ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
 ਅਵਲਿ
ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਲੋਗਾ ਭਰਮਿ ਭੂਲਹੁ ਭਾਈ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ਰਹਾਉ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ਅਲਹੁ ਅਲਖੁ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ
ਉਪਰ ਲਿਖੀ ਬਾਣੀ ਪੜ੍ਹ ਕੇ, ਸਮਝ ਕੇ, ਕੋਈ ਸ਼ੱਕ ਨਹੀਂ ਰਹਿ ਜਾਂਦਾ। ਅਸੀਂ ਸਬ ਇਕੋ, ਮਾਸ, ਹੱਡਾਂ, ਖੂਨ ਤੋਂ ਬੱਣੇ ਹਾਂ। ਆਡਾ ਸਬ ਕੁੱਝ ਇਕੋ ਜਿਹਾ ਹੈ। ਹੈ। ਸਾਰੇ ਰੱਬ ਦੇ ਬੰਦੇ ਹਾਂ। ਰੰਗ, ਨਸਲਾਂ ਜਰੂਰ ਅੱਲਗ ਅੱਲਗ ਹਨ। ਸਾਨੂੰ ਮਾਸ ਉਹੀ ਇੱਕੋ ਜਿਹਾ ਲੱਗਾ। ਸਾਰਿਆਂ ਦੀਆਂ ਰਸਮਾਂ ਇੱਕੋ ਹਨ। ਜੰਮਦੇ ਹਾਂ, ਵੱਡੇ ਹੁੰਦੇ ਹਾਂ। ਵਿਆਹ ਕਰਾ ਕੇ ਬੱਚੇ ਜੰਮਦੇ ਹਾਂ। ਅੰਤ ਮਰ ਕੇ ਮਿੱਟੀ ਵਿੱਚ ਰਲ ਜਾਂਦੇ ਹਾਂ। ਕੋਈ ਬਾਦਸ਼ਾਹ ਵੀ ਸਦਾ ਲਈ ਨਹੀਂ ਜਿਉਂਦਾਂ। ਦੁਨੀਆਂ ਸਰੀਰ, ਵਸਤੂ ਕੁੱਝ ਵੀ ਆਪਣਾਂ ਨਹੀਂ। ਸਾਰਾ ਕੁੱਝ ਕੁਦਰੱਤ ਦੀ ਖੇਡ ਹੈ। ਉਸੇ ਰੱਬ ਨੂੰ ਪਿਆਰ ਕਰੀਏ। ਬੰਦਿਆਂ ਤੋਂ ਡਰਨਾਂ ਛੱਡ ਕੇ ਅਜਾਂਦ ਹੋ ਕੇ ਜਿਉਣਾਂ ਸਿੱਖੀਏ। ਰੱਬ ਨੂੰ ਦੋਸਤ ਬੱਣਾਉਣ ਦੀ ਜਗ੍ਹਾਂ ਅਸੀਂ, ਬੰਦਿਆਂ ਨੂੰ ਆਪਣਾਂ ਖ਼ਸਮ ਸੱਮਝਦੇ ਹਾਂ। ਤਾਹੀਂ ਇੱਕ ਦੂਜੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਅਜ਼ਾਦ ਹੋ ਕੇ ਸੋਚੀਏ। ਕਿਸੇ ਦੇ ਵੀ ਗਲਾਮ ਨਾਂ ਹੋਈਏ। ਬੰਦਾ ਕੋਈ ਵੀ ਮਾੜਾਂ ਨਹੀਂ ਹੈ। ਜਦੋਂ ਬੰਦਾ ਆਪਣਾ ਹੀ ਭਲਾਂ ਸੋਚਣ ਲੱਗ ਜਾਵੇ। ਤਾਂ ਜੰਨਤਾਂ ਲਈ ਖ਼ਤਰ ਨਾਕ ਬੱਣ ਜਾਂਦਾ ਹੈ। ਜੋਂ ਸਾਰਿਆਂ ਲਈ ਚਿੰਤਤ ਹੈ। ਉਸ ਨੂੰ ਲੋਕ ਸੇਵਕ ਕਹਿੰਦੇ ਹਨ। ਲੋਕਾਂ ਦੀ ਸੇਵਾ ਲਈ ਜੀਵਨ ਲਾ ਦੇਈਏ। ਜਾਤ ਧਰਮਾਂ ਤੋਂ ਉਪਰ ਉਠ ਕੇ, ਹਰ ਬੰਦੇ ਨਾਲ ਸਾਂਝਾਂ ਵਧਾਈਏ। ਜਿਵੇਂ ਸਕੂਲ ਦੀ ਕਲਾਸ ਵਿੱਚ ਅਸੀਂ ਸਾਰੇ ਦੋਸਤ ਹੁੰਦੇ ਹਾਂ। ਰਲ ਕੇ ਬੈਠਦੇ ਹਾਂ। ਸਮਾਜ ਵਿੱਚ ਹੀ ਇਹੀ ਸ਼ਾਂਤੀ ਬੱਣਾਈ ਰੱਖੀਏ। ਇੱਕ ਦੂਜੇ ਨੂੰ ਨਫ਼ਰਤ ਨਹੀਂ, ਸਤਿਕਾਰ ਕਰਈਏ। ਕਈ ਵਾਰ ਇੰਨ੍ਹੀ ਨਫ਼ਰਤ ਫੈਲ ਜਾਂਦੀ ਹੈ। ਕਿ ਬੰਦਾ ਬੰਦੇ ਨੂੰ ਜਾਤ-ਧਰਮ ਦੇ ਨਾਮ ਥੱਲੇ ਮਾਰੀ ਜਾਂਦਾ ਹੈ। ਅਸੀ ਬੰਦਿਆਂ ਦੀ ਤਾਂ ਰੱਖਿਆ ਨਹੀਂ ਕਰ ਸਕਦੇ। ਪੱਸ਼ੂਆਂ ਦੇ ਮਾਸ ਨੂੰ ਲੈ ਕੇ ਝੱਗੜੇ ਕਰਦੇ ਹਾਂ। ਸਭ ਵਿੱਚ ਰੱਬ ਨੂੰ ਦੇਖੀਏ। ਸਾਰੇ ਬੰਦੇ ਇਕੋਂ ਜਿਹੇ ਹੁੰਦੇ ਹਨ। ਚੰਮੜੀ ਦੇ ਰੰਗ ਵਿੱਚ ਫ਼ਰਕ ਜਰੂਰ ਹੁੰਦਾ ਹੈ। ਲਹੂ, ਹੱਡ, ਮਾਸ, ਪਿੰਜਰ ਬਾਕੀ ਸਾਰਾ ਕੁੱਝ ਇੱਕੋਂ ਹੀ ਹੈ। ਘੱਟ ਵੱਧ ਜਰੂਰ ਹੋ ਸਕਦਾ ਹੈ। ਪਿੱਛਲੇ ਕਰਮਾਂ ਦੇ ਮੁਤਾਬਕ ਬੋਲ਼ਾਂ ਅੰਨ੍ਹਾਂ ਹੋਰ ਸਰੀਰਕ ਅੰਗਾਂ ਵਿੱਚ ਕਮੀ ਹੋ ਸਕਦੀ ਹੈ। ਬੰਦੇ ਨੇ ਕੰਮਾਂ ਦੀ ਵੰਡ ਕਰ ਲਈ, ਖੇਤੀ ਕਰਨ ਵਾਲੇ ਨੂੰ ਕਿਸਾਨ ਕਹਿੱਣ ਲੱਗ ਗਏ। ਜੁੱਤੀਆਂ ਗੰਢਣ ਵਾਲੇ ਨੂੰ ਚੰਮ ਦਾ ਕੰਮ ਕਰਨ ਕਰਕੇ ਉਹੀ ਨਾਮ ਰੱਖ ਦਿੱਤਾ। ਕਈ ਕੱਟੜ ਆਗੂਆਂ ਨੇ ਇੰਨ੍ਹਾਂ ਤੇ ਪੱਕੀ ਮੋਹਰ ਲਾ ਕੇ ਜਾਤਾਂ ਬੱਣਾ ਦਿੱਤੀਆਂ। ਜਾਤਾਂ ਨਾਲ ਹੀ ਧਰਮ ਬੱਣ ਗਏ। ਹਰ ਕੋਈ ਇਹੀ ਸੋਚਦਾ ਹੈ। ਮੈਂ ਹੀ ਉਚਾ ਸੁੱਚਾ ਹਾਂ। ਮੇਰਾ ਹੀ ਧਰਮ ਦੂਜਿਆਂ ਨਾਲੋਂ ਵਧੀਆਂ ਹੈ। ਰਸਤੇ ਭਾਂਵੇਂ ਅੱਲਗ ਅੱਲਗ ਹਨ। ਸਾਰੇ ਰੱਬ ਦੇ ਦਰ ਨੂੰ ਜਾਂਦੇ ਹਨ। ਇੱਕ ਮੰਜਲ ਹੈ। ਜਦੋਂ ਕਿ ਸਾਰੇ ਧਰਮ ਇੱਕ ਰੱਬ ਨੂੰ ਮੰਨਦੇ। ਇੱਕ ਸ਼ਕਤੀ ਨੂੰ ਸਵੀਕਾਰਦੇ ਹਨ। ਸੱਚ, ਇਮਾਨਦਾਰੀ ਦਾ ਜੀਵਨ ਜਿਉਣ ਨੂੰ ਕਹਿੰਦੇ ਹਨ। ਧੋਖਾਂ ਨਾਂ ਦੇਣ ਤੇ ਹਰਾਮ ਦਾ ਨਾਂ ਖਾਣ ਤੋਂ ਵਰਜਦੇ ਹਨ। ਪਰ ਜੋਂ ਧਰਮਿਕ ਆਗੂ ਹਨ। ਆਪ ਕੁੱਝ ਹੋਰ ਕਰਦੇ ਹਨ। ਹੋਰਾਂ ਤੋਂ ਕੁੱਝ ਹੋਰ ਹੀ ਕਰਾਉਂਦੇ ਹਨ। ਹਰ ਧਰਮੀ ਦੂਜੇ ਨੂੰ ਨੀਵਾਂ ਦਿਖਾਉਂਦਾ ਹੈ। ਪਰ ਅਸੀਂ ਇੱਕ ਬਰਾਬਰ ਹਾਂ। ਸਾਰੇ ਰੱਬ ਦੇ ਬੰਦੇ ਹਾਂ। ਸਾਰੇ ਬੋਲ, ਸੋਚ, ਕੰਮ ਕਰ ਸਕਦੇ ਹਾਂ। ਕੋਈ ਵੱਡਾ, ਛੋਟਾਂ, ਊਚਾਂ ਨੀਵਾਂ ਨਹੀਂ ਹੈ। ਸ਼ਰਾਰਤੀ ਧਰਮ ਦੇ ਨਾਂਮ ਤੇ ਵੰਡੀਆਂ ਪਾਉਂਦੇ ਹਨ। ਕੋਈ ਧਰਮ ਗ੍ਰੰਥਿ ਜਾਤ-ਪਾਤ ਉਤੇ ਬੰਦੇ ਮਾਰਨ ਨੂੰ ਨਹੀਂ ਕਹਿੰਦਾ। ਹਰ ਧਰਮ ਪਿਆਰ ਸਿੱਖਾਂਉਂਦਾ ਹੈ। ਜਿਵੇਂ ਅਸੀਂ ਇੱਕ ਹੀ ਸਮਾਜ ਵਿੱਚ ਰਹਿੰਦੇ ਹਾਂ। ਸਾਡੇ ਸਾਰਿਆਂ ਦੇ ਤਿਉਹਾਰ ਸਾਂਝੇ ਹਨ। ਵਿਆਹ ਸ਼ਾਦੀਆਂ ਦੀ ਆਪਸ ਵਿੱਚ ਸਾਂਝ ਹੈ। ਧਰਮਿਕ ਸਥਾਂਨ ਸਾਂਝੇ ਹਨ। ਸਿੱਖ ਧਰਮ ਇੱਕ ਅਨੋਖਾਂ ਧਰਮ ਬੱਣਦਾ ਜਾ ਰਿਹਾ ਹੈ। ਇਹ ਸਿੱਖ ਸਮਝਦੇ ਹਨ। ਕੱਲੇ ਸਾਡੇ ਹੀ ਗੁਰਦੁਆਰੇ ਸਾਹਿਬ ਪਵਿੱਤਰ ਧਰਮਿਕ ਸਥਾਂਨ ਹਨ। ਇੰਨ੍ਹਾਂ ਵਰਗਾਂ ਕੋਈ ਹੋ ਵੀ ਨਹੀਂ ਸਕਦਾ। ਸਗੋਂ ਇਹ ਵੀ ਆਪਸ ਵਿੱਚ ਵੰਡੇ ਗਏ ਹਨ। ਕੋਈ ਆਪ ਨੂੰ ਜੱਟ ਸਿੱਖ, ਮਜ਼ਬੀ ਸਿੱਖ, ਰਵਿਦਾਸੀਏ ਸਿੱਖ, ਰਾਮ ਗੜੀਏ ਸਿੱਖ ਕਹਾਉਂਦਾ ਹੈ। ਪਰ ਜੋ ਸ੍ਰੀ ਗੁਰੂ ਗ੍ਰਥਿ ਸਾਹਿਬ ਨੁੰ ਸਾਰੇ ਮੰਨਦੇ ਹਨ। ਉਸ ਵਿੱਚ ਐਸਾ ਕੁਝ ਨਹੀਂ ਲਿਖਿਆ। ਕਿਹੜਾ ਬੰਦਾ ਨੀਚ ਹੈ? ਕਿਹੜੀ ਜਾਤ ਊਚ ਹੈ? ਸ਼ਰੇਅਮ ਸ੍ਰੀ ਗੁਰੂ ਗ੍ਰਥਿ ਸਾਹਿਬ ਨੂੰ ਭੀਖ ਇੱਕਠੀ ਕਰਨ ਨੂੰ ਅੱਲਗ ਅੱਲਗ ਬਿਜ਼ਨਸ ਖੋਲ ਲਏ ਹਨ। ਲੋਕ ਉਸ ਨੂੰ ਪੈਸੇ ਸਿੱਟਦੇ ਹਨ। ਡਾਲਰ ਡਾਲਰ, ਪੈਸਾ ਪੈਸਾ ਲੈਣ ਲਈ ਸਤਸੰਗਤ ਦੇ ਵਿਚਾਲੇ ਬੱਕਸਾ ਰੱਖਦੇ ਹਨ। ਹੋਰ ਕੋਈ ਹਿੰਦੂ ਮੁਸਲਮ ਧਰਮ ਵਿੱਚ ਧਰਮਿਕ ਸਥਾਂਨ ਤੇ ਭੀਖ ਜਾਂ ਚੰਦਾਂ ਇੱਕਠਾਂ ਨਹੀਂ ਕਰਦੇ। ਜੇ ਕੋਈ ਕਿਸੇ ਹੋਰ ਧਰਮ ਦਾ ਹਿੰਦੂ ਮੁਸਲਮਾਨ ਗੁਰਦੁਆਰੇ ਸਾਹਿਬ ਆ ਜਾਵੇ, ਪ੍ਰਚਾਰਿਕ ਦਾੜ੍ਹੀਆਂ ਮੁੰਨੀਆਂ ਤੇ ਲੈਕਚਰ ਕਰਨ ਲੱਗ ਜਾਂਦੇ ਹਨ। ਜੰਨਇਊ ਕੱਚਾ ਧਾਗਾਂ, ਔਰਗਜੇਬ ਆਦਮ ਖਾਣਾਂ ਦੀਆਂ ਕਹਾਣੀਆਂ ਸ਼ੁਰੂ ਕਰ ਦਿੰਦੇ ਹਨ। ਕੀ ਔਰਗਜੇਬ ਇਹ ਸਬ ਸੁਣਦਾ ਹੈ? ਜਾਂ ਦੂਜੇ ਮੁਸਲਮਾਨ ਨੂੰ ਸੁਣਾ ਕੇ ਭeਟਕਾਉਣਾਂ ਚਹੁੰਦੇ ਹਨ? ਜੇ ਗਾਤਰਾਂ ਪਾ ਲਿਆ ਹੈ। ਤਾਂ ਕੀ ਦੂਜੇ ਧਰਮਾਂ ਤੇ ਬੰਦਿਆਂ ਨਾਲ ਮਿਲ ਵਰਤਣ ਛੱਡ ਦੇਣਾ ਚਾਹੀਦਾ ਹੈ? ਕੀ ਹੋਰ ਲੋਕਾਂ ਤੋਂ ਸੰਨਆਸ ਲੈਂ ਲੈਣਾ ਚਾਹੀਦਾ ਹੈ? ਮੇਰੇ ਦੋ ਗੁਆਂਢੀ ਮੁਸਲਮਾਨ ਹਨ। ਤਿੰਨ ਚਾਰ ਘਰ ਹਿੰਦੂਆਂ ਦੇ ਹਨ। ਕੀ ਅੰਦਰ ਹੀ ਕੁੰਡੇ ਮਾਰ ਕੇ ਬੈਠੇ ਰਹੀਏ? ਇੱਕ ਗੋਰਾ ਹੈ। ਇੱਕ ਨੀਗਰੋ ਹੈ। ਕੀ ਉਨ੍ਹਾਂ ਨਾਲ ਹੱਸਣਾ ਮੰਨਾਂ ਹੈ? ਕੀ ਉਨ੍ਹਾਂ ਦੀਆਂ ਰਸਮਾਂ ਵਿੱਚ ਨਹੀਂ ਜਾਣਾਂ ਚਾਹੀਦਾ? ਮਾਹਾਰਾਜ ਦੇ ਕਿਹੜੇ ਪੰਨੇ ਤੇ ਇਹ ਲਿਖਿਆ ਹੈ? ਬਈ ਦੂਜੇ ਧਰਮਾਂ ਨਾਲ ਮਿਲ ਵਰਤਣ ਨਹੀਂ ਰੱਖਣੀ। ਗੁਰਬਾਣੀ ਤਾਂ ਮਿਲ ਕੇ ਬੈਠਣ, ਵੰਡ ਕੇ ਖਾਣ ਨੂੰ ਕਹਿੰਦੀ ਹੈ। ਸਿੱਖ ਤਾਂ ਚਾਰ ਜਾਣੇ ਆਪਣੇ ਘਰ ਅੰਦਰ ਰਲ ਕੇ ਨਹੀਂ ਬੈਠਦੇ। ਜਦੋਂ ਘਰ ਕੋਈ ਟੱਕਰ ਮਾਰ ਨੂੰ ਨਹੀ ਲੱਭਦਾ। ਆਂਢ-ਗੁਆਂਢ ਵਿਚੋਂ ਗਰੀਬ ਬੰਦਾ ਕੁੱਟ ਦਿੰਦੇ ਹਨ। ਤਾਂਹੀ ਗੁਰਦੁਆਰਿਆਂ ਸਾਹਿਬ ਵਿੱਚ ਰੋਜ਼ ਜੁੱਤੀ ਖੱੜਕਦੀ ਹੈ। ਆਮ ਬੰਦੇ ਨੂੰ ਬੰਦਾਂ ਨਹੀਂ ਸਮਝਦੇ। ਸਿੱਖ ਹੀ ਸਿੱਖ ਨੂੰ ਦੇਖ ਕੇ ਰਾਜ਼ੀ ਨਹੀਂ। ਬੱਸ ਚੱਲੇ ਇੱਕ ਦੂਜੇ ਨੂੰ ਹੱਡੀਆਂ ਸਣੇ ਚੱਬ ਜਾਣ। ਆਪਣੇ ਆਪ ਨੂੰ ਵੱਡੇ ਧਰਮੀ ਕਹਾਉਣ ਵਾਲੇ, ਦੂਜੇ ਨੂੰ ਨੀਵਾ ਦਿਖਾਉਣ ਲਈ ਪੰਥ ਵਿਚੋ ਕੱਢ ਦਿੰਦੇ ਹਨ। ਕਿਹੜਾਂ ਪੰਥ ਹੈ? ਜੋਂ ਰੋਜ਼ ਆਪਸ ਵਿੱਚ ਇੱਕ ਦੂਜੇ ਦੀਆ ਪੱਗਾ ਉਤਾਰਦਾ ਹੈ। ਅੰਮ੍ਰਿਤ ਛਕਾਉਣ ਵੇਲੇ ਮੀਟ ਤੋਂ ਵਰਜਤ ਕੀਤਾ ਜਾਂਦਾ ਹੈ। ਆਪ ਹਜ਼ੂਰ ਸਾਹਿਬ ਹੋਲੇ ਮੱਹਲੇ ਤੇ ਸਿੰਘ ਸਾਹਿਬਾਨ ਚੁਰਾਹੇ ਵਿੱਚ ਬੱਕਰੇ ਝੱਟਕਾਂ ਕੇ ਜੀਵ ਹੱਤਿਆ ਕਰਕੇ ਖਾਦੇ ਹਨ। ਬੰਦਾ ਮਾਰਨ ਨੂੰ ਬਿੰਦ ਲਗਾਉਂਦੇ ਹਨ। ਤਾਹੀਂ ਦੁਨੀਆਂ ਭਰ ਵਿੱਚ ਅੱਤਵਾਦੀਆਂ ਦੇ ਨਾਂਮ ਨਾਲ ਬਦਨਾਂਮ ਹੋ ਗਏ ਹਨ। ਇਹ ਊਚੀ ਜਾਤ ਹੈ? ਕੀ ਐਸੀ ਜਾਤ ਆਮ ਲੋਕ ਆਪਣੇ ਲਈ ਕਬੂਲ ਕਰਦੇ ਹਨ? ਇੰਨ੍ਹਾਂ ਬਾਰੇ ਆਮ ਬੰਦਾਂ ਕੀ ਸਮਝੇਗਾ? ਸਿੱਖ ਸੰਗਤ ਤਾਂ ਸ਼ਰਧਾਂ ਵਿੱਚ ਅੰਨ੍ਹੀ ਹੋਈ ਹੈ। ਇੰਨ੍ਹਾਂ ਦੀਆ ਊਣਤਾਂਈਆਂ ਤਾਂਹੀਂ ਪੱਰਖਣ ਦੀ ਹਿੰਮਤ ਨਹੀਂ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖਿਆ ਹੈ। ਆਪਣਾਂ ਆਪ, ਸਾਰਾ ਸੰਸਾਰ ਇਕੋ ਮਾਸ, ਖੂਨ, ਪਿੰਜਰ ਨਾਲ ਬੱਣਿਆ ਹੈ। ਪੂਰੀ ਦੁਨੀਆਂ ਦੇ ਜੀਵਾਂ ਵਿੱਚ ਕੋਈ ਅੰਤਰ ਨਹੀਂ ਹੈ।

Comments

Popular Posts