ਜੇ ਘਰ ਨੂੰ ਘਰ ਨਹੀਂ ਸਮਝਣਾਂ, ਘਰ ਨੂੰ ਮੁਸਾਫ਼ਰ ਖਾਨਾਂ ਸਮਝਣਾਂ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅਸੀਂ ਆਮ ਹੀ ਨੌਜਵਾਨਾਂ ਨੂੰ ਦੁਰਕਾਰਦੇ, ਫਿਟਕਾਰਦੇ ਰਹਿੰਦੇ ਹਾਂ। ਲੋਕਾਂ ਵਿੱਚ ਦੁਹਾਈ ਪਈ ਹੈ। ਇਹ ਮਾਪਿਆਂ ਦੀ ਸੇਵਾ ਨਹੀਂ ਕਰਦੇ। ਆਮ ਹੀ ਨੂੰਹੁ, ਪੁੱਤਰ, ਧੀਆ ਜਮਾਈ ਬੁੱਢੇ ਮਾਪਿਆਂ ਨੂੰ ਨਹੀਂ ਸੰਭਾਲਦੇ। ਉਨਾਂ ਵਿੱਚ ਉਹ ਵੀ ਹੁੰਦੇ ਹਨ। ਜਿੰਨਾਂ ਨੇ ਕਦੇ, ਆਪਣੇ ਬੁੱਢੇ ਮਾਪਿਆਂ ਨੂੰ ਪਲਟ ਕੇ ਨਹੀਂ ਦੇਖਿਆ, ਦੂਜਿਆਂ ਨੂੰ ਸਿੱਖਿਆ ਦੇਣੀ ਬਹੁਤ ਸੌਖੀ ਹੈ। ਇਸ ਵਿੱਚ ਸੰਭਾਲਣ ਵਾਲੀ ਕਿਹੜੀ ਗੱਲ ਹੈ? ਜੇ ਕਿਸੇ ਦਾ ਅੰਗ ਪੈਰ ਕੰਮ ਨਹੀਂ ਕਰਦਾ। ਅੰਧਰੰਗ ਹੋ ਗਿਆ ਹੈ। ਫਿਰ ਹਰ ਕੋਈ ਸੇਵਾ ਕਰਨ ਲਈ ਤਿਆਰ ਰਹਿੰਦਾ ਹੈ। ਸੇਹਤਮੰਦ, ਹਰ ਬੰਦਾ ਬੱਣਦੀਆਂ ਰੋਟੀਆਂ ਵਿਚੋਂ ਰੋਟੀ ਚੱਕ ਕੇ ਖਾ ਸਕਦਾ ਹੈ। ਹੱਥ ਪੈਰ ਚੱਲਦੇ ਹਨ। ਤਨ ਦੇ ਕੱਪੜੇ ਧੋ ਸਕਦਾ ਹੈ। ਨੂੰਹੁ, ਪੁੱਤਰ, ਧੀਆ ਜਮਾਈ ਦੇ ਬੱਚੇ ਖਿਡਾ ਸਕਦੇ ਹਨ। ਕਈ ਧੀਆ ਜਮਾਈ ਦੇ ਬੱਚੇ ਖਿਡਾਉਂਦੇ ਹਨ। ਪਰ ਨੂੰਹੁ, ਪੁੱਤਰ ਦੇ ਬੱਚੇ ਨਹੀਂ ਸੰਭਾਲਦੇ। ਕਈ ਬੁੱਢੇ ਬਹੁਤ ਮਚਲੇ ਹੋ ਜਾਂਦੇ ਹਨ। ਜਦੋਂ ਸਾਰੀ ਉਮਰ ਕਮਾਈ ਕਰ ਸਕਦੇ ਹਨ। ਬੰਦਾ ਆਪਣੀ ਕਿਰਿਆ ਤਾਂ ਆਪ ਸੰਭਾਲ ਸਕਦਾ ਹੈ। ਮਾਂਪੇਂ ਵੀ ਘੱਟ ਨਹੀ ਹਨ। ਜਿਉਂ ਹੀ ਘਰ ਵਿੱਚ ਨੂੰਹ ਆ ਜਾਂਦੀ ਹੈ। ਘਰ ਦਾ ਸਾਰਾ ਕੰਮ, ਉਸੇ ਤੋਂ ਕਰਨ ਦੀ ਆਸ ਕਰਦੇ ਹਨ। ਜੇ ਨੂੰਹੁ, ਪੁੱਤਰ, ਧੀਆ ਜਮਾਈ ਦੇ ਸਾਥ ਸੁਖ ਖੁਸ਼ੀ ਨਾਲ ਰਹਿ ਹੁੰਦਾ ਹੈ। ਠੀਕ ਹੈ। ਤੱਤੀਆਂ ਠੰਡੀਆ ਸੁਣਨੀਆਂ ਵੀ ਪੈਂਦੀਆਂ ਹਨ। ਆਪ ਵੀ ਮਾਂਪੇ ਬੱਚਿਆਂ ਨੂੰ ਬਗੈਰ ਵਜਾ ਦੇ ਕੁੱਟਦੇ ਰਹੇ ਹਨ। ਕਨੇਡਾ ਵਿੱਚ ਬੁਜ਼ਰਗਾ ਨੂੰ ਘਰ ਮਿਲਦੇ ਹਨ। ਜੇ ਘਰ ਵਿੱਚ ਸ਼ਾਂਤੀ ਨਹੀਂ ਰਹਿੱਣ ਦੇਣੀ। ਹਰ ਸਮੇਂ ਤੂੰ-ਤੁੰ-ਮੈਂ-ਮੈਂ ਲਾਈ ਰੱਖਣੀ ਹੈ। ਇਸ ਤਰਾਂ ਦੀ ਜਿੰਗਦੀ ਕਿਉਂ ਜਿਉਣੀ ਹੈ? ਜੇ ਨੂੰਹਾਂ ਚੰਗੀਆਂ ਨਹੀਂ ਲੱਗਦੀਆਂ। ਕਿਨਾਰਾ ਕਰੋ। ਕਨੇਡਾ ਵਿੱਚ ਇੱਕ ਪਰਿਵਾਰ ਨੇ ਆਪਣੇ ਦੋਂਨਾਂ ਪੁੱਤਰਾਂ ਦੇ ਵਿਆਹ ਉਤੇ, ਗਹਿਣੇ ਕੱਪੜੇ ਪਾਰਟੀਆਂ ਉਤੇ 60, 60 ਡਾਲਰ ਹਜ਼ਾਰ ਵਿਆਹ ਉਤੇ ਖ਼ੱਰਚ ਦਿੱਤਾ। ਇੱਕ ਨੂੰਹੁ ਟੀਚਰ ਹੈ। ਦੂਜੀ ਨਰਸ ਹੈ। ਦੋਂਨਾਂ ਦਾ ਕੰਮ ਬਹੁਤ ਮੁਸ਼ਕਲ ਸਟਰੈਸ ਦਾ ਹੈ। ਉਹ 25 ਕੁ ਸਾਲਾਂ ਦੀਆਂ ਹਨ। ਸੱਸ, ਸੌਹਰਾ 50 ਸਾਲਾਂ ਦੇ ਹਨ। ਇਹ ਚਹੁੰਦੇ ਹਨ। ਨੂੰਹਾਂ ਇੰਨਾਂ ਲਈ ਅੱਥਣ ਸਵੇਰੇ ਪੰਜਾਬੀ ਖਾਂਣਾਂ ਬੱਣਾਂ ਕੇ ਮੂਹਰੇ ਰੱਖਣ। ਕਈ ਬਾਰ ਥੱਕੀਆਂ ਹੋਣ ਨਾਲ ਉਹ ਬਾਹਰੋਂ ਵੀ ਖਾ ਲੈਂਦੀਆਂ ਹਨ। ਸੱਸ, ਸੌਹੁਰਾਘਰ ਹੀ ਹੁੰਦੇ ਹਨ। ਨੂੰਹੁ, ਪੁੱਤਰ ਨੌਕਰੀਆਂ ਕਰਨ ਜਾਂਦੇ ਹਨ। ਇਹ ਘਰ ਖਾਂਣਾਂ ਨਹੀਂ ਬੱਣਾ ਸਕਦੇ। ਆਪਣੇ ਲਈ ਹੀ ਬੱਣਾਂ ਕੇ ਖਾ ਲਵੇ। ਨੂੰਹੁ, ਪੁੱਤਰ ਮੂੰਹ ਵਿੱਚ ਬੁਰਕੀ ਪਾਉਣਗੇ। ਕਮਾਲ ਦੀ ਗੱਲ ਹੈ। ਪਹਿਲਾਂ ਬੱਚੇ ਵੀ ਪਾਲਦੀ ਸਨ। ਜਾਬ ਉਤੇ ਵੀ ਜਾਂਦੇ ਸੀ। 1 ਲੱਖ 20 ਹਜ਼ਾਰ ਵਿੱਚ ਨੌਕਰ ਵਧੀਆ ਰੱਖ ਸਕਦੇ ਸਨ। ਅੱਗਲੇ ਤੋਂ ਦੋ ਘੰਟੇ ਕੰਮ ਕਰਾ ਕੇ, ਵਧੀਆ ਰੋਟੀ ਖਾ ਸਕਦੇ ਸੀ। ਨੂੰਹਾਂ ਘੂਰੇ ਤੋਂ ਨੌਕਰਾਣੀਆਂ ਨਹੀਂ ਬੱਣਦੀਆਂ। ਪਿਆਰ ਨਾਲ ਜਿੰਦਗੀ ਚਲਦੀ ਹੈ। ਜੈਸਾ ਉਹ ਆਪ ਕੱਚਾ ਪੱਕਾ ਖਾਂਦੇ ਹਨ। ਉਹੀ ਨਾਲ ਦਾ ਖਾਂਣਾਂ ਪੈਣਾਂ ਹੈ। ਘਰ ਦਾ ਕੰਮ ਵੀ ਥੋੜਾ ਬਹੁਤਾ ਕਰਨਾਂ ਪੈਣਾ ਹੈ। ਘਰ ਨੂੰ ਘਰ ਸਮਝਇਆ ਜਾਵੇ। ਧਰਮਸਾਲਾਂ ਨਹੀਂ। ਪਰ ਇੰਨਾਂ ਨੂੰ ਹੁਣ ਅਰਾਮ ਕੁਰਸੀ ਚਾਹੀਦੀ ਹੈ। ਇਉਂ ਠੀਠ ਹੋ ਕੇ ਜਿੰਦਗੀ ਨਹੀਂ ਚਲਦੀ। ਅਗਲੀਆਂ ਪਤੀਆਂ ਨੂੰ ਲੈ ਕੇ ਅੱਲਗ ਹੋ ਗਈਆਂ। ਹੁਣ ਸੱਸ ਸਾਰਾ ਕੰਮ ਵੀ ਕਰਦੀ ਹੈ। ਰੋਟੀ ਵੀ ਪੱਕੀ ਜਾਂਦੀ ਹੈ।
ਮੈਂ ਕਈ ਚੰਗੇ ਭਲੇ, ਬੁੱਢੇ ਐਸੇ ਦੇਖੇ ਹਨ। ਘਰ ਦਾ ਇੱਕ ਕੰਮ ਨਹੀਂ ਕਰਦੇ। ਪੂਰਾ ਦਿਨ ਗੁਰਦੁਆਰੇ ਭਾਡੇ ਮਾਂਜ਼ੀ ਜਾਂਦੇ ਹਨ। ਝਾੜੂ ਮਾਰੀ ਜਾਂਦੇ ਹਨ। ਪੈਰ ਮਾਰਦੇ ਫਿਰਦੇ ਹਨ। ਸਵੇਰੇ ਉਠਣ ਸਾਰ ਘਰੋਂ ਚਲੇ ਜਾਦੇ ਹਨ। ਜਦੋਂ ਰਹਿਰਾਸ ਹੋਣ ਦਾ ਸਮਾਂ ਹੁੰਦਾ ਹੈ। ਉਧਰੋਂ ਤੁਰ ਪੈਂਦੇ ਹਨ। ਇੰਨਾਂ ਨੇ ਭਲੇ ਦਾ ਕੰਮ ਕਿਤੇ ਵੀ ਨਹੀ ਕਰਨਾ ਹੈ। ਧੱਲੇ ਦੀਆ ਲੱਗਾਉਂਦੇ ਹਨ। ਘਰ ਵੜਦੇ ਹੀ ਹਾਏ-ਬੁਈ ਕਰਨੀ ਸ਼ੁਰੂ ਕਰ ਦਿੰਦੇ ਹਨ। ਸੱਚੀ ਗੱਲ ਹੈ। ਚੰਗੇ ਭਲੇ ਹੁੰਦੇ ਹੋਏ, ਕਈਆਂ ਨੂੰ ਥਾਲੀ ਲਗਾ ਕੇ ਰੋਟੀ ਦੇਣੀ ਪੈਂਦੀ ਹੈ। ਆਪਣੇ ਭਾਂਡੇ ਚੱਕ ਕੇ, ਭਾਂਡੇ ਮਾਜ਼ਣ ਵਾਲੀ ਥਾਂ ਉਤੇ ਵੀ ਨਹੀਂ ਰੱਖਦੇ। ਪੂਰਾ ਦਿਨ ਲੰਬੇ ਪੈ ਕੇ ਕੱਢ ਦਿੰਦੇ ਹਨ। ਇਸ ਤਰਾ ਵਿਹਲੇ ਬੈਠੇ ਬੰਦੇ ਨੂੰ ਦੂਜੇ ਕੰਮ ਕਰਨ ਵਾਲੇ ਬੰਦੇ ਵਿੱਚ ਹਜ਼ਾਰਾਂ ਨੁਕਸ ਦਿਸਦੇ ਹਨ। ਆਏ ਗਏ ਬੰਦੇ ਨਾਲ ਪੂਰੇ ਸ਼ਹਿਰ ਵਿੱਚ ਘੁੰਮਣ ਜਾ ਸਕਦੇ ਹਨ। ਕਈ ਆਪ ਕਾਰ ਵੀ ਚਲਾ ਸਕਦੇ ਹਨ। ਪਰ ਘਰ ਦਾ ਇੱਕ ਕੰਮ ਨਹੀਂ ਕਰਨਾਂ ਹੁੰਦਾ। ਅਗਰ ਕੋਈ ਕਹਿ ਵੀ ਦੇਵੇ, " ਇਹ ਘਰ ਦੀ ਚੀਜ਼ ਆਉਂਦੇ ਹੋਏ ਲੈ ਆਉਣਾਂ। " ਠਾਹ ਜੁਆਬ ਹੁੰਦਾ ਹੈ, " ਮੈਨੂੰ ਇਹ ਦੁਕਾਨ ਵਿਚੋਂ ਲੱਭਣੀ ਨਹੀਂ ਹੈ। " ਕਿਸੇ ਵੀ ਦੁਕਾਨ ਵਿੱਚ ਜਾ ਕੇ ਕੁੱਝ ਵੀ ਪੁੱਛੀਏ। ਉਹ ਹੱਥ ਵਿੱਚ ਲਿਆ ਕੇ ਫੜਾ ਦਿੰਦੇ ਹਨ। ਜਿਸ ਬੰਦੇ ਨੂੰ ਸਾਰੀ ਉਮਰ ਘਰ ਦਾ ਲੂਣ ਤੇਲ ਖ੍ਰੀਦਦੇ ਨੂੰ ਨਿੱਕਲ ਗਈ ਹੋਵੇ। ਨੂੰਹੁ ਆਈ ਤੋਂ ਸਾਰੀ ਦੁਕਾਨ ਵਿੱਚੋਂ ਆਲੂ ਪਿਆਜ਼ ਨਹੀਂ ਲੱਭਦੇ। ਜੋ ਆਪ ਲਿਖਾਰੀ ਵੀ ਹੈ। ਉਸ 55 ਕੁ ਸਾਲਾਂ ਬੰਦੇ ਨੇ ਮੈਨੂੰ ਦੱਸਿਆ, " ਉਹ ਬੱਸ ਉਤੇ ਹੀ ਹਰ ਥਾਂ ਜਾਂਦਾ ਹੈ। ਹਰ ਬਾਰ ਬੱਸ ਉਡੀਕਣ ਵਿੱਚ ਭਾਵੇਂ ਦੂਗਣਾਂ ਸਮਾਂ ਖ਼ਰਾਬ ਹੁੰਦਾ ਹੈ। ਉਸ ਨੂੰ ਕਾਰ ਚਲਾਉਣੀ ਆਉਂਦੀ ਹੈ। ਇਸ ਲਈ ਨਹੀਂ ਚਲਾਉਂਦਾ। ਉਸ ਦਾ ਪੁੱਤਰ ਖਾਂਣ ਦੇ ਸਮਾਨ ਦੀ ਲਿਸਟ ਫੜਾ ਦਿੰਦਾ ਹੁੰਦਾ ਸੀ। ਹੁਣ ਅਰਾਮ ਹੈ। ਚੀਜ਼ਾਂ ਦੀ ਢੋਆ-ਢੁਆਈ ਤੋਂ ਬੱਚ ਜਾਂਦਾ ਹਾਂ। " ਐਸੇ ਬੰਦੇ ਨੂੰ ਕੋਈ ਪੁੱਤਰ ਪੁੱਛਣ ਵਾਲਾ ਨਹੀਂ, " ਤੈਨੂੰ ਕੌਣ ਲਿਆ ਕੇ ਖਿਲਾਵੇ? " ਜੇ ਘਰ ਵਿੱਚ ਕੰਮ ਨਹੀਂ ਕਰਨਾਂ। ਜੇ ਘਰ ਨੂੰ ਘਰ ਨਹੀਂ ਸਮਝਣਾਂ, ਘਰ ਨੂੰ ਮੁਸਾਫ਼ਰ ਖਾਨਾਂ ਸਮਝਣਾਂ ਹੈ। ਫਿਰ ਤਾਂ ਘਰ ਦੇ ਹਰ ਜੀਅ ਨੂੰ ਚਨੌਤੀ ਹੋਣੀ ਚਾਹੀਦੀ ਹੈ। ਆਪੋ-ਆਪਣਾਂ ਰਸਤਾ ਨਾਪਣ, ਆਪਣੇ ਲਈ ਸੁਰੱਖਿਅੱਤ ਜਗਾ ਲੱਭ ਲੈਣ। ਜਿਥੇ ਮਨ ਮਰਜ਼ੀ ਦੀਆਂ ਸਹੂਲਤਾਂ ਮਿਲਦੀਆਂ ਹੋਣ। ਬੱਚੇ ਕਿੰਨਾਂ ਚਿਰ ਸਹਿੱਣ ਕਰਨਗੇ?
ਹੈਰਾਨੀ ਹੁੰਦੀ ਹੈ। ਜਦੋਂ ਕੋਲ ਬੱਚਾ ਰੋਈ ਜਾਂਦਾ ਹੈ। ਐਸੇ ਮਚਲੇ ਬੁੱਢਿਆਂ ਨੂੰ ਉਸ ਨੂੰ ਚੁੱਪ ਕਰਾਉਣ ਲਈ ਕੋਈ ਗੱਲ ਨਹੀਂ ਆਉਂਦੀ। ਨੂੰਹੁ ਦੇ ਭਾਵੇਂ ਆਟੇ ਵਿੱਚ ਹੱਥ ਹੋਣ। ਉਸ ਨੂੰ ਵੀ ਆਪਣੇ ਕੰਮਾਂ ਨੂੰ ਨਿਪਟਾਉਣ ਦੀ ਕਾਹਲ ਹੁੰਦੀ ਹੈ। ਅਗਲੀ 12 ਘੰਟੇ ਕੰਮ ਕਰਕੇ ਆਈ ਹੁੰਦੀ ਹੈ। ਦਾਲ-ਰੋਟੀ ਦੇ ਨਾਲ ਹੋਰ ਕੰਮ ਕਰਕੇ ਸੌਉਣਾਂ ਹੁੰਦਾ ਹੈ। ਫਿਰ ਦੂਜੇ ਦਿਨ ਕੰਮ ਉਤੇ ਜਾਂਣਾਂ ਹੁੰਦਾ ਹੈ। ਪਤੀ ਕੰਮ ਤੇ ਹੁੰਦਾ ਹੈ। ਤਾਂ ਪਤਨੀ ਬੱਚਿਆਂ ਕੋਲ ਹੁੰਦੀ ਹੈ। ਫਿਰ ਪਤੀ ਬੱਚਿਆਂ ਕੋਲ ਹੁੰਦਾ ਹੈ। ਪਤਨੀ ਕੰਮ ਤੇ ਹੁੰਦੀ ਹੈ। ਘਰ ਦੇ ਬੱਚਿਆਂ ਦੇ ਦਾਦਾ-ਦਾਦੀ ਬੱਚਿਆਂ ਨੂੰ ਨਹੀਂ ਛੇੜਦੇ। ਜਿਵੇਂ ਡੂੰਮਣਾਂ ਹੁੰਦਾ ਹੈ। ਬੱਚੇ ਦਾ ਭਾਵੇਂ ਸੰਗ ਸੁੱਕ ਜਾਵੇ। ਜਦੋਂ ਇਹੀ ਬੱਚੇ ਖ਼ਾਸ ਕਰ ਮੁੰਡੇ ਵੱਡੇ ਹੁੰਦੇ ਹਨ। ਇੰਨਾਂ ਨੂੰ ਦਾਦੇ ਚੰਗੀ ਤਰਾਂ ਵਗਾੜਦੇ ਹਨ। ਸਾਡੇ ਸ਼ਹਿਰ ਵਿੱਚ ਬਹੁਤੇ ਨੌਜਵਾਨ ਉਨਾਂ ਦੇ ਵਿਗੜੇ ਹੋਏ ਹਨ। ਜਿੰਨਾਂ ਦੇ ਸਾਂਝੇ ਪਰਿਵਾਰ ਹਨ। ਬਹੁਤਿਆਂ ਦੇ ਬੱਚੇ ਵਿਗੜੇ ਹੋਏ ਹਨ। ਘਰ ਸਿਆਣੇ ਬੰਦੇ ਬੱਚਿਆਂ ਨੂੰ ਵਿਗਾੜ ਰਹੇ ਹਨ। ਦਾਦੇ ਆਪ ਸ਼ਰਾਬ ਪੀਂਦੇ ਹਨ। ਪੋਤਿਆਂ ਨੂੰ ਨਾਲ ਬੈਠਾ ਕੇ ਪਿਲਾਉਂਦੇ ਹਨ। ਨੌਜਵਾਨ ਮੁੰਡਿਆ ਨੂੰ ਦਾਦੇ ਬਹੁਤੇ ਪਿਆਰੇ ਲੱਗਦੇ ਹਨ। ਉਹ ਜੇਬ ਖ਼ੱਰਚਾ ਵੀ ਦਿੰਦੇ ਹਨ। ਉਨਾਂ ਨੂੰ ਆਪਣੇ ਮੰਮੀ ਡੈਡੀ ਚੰਗੇ ਨਹੀ ਲੱਗਦੇ। ਸਗੋਂ ਐਸੇ ਦਾਦਿਆਂ ਨੇ ਆਪਣੇ ਪੁੱਤਰ ਪਹਿਲਾਂ ਹੀ ਸ਼ਰਾਬ ਦੀ ਚਾਟ ਉਤੇ ਲਗਾਏ ਹੋਏ ਹਨ। ਕਈ ਬਹੁਤੇ ਪੰਜਾਬੀ ਕਨੇਡਾ ਘਰਾ ਤੇ ਕਾਰ ਪਾਰਕ ਕਰਨ ਵਾਲੇ ਗਰਾਜ਼ ਵਿੱਚ ਫ਼ੱਲਾ ਵਾਲੀ ਦੇਸੀ ਸ਼ਰਾਬ ਕੱਢਦੇ ਹਨ।
ਇੱਕ ਹੋਰ ਮੁੰਡੇ ਦੇ ਮਾਂਪੇ ਦੂਜੀ ਜਾਤ ਦੀ ਕੁੜੀ ਨਾਲ ਉਸ ਦਾ ਵਿਆਹ ਨਹੀਂ ਕਰਨਾਂ ਚਹੁੰਦੇ ਸਨ। ਕੁੜੀ ਬਹੁਤ ਅਮੀਰ ਘਰਾਣੇ ਦੀ ਸੀ। ਮਾਂਪੇਂ ਬਰਾਬਰ ਦਾ ਸਾਕ ਭਾਲਦੇ ਸਨ। ਦਾਦਾ-ਦਾਦੀ ਨੇ ਮੁੰਡੇ ਨੂੰ ਮਾਪਿਆਂ ਤੋਂ ਅੱਲਗ ਘਰ ਲੈ ਦਿੱਤਾ। ਆਪ ਉਸ ਨਾਲ ਰਹਿੱਣ ਲੱਗ ਗਏ ਹਨ। ਉਸ ਦਾ ਵਿਆਹ ਵੀ ਕਰ ਦਿੱਤਾ ਹੈ। ਮਾਂਪੇ ਮਹਿਮਾਨਾਂ ਵਾਂਗ ਵਿਆਹ ਵਿੱਚ ਹਾਜ਼ਰ ਸਨ। ਇਸ ਤਰਾਂ ਦੇ ਲੋਖਾਂ ਦੇ ਸਾਂਝੇ ਪਰਿਵਾਰ ਦਾ ਕੀ ਕਰਨਾਂ ਹੈ? ਇਸ ਤਰਾ ਦੇ ਬੁਜਰੱਗਾਂ ਦੀ ਸੇਵਾ ਕਰਨ ਵੱਲੋਂ ਕੀ ਖੜ੍ਹਾਂ ਹੈ? ਜੋ ਬੱਚਿਆਂ ਨੂੰ ਹੀ ਪੱਟ ਕੇ ਲੈ ਜਾਂਣ। ਐਸੇ ਸਾਂਝੇ ਪਰਿਵਾਰ ਤੇ ਸੇਵਾ ਤੋਂ ਕੀ ਕਰਾਉਣਾ ਹੈ? ਕਈ ਤਾਂ 1800 ਡਾਲਰ ਪੈਨਸ਼ਨ ਵੀ ਲੈਂਦੇ ਹਨ। ਘਰ ਖ਼ਰਚੇ ਲਈ ਦੁਆਨੀ ਨਹੀਂ ਦਿੰਦੇ। ਸਿਆਲਾ ਨੂੰ ਇੰਡੀਆਂ ਜਾਂਣ ਦਾ ਖ਼ੱਰਚਾ ਜੋੜਦੇ ਹਨ। ਵਿਹਲੇ ਬੈਠੈ ਬੰਦੇ ਦੀ ਬਗੈਰ ਖ਼ੱਰਚਾ ਲਏ ਕਨੇਡਾ ਵਰਗੇ ਦੇਸ਼ ਵਿੱਚ ਸੇਵਾ ਕਰਨੀ ਬਹੁਤ ਮੁਸ਼ਕਲ ਹੈ। ਪਤੀ ਵੀ ਸੋਫ਼ੇ ਉਤੇ ਚੌੜਾ ਹੋਇਆ ਬੈਠਾ ਹੁੰਦਾ ਹੈ। ਪਤਨੀ ਸੇਵਾ ਕਰੇ। ਸੇਵਾ ਕਰਨ ਨੂੰ ਵਿਆਹ ਕੇ ਲਿਆਦੀ ਹੈ। ਸੱਸ ਸੁਹਰਾ ਵੀ ਸੇਵਾ ਕਰਾਉਣੀ ਚਹੁੰਦੇ ਹਨ। ਨੱਣਦ ਵੀ ਪੁਰਾਉਣੀ ਆਉਂਦੀ ਹੈ। ਉਨਾਂ ਦੇ ਧੀ ਜਮਾਈ ਦੀ ਵੀ ਪੂਰੀ ਸੇਵਾ ਹੋਣੀ ਚਾਹੀਦੀ ਹੈ। ਸੌਹੁਰੇ ਘਰ ਵਾਲੇ, ਨੂੰਹੁ ਦੀ ਚੱਟਨੀ ਰਗੜ ਲੈਣ। ਭੋਰਾ-ਭੋਰਾ ਲੇ ਕੇ ਰੋਜ਼ ਦੀ ਕਹਾਣੀ ਮੁੱਕਾ ਦੇਣ। ਹਾਰ ਕੇ ਨੂੰਹੁ ਘਰ ਤੇ ਨੌਕਰੀ ਦੇ ਕੰਮਾਂ ਤੋਂ ਅੱਕੀ ਥੱਕੀ ਹੋਈ। ਇੱਕ ਦਿਨ ਘੂੰਡ ਚੱਕ ਦਿੰਦੀ ਹੈ। ਉਸ ਨੇ ਵੀ ਸੁਖ ਦਾ ਸਾਹ ਲੈਣਾਂ ਹੁੰਦਾ ਹੈ। ਬਈ ਆਪਣੇ ਕੰਮ ਆਪ ਕਰੋ।
ਮੇਰੀ ਆਪਣੀ ਨਾਨੀ ਆਪ ਪਾਣੀ ਦਾ ਗਾਲਸ ਪਾ ਕੇ ਨਹੀਂ ਪੀਂਦੀ ਸੀ। ਚੰਗੀ ਭਲੀ ਸੀ। ਕੋਈ ਬਿਮਾਰੀ ਨਹੀਂ ਸੀ। ਹੇਰਾਂ ਤੋਂ ਅਜੀਤਵਾਲ ਤੱਕ ਤੁਰ ਕੇ, 6 ਕਿਲੋਂਮੀਟਰ ਤੋਂ ਵੱਧ ਆ ਜਾ ਸਕਦੀ ਸੀ। ਅੱਗੇ ਰੇਲ ਜਾਦੀ ਸੀ। ਪਰ ਘਰ ਆ ਕੇ ਕਦੇ ਤਵੇਂ ਉਤੇ ਰੋਟੀ ਨਹੀਂ ਪਾਈ ਸੀ। ਸਾਰਾ ਕੰਮ ਨੂੰਹਾਂ ਸਿਰ ਸੀ। ਕਰ ਲੈਣ ਚਾਹੇ ਕੰਮ ਪਿਆ ਰਹੇ। ਮੇਰੀ ਇੱਕ ਮਾਮੀ ਤਾਂ ਮੱਝਾ ਦੀਆਂ ਧਰਾ ਹੀ ਕੱਢਦੀ ਰਹਿੰਦੀ ਸੀ। 10 ਮੱਝਾ ਸਨ। 50 ਕਿੱਲਿਆਂ ਦੀ ਖੇਤੀ ਸੀ। ਨਾਨਾ ਕਦੇ ਖੇਤ ਨਹੀਂ ਗਿਆ ਸੀ। ਮਾਮੇ ਖੇਤੀ ਬੀਜਦੇ ਵੱਡਦੇ ਸਨ। ਦੋਂਨੇਂ ਮੰਜ਼ੇ ਉਤੇ ਬੈਠੇ ਰਹਿੰਦੇ ਸਨ। ਚਾਹ ਤੇ ਰੋਟੀ ਦਾ ਵੇਲਾ ਖੂੰਝਣ ਨਹੀਂ ਦਿੰਦੇ ਸਨ। ਵੇਲੇ ਸਿਰ ਮਿਲਣੀ ਚਾਹੀਦੀ ਸੀ। ਇਸ ਦੇ ਉਲਟ ਮੇਰੇ ਦਾਦਾ ਦਾਦੀ ਸਨ। ਜੋ ਮਰਨ ਵੇਲੇ ਤੱਕ ਵੀ ਕਦੇ ਟਿੱਕ ਕੇ ਨਹੀਂ ਬੈਠੈ ਸਨ। ਇੰਨਾਂ ਨੇ ਕਦੇ ਕਿਸੇ ਤੋਂ ਪਾਣੀ ਦਾ ਗਲਾਸ ਮੰਗ ਕੇ ਨਹੀਂ ਪੀਤਾ ਸੀ। ਅੰਤਮ ਦਿਨਾਂ ਤੱਕ ਆਪ ਹੱਥੀ ਘਰ ਖੇਤ ਦੇ ਕੰਮ ਮੇਹਨਤ ਕਰਦੇ ਰਹੇ ਹਨ। ਰਲ ਕੇ ਘਰ ਦੇ ਕੰਮ ਮੁੱਕਾ ਲਏ ਜਾਂਣ। ਕਿਸੇ ਨੂੰ ਨੀਚਾ ਨਾਂ ਦੇਖਾਇਆ ਜਾਵੇ। ਸਾਰੇ ਕੰਮ ਇਕੋਂ ਨੂੰਹੁ ਨੇ ਕਰਨੇ ਹਨ। ਸਮਾਂ ਬਹੁਤ ਤੇਜੀ ਨਾਲ ਚੱਲ ਰਿਹਾ ਹੈ। ਸਮੇਂ ਨਾਲ ਚੱਲਣਾਂ ਪੈਣਾਂ ਹੈ। ਜੇ ਰੁਕ ਗਏ, ਖੁੰਝ ਜਾਵਾਂਗੇ। ਫਿਰ ਟੱਕਰਾਂ ਹੀ ਪੱਲੇ ਰਹਿ ਜਾਂਦੀਆਂ ਹਨ। ਲੋਕ ਸੇਵਾ ਬਾਅਦ ਦੀ ਗੱਲ ਹੈ। ਜੇ ਘਰ ਖਿੰਡਾ, ਵਿਗਾੜ ਕੇ, ਲੋਕ ਸੇਵਾ ਕੀਤੀ। ਉਹ ਜੱਗ ਹੱਸਾਈ ਹੈ। ਇਹੀ ਲੋਕੀਂ ਟਿਚਰਾਂ ਕਰਨਗੇ, " ਘਰ ਸੰਭਾਲਿਆ ਨਹੀਂ ਗਿਆ। ਲੋਕਾਂ ਦਾ ਅੱਗਾ ਸੁਮਾਰਨ ਤੁਰ ਪਏ ਹਨ। "

Comments
Post a Comment