਖਿੰਡਾਉਣਾਂ ਜਾਨਾ ਹੈ। ਜੋ ਬਹੁਤੇ ਧਰਮੀ ਹਨ। ਇਹ ਰੱਬ ਤੋ ਨਹੀਂ ਡਰਦੇ। ਇਹ ਜਾਂਣਦੇ ਹਨ। ਰੱਬ ਤਾਂ ਸਰੀਫ਼ ਬੰਦਿਆਂ ਨੂੰ ਡਰਾਉਣ ਤੇ ਲੁੱਟਣ ਦਾ ਢੌਗ ਹੈ। ਰੱਬ ਤਾਂ ਗੁਰਦੁਆਰੇ ਵਿੱਚ ਕਿਰਪਾਨਾਂ ਚਲਦੀਆਂ ਤੇ ਪੱਗਾਂ ਲਹਿੰਦੀਆਂ ਦੇਖ਼ ਕੇ, ਆਪਣੀ ਇੱਜ਼ਤ ਬਚਾਉਂਦਾ ਫਿਰਦਾ ਹੈ। ਜੇ ਇਹ ਰੱਬ ਤਾਕਤਵਾਰਾਂ ਤੌਂ ਡਰਦਾ ਨਾਂ ਹੋਵੇ, ਹਜਾਂਰਾਂ ਦੀ ਸੰਗਤ ਵਿੱਚ ਇਹ ਮੁੱਠੀ ਭਰ ਬਦਮਾਸ਼ ਹੁਲੜ ਵਾਜੀ ਨਹੀਂ ਕਰ ਸਕਦੇ। ਸੰਗਤ ਨੂੰ ਆਪਣੀ ਇੱਜ਼ਤ ਬਚਾਉਣ ਦੀ ਪਈ ਹੁੰਦੀ ਹੈ। ਐਸੇ ਗੂੰਡਿਆਂ ਨੂੰ ਕਿਸੇ ਕੋਲ ਮੂੰਹ ਤੋੜਵਾਂ ਜੁਆਬ ਦੇਣ ਦੀ ਹਿੰਮਤ ਨਹੀਂ ਹੁੰਦੀ।

Comments

Popular Posts