ਸਾਨੂੰ ਭੋਜਨ ਦੀ ਕਦਰ ਕਰਨੀ ਚਾਹੀਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਅੰਨ ਨੂੰ ਪੈਦਾ ਕਰਨ ਲਈ ਬਹੁਤ ਮੇਹਨਤ ਕਰਨੀ ਪੈਂਦੀ ਹੈ। ਸਾਨੂੰ ਭੋਜਨ ਦੀ ਕਦਰ ਕਰਨੀ ਚਾਹੀਦੀ ਹੈ। ਜੇ ਭੋਜਨ ਨਾਂ ਹੋਵੇ, ਸਾਡਾ ਕੀ ਹੋਵੇਗਾ? ਭੁੱਖ ਤਾਂ ਕੁੱਝ ਮਿੰਟ ਵੀ ਨਹੀਂ ਸਹਾਰ ਹੁੰਦੀ। ਬਹੁਤ ਲੋਕ ਭੁੱਖੇ ਮਰਦੇ ਹਨ। ਭਾਰਤ ਦੇ ਗਰੀਬ ਲੋਕ, ਅਫਰੀਕਾ ਦੇ ਐਸੇ ਲੋਕ ਹਨ। ਜਿੰਨਾਂ ਦੇ ਭੁੱਖ ਨਾਲ ਹੱਡ ਤੇ ਮਾਸ ਸੁੰਘੜ ਗਏ ਹਨ। ਸਰੀਰ ਸੁਕ ਕੇ, ਤੀਲਾ ਹੋ ਗਏ ਹਨ। ਇੱਕ ਸਾਡੇ ਪੰਜਾਬ ਦੇ ਲੋਕ ਐਨਾਂ ਰੱਜ ਗਏ ਹਨ। ਪੈਲਸ, ਵਿਆਹ, ਪ...ਾਰਟੀਆਂ ਵਿੱਚ ਭੋਜਨ ਪੈਰਾਂ ਵਿੱਚ ਰੁਲਦਾ ਹੈ। ਐਨਾਂ ਭੋਜਨ ਬੱਣਾਇਆ ਜਾਂਦਾ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ। ਕੀ ਖਾਂਵਾਂ? ਕੀ ਛੱਡਾਂ? ਇੱਕ ਵਿਆਹ ਵਿੱਚ 10 ਤਰਾਂ ਦੀ ਆਈਸ ਕਰੀਮ ਸੀ। ਲੋਕ ਮਿੱਠਆਈਆਂ, ਭੋਜਨ ਖਾਂਣ ਪਿਛੋਂ ਵੀ ਪਲੇਟਾਂ ਭਰ-ਭਰ ਕੇ, ਹਰ ਤਰਾਂ ਦੀ ਆਈਸ ਕਰੀਮ ਚਮਚਾ ਖਾ ਕੇ ਕੂੜੇ ਵਿੱਚ ਸਿੱਟੀ ਜਾਂਦੇ ਸਨ। ਜਿਥੇ ਸਿੱਟੇ ਗਏ, ਭੋਜਨ ਦਾ ਪਹਿਲਾਂ ਹੀ ਢੇਰ ਲੱਗਾ ਹੋਇਆ ਸੀ। ਭਾਰਤ ਵਿੱਚ ਬਹੁਤ ਭੋਜਨ ਗਰਮੀ ਨਾਲ ਵੀ ਖ਼ਰਾਬ ਹੁੰਦਾ ਹੈ। ਉਸ ਦਿਨ ਉਥੇ ਮਨਮੋਹਨ ਵਾਰਸ ਲੱਗਾ ਹੋਇਆ ਸੀ। ਪੰਡਾਲ ਦੇ ਬਾਹਰ ਸ਼ਰਾਬ ਦੀ ਖੁੱਲੀ ਸ਼ਬੀਲ ਲੱਗੀ ਹੋਈ ਸੀ। ਲੋਕ ਸ਼ਰਾਬ ਦੀਆਂ ਬੋਤਲਾਂ ਫੜ-ਫੜ ਕੇ ਡੱਬ ਵਿੱਚ ਦੇਈ ਜਾਂਦੇ ਸਨ। ਬੈਰਿਆਂ ਨੂੰ 50, 100 ਰੂਪਾਏ ਦੇਵੋ। ਚਾਹੇ 10 ਬੋਤਲਾਂ ਕਾਰ ਵਿੱਚ ਰੱਖਾ ਲਵੋ। ਇਹ ਸਾਡਾ ਗਰੀਬ ਬਿਚਾਰਾ ਜਿਹਾ ਦੇਸ਼ ਹੈ। ਲੋਕਾਂ ਨੂੰ ਵਿਆਹ, ਪਾਰਟੀਆਂ ਕਰਨ ਨੂੰ, ਲੋਕ ਲਾਜ਼ ਨੂੰ, ਬੈਂਕ ਤੋਂ ਕਰਜ਼ੇ ਲੈਣੇ ਪੈਦੇ ਹਨ। ਜੋ ਕਰਜ਼ਾ ਲੈਂਦਾ ਹੈ। ਸਮਝੋਂ ਮੌਤ ਸੱਦਦਾ ਹੈ। ਜਿਸ ਨੂੰ ਖਾਂਣ ਲਈ ਕਰਜ਼ਾ ਲੈਣਾਂ ਪੈਂਦਾ ਹੈ। ਉਹ ਹੋਰ ਕਿੰਨਾਂ ਚਿਰ ਜੀਅ ਸਕੇਗਾ? ਤਾਂਹੀਂੇ ਕਿਸਾਨ ਭੁੱਖੇ ਮਰਦੇ ਹਨ। ਖਾਣ ਨੂੰ ਦਾਣੇ ਨਹੀਂ ਹਨ। ਜ਼ਹਿਰ ਖਾ ਕੇ ਮਰਦੇ ਹਨ। ਕਈ ਆਪਣੇ ਪਰਿਵਾਰ ਨੂੰ ਵੀ ਮਾਰ ਦਿੰਦੇ ਹਨ।
ਇੱਕ ਝਾਤ ਬਾਹਰਲੇ ਦੇਸ਼ਾਂ ਕਨੇਡਾ ਅਮਰੀਕਾ ਉਤੇ ਪਾਉਂਦੇ ਹਾਂ। ਹਰ ਰਿਟੋਰੈਂਟ ਵਿੱਚ ਵੱਡੀ ਫ੍ਰਿਜ ਹੁੰਦੀ ਹੈ। ਜਿਥੇ ਸਬਜ਼ੀਆਂ ਨੂੰ ਠੰਡਾ ਰੱਖਣ ਜੋਗਾ ਤਾਪਮਾਨ ਹੁੰਦਾ ਹੈ। ਫ੍ਰਿਜ਼, ਫਰੀਜ਼ਰ ਹੁੰਦੇ ਹਨ। ਉਸ ਵਿੱਚ ਮੀਟ, ਆਈਸ ਕਰੀਮ ਰੱਖੇ ਹੁੰਦੇ ਹਨ। ਫ੍ਰਿਜ਼, ਫਰੀਜ਼ਰ ਇੰਨੇ ਕੁ ਵੱਡੇ ਹੁੰਦੇ ਹਨ। ਸੌਣ ਵਾਲੇ ਕੰਮਰੇ ਤੋਂ ਵੀ ਖੁੱਲੇ ਹੁੰਦੇ ਹਨ। ਉਵੇਂ ਹੀ ਦੋ ਤਰਾਂ ਦੇ ਟਰੱਕ ਪਿਛਲੇ ਟ੍ਰੇਲਰ ਬਣਾਏ ਗe ਹਨ। ਉਨਾਂ ਵਿੱਚ ਫ੍ਰਿਜ ਹੁੰਦੀ ਹੈ। ਫਰੀਜ਼ਰ ਹੁੰਦੇ ਹਨ ਜਿੰਨਾਂ ਵਿੱਚ ਭੋਜਨ ਦੀ ਸਭਾਲ ਪੂਰੀ ਤਰਾਂ ਹੁੰਦੀ ਹੈ। ਹਰ ਤਰਾਂ ਨਾਲ ਭੋਜਨ ਨੂੰ ਸੰਭਾਲਿਆ ਜਾਂਦਾ ਹੈ। ਮਸਾਂ ਤਾਂ ਭੋਜਨ ਖਾਂਣ ਦੇ ਜੋਬ ਬੱਣਦਾ ਹੈ। ਕਿਸਾਨ ਇਸ ਨੂੰ ਪੈਦਾ ਕਰਦਾ ਹੈ। ਉਹ ਆਪ ਰੱਜ ਕੇ ਨਹੀਂ ਖਾਂਦਾ। ਦੂਜਿਆਂ ਲਈ ਭੇਜ ਦਿੰਦਾ ਹੈ। ਸਭ ਤੋ ਵਦੀਆਂ ਫ਼ੱਲ ਦੂਜਿਆਂ ਨੂੰ ਦਿੰਦਾ ਹੈ। ਜੇ ਭੋਜਨ ਦੀ ਸਹੀ ਵਰਤੋਂ ਕੀਤੀ ਜਾਵੇ। ਨਾਂ ਹੀ ਥੁੜ ਆਉਣ ਦਾ ਡਰ ਰਹੇ। ਨਾਂ ਹੀ ਕੀਮਤਾ ਵਿੱਚ ਵਾਧਾਂ ਹੋਵੇ। ਕੀਮਤਾਂ ਇਸ ਲਈ ਚੜ੍ਹਦੀਆਂ ਹਨ। ਜਦੋਂ ਲੱਗੇ ਪਿਛੇ ਚੀਜ਼ ਘੱਟਣ ਦਾ ਖਤਰਾ ਹੈ। ਉਪਜ ਉਨੀ ਨਹੀਂ ਹੈ। ਕੀਮਤ ਦੇਖ ਕੇ ਲੋਕ ਘੱਟ ਖ੍ਰੀਦਦੇ ਹਨ। ਪਰ ਲੋਕ ਘੱਟ ਤਾਂ ਖ੍ਰੀਦਣਗੇ ਜੇ ਪੈਸੇ ਹੱਕ ਸੱਚ ਦੀ ਕਮਾਈ ਦੇ ਹੋਣਗੇ। ਕੀ ਲੋਕ ਪੈਸਾ ਬਹੁਤ ਕਮਾਂ ਰਹੇ ਹਨ? ਨਹੀਂ ਕਰਜ਼ੇ ਦਾ ਪੈਸਾ ਉਡਾ ਰਹੇ ਹਨ। ਅੱਹੇ ਵਿਆਹ 20 ਹਜ਼ਾਰ ਵਿੱਚ ਵਧੀਆ ਹੋ ਜਾਂਦਾ ਸੀ। ਹੁਣ 20 ਲੱਖ ਵਿੱਚ ਪੂਰੀ ਨਹੀਂ ਪੈਦੀ। ਕੀ 600 ਬੰਦੇ ਐਨੇ ਦਾ ਭੋਜਨ ਖਾਂ ਜਾਂਦੇ ਹਨ। ਭੋਜਨ ਖਾਣ ਦੀ ਗੱਲ ਨਹੀਂ ਹੈ। ਖ਼ਰਾਬ ਕਰਕੇ ਸਿੱਟਿਆ ਵੱਧ ਜਾਂਦਾ ਹੈ। ਅੱਜ ਕੱਲ ਪੰਜਾਬ ਵਿੱਚ ਕੁੱਤੇ ਵੀ ਭੋਜਨ ਦੇ ਸਿੱਟੇ ਹੋਏ ਢੇਰ ਕੋਲ ਨਹੀਂ ਦੇਖੇ। ਸ਼ਇਦ ਉਹ ਵੀ ਖਾ-ਪੈ ਕੇ ਰੱਜ ਗਏ ਇੰਨੇ ਰੱਜ ਜਾਂਦੇ ਹਨ। ਪੈਲਸ ਵਿੱਚ ਬੰਦਿਆਂ ਤੋਂ ਪਹਿਲਾਂ ਹੀ ਪੇਟ ਪੂਜਾ ਕਰ ਲੈਂਦੇ ਹਨ। ਕੋਈ ਜਾਨਵਰ ਪੰਛੀ ਘੱਟ ਹੀ ਦਿਸਦੇ ਹਨ। ਉਹ ਪਤਾ ਨਹੀਂ ਕਿਸਾਨਾਂ ਵਾਗ ਕੀ ਖਾ ਕੇ ਮਰ ਗਏ ਹਨ? ਸਬ ਭੋਜਨ ਖੁੱਲ ਹੀ ਪਿਆ ਹੁੰਦਾ ਹੈ। ਬਰਫ਼ ਦਾ ਵੱਡਾ ਪੀਸ 5 ਕੁ ਕਵਿੰਟਲ ਦਾ ਮਿੱਟੀ ਵਿੱਚ ਭੂਜੇ ਹੀ ਸ਼ਰਾਬ ਦੀ ਸ਼ਬੀਲ ਕੋਲ ਪਿਆ ਸੀ। ਮਿੱਟੀ ਕੋਈ ਮਾੜੀ ਨਹੀਂ ਹੈ। ਸਾਰਾ ਕੁੱਝ ਮਿੱਟੀ ਦਿੰਦੀ ਹੈ। ਮੱਛੀਆਂ, ਮੱਛਰ, ਹੋਰ ਗੰਦਗੀ ਖਾਂਣ ਵਾਲੀਆਂ ਚੀਜ਼ਾਂ ਨਾਲ ਲੱਗਣ ਕਰਕੇ, ਬਿਮਾਰ ਲੋਕ ਹੋਣ ਗੇ। ਉਨਾਂ ਨੂੰ ਕੀ ਹੈ?

Comments

Popular Posts