ਸੋਹਣੀ ਸ਼ਕਲ ਬੇਕਾਰ ਹੈ ਬਗੈਰ ਅੱਕਲ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਆਮ ਹੀ ਲੋਕ ਸੋਹਣੀ ਸ਼ਕਲ ਵਾਲੇ ਵੱਲ ਧਿਆਨ ਦਿੰਦੇ ਹਨ। ਹਰ ਸੋਹਣੀ ਸ਼ਕਲ ਵਾਲਾ ਬੰਦਾ ਜਰੂਰੀ ਨਹੀਂ ਗੁਣਾਂ ਵਾਲਾ ਵੀ ਹੋਵੇ। ਬਦਸੂਰਤ ਵੀ ਆਪਣੀ ਅੱਕਲ ਨਾਲ, ਗੁਣਾ ਨਾਲ ਸਾਰਿਆਂ ਨੂੰ ਜਿੱਤ ਲੈਂਦਾ ਹੈ। ਸੋਹਣੀ ਸ਼ਕਲ ਬੇਕਾਰ ਹੈ, ਬਗੈਰ ਅੱਕਲ। ਅੱਕਲ ਬਗੈਰ ਬੰਦਾ ਖ਼ਾਲੀ ਹੁੰਦਾ ਹੈ। ਚੰਗੇ ਇਨਸਾਨ ਬੱਣਾਉਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੁਨੀਆਂ ਦਾਰੀ ਸਿੱਖਾਉਣੀ ਚਾਹੀਦੀ ਹੈ। ਕਈ ਮਾਂਪੇਂ 18 ਸਾਲਾਂ ਦੇ ਨੌਜਵਾਨਾਂ ਨੂੰ ਬੱਚੇ ਹੀ ਸਮਝਦੇ ਹਨ। ਕਈ ਇਹੀ ਸੋਚਦੇ ਹਨ। ਆਪੇ ਕੁੜੀ ਸੌਹੁਰੀ ਜਾ ਕੇ, ਕੰਮ ਸਿੱਖ ਲਵੇਗੀ। ਪੇਕਾ ਘਰ ਸਿਰਫ਼ ਪੜ੍ਹਾਈ ਕਰਨ ਲਈ ਹੈ। ਮੁੰਡਾ ਵਿਆਹ ਪਿਛੇ ਕੰਮ ਕਰਨ ਲੱਗ ਜਾਵੇਗਾ। ਬਹੁਤ ਚੰਗਾ ਹੋਵੇਗਾ। ਆਮ ਲੋਕ ਸ਼ਕਲ ਦੇਖ ਕੇ ਵਿਆਹ ਕਰਾਉਂਦੇ ਹਨ। ਅਗਰ ਲੜਕੀ ਜਾ ਲੜਕਾ ਗਰੀਬ ਪਰਿਵਾਰ ਵਿੱਚੋਂ ਹੈ। ਉਹ ਜਰੂਰ ਹੱਥੀ ਘਰ ਦੇ ਕੰਮ ਕਰਦੇ ਹੋਣਗੇ। ਅਗਰ ਕੁੜੀ ਅਮੀਰ ਘਰਾਣੇ ਦੀ ਹੈ। ਘਰ ਦਾ ਕੰਮ ਨੌਕਰ ਕਰਦੇ ਹਨ। ਜਿਸ ਨੇ ਕਦੇ ਆਪਣੇ ਘਰ ਕੰਮ ਨਹੀਂ ਕੀਤਾ। ਉਹ ਸੌਹੁਰੇ ਘਰ ਕਿਵੇਂ ਕੰਮ ਕਰੇਗੀ? ਪਤੀ, ਸੱਸ, ਸੌਹੁਰੇ ਨੂੰ ਨੌਕਰ ਬੱਣਨਾਂ ਪੈਣਾਂ ਹੈ। ਇਹੀ ਕੁੜੀ ਲਈ ਮੁੰਡਾ ਲੱਭਣ ਸਮੇਂ ਸੋਚਣਾਂ ਚਾਹੀਦਾ ਹੈ। ਚੰਗਾ ਹੋਵੇਗਾ, ਸੋਹਣੀ ਸ਼ਕਲ ਨਾਲ ਅੱਕਲ ਵੀ ਪਰਖ ਕੇ ਦੇਖ ਲਈ ਜਾਵੇ। ਬਾਅਦ ਵਿੱਚ ਨੁਕਸ ਕੱਢਣ ਨਾਲੋਂ ਪਹਿਲਾਂ ਕੰਮ ਕਰਾਕੇ ਦੇਖ ਲਏ ਜਾਣ। ਨਹ੍ਹਾ ਧੋਆ ਕੇ, ਸੂਰਤ ਦੇਖਣ ਨਾਲੋਂ, ਕੰਮ ਕਰਦੇ ਨੂੰ ਦੇਖਿਆ ਜਾਵੇ। ਪਤਾ ਕੀਤਾ ਜਾਵੇ, ਕੀ ਉਹ ਕੋਈ ਨੌਕਰੀ ਵੀ ਕਰਦੇ ਹਨ? ਨੌਕਰੀ ਕਰਨਾਂ ਅੱਜ ਦੇ ਸਮੇਂ ਵਿੱਚ ਮੁਡਲੀ ਲੋੜ ਹੈ। ਨੌਕਰੀ ਕਰਨ ਵਾਲੇ ਚਾਹਨ, ਹਰ ਵੱਕਤ ਦਾ ਖਾਣਾਂ ਬਾਹਰੋਂ ਖਾ ਸਕਦੇ ਹਨ। ਪਰ ਕਦੇ ਤਾਂ ਚਾਹ ਬੱਣਾ ਕੇ ਪੀਣੀ ਪੈਂਦੀ ਹੈ। ਅੱਜ ਕੱਲ ਦੇ ਨੌਜਵਾਨ ਨਾਂ ਤਾ ਘਰ ਦੇ ਕੰਮ ਕਰਦੇ ਹਨ। ਨਾਂ ਹੀ ਰੋਜ਼ੀ-ਰੋਟੀ ਕਮਾਂ ਕੇ ਖਾਂਣਾਂ ਚਹੁੰਦੇ ਹਨ। ਸ਼ਕਲ ਕਿਸੇ ਨੇ ਕੀ ਕਰਨੀ ਹੈ? ਸ਼ਕਲ ਰੂਪ ਨੂੰ ਚੱਟਿਆ ਤਾਂ ਦੁਨੀਆਂ ਨਹੀਂ ਚਲਦੀ ਹੈ।
ਮੁੰਡਾ ਬਦੇਸ਼ ਵਿੱਚੋਂ ਪੰਜਾਬ ਗਿਆ। ਉਹ ਪੰਜਾਬ ਤੋਂ ਕੁੜੀ ਵਿਆਹੁਉਣ ਇਸ ਲਈ ਗਿਆ ਸੀ। ਪੰਜਾਬ ਦੀ ਕੁੜੀ ਗੁਣਾਂ ਵਾਲੀ ਹੋਵੇਗੀ। ਘਰ ਦੇ ਕੰਮਾਂ ਵਿੱਚ ਮਾਹਰ ਹੋਵੇਗੀ। ਉਸ ਨੇ ਮਿਡਲ ਕਲਾਸ ਕਿਸਾਨ ਪਰਿਵਾਰ ਦੀ ਲੜਕੀ ਨਾਲ ਬਗੈਰ ਦਾਜ ਲਏ, ਸ਼ਾਦੀ ਕਰ ਲਈ। ਕੁੱਝ ਸਮਾਂ ਤਾਂ ਬਾਹਰੋਂ ਰੋਟੀ ਖਾਣ ਦਾ ਸਿਲਸਿਲਾ ਚਲਦਾ ਰਿਹਾ। ਸਵੇਰ ਦੀ ਚਾਹ ਮੁੰਡਾ ਆਪ ਵੱਹੁਟੀ ਨੂੰ ਬੱਣਾ ਕੇ ਪਿਲਾਉਂਦਾ ਸੀ। ਕਨੇਡਾ ਵਿੱਚ ਆਪ ਐਸੇ ਕੰਮ ਕਰਨ ਦੀ ਆਦਤ ਬੱਣੀ ਹੋਈ ਸੀ। ਉਹ ਸਵੇਰ ਤੋਂ ਹੀ ਬਗੈਰ ਨਾਸ਼ਤਾ ਕੀਤੇ ਘਰੋਂ ਨਿੱਕਲ ਜਾਂਦੇ। ਪੂਰਾ ਦਿਨ ਭੋਜਨ ਬਾਹਰੋਂ ਹੀ ਖਾਂਦੇ ਸਨ। ਹੋਟਲਾਂ ਤੋਂ ਵੀ ਖਾਂਣਾ ਖਾ ਕੇ, ਦਿਲ ਭਰ ਜਾਂਦਾ ਹੈ। ਬੰਦਾ ਬਿਮਾਰ ਹੋ ਜਾਂਦਾ ਹੈ। ਬਾਹਰ ਦਾ ਖਾਂਣਾਂ ਖਾ ਕੇ ਮਨ ਭਰ ਜਾਦਾ ਹੈ। ਫਿਰ ਘਰ ਦੀ ਹਲਕੀ ਫੁਲਕੀ ਦਾਲ ਰੋਟੀ ਨੂੰ ਜੀਅ ਕਰਦਾ ਹੈ। ਉਸ ਮੁੰਡੇ ਨੇ ਆਪਣੀ ਪਤਨੀ ਨੂੰ ਆਂਡੇ ਦਾ ਆਮਲੇਟ ਬੱਣਾਉਣ ਨੂੰ ਕਿਹਾ। ਉਹ ਆਮਲੇਟ ਤਾਂ ਬੱਣਾਉਂਦੀ, ਜੇ ਕਦੇ ਬੱਣਾਇਆ ਹੁੰਦਾ। ਉਹ ਰਜਾਈ ਦੱਬ ਕੇ ਸੌਂ ਗਈ। ਜਦੋਂ ਮੁੰਡਾ ਬਾਹਰੋਂ ਗੇੜਾ ਦੇ ਕੇ, ਆਇਆ। ਉਹ ਘੂਕ ਸੁੱਤੀ ਪਈ ਸੀ। ਉਸ ਨੇ ਉਸ ਦਿਨ ਆਪ ਹੀ ਆਮਲੇਟ ਬੱਣਾਂ ਕੇ ਖਾ ਲਿਆ। ਇਹ ਗੱਲ ਵੀ ਮੰਨਣ ਵਾਲੀ ਨਹੀਂ ਹੈ। ਜੋ ਚੀਜ਼ ਬੰਦੇ ਨੇ ਆਪ ਨਹੀਂ ਖਾਂਣੀ। ਉਹ ਬਣਾਉਣੀ ਸਿੱਖਣੀ ਨਹੀਂ ਹੈ।
ਉਸ ਦਿਨ ਬਿਮਾਰ ਹੋਣ ਕਰਕੇ, ਘਰੋਂ ਬਾਹਰ ਨਾਂ ਗਏ। ਜਦੋਂ ਫਿਰ ਉਸ ਨੂੰ ਦਾਲ ਸਬਜ਼ੀ ਬੱਣਾਉਣ ਨੂੰ ਕਿਹਾ ਗਿਆ। ਉਸ ਨੇ ਕਿਹਾ, " ਮੈਂ ਕਦੇ ਸਬਜ਼ੀ ਨਹੀਂ ਬੱਣਾਈ। ਨਾਂ ਹੀ ਬੱਣਾਉਣੀ ਆਉਂਦੀ ਹੈ। " ਉਸ ਮੁੰਡੇ ਨੂੰ ਆਪਣੀ ਅੱਕਲ ਉਤੇ ਬਹੁਤ ਗੁੱਸਾ ਆਇਆ। ਉਸ ਨੇ ਆਪਣੇ ਆਪ ਨੂੰ ਬਹੁਤ ਦੁਰਕਾਰਿਆ, " ਇੰਨੀ ਛੇਤੀ ਵਿਆਹ ਕਰਾਉਣ ਦੀ ਕੀ ਲੋੜ ਸੀ? ਪਹਿਲਾਂ ਕੁੜੀ ਤੋਂ ਪੁੱਛ ਤਾ ਲਿਆ ਹੁੰਦਾ। ਉਸ ਨੂੰ ਰਸੋਈ ਵਿੱਚ ਕੀ ਖਾਂਣਾਂ ਬੱਣਾਉਣਾਂ ਆਉਂਦਾ ਹੈ? ਬਦੇਸ਼ ਜਾ ਕੇ ਐਸੀ ਔਰਤ ਕੀ ਰੰਗ ਲਵੇਗੀ? ਜਿਥੇ ਬਾਹਰ ਨੌਕਰੀ ਵੀ ਕਰਨ ਜਾਂਣਾਂ ਹੈ। ਘਰ ਦਾ ਕੰਮ ਵੀ ਕਰਨਾਂ ਹੈ। ਬੱਚੇ ਵੀ ਜੰਣਨੇ ਹਨ। ਸਭਾਂਲਣੇ ਵੀ ਆ ਹੀ ਹਨ। ਬਦੇਸ਼ ਵਿੱਚ ਪੰਜਾਬ ਵਾਂਗ ਕੋਈ ਨੌਕਰ ਨਹੀਂ ਲੱਭਦਾ। " ਉਹ ਮੁੰਡਾ ਉਸ ਨੂੰ ਉਸ ਦੇ ਮਾਪਿਆ ਦੇ ਘਰ ਲੈ ਗਿਆ। ਉਸ ਨੇ ਉਨਾਂ ਨੂੰ ਕਿਹਾ, " ਇਸ ਨੂੰ ਘਰ ਦਾ ਕੰਮ ਸਿਖਾ ਦਿਉ। ਮੇਰਾ ਵੀ ਬਦੇਸ਼ ਜਾਂਣ ਦਾ ਸਮਾਂ ਹੋ ਗਿਆ ਹੈ। ਇਸ ਨੂੰ ਮੈਂ ਉਦੋਂ ਬਦੇਸ਼ ਸੱਦਾਗਾਂ। ਜਦੋਂ ਇਹ ਸਾਰਾ ਕੰਮ ਸਿੱਖ ਜਾਵੇਗੀ। ਮੈਨੂੰ ਵੀ ਆਪ ਨੂੰ ਦਾਲਾਂ ਸਬਜ਼ੀਆਂ ਬੱਣਾਉਣੀਆਂ ਨਹੀਂ ਆਉਂਦੀਆਂ। ਮੇਰੀ ਮਾਂ ਹੀ ਬੱਣਾਉਂਦੀ ਹੁੰਦੀ ਸੀ। ਹੁਣ ਇਸ ਨੂੰ ਬੱਣਾਉਣੀਆਂ ਪੈਣੀਆਂ ਹਨ। " ਉਸ ਦੇ ਕੁੜੀ ਦੇ ਮਾਪਿਆਂ ਨੇ ਮੁੰਡੇ ਨੂੰ ਬਹੁਤ ਬੂਰਾ ਭਲਾ ਕਿਹਾ। ਉਹ ਕੁੜੀ ਨੇ ਘਰ ਦੇ ਅੰਦਰ ਜਾਂਣ ਸਾਰ ਜ਼ਹਿਰ ਖਾ ਲਈ ਸੀ। ਬਾਹਰ ਨੂੰ ਉਲਟੀਆਂ ਕਰਦੀ ਭੱਜੀ। ਮੁੰਡੇ ਦੇ ਉਤੇ ਤਾਹਨੇ-ਮੇਹਣਿਆਂ ਦੇ ਨਾਲ, ਇਸ ਨੇ ਹੋਰ ਤੇਲ ਪਾ ਦਿੱਤਾ। ਆਪਦੇ ਖਾਨ ਦਾਨ ਦੀ ਅਸਲੀਅਤ ਚੰਗੀ ਤਰਾਂ ਦਿਖਾ ਦਿੱਤੀ। ਉਸ ਨੂੰ ਪਰਾਈਵੇਟ ਡਾਕਟਰ ਦੀ ਕਲੀਨਿਕ ਲੈ ਗਏ। ਡਾਕਟਰ ਨੇ ਦੱਸਿਆ, " ਇਸ ਨੇ ਕੋਈ ਬਹੁਤੀ ਦੁਵਾਈ ਨਹੀਂ ਖਾਦੀ। ਥੋੜੀ ਜਿਹੀ ਚੱਟੀ ਲੱਗਦੀ ਹੈ। ਇਸ ਨੂੰ ਘਰ ਲਿਜਾ ਸਕਦੇ ਹੋ। " ਉਸ ਕੁੜੀ ਨੇ ਕਨੇਡੀਅਨ ਮੁੰਡੇ ਨੂੰ ਡਰਾਉਣ ਦੀ ਕੋਸ਼ਸ਼ ਕੀਤੀ। ਇਸ ਦਾ ਮੱਤਲੱਬ ਸੀ। ਭੁੱਖੇ ਮਰਨਾਂ ਮਨਜ਼ੂਰ ਹੈ। ਪਰ ਰੋਟੀ ਦਾਲ ਪੱਕਾਉਣਾਂ ਨਹੀਂ ਸਿੱਖਣਾਂ। ਜੇ ਅੱਗੇ ਵਾਸਤੇ ਕੁੱਝ ਕਿਹਾ। ਤੇਰੇ ਸਿਰ ਚੜ੍ਹ ਕੇ ਮਰ ਜਾਂਣਾਂ ਹੈ। ਉਸ ਮੁੰਡੇ ਨੂੰ ਰੱਬ ਨੇ ਬਚਾ ਲਿਆ। ਜੇ ਇਹ ਮਰ ਜਾਂਦੀ। ਜਾਂ ਉਦਾ ਹੀ ਡਾਕਟਰ ਪੁਲੀਸ ਸੱਦ ਲੈਂਦਾ। ਮੁੰਡੇ ਦਾ ਚੰਗੀ ਤਰਾਂ ਵਿਆਹ ਦਾ ਸ਼ੌਕ ਪੂਰਾ ਹੋ ਜਾਂਦਾ। ਪੁਲੀਸ ਵਾਲੇ ਕੁਟ-ਕੁਟ ਮੱਕੀ ਦੀਆਂ ਛੱਲੀਆਂ ਵਾਂਗ ਉਦੇੜ ਦਿੰਦੇ। ਨਾਲੇ ਜੇਲ ਵਿੱਚ ਸਿੱਟ ਕੇ ਰੱਖਦੇ। ਹੁਣ ਪਾਠਕ ਦੱਸਣ। ਐਸੀ ਪਤਨੀ ਨੂੰ ਮੁੰਡਾ ਕਨੇਡਾ ਬੁਲਾ ਕੇ, ਸਾਰੀ ਉਮਰ ਦਾ ਸਿਆਪਾ ਆਪਣੇ ਗੱਲ ਪਾ ਲਵੇ। ਜਾਂ ਜਾਨ ਬਚ ਗਈ। ਰੱਬ-ਰੱਬ ਕਰੇ। ਐਸੀ ਔਰਤ ਤੋਂ ਤੋਬਾ ਹੈ। ਜਿਸ ਨੂੰ ਆਪਣੀ ਜਾਨ ਪਿਆਰੀ ਨਹੀਂ ਹੈ। ਕਿਸੇ ਹੋਰ ਦਾ ਜਿਉਣ ਦਾ ਸਹਾਰਾ ਕੀ ਬਣੇਗੀ? ਜੋ ਢਿੱਡ ਭਰਕੇ, ਖਾਣ ਲਈ ਭੋਜਨ ਬੱਣਾਉਣ ਦਾ ਹੁਨਰ ਨਹੀਂ ਰੱਖਦੀ। ਹੋਰ ਦੁਨੀਆਂ ਉਤੇ ਕੀ ਕਰ ਸਕਦੀ ਹੈ? " ਪਹਿਲਾਂ ਪੇਟ ਪੂਜਾ, ਫਿਰ ਕੰਮ ਦੂਜਾ। " ਦੁਨੀਆਂ ਉਤੇ ਭੋਜਨ ਨੂੰ ਪਹਿਲ ਦਿੱਤੀ ਜਾਂਦੀ ਹੈ। ਭੋਜਨ ਬਗੈਰ ਬੰਦਾ ਬਹੁਤਾ ਚਿਰ ਜਿਉਂਦਾ ਨਹੀਂ ਰਹਿ ਸਕਦਾ। ਬੱਚਾ ਪੈਦਾ ਹੋਣ ਤੋਂ ਪਹਿਲਾਂ ਮਾਂ ਦੀਆਂ ਛਾਤੀਆਂ ਵਿੱਚ ਰੱਬ ਦੁੱਧ ਭਰ ਦਿੰਦਾ ਹੈ। ਬੱਚਾ ਵੱਡਾ ਹੋਣ ਤੱਕ ਮਾਂ ਜਾਂ ਮਾਂ ਵਰਗੀ ਕਿਸੇ ਔਰਤ ਦੀਆ ਰੋਟੀਆਂ ਖਾਂਦਾ ਹੈ। ਵੱਡਾ ਹੋਣ ਤੇ ਵਿਆਹ ਔਰਤ ਨਾਲ ਇਸੇ ਲਈ ਕਰਦਾ ਹੈ। ਉਸ ਦੀ ਰੋਟੀ ਦਾ ਜੁਗਾੜ ਹੋ ਸਕੇ। ਰੋਟੀ ਭੋਜਨ ਵਿੱਚ ਬੰਦੇ ਦੀ ਜਾਨ ਹੈ। ਇਸ ਨੂੰ ਪਕਾਉਣ ਦਾ ਹੁਨਰ ਹਰ ਇੱਕ ਨੂੰ ਆਉਣਾਂ ਚਾਹੀਦਾ ਹੈ। ਵੱਧ ਤੋਂ ਵੱਧ ਕੰਮ ਕਰਨ ਵਾਲਾ, ਗੁਣਾਂ ਵਾਲਾ ਬੰਦਾ ਆਪੇ ਸੋਹਣਾਂ ਲੱਗਣ ਲੱਗ ਜਾਂਦਾ ਹੈ। ਪਤੀਆਂ ਨੂੰ ਵੀ ਖਾਂਣਾਂ ਬੱਣਾਉਣਾ ਆਉਣਾ ਚਾਹੀਦਾ ਹੈ।

Comments

Popular Posts