ਭਾਗ 21 ਇਹ ਹੋਰ ਕੀਹਦੀ ਮਿਹਰਬਾਨੀ ਹੋ ਗਈ? ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਟਰੱਕਾਂ ਦੀ ਟਰਾਂਸਪੋਰਟ ਦਾ ਤੇ ਜੋਤ ਦਾ ਮਾਲਕ
ਸਿਕੰਦਰ ਇੰਡੀਆ ਗਿਆ ਸੀ। ਕਈ ਤਾਂ ਉਸ ਦੀ ਜੀਨ ਦੇਖ ਕੇ ਹੀ ਕੈਨੇਡਾ ਦੀ ਪ੍ਰਸੰਸਾ ਕਰੀ ਜਾਂਦੇ ਸੀ।
ਜੀਨ ਭਾਵੇਂ ਇੰਡੀਆ ਦੀ ਹੀ ਬਣੀ ਹੋਈ ਸੀ। ਵੈਸੇ ਜੀਨ ਵੀ ਹਰ ਬੰਦੇ ਦੇ ਪਾਈ ਨਹੀਂ ਸਜਦੀ। ਜਿਸ ਦੇ
ਲੱਕ ਤੇ ਠਹਿਰੂ ਉਹੀ`ਪਵੇਗਾ।
ਕੈਨੇਡੀਅਨ ਸਿਕੰਦਰ ਤਾਂ ਚਾਹੇ ਪੁੱਠਾ ਪਜਾਮਾ ਵੀ ਪਾ ਲਵੇ। ਉਹੀ ਫੈਸ਼ਨ ਕਿਹਾ ਜਾਂਦਾ ਹੈ। ਕਿਸੇ ਨੇ
ਇਹ ਨਹੀਂ ਕਹਿਣਾ, “ ਇਸ
ਨੂੰ ਸਿੱਧਾ ਕਰਕੇ ਪਾ ਲੈ। “ ਬਾਤ ਤਾਂ ਪੈਸੇ ਦੀ ਹੈ। ਕੈਨੇਡਾ ਦੇ ਲੱਗੇ
ਲੇਬਲ ਦੀ ਹੈ। ਕੈਨੇਡਾ ਵਿੱਚ ਹਰ ਤਰਾਂ ਦਾ ਪਾਟਿਆਂ ਕੱਪੜਾ ਪਾਇਆ ਵੀ ਫ਼ੈਸ਼ਨ ਬਣ ਜਾਂਦਾ ਹੈ। ਸਿਕੰਦਰ
ਪਿੰਡਾਂ ਵਿਚੋਂ ਹੋਰ ਡਰਾਈਵਰ ਲੈਣ ਲਈ ਗਿਆ ਸੀ। ਬਾਹਰਲੇ ਦੇਸਾਂ ਵਿੱਚ ਆਉਣ ਲਈ ਨੌਜਵਾਨ ਮੁੰਡੇ ਕੁੜੀਆਂ ਵੀ ਡਰਾਈਵਰੀ ਮਜ਼ਦੂਰੀ ਕਰਨ ਨੂੰ ਤਿਆਰ
ਹਨ। ਮਾਂ ਦੇ ਹੁੰਦਿਆਂ, ਘਰ
ਚਾਹੇ ਰੋਟੀ ਤਵੇ ਤੇ ਨਾਂ ਪਾਉਣੀ ਆਉਂਦੀ ਹੋਵੇ। ਸਿਕੰਦਰ ਵੀ ਜੋਤ ਦਾ ਹੀ ਗੁਰੂ ਸੀ। ਚੁਟਕੀ ਮਾਰਨ
ਜਿੰਨਾ ਸਮਾਂ, ਔਰਤ
ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਲਗਾਉਂਦਾ ਸੀ। ਇਸ ਨੇ ਸੋਚਿਆ, ਜੋਤ ਦੇ ਘਰ ਮਾਂ ਤੇ ਉਸ ਦੀ ਪਤਨੀ ਹੀ ਹਨ।
ਗੇੜਾ ਤਾਂ ਮਾਰਨਾ ਚਾਹੀਦਾ ਹੈ। ਸਿਕੰਦਰ ਦੇ ਆਉਣ ਦੀ ਬੂੜੀਆਂ ਨੂੰ ਪੂਰੀ ਬਿੜਕ ਸੀ। ਉਹ ਬਠਿੰਡੇ
ਕਿਸੇ ਕੰਮ ਗਿਆ ਸੀ। ਅਸਲ ਵਿੱਚ ਬਠਿੰਡੇ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਹੁਸਨ ਉੱਤੇ ਗਾਣੇ ਬੜੇ
ਲਿਖੇ ਜਾ ਰਹੇ ਸਨ। ਉਸ ਨੇ ਸੋਚਿਆ, ਮਾੜਾ
ਮੋਟਾ ਰੰਗ ਤਾਂ ਨਾਲ ਵਾਲੇ ਪਿੰਡ ਵਿੱਚ ਵੀ ਚੜ੍ਹ ਗਿਆ ਹੋਣਾ ਹੈ। ਸਿਕੰਦਰ ਵੀ ਹੁਸਨ ਦਾ ਪੁਰਾਣਾਂ
ਸ਼ਿਕਾਰੀ ਸੀ। ਇਹ ਕਵੀ ਨਿਰਮਲ ਤੋਂ ਵੀ ਦੋ ਉਂਗਲਾਂ ਉੱਚਾ ਨੌਜਵਾਨ ਸੀ। ਸਰੀਰ ਤੋਂ ਬੜਾ ਫਬਦਾ ਸੀ।
ਬੰਦਾ ਉਸ ਵੱਲ ਦੇਖਦਾ ਹੀ ਰਹਿ ਜਾਂਦਾ ਸੀ। ਉਸ ਦੇ ਦਰਸ਼ਨ ਕਰਕੇ ਹੀ ਭੁੱਖ ਲਹਿੰਦੀ ਸੀ। ਕੈਨੇਡਾ
ਦੀ ਖ਼ੁਰਾਕ ਦਾ ਕਮਾਲ ਸੀ। ਰੰਗ ਸੇਬ ਵਰਗਾ ਲਾਲ ਸੀ। ਅੱਖਾਂ ਵਿੱਚ ਅੰਗਿਆਰਾਂ ਵਰਗਾ ਸੇਕ ਸੀ।
ਕਾਰ ਦੱਰਾ ਮੂਹਰੇ ਆ ਕੇ ਰੁਕੀ, ਤਾਂ ਜੋਤ ਦੀਆਂ ਦੋ ਕੁੜੀਆਂ ਭੱਜ ਕੇ ਦਰਾਂ
ਮੂਹਰੇ ਆ ਗਈਆਂ। ਮਗਰ ਹੀ ਸੁਖਵਿੰਦਰ ਵੀ ਆ ਗਈ। ਉਹ ਕਈ ਦਿਨਾਂ ਤੋਂ ਵਿੜਕਾਂ ਲੈ ਰਹੀ ਸੀ। ਉਸ ਦੇ
ਮੁੰਡੇ ਗੁਰਜੋਤ ਨੇ, ਜੈਸਾ
ਸਿਕੰਦਰ ਦਾ ਹੁਲੀਆ ਦੱਸਿਆ ਸੀ। ਵੈਸਾ ਹੀ ਜਵਾਨ ਮਰਦ ਕਾਰ ਵਿੱਚੋਂ ਬਾਹਰ ਆਇਆ। ਉਹ ਉਨ੍ਹਾਂ ਦੇ ਘਰ
ਜਾ ਕੇ ਵੜ ਗਿਆ। ਸਿਕੰਦਰ ਨੇ ਜਦੋਂ ਜੋਤ ਦੀਆਂ ਗੱਲਾਂ ਸ਼ੁਰੂ ਕੀਤੀਆਂ। ਫਿਰ ਤਾਂ ਪੱਕਾ ਪਤਾ ਲੱਗ
ਗਿਆ। ਬਈ ਇਹੀ ਸਿਕੰਦਰ ਟਰੱਕਾਂ ਦਾ ਮਾਲਕ ਹੈ। ਸੁਖਵਿੰਦਰ ਉਸ ਨੂੰ ਕੈਨੇਡਾ ਦੇ ਡਾਲਰਾਂ ਨਾਲ ਬਣੇ
ਕਮਰੇ ਵਿੱਚ ਲੈ ਗਈ। ਉਸ
ਨੂੰ ਸਾਰੇ ਕਮਰੇ ਵਿੱਚ ਗੇੜਾ ਕਢਾ ਕੇ, ਅਟੈਚਡ
ਬਾਥਰੂਮ ਦਿਖਾਇਆ। ਉਸ ਨੇ 42 ਇੰਚਜ਼ ਟੀ ਵੀ ਦਾ ਬਟਨ ਆਨ ਕਰ ਦਿੱਤਾ। ਸਿਕੰਦਰ ਨੇ ਕਿਹਾ, “ ਟੀਵੀ ਦਾ ਮਸਾਂ ਖਹਿੜਾ ਛੁੱਟਾਂ ਹੈ। ਕੈਨੇਡਾ
ਵਿੱਚ ਟੀਵੀ ਦੇਖਣ ਤੋਂ ਬਗੈਰ ਹੋਰ ਕੋਈ ਮਨ ਪਰਚਾਵਾ ਨਹੀਂ ਹੈ। ਮੈਂ ਤਾਂ ਤੁਹਾਡੀਆਂ ਗੱਲਾਂ ਸੁਣਨ
ਆਇਆ ਹਾਂ। “ ਸਿਕੰਦਰ
ਨੇ ਆਪਣੀ ਜੇਬ ਵਿਚੋਂ ਕੱਢ ਕੇ, 50
ਹਜ਼ਾਰ ਰੁਪਏ ਦੇ ਨੋਟ ਸੁਖਵਿੰਦਰ ਦੇ ਹੱਥਾਂ ਉੱਤੇ ਰੱਖ ਕੇ, ਉਸ ਦੇ ਦੇਂਨੇ ਹੱਥ ਘੁੱਟ ਲਏ। ਨੋਟ ਦੇਖ ਤੇ
ਸਿਕੰਦਰ ਦੀ ਛੂਹ ਨਾਲ ਉਹ ਝੱਲੀ ਜਿਹੀ ਹੋ ਗਈ। ਉਸ ਨੇ ਸਿਕੰਦਰ ਦੇ ਨਾਲ ਸੋਫ਼ੇ ਉੱਤੇ ਬੈਠਦੀ ਨੇ
ਕਿਹਾ, “ ਇਹ ਵੀ ਤੁਹਾਡੀ ਮਿਹਰਬਾਨੀ ਨਾਲ ਘਰ ਪਾਇਆ ਹੈ।
ਤੁਹਾਡੀ ਮਦਦ ਨਾਲ ਸਾਡੇ ਘਰ ਦੀ ਦਾਲ ਰੋਟੀ ਚੱਲਦੀ ਹੈ। “
ਸਿਕੰਦਰ ਦੀ ਨਿਗ੍ਹਾ ਘਰ ਦੇ ਚਾਰੇ ਪਾਸੇ ਘੁੰਮ
ਰਹੀ ਸੀ ਸਿਕੰਦਰ ਸੋਚੀ ਪੈ ਗਿਆ। ਜੋਤ ਨੇ ਐਨਾ ਪੈਸਾ ਕਿਥੋਂ ਭੇਜਿਆ ਹੋਵੇਗਾ? ਇੰਨਾਂ ਵੱਡਾ ਘਰ ਕਿਵੇਂ ਖੜ੍ਹਾ ਕਰ ਲਿਆ?
ਕੈਨੇਡਾ ਵਿੱਚ ਜੋਤ ਨੇ ਛੇ ਮਹੀਨੇ ਤਾਂ ਕੋਈ ਕੰਮ ਦਾ ਡੱਕਾ ਦੂਹਰਾ ਨਹੀਂ ਕੀਤਾ। ਡਰਾਈਵਿੰਗ
ਲਾਇਸੈਂਸ ਨਹੀਂ ਮਿਲਿਆ ਸੀ। ਟਰੱਕ ਤੇ ਜਾਂਦੇ ਨੂੰ ਮਸਾਂ ਮਹੀਨਾ ਇੱਕ ਹੋਇਆ। ਮੈਂ ਛੇ ਮਹੀਨਿਆਂ
ਵਿੱਚ ਦੁਆਨੀ ਇੱਕ ਨਹੀਂ ਦਿੱਤੀ। ਇਹ ਹੋਰ ਕੀਹਦੀ ਮਿਹਰਬਾਨੀ ਹੋ ਗਈ? ਉਸ ਨੂੰ ਯਾਦ ਆਉਣ ਲੱਗਾ। ਲੋਕ ਦੇ ਜੋ ਉਲਾਂਭੇ ਮੈਨੂੰ ਆਉਂਦੇ ਸਨ। ਕੋਈ ਕਹਿੰਦਾ
ਸੀ, “ ਤੇਰਾ ਡਰਾਈਵਰ ਮੰਗ ਕੇ, 3000 ਹਜ਼ਾਰ ਡਾਲਰ ਲੈ ਗਿਆ। “ ਐਡਮਿੰਟਨ ਵਾਲੇ ਬਲਦੇਵ ਨੇ ਕਈ ਬਾਰ ਕਿਹਾ ਸੀ, “ ਸਿਕੰਦਰ ਤੇਰਾ ਡਰਾਈਵਰ ਘਰ ਦਾ ਕਿਰਾਇਆ ਤੇ ਹੋਰ
ਰੂਮ-ਮੇਟ ਦੇ ਖਾਣ-ਪੀਣ ਦੇ ਪੈਸੇ ਵੀ ਨਹੀਂ ਦਿੰਦਾ। ਹਰ ਮਹੀਨੇ ਦਾ 700 ਡਾਲਰ ਖ਼ਰਚਾ ਹੈ। ਛੇ
ਮਹੀਨਿਆਂ ਦਾ 4200 ਡਾਲਰ ਬਣ ਗਿਆ ਹੈ। ਨਾਲ ਵਾਲੇ ਰੂਮ-ਮੇਟ ਦਾ ਸਮਾਨ ਚੱਕ-ਚੱਕ ਖਾਈ ਜਾਂਦਾ ਹੈ।
ਹਰ ਰੋਜ਼ 2 ਲੀਟਰ ਸ਼ਰਾਬ ਦੀ ਬੋਤਲ ਪੀ ਜਾਂਦਾ ਹੈ।
ਕਈ ਔਰਤਾਂ ਦੇ ਵੀ ਮੈਨੂੰ ਫ਼ੋਨ ਆਉਂਦੇ ਰਹੇ ਹਨ। ਕਦੇ ਮਾਂ ਨੂੰ ਬਿਮਾਰ ਬਣਾਂ ਦਿੰਦਾ ਹੈ।
ਕਦੇ ਭਰਾ ਨੂੰ ਬੇਰੁਜ਼ਗਾਰ ਦੱਸਦਾ ਹੈ। ਕਈ ਔਰਤਾਂ ਨੂੰ ਵੀ ਲੁੱਟ-ਲੁੱਟ ਕੇ ਡਾਲਰ ਖਾ ਗਿਆ ਹੈ।
ਕੋਈ ਘਰ ਫੇਸਬੁੱਕ ਦੀ ਜਾਣ-ਪਛਾਣ ਵਾਲੀਆਂ ਔਰਤਾਂ ਦਾ ਰੋਟੀਆਂ ਖਾਣ ਨੂੰ ਨਹੀਂ ਛੱਡਿਆ। ਛੁੱਟੜ ਰੰਨ
ਵਾਂਗ ਹਰ ਇੱਕ ਦੇ ਘਰ ਝੋਲਾ ਚੱਕੀ ਫਿਰਦਾ ਹੈ। ਜਿੰਨੀ ਇਸ ਨੇ ਮੇਰੀ ਬਦਨਾਮੀ ਕਰਾਈ ਹੈ। ਹੋਰ ਸੌ
ਡਰਾਈਵਰਾਂ ਵਿੱਚੋਂ ਕਿਸੇ ਨੇ ਨਹੀਂ ਕਰਾਈ। ਐਸੇ ਬੰਦੇ ਦੇ ਘਰ ਵਿੱਚ ਜੇ ਮੈਂ ਵੀ ਵਗਦੀ ਗੰਗਾ ਵਿੱਚ ਹੱਥ ਧੋ ਲਾ, ਮੇਰੇ ਨਾਲ ਕੀ ਫ਼ਰਕ ਪੈਂਦਾ ਹੈ? ਉਸ ਦੀ ਸੋਚ ਟੁੱਟ ਗਈ।
“ ਸੁਖਵਿੰਦਰ ਨੇ ਗੱਲ ਚਾਲੂ ਰੱਖੀ, ਉਸ ਨੂੰ ਕਿਹਾ, “ ਜੀ
ਜੋਤ ਨੇ ਦੱਸਿਆ, ਤੁਸੀਂ
ਉਸ ਨੂੰ ਬਾਪ ਵਾਂਗ ਆਸਰਾ ਦਿੱਤਾ ਹੈ। ਸਾਡੇ ਲਈ ਤਾਂ ਤੁਸੀਂ ਹੀ ਜੋਤ ਤੇ ਸਾਡੇ ਮਾਲਕ ਤੇ ਰੱਬ ਹੋ।
“ ਸਿਆਲਾਂ ਦੀ ਰੁੱਤ ਦੀਆਂ ਕਣੀਆਂ ਪੈਣ ਲੱਗ ਗਈਆਂ
ਸਨ। ਸੂਰਜ ਨਾਂ ਨਿਕਲਣ ਕਰਕੇ, ਜਿਸ
ਨਾਲ ਠੰਢ ਹੋਰ ਉੱਤਰ ਆਈ ਸੀ। ਜੋਤ ਦੀ ਘਰਵਾਲੀ ਜੱਸੀ ਚਾਹ ਲੈ ਕੇ ਆ ਗਈ ਸੀ। ਉਹ ਟੇਬਲ ਉੱਤੇ ਚਾਹ
ਰੱਖ ਕੇ ਮੁੜਨ ਲੱਗੀ ਸੀ। ਸਿਕੰਦਰ ਨੇ ਕਿਹਾ, “ ਮੈਂ ਚਾਹ ਨਹੀਂ ਪੀਂਦਾ। ਤੁਸੀਂ ਵੀ ਬੈਠ ਜਾਵੋ।
ਇਹ ਚਾਹ ਤੁਸੀਂ ਹੀ ਪੀ ਲਵੋ। ਕੀ ਤੁਸੀਂ ਜੋਤ ਦੀ ਸੁੱਖ-ਸਾਂਦ ਨਹੀਂ ਪੁੱਛਣੀ? “ ਉਸ ਨੇ ਕਿਹਾ, “ ਉਸ
ਨੂੰ ਸੁਨੇਹਾ ਦੇ ਦਿਉ, ਜਿੰਨੀ
ਦੇਰ ਕੈਨੇਡਾ ਦੀ ਪੱਕੀ ਮੋਹਰ ਨਹੀਂ ਲੱਗਦੀ। ਉੱਥੇ ਹੀ ਰਹੇ। ਸਾਨੂੰ ਹਰ ਮਹੀਨੇ ਹੋਰ ਪੈਸੇ ਭੇਜ
ਦਿਆਂ ਕਰੇ। “ ਸੁਖਵਿੰਦਰ
ਨੇ ਉਸ ਨੂੰ ਚੁੱਪ ਕਰਾਉਣ ਲਈ ਕਿਹਾ, “ ਕੈਨੇਡਾ ਵਾਲੇ ਚਾਹ ਨਹੀਂ ਪੀਂਦੇ। ਇਹ ਤਾਂ
ਵਿਸਕੀ ਪੀਂਦੇ ਹਨ। ਆਪਣਾ ਜੋਤ ਕਿਹੜਾ ਆਥਣ ਸਮੇਂ ਚਾਹ ਪੀਂਦਾ ਹੈ? “ ਉਸ ਨੇ ਅਲਮਾਰੀ ਵਿੱਚੋਂ
ਵਿਸਕੀ ਦੀ ਬੋਤਲ ਤੇ ਗਲਾਸ ਕੱਢ ਕੇ, ਸਿਕੰਦਰ
ਅੱਗੇ ਰੱਖ ਦਿੱਤੇ। ਪਾਣੀ ਲਿਆਉਣ ਨੂੰ ਛੋਟੀ ਕੁੜੀ ਨੂੰ ਕਹਿ ਦਿੱਤਾ। ਸਿਕੰਦਰ ਨੇ ਕਿਹਾ, “ ਜੋਤ
ਨੇ ਪਿੰਡ ਕੀ ਕਰਨ ਆਉਣਾ ਹੈ? ਹੁਣ
ਤਾਂ ਤੁਸੀਂ ਵੀ ਆਪਦੀ ਤਿਆਰੀ ਖਿੱਚ ਕੇ ਰੱਖੋ। “ ਉਸ ਨੇ ਗੱਲ ਕਰਕੇ, ਦੋਨਾਂ ਵੱਲ ਦੇਖਿਆ। ਜੱਸੀ ਤੇ ਸੁਖਵਿੰਦਰ ਨਾਲ
ਬਾਰੀ-ਬਾਰੀ ਅੱਖਾਂ ਮਿਲਾਈਆਂ। ਸਿਕੰਦਰ ਨੂੰ ਤਿੰਨ ਬੋਤਲਾਂ ਭਰੀਆਂ ਹੋਈਆਂ ਦਿਸ ਰਹੀਆਂ ਸਨ। ਇੱਕ
ਬਾਰ ਤਾਂ ਉਸ ਦਾ ਮਨ ਕੀਤਾ ਕਹਿ ਦੇਵੇ, “ ਵਿਸਕੀ
ਤਾਂ ਮੈਂ ਪੀਂਦਾ ਨਹੀਂ ਹਾਂ। ਕਦੇ-ਕਦੇ ਬੀਅਰ ਲਾ ਲਈਦੀ ਹੈ। ਜੱਸੀ ਨੂੰ ਮੇਰੇ ਨਾਲ ਬਜਾਰ ਤੱਕ ਭੇਜ
ਦਿਉ। ਮੈਂ ਇਹ ਇਲਾਕਾ ਨਹੀਂ ਜਾਣਦਾ। “ ਫਿਰ ਉਸ ਨੇ ਸੋਚਿਆ, ਪੱਕੀ ਸ਼ਰਾਬ ਹੀ ਪੀਂਦਾ ਹਾਂ। ਪੀਤੀ ਖਾਦੀ
ਵਿੱਚ ਹਰ ਗੁਸਤਾਖ਼ੀ ਮੁਆਫ਼ ਹੁੰਦੀ ਹੈ। ਉਸ ਨੇ ਝੱਟ ਦੇ ਕੇ ਦੋ ਮੋਟੇ ਪੈੱਗ ਪਾ ਕੇ ਪੀ ਲਏ।
ਸੁਖਵਿੰਦਰ ਨੇ ਲੋਹਾ ਗਰਮ ਦੇਖ ਕੇ ਕਿਹਾ, “ ਜੱਸੀ ਨੂੰ ਤਾਂ ਜੋਤ ਪੱਕਾ ਹੋ ਕੇ ਸੱਦ ਲਵੇਗਾ।
ਤੁਸੀਂ ਮੇਰਾ ਕੈਨੇਡਾ ਜਾਣ ਦਾ ਪ੍ਰਬੰਧ ਕਰ ਦਿਉ। ਜੋਤ ਨੂੰ ਰੋਟੀ-ਟੁੱਕ ਦਾ ਔਖਾ ਹੁੰਦਾ ਹੋਵੇਗਾ। “ ਸਿਕੰਦਰ
ਨੂੰ ਪੀਤੀ ਦਾ ਸਰੂਰ ਹੋਣ ਲੱਗ ਗਿਆ। ਉਸ ਨੇ ਕਿਹਾ, “ ਉਹ
ਤਾਂ ਮੈਂ ਕੈਨੇਡਾ ਜਾਣ ਦਾ ਤੁਹਾਡਾ ਸਾਰਾ ਪ੍ਰਬੰਧ, ਸਬ ਕੁੱਝ ਕਰ ਸਕਦਾ ਹਾਂ। ਤੇਰਾ ਮੁੰਡਾ ਜੋਤ
ਬੜਾ ਪੱਟੂ ਹੈ। ਜੱਸੀ ਗ਼ੁੱਸਾ ਨਾਂ ਕਰੀ। ਉਹ ਫੇਸਬੁੱਕ ਦੀਆਂ ਕੈਨੇਡਾ ਦੀਆਂ ਬਹੁਤੀਆਂ ਜ਼ਨਾਨੀਆਂ
ਨੂੰ ਆਂਟੀ-ਆਂਟੀ ਕਰਕੇ ਹੀ ਕੰਜਰ ਪਤਾ ਨਹੀਂ ਕੀ ਜਾਦੂ ਕਰਦਾ ਹੈ। ਸਪੋਲੀਏ ਵਾਂਗ ਲਿਪਟ ਜਾਂਦਾ ਹੈ।
“
Comments
Post a Comment