ਕਈ ਆਪਣੀ ਵਿਆਹੀ ਔਰਤ ਤੋਂ ਖਿਹੜਾ ਛੱਡਾਉਣ ਨੂੰ ਫਿਰਦੇ ਹਨ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਜਦੋਂ ਮਾਂਪੇ ਜਾਂ ਵਿਚੋਲਾ ਮੁੰਡੇ ਲਈ ਕੁੜੀ ਦੇਖਦੇ ਹਨ। ਉਨਾਂ ਦਾ ਇਹੀ ਮੱਤਲੱਬ ਹੁੰਦਾ ਹੈ। ਔਰਤ ਨੂੰ ਘਰ ਵਿਆਹ ਕੇ ਲਿਉਣ ਨਾਲ ਘਰ ਦਾ ਕੰਮ ਹੁੰਦਾ ਰਹੇਗਾ। ਔਰਤ ਔਲਾਦ ਪੈਦਾ ਕਰੇਗੀ। ਘਰ ਵਿੱਚ ਨੌਕਰ ਵਾਧੂ ਦੀ ਮਿਲ ਜਾਵੇਗੀ। ਕੱਝ ਕੁ ਸਮਾਂ ਤਾ ਚੰਗਾ ਲੰਗਦਾ ਹੈ। ਬੱਚੇ ਪੈਦਾ ਹੋ ਜਾਂਦੇ ਹਨ। ਬੱਚੇ ਪੱਲਣ ਨਾਲ ਉਨਾਂ ਦੀ ਮਾਂ ਦੀ ਕਦਰ ਘੱਟਣ ਲੱਗਦੀ ਹੈ। ਔਰਤ ਦੀ ਕਰਦ ਹੁੰਦੀ ਕਿਥੇ ਹੈ? ਉਸ ਦੇ ਜੁਵਾਨ ਹੁੰਦੇ ਹੀ ਮਾਂਪੇ ਖਹਿੜਾ ਛੁੱਡਾ ਲੈਂਦੇ ਹਨ। ਮਸਾਂ ਧੀ ਜੁਵਾਨ ਹੁੰਦੀ ਹੈ। ਵਿਆਹ ਕੇ ਨਾਲ ਮਾਂਪੇ ਇਹ ਕਹਿ ਦਿੰਦੇ ਹਨ, " ਹੁਣ ਤੇਰੇ ਦੁੱਖ ਸੁਖ ਸੌਹੁਰੇ ਘਰ ਨਾਲ ਜੁੜੇ ਹੋਏ ਹਨ। ਰੁਸ-ਲੜ ਕੇ ਸਾਡੇ ਘਰ ਨਾਂ ਆਵੀਂ। ਤੇਰੀ ਅਰਥੀ ਸੌਹੁਰੇ ਘਰੋਂ ਨਿੱਕਲੇਗੀ " ਕਈ ਤਾਂ ਬਿਲਕੁਲ ਨਾਤਾ ਤੋੜ ਲੈਂਦੇ ਹਨ। ਭਰਾ ਨੇ ਭੈਣ ਤੋਂ ਲੈਣਾਂ ਹੀ ਕੀ ਹੁੰਦਾ ਹੈ? ਉਸ ਪਿਛੋ ਸੌਹੁਰੇ ਆਉਂਦੇ ਹਨ। ਕਈ ਤਾਂ ਸੱਜ ਵਿਆਹੀ ਦੀ ਦਾਜ ਪਿਛੇ, ਦਾਜ ਪੂਰਾ ਨਾਂ ਮਿਲਣ ਕਰਕੇ, ਅਰਥੀ ਕੱਢ ਦਿੰਦੇ ਹਨ। ਕੋਈ ਕੇਸ ਦੀ ਪੈਰ ਵਾਹੀ ਵੀ ਨਹੀਂ ਕਰਦਾ। ਵਿਆਹ ਨੂੰ ਨਵੀਂ ਨਵੇਲ ਔਰਤ ਦੀ ਪਹਿਲੇ ਦਿਨ ਪੂਜਾ ਕੀਤੀ ਜਾਂਦੀ ਹੈ। ਜਿਵੇਂ ਬਲੀ ਦੇਣ ਵਾਲੇ ਬੱਕਰੇ ਦੀ ਦੇਖ-ਭਾਲ ਕੀਤੀ ਜਾਦੀ ਹੈ। ਲੋਕ ਇਸ ਦੇ ਨਮੂਮਨੇ ਨੂੰ ਦੇਖਣ ਆਉਂਦੇ ਹਨ। ਕੁੱਝ ਕੁ ਦਿਨ ਚੋਜ਼ ਕਰਨ ਪਿਛੋਂ, ਸਹੀਂ ਕਹਾਣੀ ਮੂਹਰੇ ਆਉਣ ਲੱਗਦੀ ਹੈ। ਸਾਰਿਆਂ ਨੂੰ ਕੰਮ ਪਿਆਰਾ ਹੁੰਦਾ ਹੈ। ਚੰਮ ਕਿਸੇ ਨੂੰ ਪਿਆਰਾ ਨਹੀਂ ਹੁੰਦਾ। ਬੱਚੇ ਪੈਦਾ ਹੋ ਗਏ। ਬੱਚੇ ਪੱਲ ਗਏ। ਜਦੋਂ ਉਸ ਦੇ ਪੁੱਤਰ ਉਡਾਰ ਹੁੰਦੇ ਹਨ। ਕਈ ਆਪਣੀ ਵਿਆਹੀ ਔਰਤ ਤੋਂ ਖਿਹੜਾ ਛੱਡਾਉਣ ਨੂੰ ਫਿਰਦੇ ਹਨ। ਔਰਤ ਦਾ ਨਾਂ ਤਾ ਪੁੱਤਰ, ਨਾਂ ਹੀ ਪਤੀ ਔਰਤ ਦਾ ਬੌਝ ਸਹਿਣਾਂ ਚਹੁੰਦੇ ਹਨ। ਜੋ ਔਰਤਾਂ ਜਾਬ ਨਹੀਂ ਕਰਦੀਆਂ। ਉਨਾਂ ਦੀ ਹਾਲਤ ਬਹੁਤ ਖ਼ਰਾਬ ਹੈ। ਔਰਤ ਪਿਛੋਂ ਬੱਚੇ ਲੈ ਲਵੋ। ਔਰਤ ਨੂੰ ਘਰੋਂ ਕੱਢਣ ਦੀ ਜ਼ੁਗਤ ਸੋਚਦੇ ਹਨ।
ਮੈਂ ਕਾਰ ਵਿੱਚ ਜਾ ਰਹੀ ਸੀ। ਇੱਕ ਔਰਤ ਤੁਰੀ ਜਾ ਰਹੀ ਸੀ। ਉਹ ਸ਼ੜਕ ਦੇ ਬਿਲਕੁਲ ਵਿਚਕਾਰ ਸੀ। ਮੈਂ ਕਾਰ ਦੀਆਂ ਮਸਾਂ ਬੇਰਕਾਂ ਲਗਾਈਆਂ। ਹਾਰਨ ਮਾਰਿਆਂ। ਜਦੋਂ ਉਸ ਕੋਲ ਮੈਂ ਕਾਰ ਰੋਕੀ, ਉਸ ਨੂੰ ਦੇਖਿਆ ਉਸ ਨੂੰ ਮੈਂ ਜਾਂਣਦੀ ਸੀ। ਉਹ ਰੋਂਦੀ ਹੋਈ ਮੇਰੀ ਕਾਰ ਵਿੱਚ ਬੈਠ ਗਈ। ਉਸ ਨੇ ਦੱਸਿਆ, " ਮੈਂ ਆਪਣੇ 6 ਕੁ ਸਾਲਾਂ ਦੇ ਬੇਟੇ ਨੂੰ ਨਹ੍ਹਾ ਰਹੀ ਸੀ। ਮੈਂ ਬੇਟੇ ਨੂੰ ਕਿਹਾ, " ਤੂੰ ਆਪ ਨਹ੍ਹਾਂ ਲਿਆ ਕਰ। ਇੰਨਾਂ ਵੱਡਾ ਹੋ ਗਿਆ। " ਮੇਰੇ ਪਤੀ ਨੇ ਆ ਕੇ, ਮੇਰੀ ਪਿੱਠ ਉਤੇ ਚਾਰ ਘੁੱਸਨ ਮਾਰੇ। ਮੈਨੂੰ ਸਾਹ ਆਉਣੋਂ ਹੱਟ ਗਿਆ। ਮਸਾਂ ਸਾਹ ਆਇਆ। ਤੇ ਮੈਂ ਬਾਹਰ ਨੂੰ ਭੱਜੀ ਹਾਂ। " ਉਹ ਮੈਨੂੰ ਦੱਸ ਹੀ ਰਹੀ ਸੀ। ਮਗਰ ਹੀ ਉਸ ਦਾ ਪਤੀ ਕਾਰ ਲੈ ਕੇ ਸ਼ੜਕ ਤੇ ਮਗਰ ਆ ਗਿਆ। ਉਹ ਉਸ ਨੂੰ ਲੱਭ ਰਿਹਾ ਸੀ। ਮੈਂ ਉਸ ਨੂੰ ਦੇਖ ਕੇ ਹਾਰਨ ਮਾਰਿਆ। ਉਹ ਕਾਰ ਵਿਚੋਂ ਉਤਰ ਕੇ, ਮੇਰੇ ਵੱਲ ਨੂੰ ਆ ਗਿਆ। ਬਹੁਤ ਗੁੱਸੇ ਵਿੱਚ ਸੀ। ਉਸ ਨੇ ਆ ਕੇ ਕਹਿੱਣਾਂ ਸ਼ੁਰੂ ਕਰ ਦਿੱਤਾ, " ਤੂੰ ਮੇਰੀ ਮਿੱਟੀ ਪਲੀਤ ਕਰਦੀ ਫਿਰਦੀ ਹੈ। ਇਸ ਤੋਂ ਚੰਗਾ ਹੈ। ਮੇਰੇ ਨਾਲੋਂ ਅੱਲਗ ਰਹਿੱਣ ਲੱਗ ਜਾ। " ਉਹ ਔਰਤ ਮੇਰੇ ਵੱਲ ਦੇਖ ਕੇ, ਰੋਈ ਜਾ ਰਹੀ ਸੀ। ਜਿਵੇਂ ਮੇਰੇ ਕੋਲੋ ਉਸ ਨੂੰ ਕੋਈ ਆਸ ਸੀ। ਉਸ ਦੇ ਪਤੀ ਨੇ ਫਿਰ ਕਹਿੱਣਾਂ ਸ਼ੁਰੂ ਕਰ ਦਿੱਤਾ, " ਇੰਨੀ ਬਾਰੀ ਇਸ ਤੀਵੀਂ ਦੇ ਛਿੱਤਰ ਮਾਰੇ ਹਨ। ਇਸ ਨੂੰ ਅੱਕਲ ਨਹੀਂ ਹੈ। ਮੇਰੀ ਜਾਨ ਛੱਡ ਕੇ, ਕਿਉਂ ਨਹੀਂ ਚਲੀ ਜਾਂਦੀ? ਮੈਂ ਇਸ ਤੋਂ ਖਿਹੜਾ ਛੁਡਾਉਣਾਂ ਚਹੁੰਦਾ ਹਾਂ। " ਉਸ ਦੀ ਪਤਨੀ ਨੂੰ ਪੁਰਾਣੀ ਗੱਲ ਯਾਦ ਆ ਗਈ। ਉਸ ਨੇ ਕਿਹਾ, "2000 ਵਿੱਚ ਬੱਚਿਆਂ ਨੇ ਆਪਦੀ ਟੀਚਰ ਨੂੰ ਦੱਸ ਦਿੱਤਾ ਸੀ, " ਸਾਡੀ ਮਾਂ ਨੂੰ ਡੈਡੀ ਬਹੁਤ ਮਾਰਦਾ ਹੈ। " ਇਸ ਨੂੰ ਬੱਚਿਆਂ ਦੀ ਟੀਚਰ ਨੇ ਗੁਆਹੀ ਦੇ ਕੇ, ਪੁਲੀਸ ਤੋਂ ਫੜਾਵਾ ਦਿੱਤਾ ਸੀ। ਇੱਕ ਸਾਲ ਦੀ ਜੇਲ ਵੀ ਕੱਟ ਕੇ ਆਇਆ ਹੈ। ਉਸ ਪਿਛੋਂ ਇਸ ਨੂੰ ਕਨੇਡਾ ਦੇ ਕਨੂੰਨ ਦੁਆਰਾ ਇਸ ਨੂੰ ਇੰਡੀਆਂ ਭੇਜ ਰਹੇ ਸਨ। ਉਨਾਂ ਨੇ ਇਸ ਤੋਂ ਪੁੱਛਿਆ, " ਬੱਚੇ ਪਾਲਣੇ ਹਨ। ਜਾਂ ਵਾਪਸ ਬੇਰਿੰਗ ਭਾਰਤ ਜਾਂਣਾਂ ਹੈ। ਆਪਣੀ ਪਤਨੀ ਨਾਲ ਸੁਲਾ ਕਰਨੀ ਹੈ। ਤਾ ਤੂੰ ਕਨੇਡਾ ਵਿੱਚ ਰਹਿ ਸਕਦਾ ਹੈ। " ਉਦੋਂ ਮੇਰੇ ਹਾੜੇ ਕੱਢਦਾ ਸੀ, " ਮੈਨੂੰ ਤੂੰ ਕਨੇਡਾ ਵਿੱਚ ਰੱਖ ਸਕਦੀ ਹੈ। " ਮੈਨੂੰ ਨਹੀਂ ਸੀ ਪਤਾ, ਇਹ ਮੇਰੀ ਮਾਰ-ਕੁਟਾਈ ਕਰਦਾ ਰਹੇਗਾ। " ਉਸ ਬੰਦੇ ਨੇ ਸੜਕ ਉਤੇ ਖੜ੍ਹ ਕੇ ਆਪਣੀ ਪਤਨੀ ਨੂੰ ਬੰਦਿਆਂ ਵਾਲੀ ਲੰਬੀ ਚੌੜੀ ਗੱਲ ਕੱਢੀ ਤੇ ਕਿਹਾ, " ਚੱਲ ਘਰ ਅੱਜ ਫਿਰ ਤੈਨੂੰ ਚੰਗਾ ਸ਼ੁਲਕੂਗਾ। ਕਿੰਨੀ ਬਾਰ ਕਿਹਾ ਸਾਡਾ ਖਹਿੜਾ ਛੱਡ ਦੇ। ਮੈਂ ਆਪੇ ਬੱਚੇ ਸੰਭਾਲ ਲਵਾਂਗਾਂ। ਸਾਡੇ ਵਿਚੋਂ ਇਸ ਔਰਤ ਨੂੰ ਕੋਈ ਪਸੰਦ ਨਹੀਂ ਕਰਦਾ। ਆਪਦਾ ਅੱਲਗ ਕੱਲੀ ਰਹਿ ਸਕਦੀ ਹੈ। ਸਾਨੂੰ ਇਸ ਦੀ ਕੋਈ ਜਰੂਤ ਨਹੀਂ ਹੈ। ਮੇਰਾ ਵੱਡਾ ਬੇਟਾ 18 ਸਾਲ ਦਾ ਹੋ ਗਿਆ ਹੈ। ਕੁੜੀ 16 ਦੀ ਹੈ। ਆਪੇ ਰੋਟੀ ਪਕਾਵੇਗੀ। ਇਹ ਆਪਣੇ ਲਈ ਥਾਂ ਦੇਖ ਲਵੇ। ਅਸੀਂ ਇਸ ਨੂੰ ਘਰ ਨਹੀਂ ਰੱਖ ਸਕਦੇ। " ਮੈਂ ਹੁਣ ਤੱਕ ਦੋਨਾਂ ਦੀਆਂ ਗੱਲਾਂ ਸੁਣ ਰਹੀ ਸੀ। ਮੈਂ ਦੋਂਨਾਂ ਨੂੰ ਸਲਾਅ ਦਿੱਤੀ। ਤੁਸੀਂ ਦੋਂਨੇ ਕਨੂੰਨ ਨੇ ਇੱਕਠੇ ਕੀਤੇ ਹੋਏ ਰਹਿ ਰਹੇ ਹੋ। ਜੇ ਤੇਰੀ ਇਹ ਇਸੇ ਤਰਾਂ ਕੁੱਟ ਮਾਰ ਕਰਦਾ ਹੈ। ਜਾ ਕੇ ਪੁਲੀਸ ਸਟੇਸ਼ਨ ਦੱਸ ਦੇ, " ਮੇਰੀ ਜਾਨ ਨੂੰ ਖ਼ੱਤਰਾ ਹੈ। " ਤੈਨੂੰ ਇਸ ਤਰਾ ਕੁੱਟ ਖਾ ਕੇ, ਘਰੋਂ ਨਿੱਕਲਣ ਦੀ ਵੀ ਲੋੜ ਨਹੀਂ ਸੀ। ਉਦੋਂ ਹੀ ਕਿਉਂ ਨਹੀਂ ਪੁਲੀਸ ਨੂੰ ਫੋਨ ਕੀਤਾ? ਇਹ ਬੰਦਾ ਤੈਨੂੰ ਹੋਰ ਕੁੱਟਣ ਦੀਆਂ ਧੱਮਕੀਆਂ ਦੇਈ ਜਾਂਦਾ ਹੈ। ਸ਼ੜਕ ਉਤੇ ਖੜ੍ਹਕੇ ਗਾਲਾਂ ਕੱਢਦਾ ਹੈ। ਤੈਨੂੰ ਜਲੀਲ ਕਰ ਰਿਹਾ ਹੈ। ਜੋ ਇਥੋਂ ਦੇ ਕਨੂੰਨ ਦੇ ਖ਼ਿਲਾਫ਼ ਹੈ। ਇਹ ਇਹੋ ਜਿਹਾ ਕੁਸ਼ ਕਨੇਡਾ ਵਿੱਚ ਨਹੀਂ ਕਰ ਸਕਦਾ। ਜੇ ਕਾਰ ਥੱਲੇ ਦੇ ਕੇ ਮਾਰ ਦੇਵੇ। ਤੇਰੇ ਮਗਰ ਕਾਰ ਲਈ ਫਿਰਦਾ ਹੈ। ਮੁਆਫ਼ੀ ਤਾਂ ਕੀ ਮੰਗਣੀ ਹੈ? ਘਰ ਲਿਜਾ ਕੇ, ਹੋਰ ਕੁੱਟਣ ਨੂੰ ਕਹਿੰਦਾ ਹੈ। " ਮੇਰੀ ਗੱਲ ਸੁਣ ਕੇ, ਉਸ ਬੰਦੇ ਦੀ ਸਾਰੀ ਫੂਕ ਨਿੱਕਲ ਗਈ। ਉਸ ਨੂੰ ਘਰ ਜਾਂਣ ਲਈ ਕਹਿੱਣ ਲੱਗ ਗਿਆ। ਉਹ ਠਾਣੇ ਜਾਂਣ ਲਈ ਕਹਿ ਰਹੀ ਸੀ। ਅਖੀਰ ਨੂੰ ਉਸ ਦੀ ਪਤਨੀ ਨੇ ਕਹਿ ਦਿੱਤਾ, " ਜੇ ਅੱਜ ਤੋਂ ਮੈਨੂੰ ਮਾਰਿਆ-ਕੁੱਟਿਆਂ। ਮੈਂ ਖੈਰ ਨਹੀਂ ਕਰਨੀ। ਤੈਨੂੰ ਕਨੇਡਾ ਰੱਖ ਕੇ, ਮੈਂ ਆਪਦੀ ਖੱਲ ਨਹੀਂ ਲਹਾਉਣੀ। ਬੇਸ਼ਕ ਤੈਨੂੰ ਇੰਡੀਆਂ ਮੋੜ ਦੇਣ। ਮੈਨੂੰ ਕੋਈ ਦੁੱਖ ਨਹੀਂ ਹੋਵੇਗਾ। "

Comments

Popular Posts