ਤੈਨੂੰ ਝੋਲੀ ਪਾਉਣਾਂ ਰੱਬ ਕੋਲੋ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਤੈਨੂੰ ਭੁੱਲਣਾਂ ਤਾ ਅਸੀਂ ਕੀ ਸੀ, ਤੈਨੂੰ ਰੱਬ ਮੰਨ ਬੈਠੇ ਹਾਂ।
ਤੈਨੂੰ ਦਿਲੋਂ ਕੱਢਣਾਂ ਤਾਂ ਕੀ ਸੀ, ਤੇਰੀ ਜੋਤ ਜਗਾ ਬੈਠੇ ਹਾਂ।
ਤੈਨੂੰ ਤੂੰ ਦੱਸ ਛੱਡ ਦਿੰਦੇ ਕਿਵੇਂ ਆਪਣਾਂ ਦਿਲ ਦੇ ਬੈਠੇ ਹਾਂ।
ਤੈਨੂੰ ਪਿਆਰ ਕੀਤਾ ਰੱਜ ਕੇ ਅਸੀਂ ਆਪਣਾਂ ਬੱਣਾਂ ਬੈਠੇ ਹਾਂ।
ਮੈਨੂੰ ਹੀਰਾ ਲੱਭਾ ਦਿਲ ਦੇ ਕੇ ਮੁੰਦਰੀ ਵਾਂਗ ਜੜਾਂ ਬੈਠੇ ਹਾਂ।
ਸਤਵਿੰਦਰ ਗੁਲਾਬ ਵਰਗੇ ਤੈਨੂੰ ਦਿਲ ਅੰਦਰ ਖਿੜਾ ਬੈਠੇ ਹਾਂ।
ਸੱਤੀ ਸਬ ਤੋਂ ਪਿਆਰੇ ਮੇਰੇ ਰੱਬ ਵਰਗੇ ਸੱਜ਼ਦਾ ਕਰ ਬੈਠੇ ਹਾਂ।
ਤੂੰ ਸੁੱਚਾ ਮੋਤੀ ਸੂਚੇ ਕੱਚ ਵਰਗਾ ਤੈਨੂੰ ਰੂਹ ਚ ਰੱਖੀ ਬੈਠੇ ਹਾਂ।
ਤੈਨੂੰ ਦੋਂਨੇਂ ਬਾਵਾਂ ਵਿੱਚ ਛੁਪਾਉਣੇ ਦੀ ਰੀਝ ਲਗਾਈ ਬੈਠੇ ਹਾਂ।
ਤੈਨੂੰ ਝੋਲੀ ਪਾਉਣਾਂ ਰੱਬ ਕੋਲੋ ਅਸੀ ਪੱਲਾਂ ਖਿਲਾਰੀ ਬੈਠੇ ਹਾਂ।

Comments

Popular Posts