ਜੇ ਮੌਸਮ ਨਾਂ ਬਦਲੇ, ਲੋਕ, ਜੀਵ, ਜੰਤੂ ਉਕਤਾ ਜਾਂਣਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਰੱਬ ਦੇ ਰੰਗ ਦੇਖ ਕੇ ਕੇ ਹੈਰਾਨੀ ਹੁੰਦੀ ਹੈ। ਇਸ ਦੀ ਵੀ ਆਪਣੀ ਮੋਜ਼ ਹੈ। ਜੋ ਕਰਦਾ ਹੈ। ਅਚਾਨਿਕ ਕਰਦਾ ਹੈ। ਜਿਸ ਗੱਲ ਬਾਰੇ ਸੋਚਿਆ ਵੀ ਨਹੀਂ ਹੁੰਦਾ। ਉਸ ਦਾ ਭਾਣਾਂ ਵਰਤਾ ਜਾਂਦਾ ਹੈ। ਚੰਗਾ, ਮਾੜਾ ਸਮਾਂ ਆਉਂਦਾ ਰਹਿੰਦਾ ਹੈ। ਮਾੜੇ ਸਮੇਂ ਪਿਛੋਂ ਜਦੋਂ ਚੰਗਾ ਸਮਾਂ ਆਉਂਦਾ ਹੈ। ਸਾਨੂੰ ਸੁਖ ਦਾ ਸਾਹ ਆਉਂਦਾ ਹੈ। ਜੇ ਦੁੱਖ ਨਾਂ ਆਉਣਗੇ, ਤਾਂ ਮਾੜੇ ਸਮੇਂ ਪਿਛੋਂ ਸੁਖ ਦਾ ਅਹਿਸਾਸ ਕਿਵੇ ਹੋਣਾਂ ਸੀ? ਤਾਂਹੀਂ ਸਿ...ਆਣੇ ਕਹਿੰਦੇ ਹਨ," ਦੁੱਖ ਪਿਛੋਂ ਸੁਖ ਆਉਂਦਾ ਹੈ। ਹਰ ਦੁੱਖ ਵਿੱਚੋਂ ਰੱਬ ਸੁਖ ਕੱਢਦਾ ਹੈ। " ਦੁਨੀਆਂ ਇਸੇ ਤਰਾਂ ਚੱਲੀ ਜਾਂਣੀ ਹੈ। ਜੰਮਣ ਪੀੜਾਂ ਪਿਛੋਂ ਮਾਂ ਬੱਚੇ ਦਾ ਮੂੰਹ ਦੇਖਦੀ ਹੈ। ਕਾਲੀ ਰਾਤ ਪਿਛੋਂ ਚਿੱਟਾ ਦਿਨ ਚੜ੍ਹਦਾ ਹੈ। ਰਾਤ ਦਾ ਹੋਣਾਂ ਵੀ ਬਹੁਤ ਜਰੂਰੀ ਹੈ। ਰਾਤ ਨੂੰ ਦੁਨੀਆਂ ਦੀ ਚਾਲ ਮੱਠੀ ਹੁੰਦੀ ਹੈ। ਜੀਵਾਂ ਜੰਤੂਆਂ ਨੂੰ ਪਤਾ ਲੱਗਦਾ ਹੈ। ਭੱਜ ਨੱਠ ਦੀ ਜਿੰਦਗੀ ਵਿੱਚ ਠਹਿਰਾ ਵੀ ਕਰਨਾਂ ਹੈ। ਭਾਵੇਂ ਲੋਕ ਰਾਤ ਨੂੰ ਵੀ ਕੰਮ ਕਰੀ ਜਾਂਦੇ ਹਨ। 24 ਘੰਟਿਆ ਵਿੱਚ ਅਰਾਮ ਕਰਨਾਂ ਵੀ ਜਰੂਰੀ ਹੈ। ਸੂਰਜ ਦੀ ਰੋਸ਼ਨੀ ਦੀਆਂ ਕਿਰਨਾਂ ਸਾਨੂੰ ਜਗਾਉਂਦੀਆਂ ਹਨ। ਜਿੰਦਗੀ ਨੂੰ ਚਲਾਉਣ ਲਈ ਉਤਸ਼ਾਹਤ ਕਰਦੀਆਂ ਹਨ। ਰਾਤ ਦਾ ਤਿੰਨ ਬਾਰ ਮੌਸਮ ਬਦਲ ਚੁਕਾ ਹੈ। ਪਹਿਲਾਂ ਰਾਤ ਗੜੇ ਪਏ ਸੀ। ਜੋ ਫ਼ਸਲਾਂ ਨੂੰ ਮਾਰ ਗਏ ਹਨ। ਜੋ ਮੇਥਿਆਂ ਉਤੇ ਫੁੱਲ ਆਉਣ ਦੀ ਉਡੀਕ ਕਰ ਰਹੇ ਸਨ। ਸਾਰੇ ਤਬਾਅ ਹੋ ਗਏ ਹਨ। ਮੈਂ ਮੀਂਹ ਆਉਂਦਾ ਦੇਖ ਕੇ, ਸਾਰਾ ਸਾਗ, ਪਾਲਕ, ਧਨੀਆਂ, ਮੇਥੇ, ਪਦੀਨਾਂ ਤੋੜ ਲਿਆ ਸੀ। ਸਗੋਂ ਇਹ ਮੀਂਹ ਨਾਲ ਹੋਰ ਜ਼ਿਆਦਾ ਸਾਰਾ ਕੁੱਝ ਫੁਟ ਆਵੇਗਾ। ਗੜੇ ਦੁਪਹਿਰ ਤੱਕ ਕੰਧਾਂ ਨਾਲ ਲੱਗੇ ਪਏ ਸਨ। ਫਿਰ ਸਵੇਰੇ ਧੁੱਪ ਨਿੱਕਲ ਆਈ ਸੀ। ਦੁਪਹਿਰ ਨੂੰ ਪੂਰੇ ਜ਼ੋਰ ਦਾ ਮੀਂਹ ਪਿਆ। ਮੀਂਹ ਦੇ ਅੱਧੇ ਘੰਟੇ ਪਿਛੋਂ ਪੂਰੀ ਤੀਖੀ ਧੁੱਪ ਨਿੱਕਲ ਆਈ। ਮੌਸਮ ਵੀ ਬੰਦੇ ਦੇ ਸੁਭਾਅ ਵਰਗਾ ਹੈ। ਬੰਦਾ ਆਪਣੇ ਆਪ ਉਤੇ ਚਾਹੇ ਕੰਟਰੌਲ ਕਰ ਸਕਦਾ ਹੈ। ਜਿੰਦਗੀ ਵਿੱਚ ਆਉਣ ਵਾਲੇ ਤੁਫ਼ਾਨਾਂ ਤੋਂ ਬੱਚ ਸਕਦਾ ਹੈ। ਕਿਤੇ ਝੱਖ਼ੜ ਆਉਂਦੇ ਹਨ। ਜੁਆਲਾਮੁਖੀ ਫੱਟਦੇ ਹਨ। ਧਰਤੀ ਪਾਟ ਜਾਂਦੀ ਹੈ। ਹੜ ਆ ਜਾਂਦੇ ਹਨ। ਸਬ ਕੁਦਰਤ ਦੀ ਖੇਡ ਹੈ। ਅਸੀਂ ਇਸ ਉਤੇ ਕਾਬੂ ਨਹੀਂ ਪਾ ਸਕਦੇ। ਇਹ ਸਾਰੇ ਤਨ ਉਤੇ ਹੰਢਾਉਣੇ ਪੈਂਦੇ ਹਨ।
ਜੇ ਮੌਸਮ ਨਾਂ ਬਦਲੇ, ਲੋਕ, ਜੀਵ, ਜੰਤੂ ਉਕਤਾ ਜਾਂਣਗੇ। ਨਾਂ ਤਾਂ ਬਹੁਤੀ ਗਰਮੀ ਸਹਿੰਦੇ ਹਨ। ਇਹ ਗਰਮੀ ਨਾਲ ਤੜਫ਼ ਜਾਂਦੇ ਹਨ। ਠੰਡੀ ਛਾਂ ਲੱਭਦੇ ਹਨ। ਬੰਦੇ ਕੂਲਰ ਦਾ ਪ੍ਰਬੰਦ ਕਰਦੇ ਹਨ। ਭਾਰਤ ਵਿੱਚ ਤਾਂ ਬਿੱਜਲੀ ਨਹੀਂ ਆਉਂਦੀ। ਲੋਕ ਕੀ ਕਰਨਗੇ? ਰੱਬ ਠੰਡੀ ਹਵਾ ਚਲਾਈ ਰੱਖੇ। ਰਹਿਮ ਕਰੇ। ਲੋਕ, ਜੀਵ, ਜੰਤੂ ਨਾਂ ਹੀ ਸਰਦੀ ਸਹਿ ਸਕਦੇ ਹਨ। ਸਰਦੀ ਵਿੱਚ ਹੱਥ ਬਾਹਰ ਨਹੀਂ ਨਿੱਕਲਦਾ। ਲੋਕ ਰਜਾਈਆਂ ਤੇ ਹੀਟ ਲਗਾ ਕੇ, ਬੈਠੇ ਰਹਿੰਦੇ ਹਨ। ਜੀਵ, ਜੰਤੂ ਗਰਮ ਥਾਵਾਂ ਉਤੇ ਚਲੇ ਜਾਂਦੇ ਹਨ। ਧੁੱਪ ਨਾਂ ਨਿੱਕਲੇ, ਬਨਸਪਤੀ ਪੀਲੀ ਹੋ ਜਾਂਦੀ ਹੈ। ਬੰਦੇ ਮੁਰਝਾ ਜਾਂਦੇ ਹਨ। ਮੀਂਹ ਪੈਣ ਨਾਲ ਚਾਰੇ ਪਾਸੇ ਹਰਿਆਲੀ ਹੋ ਜਾਂਦੀ ਹੈ, ਸਾਰੇ ਜੀਵ ਜੰਤੂਆਂ ਦੀ ਪਿਆਸ ਬੁੱਝ ਜਾਂਦੀ ਹੈ। ਅੱਜ ਮੇਰੀ ਛੁੱਟੀ ਦਾ ਦਿਨ ਸੀ। ਪਰ ਉਵਰ ਟਾਇਮ ਲਗਾ ਰਹੀ ਹਾਂ। ਜਿਸ ਦਾ ਕੰਮ ਸੀ। ਉਹ ਕਿਸੇ ਕਾਰਨ ਕਰਕੇ ਆ ਨਹੀਂ ਸਕਿਆ। ਸਾਨੂੰ ਇਹ ਨਜ਼ਾਰੇ ਦੇਖਣ ਦੀ ਹੀ ਤੱਨਖਾਹ ਮਿਲੀ ਜਾਂਦੀ ਹੈ। ਕੋਈ ਗੈਰ ਬੰਦਾ ਇਸ ਜਾਗ ਅੰਦਰ ਨਾਂ ਆਵੇ। ਇਹ ਜਗਾ ਕੈਲਗਰੀ ਦੇ ਨੌਰਥਵਿਸਟ ਵਿੱਚ ਹੈ। ਛੋਟੀ ਜਿਹੀ ਪਹਾੜੀ ਦੀ ਟਿਸੀ ਹੈ। ਆਲੇ ਦੁਆਲੇ ਸੁੰਦਰ ਜੰਗਲ ਹੈ। ਛੋਟੇ ਵੱਡੇ ਦਰਖ਼ੱਤਾਂ ਦਾ ਸੰਘਣਾਂ ਜੰਗਲ ਹੈ। ਮੀਂਹ ਨਾਲ ਪਤੇ ਹੋਰ ਵੀ ਨਿਖ਼ਰ ਕੇ, ਹਰੇ ਭਰੇ ਹੋ ਗਏ ਹਨ। ਥੱਲੇ ਖਾਈ ਵਿੱਚ ਨਦੀ ਵਹਿ ਰਹੀ ਹੈ। ਉਸ ਦੇ ਨਾਲ-ਨਾਲ ਮਾਲ ਗੱਡੀ ਦੀ ਲਈਨ ਹੈ। ਇਥੇ ਇਸ ਪਹਾੜੀ ਦੇ ਪੱਥਰ ਨੂੰ ਕੱਟ ਕੇ, ਬੱਜਰੀ ਤੇ ਸੀਮਿੰਟ ਬਣਾਇਆ ਜਾਂਦਾ ਹੈ। ਪੂਰੇ ਸ਼ਹਿਰ ਸ਼ੜਕਾਂ ਤੇ ਆਲੇ ਦੁਆਲੇ ਨੂੰ ਵਰਤੋਂ ਲਈ ਭੇਜਿਆ ਜਾਂਦਾ ਹੈ। ਵੱਡੇ-ਵੱਡੇ ਢੇਰ ਲੱਗੀ ਜਾ ਰਹੇ ਹਨ। ਕੁਦਰਤ ਦਾ ਨਜ਼ਾਰਾ ਦੇਖ ਕੇ ਮਨ ਗੱਦ-ਗੱਦ ਕਰ ਰਿਹਾ ਹੈ। ਹਿਰਨ, æਖਰਗੋਸ਼, ਲੂਬੜੀ ਵਰਗੇ ਕੁੱਤੇ ਤੇ ਹੋਰ ਜਾਨਵਰ ਅਜ਼ਾਦ ਘੁੰਮ ਰਹੇ ਹਨ। ਛੋਟੇ-ਛੋਟੇ ਪੰਛੀ ਚਹਿਕ ਰਹੇ ਹਨ। ਉਡਾਰੀਆਂ ਭਰ ਰਹੇ ਹਨ। ਲੋਕ ਜੋੜਿਆਂ ਦੇ ਰੂਪ ਵਿੱਚ ਸਮਾਂ ਲੰਘਾਉਣ ਲਈ ਇਥੇ ਆਉਂਦੇ ਹਨ। ਇਹ ਸਬ ਨੂੰ ਕੋਈ ਸ਼ਕਤੀ ਪਾਲ ਰਹੀ ਹੈ। ਤੋਰ ਰਹੀ ਹੈ। ਪੈਦਾ ਕਰ ਰਹੀ ਹੈ। ਮਨੁੱਖ ਤਾਂ ਮਾੜਾ ਜਿਹਾ ਕੰਮ ਨੂੰ ਹੱਥ ਹੀ ਲੱਗਾਉਂਦਾ ਹੈ। ਬਾਕੀ ਤਾ ਸਬ ਰੱਬ, ਭਗਵਾਨ ਦਾ ਬੱਣਾਇਆ ਹੈ। ਬੰਦਾ ਵੀ ਉਸੇ ਨੇ ਬੱਣਾਇਆ ਹੈ। ਉਸ ਦੇ ਕੀਤੇ ਪਸਾਰੇ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਜਦੋਂ ਖਾਂਣ ਨੂੰ ਦੋਂਨੇਂ ਸਮੇਂ ਰੋਟੀ ਦੇ ਦਿੰਦਾ ਹੈ। ਮਨ ਭਾਉਂਦੀ ਹਰ ਸ਼ੈਅ ਦੇ ਦਿੰਦਾ ਹੈ।

Comments

Popular Posts